Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 20 - 9 - 2009

ਟੀਜੀਐੱਸ ਵਿੱਚ 18.5 ਫੀਸਦੀ ਬੋਨਸ

ਜਮਸ਼ੇਦਪੁਰ : ਟਾਟਾ ਸਟੀਲ ਦੀ ਮਾਲਕੀ ਵਾਲੀ ਉਦਯੋਗਿਕ ਸਾਜੋ ਸਾਮਾਨ ਨਿਰਮਾਤਾ ਕੰਪਨੀ ਟਾਟਾ ਗ੍ਰੋਥ ਸ਼ੋਪ ਨੇ ਅੱਜ ਆਪਣੇ ਕਰਮਚਾਰੀਆਂ ਨੂੰ 18.5 ਪ੍ਰਤੀਸ਼ਤ ਬੋਨਸ ਦੇਣ ਦੀ ਘੋਸ਼ਣਾ ਕੀਤੀ ਹੈ।

Date:2009-09-20 Time:00:03:54

ਓਨਿਡਾ ਨੇ ਮਿਥਿਆ ਵਿੱਕਰੀ ਟੀਚਾ

ਬੈਂਗਲੂਰ : ਇਲੈਕਟ੍ਰੋਨਿਕ ਸਾਜੋ ਸਾਮਾਨ ਬਣਾਉਣ ਵਾਲੀ ਪ੍ਰਮੁੱਖ ਭਾਰਤੀ ਬਹੁ-ਰਾਸ਼ਟਰੀ ਕੰਪਨੀ ਓਨਿਡਾ ਨੇ ਦੋ ਹਜਾਰ ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ ਮਿਥਿਆ ਹੈ।

Date:2009-09-20 Time:00:03:54

ਫੇਸਬੁਕ ਮੁਨਾਫੇ 'ਚ

ਸੈਨ ਫ੍ਰਾਂਸਿਸਕੋ - ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁਕ ਮੁਨਾਫੇ ਵਿੱਚ ਆ ਗਈ ਹੈ। ਨਿੱਜੀ ਖੇਤਰ ਦੀ ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ। ਖ਼ਬਰਾਂ ਮੁਤਾਬਿਕ ਛੇ ਸਾਲ ਪਹਿਲਾਂ ਕੈਲੀਫੋਰਨੀਆ ਦੇ ਸਿਲੀਕਾਨ ਵੈਲੀ ਵਿੱਚ ਹਾਵਰਡ ਵਿਸ਼ਵਿਦਿਆਲੇ ਦੇ ਇੱਕ ਵਿਦਿਆਰਥੀ ਦੁਆਰਾ ਸ਼ੁਰੂ ਕੀਤੀ ਗਈ ਕੰਪਨੀ ਨੇ ਕਿਹਾ ਕਿ ਪਹਿਲੀ ਵਾਰ ਮੁਨਾਫਾ ਕਮਾਉਣ ਦੇ ਨਾਲ ਹੀ ਕੰਪਨੀ ਦੇ ਉਪਯੋਗਕਰਤਾਵਾਂ ਦੀ ਗਿਣਤੀ 30 ਕਰੋੜ ਨੂੰ ਪਾਰ ਕਰ ਗਈ ਹੈ।

Date:2009-09-20 Time:00:03:54

ਸੀਐੱਮ ਦਾ ਸਹਿਯੋਗ ਕਰਨ ਮੰਤਰੀ : ਚਿਰੰਜੀਵੀ

ਤਿਰੂਪਤੀ : ਪ੍ਰਜਾ ਰਾਜਯਮ ਪਾਰਟੀ (ਪੀਆਰਪੀ) ਪ੍ਰਮੁੱਖ ਚਿਰੰਜੀਵੀ ਨੇ ਆਂਧਰਾ ਪ੍ਰਦੇਸ਼ ਦੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਸਵਾਈਨ ਫਲੂ ਵਰਗੀਆਂ ਹੋਰਨਾਂ ਘਾਤਕ ਬਿਮਾਰੀਆਂ ਦੀ ਰੋਕਥਾਮ ਦੇ ਲਈ ਮੁੱਖ ਮੰਤਰੀ ਰੋਸੈਯਾ ਦੇ ਯਤਨਾਂ ਦਾ ਸਮਰੱਥਨ ਕਰੇਂ।

Date:2009-09-20 Time:00:03:54

ਗਹਿਲੋਤ ਸੋਨੀਆ ਗਾਂਧੀ ਨੂੰ ਮਿਲੇ

ਨਵੀਂ ਦਿੱਲੀ : ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਦੇ ਤਿਆਗ ਪੱਤਰ ਦੀ ਮੰਗ ਕਰਨ ਵਾਲੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਇੱਥੇ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕੀਤੀ।

Date:2009-09-20 Time:00:03:54

ਢਾਡੀ ਪ੍ਰਥਾ ਨੂੰ ਬਾਦਲ ਨੇ ਸਲਾਹਿਆ

ਤਰਨ ਤਾਰਨ-ਢਾਡੀ ਪ੍ਰਥਾ ਸਿੱਖੀ ਰਵਾਇਤਾਂ ਨੂੰ ਬਰਕਰਾਰ ਰੱਖਣ ਅਤੇ ਸਮੇਂ ਸਮੇਂ ਲੜੇ ਗਏ ਧਰਮ ਯੁੱਧਾਂ ਦੀ ਪ੍ਰੇਰਨਾ ਸਰੋਤ ਰਹੀ ਹੈ ਕਿਉਂਕਿ ਪੰਥ ਦੇ ਮਹਾਨ ਢਾਡੀਆਂ ਵੱਲੋਂ ਸਿੱਖ ਪੰਥ ਦਾ ਸ਼ਾਨਾਮਤੀ ਇਤਿਹਾਸ ਸਟੇਜਾਂ ਰਾਹੀਂ ਲੋਕਾਂ ਤਕ ਪਹੁੰਚਾਇਆ ਹੈ। ਜਿਸ ਨਾਲ ਸਿੱਖੀ ਪ੍ਰਫੁੱਲਤ ਹੋਈ ਹੈ ਅਤੇ ਕੌਮ ਵਿਚ ਕੁਰਬਾਨੀ ਦਾ ਜਜ਼ਬਾ ਪਰਪੱਕ ਹੋਇਆ ਹੈ।

Date:2009-09-20 Time:00:03:54

ਡਿਸ਼ ਟੀਵੀ-ਇੰਡੀਆਟਾਈਮਸ 'ਚ ਕਰਾਰ

ਨਵੀਂ ਦਿੱਲੀ- ਦੇਸ਼ ਦੇ ਨੰਬਰ ਇੱਕ ਮੀਡੀਆ ਹਾਊਸ ਟਾਈਮਸ ਗਰੁੱਪ ਦੇ ਇੰਟਰਨੈਟ ਵੈਂਚਰ ਇੰਡੀਆਟਾਈਮਸ ਡਾਟ ਕਾਮ ਅਤੇ ਤੇਜੀ ਨਾਲ ਉੱਭਰਦੀ DTH ਕੰਪਨੀ ਡਿਸ਼ ਟੀਵੀ ਵਿਚਕਾਰ ਮੋਬਾਇਲ ਵੈਲਿਊ ਐਡੇਡ ਸਰਵਿਸ (VAS) ਲਈ ਕਰਾਰ ਹੋਇਆ ਹੈ। ਇਸ ਨਾਲ ਦਰਸ਼ਕ ਹੁਣ ਮੋਬਾਇਲ ਸਰਵਿਸੇਜ ਨੂੰ ਟੀਵੀ ਰਾਹੀਂ ਹਾਸਿਲ ਕਰ ਸਕਣਗੇ।

Date:2009-09-20 Time:00:03:54

ਵੋਡਾਫੋਨ ਹਚਿਸਨ ਨੌਕਰੀਆਂ ਸਥਾਨਾਂਤਰਿਤ ਕਰੇਗੀ

ਮੈਲਬੋਰਨ- ਮੋਬਾਇਲ ਸੇਵਾ ਪ੍ਰਦਾਤਾ ਵੋਡਾਫੋਨ ਹਚਿਸਨ ਨੇ 450 ਕਾਲ ਸੈਂਟਰ ਨੌਕਰੀਆਂ ਮੈਲਬੋਰਨ ਤੋਂ ਭਾਰਤ ਅਤੇ ਤਸਮਾਨੀਆ ਸਥਾਨਾਂਤਰਿਤ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਕੰਮ ਨੂੰ ਭਾਰਤ ਤੋਂ ਆਫਸ਼ੋਰ ਕੀਤਾ ਜਾਵੇਗਾ। ਵੋਡਾਫੋਨ ਆਸਟ੍ਰੇਲੀਆ ਅਤੇ ਹਚਿਸਨ 3ਜੀ ਆਸਟ੍ਰੇਲੀਆ ਨੇ ਤਿੰਨ ਮਹੀਨੇ ਪਹਿਲਾਂ ਹੀ 50:50 ਅਨੁਪਾਤ ਵਿੱਚ ਸੰਯੁਕਤ ਉੱਦਮ ਸਥਾਪਿਤ ਕੀਤਾ ਸੀ।

Date:2009-09-20 Time:00:03:54

ਮੀਡੀਆ ਜੁਬਾਨ 'ਤੇ ਲਗਾਮ ਕੱਸੇ : ਨਾਰਾਇਣਨ

ਨਵੀਂ ਦਿੱਲੀ : ਕੰਟਰੋਲ ਰੇਖਾ ਦੇ ਕੋਲ ਚੀਨੀ ਸੈਨਾ ਦੁਆਰਾ ਹਾਲੀਆ ਘੁਸਪੈਠ ਦੀਆਂ ਖ਼ਬਰਾਂ ਉੱਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਮਕੇ ਨਾਰਾਇਣਨ ਨੇ ਅੱਜ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੀਡੀਆ ਵਿੱਚ ਇਸ ਮੁੱਦੇ ਨੂੰ ਜਿਆਦਾ ਉਛਾਲੇ ਜਾਣ ਨਾਲ ਕੋਈ ਅਣਚਾਹੀ ਘਟਨਾ ਜਾਂ ਹਾਦਸਾ ਹੋ ਸਕਦਾ ਹੈ, ਜੋ ਗੁਆਂਢੀ ਦੇਸ਼ ਦੇ ਨਾਲ ਸਮੱਸਿਆ ਪੈਦਾ ਕਰ ਸਕਦਾ ਹੈ।

Date:2009-09-20 Time:00:03:54

ਪਖੰਡੀ ਹੈ ਕਾਂਗਰਸ:ਸ਼ਰਦ ਯਾਦਵ

ਜੱਬਲਪੁਰ - ਕੇਂਦਰ ਵਿਚ ਕਾਂਗਰਸ ਵੱਲੋਂ ਫਿਜ਼ੂਲਖਰਚੀ ਉੱਪਰ ਲਗਾਈ ਗਈ ਰੋਕ ਨੂੰ ਕਾਂਗਰਸ ਦਾ ਪਾਖੰਡ ਕਰਾਰ ਦਿੰਦੇ ਹੋਏ ਜਨਤਾ ਦਲ(ਯੂ) ਦੇ ਰਾਸ਼ਟਰੀ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਹੈ ਕਿ ਜੇਕਰ ਵਾਕਈ ਕਾਂਗਰਸ ਇਸ ਮਾਮਲੇ ਵਿਚ ਗੰਭੀਰ ਹੈ ਤਾਂ ਉਹ ਸੰਸਦ ਵਿਚ ਮੁੜ ਤੋਂ ਬਿਲ ਲੈ ਕੇ ਆਵੇ।

Date:2009-09-20 Time:00:03:54

ਛੱਤੀਸਗੜ੍ਹ 'ਚ ਮੁਕਾਬਲਾ ਖਤਮ, ਛੇ ਜਵਾਨ ਸ਼ਹੀਦ

ਰਾਏਪੁਰ - ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਦੇ ਚਿੰਤਾਗੁਫਾ ਥਾਣਾ ਖੇਤਰ ਵਿਚ ਸ਼ੁੱਕਰਵਾਰ ਤੋਂ ਜ਼ਾਰੀ ਮੁਕਾਬਲਾ ਖਤਮ ਹੋ ਗਿਆ ਹੈ ਅਤੇ ਇਸ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 9 ਨਕਸਲੀ ਹਲਾਕ ਹੋ ਚੁੱਕੇ ਹਨ ਜਦੋਂ ਕਿ ਡਿਪਟੀ ਕਮਾਂਡੈਂਟ ਸਮੇਤ ਛੇ ਸੁਰੱਖਿਆ ਜਵਾਨ ਸ਼ਹੀਦ ਹੋ ਗਏ।

Date:2009-09-20 Time:00:03:54

ਅਕਾਲ ਤਖਤ ਸਾਹਮਣੇ ਪੇਸ਼ ਹੋਏ ਐਚਐਸਜੀਪੀਸੀ ਮੁਖੀ ਝੀਂਡਾ

ਅੰਮ੍ਰਿਤਸਰ - ਅੱਜ ਇੱਥੇ ਅਕਾਲ ਤਖਤ ਸਾਹਮਣੇ ਪੇਸ਼ ਹੋਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਝੀਂਡਾ ਨੇ ਦਫਤਰ ਦਾ ਤਾਲਾ ਤੋੜ ਰਿਕਾਰਡ ਖੁਰਦ ਬੁਰਦ ਕਰਨ ਬਾਰੇ ਕਿਹਾ ਕਿ ਕੁਰੂਕਸ਼ੇਤਰ ਵਿਖੇ ਗੁਰਦੁਆਰੇ ਉੱਪਰ ਕਬਜ਼ੇ ਦੌਰਾਨ ਉਹਨਾਂ ਨੇ ਕੋਈ ਰਿਕਾਰਡ ਖੁਰਦ ਬੁਰਦ ਨਹੀਂ ਕੀਤਾ।

Date:2009-09-20 Time:00:03:53

ਹਿੰਡਾਲਕੋ ਦੀ ਆਮਦਨੀ 'ਚ ਵਾਧੇ ਦੀ ਆਸ

ਮੁੰਬਈ - ਦੇਸ਼ ਦੀ ਮੁੱਖ ਅਲਮੂਨੀਅਮ ਉਤਪਾਦਕ ਕੰਪਨੀ ਹਿੰਡਾਲਕੋ ਇੰਡਸਟ੍ਰੀਜ਼ ਦੀ ਆਮਦਨੀ ਵਿਚ ਇਸ ਸਾਲ 10 ਫੀਸਦੀ ਵਾਧੇ ਦੀ ਆਸ ਹੈ।ਹਿੰਡਾਲਕੋ ਦੇ ਪ੍ਰਧਾਨ ਕੁਮਾਰ ਮੰਗਲਮ ਬਿੜਲਾ ਨੇ ਸ਼ੇਅਰ ਹੋਲਡਰਾਂ ਦੀ ਇੱਕ ਬੈਠਕ ਵਿਚ ਕਿਹਾ ਕਿ ਏਸ਼ੀਆ ਵਿਚ ਕੰਪਨੀ ਦੇ ਉਤਪਾਦਾਂ ਦੀ ਮੰਗ ਵੱਧ ਰਹੀ ਹੈ।

Date:2009-09-20 Time:00:03:53

2010 ਦੇ ਮੱਧ ਤੋਂ ਛੰਟੇਗੀ ਮੰਦੀ: ਆਈਐਮਐਫ

ਵਾਸ਼ਿੰਗਟਨ - ਕੌਮਾਂਤਰੀ ਮੁੱਦਰਾ ਫੰਡ ਨੇ ਕਿਹਾ ਹੈ ਕਿ ਆਰਥਿਕ ਮੰਦੀ ਕਾਰਣ ਦੁਨੀਆ ਸਾਲ 2010 ਦੇ ਮੱਧ ਤੋਂ ਉੱਭਰਨ ਲੱਗੇਗੀ ਪਰ ਬੇਰੁਜ਼ਗਾਰੀ ਦੇ ਪੱਧਰ ਵਿਚ ਕਮੀ ਆਉਣ ਵਿਚ ਅਜੇ ਸਮਾਂ ਲੱਗੇਗਾ।

Date:2009-09-20 Time:00:03:53

ਬਿਜਲੀ ਖੇਤਰ 'ਚ 300 ਅਰਬ ਡਾਲਰ ਨਿਵੇਸ਼ ਦੀ ਲੋੜ

ਨਵੀਂ ਦਿੱਲੀ - ਕੇਂਦਰੀ ਬਿਜਲੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਬਿਜਲਈ ਖੇਤਰ ਵਿਚ ਨਿਵੇਸ਼ ਦਾ ਖੁੱਲਾ ਸੱਦਾ ਦਿੰਦਿਆਂ ਕਿਹਾ ਕਿ ਇਸ ਖੇਤਰ ਵਿਚ ਅਗਲੇ ਕੁੱਝ ਵਰ੍ਹਿਆਂ ਵਿਚ 300 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਹੋਵੇਗਾ।

Date:2009-09-20 Time:00:03:53

ਕਲਪਨਾ ਜਾਨ ਵਿਲੇ ਐਂਡ ਸੰਸ ਦੇ ਨਿਦੇਸ਼ਕ ਮੰਡਲ 'ਚ

ਵਾਸ਼ਿੰਗਟਨ - ਭਾਰਤ ਵਿਚ ਜੰਮੀ ਵਿੱਤੀ ਮਾਹਰ ਕਲਪਨਾ ਰੈਨਾ ਨੂੰ ਅਮਰੀਕੀ ਕੰਪਨੀ ਜਾਨ ਵਿਲੇ ਐਂਡ ਸੰਸ ਦੇ ਨਿਦੇਸ਼ਕ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ।ਰੈਨਾ ਸਲਾਹਕਾਰ ਫਰਮ 252 ਸਾਲਿਉਸ਼ੰਸ ਐਲਐਲਸੀ ਵਿਚ ਪ੍ਰਬੰਧਕੀ ਭਾਈਵਾਲ ਹੈ।

Date:2009-09-20 Time:00:03:53

ਦਿਲ ਬੋਲੇ ਹੜਿੱਪਾ

ਪੰਜਾਬ ਦੇ ਲਹਿਰਾਉਂਦੇ ਹੋਏ ਖੇਤ ਯਸ਼ਰਾਜ ਫ਼ਿਲਮਜ਼ ਦੀ ਪਹਿਚਾਣ ਹੈ ਅਤੇ ਇਹਨਾਂ ਖੇਤਾਂ ਦੇ ਸੀਨ ਨਾਲ ਸ਼ੁਰੂ ਹੁੰਦੀ ਹੈ ਹੜਿੱਪਾ। ਵੀਰਾ(ਰਾਣੀ ਮੁਖਰਜੀ) ਕ੍ਰਿਕੇਟ ਦੀ ਦੀਵਾਨੀ ਹੈ। ਇੱਕ ਤੇਜ ਗੇਂਦਬਾਜ ਸ਼ਰਤ ਲਗਾਉਂਦਾ ਹੈ ਕਿ ਉਸ ਦੇ 6 ਗੇਂਦਾਂ ਤੇ ਇਹ ਲੜਕੀ 6 ਛੱਕੇ ਨਹੀਂ ਲਗਾ ਸਕਦੀ।

Date:2009-09-20 Time:00:03:53

ਬੂਟਾ ਸਿੰਘ ਖਿਲਾਫ ਵਾਰੰਟ ਜ਼ਾਰੀ

ਸੋਨੀਪਤ - ਇੱਥੋਂ ਦੀ ਇੱਕ ਅਦਾਲਤ ਨੇ ਰਾਸ਼ਟਰੀ ਅਨੂਸੂਚਿਤ ਜਾਤੀ ਆਯੋਗ ਦੇ ਪ੍ਰਧਾਨ ਬੂਟਾ ਸਿੰਘ ਖਿਲਾਫ ਇੱਕ ਮਹਿਲਾ ਨਾਲ ਇਤਰਾਜ਼ ਯੋਗ ਵਿਹਾਰ ਕਰਨ ਦੇ ਮਾਮਲੇ ਵਿਚ ਵਾਰੰਟ ਜ਼ਾਰੀ ਕੀਤਾ ਹੈ।ਇਸ ਮਹਿਲਾ ਨੇ ਬੂਟਾ ਸਿੰਘ ਉੱਪਰ ਆਰੋਪ ਲਗਾਉਂਦੇ ਹੋਏ ਮਾਮਲਾ ਦਰਜ ਕਰਾਇਆ ਹੈ।

Date:2009-09-20 Time:00:03:53

ਭਾਜਪਾ ਨੂੰ ਨਹੀਂ ਮਿਲੇਗੀ ਇੱਕ ਵੀ ਸੀਟ:ਚੌਟਾਲਾ

ਗਵਾਲੀਅਰ - ਹਰਿਆਣਾ ਵਿਚ ਵਿਧਾਨਸਭਾ ਚੌਨਾਂ ਮਗਰੋਂ ਖੁਦ ਦੇ ਦਮ 'ਤੇ ਸਰਕਾਰ ਬਨਾਉਣ ਦਾ ਦਾਅਵਾ ਕਰਦਿਆਂ ਭਾਰਤੀ ਰਾਸ਼ਟਰੀ ਲੋਕਦਲ(ਇਨੈਲੋ) ਦੇ ਪ੍ਰਧਾਨ ਅਤੇ ਹਰਿਆਣਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਹੈ ਕਿ ਹਰਿਆਣਾ ਵਿਚ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੇਗੀ।

Date:2009-09-20 Time:00:03:53

20-20 ਮੈਚਾਂ ਤੋਂ ਬਾਅਦ ਹੁਣ 20-20 ਕਵਿੱਜ਼

ਨਵੀਂ ਦਿੱਲੀ - ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਸਾਬਕਾ ਜੇਤੂ ਟੀਮ ਡੇੱਕਨ ਚਾਰਜ਼ਰਸ ਐਤਵਾਰ ਤੋਂ ਟੀ-20 ਇੰਟਰ ਸਕੂਲ ਚੈਲੇਂਜ ਕਵਿੱਜ਼ ਸ਼ੋਅ ਦੀ ਸ਼ੁਰੂਆਤ ਕਰ ਰਹੀ ਹੈ।

Date:2009-09-20 Time:00:03:53

ਉੱਤਰ ਰੇਲਵੇ ਬਣਿਆ ਮੁੱਕੇਬਾਜ਼ੀ ਚੈਂਪੀਅਨ

ਵਿਸ਼ਾਖਾਪੱਟਨਮ - ਉੱਤਰ ਰੇਲਵੇ ਦਿੱਲੀ ਨੇ ਇੱਥੇ ਚੱਲ ਰਹੀ 64ਵੀਂ ਪੁਰਸ਼ ਅਤੇ ਤੀਜੀ ਮਹਿਲਾ ਆਲ ਇੰਡੀਆ ਰੇਲਵੇ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਜਿੱਤ ਹਾਸਲ ਕੀਤੀ ਹੈ।

Date:2009-09-20 Time:00:03:53

ਅਕਸ਼ੈ ਨੂੰ ਮਿਲਣ ਪਹੁੰਚੇ ਸ਼ਾਹਰੁਖ

ਪਿੱਛਲੇ ਦਿਨਾਂ ਵਿੱਚ ਬਾਲੀਵੁੱਡ ਦੇ ਦੋ ਸੁਪਰਸਟਾਰਜ਼ ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਨੇ ਮੁਲਾਕਾਤ ਕੀਤੀ ਅਤੇ ਉਹਨਾਂ ਅਫਵਾਹਾਂ ਨੂੰ ਵਿਰਾਮ ਦੇਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਹਨ।

Date:2009-09-20 Time:00:03:53

ਵਿਆਹ ਦੀ ਗੱਲ ਵਿਚਕਾਰ ਹੀ ਨਾ ਰਹਿ ਜਾਵੇ

ਮੀਡੀਆ ਦਾ ਤਾਂ ਕੰਮ ਹੈ ਸਵਾਲ ਪੁੱਛਣਾ। ਹੁਣ ਜਵਾਬ ਦੇਣ ਵਾਲੇ ਤੇ ਨਿਰਭਰ ਕਰਦਾ ਹੈ ਕਿ ਉਹ ਕੀ ਜਵਾਬ ਦਿੰਦਾ ਹੈ। ਪਿੱਛਲੇ ਦਿਨਾਂ ਵਿੱਚ ਕਿਸੇ ਨੇ ਸ਼ਿਲਪਾ ਸ਼ੇਟੀ ਤੋਂ ਪੁੱਛ ਲਿਆ ਕਿ ਰਾਜ ਕੁੰਦਰਾ ਦੀ ਉਹ ਦੋਸਤ ਵੀ ਹੈ, ਬਿਜਨੈਸ ਪਾਰਟਨਰ ਵੀ ਹੈ ਹੁਣ ਲਾਈਫ ਪਾਰਟਨਰ ਕਦੋਂ ਬਣ ਰਹੀ ਹੈ।

Date:2009-09-20 Time:00:03:53

ਜਾਣ-ਬੁੱਝਕੇ ਪੈਦਾ ਕੀਤਾ ਅੱਤਵਾਦ : ਜਰਦਾਰੀ

ਲੰਡਨ : ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਸਵੀਕਾਰ ਕੀਤਾ ਹੈ ਕਿ ਦਹਾਕਿਆਂ ਪਹਿਲਾਂ ਕੁੱਝ ਰਾਜਨੀਤਿਕ ਮਕਸਦਾਂ ਦੀ ਪੂਰਤੀ ਦੇ ਲਈ ਜਾਣ ਬੁੱਝਕੇ ਅੱਤਵਾਦੀਆਂ ਅਤੇ ਕੱਟੜਪੰਥੀਆਂ ਨੂੰ ਤਿਆਰ ਕੀਤਾ ਗਿਆ ਸੀ।

Date:2009-09-20 Time:00:03:53

ਬਲੀਦਾਨ ਦੀ ਗੱਲ ਝੂਠ : ਅਹਿਮਦੀਨੇਜਾਦ

ਤੇਹਰਾਨ : ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੇ ਕਿਹਾ ਹੈ ਕਿ ਯਹੂਦੀ ਰਾਸ਼ਟਰ ਇਜ਼ਰਾਇਲ ਦੇ ਨਿਰਮਾਣ ਲਈ ਬਲੀਦਾਨ ਦੀ ਗੱਲ ਝੂਠੀ ਹੈ ਤੇ ਇਰਾਨ ਦੇ ਪ੍ਰਮਾਣੂ ਪ੍ਰੋਗ੍ਰਾਮ ਦੇ ਵਿਰੁੱਧ ਕੌਮਾਂਤਰੀ ਦਬਾਅ ਬਣਾਉਣ ਦੀ ਰਾਜਨੀਤੀ ਦਾ ਹਿੱਸਾ ਹੈ।

Date:2009-09-20 Time:00:03:52


1   2  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009