Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 21 - 9 - 2009
ਅਹਿਮਦਾਬਾਦ - ਗੋਧਰਾ ਦੰਗਿਆਂ ਦੀ ਜਾਂਚ ਕਰ ਰਹੇ ਨਾਨਾਵਤੀ ਆਯੋਗ ਨੇ ਇੱਕ ਗੈਰ ਸਰਕਾਰੀ ਸੰਗਠਨ ਜਨਸੰਘਰਸ਼ ਮੰਚ ਦੀ ਉਸ ਅਪੀਲ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਵਿਧਾਨ ਸਭਾ ਅਪ੍ਰਧਾਨ ਸ਼ੋਕ ਭੱਟ ਅਤੇ ਹੋਰਨਾਂ ਖਿਲਾਫ ਵਾਰੰਟ ਜ਼ਾਰੀ ਕਰਕੇ ਉਹਨਾਂ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ ਗਈ। Date:2009-09-21 Time:00:23:37
ਮੁੰਬਈ : ਹੁਣ ਕਲਾਵਤੀ ਵੀ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜਮਾਉਣ ਉਤਰੇਗੀ। ਇਹ ਕਲਾਵਤੀ ਕੋਈ ਹੋਰ ਨਹੀਂ ਬਲਕਿ ਰਾਹੁਲ ਗਾਂਧੀ ਦੇ ਬਿਆਨ ਵਾਲੀ ਹੀ ਹੈ। Date:2009-09-21 Time:00:23:37
ਨਵੀਂ ਦਿੱਲੀ : ਸ਼ਾਦੀ ਵਿਆਹ ਉੱਤੇ ਕਰੋੜਾਂ ਰੁਪਏ ਖ਼ਰਚ ਕਰਨ ਦੇ ਵਾਲਿਆਂ ਦੇ ਲਈ ਚੰਗੀ ਖ਼ਬਰ ਹੈ ਕਿ ਉਹਨਾਂ ਨੂੰ ਵਿਆਹ ਦੀਆਂ ਤਿਆਰੀਆਂ ਤੋਂ ਲੈਕੇ ਹਨੀਮੂਨ ਉੱਤੇ ਜਾਣ ਤੱਕ ਦੀ ਵਿਵਸਥਾ ਕਰਨ ਦੇ ਲਈ ਭੱਜਦੜ ਕਰਨ ਦੀ ਥਾਂ ਰਾਜਧਾਨੀ ਵਿੱਚ ਇੱਕ ਹੀ ਛੱਤ ਹੇਠ ਹਰ ਪ੍ਰਕਾਰ ਦੀ ਸੁਵਿਧਾ ਉਪਲਬੱਧ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। Date:2009-09-21 Time:00:23:37
ਜਮਸ਼ੇਦਪੁਰ - ਭਾਰਤੀ ਜਨਤਾ ਪਾਰਟੀ ਨੇ ਅੱਜ ਇੱਥੇ ਰੇਲ ਮੰਤਰੀ ਮਮਤਾ ਬਨਰਜੀ ਤੋਂ ਮੰਗ ਕੀਤੀ ਕਿ ਉਹ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਕਾਰਜਕਾਲ ਵਿਚ ਰੇਲਵੇ ਵਿਚ ਹੋਏ ਕਥਿੱਤ ਘੁਟਾਲਿਆਂ ਉੱਪਰ ਵ੍ਹਾਇਟ ਪੇਪਰ ਜ਼ਾਰੀ ਕਰਨ ਦੇ ਆਪਣੇ ਪੁਰਾਣੇ ਵਾਅਦੇ ਉੱਪਰ ਅਮਲ ਕਰਨ। Date:2009-09-21 Time:00:23:37
ਨਵੀਂ ਦਿੱਲੀ : ਦੇਸ਼ ਵਿੱਚ ਨਗਦ ਭੁਗਤਾਨ ਕਰਕੇ ਕਾਰ ਖ੍ਰੀਦਣ ਵਾਲਿਆਂ ਦੀ ਸੰਖਿਆ ਵਿੱਚ ਪਿਛਲੇ ਪੰਜ ਵਰ੍ਹਿਆਂ ਦੌਰਾਨ ਦੋ ਗੁਣਾ ਤੋਂ ਜਿਆਦਾ ਦਾ ਵਾਧਾ ਹੋਇਆ ਹੈ ਤੇ ਪਹਿਲੀ ਵਾਰ ਨਵੀਂ ਕਾਰ ਖ੍ਰੀਦਣ ਵਾਲਿਆਂ ਦੀ ਸੰਖਿਆ ਵਿੱਚ 50 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। Date:2009-09-21 Time:00:23:37
ਪਟਨਾ : ਨੱਬੇ ਦੇ ਦਹਾਕੇ ਦੌਰਾਨ ਭਾਰਤੀ ਦੂਰਸੰਚਾਰ ਦੇ ਬਾਜਾਰ ਵਿੱਚ ਭਾਰਤ ਸੰਚਾਰ ਨਿਗਮ ਲਿਮੀਟੇਡ ਤੱਤਕਾਲੀਨ ਦੂਰਸੰਚਾਰ ਵਿਭਾਗ ਦੇ ਇਕਾਧਿਕਾਰ ਦੀ ਸਮਾਪਤੀ ਤੇ ਨਿੱਜੀ ਟੈਲੀਕਾਮ ਕੰਪਨੀਆਂ ਦੇ ਪ੍ਰਵੇਸ਼ ਦੇ ਬਾਅਦ ਤੋਂ ਨਿਰੰਤਰ ਕਾਲ ਦਰਾਂ ਵਿੱਚ ਗਿਰਾਵਟ ਆ ਰਹੀ ਹੈ। Date:2009-09-21 Time:00:23:37
ਇੰਦੌਰ - ਇੰਦੌਰ ਕੋਲ ਬੇਟਮਾ 'ਚ ਗੁਰਦੁਆਰਾ ਜਾ ਰਹੇ ਸ਼ਰਧਾਲੂਆਂ ਨਾਲ ਕੁੱਝ ਅਣਪਛਾਤੇ ਬਦਮਾਸ਼ਾਂ ਦੁਆਰਾ ਮਾਰਕੁੱਟ ਕਰਕੇ ਉਨ੍ਹਾ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ। Date:2009-09-21 Time:00:23:37
ਅਜੀਤ ਨਗਰ -ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰ ਪਾਲ ਸਿੰਘ ਰਵੀ ਸਿੱਧੂ ਨੂੰ ਰਿਸ਼ਵਤ ਲੈਂਦਿਆਂ ਸੰਨ 2002 ਵਿਚ ਰੰਗੇ ਹੱਥੀ ਗ੍ਰਿਫਤਾਰ ਕੀਤਾ ਸੀ ਤਾਂ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਮਾਨਯੋਗ ਅਦਾਲਤ ਵਿਚ ਚੱਲ ਰਹੀ ਹੈ। Date:2009-09-21 Time:00:23:37
ਫ਼ਰੀਦਕੋਟ-12ਵੀਂ ਸਦੀ ਦੇ ਮਹਾਨ ਸੂਫੀ ਫ਼ਕੀਰ ਸ਼ਕਰਗੰਜ ਬਾਬਾ ਸ਼ੇਖ ਫ਼ਰੀਦ ਜੀ ਦੀ ਯਾਦ ਵਿਚ ਬਾਬਾ ਫ਼ਰੀਦ ਆਗਮਨ ਪੁਰਬ ਅੱਜ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਅਰੰਭ ਹੋ ਗਿਆ।ਇਸ ਵਾਰ ਪੰਜਾਬ ਸਰਕਾਰ ਨੇ ਇਸ ਨੂੰ ਫ਼ਰੀਦਕੋਟ ਵਿਰਾਸਤੀ ਮੇਲੇ ਦਾ ਦਰਜਾ ਦਿੱਤਾ ਹੈ। Date:2009-09-21 Time:00:23:37
ਲਾਹੌਰ : ਪਾਕਿਸਤਾਨ ਫਿਲਮ ਉਦਯੋਗ (ਲਾਲੀਵੁੱਡ) ਵਿੱਚ ਕਈ ਦਹਾਕਿਆਂ ਤੱਕ ਆਪਣੇ ਸ਼ਾਨਦਾਰ ਅਭਿਨੈ ਦਾ ਜਲਵਾ ਬਿਖੇਰਣ ਵਾਲੇ ਮਸ਼ਹੂਰ ਕਲਾਕਾਰ ਯੂਸੁਫ ਖਾਨ ਦਾ ਅੱਜ ਇੱਥੇ ਦੇਹਾਂਤ ਹੋ ਗਿਆ। Date:2009-09-21 Time:00:23:37
ਚੇੱਨਈ - ਪਿਆਜਿਓ ਵਹੀਕਲਸ ਪ੍ਰਾਇਵੇਟ ਲਿਮਟਡ ਨੇ ਇੱਕ ਟਨ ਦੀ ਸਮਰੱਥਾ ਵਾਲੇ ਆਵਾਜਾਈ ਵਾਹਨ ਅਪੇ ਟਰੱਕ ਪਲੱਸ ਨੂੰ ਅੱਜ ਇੱਥੇ ਬਜ਼ਾਰ ਵਿਚ ਉਤਾਰਿਆ। Date:2009-09-21 Time:00:23:37
ਬਠਿੰਡਾ - ਦੇਸ਼ ਦੇ ਉੱਤਰ ਭਾਰਤੀ ਕਪਾਹ ਉਤਪਾਦਕ ਰਾਜਾਂ ਪੰਜਾਬ,ਹਰਿਆਣਾ ਅਤੇ ਰਾਜਸਥਾਨ ਦੀਆਂ ਮੰਡੀਆਂ 'ਚ ਪਿੱਛਲੇ ਕਈ ਦਿਨ੍ਹਾ ਤੋਂ ਰੂੰ ਦੀਆਂ ਕੀਮਤਾਂ 'ਚ ਚੱਲ ਰਹੀ ਮੰਦੀ ਨੂੰ ਕੱਲ੍ਹ ਬ੍ਰੇਕ ਲੱਗਣ ਨਾਲ ਹੀ ਕੀਮਤਾਂ 'ਚ ਕੁੱਝ ਸੁਧਾਰ ਨਜ਼ਰ ਆਇਆ। Date:2009-09-21 Time:00:23:37
ਬਠਿੰਡਾ - ਨਾਰਦਰਨ ਇੰਡੀਆ ਕਾਟਨ ਸੰਘ ਲਿਮਿਟੇਡ ਦੀ ਸਲਾਨਾ ਆਮ ਸਭਾ ਦੀ ਬੈਠਕ ਅੱਜ ਸੰਘ ਦੇ ਬਠਿੰਡਾ ਸਥਿੱਤ ਮੁੱਖ ਦਫ਼ਤਰ 'ਚ ਹੋਈ। Date:2009-09-21 Time:00:23:37
ਮੁੰਬਈ - ਵੈਸ਼ਵਿਕ ਅਰਥ ਵਿਵਸਥਾ 'ਚ ਸੁਧਾਰ ਦੇ ਸੰਕੇਤਾਂ ਅਤੇ ਸਰਕਾਰ ਦੁਆਰਾ ਘਰੇਲੂ ਅਰਥ ਵਿਵਸਥਾ ਨੂੰ ਦਿੱਤੇ ਗਏ ਰਾਹਤ ਪੈਕੇਜ਼ਾਂ ਨੂੰ ਵਾਪਸ ਨਾ ਲਏ ਜਾਣ ਦੇ ਯਕੀਨ ਨਾਲ 'ਫੀਲ ਗੁਡ' 'ਚ ਰਹੇ ਘਰੇਲੂ ਸ਼ੇਅਰ ਬਜ਼ਾਰਾਂ ਨੇ ਲਗਾਤਾਰ ਦੂਸਰੇ ਹਫ਼ਤੇ ਵੀ ਬੜ੍ਹਤ ਦਰਜ਼ ਕੀਤੀ।ਬੀਤੇ ਹਫ਼ਤੇ ਦੇ ਅੰਤ 'ਚ ਮੁੰਬਈ ਸ਼ੇਅਰ ਬਜ਼ਾਰ ਦਾ ਸੂਚਕ ਅੰਕ 477 ਅੰਕ ਅਤੇ ਰਾਸ਼ਟਰੀ ਸ਼ੇਅਰ ਬਜ਼ਾਰ ਦਾ ਨਿਫ਼ਟੀ 146 ਅੰਕ ਦੀ ਬੜ੍ਹਤ 'ਚ ਰਿਹਾ। Date:2009-09-21 Time:00:23:37
ਚੰਡੀਗੜ੍ਹ - ਹਾਲਮਾਰਕ ਅਤੇ ਪ੍ਰਮਾਣਤ ਹੀਰੇ ਅਤੇ ਸੋਨੇ ਗਹਿਣਿਆਂ 'ਚ ਪ੍ਰਮੁੱਖ ਦਿੱਲੀ ਸਥਿੱਮਤ ਪੀਸੀ ਜਵੈਲਰਜ਼ ਸਮੂਹ ਚਾਲੂ ਵਿੱਤੀ ਸਾਲ 'ਚ ਦੇਸ਼ ਦੇ ਉੱਤਰੀ ਭਾਰਤ ਖੇਤਰ 'ਚ ਪੰਜ ਨਵੇਂ ਸ਼ੋਅ ਰੂਮ ਖੋਲ੍ਹੇਗਾ। Date:2009-09-21 Time:00:23:37
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਈਦ ਦੇ ਮੌਕੇ 'ਤੇ ਅਮਰੀਕਾ ਤੇ ਸਮੁੱਚੀ ਦੁਨੀਆ ਵਿਚ ਵਸਦੇ ਮੁਸਲਮਾਨਾਂ ਨੂੰ ਈਦ ਮੁਬਾਰਕ ਕਿਹਾ ਹੈ ਤੇ ਇਸਲਾਮੀ ਦੁਨੀਆਂ ਨਾਲ ਚੰਗੇ ਸਬੰਧ ਬਣਾਉਣ ਦੀ ਦ੍ਰਿੜ੍ਹਤਾ ਪ੍ਰਗਟਾਈ ਹੈ। Date:2009-09-21 Time:00:23:37
ਸਰਦੂਲਗੜ੍ਹ-ਸਥਾਨਕ ਪ੍ਰੈਸ ਕਲੱਬ ਦੀ ਚੋਣ ਮਾਰਕੀਟ ਕਮੇਟੀ ਦਫਤਰ ਵਿਖੇ ਕਲੱਬ ਦੇ ਪ੍ਰਧਾਨ ਜੀ. ਐਮ. ਅਰੋੜਾ ਦੀ ਪ੍ਰਧਾਨਗੀ ਹੇਠ, ਜਿਸ ਵਿਚ 2009-10 ਦੀ ਚੋਣ ਲਈ ਪ੍ਰਧਾਨ ਵਿਨੋਦ ਜੈਨ, ਸਕੱਤਰ ਨਰਾਇਣ ਗਰਗ, ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਜੈਲਦਾਰ, ਖਜ਼ਾਨਚੀ ਨਾਨਕ ਚੰਦ ਅਰੋੜਾ ਅਤੇ ਜੁਆਇੰਟ ਸਕੱਤਰ ਰਮਨ ਸਿੰਗਲਾ ਬਣਾਇਆ ਗਿਆ& ਇਸ ਮੌਕੇ ਸਾਬਕਾ ਪ੍ਰਧਾਨ ਸ੍ਰੀ ਅਰੋੜਾ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਕਲੱਬ ਨੂੰ ਸਹੀ ਦਿਸ਼ਾ 'ਤੇ ਲਿਜਾਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। Date:2009-09-21 Time:00:23:36
ਮੁੰਬਈ - ਮੁੰਬਈ ਦੀ ਮਾਹਿਮ ਸੀਟ ਨੂੰ ਲੈ ਕੇ ਸ਼ਿਵਸੈਨਾ ਵਿਚ ਅੱਜ ਬਗਾਵਤ ਉਸ ਵੇਲ੍ਹੇ ਖੁੱਲ ਕੇ ਸਾਹਮਣੇ ਆ ਗਈ ਜਦੋਂ ਪਾਰਟੀ ਨੇਤਾ ਸਦਾ ਸਰਵਣਕਰ ਨਾਲ ਬੈਠਕ ਵੀ ਕੀਤੀ ਸੀ ਪਰ ਉਸ ਦਾ ਕੋਈ ਸਿੱਟਾ ਨਹੀਂ ਨਿੱਕਲਿਆ। Date:2009-09-21 Time:00:23:36
ਮੁੰਬਈ - ਲਗਭੱਗ ਚਾਰ ਮਹੀਨਿਆਂ ਤੱਕ ਮੋਢੇ ਦੀ ਸੱਟ ਦੇ ਚੱਲਦਿਆਂ ਕ੍ਰਿਕਟ ਤੋਂ ਦੂਰ ਰਹਿਣ ਵਾਲੇ ਭਾਰਤੀ ਸਲਾਮੀ ਬੱਲੇਬਾਜ ਵਰਿੰਦਰ ਸਹਿਵਾਗ ਅੱਜ ਇੱਕ ਕਾਰਪੋਰੇਟ ਟੂਰਨਾਮੈਂਟ ਲਈ ਚੰਡੀਗੜ੍ਹ ਵਿਖੇ ਕ੍ਰਿਕਟ ਮੈਦਾਨ 'ਤੇ ਨਿੱਤਰੇ। Date:2009-09-21 Time:00:23:36
ਲਾਹੌਰ - ਅਨੁਸ਼ਾਸਨ ਤੋੜਨ ਅਤੇ ਫਿਟਨੈਸ ਕਾਰਣ ਟੀਮ ਤੋਂ ਬਾਹਰ ਚੱਲ ਰਹੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦੇਸ਼ ਦੇ ਸੱਭ ਤੋਂ ਮਸ਼ਹੂਰ ਮੁੱਢਲੇ ਦਰਜੇ ਦੇ ਟੂਰਨਾਮੈਂਟ ਕਾਇਦੇ ਆਜ਼ਮ ਟ੍ਰਾਫੀ ਵਿਚ ਭਾਗ ਲੈ ਕੇ ਇੱਕ ਰੋਜ਼ਾ ਟੀਮ ਵਿਚ ਵਾਪਸੀ ਦੀ ਯੋਜਨਾ ਬਣਾ ਰਹੇ ਹਨ। Date:2009-09-21 Time:00:23:36
ਬਾਲੀਵੁਡ ਅਭਿਨੇਤਰੀ ਕਰੀਨਾ ਕਪੂਰ ਅੱਜ 21 ਸਤੰਬਰ ਨੂੰ ਆ ਰਿਹਾ 28ਵਾਂ ਆਪਣਾ ਜਨਮ ਦਿਨ ਮਨਾਉਣ ਲਈ ਆਪਣੇ ਸਾਥੀ ਸੈਫ ਅਲੀ ਖਾਨ ਦੇ ਨਾਲ ਰਾਜਸਥਾਨ ਦੇ ਸ਼ਹਿਰ ਉਦੇਪੁਰ 'ਚ ਪਹੁੰਚ ਗਈ ਹੈ। ਦੋਵੇਂ ਬਾਅਦ ਦੁਪਹਿਰ ਸਥਾਨਕ ਹੋਟਲ ਪੁਜੇ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਈਦ ਦਾ ਤਿਉਹਾਰ ਵੀ ਇਥੇ ਹੀ ਮਨਾਉਣਗੇ। ਉਹ ਇਥੇ ਇਕ ਨਿਜੀ ਕੰਪਨੀ ਲਈ ਫੋਟੋ ਸੈਸ਼ਨ ਵੀ ਕਰਨਗੇ। Date:2009-09-21 Time:00:23:36
ਇਸਲਾਮਾਬਾਦ : ਪਾਕਿਸਤਾਨ ਨੇ ਕਿਹਾ ਕਿ ਸਰਕਾਰ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ- ਤੈਇਬਾ ਪ੍ਰਮੁੱਖ ਹਾਫ਼ਿਜ ਮੁਹੰਮਦ ਸਈਦ ਉੱਤੇ ਮੁੰਬਈ ਹਮਲੇ ਦੇ ਮੁੱਖ ਸਾਜਿਸ਼ਕਰਤਾ ਦੇ ਤੌਰ 'ਤੇ ਭਾਰਤ ਦੇ ਲਗਾਏ ਗਏ ਆਰੋਪਾਂ ਦੀ ਜਾਂਚ ਕਰ ਰਿਹਾ ਹੈ। Date:2009-09-21 Time:00:23:36
ਯਰੂਸ਼ਲਮ : ਇਜ਼ਰਾਇਲ ਨੇ ਚਿਤਾਵਨੀ ਦਿੱਤੀ ਹੈ ਕਿ ਮੁੰਬਈ ਹਮਲਿਆਂ ਦੇ ਲਈ ਜਿੰਮੇਦਾਰ ਪਾਕਿਸਤਾਨ ਆਧਾਰਿਤ ਲਕਸ਼ਰ-ਏ-ਤੈਇਬਾ ਪੂਰੇ ਭਾਰਤ ਤੇ ਵਿਸ਼ੇਸ਼ਕਰ ਜੰਮੂ ਕਸ਼ਮੀਰ ਵਿੱਚ ਫਿਰ ਤੋਂ ਮੁੰਬਈ ਜਿਹੇ ਹਮਲਿਆਂ ਦੀ ਯੋਜਨਾ ਬਣਾ ਰਿਹਾ ਹੈ। Date:2009-09-21 Time:00:23:36
ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲ ਦਲ ਹਰਿਆਣਾ ਵਿਧਾਨ ਸਭਾ ਚੋਣਾਂ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਰਲ ਕੇ ਲੜੇਗਾ ਅਤੇ ਦੋ ਸੀਟਾਂ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੇ ਤੱਕੜੀ ਚੋਣ ਨਿਸ਼ਾਨ 'ਤੇ ਚੋਣ ਲੜਨਗੇ। Date:2009-09-21 Time:00:23:36
ਲੁਧਿਆਣਾ - ਬਹੁ ਕਰੋੜੀ ਸਿਟੀ ਸੈਂਟਰ ਘੁਟਾਲੇ ਦੀ ਸੁਣਵਾਈ ਅਦਾਲਤ ਵੱਲੋਂ 10 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। Date:2009-09-21 Time:00:23:36
page no.1 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |