Punjabi News

Home | Gurbani Vichar(Nit Nem) | About us | Contact us
Select news Month & Year

Home / Latest News
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 26 - 9 - 2009

ਡੀਨੋ ਨੂੰ ਲੱਗਿਆ ਝਟਕਾ

ਡੀਨੋ ਮੋਰਿਆ ਆਪਣੀ ਆਉਣ ਵਾਲੀ ਫਿਲਮ ਐਸਿਡ ਫੈਕਟਰੀ ਦੇ ਪ੍ਰਮੋਸ਼ਨ ਵਿੱਚ ਬਿਜ਼ੀ ਹਨ। ਪਿਛਲੇ ਦਿਨੀਂ ਉਹ ਮੁੰਬਈ ਤੋਂ ਦਿੱਲੀ ਪ੍ਰਮੋਸ਼ਨ ਪ੍ਰੋਗਰਾਮ ਵਿੱਚ ਜਾ ਰਹੇ ਸਨ। ਇਸ ਦੌਰਾਨ ਕਿਸੇ ਨੇ ਉਹਨਾਂ ਦਾ ਕ੍ਰੇਡਿਟ ਕਾਰਡ ਚੋਰੀ ਕਰ ਲਿਆ ਸੀ। ਜਦੋਂ ਉਹ ਜਹਾਜ਼ ਰਾਹੀਂ ਦਿੱਲੀ ਪਹੁੰਚੇ ਤਾਂ ਉਹਨਾਂ ਨੂੰ ਮੋਬਾਇਲ 'ਤੇ ਕ੍ਰੇਡਿਟ ਕਾਰਡ ਕੰਪਨੀ ਨੇ ਐਸਐਮਐਸ ਕੀਤਾ ਕਿ ਤੁਹਾਡੇ ਅਕਾਉਂਟ 'ਚੋ ਖਰੀਦਦਾਰੀ ਕੀਤੀ ਗਈ ਹੈ। ਡੀਨੋ ਨੂੰ ਹੈਰਾਨੀ ਹੋਈ ਕਿ ਜਦੋਂ ਉਹ ਜਹਾਜ਼ 'ਚ ਸਫ਼ਰ ਕਰ ਰਹੇ ਹਨ, ਤਾਂ ਕਿਵੇਂ ਕ੍ਰੇਡਿਟ ਕਾਰਡ ਦਾ ਉਪਯੋਗ ਕਰ ਸਕਦੇ ਹਨ, ਤਾਂ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਕ੍ਰੇਡਿਟ ਕਾਰਡ ਚੋਰੀ ਹੋ ਗਿਆ ਹੈ। ਇਸ ਤੋਂ ਤੁਰੰਤ ਬਾਅਦ ਉਹਨਾਂ ਕ੍ਰੇਡਿਟ ਕਾਰਡ ਬਲਾਕ ਕਰਵਾ ਦਿੱਤਾ।

Date:2009-09-26 Time:00:01:46

ਨੀਲ ਦਾ ਕਾਰ ਲਈ ਪ੍ਰੇਮ

ਨੀਲ ਨਿਤਿਨ ਮੁਕੇਸ਼ ਨੂੰ ਆਪਣੀ ਆਡੀ ਕਾਰ ਨਾਲ ਐਨਾ ਪ੍ਰੇਮ ਹੈ ਕਿ ਉਹ ਉਸਦੀ ਸਾਫ਼-ਸਫ਼ਾਈ ਦਾ ਧਿਆਨ ਵੀ ਆਪ ਹੀ ਰੱਖਦੇ ਹਨ। ਕੁਝ ਦਿਨ ਪਹਿਲਾਂ ਨੀਲ ਨੇ ਘਰ 'ਚ ਹੀ ਬਿਜ਼ਨੈਸ ਮੀਟਿੰਗ ਦਾ ਆਯੋਜਨ ਕੀਤਾ ਸੀ। ਜਦੋਂ ਮੀਟਿੰਗ ਲਈ ਸਬੰਧਿਤ ਵਿਅਕਤੀ ਨੀਲ ਦੇ ਘਰ ਪਹੁੰਚੇ ਤਾਂ ਦੱਸਿਆ ਗਿਆ ਕਿ ਮੀਟਿੰਗ ਗੈਰਾਜ ਵਿੱਚ ਆਯੋਜਿਤ ਕੀਤੀ ਗਈ ਹੈ। ਜਦੋਂ ਉਹ ਗੈਰਾਜ ਵਿੱਚ ਪਹੁੰਚੇ ਤਾਂ ਨੀਲ ਆਪਣੀ ਕਾਰ ਨੂੰ ਧੋ ਰਹੇ ਸਨ। ਨੀਲ ਆਪ ਆਪਣੀ ਕਾਰ ਨੂੰ ਧੋਂਦੇ ਹਨ ਅਤੇ ਇਸ ਗੱਲ ਦਾ ਪੂਰਾ ਖਿਆਲ ਰੱਖਦੇ ਹਨ ਕਿ ਕਾਰ 'ਤੇ ਕਿਸੇ ਤਰ੍ਹਾਂ ਦਾ ਸਕ੍ਰੈਚ ਨਾ ਆਵੇ। ਨੀਲ ਨੇ ਜਦੋਂ ਮੀਟਿੰਗ ਸ਼ੁਰੂ ਕੀਤੀ, ਤਾਂ ਆਏ ਸੱਜਣਾਂ ਨੂੰ ਲੱਗਿਆ ਕਿ ਸ਼ਾਇਦ ਨੀਲ ਮੀਟਿੰਗ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ ਅਤੇ ਆਪਣੀ ਕਾਰ ਦੀ ਸਫ਼ਾਈ ਵਿੱਚ ਲੱਗੇ ਹਨ, ਜਦੋਂ ਕਿ ਨੀਲ ਨਾ ਸਿਰਫ਼ ਮੀਟਿੰਗ

Date:2009-09-26 Time:00:01:46

ਚੰਗੀ ਸਕ੍ਰਿਪਟ ਦੇ ਇੰਤਜ਼ਾਰ 'ਚ ਕ੍ਰਿਸ਼ਮਾ

ਵਿਆਹ ਤੋਂ ਬਾਅਦ ਹੀ ਕ੍ਰਿਸ਼ਮਾ ਆਪਣੀ ਨਿੱਜੀ ਜਿੰਦਗੀ ਵਿੱਚ ਉਤਾਰ-ਚੜ੍ਹਾਅ ਕਰਕੇ ਕਾਫ਼ੀ ਵਿਵਾਦਾਂ ਵਿੱਚ ਰਹੀ। ਵਿਆਹ ਤੋਂ ਬਾਅਦ ਬਾਲੀਵੁੱਡ ਤੋਂ ਦੂਰ ਰਹੀ ਅਭਿਨੇਤਰੀ ਕ੍ਰਿਸ਼ਮਾ ਕਪੂਰ ਦਾ ਕਹਿਣਾ ਹੈ ਕਿ ਉਹ ਹੁਣ ਵੀ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਹੈ। ਉਹਨਾਂ ਨੇ ਦੱਸਿਆ ਕਿ ਉਹ ਤਾਂ ਹੀ ਫਿਲਮ ਕਰੇਗੀ ਜਦੋਂ ਉਹਨਾਂ ਨੂੰ ਕੋਈ ਚੰਗੀ ਸਕ੍ਰਿਪਟ ਮਿਲੇਗੀ। ਉਹਨਾਂ ਨੇ ਦੱਸਿਆ ਕਿ ਡੇਵਿਡ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਸਕ੍ਰਿਪਟ 'ਤੇ ਕੰਮ ਕਰ ਰਹੇ ਹਨ ਅਤੇ ਸਕ੍ਰਿਪਟ ਤਿਆਰ ਹੋਣ ਤੋਂ ਬਾਅਦ ਹੀ ਉਹ ਫਿਲਮ ਕਰਨ ਬਾਰੇ ਨਿਰਣਾ ਕਰੇਗੀ। ਡੇਵਿਡ ਧਵਨ ਦੇ ਨਾਲ 'ਹੀਰੋ ਨੰ. 1, 'ਹਸੀਨਾ ਮਾਨ ਜਾਏਗੀ', 'ਰਾਜਾ ਬਾਬੂ' ਅਤੇ 'ਬੀਵੀ ਨੰਬਰ-1' ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਵਾਲੀ ਅਭਿਨੇਤਰੀ ਨੇ ਕਿਹਾ ਕਿ ਉਹ ਸਕ੍ਰੀਨ 'ਤੇ ਤਾਂ ਹੀ ਵਾਪਸੀ ਕ

Date:2009-09-26 Time:00:01:46

ਇੰਦੌਰ 'ਚ ਹੋਵੇਗਾ ਗਲੋਬਲ ਸਿਨੇਮਾ ਫੈਸਟੀਬਲ

ਇੰਦੌਰ - ਮੱਧਪ੍ਰਦੇਸ਼ ਦੀ ਉਦਯੋਗਿਕ ਰਾਜਧਾਨੀ ਇੰਦੌਰ 'ਚ ਅਗਾਮੀ ਅੱਠ ਅਕਤੂਬਰ ਤੋਂ ਆਯੋਜਤ ਹੋਣ ਵਾਲੇ ਗਲੋਬਲ ਸਿਨੇਮਾ ਫੈਸਟੀਵਲ 'ਚ 57 ਦੀਆਂ ਵਿਭਿੰਨ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

Date:2009-09-26 Time:00:01:44

ਮੁਥੁਟ ਕੈਪੀਟਲ ਦੇ ਸ਼ੁੱਧ ਮੁਨਾਫ਼ੇ 'ਚ ਵਾਧਾ

ਕੋਚੀ - ਜਨਤਾ ਅਤੇ ਲਘੂ ਉੱਦਮੀਆਂ ਨੂੰ ਕਰਜ਼ੇ ਉਪਲੱਬਧ ਕਰਵਾਉਣ ਵਾਲੀ ਨਿੱਜੀ ਫਰਮ ਮੁਥੁਟ ਕੈਪੀਟਲ ਸਰਵਿਸਜ ਲਿਮਿਟੇਡ ਦਾ ਸ਼ੁੱਧ ਲਾਭ ਵਿੱਤੀ ਸਾਲ 2008-09 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੀ ਤੁਲਨਾ ਦੇ ਚਾਰ ਕਰੋੜ 15 ਲੱਖ ਰੁੱਪਏ ਦੀ ਤੁਲਨਾ 'ਚ 35.36 ਫ਼ੀਸਦੀ ਵੱਧਕੇ ਪੰਜ ਕਰੋੜ 41 ਲੱਖ 75 ਹਜ਼ਾਰ ਰੁੱਪਏ ਹੋ ਗਿਆ ਹੈ।

Date:2009-09-26 Time:00:01:44

ਅਮਰੀਕਾ ਨੇ ਸੈਕਸ ਟੇਪ ਮਾਮਲੇ 'ਚ ਜਤਾਈ ਨਰਾਜ਼ਗੀ

ਮਾਸਕੋ - ਅਮਰੀਕਾ ਨੇ ਰੂਸੀ ਵਿਦੇਸ਼ ਵਿਭਾਗ ਦੁਆਰਾ ਇੰਟਰਨੇਟ 'ਤੇ ਜ਼ਾਰੀ ਇੱਕ ਸੈਕਸ ਵੀਡਿਉ ਫੁਟੇਜ਼ ਨੂੰ ਲੈ ਕੇ ਅਪਣਾ ਵਿਰੋਧ ਦਰਜ਼ ਕਰਵਾਇਆ ਹੈ,ਜਿਸ ਵਿੱਚ ਉਸ ਦੇ ਇੱਕ ਰਾਜਨਾਇਕ ਨੂੰ ਕਥਿੱਤ ਰੂਪ ਨਾਲ ਦਿਖਾਇਆ ਗਿਆ ਹੈ।

Date:2009-09-26 Time:00:01:44

ਚੌਟਾਲਾ ਨੇ ਨਾਮਾਂਕਨ ਭਰਿਆ

ਸਿਰਸਾ - ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਹਰਿਆਣਾ ਵਿਧਾਨਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤੇਗਾ।

Date:2009-09-26 Time:00:01:44

ਟਾਟਾ ਨੇ ਸਾਬਤ ਕੀਤਾ ਨਹੀਂ ਹੈ ਮੰਦੀ

ਜਮਸ਼ੇਦਪੁਰ - ਟਾਟਾ ਸਮੂਹ ਦਾ ਗੜ੍ਹ ਮੰਨੇ ਜਾਂਦੇ ਦੇਸ਼ ਦੇ ਮੁੱਖ ਉਦਯੋਗਿਕ ਸ਼ਹਿਰ ਜਮਸ਼ੇਦਪੁਰ ਦੀਆਂ ਲਗਭੱਗ 1000 ਛੋਟੀਆਂ ਵੱਡੀਆਂ ਉਦਯੋਗਿਕ ਇਕਾਇਆਂ ਵਿਚ ਇਸ ਮਹੀਨੇ ਬੋਨਸ ਦੀ ਬਰਸਾਤ ਨੇ ਮੰਦੀ ਦੇ ਚੱਲਦਿਆਂ ਕੁੱਝ ਮਹੀਨੇ ਪਹਿਲਾਂ ਕਈ ਕਾਰਖਾਨਿਆਂ ਵਿਚ ਹੋਈ ਬੰਦੀ ਅਤੇ ਹਜ਼ਾਰਾਂ ਕਾਮਿਆਂ ਦੀ ਛੰਟਣੀ ਤੋਂ ਪੈਦਾ ਹੋਈ ਮਾਯੂਸੀ ਦੇ ਮਾਹੌਲ ਨੂੰ ਕਾਫੀ ਹੱਦ ਤੱਕ ਗਾਇਬ ਕਰ ਦਿੱਤਾ ਹੈ।

Date:2009-09-26 Time:00:01:44

ਆਰ ਕਾਮ ਦੀ ਐਸਟੀਡੀ ਹੋਰ ਵੀ ਸਸਤੀ

ਨਵੀਂ ਦਿੱਲੀ - ਦੂਰਸੰਚਾਰ ਖੇਤਰ ਦੀ ਮੋਹਰੀ ਕੰਪਨੀ ਰਿਲਾਇੰਸ ਕਮਿਊਨੀਕੇਸ਼ੰਸ (ਆਰ ਕਾਮ) ਨੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਆਪਣੇ ਜੀਐਸਐਮ ਗਾਹਕਾਂ ਨੂੰ ਤਿਉਹਾਰ ਦੀ ਸੌਗਾਤ ਦਿੰਦਿਆਂ ਐਸਟੀਡੀ ਦਰ ਘਟਾ ਕੇ 39 ਪੈਸੇ ਪ੍ਰਤੀ ਮਿੰਟ ਕਰ ਦਿੱਤੀ।

Date:2009-09-26 Time:00:01:44

ਪਾਕਿ ਨੂੰ ਹੋਰ ਅਮਰੀਕੀ ਮਦੱਦ 'ਤੇ ਭਾਰਤ ਚਿੰਤਤ

ਨਿਊਯਾਰਕ - ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਿਵਲ ਸਹਾਇਤਾ ਨੂੰ ਤਿੰਨ ਗੁਣਾ ਕਰਨ ਦੇ ਪ੍ਰਸਤਾਵ ਨੂੰ ਅਮਰੀਕੀ ਸੀਨੇਟ ਵੱਲੋਂ ਆਮ ਸਹਿਮਤੀ ਨਾਲ ਹਰੀ ਝੰਡੀ ਦਿੱਤੇ ਜਾਣ ਉੱਪਰ ਭਾਰਤ ਨੇ ਇੱਕ ਵਾਰ ਮੁੜ ਤੋਂ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹੀ ਸਹਾਇਤਾ ਰਾਸ਼ੀ ਨੂੰ ਇਸਲਾਮਾਬਾਦ ਵੱਲੋਂ ਭਾਰਤ ਖਿਲਾਫ ਵਰਤਿਆ ਜਾ ਸਕਦਾ ਹੈ।

Date:2009-09-26 Time:00:01:44

ਲੋਕਲ ਰੇਲ 'ਚ ਯਾਤਰਾ ਕਰਕੇ ਪਰਚਾ ਭਰਿਆ ਕਾਂਬਲੀ ਨੇ

ਮੁੰਬਈ - ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨਾਲ ਮੁੰਬਈ ਵਿਖੇ ਕਈ ਵਰ੍ਹਿਆਂ ਤੱਕ ਕ੍ਰਿਕਟ ਖੇਡਣ ਵਾਲੇ ਕ੍ਰਿਕਟ ਖਿਡਾਰੀ ਵਿਨੋਦ ਕਾਂਬਲੀ ਨੇ ਲੋਕਲ ਰੇਲ ਗੱਡੀ ਵਿਚ ਯਾਤਰਾ ਕਰਕੇ ਪੂਰਬੀ ਉਪ ਨਗਰ ਵਿਕ੍ਰੋਲੀ ਤੋਂ ਮਹਾਰਾਸ਼ਟਰ ਵਿਧਾਨਸਭਾ ਚੌਣਾਂ ਲਈ ਆਪਣਾ ਪਰਚਾ ਦਾਖਲ ਕੀਤਾ।

Date:2009-09-26 Time:00:01:44

ਇੱਕ ਹਜ਼ਾਰ ਨੂੰ ਨੌਕਰੀ ਦੇਵੇਗੀ ਵਿਪਰੋ

ਕੋਝੀਕੋੜ - ਮੁੱਖ ਸੂਚਨਾ ਤਕਨੀਕੀ ਕੰਪਨੀ ਵਿਪਰੋ ਦੇਸ਼ ਭਰ ਵਿਚ ਆਪਣੇ ਬੀਪੀਓ ਲਈ ਕੈਂਪਸ ਭਰਤੀ ਰਾਹੀਂ ਲਗਭੱਗ 1000 ਨੌਜਵਾਨਾਂ ਦੀ ਭਰਤੀ ਕਰੇਗੀ।

Date:2009-09-26 Time:00:01:44

ਲਗਾਤਾਰ ਸੁਧਾਰ ਜਾਰੀ ਰੱਖਣਗੇ ਜੀ-20 ਦੇਸ਼

ਪਿੱਟਸਬਰਗ - ਅਮਰੀਕਾ, ਬ੍ਰਿਟੇਨ, ਫ੍ਰਾਂਸ, ਚੀਨ ਅਤੇ ਹੋਰਨਾਂ ਦੇਸ਼ਾਂ ਦੇ ਸਮੂਹ ਜੀ-20 ਨੇ ਲਗਾਤਾਰ ਸੁਧਾਰ ਦਾ ਖਾਕਾ ਤਿਆਰ ਕਰਨ ਸੰਬੰਧੀ ਇਤਹਾਸਕ ਸਮਝੌਤਾ ਕੀਤਾ ਹੈ।

Date:2009-09-26 Time:00:01:44

ਵਿਰੋਧੀਆਂ ਨੇ ਥੱਪੜੀ ਮਨਮੋਹਨ ਸਰਕਾਰ ਦੀ ਪਿੱਠ

ਨਵੀਂ ਦਿੱਲੀ - ਪਰਮਾਣੂ ਅਪ੍ਰਸਾਰ (ਐਨਪੀਟੀ) ਅਤੇ ਵਿਆਪਕ ਪਰਮਾਣੂ ਪਰੀਖਣ ਪ੍ਰਤੀਬੰਧ ਸੰਧੀ(ਸੀਟੀਬੀਟੀ) ਉੱਪਰ ਹਸਤਾਖਰ ਕਰਨ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਦਬਾਅ ਅੱਗੇ ਨਾ ਝੁੱਕਣ ਲਈ ਭਾਜਪਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਪਿੱਠ ਥੱਪੜੀ ਹੈ।

Date:2009-09-26 Time:00:01:44

ਨਜ਼ਰਬੰਦ ਨਹੀਂ ਹੈ ਸਈਦ:ਪਾਕਿ ਪੁਲਿਸ

ਇਸਲਾਮਾਬਾਦ - ਇੱਕ ਸੀਨੀਅਰ ਪਾਕਿਸਤਾਨੀ ਪੁਲਿਸ ਮੁਖੀ ਨੇ ਕਿਹਾ ਹੈ ਕਿ ਹਾਫਿਜ਼ ਸਈਦ ਜਿਸ ਨੂੰ ਭਾਰਤ 26/11 ਦੇ ਮੁੰਬਈ ਹਮਲੇ ਦਾ ਸੂਤਰਧਾਰ ਮੰਨਦਾ ਹੈ, ਨੂੰ ਕਿਸੇ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਉਹ ਨਜ਼ਰਬੰਦ ਹੈ।

Date:2009-09-26 Time:00:01:44

ਇੰਜਨੀਅਰਸ ਇੰਡੀਆ ਦੀ 15 ਫੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ

ਨਵੀਂ ਦਿੱਲੀ - ਕੇਂਦਰ ਸਰਕਾਰ ਆਮ ਖੇਤਰ ਦੇ ਅਦਾਰੇ ਇੰਜਨੀਅਰਸ ਇੰਡੀਆ ਲਿਮਟਡ ਦੀ ਲਗਭੱਗ 15 ਫੀਸਦੀ ਹਿੱਸੇਦਾਰੀ 19 ਕਰੋੜ ਡਾਲਰ ਵਿਚ ਵੇਚਣ ਬਾਰੇ ਵਿਚਾਰ ਕਰ ਰਹੀ ਹੈ।ਕੰਪਨੀ ਦੇ ਪ੍ਰਧਾਨ ਮੁਕੇਸ਼ ਰੋਹਤਗੀ ਨੇ ਇੱਥੇ ਪੱਤਰਕਾਰਾਂ ਨੂੰ ਉਕਤ ਜਾਣਕਾਰੀ ਦਿੱਤੀ।

Date:2009-09-26 Time:00:01:44

ਸਤੰਬਰ 'ਚ ਵਧੇ ਫੋਨ ਦੇ ਗਾਹਕ

ਨਵੀਂ ਦਿੱਲੀ - ਇਸ ਵਰ੍ਹੇ ਸਤੰਬਰ ਵਿਚ ਦੇਸ਼ ਵਿਚ ਟੈਲੀਫੋਨ ਗਾਹਕਾਂ ਦਾ ਅੰਕੜਾ 50 ਕਰੋੜ ਨੂੰ ਪਾਰ ਕਰ ਜਾਵੇਗਾ।ਅਗਸਤ ਮਹੀਨੇ ਵਿਚ ਟੈਲੀਫੋਨ ਗਾਅਕਾਂ ਦੀ ਗਿਣਤੀ ਵੱਧ ਕੇ 49 ਕਰੋੜ 40 ਲੱਖ 70 ਹਜ਼ਾਰ ਹੋ ਗਈ ਜੋ ਜੁਲਾਈ ਮਹੀਨੇ ਵਿਚ 47 ਕਰੋੜ 90 ਲੱਖ 70 ਹਜ਼ਾਰ ਮੁਕਾਬਲੇ ਡੇੜ ਕਰੋੜ ਵੱਧ ਹੈ।

Date:2009-09-26 Time:00:01:43

ਸਲਮਾਨ-ਕੈਟਰੀਨਾ ਵਿਚਕਾਰ ਦੂਰੀਆਂ...!

ਮੁੰਬਈ ਵਿੱਚ ਹਾਲ ਹੀ 'ਚ ਪਰਸੈਪਟ ਪਿਕਚਰਸ ਕੰਪਨੀ ਨੇ 'ਕਾਂਚੀਵਰਮ' ਨੂੰ ਰਾਸ਼ਟਰੀ ਪੁਰਸਕਾਰ ਮਿਲਣ ਦੇ ਮੌਕੇ 'ਤੇ ਇੱਕ ਪਾਰਟੀ ਦਿੱਤੀ ਸੀ ਅਤੇ ਉਸ ਪਾਰਟੀ ਵਿੱਚ ਸਭ ਤੋਂ ਜਿਆਦਾ ਚਰਚਾ ਹੋ ਰਹੀ ਸੀ ਸਲਮਾਨ ਅਤੇ ਕੈਟਰੀਨਾ ਨੂੰ ਲੈ ਕੇ। ਬਾਲੀਵੁੱਡ ਦੇ ਮਸ਼ਹੂਰ ਪ੍ਰੇਮੀਆਂ 'ਚੋਂ ਇੱਕ ਸਲਮਾਨ ਅਤੇ ਕੈਟਰੀਨਾ ਦਾ ਵਿਹਾਰ ਇਸ ਪਾਰਟੀ ਵਿੱਚ ਬਹੁਤ ਹੀ ਅਜੀਬ ਸੀ। ਦੋਵੇਂ ਪਾਰਟੀ ਦਾ ਹਿੱਸਾ ਬਣਨ ਲਈ ਅਲੱਗ-ਅਲੱਗ ਆਏ। ਪਹਿਲਾਂ ਸੱਲੂ ਨੇ ਐਂਟਰੀ ਲਈ ਅਤੇ ਕੁਝ ਦੇਰ ਬਾਅਦ ਕੈਟਰੀਨਾ ਪੁੱਜੀ। ਦੋਵੇਂ ਆਪਣੇ-ਆਪਣੇ ਦੋਸਤਾਂ ਨਾਲ ਅਲੱਗ-ਅਲੱਗ ਗੱਪਸ਼ੱਪ ਕਰਦੇ ਨਜ਼ਰ ਆਏ। ਘੰਟੇ ਤੱਕ ਦੋਵੇਂ ਪਾਰਟੀ ਵਿੱਚ ਮੌਜੂਦ ਰਹੇ, ਪਰ ਗੱਲ ਕਰਨਾ ਤਾਂ ਦੂਰ ਇੱਕ-ਦੂਜੇ ਨੂੰ ਹਾਏ-ਹੈਲੋ ਤੱਕ ਨਹੀਂ ਬੋਲਿਆ। ਇਸ ਤਰ੍ਹਾਂ ਲੱਗਿਆ ਕਿ ਜਿਵੇਂ ਦੋਵੇਂ ਇੱਕ ਦੂਜੇ ਨੂੰ ਪਹਿਚ

Date:2009-09-26 Time:00:01:43

ਹੁਣ ਕੀ ਕਰੇਗੀ ਰਾਣੀ?

ਰਾਣੀ ਮੁਖਰਜੀ ਨੇ ਕਾਫ਼ੀ ਉਮੀਦ ਦੇ ਨਾਲ ਫਿਲਮ 'ਦਿਲ ਬੋਲੇ ਹੜਿੱਪਾ' ਕੀਤੀ ਸੀ। ਉਹਨਾਂ ਨੂੰ ਲੱਗਿਆ ਸੀ ਕਿ ਇਸ ਫਿਲਮ ਨੂੰ ਲੋਕ ਕਾਫ਼ੀ ਪਸੰਦ ਕਰਨਗੇ ਅਤੇ ਉਹ ਵਾਪਸੀ ਕਰ ਸਕੇਗੀ। ਪਰ ਉਹਨਾਂ ਦੀ ਉਮੀਦ ਦੇ ਉਲਟ ਫਿਲਮ ਨੂੰ ਕਿਸੇ ਨੇ ਵੀ ਪਸੰਦ ਨਹੀਂ ਕੀਤਾ ਅਤੇ ਇਸ ਕਾਰਨ ਹੁਣ ਇੰਡਸਟਰੀ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਆਖਰ ਹੁਣ ਰਾਣੀ ਦਾ ਕੀ ਹੋਵੇਗਾ? ਦਰਅਸਲ ਫਿਲਮ 'ਦਿਲ ਬੋਲੇ ਹੜਿੱਪਾ' ਦੀ ਅਸਫ਼ਲਤਾ ਤੋਂ ਬਾਅਦ ਇਹ ਹੋਣਾ ਹੀ ਸੀ। ਹੁਣ ਰਾਣੀ ਦੇ ਵਿਹਾਰ ਨੂੰ ਲੈ ਕੇ ਗੱਲਾਂ ਹੋਣਾ ਸ਼ੁਰੂ ਹੋ ਗਈਆਂ ਹਨ ਕਿ ਕਿਸ ਤਰ੍ਹਾਂ ਰਾਣੀ ਨੇ ਆਪਣੇ ਆਪ ਨੂੰ ਇੰਡਸਟਰੀ ਤੋਂ ਅਲੱਗ ਕਰ ਲਿਆ, ਸਿਰਫ਼ ਯਸ਼ਰਾਜ ਫਿਲਮਸ ਲਈ। ਉਹਨਾਂ ਨਾਲ ਕੰਮ ਕਰਨ ਵਾਲੇ ਕਈ ਕਲਾਕਾਰ ਹੁਣ ਕਹਿਣ ਲੱਗੇ ਹਨ ਕਿ ਫਿਲਮ 'ਲਾਗਾ ਚੁਨਰੀ ਮੇਂ ਦਾਗ' ਫਿਲਮ ਤੋਂ ਹੀ ਰਾਣੀ ਦੇ ਨਖਰੇ ਕਾਫ਼ੀ

Date:2009-09-26 Time:00:01:43

ਨਹੀਂ ਪਹਿਚਾਣ ਸਕੋਗੇ ਅਮਿਤਾਭ ਨੂੰ

ਫਿਲਮ 'ਪਾ' ਵਿੱਚ ਅਮਿਤਾਭ ਬੱਚਨ ਨੇ 12 ਸਾਲ ਦੇ ਬੱਚੇ ਆਰੂ ਦਾ ਕਿਰਦਾਰ ਨਿਭਾਇਆ ਹੈ। ਅਮਿਤਾਭ ਨੇ ਆਪਣੀ ਜਿੰਦਗੀ ਵਿੱਚ ਪਹਿਲਾਂ ਕਦੇ ਵੀ ਛੋਟੇ ਬੱਚੇ ਦਾ ਕਿਰਦਾਰ ਨਹੀਂ ਨਿਭਾਇਆ ਹੈ, ਇਸ ਕਰਕੇ ਫਿਲਮ ਦੇ ਟਾਈਟਲ ਵਿੱਚ ਵੀ ਅਮਿਤਾਭ ਦਾ ਨਾਮ ਕੁਝ ਅਲੱਗ ਤਰ੍ਹਾਂ ਦਿੱਤਾ ਜਾ ਰਿਹਾ ਹੈ। ਫਿਲਮ ਦੇ ਨਿਰਦੇਸ਼ਕ ਬਾਲਕੀ ਨੇ ਦੱਸਿਆ ਕਿ ਸੈਟਸ 'ਤੇ ਅਮਿਤਾਭ ਬਿਲਕੁਲ ਬੱਚੇ ਵਰਗਾ ਹੀ ਵਿਹਾਰ ਕਰਦੇ ਸਨ। ਕੈਮਰਾ ਚਾਲੂ ਹੈ ਜਾਂ ਨਹੀਂ ਇਸ ਨਾਲ ਅਮਿਤਾਭ ਨੂੰ ਕੋਈ ਮਤਲਬ ਨਹੀਂ ਰਹਿੰਦਾ ਸੀ, ਉਹ ਛੋਟੇ ਬੱਚਿਆਂ ਦੀ ਤਰ੍ਹਾਂ ਹੀ ਸੈਟਸ 'ਤੇ ਚਾਕਲੇਟ ਵੀ ਖਾਂਦੇ ਸਨ ਅਤੇ ਆਪਣੇ ਕਿਰਦਾਰ ਵਿੱਚ ਐਨਾ ਗੁਆਚ ਜਾਂਦੇ ਸਨ ਕਿ ਕਈ ਵਾਰ ਉਹਨਾਂ ਦੇ ਹੱਥੋਂ ਚਾਕਲੇਟਸ ਖਿੱਚਣੇ ਪੈਂਦੇ ਸਨ। ਫਿਲਮ ਵਿੱਚ ਅਮਿਤਾਭ ਦੇ ਇਲਾਵਾ ਅਭਿਸ਼ੇਕ ਬੱਚਨ ਅਤੇ ਵਿਦਿਆ ਬਾਲਨ ਨੇ ਕੰਮ ਕ

Date:2009-09-26 Time:00:01:43

ਨਰਾਤਿਆਂ ਦਾ ਤਿਉਹਾਰ ਮਨਾਇਆ ਧੂਮਧਾਮ ਨਾਲ

ਅੰਮ੍ਰਿਤਸਰ - ਜਯੋਤੀ ਹਾਈ ਸਕੂਲ ਮਹਾ ਸਿੰਘ ਗੇਟ,ਅੰਮ੍ਰਿਤਸਰ 'ਚ ਪ੍ਰਿੰਸੀਪਲ ਹਰੀਸ਼ ਪੁਰੀ ਦੀ ਪ੍ਰਧਾਨਗੀ 'ਚ ਇੱਕ ਹਫ਼ਤੇ ਤੱਕ ਨਵਰਾਤਰਿਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।

Date:2009-09-26 Time:00:01:43

ਬੇਕਾਰ ਹਨ ਚਵਾਨ

ਮੁੰਬਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਅਸ਼ੋਕ ਚਵਾਨ ਕੋਲ ਆਪਣੀ ਕੋਈ ਕਾਰ ਨਹੀਂ ਹੈ।ਚੌਹਾਨ ਨੇ ਆਪਣੇ ਜੱਦੀ ਜਿਲ੍ਹੇ ਨੰਦੇੜ ਦੀ ਭੋਖਰ ਸੀਟ ਤੋਂ ਰਾਜ ਵਿਧਾਨ ਸਭਾ ਦੀਆਂ 13 ਅਕਤੂਬਰ ਨੂੰ ਹੋਣ ਵਾਲੀਆਂ ਚੌਣਾਂ ਲਈ ਭਰੇ ਨਾਮਜ਼ਦਗੀ ਪੱਤਰ ਨਾਲ ਦਾਖਲ ਹਲਫਨਾਮੇ ਵਿਚ ਆਪਣੇ ਅਤੇ ਪਤਨੀ ਅਮਿਤਾ ਕੋਲ ਕੁੱਲ 24 ਕਰੋੜ ਦੀ ਜਾਇਦਾਦ ਐਲਾਣੀ ਹੈ।

Date:2009-09-26 Time:00:01:43

ਬਾਬਾ ਫਰੀਦ ਗੋਲਡ ਕੱਪ ਹਾਕੀ, ਈਐਮਈ ਚੈਂਪੀਅਨ

ਮੋਗਾ - ਈਐਮਈ ਜਲੰਧਰ ਨੇ ਬੀਈਜੀ ਰੁੜਕੀ ਨੂੰ 2-0 ਨਾਲ ਹਰਾ ਕੇ ਫਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਜਿੱਤ ਲਿਆ ਹੈ।ਈਐਮਈ ਜਲੰਧਰ ਵੱਲੋਂ ਵਿੱਜੂ ਸਿੰਘ ਅਤੇ ਜਗਜੀਤ ਸਿੰਘ ਗੋਲ ਕੀਤਾ।

Date:2009-09-26 Time:00:01:43

ਸਰਬ ਸ਼੍ਰੇਸ਼ਠ ਹੈ ਟੀਮ ਇੰਡੀਆ : ਯੁਵੀ

ਨਵੀਂ ਦਿੱਲੀ - ਉਂਗਲ ਦੇ ਜ਼ਖਮੀ ਹੋਣ ਕਾਰਣ ਚੈਂਪੀਅੰਸ ਟ੍ਰਾਫੀ ਕ੍ਰਿਕਟ ਟੂਰਨਾਮੈਂਟ ਤੋਂ ਬਾਹਰ ਹੋਣ ਲਈ ਮਜ਼ਬੂਰ ਹੋਏ ਵਿਸਫੋਟਕ ਬੱਲੇਬਾਜ ਯੁਵਰਾਜ ਸਿੰਘ ਨੇ ਇੱਥੇ ਕਿਹਾ ਕਿ ਕਈ ਮੁੱਖ ਖਿਡਾਰੀਆਂ ਦੇ ਜ਼ਖਮੀ ਹੋਣ ਦੇ ਬਾਵਜੂਦ ਟੀਮ ਇੰਡੀਆ ਹੀ ਸਰਬ ਸ਼੍ਰੇਸ਼ਠ ਹੈ।

Date:2009-09-26 Time:00:01:43

ਕਰੀਅਰ ਨੂੰ ਲੈ ਕੇ ਗੰਭੀਰ ਹੈ ਆਇਸ਼ਾ ਟਾਕੀਆ

ਆਇਸ਼ਾ ਟਾਕੀਆ ਉਹਨਾਂ ਲੋਕਾਂ ਤੋਂ ਪਰੇਸ਼ਾਨ ਹੈ ਜੋ ਕਹਿ ਰਹੇ ਹਨ ਕਿ ਕਿਉਂਕਿ ਆਇਸ਼ਾ ਦਾ ਵਿਆਹ ਹੋ ਚੁੱਕਿਆ ਹੈ, ਇਸ ਲਈ ਹੁਣ ਉਹ ਫਿਲਮਾਂ ਵਿੱਚ ਕੰਮ ਨਹੀਂ ਕਰੇਗੀ। ਆਇਸ਼ਾ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਇਹ ਕਿਹੜੇ ਲੋਕ ਹਨ ਅਤੇ ਕਿਉਂ ਉਹਨਾਂ ਦੇ ਕਰੀਅਰ ਨਾਲ ਖਿਲਵਾੜ ਕਰ ਰਹੇ ਹਨ। ਹਾਲ ਹੀ ਵਿੱਚ ਆਇਸ਼ਾ ਦੀ 'ਵਾਂਟੇਡ' ਰਿਲੀਜ਼ ਹੋਈ ਹੈ ਅਤੇ ਆਇਸ਼ਾ ਦੇ ਅਭਿਨੈ ਨੂੰ ਪਸੰਦ ਕੀਤਾ ਗਿਆ ਹੈ। ਆਇਸ਼ਾ ਨੂੰ ਉਮੀਦ ਹੈ ਕਿ ਇਸ ਤਾਰੀਫ਼ ਦੇ ਬਲ 'ਤੇ ਉਹਨਾਂ ਨੂੰ ਕੁਝ ਫਿਲਮਾਂ ਵਿੱਚ ਕੰਮ ਮਿਲ ਜਾਵੇਗਾ, ਪਰ ਜੇਕਰ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਣੀਆਂ ਬੰਦ ਨਹੀਂ ਹੋਈਆਂ ਤਾਂ ਮਾਮਲਾ ਵਿਗੜ ਸਕਦਾ ਹੈ। ਆਇਸ਼ਾ ਕਹਿੰਦੀ ਹੈ ਕਿ ਉਹ ਸ਼ਾਦੀਸ਼ੁਦਾ ਜਿੰਦਗੀ ਤੋਂ ਬਹੁਤ ਖੁਸ਼ ਹੈ, ਪਰ ਆਪਣੇ ਕਰੀਅਰ ਨੂੰ ਲੈ ਕੇ ਵੀ ਓਨੀ ਹੀ ਗੰਭੀਰ ਹੈ। ਉਹਨਾਂ ਨੇ ਵਿਆਹ ਕਰ ਲਿਆ ਤਾਂ ਇਸ

Date:2009-09-26 Time:00:01:43


1   2  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009