Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 16 - 9 - 2009

ਟੋਰਾਂਟੋ ਫ਼ਿਲਮ ਮੇਲੇ 'ਚ ਪੁੱਜੀ ਰਾਣੀ ਮੁਖਰਜੀ

ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੇਅਰ ਜੋ ਕਿ ਟੋਰਾਂਟੋ ਦੇ ਰਾਏ ਥਾਮਸਨ ਹਾਲ ਵਿਚ ਆਯੋਜਿਤ ਕੀਤਾ ਗਿਆ ਸੀ, ਬਾਲੀਵੁਡ ਤੋਂ ਸੋਮਵਾਰ ਦੀ ਸ਼ਾਮ ਪੁੱਜੀ ਪ੍ਰਸਿੱਧ ਅਭਿਨੇਤਰੀ ਰਾਣੀ ਮੁਖਰਜੀ ਦਾ ਉਸ ਦੇ ਪ੍ਰਸੰਸਕਾਂ ਵੱਲੋਂ ਪੀਅਰਸਨ ਇੰਟਰਨੈਸ਼ਨਲ ਏਅਰ ਪੋਰਟ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ, ਇਸ ਪਿਛੋਂ ਰਾਤ ਲੇਟ ਐਲਬੀਅਨ ਥੀਏਟਰ ਵਿਚ 'ਦਿਲ ਬੋਲੇ ਹੜਿਪਾ' ਦੇ ਪ੍ਰੀਮੀਅਰ ਸਮੇਂ ਰਾਣੀ ਮੁਖਰਜੀ ਨੇ ਪੱਤਰਕਾਰਾਂ ਨੂੰ ਨਵੀਂ ਫ਼ਿਲਮ ਦੇ ਦਿਲਚਸਪ ਪਹਿਲੂਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਨਾਲ ਅਵਤਾਰ ਪਨੇਸਰ ਮੀਤ ਪ੍ਰਧਾਨ ਯਸ਼ ਰਾਜ ਫ਼ਿਲਮਜ਼ ਅਤੇ ਫ਼ਿਲਮ ਦੇ ਡਾਇਰੈਕਟਰ ਵੀ ਸਨ। ਰਾਏ ਥਾਮਸਨ ਹਾਲ ਵਿਚ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਪੁੱਜੀ ਰਾਣੀ ਮੁਖਰਜੀ ਨੇ ਆਪਣੇ ਭਾਰਤੀ ਪ੍ਰ੍ਰਸਸੰਕਾਂ ਨੂੰ ਆਟੋਗਰਾਫ ਦਿੱਤੇ ਅਤੇ ਖੁੱਲ੍ਹ ਕੇ ਉਨ੍ਹਾ

Date:2009-09-16 Time:00:13:53

ਘਰ 'ਚ ਇਹਨਾਂ ਗੱਲਾਂ ਦਾ ਰੱਖੋ ਖਿਆਲ

ਪਾਣੀ ਪੀਂਦੇ ਸਮੇਂ ਆਪਣਾ ਮੂੰਹ ਉੱਤਰ-ਪੂਰਬ ਦਿਸ਼ਾ ਵੱਲ ਮਤਲਬ ਇਸ਼ਾਨ ਕੋਣ ਵਿੱਚ ਰੱਖੋ। ਭੋਜਨ ਕਰਦੇ ਸਮੇਂ ਥਾਲੀ ਨੂੰ ਦੱਖਣ-ਪੂਰਬ ਦਿਸ਼ਾ ਵੱਲ ਰੱਖੋ, ਫਿਰ ਭੋਜਨ ਕਰੋ। ਧਿਆਨ ਰਹੇ ਕਿ ਭੋਜਨ ਕਰਦੇ ਸਮੇਂ ਤੁਹਾਡਾ ਮੂੰਹ ਪੂਰਬ ਦਿਸ਼ਾ ਵੱਲ ਰਹੇ। ਅਰਾਮ ਕਰਦੇ ਸਮੇਂ ਸਿਰਹਾਣਾ ਦੱਖਣ ਦਿਸ਼ਾ ਵਿੱਚ ਅਤੇ ਪੈਰਾਂ ਨੂੰ ਪੱਛਮ ਦਿਸ਼ਾ ਵਿੱਚ ਰੱਖੋ। ਘਰ ਦੇ ਦਰਵਾਜ਼ੇ 'ਤੇ ਸ਼ੁਭ ਚਿੰਨ੍ਹਾਂ ਜਿਵੇਂ ਚੱਕਰ, ਮੀਨ, ਕ੍ਰੌਸ ਬਣਾਉ। ਅਜਿਹਾ ਕਰਨ ਨਾਲ ਸ਼ਾਂਤੀ ਹੁੰਦੀ ਹੈ ਅਤੇ ਗ੍ਰਹਿਸਵਾਮੀ ਨੂੰ ਧੰਨ-ਸੰਪਤੀ ਦੀ ਪ੍ਰਾਪਤੀ ਹੁੰਦੀ ਹੈ।

Date:2009-09-16 Time:00:13:53

ਪ੍ਰੇਮ ਅਤੇ ਰੋਮਾਂਸ ਦਾ ਖੇਤਰ

ਪੱਛਮ ਦੇ ਕੁਝ ਦੇਸ਼ਾਂ ਅਤੇ ਯੂਰਪ ਵਿੱਚ ਲੋਕ ਆਪਣੇ ਘਰਾਂ ਵਿੱਚ 'ਲਵ ਬਰਡਸ' ਰੱਖਦੇ ਹਨ। 'ਲਵ ਬਰਡਸ' ਗ੍ਰਹਿਸਥ ਜੀਵਨ ਵਿੱਚ ਪ੍ਰੇਮ ਅਤੇ ਸੁੱਖ ਬਣਾ ਕੇ ਰੱਖਦੇ ਹਨ। ਜੇ ਤੁਸੀਂ ਆਪਣੇ ਘਰ ਵਿੱਚ 'ਲਵ ਬਰਡਸ' ਰੱਖ ਰਹੇ ਹੋ ਤਾਂ ਇਹ ਧਿਆਨ ਰੱਖੋ ਕਿ ਉਹ ਪਿੰਜਰੇ ਵਿੱਚ ਕੈਦ ਨਾ ਹੋਣ, ਨਹੀਂ ਤਾਂ ਇਸ ਨਾਲ ਤੁਹਾਡੇਪ੍ਰੇਮ ਸਬੰਧਾਂ ਵਿੱਚ ਗਹਿਰਾਈ ਨਹੀਂ ਹੋਵੇਗੀ ਅਤੇ ਇਹ ਅਜਿਹੇ ਹੋ ਜਾਣਗੇ ਜਿਵੇਂ ਕਿਸੇ ਬਿਨਾ ਕਾਰਨ ਦੇ ਬੰਧਨ ਵਿੱਚ ਬੰਨ੍ਹ ਗਏ ਹੋਣ। ਫੇਂਗਸ਼ੁਈ ਵਿੱਚ ਵਾਸਤੂ ਜਾਂ ਘਰ ਦੇ ਦੱਖਣ- ਪੱਛਮੀ ਕੋਨੇ ਨੂੰ ਆਪਸੀ ਸਬੰਧਾਂ, ਪ੍ਰੇਮ ਅਤੇ ਰੋਮਾਂਸ ਦਾ ਖੇਤਰ ਮੰਨਿਆ ਗਿਆ ਹੈ। ਇਸ ਕੋਨੇ ਨੂੰ ਰੌਸ਼ਨ ਰੱਖਣ ਨਾਲ ਆਪਸੀ ਪ੍ਰੇਮ ਬਣਿਆ ਰਹਿੰਦਾ ਹੈ।

Date:2009-09-16 Time:00:13:53

ਵਿਕਾਸਨਗਰ ਜਿੱਤ ਚਮਤਕਾਰ ਲੱਗ ਰਹੀ ਹੈ:ਨਿਸ਼ੰਕ

ਨਵੀਂ ਦਿੱਲੀ - ਉੱਤਰਾਖੰਡ ਦੇ ਮੁੱਖਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅੱਜ ਕਿਹਾ ਹੈ ਕਿ ਦੇਹਰਾਦੂਨ ਜਿਲ੍ਹੇ ਦੀ ਵਿਕਾਸਨਗਰ ਸੀਟ ਲਈ ਹੋਈਆਂ ਉੱਪਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਅਪ੍ਰਤੱਖ ਹੈ ਅਤੇ ਇਸ ਵਿੱਚ ਲੋਕਾਂ ਨੂੰ ਚਮਤਕਾਰ ਲੱਗ ਰਿਹਾ ਹੈ।

Date:2009-09-16 Time:00:13:52

ਪੰਜਾਬ ਨੂੰ ਹਰਾ ਕੇ ਦਿੱਲੀ ਚੈਂਪੀਅਨ

ਫਾਜ਼ਿਲਕਾ - ਇੰਡੀਅਨ ਟਵੰਟੀ-20 ਕ੍ਰਿਕਟ ਫੈਡਰੇਸ਼ਨ ਵੱਲੋਂ ਫਾਜ਼ਿਲਕਾ ਵਿਚ ਕਰਵਾਈ ਗਈ ਬਾਲ ਗੰਗਾਧਰ ਨੈਸ਼ਨਲ ਕ੍ਰਿਕਟ ਪ੍ਰਤੀਯੋਗਤਾ 'ਤੇ ਦਿੱਲੀ ਨੇ ਆਪਣੀ ਜਿੱਤ ਦਾ ਪਰਚਮ ਲਹਿਰਾਇਆ ਹੈ।ਫਾਜ਼ਿਲਕਾ ਦੇ ਐਮ.ਆਰ. ਕਾਲਜ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਦੇ ਮੁੱਖ ਮਹਿਮਾਨ ਫਾਜ਼ਿਕਲਾ ਦੇ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਸਨ, ਜਦੋਂ ਕਿ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ ਕੇ. ਕੇ. ਯਾਦਵ, ਐਸ. ਡੀ. ਐਮ. ਅਮਿਤ ਕੁਮਾਰ, ਪਿਯੂਸ਼ ਰਾਣਾ ਜਨਰਲ ਸਕੱਤਰ ਆਈ. ਟੀ. ਸੀ. ਐਫ., ਵਰਿੰਦਰ ਜਿਆਣੀ, ਅਲਿਨ ਕੁਮਾਰ ਸੇਠੀ ਪ੍ਰਧਾਨ ਨਗਰ ਕੌਂਸਲ, ਅਸ਼ੋਕ ਜੈਰਥ ਚੇਅਰਮੈਨ ਮਾਰਕੀਟ ਕਮੇਟੀ, ਡਾਇਰੈਕਟਰ ਕਰਨ ਗਿਲਹੋਤਰਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

Date:2009-09-16 Time:00:13:52

ਅੰਤਰ ਕਾਲਜ ਤੈਰਾਕੀ ਚੈਂਪੀਅਨਸ਼ਿਪ ਅੱਜ ਤੋਂ

ਲੁਧਿਆਣਾ - ਪੰਜਾਬ ਤਕਨੀਕੀ ਯੂਨਵਰਸਿਟੀ ਦੇ ਅੰਤਰ ਕਾਲਜ ਤੈਰਾਕੀ ਮੁਕਾਬਲੇ (ਮੁੰਡੇ ਅਤੇ ਕੁੜੀਆਂ) ਸਥਾਨਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਸਵੀਮਿੰਗ ਪੂਲ ਵਿਖੇ 15 ਤੇ 16 ਸਤੰਬਰ ਨੂੰ ਹੋਣਗੇ|

Date:2009-09-16 Time:00:13:52

ਦਿਲ ਬੋਲ ਹੜਿੱਪਾ ਦਾ ਗਾਣਾ - ਡਿਸਕੋ ਵਾਲੇ ਖਿਸਕੋ

'ਦਿਲ ਬੋਲੇ ਹੜਿੱਪਾ' ਦੇ ਜੋ ਗਾਣੇ ਅੱਜ ਕੱਲ੍ਹ ਧੂਮ ਮਚਾ ਰਹੇ ਹਨ ਉਹਨਾਂ ਵਿੱਚ 'ਡਿਸਕੋ ਵਾਲੇ ਖਿਸਕੋ' ਵੀ ਸ਼ਾਮਿਲ ਹੈ। ਇਸਦਾ ਫਿਲਮਾਂਕਣ ਜਬਰਦਸਤ ਹੈ। ਪੰਜਾਬ ਦੇ ਮੇਲੇ ਦਾ ਦ੍ਰਿਸ਼ ਹੈ। ਰੰਗ-ਬਿਰੰਗੇ ਕੱਪੜਿਆਂ ਵਾਲੇ ਨੌਜਵਾਨਾਂ ਦਾ ਜੋਸ਼ ਇਸ 'ਚ ਸਾਫ਼ ਨਜ਼ਰ ਆਉਂਦਾ ਹੈ। ਰਾਣੀ ਅਤੇ ਸ਼ਾਹਿਦ ਦੇ ਡਾਂਸ ਵਿੱਚ ਬਹੁਤ ਵਧੀਆ ਤਾਲਮੇਲ ਅਤੇ ਊਰਜਾ ਹੈ। ਬੇਸ਼ੱਕ ਇਹ ਗਾਣਾ ਫਿਲਮ ਦਾ ਪ੍ਰਮੁੱਖ ਆਕਰਸ਼ਣ ਹੈ।

Date:2009-09-16 Time:00:13:52

ਬਿਪਾਸ਼ਾ ਬਸੂ : ਹਾਟ ਲਿਸਟ 'ਚ ਸਭ ਤੋਂ ਉੱਪਰ

ਬਿਪਾਸ਼ਾ ਬਸੂ ਨੇ ਉਹਨਾਂ ਲੋਕਾਂ ਨੂੰ ਕਰਾਰਾ ਝਟਕਾ ਦੇ ਦਿੱਤਾ ਹੈ ਜੋ ਕਹਿ ਰਹੇ ਸਨ ਕਿ ਉਹਨਾਂ ਦੀ ਸੁੰਦਰਤਾ ਦਾ ਜਾਦੂ ਉਮਰ ਦੇ ਨਾਲ ਘੱਟ ਹੋ ਰਿਹਾ ਹੈ। ਇਸ ਅਭਿਨੇਤਰੀ ਨੂੰ 'ਮੈਕਸਿਮ' ਮੈਗਜ਼ੀਨ ਦੇ ਭਾਰਤੀ ਸੰਸਕਰਨ ਦੁਆਰਾ ਕਰਾਏ ਗਏ ਸਰਵੇ ਵਿੱਚ ਸਭ ਤੋਂ ਹਾਟ ਅਭਿਨੇਤਰੀ ਚੁਣਿਆ ਗਿਆ। 'ਮੈਕਸਿਮ' ਨੇ 'ਹਾਟ 100' ਨਾਮਕ ਸੂਚੀ ਬਣਾਈ, ਜਿਸ ਵਿੱਚ ਬਿਪਾਸ਼ਾ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਇਸ ਖ਼ਬਰ ਨੇ ਬੰਗਾਲੀ ਬਾਲਾ ਨੂੰ ਖੁਸ਼ ਕਰ ਦਿੱਤਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਪਹਿਲੇ ਸਥਾਨ 'ਤੇ ਆ ਕੇ ਉਹ ਬਹੁਤ ਖੁਸ਼ ਹੈ। ਪਿਛਲੇ ਸਾਲ ਪਹਿਲੇ ਨੰਬਰ 'ਤੇ ਰਹਿਣ ਵਾਲੀ ਦੀਪਿਕਾ ਪਾਦੂਕੋਨ ਨੂੰ ਛੇਵਾਂ ਸਥਾਨ ਮਿਲਿਆ ਹੈ।

Date:2009-09-16 Time:00:13:52

ਅੱਜ ਹੋ ਸਕਦਾ ਹੈ ਰਿਹਾਅ ਜੈਦੀ

ਅਮਰੀਕੀ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਉੱਤੇ ਜੁੱਤਾ ਸੁੱਟਣ ਦੇ ਬਾਅਦ ਦੁਨੀਆ ਭਰ ਵਿੱਚ ਮੀਡੀਆ ਦੀਆਂ ਸੁਰਖੀਆਂ ਬਣਨ ਵਾਲੇ ਪੱਤਰਕਾਰ ਮੁੰਤਜਰ ਅਲ ਜੈਦੀ ਦੀ ਰਿਹਾਈ ਅੱਜ ਤੱਕ ਦੇ ਲਈ ਟਾਲ ਦਿੱਤੀ ਗਈ, ਜਦਕਿ ਉਹ ਸੋਮਵਾਰ ਨੂੰ ਰਿਹਾਅ ਹੋਣ ਵਾਲੇ ਸਨ।

Date:2009-09-16 Time:00:13:52

ਕਾਂਗਰਸ ਸਰਕਾਰ ਨੂੰ ਉਖਾੜ ਸੁਟਾਂਗੇ:ਚੌਟਾਲਾ

ਚੰਡੀਗੜ੍ਹ - ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਸੁਪ੍ਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਵਾਦਾ ਖਿਲਾਫ਼ੀ ਕਰਨ ਵਾਲੀ ਕਾਂਗਰਸ ਸਰਕਾਰ ਨੂੰ ਉਖਾੜ ਸੁੱਟਣ ਦਾ ਐਲਾਣ ਕੀਤਾ ਹੈ।

Date:2009-09-16 Time:00:13:52

ਕਾਂਗੋ ਵਿੱਚ ਬੇੜੀ ਹਾਦਸਾ, 14 ਮਰੇ

ਕਿੰਸ਼ਾਸਾ : ਕਾਂਗੋ ਗਣਰਾਜ ਦੇ ਦੱਖਣੀ ਪ੍ਰਾਂਤ ਕਟੰਗਾ ਦੀ ਲੁਆਲਾਬਾ ਨਦੀ ਵਿੱਚ ਕੱਲ੍ਹ ਇੱਕ ਬੇੜੀ ਡੁੱਬਣ ਨਾਲ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 34 ਹੋਰ ਲਾਪਤਾ ਹਨ।

Date:2009-09-16 Time:00:13:52

ਪਾਕਿ ਦੀ ਭਾਰਤ ਨੂੰ ਮੁੜ੍ਹ ਅਪੀਲ

ਇਸਲਾਮਾਬਾਦ : ਭਾਰਤੀ ਗ੍ਰਹਿ ਮੰਤਰੀ ਪੀ ਚਿਦੰਬਰਮ ਦੇ ਕੱਲ੍ਹ ਅੱਤਵਾਦੀ ਹਮਲੇ ਹੋਣ ਸਬੰਧੀ ਦਿੱਤੇ ਗਏ ਬਿਆਨ ਪਿੱਛੋਂ ਪਾਕਿਸਤਾਨ ਨੇ ਭਾਰਤ ਨੂੰ ਅੱਤਵਾਦੀ ਹਮਲੇ ਦੇ ਖ਼ਤਰੇ ਦੀਆਂ ਸੂਚਨਾਵਾਂ ਦਾ ਲੈਣ ਦੇਣ ਕਰਨ ਦੇ ਲਈ ਕਿਹਾ ਹੈ।

Date:2009-09-16 Time:00:13:52

ਕਿਸਾਨਾਂ ਕੀਤੇ ਚੱਕੇ ਜਾਮ

ਅੰਮ੍ਰਿਤਸਰ - ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨਾਂ ਨੇ ਅੱਜ ਬਿਜਲੀ ਬੋਰਡ ਦਾ ਨਿਗਮੀ ਕਰਨ ਅਤੇ ਨਿੱਜੀਕਰਨ ਰੋਕਣ,ਬਿਜਲੀ ਦਰਾਂ 'ਚ ਭਾਰੀ ਵਾਧਾ ਰੱਦ ਕਰਵਾਉਣ ਅਤੇ ਚੰਡੀਗੜ੍ਹ ਵਿਖੇ ਕਿਸਾਨਾਂ,ਮਜ਼ਦੂਰਾਂ 'ਤੇ ਕੀਤੇ ਲਾਠੀਚਾਰਜ਼ ਖਿਲਾਫ਼ ਅੱਜ ਪੰਜਾਬ ਦੇ ਵੱਖ - ਵੱਖ ਜਿਲ੍ਹਿਆਂ 'ਚ ਧਰਨੇ ਦੇ ਕੇ ਸੜਕੀ ਅਤੇ ਰੇਲ ਆਵਾਜਾਈ ਠੱਪ ਕਰਨ ਤੋਂ ਇਲਾਵਾ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ।ਜਿਸ ਦੇ ਚੱਲਦਿਆਂ ਆਮ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

Date:2009-09-16 Time:00:13:52

ਰਾਹੁਲ ਦੀ ਰੇਲਗਾਂਧੀ 'ਤੇ ਪਥਰਾਅ

ਨਵੀਂ ਦਿੱਲੀ : ਕਾਂਗਰਸ ਮੁੱਖ ਸਕੱਤਰ ਰਾਹੁਲ ਗਾਂਧੀ ਕੱਲ੍ਹ ਜਦੋਂ ਅੰਮ੍ਰਿਤਸਰ ਐਕਸਪ੍ਰੈਸ ਸ਼ਤਾਬਦੀ ਦੇ ਰਾਹੀਂ ਲੁਧਿਆਣ ਤੋਂ ਦਿੱਲੀ ਆ ਰਹੇ ਸਨ ਤਾਂ ਅਚਾਨਕ ਪਾਨੀਪਤ ਦੇ ਕੋਲ ਉਹਨਾਂ ਦੀ ਰੇਲਗੱਡੀ ਉੱਤੇ ਕੁੱਝ ਲੋਕਾਂ ਨੇ ਪਥਰਾਅ ਕੀਤਾ।

Date:2009-09-16 Time:00:13:52


1   2  

page no.2

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009