Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 3 - 9 - 2009
ਸਲਮਾਨ ਦੇ ਪ੍ਰਸ਼ੰਸਕ 'ਵਾਂਟੇਡ' ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ, ਜੋ 18 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿੱਚ ਐਕਸ਼ਨ ਤਾਂ ਭਰਪੂਰ ਹੈ, ਪਰ ਗਾਣੇ ਵੀ ਘੱਟ ਨਹੀਂ ਹਨ। ਗਾਣਿਆਂ ਦਾ ਫਿਲਮਾਂਕਣ ਹੋਣਾ ਸੁਭਾਵਿਕ ਹੈ, ਕਿਉਂਕਿ ਇਸਦੇ ਨਿਰਦੇਸ਼ਕ ਪ੍ਰਭੂਦੇਵਾ ਭਾਰਤ ਦੇ ਬਿਹਤਰੀਨ ਡਾਂਸਰਾਂ 'ਚੋਂ ਇੱਕ ਹਨ। ਫਿਲਹਾਲ 'ਲਵ ਮੀ, ਲਵ ਮੀ, ਲਵ ਮੀ' ਲੋਕਪ੍ਰਿਅਤਾ ਹਾਸਿਲ ਕਰ ਰਿਹਾ ਹੈ। Date:2009-09-03 Time:00:02:34
28 ਅਗਸਤ ਵਾਲੇ ਹਫ਼ਤੇ ਵਿੱਚ ਨਾ ਕੋਈ ਤਿਉਹਾਰ ਸੀ ਅਤੇ ਨਾ ਹੀ ਛੁੱਟੀਆਂ, ਇਸਦੇ ਬਾਵਜੂਦ 9 ਫਿਲਮਾਂ (ਡੈਡੀ ਕੂਲ, ਕਿਸਾਨ, ਯੇ ਮੇਰਾ ਇੰਡੀਆ, ਲਵ ਖਿਚੜੀ, ਕਵਿਕ ਗਨ ਮੁਰੂਗਨ, ਟੌਸ, ਰੇਸ : ਤੀਸਰੀ ਦੁਨੀਆ ਤਕ (ਡਬ), ਹਾਈਜੈਕ ਆਫ ਮੈਟਰੋ 123 (ਡਬ) ਅਤੇ ਮੇਰੀ ਸ਼ਪਥ) ਰਿਲੀਜ਼ ਹੋਈਆਂ। ਇਹ ਗੱਲ ਹੋ ਹੈ ਕਿ ਇਹਨਾਂ 'ਚੋਂ ਜਿਆਦਾਤਰ ਘੱਟ ਬਜਟ ਦੀਆਂ ਹਨ ਅਤੇ ਪ੍ਰਸਿੱਧ ਚਿਹਰੇ ਇਹਨਾਂ ਫਿਲਮਾਂ ਵਿੱਚ ਨਹੀਂ ਹਨ। ਅਸਲ 'ਚ ਕੁਝ ਦਿਨਾਂ ਬਾਅਦ ਵੱਡੀਆਂ ਫਿਲਮਾਂ ਦਾ ਪ੍ਰਦਰਸ਼ਨ ਸ਼ੁਰੂ ਹੋਵੇਗਾ, ਇਸ ਲਈ ਛੋਟੀ ਫਿਲਮ ਦੇ ਨਿਰਮਾਤਾ ਉਹਨਾਂ ਤੋਂ ਬਚਣ ਲਈ ਇਨ੍ਹੀਂ ਦਿਨੀਂ ਆਪਣੀ ਫਿਲਮ ਰਿਲੀਜ਼ ਕਰ ਰਹੇ ਹਨ। ਪਰ ਐਨੀਆਂ ਫਿਲਮਾਂ ਦੇ ਇੱਕ ਹੀ ਦਿਨ ਰਿਲੀਜ਼ ਹੋਣ ਨਾਲ ਉਹਨਾਂ ਨੂੰ ਵੀ ਨੁਕਸਾਨ ਭੁਗਤਣਾ ਪੈ ਰਿਹਾ ਹੈ। ਸਾਰੀਆਂ ਫਿਲਮਾਂ ਦੀ ਉਮੀਦ ਦੇ ਉਲਟ ਖਰਾਬ ਸ਼ੁਰੂਆਤ ਹੋਈ। ਕ Date:2009-09-03 Time:00:02:34
ਬਾਲੀਵੁੱਡ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਹੁਣ ਪਰਦੇ 'ਤੇ ਰੋਮਾਂਸ ਕਰਨਾ ਚਾਹੁੰਦੇ ਹਨ। ਐਕਸ਼ਨ ਅਤੇ ਕਾਮੇਡੀ ਵਿੱਚ ਆਪਣੀ ਮਹਾਰਤ ਦਿਖਾ ਚੁੱਕੀ ਅਕਸ਼ੈ ਕੁਮਾਰ ਹੁਣ ਰੋਮਾਂਟਿਕ ਫਿਲਮਾਂ ਕਰਨਾ ਚਾਹੁੰਦੇ ਹਨ। ਲੰਡਨ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਇਸਦਾ ਖੁਲਾਸਾ ਕੀਤਾ। ਖਿਲਾੜੀ, ਮੋਹਰਾ, ਖਿਲਾੜਿਓਂ ਕੇ ਖਿਲਾੜੀ ਵਰਗੀਆਂ ਐਕਸ਼ਨ ਫਿਲਮਾਂ ਦੇ ਨਾਲ ਹੇਰਾਫੇਰੀ, ਮੁਝਸੇ ਸ਼ਾਦੀ ਕਰੋਗੀ, ਵੈਲਕਮ ਅਤੇ ਸਿੰਘ ਇਜ਼ ਕਿੰਗ ਵਰਗੀਆਂ ਕਾਮੇਡੀ ਫਿਲਮਾਂ ਰਾਹੀਂ ਅਕਸ਼ੈ ਕੁਮਾਰ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪਰ ਅਕਸ਼ੈ ਹੁਣ ਅਜਿਹੀਆਂ ਫਿਲਮਾਂ ਤੋਂ ਅੱਕ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਹੁਣ ਕੁਝ ਰੋਮਾਂਟਿਕ ਫਿਲਮਾਂ ਕਰਨਾ ਚਾਹੁੰਦੇ ਹਨ। ਵਰਣਨਯੋਗ ਹੈ ਕਿ ਜਲਦ ਹੀ ਅਕਸ਼ੈ ਦੀ ਨਵੀਂ ਫਿਲਮ 'ਬਲੂ' ਰਿਲੀਜ਼ ਹੋ ਰਹੀ ਹੈ ਅਤੇ Date:2009-09-03 Time:00:02:34
ਪਿਛਲੇ ਦਿਨੀਂ ਰਣਬੀਰ ਕਪੂਰ ਦੀ ਨਾਨੀ ਅਤੇ ਨੀਤੂ ਸਿੰਘ ਦੀ ਮਾਂ ਦਾ ਦਿਹਾਂਤ ਹੋ ਗਿਆ। ਉਹ ਰਣਬੀਰ ਅਤੇ ਨੀਤੂ ਦੇ ਨਾਲ ਹੀ ਰਹਿੰਦੀ ਸੀ। ਰਣਬੀਰ ਅਤੇ ਉਹਨਾਂ ਦੀ ਨਾਨੀ ਦਾ ਕਮਰਾ ਆਹਮਣੇ-ਸਾਹਮਣੇ ਹੈ ਅਤੇ ਨਾਨੀ ਰਣਬੀਰ ਨੂੰ ਬਹੁਤ ਪਿਆਰ ਕਰਦੀ ਸੀ। ਨਾਨੀ ਦੇ ਨਾ ਰਹਿਣ ਤੋਂ ਰਣਬੀਰ ਬਹੁਤ ਦੁਖੀ ਸਨ। ਉਹਨਾਂ ਨੂੰ ਅਗਲੇ ਦਿਨ ਯਸ਼ਰਾਜ ਸਟੂਡੀਓ 'ਚ 'ਰਾਕੇਟ ਸਿੰਘ ਸੇਲਸਮੈਨ ਆਫ ਦ ਈਅਰ' ਦੇ ਗਾਣੇ ਦੀ ਸ਼ੂਟਿੰਗ 'ਚ ਹਿੱਸਾ ਲੈਣਾ ਸੀ। ਕਿਸੇ ਨੂੰ ਉਮੀਦ ਨਹੀਂ ਸੀ ਕਿ ਰਣਬੀਰ ਸ਼ੂਟਿੰਗ ਕਰਨਗੇ, ਪਰ ਰਣਬੀਰ ਜਾਣਦੇ ਹਨ ਕਿ ਇੱਕ ਦਿਨ ਸ਼ੂਟਿੰਗ ਨਹੀਂ ਹੁੰਦੀ ਤਾਂ ਕਿੰਨਾ ਨੁਕਸਾਨ ਹੁੰਦਾ ਹੈ। ਉਹ ਅਗਲੀ ਸਵੇਰ ਸ਼ੂਟਿੰਗ ਲਈ ਹਾਜਰ ਸਨ। ਸ਼ਿਮਿਤ ਅਮੀਨ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਇੱਕ ਗਾਣਾ ਅੰਤਿਮ ਸਮੇਂ ਜੋੜਿਆ ਗਿਆ ਅਤੇ ਅਹਿਮਦ ਖਾਨ ਇਸ ਗਾਣੇ ਦੇ Date:2009-09-03 Time:00:02:34
ਬਾਲੀਵੁੱਡ ਦੇ ਮਿਸਟਰ ਪਰਫੈਕਟ ਆਮਿਰ ਖਾਨ ਨੇ ਕਿਹਾ ਹੈ ਕਿ ਉਹਨਾਂ ਦੀ ਲੰਬੇ ਸਮੇਂ ਤੋਂ ਚਰਚਾ ਵਿੱਚ ਆਈ ਫਿਲਮ '3 ਈਡੀਅਟਸ' ਦਸੰਬਰ 'ਚ ਪਰਦੇ 'ਤੇ ਆਵੇਗੀ। ਆਮਿਰ ਨੇ ਆਪਣੇ ਬਲਾਗ 'ਚ ਲਿਖਿਆ ਹੈ ਕਿ ਵਿਨੋਦ ਅਤੇ ਰਾਜੂ ਨੇ ਮੈਨੂੰ ਕਿਹਾ ਕਿ '3 ਈਡੀਅਟਸ' ਦਾ ਪੋਸਟ ਪ੍ਰੋਡਕਸ਼ਨ ਅੱਗੇ ਵਧ ਰਿਹਾ ਹੈ, ਮੇਰੇ ਵਾਪਸ ਪਹੁੰਚਣ ਤੱਕ ਫਿਲਮ ਤਿਆਰ ਹੋ ਜਾਵੇਗੀ। ਇਸਦਾ ਮਤਲਬ ਹੈ ਕਿ ਵਾਰ-ਵਾਰ ਜਾਨਣ ਵਾਲਿਆਂ ਦੀ ਇੱਛਾ ਰੱਖਣ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ '3 ਈਡੀਅਟਸ' ਇਸ ਸਾਲ ਕ੍ਰਿਸਮਸ 'ਤੇ ਰਿਲੀਜ਼ ਹੋਵੇਗੀ। ਉਹਨਾਂ ਨੇ ਇਹ ਤਾਂ ਨਹੀਂ ਦੱਸਿਆ ਕਿ ਉਹ ਇਸ ਸਮੇਂ ਕਿੱਥੇ ਹਨ, ਪਰ ਉਹਨਾਂ ਨੇ ਲਿਖਿਆ ਹੈ ਕਿ ਮੈਂ ਅਤੇ ਕਿਰਨ ਘਰ ਤੋਂ ਕਾਫੀ ਦੂਰ ਇੱਕ ਬਹੁਤ ਸ਼ਾਂਤ ਥਾਂ 'ਤੇ ਹਾਂ। ਅਸੀਂ ਇੱਥੇ ਅਰਾਮ ਕਰਨ, ਪੜ੍ਹਨ, ਘੁੰਮਣ ਅਤੇ ਫਿਲਮਾਂ ਦੇਖਣ ਵਿੱਚ ਸਮਾ Date:2009-09-03 Time:00:02:34
'ਲਵ ਆਜ ਕਲ' ਦੀ ਸਫ਼ਲਤਾ ਨੇ ਦੀਪਿਕਾ ਪਾਦੁਕੋਣ ਦੇ ਚਿਹਰੇ 'ਤੇ ਲੰਬੀ ਮੁਸਕਾਨ ਲਿਆ ਦਿੱਤੀ ਹੈ। ਫਿਲਮ ਦੇ ਸਫ਼ਲ ਹੋਣ ਦੇ ਨਾਲ-ਨਾਲ ਦੀਪਿਕਾ ਦੇ ਅਭਿਨੈ ਦੀ ਵੀ ਪ੍ਰਸ਼ੰਸਾ ਹੋਈ। ਇਸ ਪ੍ਰਸ਼ੰਸਾ ਨੇ ਦੀਪਿਕਾ ਲਈ ਟਾਨਿਕ ਦਾ ਕੰਮ ਕੀਤਾ ਹੈ ਅਤੇ ਉਹਨਾਂ 'ਚ ਜ਼ਬਰਦਸਤ ਆਤਮਵਿਸ਼ਵਾਸ ਆ ਗਿਆ ਹੈ। ਦੀਪਿਕਾ ਦਾ ਕਹਿਣਾ ਹੈ ਕਿ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੇ ਪਰਫਾਰਮੈਂਸ ਦੀ ਐਨੀ ਤਾਰੀਫ਼ ਹੋਵੇਗੀ। ਹੁਣ ਉਹਨਾਂ 'ਚ ਆਤਮਵਿਸ਼ਵਾਸ ਆ ਗਿਆ ਹੈ ਕਿ ਉਹ ਕਠਿਨ ਭੂਮਿਕਾ ਵੀ ਨਿਭਾ ਸਕਦੀ ਹੈ। ਹਾਲਾਂਕਿ ਆਪਣੇ ਨਿੱਖਰੇ ਅਭਿਨੈ ਦਾ ਸਿਹਰਾ ਉਹ ਨਿਰਦੇਸ਼ਕ ਇਮਤਿਆਜ਼ ਅਲੀ ਸਿਰ ਬੰਨ੍ਹਦੀ ਹੈ। ਦੀਪਿਕਾ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਦੀਪਿਕਾ ਪਹਿਲਾਂ ਕੈਮਰਾ ਐਂਗਲ ਅਤੇ ਐਕਟਿੰਗ ਬਾਰੇ ਜਿਆਦਾ ਨਹੀਂ ਜਾਣਦੀ ਸੀ, ਪਰ ਹੁਣ ਉਹ ਤੇਜੀ ਨਾਲ ਸਿੱਖਦੀ ਜ Date:2009-09-03 Time:00:02:34
ਰਿਸ਼ੀ ਕਪੂਰ ਅਭਿਨੀਤ ਫਿਲਮ 'ਚਿੰਟੂਜੀ' ਰਿਲੀਜ਼ ਹੋਣ ਵਾਲੀ ਹੈ। ਫਿਲਮ ਦੇ ਬਾਰੇ ਵਿੱਚ ਉਹ ਕਹਿੰਦੇ ਹਨ 'ਪਹਿਲਾਂ ਇਸਦਾ ਨਾਮ 'ਚਿੰਟੂਜੀ' ਨਹੀਂ ਸੀ, ਪਰ ਉਹ ਬੋਲਣ ਵਿੱਚ ਮੁਸ਼ਕਿਲ ਸੀ। ਇਸ ਲਈ ਇਸਦਾ ਸੌਖਾ ਨਾਮ 'ਚਿੰਟੂਜੀ' ਕਰ ਦਿੱਤਾ ਗਿਆ।' ਆਪਣੀ ਭੂਮਿਕਾ ਬਾਰੇ ਉਹ ਕਹਿੰਦੇ ਹਨ 'ਮੈਂ ਚਿੰਟੂਜੀ ਬਣਿਆ ਹਾਂ। ਓਨਾ ਬੁਰਾ ਨਹੀਂ ਹਾਂ, ਜਿੰਨਾ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ। ਇਹ ਕਹਾਣੀ ਅਜਿਹੇ ਅਭਿਨੇਤਾ ਦੀ ਹੈ, ਜੋ ਆਪਣੀ ਚਮਕ ਗੁਆ ਬੈਠਾ ਹੈ ਅਤੇ ਇਸ ਲਈ ਰਾਜਨੀਤੀ ਵਿੱਚ ਆਪਣੀ ਕਿਸਮਤ ਅਜਮਾਉਂਦਾ ਹੈ। ਬਹੁਤ ਰੌਚਕ ਫਿਲਮ ਹੈ ਅਤੇ ਮੈਂ ਇਸ ਤਰ੍ਹਾਂ ਦਾ ਕਿਰਦਾਰ ਪਹਿਲਾਂ ਕਦੇ ਨਹੀਂ ਨਿਭਾਇਆ ਹੈ।' ਪਿਛਲੇ ਕਈ ਦਿਨਾਂ ਤੋਂ ਇਹ ਚਰਚਾ ਹੈ ਕਿ ਆਰ. ਕੇ. ਬੈਨਰ ਦੇ ਹੇਠ ਕੁਝ ਫਿਲਮਾਂ ਦਾ ਨਿਰਮਾਨ ਕੀਤਾ ਜਾਵੇਗਾ, ਜਿਸ 'ਚੋਂ ਇੱਕ ਫਿਲਮ ਵਿੱਚ ਰਣਬੀਰ ਕਪ Date:2009-09-03 Time:00:02:34
'ਆਸ਼ਕ ਬਨਾਇਆ ਆਪ ਨੇ' ਤਨੂਸ਼੍ਰੀ ਦੱਤਾ ਦੀ ਪਹਿਲੀ ਫ਼ਿਲਮ ਸੀ ਤੇ ਮੁੜ ਉਸ ਨੂੰ ਵਧੀਆ ਲੋਕਾਂ ਦੀਆਂ ਵਧੀਆ ਫ਼ਿਲਮਾਂ ਵੀ ਮਿਲੀਆਂ ਪਰ ਲਫ਼ਜ਼ ਬਦਕਿਸਮਤੀ ਉਸ ਦੇ ਪੱਲੇ ਨਾਲ ਬਝ ਗਿਆ। ਕੀ-ਕੀ ਨਹੀਂ ਕੀਤਾ ਸਫ਼ਲਤਾ ਲਈ ਤਨੂ ਨੇ। ਇਥੋਂ ਤੱਕ ਕਿ ਸਰੀਰ ਦੇ ਖੁੱਲ੍ਹੇ ਦਰਸ਼ਨ ਵੀ ਪਰਦੇ 'ਤੇ ਉਸ ਨੇ ਕਰਵਾਏ ਫਿਰ ਵੀ ਸਫ਼ਲਤਾ ਕਹਿੰਦੀ ਰਹੀ ਕਿ ਮੇਰਾ ਤਨੂਸ਼੍ਰੀ ਨਾਲ ਕੋਈ ਵਾਸਤਾ ਨਹੀਂ ਹੈ। ਚਮਕ-ਦਮਕ ਵਾਲੇ ਸੰਸਾਰ 'ਚ ਤਨੂਸ਼੍ਰੀ ਕੰਮ ਦੀ ਥਾਂ ਤੇ ਬੇਲੋੜੇ ਝਮੇਲਿਆਂ 'ਚ ਫਸ ਗਈ। ਗੱਡੀ ਅੱਗੇ ਤੋਰਨ ਲਈ ਉਸ ਨੇ 'ਭਾਗਮਭਾਗ' ਫ਼ਿਲਮ 'ਚ ਆਈਟਮ ਡਾਂਸ ਵੀ ਕੀਤਾ। ਇਸ ਦੇ ਬਾਵਜੂਦ ਤਨੂਸ਼੍ਰੀ ਦਾ ਮੁੱਲ ਬਹੁਤਾ ਚਮਕ-ਦਮਕ ਸੰਸਾਰ 'ਚ ਨਹੀਂ ਪਿਆ। ਹੁਣ ਕਿਤੇ ਜਾ ਕੇ ਉਸ ਦੇ ਨਾਂਅ ਦੀ ਧਮਕ ਪੈਣ ਲੱਗੀ ਹੈ। ਇਕ ਫ਼ਿਲਮ 'ਰਾਮਾ ਦਾ ਸੇਵੀਅਰ' ਤੇ ਦੂਸਰੀ 'ਅਪਾਰਟਮੈਂਟ' ਨੇ ਤਨੂਸ਼੍ਰੀ ਨੂੰ ਫ਼ਿ Date:2009-09-03 Time:00:02:34
ਅਭਿਨੇਤਰੀ ਨੌਹੀਦ ਨੂੰ ਪਹਿਲਾਂ ਛੋਟੇ ਪਰਦੇ ਨੇ ਚੰਗੀ ਪਛਾਣ ਦਿੱਤੀ ਤੇ ਮੁੜ ਬਾਲੀਵੁੱਡ 'ਚ ਵੀ ਉਸ ਦਾ ਸਵਾਗਤ ਖਿੜੇ ਮੱਥੇ ਹੋਇਆ। ਇਸ ਸਮੇਂ ਨੌਹੀਦ ਫ਼ਿਲਮ 'ਕਿਸਾਨ' ਜੋ ਸੋਹੇਲ ਖਾਨ ਨੇ ਬਣਾਈ ਹੈ, ਦੁਆਰਾ ਦਰਸ਼ਕਾਂ ਦੇ ਸਨਮੁੱਖ ਹੈ। ਇਸ ਫ਼ਿਲਮ 'ਚ ਤਿਤਲੀ ਨਾਂਅ ਦੀ ਮੁਟਿਆਰ ਵਾਲੀ ਭੂਮਿਕਾ ਨਿਭਾਉਣ ਵਾਲੀ ਨੌਹੀਦ ਇਸ ਫ਼ਿਲਮ ਦੇ ਸੰਗੀਤਕਾਰ ਡੱਬੂ ਮਲਿਕ ਦੀ ਬਹੁਤ ਵੱਡੀ ਪ੍ਰਸੰਸਕਾ ਬਣ ਗਈ ਹੈ। ਨੌਹੀਦ ਆਖਦੀ ਹੈ ਕਿ ਡੱਬੂ ਬਿਲਕੁਲ ਅਨੁ ਮਲਿਕ ਦੀ ਤਰ੍ਹਾਂ ਸੰਗੀਤ ਦਾ ਖਜ਼ਾਨਾ ਹੈ। ਫ਼ਿਲਮ 'ਕਿਸਾਨ' 'ਚ ਪੰਛੀ, ਐਸ. ਆਰ. ਭਾਰਤੀ, ਕੰਵਰ ਜਨੇਜਾ ਤੇ ਸਲੀਮ ਬਿਜਨੌਰੀ ਦੇ ਲਿਖੇ ਗੀਤਾਂ ਲਈ ਸੁਰੀਲਾ ਸੰਗੀਤ ਦੇ ਕੇ ਡੱਬੂ ਨੇ ਨੌਹੀਦ ਅਨੁਸਾਰ ਪੁਰਾਤਨ ਅਮੀਰ ਫ਼ਿਲਮ ਸੰਗੀਤ ਦੀ ਪ੍ਰੰਪਰਾ ਅੱਗੇ ਵਧਾਈ ਹੈ। ਨੌਹੀਦ ਵੱਲੋਂ ਡੱਬੂ ਮਲਿਕ ਦੀ ਕੀਤੀ ਸਿਫ਼ਤ ਨੇ ਡੱ Date:2009-09-03 Time:00:02:34
ਲੇਨ ਕਲੇਨਰੌਕ ਆਪਣੇ ਵੀਹ ਸਾਥੀਆਂ ਨਾਲ ਜਦੋਂ ਆਪਣੀ ਪ੍ਰਯੋਗਸ਼ਾਲਾ ਵਿੱਚ ਦੋ ਕੰਪਿਊਟਰਾਂ ਵਿਚਕਾਰ ਡੇਟਾ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਉਹਨਾਂ ਨੇ ਇਹ ਨਹੀਂ ਸੋਚਿਆ ਸੀ ਕਿ ਉਹਨਾਂ ਦੀ ਇਹ ਸ਼ੁਰੂਆਤ ਇੱਕ ਦਿਨ ਦੁਨੀਆ ਭਰ ਦੇ ਕਰੋੜਾਂ ਲੋਕਾਂ ਦੇ ਨਿੱਜੀ ਅਤੇ ਸਮਾਜਿਕ ਜੀਵਨ ਦਾ ਇੱਕ ਅਟੁੱਟ ਅੰਗ ਬਣ ਜਾਵੇਗੀ। 2 ਸਤੰਬਰ, 1969 ਨੂੰ ਕੈਲੀਫੋਰਨੀਆ ਵਿਸ਼ਵਿਦਿਆਲੇ ਦੀ ਪ੍ਰਯੋਗਸ਼ਾਲਾ ਵਿੱਚ ਪਹਿਲੀ ਵਾਰ 15 ਮੀਟਰ ਲੰਬੀ ਕੇਬਲ ਦੁਆਰਾ ਦੋ ਕੰਪਿਊਟਰਾਂ ਵਿਚਕਾਰ ਡੇਟਾ ਦਾ ਅਦਾਨ-ਪ੍ਰਦਾਨ ਹੋਇਆ ਜਿਸ ਨੂੰ ਇੰਟਰਨੈਟ ਕਿਹਾ ਗਿਆ। Date:2009-09-03 Time:00:02:32
ਕੁਰਨੂਲ - ਆਂਧਰਾਪ੍ਰਦੇਸ਼ ਦੇ ਮੁੱਖਮੰਤਰੀ ਰਾਜਸ਼ੇਖਰ ਰੇਡੀ ਨੂੰ ਲਿਜਾ ਰਿਹਾ ਜਹਾਜ਼ ਸਿਗਨਲ 'ਚ ਆਈ ਖਰਾਬੀ ਕਾਰਣ ਅੱਜ ਐਮਰਜੈਂਸੀ ਸਥਿੱਤੀ 'ਚ ਕੁਰਨੁਲ 'ਚ ਸੁਰੱਖਿਅਤ ਉੱਤਰ ਗਿਆ। Date:2009-09-03 Time:00:02:32
ਮੁੰਬਈ- ਆਦਿੱਤਿਆ ਬਿਰਲਾ ਸਮੂਹ ਦੀ ਸੀਮਿੰਟ ਕੰਪਨੀ ਨੇ ਇਸ ਵਰ੍ਹੇ ਅਪ੍ਰੈਲ ਤੋਂ ਅਗਸਤ ਦੇ ਵਿਚਕਾਰ 151.77 ਲੱਖ ਟਨ ਸੀਮਿੰਟ ਦਾ ਉਤਪਾਦਨ ਕੀਤਾ, ਜੋ ਪਿਛਲੇ ਵਰ੍ਹੇ ਦੀ ਇਸ ਮਿਆਦ ਦੇ 126.16 ਲੱਖ ਟਨ ਦੀ ਤੁਲਨਾ ਵਿੱਚ 20.30 ਪ੍ਰਤੀਸ਼ਤ ਜਿਆਦਾ ਹੈ। Date:2009-09-03 Time:00:02:32
ਵਾਸ਼ਿੰਗਟਨ - ਓਬਾਮਾ ਪ੍ਰਸ਼ਾਸਨਾ ਨੇ ਪਾਕਿਅਤਾਨ ਵੱਲੋਂ ਅਮਰੀਕਾ ਵਿਚ ਬਣੀ ਪੋਤ ਰੋਧੀ ਹਾਰਪੂਨ ਮਿਸਾਇਲ ਵਿਚ ਕੀਤੇ ਗਏ ਨਜਾਇਜ ਬਦਲਾਅ ਬਾਰੇ ਅਮਰੀਕੀ ਕਾਂਗਰਸ ਨੂੰ ਸੂਚਿਤ ਕਰ ਦਿੱਤਾ ਹੈ ਜਿਸ ਨਾਲ ਭਾਰਤ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਸੀ। Date:2009-09-03 Time:00:02:32
ਨਵੀਂ ਦਿੱਲੀ - ਆਧਾਰਭੂਤ ਢਾਂਚੇ ਦੇ ਵਿਕਾਸ ਨਾਲ ਜੁੜ੍ਹੀ ਕੰਪਨੀ ਪ੍ਰਤਿਭਾ ਇੰਡਸਟਰੀਜ਼ ਨੂੰ ਮੁੰਬਈ ਨਗਰ ਨਿਗਮ ਨੇ ਪੁਰਾਣੀਆਂ ਪਾਈਪਾਂ ਨੂੰ ਬਦਲਣ ਦੇ ਲਈ 406.06 ਕਰੋੜ ਰੁਪਏ ਦਾ ਠੇਕਾ ਦਿੱਤਾ ਹੈ। Date:2009-09-03 Time:00:02:32
ਕੋਲਕਾਤਾ - ਦੇਸ਼ ਵਿੱਚ ਚਾਹ ਖੇਤਰ ਦੀ ਮੋਹਰੀ ਕੰਪਨੀ ਟਾਟਾ ਟੀ ਨੇ ਆਪਣੇ ਕਾਰੋਬਾਰ ਨੂੰ ਵਿਸਤਾਰ ਦੇਣ ਦੀ ਯੋਜਨਾ ਦੇ ਤਹਿਤ ਪੱਛਮੀ ਏਸ਼ੀਆ, ਦੱਖਣੀ ਅਮਰੀਕਾ, ਦੱਖਣੀ ਅਫ਼ਰੀਕਾ ਅਤੇ ਰਾਸ਼ਟਰਕੁੱਲ ਦੇਸ਼ਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ। Date:2009-09-03 Time:00:02:32
ਨਵੀਂ ਦਿੱਲੀ - ਦੇਸ਼ ਦੀ ਦੂਜੀ ਸੱਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹਿਉਂਡਾਈ ਮੋਟਰਸ ਇੰਡੀਆ ਨੇ ਅੱਜ ਨਵੀਂ ਰੇਂਜ ਵਾਲੀ ਸਾਂਤ੍ਰੋ ਕਾਰ ਲਾਂਚ ਕੀਤੀ ਜਿਸ ਦੀ ਕੀਮਤ 2.63 ਲੱਖ ਤੋਂ 3.48 ਲੱਖ ਰੁਪਏ ਦੇ ਵਿਚਕਾਰ ਹੋਵੇਗੀ। Date:2009-09-03 Time:00:02:32
ਕਾਬੁਲ - ਇੱਥੇ ਇੱਕ ਤਾਲੀਬਾਨੀ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਗਏ ਹਮਲੇ ਵਿਚ ਅਫਗਾਨਿਸਤਾਨ ਦੇ ਸੂਹੀਆ ਉੱਪ ਪ੍ਰਮੁੱਖ ਸਮੇਤ 23 ਅਫਗਾਨ ਅਧਿਕਾਰੀ ਅਤੇ ਲੋਕ ਹਲਾਕ ਹੋ ਗਏ। Date:2009-09-03 Time:00:02:32
ਨਵੀਂ ਦਿੱਲੀ - ਇਮਾਮਾਂ ਦੇ ਅਖਿਲ ਭਾਰਤੀ ਸੰਗਠਨ (ਆਲ ਇੰਡੀਆ ਆਰਗੇਨਾਈਜੇਸ਼ਨ ਆਫ਼ ਇਮਾਮਸ ਆਫ਼ ਮਾਸਕਸ) ਦੇ ਮਹਾਸਕੱਤਰ ਇਮਾਮ ਉਮਰ ਅਹਿਮਦ ਇਲਿਆਸੀ ਨੇ ਕਿਹਾ ਹੈ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੂੰ ਅਪਣਾ ਨਾਮ ਬਦਲ ਲੈਣਾ ਚਾਹੀਦਾ ਹੈ ਕਿਉਂਕਿ ਇਹ ਨਾਮ ਬਹੁਤ ਪਵਿੱਤਰ ਹੈ। Date:2009-09-03 Time:00:02:32
ਮੁੰਬਈ - ਅੱਜ ਸ਼ੇਅਰ ਬਜ਼ਾਰਾਂ ਵਿਚ ਲਗਾਤਾਰ ਤੀਜੇ ਦਿਨ ਗਿਰਾਵਟ ਜ਼ਾਰੀ ਰਹੀ ਕਿਉਂ ਜੋ ਕਮਜ਼ੋਰ ਏਸ਼ੀਆਈ ਅਤੇ ਯੂਰਪੀ ਬਜ਼ਾਰਾਂ ਦੇ ਚੱਲਦਿਆਂ ਨਿਵੇਸ਼ਕਾਂ ਦਾ ਜ਼ੋਰ ਬਿਕਵਾਲੀ ਉੱਪਰ ਰਿਹਾ। Date:2009-09-03 Time:00:02:32
ਮੁੰਬਈ - ਅੱਜ ਬੁੱਧਵਾਰ ਨੂੰ ਭਾਰਤੀ ਰੁਪੱਤੀਆ 15 ਪੈਸੇ ਹੋਰ ਡਿੱਗ ਕੇ ਅਮਰੀਕੀ ਮੁੱਦਰਾ ਡਾਲਰ ਮੁਕਾਬਲੇ ਬੀਤੇ ਡੇੜ ਮਹੀਨੇ ਦੇ ਹੇਠਲੇ ਪੱਧਰ ਉੱਪਰ ਜਾ ਪੁੱਜਾ।ਇਹ ਗਿਰਾਵਟ ਡਾਲਰ ਦੀ ਨਿਕਾਸੀ ਅਤੇ ਆਯਾਤਕਾਰਾਂ ਵੱਲੋਂ ਡਾਲਰ ਦੀ ਭਾਰੀ ਮੰਗ ਦੇ ਚੱਲਦਿਆਂ ਦਰਜ ਕੀਤੀ ਗਈ। Date:2009-09-03 Time:00:02:32
ਨਵੀਂ ਦਿੱਲੀ - ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਵਾਈ.ਐਸ.ਰਾਜਸ਼ੇਖਰ ਰੈਡੀ ਦੇ ਹੈਲੀਕਾਪਟਰ ਸਮੇਤ ਲਾਪਤਾ ਹੋਣ ਦੇ ਮਾਮਲੇ ਨੇ ਰਹੱਸਮਈ ਮੋੜ ਲੈ ਲਿਆ ਹੈ ਅਤੇ ਉਨ੍ਹਾ ਦੀ ਖੋਜ ਅਭਿਆਨ 'ਚ ਹਵਾਈ ਸੈਨਾ ਦੇ ਹੈਲੀਕਾਪਟਰਾਂ ਦੇ ਇਲਾਵਾ ਨਕਸਲ ਵਿਰੋਧੀ ਕਮਾਂਡੋ ਦੀਆਂ ਚੌਦਾਂ ਟੀਮਾਂ ਉਸ ਇਲਾਕੇ 'ਚ ਫੈਲਾ ਦਿੱਤੀਆਂ ਗਈਆਂ ਹਨ,ਜਿੱਥੇ ਉਨ੍ਹਾ ਦੇ ਹੈਲੀਕਾਪਟਰ ਦੇ ਲਾਪਤਾ ਹੋਣ ਦਾ ਅਨੁਮਾਨ ਹੈ। Date:2009-09-03 Time:00:02:32
ਨਵੀਂ ਦਿੱਲੀ -ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਵਾਈਐਸ ਰਾਜਸ਼ੇਖਰ ਰੇਡੀ ਦੇ ਜਹਾਜ਼ ਸਮੇਤ ਗੁੰਮ ਹੋ ਜਾਣ ਬਾਅਦ ਉਨ੍ਹਾ ਨੂੰ ਲੱਭਣ ਲਈ ਹੈਲੀਕਾਪਟਰਾਂ ਦੇ ਇਲਾਵਾ ਦੋ ਟਰਾਂਸਪੋਰਟ ਜਹਾਜ਼ਾਂ ਨੂੰ ਵੀ ਕਰਨੂਲ ਰਵਾਨਾ ਕਰ ਦਿੱਤਾ ਗਿਆ ਹੈ। Date:2009-09-03 Time:00:02:32
ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਏਕਾਧਿਕਾਰ ਅਤੇ ਪ੍ਰਤਿਬੰਧਤ ਵਿਵਹਾਰ ਆਯੋਗ (ਐਮਆਰਟੀਪੀ) ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।ਇਹ ਆਯੋਗ ਪਿੱਛਲੇ 40 ਸਾਲਾਂ ਤੋਂ ਕਾਰਜਕਾਰੀ ਹੈ। Date:2009-09-03 Time:00:02:32
ਨਵੀਂ ਦਿੱਲੀ - ਗ੍ਰਹਿਮੰਤਰੀ ਪੀ.ਚਿਦੰਬਰਮ ਨੇ ਅੱਜ ਰਾਤ ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਭੇਂਟ ਕਰ ਉਨ੍ਹਾ ਨੂੰ ਲਾਪਤਾ ਰਾਜਸ਼ੇਖਰ ਰੇਡੀ ਦੇ ਤਲਾਸ਼ੀ ਅਭਿਆਨ 'ਚ ਹੁਣ ਤੱਕ ਹੋਈ ਤਲਾਸ਼ੀ ਤੋਂ ਜਾਣੂ ਕਰਵਾਇਆ। Date:2009-09-03 Time:00:02:32
ਘਟਨਾ ਵਿਸ਼ੇਸ਼ ਨੂੰ ਲੈ ਕੇ ਫ਼ਿਲਮਾਂ ਬਨਾਉਣ ਦਾ ਚਲਨ ਹੋਲੀ-ਹੋਲੀ ਵੱਧਦਾ ਹੀ ਜਾ ਰਿਹਾ ਹੈ। ਇਸ ਮਹੀਨੇ ਰਿਲੀਜ਼ ਹੋਣ ਵਾਲੀ ਫ਼ਿਲਮ 'ਰੁਸਮਾਨ' ਵੀ ਮੁੰਬਈ ਦੀ ਲੋਕਲ ਟ੍ਰੇਨਾਂ ਵਿੱਚ ਹੋਏ ਸੀਰੀਅਲ ਬਲਾਸਟ ਤੇ ਅਧਾਰਿਤ ਹੈ, ਜੋ 7/11 ਨੂੰ ਹੋਏ ਸੀ। Date:2009-09-03 Time:00:02:31
page no.1 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |