Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 17 - 9 - 2009

ਸਲਮਾਨ ਖਾਨ ਵੀ ਉਤਰੇ ਰੈਂਪ 'ਤੇ

ਬੀਤੇ ਦਿਨੀਂ ਖ਼ਤਮ ਹੋਏ ਮਰਦਾਂ ਦੇ ਫੈਸ਼ਨ ਵੀਕ 'ਚ ਪ੍ਰਸਿੱਧ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਹਿੱਸਾ ਲਿਆ। ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਸਲਮਾਨ ਨੇ ਰੈਂਪ 'ਤੇ ਉਤਰ ਕੇ ਆਪਣੇ ਚਾਹੁੰਣ ਵਾਲਿਆਂ ਨੂੰ ਖੁਸ਼ ਕਰ ਦਿੱਤਾ। ਸਲਮਾਨ ਨੇ ਇਸ ਗਰੈਂਡ ਫਿਨਾਲੇ ਸ਼ੋਅ 'ਚ ਦੋ ਡਿਜ਼ਾਇਨਰਾਂ ਅਸ਼ੀਸ਼ ਸੋਨੀ ਅਤੇ ਰੋਹਿਤ ਗਾਂਧੀ ਦੇ ਕੱਪੜਿਆਂ ਦਾ ਪ੍ਰਦਰਸ਼ਨ ਕੀਤਾ। ਸ਼ੋਅ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਲਮਾਨ ਨੇ ਕਿਹਾ ਕਿ ਸ਼ੋਅ ਦੌਰਾਨ ਉਸਦਾ ਸਿਰ ਬਹੁਤ ਦੁੱਖ ਰਿਹਾ ਸੀ। ਪਰ ਫਿਰ ਵੀ ਉਸਨੇ ਦਰਦ ਨੂੰ ਪਰਾਂ ਰੱਖ ਕੇ ਪ੍ਰਦਰਸ਼ਨ ਕੀਤਾ। ਉਸਨੇ ਆਪਣੇ ਅੰਦਾਜ਼ 'ਚ ਆਪਣੀ ਜੈਕਟ ਉਤਾਰ ਕੇ ਸ਼ੋਅ ਨੂੰ ਸ਼ਿਖਰ 'ਤੇ ਪਹੁੰਚਾ ਦਿੱਤਾ। ਸਲਮਾਨ ਨੇ ਗੈਰ ਸਰਕਾਰੀ ਸੰਸਥਾ 'ਬੀਇੰਗ ਹਿਊਮਨ' ਦੀ ਸਹਾਇਤਾ ਲਈ ਇਹ ਸ਼ੋਅ 'ਚ ਹਿੱਸਾ ਲਿਆ। ਸਲਮਾਨ ਨੇ ਕਾਲਾ ਕੋਟ ਪੈਂ

Date:2009-09-17 Time:00:09:03

ਬੋਰਿੰਗ ਹਨ ਟੀਵੀ ਚੈਨਲ : ਕੈਟਰੀਨਾ

ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ਼ ਅੱਜ ਕੱਲ੍ਹ ਮੀਡੀਆ ਨਾਲ ਨਰਾਜ ਹੈ। ਉਹਨਾਂ ਦੇ ਗੁੱਸੇ ਦਾ ਸ਼ਿਕਾਰ ਇਸ ਵਾਰ ਟੈਲੀਵਿਜ਼ਨ ਚੈਨਲ ਬਣੇ ਹਨ। ਹੋਇਆ ਇਹ ਕਿ ਭੋਪਾਲ ਵਿੱਚ ਫਿਲਮ 'ਰਾਜਨੀਤੀ' ਦੀ ਸ਼ੂਟਿੰਗ ਜਦੋਂ ਚੱਲ ਰਹੀ ਸੀ, ਤਾਂ ਇੱਕ ਸੀਨ ਵਿੱਚ ਕੈਟਰੀਨਾ ਨੇ ਸਹਿ-ਅਭਿਨੇਤਾ ਰਣਬੀਰ ਕਪੂਰ ਨੂੰ ਗਲੇ ਲਗਾਇਆ। ਇਸ ਸੀਨ ਨੂੰ ਟੀਵੀ ਚੈਨਲ ਨੇ ਪੂਰਾ ਇੱਕ ਪ੍ਰੋਗਰਾਮ ਬਣਾ ਕੇ ਪੇਸ਼ ਕੀਤਾ ਅਤੇ ਇਹ ਸਵਾਲ ਵੀ ਉਠਾਇਆ ਕਿ ਜਦੋਂ ਕੈਟਰੀਨਾ ਦੇ ਬੁਆਏਫ੍ਰੈਂਡ ਸਲਮਾਨ ਖਾਨ ਇਸ ਨੂੰ ਦੇਖਣਗੇ ਤਾਂ ਉਹਨਾਂ ਤੇ ਕੀ ਗੁਜਰੇਗੀ। ਇਸ ਮਾਮਲੇ ਤੋਂ ਨਰਾਜ ਕੈਟਰੀਨਾ ਕੈਫ਼ ਕਹਿੰਦੀ ਹੈ ਕਿ ਟੈਲੀਵਿਜ਼ਨ ਚੈਨਲਾਂ ਨੂੰ ਦੇਖਣ 'ਚ ਕੋਈ ਮਜਾ ਨਹੀਂ ਹੈ, ਕਿਉਂਕਿ ਇਹ ਟੀਆਰਪੀ ਵਧਾਉਣ ਲਈ ਵਿਵਾਦਾਂ ਨੂੰ ਜਨਮ ਦਿੰਦੇ ਹਨ। ਕੈਟਰੀਨਾ ਦਾ ਕਹਿਣਾ ਹੈ ਕਿ ਸਲਮਾਨ ਨੂੰ ਇਸ ਸੀ

Date:2009-09-17 Time:00:09:03

ਮੈਂ ਚੰਗਾ ਸੋਚ ਤੇ ਲਿਖ ਰਿਹਾ ਹਾਂ-ਦੇਵ ਅਨੰਦ

ਸਦਾਬਹਾਰ ਨਾਇਕ ਵਜੋਂ ਜਾਣੇ ਜਾਂਦੇ ਦੇਵ ਅਨੰਦ ਨੇ ਖੁਲਾਸਾ ਕੀਤਾ ਹੈ ਕਿ ਬੇਸ਼ੱਕ ਉਸ ਦੀ ਉਮਰ 86 ਸਾਲ ਹੋ ਚੁੱਕੀ ਹੈ ਪਰ ਉਹ ਇਸ ਵੇਲੇ ਵੀ ਚੰਗਾ ਲਿਖਣ ਤੇ ਸੋਚਣ ਦੀ ਸਮਰੱਥਾ ਵਿੱਚ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੀਆਂ ਇਸ ਵੇਲੇ ਅਮਰੀਕਾ ਤੇ ਇੰਗਲੈਂਡ ਲਈ ਕਰੀਬ 7 ਕਹਾਣੀਆਂ ਤਿਆਰ ਪਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਲੇ ਤਕ ਏਨਾ ਕੁ ਆਤਮ ਵਿਸ਼ਵਾਸ ਹੈ ਕਿ ਉਸ ਦਾ ਕੰਮ ਦੇਖ-ਸੁਣ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਸਮੇਂ ਦੇ ਹਾਣ ਦੀ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਆਪਣੇ ਆਪ ਨੂੰ ਸਮੇਂ ਦੇ ਹਾਣ ਦਾ ਰੱਖਣ ਲਈ ਉਹ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਜ਼ਿੰਦਗੀ ਹੈ, ਓਨੀ ਦੇਰ ਕੰਮ ਵਿਚ ਲੱਗੇ ਰਹਿਣਾ ਹੀ ਸਿਰਜਣਾਤਮਕ ਮਨੁੱਖਾਂ ਦੀ ਪਹਿਚਾਣ ਹੁੰਦੀ ਹੈ।

Date:2009-09-17 Time:00:09:03

ਸਾਦਗੀ ਦੇ ਸੁਨੇਹੇ ਦੇਣ ਲੱਗੀ ਕਾਜੋਲ

ਵੈਸੇ ਤਾਂ ਕਾਜੋਲ ਨੇ ਸ਼ੁਰੂ ਤੋਂ ਹੀ ਕਾਫ਼ੀ ਹੱਦ ਤੱਕ ਆਪਣੀ ਦਿਖ ਸਾਫ-ਸੁਥਰੀ ਰੱਖੀ ਫਿਰ ਵੀ ਉਸ ਨੇ ਚਮਕ-ਦਮਕ ਬਿਖੇਰ ਕੇ ਸਹੀ ਤਰੀਕੇ ਨਾਲ ਪ੍ਰਭਾਵ ਦਿੱਤਾ ਸੀ ਕਿ ਸਾਦਗੀ 'ਚ ਵੀ ਚਮਕ-ਦਮਕ ਹੁੰਦੀ ਹੈ। ਹੁਣ ਕਾਜੋਲ ਨੇ ਆਪਣਾ ਜਨਮ ਦਿਨ ਅਤਿਅੰਤ ਸਾਦਗੀ ਨਾਲ ਮਨਾ ਕੇ ਪ੍ਰਸ਼ੰਸਕਾਂ ਤੇ ਅਭਿਨੇਤਰੀਆਂ ਨੂੰ ਸੁਨੇਹਾ ਭਿਜਵਾਇਆ ਹੈ ਕਿ ਫਜ਼ੂਲ ਖਰਚੀ ਤੋਂ ਬਗੈਰ ਸਾਦਾ ਪਾਰਟੀ ਨਾਲ ਵੀ ਖੁਸ਼ੀਆਂ ਦੇ ਮੌਕੇ ਮਨਾਏ ਜਾ ਸਕਦੇ ਹਨ। ਕਾਜੋਲ ਦੀ ਇਸ ਗੱਲ ਤੋਂ ਅਜੇ ਦੇਵਗਨ ਤਾਂ ਖੁਸ਼ ਹੋਇਆ ਹੀ ਹੈ, ਪਾਰਟੀ ਵਿਚ ਮੌਜੂਦ ਲਾਰਾ ਦੱਤਾ, ਟਵਿੰਕਲ ਖੰਨਾ ਤੇ ਕੈਟਰੀਨਾ ਕੈਫ਼ ਵੀ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕੀਆਂ।

Date:2009-09-17 Time:00:09:03

ਸੋਨੀਆ ਨੇ ਇੰਫੋਸਿਸ ਦੇ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ

ਮੈਸੂਰ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੀਤੇ ਕੱਲ੍ਹ ਦੇਸ਼ ਦੀ ਮੁੱਖ ਸੂਚਨਾ ਤਕਨੀਕੀ ਕੰਪਨੀ ਇੰਫੋਸਿਸ ਟੈਕਨਾਲਾਜਿਜ ਦੇ ਗਲੋਬਲ ਐਜੂਕੇਸ਼ਨ ਸੈਂਟਰ ਦੂਜੇ ਦਾ ਉਦਘਾਟਨ ਕੀਤਾ। ਇਸ ਸੈਂਟਰ ਵਿੱਚ ਹੁਣ 14 ਹਜਾਰ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਸਕੇਗੀ। ਇਸਦੇ ਨਾਲ ਹੀ ਇਹ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਟ੍ਰੇਨਿੰਗ ਸੈਂਟਰ ਵੀ ਬਣ ਗਿਆ। ਸ਼੍ਰੀਮਤੀ ਗਾਂਧੀ ਨੇ ਇਸ ਮੌਕੇ 'ਤੇ ਕਿਹਾ ਕਿ ਇੰਫੋਸਿਸ ਦੇ ਮੁਖੀ ਐਨ ਆਰ ਨਰਾਇਣ ਮੂਰਤੀ ਨੇ ਆਪਣੇ ਸਾਥੀਆਂ ਨਾਲ 250 ਡਾਲਰ ਤੋਂ ਕਾਰੋਬਾਰ ਸ਼ੁਰੂ ਕੀਤਾ, ਜੋ ਅੱਜ ਚਾਰ ਅਰਬ ਡਾਲਰ ਦਾ ਬਣ ਚੁੱਕਿਆ ਹੈ।

Date:2009-09-17 Time:00:09:01

ਯਾਮਾਹਾ ਦਾ ਵੀ ਮੈਕਸ ਬਾਜਾਰ 'ਚ

ਨਵੀਂ ਦਿੱਲੀ : ਇੰਡੀਆ ਯਾਮਾਹਾ ਮੋਟਰ ਪ੍ਰਾਈਵੇਟ ਲਿਮੀਟੇਡ ਨੇ ਅੱਜ 20 ਲੱਖ ਰੁਪਏ ਮੁੱਲ ਦਾ 1679 ਸੀਸੀ ਵੀਮੈਕਸ ਮੋਟਰਸਾਈਕਲ ਭਾਰਤੀ ਬਾਜਾਰ ਵਿੱਚ ਪੇਸ਼ ਕੀਤਾ।

Date:2009-09-17 Time:00:09:01

ਕਾਂਗਰਸ ,ਰਾਕਾਂਪਾ 'ਚ ਸਹਿਮਤੀ ਘੋਸ਼ਣਾ ਕੱਲ੍ਹ ਹੋਣ ਦੀ ਸੰਭਾਵਨਾ

ਨਵੀਂ ਦਿੱਲੀ - ਮਹਾਰਾਸ਼ਟਰ 'ਚ ਪਿੱਛਲੇ ਇੱਕ ਦਹਾਕੇ ਤੋਂ ਸਾਝਾ ਸਰਕਾਰ ਚਲਾ ਰਹੇ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਆਪਸੀ ਤਾਲਮੇਲ 'ਤੇ ਸਹਿਮਤੀ ਬਣ ਗਈ ਹੈ ਅਤੇ ਇਸ ਬਾਰੇ 'ਚ ਰਸਮੀ ਘੋਸ਼ਣਾ ਕੱਲ੍ਹ ਹੋਣ ਦੀ ਸੰਭਾਵਨਾ ਹੈ।

Date:2009-09-17 Time:00:09:01

8 ਨਾਲ ਸ਼ੁਰੂ ਹੋਵੇਗਾ ਮੋਬਾਇਲ ਨੰਬਰ

ਜੈਪੁਰ : ਏਸ਼ੀਆ ਦੀ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਏਅਰਟੈੱਲ ਨੇ ਅੱਜ ਰਾਜਸਥਾਨ ਵਿੱਚ 8 ਅੰਕ ਨਾਲ ਸ਼ੁਰੂ ਹੋਣ ਵਾਲੇ ਨਵੇਂ ਮੋਬਾਇਲ ਨੰਬਰ ਸ਼ੁਰੂ ਕੀਤੇ ਹਨ।

Date:2009-09-17 Time:00:09:01

ਇੰਦੌਰ 'ਚ ਨਿਕਲੇਗੀ ਚੁੰਨੀ ਯਾਤਰਾ

ਇੰਦੌਰ - ਹੁਣ ਤੱਕ ਦੀ ਸਭ ਤੋਂ ਵੱਡੀ ਚੁੰਨੀ ਯਾਤਰਾ ਇੰਦੌਰ 'ਚ 20 ਸਤੰਬਰ ਨੂੰ ਕੱਢੀ ਜਾਵੇਗੀ,ਜਿਸ ਵਿੱਚ ਲੰਬਾਈ ਇੱਕ ਹਜ਼ਾਰ ਇੱਕ ਫੁੱਟ ਹੋਵੇਗੀ।

Date:2009-09-17 Time:00:09:01

ਮੁੱਢਲੇ ਵਿਕਾਸ ਲਈ ਜਰੂਰਤ 1700 ਅਰਬ ਡਾਲਰ ਦੀ

ਮੁੰਬਈ - ਭਾਰਤ ਨੂੰ ਆਪਣੇ ਮੁੱਢਲੇ ਢਾਂਚੇ ਦੇ ਵਿਕਾਸ ਲਈ ਅਗਲੇ ਦਹਾਕੇ 'ਚ 1700 ਅਰਬ ਡਾਲਰ ਦੀ ਜਰੂਰਤ ਹੋਵੇਗੀ।

Date:2009-09-17 Time:00:09:01

ਰੂਸ ਨੇ ਈਰਾਨ ਦੇ ਪ੍ਰਸਤਾਵ ਦਾ ਕੀਤਾ ਸੁਆਗਤ

ਮਾਸਕੋ - ਈਰਾਨ ਦੁਆਰਾ ਆਪਣੇ ਪ੍ਰਮਾਣੂ ਕਾਰਜਕ੍ਰਮਾ 'ਤੇ ਛੇ ਵਿਸ਼ਵ ਸ਼ਕਤੀਆਂ ਨਾਲ ਗੱਲਬਾਤ ਕਰਨ ਦੇ ਪ੍ਰਸਤਾਵ ਨੂੰ ਸੁਆਗਯੋਗ ਕਰਾਰ ਦਿੱਤਾ ਹੈ।

Date:2009-09-17 Time:00:09:01

ਚੀਨ ਅਤੇ ਪਾਕਿਸਤਾਨ ਰਿਸ਼ਤੇ ਨਵੀਂਆ ਬੁਲੰਦੀਆਂ 'ਤੇ

ਇਸਲਾਮਾਬਾਦ - ਪਿੱਛਲੇ ਇੱਕ ਸਾਲ 'ਚ ਚੀਨ ਨਾਲ ਆਪਸੀ ਸਹਿਯੋਗ ਦੇ 50 ਨਵੇਂ ਖੇਤਰਾਂ ਦੀ ਤਲਾਸ਼ ਕੀਤੀ ਗਈ ਅਤੇ ਤਿੰਨ ਦਰਜ਼ਨ ਤੋਂ ਜ਼ਿਆਦਾ ਸਮਝੌਤਿਆ 'ਤੇ ਦਸਤਖਤ ਕੀਤੇ ਗਏ।

Date:2009-09-17 Time:00:09:01

ਵਿਦੇਸ਼ਾਂ 'ਚ ਪ੍ਰਸਾਰ ਤੇਜ਼ ਕਰੇਗੀ ਐਸਬੀਆਈ

ਮੁੰਬਈ - ਦੇਸ਼ ਦੇ ਸੱਭ ਤੋਂ ਵੱਡੇ ਕਰਜ਼ਾਦਾਤਾ ਸਟੇਟ ਬੈਂਕ ਆਫ ਇੰਡੀਆ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਵਿਦੇਸ਼ੀ ਬਜ਼ਾਰ ਖਾਸ ਤੌਰ ਉੱਪਰ ਸਿੰਗਾਪੁਰ ਵਿਚ ਹਮਲਾਵਰ ਤਰੀਕੇ ਨਾਲ ਆਪਣੇ ਕਾਰੋਬਾਰ ਦਾ ਪ੍ਰਸਾਰ ਕਰਨ ਦੀ ਰਣਨੀਤੀ ਬਣਾਈ ਹੈ।

Date:2009-09-17 Time:00:09:01

ਕੁਪਵਾੜਾ 'ਚ ਅੱਤਵਾਦੀ ਹਲਾਕ

ਸ਼੍ਰੀਨਗਰ - ਅਧਿਕਾਰਕ ਸੂਤਰਾਂ ਨੇ ਇੱਥੇ ਜਾਣਕਾਰੀ ਦਿੱਤੀ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਵਿਚ ਫੌਜ ਨਾਲ ਹੋਏ ਇੱਕ ਮੁਕਾਬਲੇ ਵਿਚ ਇੱਕ ਅਣਪਛਾਤਾ ਅੱਤਵਾਦੀ ਹਲਾਕ ਹੋ ਗਿਆ।

Date:2009-09-17 Time:00:09:01

ਗੰਗਾ ਨਦੀ ਬੇਸਿਨ ਅਥਾਰਟੀ ਦੀ ਬੈਠਕ 5 ਨੂੰ

ਨਵੀਂ ਦਿੱਲੀ - ਸਥਾਪਨਾ ਦੇ ਲਗਭੱਗ 1 ਵਰ੍ਹੇ ਮਗਰੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਗੰਗਾ ਨਦੀ ਬੇਸਿਨ ਅਥਾਰਟੀ ਦੀ 5 ਅਕਤੂਬਰ ਨੂੰ ਹੋਣ ਵਾਲੀ ਬੈਠਕ ਦੀ ਪ੍ਰਧਾਨਗੀ ਕਰਨਗੇ।

Date:2009-09-17 Time:00:09:01

ਹਿੰਦੀ ਹੀ ਦੇਸ਼ ਨੂੰ ਇੱਕ ਕਰ ਸਕਦੀ ਹੈ

ਵਾਰਾਣਸੀ - ਯੂਜੀਸੀ ਦੀ ਹਿੰਦੀ ਸਲਾਹਕਾਰ ਕਮੇਟੀ ਦੇ ਪ੍ਰਧਾਨ ਡਾ. ਰਤਨਾਕਰ ਪਾਂਡੇ ਨੇ ਜ਼ੋਰ ਦਿੱਤਾ ਕਿ ਹਿੰਦੀ ਹਿੰਦੁਸਤਾਨ ਹੈ ਅਤੇ ਸਿਰਫ ਹਿੰਦੀ ਹੀ ਸਾਰੇ ਦੇਸ਼ ਨੂੰ ਇੱਕ ਕਰ ਸਕਦੀ ਹੈ।

Date:2009-09-17 Time:00:09:01

ਡਾਟਕਾਮ ਅਤੇ ਏਅਰਸੇਲ ਵਿੱਚ ਕਰਾਰ

ਨਵੀਂ ਦਿੱਲੀ - ਇਲੈਕਟ੍ਰਾਨਿਕ ਉਤਪਾਦ ਨਿਰਮਾਤਾ ਭਾਰਤੀ ਕੰਪਨੀ ਵੀਡਿਉਕਾਨ ਸਮੂਹ ਦੀ ਦੂਰਸੰਚਾਰ ਇਕਾਈ ਡਾਟਕਾਮ ਸਾਲਯੂਸ਼ੰਸ ਨੇ ਇੱਕ ਹੋਰ ਦੂਰਸੰਚਾਰ ਸੇਵਾ ਪ੍ਰਮੁੱਖ ਕੰਪਨੀ ਏਅਰਸੇਲ ਦੇ ਨਾਲ ਟਾਵਰਾਂ ਦੀ ਸਾਂਝੇਦਾਰੀ ਲਈ 40 ਕਰੋੜ ਡਾਲਰ ਦਾ ਕਰਾਰ ਕੀਤਾ ਹੈ।

Date:2009-09-17 Time:00:09:01

ਸੰਸੈਕਸ 16 ਮਹੀਨੇ 'ਚ ਰਿਕਾਰਡ ਉਚਾਈਆਂ 'ਤੇ

ਮੁੰਬਈ - ਅਮਰੀਕਾ ਦੇ ਮੰਦੀ ਤੋਂ ਉੱਭਰਨ ਦੀ ਖਬਰ ਅਤੇ ਵਿਦੇਸ਼ੀ ਸ਼ੇਅਰ ਬਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਵਿੱਚ ਘਰੇਲੂ ਨਿਵੇਸ਼ਕਾਂ ਦੀ ਲਿਵਾਲੀ ਨਾਲ ਦੇਸ਼ ਦੇ ਪ੍ਰਮੁੱਖ ਸ਼ੇਅਰ ਬਜ਼ਾਰ ਅੱਜ 16 ਮਹੀਨੇ ਦੀ ਰਿਕਾਰਡ ਉੱਚਾਈ 'ਤੇ ਪਹੁੰਚ ਗਏ।

Date:2009-09-17 Time:00:09:01

ਬਾਦਲ ਸਰਕਾਰ ਸਮਰੱਥ ਨਹੀਂ ਤਾਂ ਛੱਡੇ ਸੱਤਾ:ਅਮਰਿੰਦਰ

ਸੰਗਰੂਰ - ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਰਾਜ ਨੂੰ ਚਲਾਉਣ 'ਚ ਸਮਰੱਥ ਨਹੀਂ ਹਨ ਤਾਂ ਉਨ੍ਹਾ ਤੁਰੰਤ ਸੱਤਾ ਛੱਡ ਦੇਣੀ ਚਾਹੀਦੀ ਹੈ।ਇਹ ਸ਼ਬਦ ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਹੇ।

Date:2009-09-17 Time:00:09:01

ਸੋਨੀਆ,ਰਾਹੁਲ ਦੀ ਸੁਰੱਖਿਆ ਜ਼ਿਆਦਾ ਜਰੂਰੀ:ਕਾਂਗਰਸ

ਨਵੀਂ ਦਿੱਲੀ - ਸਾਦਗੀ ਅਭਿਆਨ ਤਹਿਤ ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਦੀ ਕੱਲ੍ਹ ਟ੍ਰੇਨ ਯਾਤਰਾ ਦੌਰਾਨ ਹੋਏ ਪਥਰਾਅ ਨੂੰ ਲੈ ਕੇ ਚਿੰਤਤ ਪਾਰਟੀ ਨੇ ਅੱਜ ਕਿਹਾ ਹੈ ਕਿ ਉਨ੍ਹਾ ਦੀ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਸੁਰੱਖਿਆ ਬਹੁਤ ਜਰੂਰੀ ਹੈ।

Date:2009-09-17 Time:00:09:01

ਆਰਤੀ ਛਾਬੜੀਆ : ਨਹੀਂ ਪੀਂਦੀ ਚਾਹ

ਜਦ ਬਾਲੀਵੁੱਡ 'ਚ ਹਰ ਕੋਈ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਰਹਿੰਦਾ ਹੈ ਤਦ ਆਰਤੀ ਛਾਬੜੀਆ ਵੀ ਇਸ ਨੂੰ ਲੈ ਕੇ ਭਲਾ ਜੀਅ ਤੋੜ ਮਿਹਨਤ ਕਿਉਂ ਨਾ ਕਰੇ? ਆਰਤੀ 'ਚ ਤਾਂ ਆਪਣੇ ਖਿੱਚ ਭਰਪੂਰ ਜਿਸਮ ਨੂੰ ਦਿਖਾਉਣ ਲਈ ਖਲਬਲੀ ਮਚੀ ਰਹਿੰਦੀ ਹੈ। ਆਰਤੀ ਦਾ ਕਹਿਣਾ ਹੈ ਕਿ ਇਨਸਾਨ ਦੀ ਸੋਚ ਜੇ ਤੰਦਰੁਸਤ ਹੁੰਦੀ ਹੈ ਤਾਂ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਵਧੀਆ ਸੋਚ ਵਾਲੀ ਆਰਤੀ ਬੇਸ਼ੱਕ ਜੋ ਮਰਜ਼ੀ ਖਾ ਪੀ ਲਵੇ, ਉਸ ਦਾ ਜਿਗਰ ਹਜ਼ਮ ਕਰ ਜਾਂਦਾ ਹੈ ਤੇ ਉਸ ਦੀ ਸਿਹਤ 'ਤੇ ਉਪਰ ਵਾਲੇ ਦੀ ਕਿਰਪਾ ਨਾਲ ਅਜੇ ਤੱਕ ਕੋਈ ਬੁਰਾ ਅਸਰ ਨਹੀਂ ਪਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਰਤੀ ਛਾਬੜੀਆ ਹਰ ਸਮੇਂ ਕੁਝ ਨਾ ਕੁਝ ਖਾਂਦੀ ਪੀਂਦੀ ਰਹਿੰਦੀ ਹੈ, ਹਾਲਾਂਕਿ ਉਸ ਦੀ ਮੰਮੀ ਅਕਸਰ ਉਸ ਨੂੰ ਇਸ ਗੱਲੋਂ ਟੋਕਦੀ ਹੈ। ਸਮੇਂ ਦੇ ਹਿਸਾਬ ਨਾਲ ਉਹ ਆਪਣਾ ਖਾਣ-ਪੀਣ ਬਦਲ

Date:2009-09-17 Time:00:09:01

ਬੌਬੀ ਦਿਓਲ ਦੀ ਮੌਜਮਸਤੀ

ਬੌਬੀ ਦਿਓਲ ਨੇ ਸਭ ਕੁਝ ਛੱਡ ਕੇ ਬੇਫਿਕਰ ਹੋ ਕੇ ਅਮਰੀਕਾ ਦਾ ਵੀਜ਼ਾ ਲਗਵਾਇਆ ਤੇ ਨਿਊਯਾਰਕ 'ਚ ਜਾ ਕੇ ਇਕ ਖਾਸ ਕੋਰਸ ਦੀ ਸਿਖਲਾਈ ਲਈ। ਸੰਸਥਾ 'ਚ ਜਾ ਕੇ ਪਹਿਲਾਂ ਜਾਣਕਾਰੀ ਲਈ ਇਸ ਤੋਂ ਬਾਅਦ ਉਸ ਨੇ ਆਪਣਾ ਧਿਆਨ ਕਾਰੋਬਾਰ ਤੋਂ ਹਟਾ ਕੇ ਮੌਜਮਸਤੀ ਵੱਲ ਲਾਇਆ। 'ਮੇਟਲਰਜ਼ੀ' (ਨਿਊਯਾਰਕ) ਦੀ ਸੁਪਰ ਮਾਰਕੀਟ ਵੀ ਬੌਬੀ ਨੇ ਖੂਬ ਘੁੰਮੀ ਤੇ ਮਨਚਾਹੀ ਸ਼ਾਪਿੰਗ ਵੀ ਕੀਤੀ। ਬੌਬੀ ਨਾਲ ਇਸ ਮੌਕੇ 'ਤੇ ਦੱਸਣ ਵਾਲੇ ਦੱਸਦੇ ਹਨ ਕਿ 'ਮਿਸ ਯੂ. ਕੇ.' ਰਹੀ ਇਕ ਸੁੰਦਰੀ ਵੀ ਸੀ ਜਿਸ ਨਾਲ ਉਹ ਖੂਬ ਘੁੰਮਿਆ। ਹਾਲਾਂਕਿ ਬੌਬੀ ਨੇ ਸਿਰਫ਼ ਛੁੱਟੀਆਂ ਦਾ ਆਨੰਦ ਲੈਣ ਦੀ ਗੱਲ ਕਹੀ ਹੈ ਤੇ ਮਿਸ ਯੂ. ਕੇ. ਨਾਲ ਗਹਿਰੇ ਸਬੰਧਾਂ ਤੋਂ ਇਨਕਾਰ ਕਰਕੇ ਸਿਰਫ਼ ਨਿਊਯਾਰਕ 'ਚ ਹੋਈ ਸਬੱਬੀਂ ਮੁਲਾਕਾਤ ਦਾ ਹੀ ਜ਼ਿਕਰ ਕੀਤਾ ਹੈ। ਕੁਝ ਵੀ ਹੋਵੇ ਬੌਬੀ ਨੇ ਕੁਝ ਦਿਨ ਕਾਫ਼ੀ ਮਸਤੀ ਕਰਕੇ ਆਪਣਾ

Date:2009-09-17 Time:00:09:01

ਅਨੁਸ਼ਕਾ ਸ਼ਰਮਾ: ਦਿਲ ਖੋ ਗਿਆ

'ਰੱਬ ਨੇ ਬਨਾ ਦੀ ਜੋੜੀ' ਨੇ ਰਾਤੋ-ਰਾਤ ਅਨੁਸ਼ਕਾ ਸ਼ਰਮਾ ਨੂੰ ਸ਼ੁਹਰਤ ਦੇ ਗਗਨ 'ਤੇ ਚਮਕਾ ਦਿੱਤਾ ਸੀ। ਜਿਸ ਲੜਕੀ ਨੂੰ ਸ਼ਾਹਰੁਖ ਖਾਨ ਦੀ ਨਾਇਕਾ ਬਣਨ ਦਾ ਮੌਕਾ ਮਿਲ ਜਾਏ, ਉਸ ਫ਼ਿਲਮਾਂ ਦੀ ਚਹੇਤੀ ਲੜਕੀ ਨੂੰ ਇੰਡਸਟਰੀ 'ਚ ਇਸ ਤੋਂ ਵੱਧ ਹੋਰ ਮਿਲ ਵੀ ਕੀ ਸਕਦਾ ਹੈ। ਅਨੁਸ਼ਕਾ ਸ਼ਰਮਾ ਹੰਕਾਰ 'ਚ ਨਹੀਂ ਆਈ ਪਰ ਫ਼ਿਲਮੀ ਰੰਗ-ਢੰਗ ਉਸ 'ਤੇ ਚੜ੍ਹ ਗਏ ਹਨ। ਅਨੁਸ਼ਕਾ ਨਹੀਂ ਚਾਹੁੰਦੀ ਕਿ ਉਹ ਖਾਹ-ਮਖਾਹ ਰੋਂਦੀ ਫਿਰੇ ਕਿ ਐਹ ਨਹੀਂ ਹੋਇਆ, ਅਹੁ ਨਹੀਂ ਹੋਇਆ। ਠੀਕ ਅਨੁਸ਼ਕਾ ਦੀ ਤਰ੍ਹਾਂ ਸ਼ਾਹਿਦ ਕਪੂਰ ਨੇ ਅਜਿਹਾ ਕੀਤਾ ਹੈ ਤੇ ਉਸ ਨੇ ਅਨੁਸ਼ਕਾ ਦੀ ਇਹ ਆਦਤ ਦੇਖ ਕੇ ਆਪਣੇ-ਆਪ ਨੂੰ ਪ੍ਰਭਾਵਿਤ ਕਰ ਲਿਆ ਹੈ। ਅਨੁਸ਼ਕਾ ਜ਼ਿੰਦਗੀ 'ਚ ਅੱਗੇ ਵੱਧਣ 'ਚ ਯਕੀਨ ਰੱਖਦੀ ਹੈ। ਇਹੀ ਗੱਲ ਸ਼ਾਹਿਦ ਨੇ ਅਨੁਸ਼ਕਾ ਨੂੰ ਦੱਸੀ ਹੈ ਗੱਲ ਕੀ ਅਨੁਸ਼ਕਾ ਦੇ ਵਿਚਾਰ ਸ਼ਾਹਿਦ ਨਾਲ ਮੇਲ ਖਾ ਗਏ ਹਨ

Date:2009-09-17 Time:00:09:01

ਫੀਸ ਵਾਧੇ ਦੀ ਸਮੀਖਿਆ ਕਰੇਗੀ ਪੰਜਾਬ ਸਰਕਾਰ

ਚੰਡੀਗੜ੍ਹ - ਵਧੀਆਂ ਫੀਸਾਂ ਖਿਲਾਫ ਹੋਏ ਵਿਰੋਧ ਪ੍ਰਦਰਸ਼ਨ ਦੇ ਪਿਛੋਕੜ ਵਿਚਕਾਰ ਪੰਜਾਬ ਸਰਕਾਰ ਨੇ ਅੱਜ ਹਾਲ ਹੀ ਵਿਚ ਵਧਾਈ ਗਈ ਨਿਆਇਕ ਫੀਸ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ।

Date:2009-09-17 Time:00:09:00

ਸਰਹੱਦੀ ਖੇਤਰ 'ਚ ਕਾਬੂ ਬੰਗਲਾਦੇਸ਼ੀਆਂ ਤੋਂ ਪੁੱਛਗਿਛ

ਬਾੜਮੇਰ - ਰਾਜਸਥਾਨ ਦੇ ਸਰਹੱਦੀ ਖੇਤਰ ਬਾੜਮੇਰ ਜਿਲ੍ਹੇ ਦੇ ਚੌਹਟਨ ਕਸਬੇ ਤੋਂ ਪੁਲਿਸ ਨੇ ਕੱਲ੍ਹ ਰਾਤ ਸ਼ੱਕੀ ਅਵਸਥਾ 'ਚ ਘੁੰਮ ਰਹੇ ਸੱਤ ਬੰਗਲਾਦੇਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Date:2009-09-17 Time:00:09:00


1   2  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009