Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 5 - 9 - 2009

ਰੋਮਾਂਟਿਕ ਭੂਮਿਕਾਵਾਂ ਪਸੰਦ ਹਨ ਸਲਮਾਨ ਨੂੰ

ਆਪਣੀ ਤਾਜਾ ਫਿਲਮ 'ਵਾਂਟੇਡ' ਵਿੱਚ ਐਕਸ਼ਨ ਰੋਲ ਨਿਭਾਉਣ ਵਾਲੀ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਕਿਹਾ ਹੈ ਕਿ ਉਹਨਾਂ ਨੂੰ ਰੋਮਾਂਟਿਕ ਭੂਮਿਕਾ ਨਿਭਾਉਣ 'ਚ ਮਜਾ ਆਉਂਦਾ ਹੈ। ਸਲਮਾਨ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ, ਪਰ ਉਹਨਾਂ ਨੂੰ ਰੋਮਾਂਸ ਵਾਲੀ ਭੂਮਿਕਾ ਨਿਭਾਉਣ ਵਿੱਚ ਮਜਾ ਆਉਂਦਾ ਹੈ। ਸਲਮਾਨ ਆਪਣੀਆਂ ਫਿਲਮਾਂ ਦੀ ਬਜਾਏ ਆਤੇ ਰੋਮਾਂਸ ਦੇ ਕਾਰਨ ਜਿਆਦਾ ਚਰਚਾ ਵਿੱਚ ਰਹਿੰਦੇ ਹਨ। ਸਲਮਾਨ ਇੱਕ ਲੰਬੇ ਅਰਸੇ ਬਾਅਦ ਫਿਲਮ 'ਵਾਂਟੇਡ' ਰਾਹੀਂ ਵਾਪਸ ਰੂਪਹਲੇ ਪਰਦੇ 'ਤੇ ਪਰਤ ਰਹੇ ਹਨ। ਵਾਂਟੇਡ ਦਾ ਨਿਰਦੇਸ਼ਨ ਦੱਖਣ ਦੇ ਸੁਪਰਸਟਾਰ ਪ੍ਰਭੂਦੇਵਾ ਨੇ ਕੀਤਾ ਹੈ। ਸਲਮਾਨ ਨੇ ਦੱਸਿਆ ਕਿ ਇਸ ਫਿਲਮ ਵਿੱਚ ਭੂਮਿਕਾ ਨਿਭਾਉਣ ਲਈ ਉਹਨਾਂ ਨੂੰ ਸਖ਼ਤ ਮਿਹਨਤ ਕਰਨੀ ਪਈ। ਫਿਲਮ ਵਾਂਟੇਡ ਦੇ ਪ੍ਰਮੋਸ਼ਨ ਲਈ ਦਿੱਲੀ ਆਏ

Date:2009-09-05 Time:00:04:15

ਥ੍ਰੀ ਅਤੇ ਫੌਕਸ ਅੱਜ ਬਾਕਸ ਆਫਿਸ 'ਤੇ

ਬਾਕਸ ਆਫਿਸ 'ਤੇ ਅੱਜ ਵਿਕਰਮ ਭੱਟ ਦੇ ਪ੍ਰੋਡਕਸ਼ਨ ਹੇਠ ਬਣੀ ਫਿਲਮ 'ਥ੍ਰੀ' ਅਤੇ ਦੀਪਕ ਤਿਜੋਰੀ ਦੀ ਫਿਲਮ 'ਫੌਕਸ' ਰਿਲੀਜ਼ ਹੋ ਰਹੀ ਹੈ। ਫਿਲਮ 'ਥ੍ਰੀ' ਦੀ ਕਹਾਣੀ ਇੱਕ ਅਜਿਹੇ ਵਿਆਹੁਤਾ ਵਿਅਕਤੀ ਦੇ ਆਸਪਾਸ ਘੁੰਮਦੀ ਹੈ, ਜੋ ਆਪਣੇ ਵਿਆਹ ਤੋਂ ਖੁਸ਼ ਨਹੀਂ ਹੈ। ਛੋਟੇ ਪਰਦੇ ਦੀ ਕੁਸਮ ਮਤਲਬ ਨੌਸ਼ੀਨ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਕਦਮ ਰੱਖ ਰਹੀ ਹੈ। ਇਸ ਫਿਲਮ ਵਿੱਚ ਉਹ ਆਸ਼ੀਸ਼ ਚੌਧਰੀ ਅਤੇ ਅਕਸ਼ੈ ਕਪੂਰ ਨਾਲ ਨਜ਼ਰ ਆਵੇਗੀ। ਨਾਲ ਹੀ ਫਿਲਮ 'ਅਲੱਗ' ਤੋਂ ਬਾਅਦ ਅਕਸ਼ੈ ਕਪੂਰ ਵੀ ਇਸ ਫਿਲਮ ਰਾਹੀਂ ਆਪਣੀ ਵਾਪਸੀ ਕਰ ਰਹੇ ਹਨ। ਦੀਪਕ ਤਿਜੋਰੀ ਦੀ ਫਿਲਮ 'ਫੌਕਸ' ਵੀ ਧਮਾਲਾਂ ਪਾਉਣ ਲਈ ਅੱਜ ਦਰਸ਼ਕਾਂ ਦੇ ਸਾਹਮਣੇ ਹੋਵੇਗੀ। ਦੀਪਕ ਤਿਜੋਰੀ ਦੁਆਰਾ ਨਿਰਦੇਸ਼ਿਤ 'ਫੌਕਸ' ਇੱਕ ਥ੍ਰਿਲਰ ਫਿਲਮ ਹੈ। ਇਸ ਫਿਲਮ ਵਿੱਚ ਉਦਿਤਾ ਗੋਸਵਾਮੀ, ਸੰਨੀ ਦਿਓਲ ਅਤੇ ਅਰਜੁਨ ਰ

Date:2009-09-05 Time:00:04:15

ਸ਼੍ਰੋਮਣੀ ਕਮੇਟੀ ਚੋਣਾਂ ਲਈ ਤਿਆਰ ਹੈ-ਜਥੇ: ਅਵਤਾਰ ਸਿੰਘ

ਚੰਡੀਗੜ੍ਹ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਇਥੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਤੋਂ ਕਦੀ ਭੱਜੀ ਨਹੀਂ ਹੈ ਪਰ ਦਿੱਲੀ ਵਿਚ ਕਾਂਗਰਸ ਸਰਕਾਰ ਦੇ ਸੱਤਾ 'ਚ ਹੋਣ ਕਾਰਨ ਅਸੀਂ ਆਪਣੀ ਇਹ ਮੰਗ ਫਿਲਹਾਲ ਨਹੀਂ ਉਠਾ ਰਹੇ ਕਿਉਂਕਿ ਕਾਂਗਰਸ ਦੀ ਨੀਅਤ 'ਤੇ ਸਾਨੂੰ ਕਦੇ ਵੀ ਇਤਬਾਰ ਨਹੀਂ ਸੀ।

Date:2009-09-05 Time:00:04:13

ਠੰਡਲ ਕੇਸ ਦੀ ਸੁਣਵਾਈ 23 'ਤੇ ਪਈ

ਅਜੀਤ ਨਗਰ-ਪੰਜਾਬ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਸੋਹਣ ਸਿੰਘ ਠੰਡਲ ਜਿਨ੍ਹਾਂ ਖਿਲਾਫ ਚੌਕਸੀ ਵਿਭਾਗ ਪੰਜਾਬ ਨੇ ਕਾਂਗਰਸ ਸਰਕਾਰ ਸਮੇਂ ਮਾਮਲਾ ਦਰਜ ਕੀਤਾ ਹੋਇਆ ਹੈ, ਇਸ ਕੇਸ ਦੀ ਸੁਣਵਾਈ ਮੁਹਾਲੀ ਦੀ ਅਦਾਲਤ ਵਿਚ ਚੱਲ ਰਹੀ ਹੈ।ਅੱਜ ਸ. ਠੰਡਲ ਆਪਣੇ ਵਕੀਲ ਹਰਮੋਹਣ ਸਿੰਘ ਪਾਲ ਅਤੇ ਪ੍ਰਭਜੋਤ ਸਿੰਘ ਵਾਲੀਆ ਦੇ ਨਾਲ ਅਦਾਲਤ ਵਿਚ ਪੇਸ਼ ਹੋਏ ਤਾਂ ਜੱਜ ਨੇ ਇਸ ਕੇਸ ਦੀ ਅਗਲੀ ਪੇਸ਼ੀ 23 ਸਤੰਬਰ 'ਤੇ ਪਾ ਦਿੱਤੀ ਹੈ।

Date:2009-09-05 Time:00:04:13

ਐਲਜੀ ਨੇ ਪੇਸ਼ ਕੀਤਾ 3ਜੀ ਹੈਂਡਸੈਟ

ਨਵੀਂ ਦਿੱਲੀ - ਦੱਖਣ ਕੋਰਿਆਈ ਇਲੈਕਟ੍ਰਾਨਿਕ ਕੰਪਨੀ ਐਲਜੀ ਨੇ ਅਮਰੀਕੀ ਕੰਪਨੀ ਕਵਾਲਕਾਮ ਨਾਲ ਮਿਲ ਕੇ 3ਜੀ ਸੇਵਾ ਵਾਲਾ ਹੈਂਡਸੈਟ ਅੱਜ ਭਾਰਤ ਵਿੱਚ ਪੇਸ਼ ਕੀਤਾ। ਐਲਜੀ ਇਲੈਕਟ੍ਰਾਨਿਕਸ ਇੰਡੀਆ ਬਿਜ਼ਨੈਸ ਗਰੁੱਪ ਦੇ ਪ੍ਰਮੁੱਖ (ਜੀਐਸਐਮ) ਅਨਿਲ ਅਰੋੜਾ ਨੇ ਕਿਹਾ ਕਿ ਸਮਾਰਟਫੋਨ ਐਲਜੀ ਜੀਐਮ 730 ਦੀ ਕੀਮਤ 24,000 ਰੁਪਏ ਹੈ ਅਤੇ ਇਹ ਵਿੰਡੋਜ਼ ਮੋਬਾਇਲ ਅਤੇ ਟਚ ਸਕ੍ਰੀਨ ਵਾਲਾ ਹੈ। 5 ਮੇਗਾਪਿਕਸਲ ਵਾਲੇ ਇਸ ਕੈਮਰੇ ਵਿੱਚ ਐਮਪੀ3 ਪਲੇਅਰ ਦੇ ਨਾਲ ਕਈ ਐਕਸ਼ਨ ਪੈਕਡ ਗੇਮਸ ਹਨ।

Date:2009-09-05 Time:00:04:13

'ਦੂਜੀ ਸਰਬ ਭਾਰਤੀ ਪੰਜਾਬੀ ਕਾਨਫਰੰਸ' ਹੋਈ ਯੂਨੀਵਸਿਟੀ 'ਚ

ਪਟਿਆਲਾ - ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਸੰਦਰਭ ਵਿੱਚ ਯੂਨੀਵਰਸਿਟੀ 'ਚ 'ਦੂਜੀ ਸਰਬ ਭਾਰਤੀ ਪੰਜਾਬੀ ਕਾਨਫਰੰਸ' ਦੇ ਉਦਘਾਟਨ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਕੁਲਪਤੀ ਜਨਰਲ (ਰਿਟਾ:) ਐਸ.ਐਫ.ਰੌਡਰਿਗਜ਼ ਨੇ ਆਪਣੀ ਮਾਂ ਬੋਲੀ 'ਪੰਜਾਬੀ ਨੂੰ ਬਚਾਉਣ ਦੇ ਨਾਲ-ਨਾਲ ਭਰੂਣ ਹੱਤਿਆ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ 'ਤੇ ਨੱਥ ਪਾਉਣ ਲਈ ਗੰਭੀਰਤਾ ਨਾਲ ਸੋਚਣ ਅਤੇ ਇਸ ਸਬੰਧੀ ਇੱਕ ਲੋਕ ਲਹਿਰ ਪੈਦਾ ਕਰਨ ਲਈ ਕਿਹਾ।

Date:2009-09-05 Time:00:04:13

ਇਨੈਲੋ ਵੱਲੋਂ 42 ਉਮੀਦਵਾਰਾਂ ਦੀ ਸੂਚੀ ਜ਼ਾਰੀ

ਚੰਡੀਗੜ੍ਹ - ਇੰਡੀਅਨ ਨੈਸ਼ਨਲ ਲੋਕਦਲ(ਇਨੈਲੋ) ਨੇ ਹਰਿਆਣਾ ਵਿਧਾਨਸਭਾ ਚੌਣਾਂ ਲਈ ਪਾਰਟੀ ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਇੱਥੇ ਜ਼ਾਰੀ ਕੀਤੀ।

Date:2009-09-05 Time:00:04:13

ਸੰਸੈਕਸ 291 ਅੰਕ ਉੱਛਲਿਆ

ਮੁੰਬਈ - ਭਾਰਤੀ ਸ਼ੇਅਰ ਬਜ਼ਾਰਾਂ ਦੀ ਸ਼ੁਰੂਆਤ ਸ਼ੁਕਰਵਾਰ ਨੂੰ ਵੱਧਣ ਦੇ ਨਾਲ ਹੋਈ ਅਤੇ ਦੁਪਹਿਰ ਨੂੰ ਯੂਰੋਪੀ ਬਜ਼ਾਰਾਂ ਦੇ ਸਕਾਰਾਤਮਕ ਰੁਝਾਨ ਦੇ ਬਾਅਦ ਸੰਸੈਕਸ ਅਤੇ ਨਿਫ਼ਟੀ ਝੁਮਣ ਲੱਗੇ।ਕਾਰੋਬਾਰ ਦੇ ਅੰਤ 'ਚ ਸੰਸੈਕਸ 291 ਅੰਕ ਵੱਧਣ ਦੇ ਬਾਅਦ 15689 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 87 ਅੰਕ ਵੱਧਣ ਦੇ ਬਾਅਦ 4680 ਦੇ ਸਤਰ 'ਤੇ ਬੰਦ ਹੋਇਆ।

Date:2009-09-05 Time:00:04:13

ਏਅਰ ਇੰਡੀਆ ਦੇ ਜਹਾਜ਼ 'ਚ ਅੱਗ

ਮੁੰਬਈ - ਰਿਆਦ ਲਈ ਉਡਾਨ ਭਰਨ ਜਾ ਰਹੇ ਏਅਰ ਇੰਡੀਆ ਦੇ ਜਹਾਜ਼ 'ਚ ਸਵਾਰ 213 ਯਾ ਤਰੀ ਅਤੇ ਚਾਲਕ ਦਲ ਦੇ 16 ਮੈਂਬਰ ਉਸ ਸਮੇਂ ਵਾਲ-ਵਾਲ ਬੱਚ ਗਏ,ਜਦ 'ਟੇਕਆਫ਼' ਦੌਰਾਨ ਰਨਵੇ 'ਤੇ ਦੌੜਦੇ ਸਮੇਂ ਉਸ ਦੇ ਇੰਜਣ 'ਚ ਅੱਗ ਲੱਗ ਗਈ।

Date:2009-09-05 Time:00:04:13

ਰਾਣੇ ਬਨਣਾ ਚਾਹੁੰਦੇ ਹਨ ਮੁੱਖਮੰਤਰੀ

ਠਾਣੇ - ਮਹਾਰਾਸ਼ਟਰ ਦੇ ਉਦਯੋਗਮੰਤਰੀ ਰਾਣੇ ਨੇ ਕਿਹਾ ਹੈ ਕਿ ਉਹ ਇੱਕ ਵਾਰ ਫ਼ਿਰ ਮੁੱਖਮੰਤਰੀ ਦੀ ਕੁਰਸੀ 'ਤੇ ਬੈਠਣ ਦੇ ਇਛੁੱਕ ਹਨ।

Date:2009-09-05 Time:00:04:13

ਸੋਨਾ 16 ਹਜ਼ਾਰ ਵੱਲ,ਚਾਂਦੀ 25 ਹਜ਼ਾਰ ਪਾਰ

ਨਵੀਂ ਦਿੱਲੀ - ਅੰਤਰਰਾਸ਼ਟਰੀ ਬਜ਼ਾਰ 'ਚ ਪੀਲੀ ਧਾਤੂ ਦੇ ਇੱਕ ਹਜ਼ਾਰ ਡਾਲਰ ਪ੍ਰਤਿ ਔਂਸ ਦੇ ਕਰੀਬ ਪਹੁੰਚਣ ਦਾ ਅਸਰ ਅੱਜ ਦਿੱਲੀ ਸਰਾਫ਼ਾ ਬਜ਼ਾਰ 'ਚ ਦਿਖਿਆ,ਜਿੱਥੇ ਸੋਨਾ 15900 ਰੁੱਪਏ ਪ੍ਰਤਿ 10 ਗ੍ਰਾਮ ਬੋਲਿਆ ਗਿਆ ਅਤੇ ਚਾਂਦੀ ਵੀ 25300 ਰੁੱਪਏ ਪ੍ਰਤਿ ਕਿੱਲੋਗ੍ਰਾਮ 'ਤੇ ਰਹੀ।

Date:2009-09-05 Time:00:04:13

ਸਲਮਾਨ ਕਰਨਗੇ ਕਾਰਪੋਰੇਟ ਗਵਰਨੇਂਸ ਦਾ ਉਦਘਾਟਨ

ਨਵੀਂ ਦਿੱਲੀ - ਕਾਰਪੋਰੇਟ ਮਾਮਲਿਆਂ ਦੇ ਮੰਤਰੀ ਸਲਮਾਨ ਖੁਰਸ਼ੀਦ ਕੱਲ੍ਹ ਕਲਕੱਤਾ 'ਚ ਕੰਨਵਰਜੇਸ਼ ਆਫ਼ ਕਾਰਪੋਰੇਟ ਗਵਰਨੇਂਸ ਨਾਰਮਸ 'ਤੇ ਦੋ ਦਿਨਾ ਅੰਤਰਰਾਸ਼ਟਰੀ ਸੰਮੇਲਣ ਦਾ ਉਦਘਾਟਨ ਕਰਨਗੇ।

Date:2009-09-05 Time:00:04:13

ਅਮਰੀਕਾ 'ਚ ਹਾਲੇ ਵੀ ਛਾਈ ਹੈ ਮੰਦੀ

ਵਾਸ਼ਿੰਗਟਨ - ਹਰ 10 'ਚੋਂ ਨੌ ਅਮਰੀਕੀ ਮੰਨਦੇ ਹਨ ਕਿ ਉਨ੍ਹਾ ਦੇਸ਼ ਦੀ ਅਰਥ ਵਿਵਸਥਾ ਇਸ ਸਮੇਂ ਵੀ ਮੰਦੀ 'ਚ ਫੱਸੀ ਹੋਈ ਹੈ।

Date:2009-09-05 Time:00:04:13

ਏਅਰ ਫ੍ਰਾਂਸ 1500 ਕਰਮਚਾਰੀਆਂ ਨੂੰ ਕੱਢੇਗੀ

ਪੈਰਿਸ - ਏਅਰ ਫ੍ਰਾਂਸ ਨੇ ਇੱਕ ਸਵੈਇੱਛੁਕ ਰਿਟਾਇਰਡ ਯੋਜਨਾ ਜ਼ਰੀਏ 1500 ਕਰਮਚਾਰੀਆਂ ਨੂੰ ਕੰਪਨੀ ਤੋਂ ਬਾਹਰ ਕਰਨ ਦੀ ਤਿਆਰੀ ਕੀਤੀ ਹੈ।ਵੈਸ਼ਵਿਕ ਆਰਥਿਕ ਮੰਦੀ ਨਾਲ ਕੰਪਨੀ ਦੀ ਵਿੱਤੀ ਹਾਲਤ ਖਰਾਬ ਹੋਈ ਹੈ।

Date:2009-09-05 Time:00:04:13

ਫ਼ਿਰ ਸ਼ੁਰੂ ਹੋਵੇਗੀ ਦੋ ਪੱਖੀ ਵਾਰਤਾ-ਸ਼ਰਮਾ

ਨਵੀਂ ਦਿੱਲੀ - ਵਿਸ਼ਵ ਵਪਾਰ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਪ੍ਰਮੁੱਖ ਵਪਾਰ ਮੰਤਰੀ ਵਿਸ਼ਵ ਵਪਾਰ ਵਾਰਤਾ ਨੂੰ ਅੱਗੇ ਵਧਾਉਣ 'ਤੇ ਸਹਿਮਤ ਹੋ ਗਏ ਹਨ,ਜਿਸ ਨਾਲ ਪਿੱਛਲੇ ਸਾਲ ਜੁਲਾਈ ਤੋਂ ਰੁੱਕੀ ਪਈ ਦੋ ਪੱਖੇ ਵਾਰਤਾ 14 ਸਤੰਬਰ ਨੂੰ ਜਿਨੀਵਾ 'ਚ ਦੁਆਰਾ ਸ਼ੁਰੂ ਹੋਵੇਗੀ।

Date:2009-09-05 Time:00:04:13

ਕਈ ਦੇਸ਼ ਵਧਾ ਸਕਦੇ ਹਨ ਕਰ ਦੀ ਦਰ

ਨਵੀਂ ਦਿੱਲੀ - ਦੁਨੀਆ ਭਰ ਦੀਆਂ ਸਰਕਾਰਾਂ ਆਪਣੇ ਘਾਟੇ ਦੀ ਭਰਪਾਈ ਲਈ ਵਿਅਕਤੀਗਤ ਆਮਦਨ ਕਰ ਦੀਆਂ ਦਰਾਂ ਵਧਾ ਸਕਦੀਆਂ ਹਨ,ਹਾਲਾਂਕਿ ਭਾਰਤ ਸ਼ਾਇਦ ਉਨ੍ਹਾ ਦੇਸ਼ਾਂ 'ਚ ਸ਼ਾਮਲ ਨਾ ਹੋਵੇ,ਜਿੱਥੇ ਕਰ ਦੀ ਦਰ ਪਿੱਛਲੇ ਸੱਤ ਸਾਲ ਤੋਂ ਲੱਗਭਗ ਸਥਿਰ ਬਣੀ ਹੋਈ ਹੈ।

Date:2009-09-05 Time:00:04:12

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਮਿਲੇਗੀ ਅੱਜ ਪੁਤਿਨ ਨੂੰ

ਮਾਸਕੋ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਕੱਲ੍ਹ ਰੂਸ ਦੀ ਸੰਸਕ੍ਰਿਤਕ ਰਾਜਧਾਨੀ ਸੇਂਟ ਪੀਟਰਸਬਰਗ ਰਵਾਨਾ ਹੋਣ ਤੋਂ ਪਹਿਲਾਂ ਰੂਸੀ ਪ੍ਰਧਾਨਮੰਤਰੀ ਬਲਾਦੀਮੀਰ ਪੁਤਿਨ ਨਾਲ ਅੱਜ ਸ਼ਾਮ ਮੁਲਾਕਾਤ ਕਰੇਗੀ।

Date:2009-09-05 Time:00:04:12

ਦਿਲ 'ਚ ਵਸਦਾ ਸਾਡੇ ਰੂਸ :ਪਾਟਿਲ

ਮਾਸਕੋ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਭਾਰਤ-ਰੂਸ ਮਿੱਤਰਤਾ ਦੀਆਂ ਜੜ੍ਹਾਂ ਨੂੰ ਭਾਵੁਕਤਾ ਦੇ ਪਾਣੀ ਨਾਲ ਸਿੰਜਦੇ ਹੋਏ ਅੱਜ ਕਿਹਾ ਹੈ ਕਿ ਰੂਸ ਭਾਰਤੀਆਂ ਦੇ ਦਿਲ 'ਚ ਉਂਝ ਹੀ ਵੱਸਦਾ ਹੈ,ਜਿਵੇਂ ਹਰ ਰੂਸੀ ਦੇ ਮਨ 'ਚ ਭਾਰਤ।

Date:2009-09-05 Time:00:04:12

ਤਿੱਬਤ ਵਾਪਸੀ ਨੂੰ ਹਮੇਸ਼ਾ ਤਿਆਰ ਹਾਂ-ਦਲਾਈਲਾਮਾ

ਤਾਈਪੇ - ਤਿੱਬਤੀ ਧਰਮਗੁਰੂ ਦਲਾਈਲਾਮਾ ਹਮੇਸ਼ਾ ਤਿੱਬਤ ਵਾਪਸ ਪਰਤਣ ਨੂੰ ਤਿਆਰ ਹੈ।ਉਨ੍ਹਾ ਨੇ ਕਿਹਾ ਕਿ ਹਰ ਤਿੱਬਤੀ ਹਮੇਸ਼ਾ ਇਸੇ ਤਰ੍ਹਾਂ ਨਾਲ ਸੋਚਦਾ ਹੈ।

Date:2009-09-05 Time:00:04:12

ਸੇਜਲ ਅੱਖਾਂ ਨਾਲ ਰੇਡੀ ਨੂੰ ਅੰਤਿਮ ਵਿਦਾਇਗੀ

ਹੈਦਰਾਬਾਦ - ਲੋਕਾਂ 'ਚ ਵਾਈਐਸਆਰ ਦੇ ਨਾਮ ਨਾਲ ਮਸ਼ਹੂਰ ਮੁੱਖਮੰਤਰੀ ਰਾਜਸ਼ੇਖਰ ਰੇਡੀ ਨੂੰ ਲੱਖਾਂ ਲੋਕਾਂ ਨੇ ਪੂਰ੍ਹੇ ਸਨਮਾਨ ਦੇ ਨਾਲ ਭਿੱਜੀਆਂ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।ਆਂਧਰਾਪ੍ਰਦੇਸ਼ ਦੇ ਮੁੱਖਮੰਤਰੀ ਵਾਈਐਸ ਰਾਜਸ਼ੇਖਰ ਰੇਡੀ ਦਾ ਮ੍ਰਿਤਕ ਦੇਹ ਸ਼ੁਕਰਵਾਰ ਨੂੰ ਉਨ੍ਹਾ ਦੇ ਜੱਦੀ ਪਿੰਡ ਯਦੁਪੁਲਪਇਆ ਲਿਜਾਇਆ ਗਿਆ ਅਤੇ ਪੂਰ੍ਹੇ ਰਾਜਕੀ ਸਨਮਾਨ ਦੇ ਨਾਲ ਉਨ੍ਹਾ ਦਾ ਅੰਤਿਮ ਸੰਸਕਾਰ ਕੀਤਾ ਗਿਆ।

Date:2009-09-05 Time:00:04:12

ਕੰਗਨਾ ਬਣੇਗੀ ਪੱਤਰਕਾਰ

ਆਪਣੀ ਹੌਟ, ਸੈਕਸੀ ਅਤੇ 'ਸਭ ਕੁਝ ਦਿਖਾਉਣ' ਵਾਲੀ ਇਮੇਜ ਬਦਲਣ ਲਈ ਬੇਚੈਨ ਕੰਗਨਾ ਰਾਨਾਵਤ ਨੂੰ ਇਸਦੇ ਬਰਾਬਰ ਮੌਕੇ ਵੀ ਮਿਲ ਰਹੇ ਹਨ। ਹਾਲ ਹੀ ਬਾਲੀਵੁੱਡ ਸੂਤਰਾਂ ਤੋਂ ਉਹਨਾਂ ਨੂੰ ਇੱਕ ਨਵੀਂ ਫਿਲਮ 'ਚ ਲਏ ਜਾਣ ਦੀ ਖ਼ਬਰ ਆਈ ਹੈ। ਖ਼ਬਰ ਦੇ ਮੁਤਾਬਿਕ ਇਸ ਫਿਲਮ ਵਿੱਚ ਉਹ ਇੱਕ ਮਹਿਲਾ ਪੱਤਰਕਾਰ ਦਾ ਰੋਲ ਨਿਭਾਉਣ ਜਾ ਰਹੀ ਹੈ। ਇਸ ਫਿਲਮ ਵਿੱਚ ਉਹਨਾਂ ਨਾਲ ਹੀ ਸੰਜੇ ਦੱਤ ਅਤੇ ਇਰਫਾਨ ਖਾਨ ਵਰਗੇ ਕਲਾਕਾਰ ਵੀ ਹੋਣਗੇ। ਸੁਣਨ ਵਿੱਚ ਆਇਆ ਹੈ ਕਿ ਫਿਲਮ ਦੇਸ਼ ਦੀ ਇੱਕ ਪ੍ਰਸਿੱਧ ਪੱਤਰਕਾਰ ਦੇ ਕੰਮਕਾਰ 'ਤੇ ਅਧਾਰਿਤ ਹੈ ਅਤੇ ਕੰਗਨਾ ਨੂੰ ਉਸੇ ਦਾ ਰੋਲ ਨਿਭਾਉਣਾ ਹੈ। ਇਸ ਲਈ ਉਹਨਾਂ ਨੇ ਬਕਾਇਦਾ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪਹਿਲੇ ਕਦਮ ਦੇ ਤੌਰ 'ਤੇ ਉਹਨਾਂ ਦਾ ਲੁਕ ਬਦਲਿਆ ਜਾਵੇਗਾ। ਜਿਸਦੇ ਤਹਿਤ ਉਹਨਾਂ ਦੇ ਘੁੰਗਰਾਲੇ ਵਾਲਾਂ ਦੀ ਥਾ

Date:2009-09-05 Time:00:04:12

'ਚਿੰਟੂਜੀ' ਦਾ ਪ੍ਰੋਮੋ

ਬਾਲੀਵੁੱਡ 'ਚ ਰਿਸ਼ੀ ਕਪੂਰ ਨੂੰ ਚਿੰਟੂ ਕਹਿ ਕੇ ਹੀ ਪੁਕਾਰਿਆ ਜਾਂਦਾ ਹੈ ਅਤੇ ਸੰਜੋਗ ਦੀ ਗੱਲ ਇਹ ਹੈ ਕਿ 'ਚਿੰਟੂਜੀ' ਨਾਮਕ ਫਿਲਮ 'ਚ ਵੀ ਉਹਨਾਂ ਨੇ ਲੀਡ ਰੋਲ ਕੀਤਾ ਹੈ। ਇੱਕ ਅਭਿਨੇਤਾ ਦੇ ਨੇਤਾ ਬਣਨ ਨਾਲ ਜੋ ਕਾਮੇਡੀ ਉਤਪੰਨ ਹੋਈ ਹੈ, ਉਸ ਨੂੰ ਇਸ ਫਿਲਮ 'ਚ ਦਿਖਾਇਆ ਗਿਆ ਹੈ। ਰਿਸ਼ੀ ਦਾ ਕਹਿਣਾ ਹੈ ਕਿ ਇਹ ਭੂਮਿਕਾ ਉਹਨਾਂ ਦੇ ਕਰੀਅਰ ਦੀਆਂ ਬਿਹਤਰੀਨ ਭੂਮਿਕਾਵਾਂ 'ਚੋਂ ਇੱਕ ਹੈ ਅਤੇ ਦਰਸ਼ਕ ਉਹਨਾਂ ਦੀ ਇਸ ਫਿਲਮ ਨੂੰ ਜਰੂਰ ਪਸੰਦ ਕਰਨਗੇ ਅਜਿਹੀ ਉਹਨਾਂ ਨੂੰ ਉਮੀਦ ਹੈ।

Date:2009-09-05 Time:00:04:12

ਆਗੇ ਸੇ ਰਾਈਟ ਦੀ ਕਹਾਣੀ

'ਆਗੇ ਸੇ ਰਾਈਟ' ਦੀ ਕਹਾਣੀ ਦਿਨਕਰ ਵਾਘਮਾਰੇ (ਸ਼੍ਰੇਅਸ ਤਲਪਦੇ), ਮਾਹੀ (ਸੋਨੀਆ ਭੱਟ), ਜਾਨੂਭਾਈ ਉਰਫ਼ ਬਲਮਾ ਰਸ਼ੀਦੁਲ ਖੈਰੀ (ਕੇਕੇ ਮੇਨਨ) ਅਤੇ ਪਰਲ (ਸ਼ਹਿਨਾਜ਼ ਟ੍ਰੈਜਰੀਵਾਲਾ) ਦੇ ਆਸਪਾਸ ਘੁੰਮਦੀ ਹੈ। 28 ਸਾਲਾ ਅਤੇ ਮੁੰਬਈ ਪੁਲਿਸ ਵਿੱਚ ਸਬ ਇੰਸਪੈਕਟਰ ਦਿਨਕਰ ਦੇ ਸਵਰਗਵਾਸੀ ਪਿਤਾ ਇੱਕ ਸਫ਼ਲ ਪੁਲਿਸ ਅਫ਼ਸਰ ਸਨ। ਉਹਨਾਂ ਦੀ ਇੱਛਾ ਲਈ ਹੀ ਦਿਨਕਰ ਪੁਲਿਸ ਵਿੱਚ ਭਰਤੀ ਹੋਇਆ, ਪਰ ਉਹ ਬਹੁਤ ਹੀ ਅਸਫ਼ਲ ਅਫ਼ਸਰ ਹੈ। ਅੱਜ ਤੱਕ ਉਸਨੇ ਕੋਈ ਵੀ ਕੇਸ ਹੱਲ ਨਹੀਂ ਕੀਤਾ ਹੈ ਅਤੇ ਜਿਆਦਾਤਰ ਉਹ ਗੰਭੀਰ ਮਾਮਲਿਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਮਾਹੀ ਟੀਵੀ 'ਤੇ ਨਿਊਜ਼ ਰਿਪੋਰਟਰ ਹੈ। ਦਿਨਕਰ ਉਸ ਨੂੰ ਅਕਸਰ ਟੀਵੀ 'ਤੇ ਦੇਖਦਾ ਹੈ ਅਤੇ ਉਸ ਨੂੰ ਪਸੰਦ ਕਰਦਾ ਹੈ। ਜਾਨੂਭਾਈ ਇੱਕ ਅੱਤਵਾਦੀ ਹੈ ਅਤੇ ਉਸ ਨੂੰ ਭਾਰਤ ਦੇ ਸ਼ਹਿਰ ਮੁੰਬਈ ਵਿੱਚ ਆਤੰਕ ਫੈਲਾਉ

Date:2009-09-05 Time:00:04:12

ਟਾਈਟਲਰ ਨੇ ਲਗਾਇਆ ਨੀਤਿਸ਼ ਸਰਕਾਰ 'ਤੇ ਆਰੋਪ

ਪਟਨਾ - ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਬਿਹਾਰ ਮਾਮਲਿਆਂ ਦੇ ਮੁਖੀ ਜਗਦੀਸ਼ ਟਾਈਟਲਰ ਨੇ ਅੱਜ ਆਰੋਪ ਲਗਾਇਆ ਕਿ ਬਿਹਾਰ ਸਰਕਾਰ ਰਾਜ ਵਿਚ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਲਈ ਕੇਂਦਰ ਤੋਂ ਜਾਰੀ ਰਾਸ਼ੀ ਦੀ ਵਰਤੋਂ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।

Date:2009-09-05 Time:00:04:12

ਸਾਂਈਬਾਬਾ ਦੇ ਭਗਤ ਸਨ ਰੇਡੀ

ਅਹਿਮਦਨਗਰ - ਆਂਧਰਾ ਪ੍ਰਦੇਸ਼ 'ਚ ਹੈਲੀਕਾਪਟਰ ਦੁਰਘਟਨਾ 'ਚ ਮਾਰੇ ਗਏ ਪ੍ਰਦੇਸ਼ ਦੇ ਮੁੱਖਮੰਤਰੀ ਵਾਈ.ਐਸ.ਰਾਜਸ਼ੇਖਰ ਰੇਡੀ ਸਾਂਈਬਾਬਾ ਦੇ ਭਗਤ ਸਨ।

Date:2009-09-05 Time:00:04:12


1   2  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009