Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 24 - 9 - 2009
ਯੂਐਸ ਵਿੱਚ ਇਨ੍ਹੀਂ ਦਿਨੀਂ ਭਾਰਤੀ ਅਭਿਨੇਤਰੀ ਮਲਿਕਾ ਸ਼ੇਰਾਵਤ ਦੀ ਧੂਮ ਮੱਚੀ ਹੋਈ ਹੈ। ਉਹ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੀ ਹੈ। ਮਲਿਕਾ ਦੀਆਂ ਡ੍ਰੈਸੇਸ ਖਾਸ ਆਕਰਸ਼ਣ ਸਾਬਿਤ ਹੋ ਰਹੀਆਂ ਹਨ, ਪਰ ਟਵਿਟਰ 'ਤੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਕਿਹਾ ਕਿ ਜਿਆਦਾਤਰ ਉਹਨਾਂ ਨੂੰ ਬਲੈਕ ਡ੍ਰੈਸ ਵਿੱਚ ਹੀ ਦੇਖਿਆ ਗਿਆ ਹੈ। ਉਹ ਕੁਝ ਅਲੱਗ ਰੰਗਾਂ ਦੀਆਂ ਡ੍ਰੈਸੇਸ ਵੀ ਪਹਿਨਣ। ਮਲਿਕਾ ਨੇ ਆਪਣੇ ਪ੍ਰਸ਼ੰਸਕਾਂ ਦੀ ਗੱਲ ਸੁਣੀ। ਯੂਨੀਸੇਫ ਦੇ ਇੱਕ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਉਹਨਾਂ ਨੂੰ ਬੁਲਾਇਆ। ਇਹ ਪ੍ਰੋਗਰਾਮ ਲਾਸ ਏਂਜਲਿਸ ਦੇ ਇੱਕ ਹੋਟਲ ਵਿੱਚ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਵਿੱਚ ਉਹਨਾਂ ਨੇ ਫੈਸ਼ਨ ਹਾਊਸ ਬੀਸੀਬੀਜੀ ਦੁਆਰਾ ਡਿਜਾਈਨ ਕੀਤੀ ਗਈ ਪੀਲੇ ਰੰਗ ਦੀ ਡ੍ਰੈਸ ਪਹਿਨੀ ਸੀ। ਇਸ ਡ੍ਰੈਸ ਵਿੱਚ ਉਹ ਬਹੁਤ ਆ Date:2009-09-24 Time:00:08:25
ਨਵੀਂ ਦਿੱਲੀ : ਸੰਚਾਰ ਅਤੇ ਸੂਚਨਾ ਤਕਨੀਕ ਮੰਤਰੀ ਏ.ਰਾਜਾ ਨੇ ਕਿਹਾ ਕਿ ਦੇਸ਼ ਭਰ ਦੇ ਸਾਰੇ ਡਾਕਖ਼ਾਨਿਆਂ ਵਿੱਚ ਜਲਦੀ ਹੀ ਕੋਰ ਬੈਂਕਿੰਗ ਸੇਵਾ ਸ਼ੁਰੂ ਕੀਤੀ ਜਾਵੇਗੀ। Date:2009-09-24 Time:00:08:22
ਸੈਨ ਫ੍ਰਾਂਸਿਸਕੋ- ਯਾਹੂ ਨੇ ਬੀਤੇ ਕੱਲ੍ਹ ਕਿਹਾ ਕਿ ਆਪਣੇ ਬ੍ਰਾਂਡ ਨੂੰ ਵਿਸ਼ਵ ਪੱਧਰ 'ਤੇ ਬੜ੍ਹਤ ਦੇਣ ਲਈ ਉਹ 10 ਕਰੋੜ ਡਾਲਰ ਖਰਚ ਕਰੇਗੀ। ਖ਼ਬਰ ਏਜੰਸੀ ਸਿੰਹੁਆ ਦੇ ਅਨੁਸਾਰ ਯਾਹੂ ਦੀ ਪ੍ਰਮੁੱਖ ਬਜ਼ਾਰ ਅਧਿਕਾਰੀ ਏਲਿਸਾ ਸਟੀਲੇ ਦੇ ਹਵਾਲੇ ਨਾਲ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਡਾ ਉਦੇਸ਼ ਉਹਨਾਂ ਲੋਕਾਂ 'ਤੇ ਧਿਆਨ ਕੇਂਦਰਿਤ ਕਰਨਾ ਹੈ ਜੋ ਇੰਟਰਨੈਟ ਦਾ ਉਪਯੋਗ ਕਰਦੇ ਹਨ। ਸਟੀਲੇ ਨੇ ਕਿਹਾ ਕਿ ਇਹ ਕਿਸੇ ਵਿਗਿਆਪਨ ਅਭਿਆਨ ਤੋਂ ਜਿਆਦਾ ਵੱਡਾ ਹੋਵੇਗਾ। ਇਹ ਯਾਹੂ ਦੇ ਵਾਅਦਿਆਂ ਨੂੰ ਪੂਰਾ ਕਰਨ ਲਈ ਹੈ ਅਤੇ ਇਸ ਲਈ ਕੰਪਨੀ ਸਭ ਕੁਝ ਕਰੇਗੀ। Date:2009-09-24 Time:00:08:22
ਨਵੀਂ ਦਿੱਲੀ - ਦੇਸ਼ ਦੀ ਮੋਹਰੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਕਿਹਾ ਹੈ ਕਿ ਅਫ਼ਰੀਕਾ ਦੀ ਐੱਮਟੀਐੱਨ ਦੇ ਨਾਲ ਉਸਦਾ ਪ੍ਰਸਤਾਵਿਤ ਸੌਦਾ ਦੋਵਾਂ ਦੇਸ਼ਾਂ ਦੇ ਕਾਨੂੰਨਾਂ ਦੇ ਅਨੁਸਾਰ ਹੋਵੇਗਾ। Date:2009-09-24 Time:00:08:22
ਨਵੀਂ ਦਿੱਲੀ - ਦੱਖਣ ਅਫ਼ਰੀਕੀ ਦੂਰਸੰਚਾਰ ਕੰਪਨੀ ਐਮਟੀਐਨ ਨੂੰ ਖਰੀਦਣ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਭਾਰਤੀ ਏਅਰਟੇਲ ਪ੍ਰਮੁੱਖ ਸੁਨੀਲ ਮਿੱਤਲ ਨੇ ਬੀਤੇ ਕੱਲ੍ਹ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ।ਪ੍ਰਧਾਨਮੰਤਰੀ ਸਮੂਹ-20 ਦੇਸ਼ਾਂ ਦੀ ਬੈਠਕ ਦੇ ਦੌਰਾਨ ਅਫ਼ਰੀਕਾ ਦੇ ਰਾਸ਼ਟਰਪਤੀ ਜੈਕਬ ਜੁਮਾ ਨੂੰ ਮਿਲਣ ਵਾਲੇ ਹਨ। ਇਸ ਤਰ੍ਹਾਂ ਇਸ ਮੁਲਾਕਾਤ ਦਾ ਮਹੱਤਵ ਵਧ ਜਾਂਦਾ ਹੈ। Date:2009-09-24 Time:00:08:22
ਜਮਸ਼ੇਦਪੁਰ - ਦੇਸ਼ ਵਿੱਚ ਨਿੱਜੀ ਖੇਤਰ ਦੀ ਇੱਕਲੌਤੀ ਨਗਰੀ ਸੇਵਾ ਪ੍ਰਦਾਨ ਕਰਨ ਵਾਲੀ ਅਤੇ ਇਸ ਵਰ੍ਹੇ ਦੀ ਰਾਸ਼ਟਰੀ ਸ਼ਹਿਰੀ ਜਲ ਪੁਰਸਕਾਰ ਵਿਜੇਤਾ ਕੰਪਨੀ ਜਮਸ਼ੇਦਪੁਰ ਯੂਟੀਲੀਟੀਜ਼ ਐਂਡ ਸਰਵਿਸੇਜ ਕੰਪਨੀ ਲਿਮੀਟੇਡ (ਜੁਸਕੋ) ਨੇ ਆਪਣੇ ਕਰਮਚਾਰੀਆਂ ਨੂੰ 18.5 ਬੋਨਸ ਦੇਣ ਦੀ ਘੋਸ਼ਣਾ ਕੀਤੀ ਹੈ। Date:2009-09-24 Time:00:08:22
ਮੁੰਬਈ - ਸਕਿਊਰਿਟੀ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਐਂਕਰ ਨਿਵੇਸ਼ਕਾਂ ਦੇ ਲਈ ਇੰਡੀਅਨ ਡਿਪੋਜ਼ੀਟਰੀ ਰਿਸੀਟ (ਆਈਡੀਆਰ) ਜਾਰੀ ਕਰਨ ਦੀ ਸਹੂਲਤ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ। Date:2009-09-24 Time:00:08:22
ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਜਰਾਇਲੀ ਤੇ ਫਲਸਤੀਨੀ ਨੇਤਾਵਾਂ ਨੂੰ ਫਲਸਤੀਨੀ ਰਾਸ਼ਟਰ ਗਠਿਤ ਕਰਨ ਦੀ ਦਿਸ਼ਾ ਵਿੱਚ ਜਲਦ ਗੱਲਬਾਤ ਸ਼ੁਰੂ ਕਰਨ ਨੂੰ ਕਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਜ਼ਰਾਇਲ ਤੇ ਫਲਸਤੀਨ ਦੋਵੇਂ ਸ਼ਾਂਤੀ ਵਾਰਤਾ ਦੇ ਲਈ ਸਹਿਮਤ ਹੋ ਗਏ ਹਨ। Date:2009-09-24 Time:00:08:22
ਨਵੀਂ ਦਿੱਲੀ : ਸੂਚਨਾ ਤਕਨੀਕ ਕੰਪਨੀ ਥ੍ਰੀ ਆਈ ਇੰਫੋਟੇਕ ਲਿਮੀਟੇਡ ਨੇ 84.75 ਰੁਪਏ ਪ੍ਰਤੀ ਸ਼ੇਅਰ ਮੁੱਲ ਉੱਤੇ ਕੁਆਲੀਫਾਈਡ ਇੰਸਟੀਟਿਊਸ਼ਨਲ ਪਲੇਸਮੈਂਟ (ਕਿਊਆਈਪੀ) ਦੇ ਰਾਹੀਂ 317.81 ਕਰੋੜ ਰੁਪਏ ਜੁਟਾਏ ਹਨ। Date:2009-09-24 Time:00:08:22
ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਜਮਾਤ ਉਦ ਦਾਅਵਾ ਦੇ ਪ੍ਰਮੁੱਖ ਹਾਫਿਜ ਸਈਦ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ। Date:2009-09-24 Time:00:08:22
ਨਿਊਯਾਰਕ - ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਇਸ ਬਾਰੇ ਆਪਣਾ ਰੁੱਖ ਸਾਫ ਨਹੀਂ ਕੀਤਾ ਹੈ ਕਿ ਜੇਕਰ ਇਰਾਨ ਆਪਣੇ ਪਰਮਾਣੂ ਪ੍ਰੋਗਰਾਮ ਨਹੀਂ ਛੱਡਦਾ ਤਾਂ ਕੀ ਉਹਨਾਂ ਦਾ ਦੇਸ਼ ਉਸ ਉੱਪਰ ਹਮਲਾ ਕਰੇਗਾ। Date:2009-09-24 Time:00:08:22
ਪੈਰਿਸ - ਬੁਲਗਾਰੀਆ ਦੀ ਪੂਰਬ ਵਿਦੇਸ਼ ਮੰਤਰੀ ਈਰੀਨਾ ਬੋਕੋਵਾ ਸੰਯੁਕਤ ਰਾਸ਼ਟਰ ਦੇ ਵਿਗਿਆਨਕ ਅਤੇ ਸੰਸਕ੍ਰਿਤਕ ਸੰਗਠਨ ਯੂਨੇਸਕੋ ਦੀ ਨਵੀਂ ਪ੍ਰਮੁੱਖ ਚੁਣੀ ਗਈ ਹੈ। Date:2009-09-24 Time:00:08:22
ਮਾਸਕੋ - ਰੂਸ ਦੀ ਦੂਰਸੰਚਾਰ ਕੰਪਨੀ ਸਿਸਤੇਮਾ ਦੀ ਭਾਰਤੀ ਇਕਾਈ ਸਿਸਤੇਮਾ ਸ਼ਿਆਮ ਟੇਲੀਸਰਵਿਸਜ਼ ਦੀ ਕੀਮਤ 3.5 ਅਰਬ ਡਾਲਰ ਆਂਕੀ ਗਈ ਹੈ। Date:2009-09-24 Time:00:08:22
ਮੁੰਬਈ -ਪਵਨ ਊਰਜ਼ਾ ਖੇਤਰ ਦੀ ਪ੍ਰਮੁੱਖ ਕੰਪਨੀ ਸੁਜਲੋਨ ਐਨਰਜ਼ੀ ਦੇ ਮੋਢੀਆਂ ਨੇ ਕੰਪਨੀ 'ਚ ਆਪਣੀ ਹਿੱਸੇਦਾਰੀ ਦੇ ਸੱਤ ਕਰੋੜ ਸ਼ੇਅਰ ਵੇਚੇ ਹਨ। Date:2009-09-24 Time:00:08:22
ਸ਼੍ਰੀਹਰੀਕੋਟਾ - ਮਹਤੀ ਚੰਦਰਯਾਨ-1 ਮੁਹਿੰਮ ਦੇ ਅਚਾਨਕ ਖਤਮ ਹੋਣ ਮਗਰੋਂ ਭਾਰਤੀ ਪੁਲਾੜ ਸੋਧ ਕੇਂਦਰ ਨੇ ਆਪਣੀ ਪਹਿਲੀ ਸਫਲ ਮੁਹਿੰਮ ਅਧੀਨ 20 ਮਿੰਟ ਦੇ ਸਮੇਂ ਵਿਚ ਭਾਰਤੀ ਉਪਗ੍ਰਹਿ ਓਸ਼ੀਅਨਸੈਟ-2 ਸਮੇਤ 7 ਉਪਗ੍ਰਹਿਆਂ ਨੂੰ ਪੁਲਾੜ ਪਰਕੰਮਾ ਵਿਚ ਸਥਾਪਤ ਕੀਤਾ। Date:2009-09-24 Time:00:08:22
ਰਾਏਪੁਰ - ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਆਪਣੇ ਮੰਤਰੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਮੀਡੀਆ ਸਾਹਮਣੇ ਸੀਨੀਅਰ ਅਧਿਕਾਰੀਆਂ ਨਾਲ ਜੁੜੀ ਕੋਈ ਵੀ ਆਮ ਟਿੱਪਣੀ ਕਰਦੇ ਹੋਏ ਲੱਛਮਣ ਰੇਖਾ ਦਾ ਖਿਆਲ ਜ਼ਰੂਰ ਰੱਖਣ। Date:2009-09-24 Time:00:08:22
ਸ਼੍ਰੀਹਰੀਕੋਟਾ - ਭਾਰਤੀ ਪੁਲਾੜ ਸੋਧ ਸੰਗਠਨ ਦੇ ਪ੍ਰਧਾਨ ਜੀ. ਮਾਧਵਨ ਨਾਇਰ ਨੇ ਬੁੱਧਵਾਰ ਨੂੰ ਛੇ ਹੋਰਨਾਂ ਨੈਨੋ ਉਪਗ੍ਰਹਿਆਂ ਸਮੇਤ ਓਸ਼ੀਅਨਸੈਟ-2 ਦੇ ਪ੍ਰਖੇਪਣ ਨੂੰ ਸ਼ਾਨਦਾਰ ਪ੍ਰਾਪਤੀ ਕਰਾਰ ਦਿੱਤਾ।ਨਾਇਰ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਪ੍ਰਾਪਤੀ ਹੈ। Date:2009-09-24 Time:00:08:22
ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਸੂ ਆਪਣੇ ਬੁਆਏਫ੍ਰੈਂਡ ਅਤੇ ਅਭਿਨੇਤਾ ਜਾਨ ਅਬ੍ਰਾਹਿਮ ਦੇ ਬਾਈਕ ਪ੍ਰੇਮ ਤੋਂ ਕਾਫੀ ਪਰੇਸ਼ਾਨ ਹੈ। ਦਰਅਸਲ, ਬਿਪਾਸ਼ਾ ਅਤੇ ਜਾਨ ਲੰਬੇ ਸਮੇਂ ਤੋਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ ਵਿੱਚ ਹਨ। ਪਰ ਇੱਕ ਪਾਸੇ ਜਾਨ ਦੀ ਗਰਲਫ੍ਰੈਂਡ ਬਿਪਾਸ਼ਾ ਹੈ ਤਾਂ ਦੂਜੇ ਪਾਸੇ ਉਹਨਾਂ ਦਾ ਬਾਈਕ ਪ੍ਰੇਮ। ਜਾਨ ਬਾਈਕ ਦੇ ਐਨੇ ਜਿਆਦਾ ਦੀਵਾਨੇ ਹਨ ਕਿ ਜਦੋਂ ਵੀ ਬਿਪਾਸ਼ਾ ਉਹਨਾਂ ਦੀ ਬਾਈਕ 'ਤੇ ਬੈਠਦੀ ਹੈ ਤਾਂ ਤਰ੍ਹਾਂ-ਤਰ੍ਹਾਂ ਦੀ ਨਸੀਹਤ ਦਿੰਦੇ ਰਹਿੰਦੇ ਹਨ ਤਾਂ ਕਿ ਉਹਨਾਂ ਦੀ ਬਾਈਕ 'ਤੇ ਕੋਈ ਖਰੋਚ ਨਾ ਆ ਜਾਵੇ। ਉਹਨਾਂ ਦੀ ਇਸ ਗੱਲ ਤੋਂ ਪਰੇਸ਼ਾਨ ਹੋ ਕੇ ਬਿਪਾਸ਼ਾ ਨੇ ਉਹਨਾਂ ਨਾਲ ਬਾਈਕ 'ਤੇ ਬੈਠਣਾ ਹੀ ਛੱਡ ਦਿੱਤਾ ਹੈ। ਹਾਲ ਹੀ ਵਿੱਚ ਇੱਕ ਬਾਈਕ ਲਾਂਚ ਦੇ ਫੰਕਸ਼ਨ ਵਿੱਚ ਜਾਨ ਇੱਥੇ ਤੱਕ ਕਹਿ ਚੁੱਕੇ ਹਨ ਕਿ ਉਹ ਆਪਣੀ ਬਾਈਕ ਨੂ Date:2009-09-24 Time:00:08:21
ਜੇਕਰ ਹਿੰਦੀ ਫਿਲਮ ਜਗਤ ਦੇ ਫਿਲਮ ਨਿਰਦੇਸ਼ਕਾਂ ਦੀ ਗੱਲ ਕੀਤੀ ਜਾਵੇ ਤਾਂ ਰਾਜਕੁਮਾਰ ਸੰਤੋਸ਼ੀ ਦਾ ਨਾਂਅ ਨਾ ਲਿਆ ਜਾਵੇ ਤਾਂ ਸ਼ਾਇਦ ਗੱਲ ਅਧੂਰੀ ਜਿਹੀ ਲੱਗੇਗੀ। ਉਹਨਾਂ ਦੀਆਂ ਫਲਾਪ ਫਿਲਮਾਂ ਨੇ ਉਹਨਾਂ ਦੇ ਕੈਰੀਅਰ ਵਿੱਚ ਇੱਕ ਕਾਲਾ ਫਲਸਫ਼ਾ ਲਿਖ ਦਿੱਤਾ ਹੈ, ਪਰੰਤੂ ਫਿਰ ਵੀ ਇੱਕ ਸਮਾਂ ਸੀ, ਜਦੋਂ ਰਾਜਕੁਮਾਰ ਸੰਤੋਸ਼ੀ ਦੀਆਂ ਫਿਲਮਾਂ ਬੌਕਸ ਆਫਿਸ ਉੱਤੇ ਖੂਬ ਤਾੜੀਆਂ ਅਤੇ ਪੈਸਾ ਵਸੂਲ ਦੀਆਂ ਸਨ। Date:2009-09-24 Time:00:08:21
ਚਾਹੇ ਹਰ ਨਿੱਕੇ ਮੋਟੇ ਕੰਮ 'ਚ ਪ੍ਰਿਅੰਕਾ ਚੋਪੜਾ ਜੋਤਸ਼ੀਆਂ ਦੀ ਸਲਾਹ ਨਹੀਂ ਲੈਂਦੀ ਫਿਰ ਵੀ ਉਸ ਦੇ ਪਰਿਵਾਰ ਨੇ ਇਕ ਆਪਣਾ ਪਰਿਵਾਰਕ ਜੋਤਸ਼ੀ ਰੱਖਿਆ ਹੋਇਆ ਹੈ। ਫ਼ਿਲਮ ਇੰਡਸਟਰੀ 'ਚ ਲੰਮਾ ਸਮਾਂ ਗੁਜ਼ਾਰਨ ਤੋਂ ਬਾਅਦ ਹੁਣ ਉਸ ਨੂੰ ਫ਼ਿਲਮ ਨਿਰਮਾਣ ਦੇ ਦੂਸਰੇ ਪੱਖ ਵੀ ਆਕਰਸ਼ਿਤ ਕਰਨ ਲੱਗ ਪਏ ਹਨ। ਉਹ ਚਾਹੁੰਦੀ ਹੈ ਕਿ ਉਹ ਸਹਾਇਕ ਨਿਰਦੇਸ਼ਕ ਦਾ ਵੀ ਕੰਮ ਕਰੇ। ਸੈਟ 'ਤੇ ਸਮੇਂ 'ਤੇ ਪਹੁੰਚਣਾ ਉਸ ਦੀ ਆਦਤ ਹੈ। ਹਰ ਨਿੱਕੀ ਮੋਟੀ ਗੱਲ ਦਾ ਉਹ ਖਿਆਲ ਰੱਖਦੀ ਹੈ। ਉਸ ਨੇ ਦਰਸ਼ਕਾਂ ਨੂੰ ਹਮੇਸ਼ਾ ਵਰਾਇਟੀ ਦਿੱਤੀ ਹੈ ਤੇ ਕੋਸ਼ਿਸ਼ ਕੀਤੀ ਹੈ ਕਿ ਹਰ ਫ਼ਿਲਮ 'ਚ ਉਹ ਨਵਾਂਪਨ ਦਿਖਾਵੇ। ਜੁਗਲ ਹੰਸ ਰਾਜ ਨਾਲ 'ਪਿਆਰ ਇਮਪਾਸੀਬਲ' ਫ਼ਿਲਮ ਕਰ ਰਹੀ ਹੈ। ਪ੍ਰਿਅੰਕਾ ਨੂੰ ਯਕੀਨ ਹੈ ਕਿ ਜੁਗਲ ਇਕ ਦਿਨ ਕਾਮਯਾਬ ਨਿਰਦੇਸ਼ਕ ਹੋਏਗਾ। 'ਫੈਸ਼ਨ' 'ਚ ਆਪਣੇ ਕੰਮ ਨਾਲ ਸਭ ਨੂੰ ਪ੍ਰਭਾ Date:2009-09-24 Time:00:08:21
ਕੋਰਬਾ - ਛੱਤੀਸਗੜ੍ਹ ਦੇ ਕੋਰਬਾ ਜਿਲ੍ਹੇ ਵਿਚ ਅੱਜ ਭਾਰਤ ਐਲਮੂਨੀਅਮ ਕੰਪਨੀ ਦੇ ਉਸਾਰੀ ਅਧੀਨ ਕਾਰਖਾਨੇ ਦੀ ਚਿਮਨੀ ਡਿੱਗਣ ਨਾਲ 8 ਮਜ਼ਦੂਰਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਅਤੇ ਲਗਭੱਗ 100 ਮਜ਼ਦੂਰ ਮਲਬੇ ਵਿਚ ਦੱਬੇ ਹੋਏ ਹਨ। Date:2009-09-24 Time:00:08:21
ਡੇਹਰੀ ਆਨ ਸੋਨ - ਬਿਹਾਰ ਦੇ ਅੱਤਵਾਦ ਪ੍ਰਭਾਵਿਤ ਰੋਹਤਾਸ ਜਿਲ੍ਹੇ ਦੀ ਕੈਮੂਰ ਪਹਾੜੀ ਉੱਪਰ ਪ੍ਰਤੀਬੰਧਤ ਅੱਤਵਾਦੀ ਸੰਗਠਨ ਭਾਰਤੀ ਕਮਿਊਨਿਸਟ ਪਾਰਟੀ ਦੇ ਸਥਾਪਨਾ ਦਿਹਾੜੇ ਨੂੰ ਲੈ ਕੇ ਅੱਤਵਾਦੀਆਂ ਦੇ ਜਮਾਂ ਹੋਣ ਦੀ ਸੂਚਨਾ ਮਗਰੋਂ ਪੁਲਿਸ ਵੱਲੋਂ ਵਿਸ਼ੇਸ਼ ਕਾਂਬਿੰਗ ਮੁਹਿੰਮ ਚਲਾਈ ਗਈ ਹੈ। Date:2009-09-24 Time:00:08:21
ਜੋਹੰਸਬਰਗ - ਚੈਪਿਅੰਜ਼ ਟ੍ਰਾਫ਼ੀ ਦੇ ਦੂਸਰੇ ਮੈਚ 'ਚ ਵੈਸਟਇੰਡੀਜ਼ ਨੇ ਪਾਕਿਸਤਾਨ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ,ਲੇਕਿਨ ਪਾਕਿਸਤਾਨੀ ਗੇਂਦਬਾਜ਼ਾਂ ਨੇ ਉਸ ਨੂੰ ਸ਼ੁਰੂਆਤੀ ਝਟਕੇ ਦੇ ਕੇ ਉਸ ਦੇ ਫੈਸਲੇ ਨੂੰ ਗੱਲਤ ਸਾਬਤ ਕਰ ਦਿੱਤਾ।ਨਿਕੀਤਾ ਮਿਲਰ ਦੇ ਅਰਧ ਸੈਂਕੜੇ (51) ਦੇ ਇਲਾਵਾ ਹੋਰ ਕੋਈ ਬੱਲੇਬਾਜ਼ Date:2009-09-24 Time:00:08:21
ਜੋਹੰਸਬਰਗ - ਚੈਪਿਅੰਜ਼ ਟ੍ਰਾਫੀ 'ਚ ਖਿਤਾਬ ਦੀ ਪ੍ਰਬਲ ਦਾਅਵੇਦਾਰ ਮੰਨੀ ਜਾ ਰਹੀ ਟੀਮ ਇੰਡੀਆ ਨੂੰ ਉਸ ਸਮੇਂ ਗਹਿਰਾ ਝੱਟਕਾ ਲੱਗਿਆ,ਜਦੋਂ ਉਸ ਦੇ ਆਕ੍ਰਮਕ ਬੱਲੇਬਾਜ਼ ਯੁਵਰਾਜ ਸਿੰਘ ਦੇ ਸੱਜੇ ਹੱਥ ਦੀ ਉਂਗਲੀ 'ਚ ਸੱਟ ਲੱਗਣ ਕਾਰਣ ਟੂਰਨਾਮੈਂਟ ਤੋਂ ਬਾਹਰ ਹੋ ਗਏ। Date:2009-09-24 Time:00:08:21
ਸਟੰਟ ਕਰਨ ਦੇ ਮਾਮਲੇ ਵਿੱਚ ਅਕਸ਼ੈ ਕੁਮਾਰ ਬਾਲੀਵੁੱਡ ਦੇ ਹੋਰ ਹੀਰੋਜ਼ ਤੋਂ ਮੀਲਾਂ ਅੱਗੇ ਹਨ। ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਬਿਨਾ ਡੁਪਲੀਕੇਟ ਦੀ ਮੱਦਦ ਤੋਂ ਉਹ ਸਾਰੇ ਸਟੰਟ ਆਪਣੇ ਆਪ ਕਰਨ। ਪਹਿਲਾਂ ਉਹਨਾਂ ਦੀ ਪਤਨੀ ਟਵਿੰਕਲ ਅਕਸ਼ੈ ਦੀ ਇਸ ਆਦਤ ਤੋਂ ਬਹੁਤ ਪਰੇਸ਼ਾਨ ਰਹਿੰਦੀ ਸੀ, ਪਰ ਉਹਨਾਂ ਨੇ ਵੀ ਅਕਸ਼ੈ ਨੂੰ ਇਸ ਬਾਰੇ ਬੋਲਣਾ ਬੰਦ ਕਰ ਦਿੱਤਾ। ਹੁਣ ਉਹ ਕਹਿੰਦੀ ਹੈ ਕਿ ਮੈਨੂੰ ਪਤਾ ਹੈ ਕਿ ਅਕਸ਼ੈ ਹਰ ਸਟੰਟ ਸਫ਼ਲਤਾਪੂਰਵਕ ਕਰ ਸਕਦੇ ਹਨ, ਇਸ ਲਈ ਮੈਂ ਚਿੰਤਾ ਕਰਨੀ ਛੱਡ ਦਿੱਤੀ। ਵੈਸੇ ਤਾਂ ਅਕਸ਼ੈ ਨੇ ਕਈ ਖਤਰਨਾਕ ਸੀਨ ਕੀਤੇ ਹਨ, ਪਰ 'ਬਲੂ' ਵਿੱਚ ਪਾਣੀ ਦੇ ਅੰਦਰ ਕੀਤੇ ਗਏ ਸਟੰਟ ਨੂੰ ਉਹ ਆਪਣੇ ਖਤਰਨਾਕ ਸਟੰਟਸ 'ਚੋਂ ਇੱਕ ਮੰਨਦੇ ਹਨ। ਅਕਸ਼ੈ ਦਾ ਇਸ ਬਾਰੇ ਕਹਿਣਾ ਹੈ ਕਿ ਪਾਣੀ ਦੇ ਅੰਦਰ ਐਕਸ਼ਨ ਸੀਨ ਕਰਨਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ। Date:2009-09-24 Time:00:08:21
page no.1 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |