Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 19 - 9 - 2009

ਆਇਸ਼ਾ ਕਰ ਰਹੀ ਹੈ ਸਲਮਾਨ ਦੀਆਂ ਤਾਰੀਫ਼ਾਂ

ਬਾਲੀਵੁੱਡ ਅਭਿਨੇਤਰੀ ਆਇਸ਼ਾ ਟਾਕੀਆ ਅੱਜ ਕੱਲ੍ਹ ਸਲਮਾਨ ਖਾਨ ਦੇ ਬਹੁਤ ਗੁਣ ਗਾ ਰਹੀ ਹੈ। ਖ਼ਬਰ ਹੈ ਕਿ ਫਿਲਮ 'ਵਾਂਟੇਡ' ਵਿੱਚ ਪਹਿਲੀ ਵਾਰ ਸਲਮਾਨ ਖਾਨ ਦੀ ਹੀਰੋਇਨ ਬਣੀ ਆਇਸ਼ਾ ਟਾਕੀਆ ਜਿੱਥੇ ਜਾਂਦੀ ਹੈ, ਉਹਨਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣ ਲੱਗਦੀ ਹੈ। ਆਇਸ਼ਾ ਦਾ ਸਲਮਾਨ ਦੇ ਬਾਰੇ ਕਹਿਣਾ ਹੈ ਕਿ ਉਹ ਬਹੁਤ ਵਧੀਆ ਕੋ-ਸਟਾਰ ਹਨ। ਕਈ ਐਕਟਰਸ ਫਿਲਮ ਵਿੱਚ ਆਪਣੇ ਰੋਲ ਨੂੰ ਲੈ ਕੇ ਚਿੰਤਿਤ ਰਹਿੰਦੇ ਹਨ, ਪਰ ਸਲਮਾਨ ਅਜਿਹਾ ਨਹੀਂ ਸੋਚਦੇ ਕਿ ਉਹ ਆਪਣੇ ਰੋਲ ਨੂੰ ਵਧਵਾਉਣ ਜਾਂ ਹਾਈਲਾਈਟ ਕਰਵਾਉਣ। ਉਹ ਕਹਿੰਦੀ ਹੈ ਕਿ ਮੈਂ ਹੁਣ ਕੁਝ ਹੀ ਚੋਣਵੀਆਂ ਫਿਲਮਾਂ ਕਰਾਂਗੀ। ਮੈਂ ਅਜਿਹੀਆਂ ਫਿਲਮਾਂ ਕਰਨਾ ਚਾਹੁੰਦੀ ਹਾਂ, ਜਿਹਨਾਂ ਨੂੰ ਲੋਕ ਯਾਦ ਰੱਖਣ। ਆਇਸ਼ਾ ਦਾ ਕਹਿਣਾ ਹੈ ਕਿ 'ਵਾਂਟੇਡ' ਫੁਲ-ਆਨ ਮਸਾਲਾ ਇੰਟਰਟੇਨਰ ਫਿਲਮ ਹੈ। ਇਸਦੀ ਸਟੋਰੀ ਲ

Date:2009-09-19 Time:00:03:42

ਸੋਹੇਲ ਖਾਨ 'ਤੇ ਲੱਗਿਆ ਦੋਸ਼

ਹਿੰਦੀ ਫਿਲਮ 'ਕਿਸਾਨ' ਦੇ ਨਿਰਮਾਤਾ ਅਤੇ ਅਭਿਨੇਤਾ ਸੋਹੇਲ ਖਾਨ ਦੇ ਖਿਲਾਫ ਸ਼ਹਿਰ ਦੇ ਇਕ ਸੰਗਠਨ 'ਪੰਜਾਬੀ ਕਲਚਰ ਅਤੇ ਹੈਰੀਟੇਜ ਬੋਰਡ' ਨੇ ਫਿਲਮ ਵਿਚ ਸਿਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਭਈਚਾਰੇ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ 'ਚ ਧਾਰਾ 295-ਏ, 298 ਅਤੇ 504 ਤਹਿਤ ਕੇਸ ਦਰਜ ਕਰਵਾਇਆ ਹੈ। ਕੇਸ ਦੀ ਸੁਣਵਾਈ 30 ਸਤੰਬਰ ਨੂੰ ਹੋਵੇਗੀ। ਸੰਗਠਨ ਵਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਫਿਲਮ 'ਚ ਇਕ ਸਿੱਖ ਨੂੰ ਬੀੜੀ ਪੀਂਦੇ ਵਿਖਾਇਆ ਗਿਆ ਹੈ ਜੋ ਕਿ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ ਅਤੇ ਇਸ ਦੇ ਨਾਲ-ਨਾਲ ਪਗੜੀ ਦਾ ਵੀ ਫਿਲਮ ਵਿਚ ਬਹੁਤ ਨਿਰਾਦਰ ਕੀਤਾ ਗਿਆ ਹੈ।

Date:2009-09-19 Time:00:03:42

ਕਰੀਨਾ ਲਈ ਸਲਮਾਨ ਦਾ ਪਿਆਰ!

ਪਿਛਲੇ ਦਿਨੀਂ ਜੈਟ ਏਅਰਵੇਜ਼ ਦੇ ਪਾਇਲਟਾਂ ਦੀ ਹੜਤਾਲ ਨੇ ਲੋਕਾਂ ਦੀ ਹਵਾਈ ਯਾਤਰਾ 'ਚ ਵਿਘਨ ਪਾ ਦਿੱਤਾ ਸੀ। ਇਸ ਤਰ੍ਹਾਂ ਦੀਆਂ ਅਣਜਾਣੀਆਂ ਰੁਕਾਵਟਾਂ ਤੋਂ ਸਬਕ ਲੈਂਦੇ ਹੋਏ ਸਲਮਾਨ ਖਾਨ ਨੇ ਅਜਿਹਾ ਪ੍ਰਬੰਧ ਕੀਤਾ ਹੈ, ਜਿਸ ਨਾਲ 'ਮੈਂ ਔਰ ਮਿਸੇਜ ਖੰਨਾ' ਫਿਲਮ ਦੀ ਨਾਇਕਾ ਕਰੀਨਾ ਕਪੂਰ ਦੇ ਪ੍ਰੋਗਰਾਮ ਵਿੱਚ ਕੋਈ ਰੁਕਾਵਟ ਨਾ ਆਵੇ। ਸੂਤਰਾਂ ਦੇ ਮੁਤਾਬਿਕ ਪਿਛਲੇ ਹਫ਼ਤੇ ਕਰੀਨਾ ਇਸੇ ਫਿਲਮ ਦੀ ਪੰਚਗਨੀ ਵਿੱਚ ਸ਼ੂਟਿੰਗ ਕਰ ਰਹੀ ਸੀ ਅਤੇ ਉਹਨਾਂ ਨੂੰ ਫਿਲਮ ਦੇ ਇੱਕ ਪ੍ਰਮੋਸ਼ਨਲ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਮੁੰਬਈ ਪਹੁੰਚਣਾ ਸੀ। ਜੈਟ ਦੀ ਹੜਤਾਲ ਦੇ ਕਾਰਨ ਉਹਨਾਂ ਨੂੰ ਕਿਸੇ ਜਹਾਜ਼ ਵਿੱਚ ਸੀਟ ਨਹੀਂ ਮਿਲ ਸਕੀ। ਇਸਦੀ ਜਾਣਕਾਰੀ ਮਿਲਣ 'ਤੇ ਸਲਮਾਨ ਨੇ ਸੋਹੇਲ ਨੂੰ ਕਰੀਨਾ ਲਈ ਹੈਲੀਕਾਪਟਰ ਦਾ ਪ੍ਰਬੰਧ ਕਰਨ ਨੂੰ ਕਿਹਾ। ਇੱਥੋਂ ਤੱਕ ਕਿ

Date:2009-09-19 Time:00:03:42

ਸੁਸ਼ਮਿਤਾ ਨਾਲ ਕੰਮ ਕਰਨਾ ਪਸੰਦ- ਲਾਰਾ

ਬਾਲੀਵੁੱਡ ਅਭਿਨੇਤਰੀ ਲਾਰਾ ਦੱਤਾ ਅਤੇ ਸਾਬਕਾ ਮਿਸ ਯੁਨੀਵਰਸ ਸੁਸ਼ਮਿਤਾ ਸੇਨ ਵਿਚਕਾਰ ਕੋਈ ਮੱਤਭੇਦ ਨਹੀਂ ਹੈ। ਲਾਰਾ ਨੇ ਕਿਹਾ ਕਿ ਉਹਨਾਂ ਨੂੰ ਅਭਿਨੇਤਰੀ ਸੁਸ਼ਮਿਤਾ ਸੇਨ ਨਾਲ ਕੰਮ ਕਰਨਾ ਪਸੰਦ ਹੈ। ਦੋਵੇਂ ਅਭਿਨੇਤਰੇਆਂ ਨੇ ਹਾਲ ਹੀ ਵਿੱਚ ਫਿਲਮ 'ਡੂ ਨਾਟ ਡਿਸਟਰਬ' ਵਿੱਚ ਇਕੱਠੀਆਂ ਨੇ ਕੰਮ ਕੀਤਾ ਹੈ। ਲਾਰਾ ਨੇ ਕਿਹਾ ਕਿ ਸੁਸ਼ਮਿਤਾ ਨਾਲ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ। ਲਾਰਾ ਨੇ ਕਿਹਾ ਕਿ ਸੁਸ਼ਮਿਤਾ ਮੈਨੂੰ ਕਾਫ਼ੀ ਪਸੰਦ ਹੈ। ਉਹਨਾਂ ਦਾ ਸੁਭਾਅ ਕਾਫ਼ੀ ਚੰਗਾ ਹੈ। ਸਾਨੂੰ ਦੋਵਾਂ ਨੂੰ ਕਦੇ ਵੀ ਇਕੱਠੇ ਕੰਮ ਕਰਨ 'ਚ ਮੁਸ਼ਕਿਲ ਨਹੀਂ ਹੋਈ। ਦਰਅਸਲ ਸਾਡੇ ਬਾਰੇ ਅਫ਼ਵਾਹ ਉਡਾਈ ਗਈ ਹੈ ਕਿ ਸਾਡੇ ਦੋਵਾਂ ਵਿਚਕਾਰ ਇੱਕ-ਦੂਜੇ ਨਾਲ ਕੰਮ ਕਰਨ ਦੇ ਮੁੱਦੇ 'ਤੇ ਅਣਬਣ ਹੈ। ਲਾਰਾ ਨੇ ਕਿਹਾ ਕਿ ਆਪਣੇ ਦੇਸ਼ ਵਿੱਚ ਸਿਰਫ਼ ਦੋ ਮਿਸ ਯੁਨੀਵਰਸ ਹਨ

Date:2009-09-19 Time:00:03:42

ਪਾਕਿਸਤਾਨ 'ਚ ਧਮਾਕਾ, 22 ਮਰੇ

ਇਸਲਾਮਾਬਾਦ - ਪਾਕਿਸਤਾਨ ਦੇ ਪੱਛਮੀ ਉੱਤਰੀ ਮੋਰਚੇ ਉੱਪਰ ਸਥਿੱਤ ਕੋਹਾਟ ਕਸਬੇ ਦੇ ਇੱਕ ਭੀੜ ਭਰੇ ਬਜ਼ਾਰ ਵਿਚ ਅੱਜ ਇੱਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਲੱਦੇ ਆਪਣੇ ਵਾਹਨ ਨਾਲ ਇੱਕ ਹੋਟਲ ਵਿਚ ਧਮਾਕਾ ਕਰ ਦਿੱਤਾ।ਹਮਲੇ ਵਿਚ 22 ਲੋਕ ਹਲਾਕ ਹੋਏ ਹਨ ਜਦੋਂ ਕਿ ਲਗਭੱਗ 60 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

Date:2009-09-19 Time:00:03:39

2011-12 ਤੋਂ ਸ਼ੁਰੂ ਹੋਵੇਗੀ ਅਪਰਾਧ ਖੋਜ ਪ੍ਰਣਾਲੀ:ਚਿਦੰਬਰਮ

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਇੱਥੇ ਕਿਹਾ ਕਿ ਅੱਤਵਾਦ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਟੀਚੇ ਨਾਲ ਦੇਸ਼ ਦੇ ਸਾਰੇ 16 ਹਜ਼ਾਰ ਪੁਲਿਸ ਥਾਣਿਆਂ ਨੂੰ ਇੱਕ ਨੈਟਵਰਕ ਨੂੰ ਜੋੜਨ ਵਾਲੀ 2000 ਕਰੋੜ ਰੁਪਏ ਦੀ ਪਰੀਯੋਜਨਾ ਸਾਲ 2011-12 ਤੱਕ ਆਪਣਾ ਕੰਮ ਸ਼ੁਰੂ ਕਰ ਦੇਵੇਗੀ।

Date:2009-09-19 Time:00:03:39

ਮੁਕਾਬਲੇ 'ਚ ਛੇ ਨਕਸਲੀ ਮਰੇ,ਅਧਿਕਾਰੀ ਸ਼ਹੀਦ

ਦੰਤੇਵਾੜਾ - ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਦੇ ਚਿੰਤਾਗੁਫਾ ਥਾਣਾ ਖੇਤਰ ਦੇ ਜੰਗਲ ਵਿਚ ਅੱਜ ਸਵੇਰੇ ਕੇਂਦਰੀ ਰਿਜ਼ਰਵ ਪੁਲਿਸ ਬਲ ਅਤੇ ਆਂਧਰਾ ਪ੍ਰਦੇਸ਼ ਪੁਲਿਸ ਦੀ ਸੰਯੁਕਤ ਮੁਹਿੰਮ ਵਿਚ ਛੇ ਨਕਸਲੀ ਹਲਾਕ ਹੋ ਗਏ।ਮੁਕਾਬਲੇ ਵਿਚ ਇੱਕ ਪੁਲਿਸ ਅਧਿਕਾਰੀ ਵੀ ਸ਼ਹੀਦ ਹੋ ਗਿਆ।

Date:2009-09-19 Time:00:03:39

ਵਿਲੀਅਮ ਦੇ ਨਗਨ ਦ੍ਰਿਸ਼ ਤੋਂ ਧੀ ਸ਼ਰਮਸਾਰ

ਲੰਦਨ - ਹਾਲੀਵੁੱਡ ਸਿਤਾਰੇ ਰਾਬਿਨ ਵਿਲੀਅਮਸ ਅਜਿਹੇ ਹਾਲਾਤ ਲਈ ਤਾਂ ਬਿਲਕੁੱਲ ਹੀ ਤਿਆਰ ਨਹੀਂ ਸਨ।ਮੌਕਾ ਸੀ ਉਹਨਾਂ ਦੀ ਨਵੀਂ ਫਿਲਮ 'ਵਰਲਡਸ ਗ੍ਰੇਟੈਸਟ ਡੈਡ' ਦੇ ਪ੍ਰੀਮੀਅਰ ਦਾ ਅਤੇ ਰਾਬਿਨ ਦੇ ਨਗਨ ਦ੍ਰਿਸ਼ ਤੋਂ ਅਨਜਾਣ ਉਹਨਾਂ ਦੀ ਧੀ ਇਹ ਵੇਖ ਕੇ ਬੁਰੀ ਤਰ੍ਹਾਂ ਸ਼ਰਮਸਾਰ ਹੋ ਕੇ ਚਲੀ ਗਈ।

Date:2009-09-19 Time:00:03:39

ਫ੍ਰਾਂਸ ਦੀ ਪ੍ਰਸਿੱਧ ਖਿਡਾਰੀ ਮਨੌਡੂ ਨੇ ਲਿਆ ਸੰਨਿਆਸ

ਪੈਰਿਸ - ਫ੍ਰਾਂਸ ਦੀ ਸਭ ਤੋਂ ਪ੍ਰਸਿੱਧ ਖਿਡਾਰੀ ਅਤੇ ਓਲੰਪਿਕ ਸੋਨ ਤਗਮਾ ਜੇਤੂ ਮਹਿਲਾ ਤੈਰਾਕ ਲਾਉਰੇ ਮਨੌਡੂ ਨੇ ਉਨ੍ਹਾ ਦੀ ਨਿੱਜੀ ਜ਼ਿੰਦਗੀ 'ਚ ਮੀਡਿਆ ਦੀ ਵੱਧਦੀ ਦਖਲ ਅੰਦਾਜ਼ੀ ਤੋਂ ਤੰਗ ਆ ਕੇ ਖੇਡ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੈ।

Date:2009-09-19 Time:00:03:39

ਸੀਮੇਂਟ ਉਦਯੋਗ 'ਚ 90,000 ਕਰੋੜ ਦਾ ਨਿਵੇਸ਼

ਨਵੀਂ ਦਿੱਲੀ - ਬੁਨਿਆਦੀ ਢਾਂਚੇ 'ਤੇ ਹੋਣ ਵਾਲੇ ਭਾਰੀ ਖਰਚੇ ਦੀ ਉਮੀਦ ਤੋਂ ਉਤਸਾਹਿਤ ਭਾਰਤ ਦਾ ਸੀਮੇਂਟ ਉਦਯੋਗ ਅਗਲੇ ਛੇ ਸੱਤ ਸਾਲ 'ਚ 90,000 ਕਰੋੜ ਰੁੱਪਏ ਦਾ ਨਿਵੇਸ਼ ਕਰੇਗਾ।

Date:2009-09-19 Time:00:03:39

ਇਨਾਰਬਿਟ ਭਾਰਤ ਭਰ 'ਚ ਤਿੰਨ ਹੋਰ ਮਾਲ ਖੋਲ੍ਹੇਗੀ

ਮੁੰਬਈ - ਸ਼ਾਪਿੰਗ ਸੈਂਟਰ ਬਨਾਉਣ ਵਾਲੀ ਕੰਪਨੀ ਇਨਓਰਬਿਟ ਮਾਲਜ਼ ਅਗਲੇ ਸਾਲ ਦੇਸ਼ਭਰ 'ਚ ਤਿੰਨ ਹੋਰ ਮਾਲ ਖੋਲ੍ਹੇਗੀ।ਫਿਲਹਾਲ ਮੁੰਬਈ 'ਚ ਕੰਪਨੀ ਦੇ ਦੋ ਮਾਲ ਹਨ।ਨਵੇਂ ਮਾਲ ਹੈਦਰਾਬਾਦ,ਪੂਣੇ ਅਤੇ ਬੈਂਗਲੌਰ 'ਚ ਬਨਣਗੇ।

Date:2009-09-19 Time:00:03:39

ਲੰਕਾ 'ਚ ਬਿਜਲੀ ਘਰ ਲਗਾਵੇਗੀ

ਕੋਲੰਬੋ - ਬਿਜਲੀ ਉਤਪਾਦਨ ਕਰਨ ਵਾਲੀ ਕੰਪਨੀ ਐਨਟੀਪੀਸੀ ਸ਼੍ਰੀਲੰਕਾ ਦੇ ਪੂਰਬੀ ਤ੍ਰਿਨਕੋਮਾਲੀ ਸਥਿੱਤ ਸਾਮਪੁਰ 'ਚ 1,000 ਮੈਗਾਵਾਟ ਦਾ ਤਾਪ ਬਿਜਲੀ ਕਾਰਖਾਨਾ ਲਗਾਵੇਗੀ।

Date:2009-09-19 Time:00:03:39

ਨੌਕਰੀ ਬਜ਼ਾਰ 'ਚ ਸੁਧਾਰ ਦੇ ਸੰਕੇਤ

ਨਵੀਂ ਦਿੱਲੀ - ਅਰਥ ਵਿਵਸਥਾ 'ਚ ਸੁਧਾਰ ਦੇ ਸੰਕੇਤ ਨਾਲ ਨੌਕਰੀ ਬਜ਼ਾਰ 'ਚ ਵੀ ਤੇਜ਼ੀ ਆਉਣ ਲੱਗੀ ਹੈ ਅਤੇ ਭਰਤੀ ਸਬੰਧੀ ਗਤੀਵਿਧੀਆਂ ਦੀ ਗਤੀ ਫੜ੍ਹਨ ਦੀ ਉਮੀਦ ਹੈ।

Date:2009-09-19 Time:00:03:39

ਭੇਲ ਨੇ ਕੀਤਾ ਰਿਕਾਰਡ ਕਾਰੋਬਾਰ

ਨਵੀਂ ਦਿੱਲੀ - ਆਰਥਿਕ ਨਰਮੀ ਨੂੰ ਪਿੱਛੇ ਛੱਡਦੇ ਹੋਏ ਬਿਜਲੀ ਉਪਕਰਣ ਬਨਾਉਣ ਵਾਲੀ ਕੰਪਨੀ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟੇਡ (ਭੇਲ) ਨੇ ਵਿੱਤੀ ਸਾਲ 2008- 09 'ਚ 28,033 ਕਰੋੜ ਰੁੱਪਏ ਦਾ ਕਾਰੋਬਾਰ ਕੀਤਾ,ਜੋ ਹੁਣ ਤੱਕ ਦਾ ਸਭ ਤੋਂ ਉੱਚ ਰਿਕਾਰਡ ਹੈ।

Date:2009-09-19 Time:00:03:39

'ਬ੍ਰਿਟੇਨ,ਐਸਬੀਆਈ ਦੀ ਸੰਚਾਲਨ ਧੁਰੀ ਬਣੇਗਾ'

ਮੁੰਬਈ - ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਬ੍ਰਿਟੇਨ 'ਚ ਇੱਕ ਪ੍ਰਸ਼ਾਸਨਕ ਦਫ਼ਤਰ ਸਥਾਪਰ ਕਰਨ ਦਾ ਫੈਸਲਾ ਕੀਤਾ ਹੈ,ਜੋ ਬੈਂਕ ਦੇ ਯੂਰੋਪੀ ਕਾਰੋਬਾਰ ਦੀ ਧੁਰੀ ਦਾ ਕੰਮ ਕਰੇਗਾ।

Date:2009-09-19 Time:00:03:39

ਪੀਵੀਆਰ ਛੇ ਮਹੀਨੇ 'ਚ ਖੋਲ੍ਹੇਗੀ 30 ਸਿਨੇਮੇ

ਮੁੰਬਈ - ਦੇਸ਼ ਦੀ ਸਭ ਤੋਂ ਵੱਡੀ ਸਿਨੇਮਾ ਲੜੀ ਪੀਵੀਆਰ ਅਗਲੇ ਛੇ ਮਹੀਨੇ 'ਚ 30-40 ਸਿਨੇਮੇ ਖੋਲ੍ਹੇਗੀ।ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

Date:2009-09-19 Time:00:03:39

ਕਮਲਨਾਥ ਦਾ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਉਤਾ

ਨਿਊਯਾਰਕ - ਟਰਾਂਸਪੋਰਟ ਮੰਤਰੀ ਕਮਲਨਾਥ ਨੇ ਭਾਰਤ 'ਚ ਸੜਕਾਂ ਅਤੇ ਹੋਰ ਢਾਂਚਾਗਤ ਯੋਜਨਾਵਾਂ ਦੇ ਨਿਰਮਾਣ 'ਚ ਵਿਦੇਸ਼ੀ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਹੈ।

Date:2009-09-19 Time:00:03:39

ਰੁੱਪਈਆ ਦੂਸਰੇ ਦਿਨ ਵੀ ਬੜ੍ਹਤ 'ਚ

ਮੁੰਬਈ - ਵਿਦੇਸ਼ੀ ਪੂੰਜੀ ਦਾ ਨਿਵੇਸ਼ ਵੱਧਣ ਦੀਆਂ ਅਟਕਲਾਂ ਨਾਲ ਅੰਤਰ ਬੈਂਕਿੰਗ ਮੁਦਰਾ ਬਜ਼ਾਰ 'ਚ ਅੱਜ ਰੁੱਪਈਆ ਲਗਾਤਾਰ ਦੂਸਰੇ ਦਿਨ ਵੀ ਬੜ੍ਹਤ 'ਚ ਰਿਹਾ ਹੈ।

Date:2009-09-19 Time:00:03:39

ਇਰਾਨ 'ਤੇ ਦਬਾਅ ਬਣਾਏ ਰੂਸ : ਨਾਟੋ

ਬਰੂਸ਼ੇਲਸ : ਉੱਤਰ ਅਟਲਾਂਟਿਕ ਸੰਗਠਨ (ਨਾਟੋ) ਨੇ ਰੂਸ ਨੂੰ ਅੱਜ ਕਿਹਾ ਕਿ ਉਹ ਇਰਾਨ ਉੱਤੇ ਉਸਦੇ ਪ੍ਰਮਾਣੂ ਪ੍ਰੋਗ੍ਰਾਮ ਦੇ ਬਾਰੇ ਵਿੱਚ ਦਬਾਅ ਬਣਾਉਣ ਦੇ ਲਈ ਹੋਰਨਾਂ ਕੌਮਾਂਤਰੀ ਸ਼ਕਤੀਆਂ ਦੇ ਨਾਲ ਆਵੇ।

Date:2009-09-19 Time:00:03:39

ਹਿਲੇਰੀ ਨੇ ਇਰਾਨ ਨੂੰ ਚਿਤਾਇਆ

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਰਾਨ ਪ੍ਰਮਾਣੂ ਪ੍ਰੋਗ੍ਰਾਮ ਦੇ ਬਾਰੇ ਵਿੱਚ ਵਿਸ਼ਵ ਸਮੁਦਾਇ ਦੀ ਗੱਲ ਨੂੰ ਅਣਸੁਣਿਆ ਕਰਦਾ ਹੈ ਤਾਂ ਉਸਦੇ ਅਲੱਗ ਥਲੱਗ ਪੈਣ ਤੇ ਆਰਥਿਕ ਦਬਾਅ ਝੱਲਣ ਦਾ ਖ਼ਤਰਾ ਵੱਧ ਜਾਵੇਗਾ।

Date:2009-09-19 Time:00:03:39

ਆਪਣੀ ਵੈਬਸਾਈਟ ਲਾਂਚ ਕਰੇਗੀ ਕੈਟਰੀਨਾ

ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨੇ ਟਵਿਟਰ 'ਤੇ ਮੌਜੂਦ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੈਂ ਇਸ ਸਾਲ ਦੇ ਅੰਤ ਤੱਕ ਆਪਣੀ ਇੱਕ ਵੈਬਸਾਈਟ ਲਿਆਉਣ ਦੀ ਯੋਜਨਾ ਬਣਾ ਰਹੀ ਹਾਂ। ਬਾਲੀਵੁੱਡ ਵਿੱਚ ਆਪਣੀ ਖਾਸ ਪਛਾਣ ਬਣਾ ਚੁੱਕੀ ਇਸ ਸੋਹਣੀ ਅਭਿਨੇਤਰੀ ਕੈਟਰੀਨਾ ਨੇ ਕਿਹਾ ਕਿ ਜਦੋਂ ਮੈਂ ਆਪਣੀ ਵੈਬਸਾਈਟ ਲਿਆਵਾਂਗੀ ਤਾਂ ਪੂਰੀ ਤਿਆਰੀ ਨਾਲ ਲਿਆਵਾਂਗੀ। ਕੈਟਰੀਨਾ ਨੇ ਕਿਹਾ ਕਿ ਬੇਸ਼ੱਕ ਵੈਬਸਾਈਟ ਦੀ ਦੇਖਭਾਲ ਕਰਨ ਲਈ ਪੇਸ਼ੇਵਰ ਹੋਣਗੇ, ਪਰ ਵੈਬਸਾਈਟ 'ਤੇ ਕੀ ਕੁਝ ਹੋਵੇਗਾ ਉਸਦੀ ਚੋਣ ਮੈਂ ਖੁਦ ਕਰਾਂਗੀ। ਕੈਟਰੀਨਾ ਨੇ ਸੋਸ਼ਲ ਨੈਟਵਰਕਿੰਗ ਸਾਈਟ 'ਟਵਿਟਰ' 'ਤੇ ਮੌਜੂਦ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉੱਥੇ ਉਹਨਾਂ ਦੇ ਨਾਮ ਦਾ ਕੋਈ ਵਿਅਕਤੀ ਗ਼ਲਤ ਇਸਤੇਮਾਲ ਕਰ ਰਿਹਾ ਹੈ। ਕੈਟਰੀਨਾ ਨੇ ਦੱਸਿਆ ਕਿ ਇਸ ਤਰ

Date:2009-09-19 Time:00:03:39

'ਬਲੂ' ਦਾ ਪ੍ਰੋਮੋ ਦੇਖ ਸੰਜੇ ਹੋਏ ਲਾਲ!

'ਬਲੂ' ਫਿਲਮ ਦੇ ਪ੍ਰੋਮੋ ਵਿੱਚ ਅਕਸ਼ੈ ਕੁਮਾਰ ਛਾਏ ਹੋਏ ਹਨ ਅਤੇ ਇਹ ਗੱਲ ਸੰਜੇ ਦੱਤ ਨੂੰ ਚੁਭ ਰਹੀ ਹੈ। ਸੂਤਰਾਂ ਮੁਤਾਬਿਕ ਸੰਜੇ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਅਨੁਭਵ ਦੇ ਨਾਮ 'ਤੇ ਉਹ ਅਕਸ਼ੈ 'ਤੇ ਭਾਰੀ ਪੈਂਦੇ ਹਨ, ਇਸਦੇ ਬਾਵਜੂਦ ਉਹਨਾਂ ਨੂੰ ਮਹੱਤਵ ਘੱਟ ਅਤੇ ਅਕਸ਼ੈ ਨੂੰ ਜਿਆਦਾ ਕਿਉਂ ਦਿੱਤਾ ਜਾ ਰਿਹਾ ਹੈ। ਖ਼ਬਰ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਅਪਸੈਟ ਵੀ ਹਨ। ਵੈਸੇ 'ਬਲੂ' ਫਿਲਮ ਦੀ ਸ਼ੂਟਿੰਗ ਦੇ ਦੌਰਾਨ ਵੀ ਇਨ੍ਹੀਂ ਦਿਨੀਂ ਸਟਾਰਸ ਵਿੱਚ ਅਣਬਣ ਦੀਆਂ ਖ਼ਬਰਾਂ ਲਗਾਤਾਰ ਆਉਂਦੀਆਂ ਰਹੀਆਂ। ਉਹਨਾਂ ਖ਼ਬਰਾਂ ਵਿੱਚ ਦੱਸਿਆ ਗਿਆ ਸੀ ਕਿ ਅੱਕੀ ਅਤੇ ਸੰਜੇ ਨੇ ਆਪਣੇ ਈਗੋ ਦੇ ਕਾਰਨ ਨਿਰਮਾਤਾ-ਨਿਰਦੇਸ਼ਕ ਨੂੰ ਪਰੇਸ਼ਾਨੀ ਵਿਚ ਪਾਉਣ ਦੀ ਕੋਈ ਕਸਰ ਬਾਕੀ ਨਹੀਂ ਰੱਖੀ। ਕਿਸੇ ਤਰ੍ਹਾਂ ਇਹਨਾਂ ਨੂੰ ਲੈ ਕੇ ਫਿਲਮ ਪੂਰੀ ਹੋ ਗਈ। ਜਿੱਥੇ ਤੱਕ ਸੰਜੇ ਦੇ ਅ

Date:2009-09-19 Time:00:03:39

ਇਮਰਾਨ ਦਾ 'ਲਕ' ਹੋ ਗਿਆ 'ਕਿਡਨੈਪ'

ਆਮਿਰ ਦੇ ਭਾਣਜੇ ਇਮਰਾਨ ਖਾਨ 'ਜਾਨੇ ਤੂੰ... ਜਾਂ ਜਾਨੇ ਨਾ' ਦੀ ਸਫ਼ਲਤਾ ਤੋਂ ਬਾਅਦ ਉੱਚੇ ਉੱਡਣ ਲੱਗੇ ਸਨ, ਪਰ 'ਕਿਡਨੈਪ' ਅਤੇ 'ਲਕ' ਵਰਗੇ ਦੋ ਹਾਦਸਿਆਂ ਤੋਂ ਬਾਅਦ ਉਹ ਜ਼ਮੀਨ 'ਤੇ ਆ ਡਿੱਗੇ ਹਨ ਅਤੇ ਉਹਨਾਂ ਨੂੰ ਦਿਨ 'ਚ ਤਾਰੇ ਨਜ਼ਰ ਆਉਣ ਲੱਗੇ ਹਨ। ਆਪਣੇ ਹਮ ਉਮਰ ਨਾਇਕ ਨੀਲ ਨਿਤਿਨ ਮੁਕੇਸ਼ ਅਤੇ ਰਣਬੀਰ ਕਪੂਰ ਤੋਂ ਉਹ ਪਿਛੜ ਗਏ ਹਨ। 'ਕਿਡਨੈਪ' ਅਤੇ 'ਲਕ' ਵਿੱਚ ਉਹਨਾਂ ਦਾ ਅਭਿਨੈ ਐਨਾ ਖਰਾਬ ਸੀ ਕਿ ਲੱਗਿਆ ਹੀ ਨਹੀਂ ਕਿ ਇਹ ਉਹੀ ਵਿਅਕਤੀ ਹੈ ਜਿਸਨੇ 'ਜਾਨੇ ਤੂੰ ਜਾਂ ਜਾਨੇ ਨਾ' ਵਿੱਚ ਵਧੀਆ ਐਕਟਿੰਗ ਕੀਤੀ ਸੀ। ਖ਼ਬਰ ਹੈ ਕਿ ਇਮਰਾਨ ਦੁਬਾਰਾ ਆਮਿਰ ਦੀ ਸ਼ਰਣ ਵਿੱਚ ਆ ਗਏ ਹਨ, ਤਾਂ ਕਿ ਉਹਨਾਂ ਦੇ ਕਰੀਅਰ ਨੂੰ ਥੋੜ੍ਹੀ ਆਕਸੀਜਨ ਮਿਲ ਜਾਵੇ ਅਤੇ ਬਾਲੀਵੁੱਡ ਵਿੱਚ ਲੰਬੀ ਪਾਰੀ ਖੇਡਣ ਲਈ ਉਹਨਾਂ ਦੇ ਪੈਰ ਮਜਬੂਤੀ ਨਾਲ ਜੰਮ ਜਾਣ। ਵੈਸੇ ਆਮਿਰ ਉਹਨਾਂ ਨੂੰ ਲ

Date:2009-09-19 Time:00:03:39

ਵਿਦਰਭ 'ਚ 7 ਕਿਸਾਨਾ ਨੇ ਕੀਤੀ ਆਤਮਹੱਤਿਆ

ਨਾਗਪੁਰ - ਮਹਾਰਾਸ਼ਟਰ ਦੇ ਵਿਦਰਭ ਖੇਤਰ 'ਚ ਪਿੱਛਲੇ 24 ਘੰਟੇ 'ਚ ਸੱਤ ਕਿਸਾਨਾਂ ਨੇ ਆਤਮ ਹੱਤਿਆ ਕੀਤੀ।

Date:2009-09-19 Time:00:03:39

ਕਾਂਗਰਸ ਦਾ ਵਾਅਦਾ ਖੋਖਲਾ ਨਿਕਲਿਆ

ਲਖਨਊ - ਸਮਾਜੁਵਾਦੀ ਪਾਰਟੀ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਤੇ ਪਾਰਟੀ ਸਾਂਸਦ ਅਖਿਲੇਸ਼ ਯਾਦਵ ਨੇ ਅੱਜ ਕਿਹਾ ਹੈ ਕਿ ਕੇਂਦਰ ਦੀ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਸਪ੍ਰੰਗ) ਸਰਕਾਰ ਦਾ 100 ਦਿਨ 'ਚ ਬਹੁਤ ਕੁੱਝ ਕਰ ਦਿਖਾਉਣ ਦਾ ਵਾਅਦਾ ਖੋਖਲਾ ਨਿਕਲਿਆ ਹੈ।

Date:2009-09-19 Time:00:03:39


1   2  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009