Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 15 - 9 - 2009
ਬਾਲੀਵੁੱਡ ਅਭਿਨੇਤਰੀ ਦੀਆ ਮਿਰਜਾ ਨਵੇਂ-ਨਵੇਂ ਕੰਮ ਕਰਨ ਲਈ ਮਾਹਿਰ ਮੰਨੀ ਜਾਂਦੀ ਹੈ। ਉਹ ਹਮੇਸ਼ਾ ਕੁਝ ਅਲੱਗ ਹਟ ਕੇ ਕਰਦੀ ਹੈ। ਫਿਲਮ ਦੇ ਸੈਟ 'ਤੇ ਉਹ ਮੁਸ਼ਕਿਲ ਭਰੇ ਕੰਮ ਕਰਨ ਤੋਂ ਵੀ ਬਾਜ਼ ਨਹੀਂ ਆਉਂਦੀ। ਹਾਲ ਹੀ ਵਿੱਚ ਫਿਲਮ ਦਾ ਇੱਕ ਖਤਰੇ ਵਾਲਾ ਸੀਨ ਕਰਦੇ ਹੋਏ ਦੀਆ ਮਿਰਜਾ ਨੇ ਆਪਣੀ ਲੱਤ ਵੀ ਤੁੜਵਾ ਲਈ। ਦਰਅਸਲ, ਇਸ ਸਮੇਂ ਦੀਆ ਮਿਰਜਾ ਅਤੇ ਫਰਦੀਨ ਖਾਨ ਫਿਲਮ 'ਐਸਿਡ ਫੈਕਟਰੀ' ਵਿੱਚ ਇਕੱਠੇ ਕੰਮ ਕਰ ਰਹੇ ਹਨ। ਫਿਲਮ ਐਕਸ਼ਨ 'ਤੇ ਅਧਾਰਿਤ ਹੈ। ਦੀਆ ਨੇ ਵੀ ਫਿਲਮ ਵਿੱਚ ਐਕਸ਼ਨ ਸੀਨ ਕੀਤਾ ਹੈ। ਦੀਆ ਨੇ ਹਾਈ ਹੀਲ ਪਹਿਨ ਕੇ ਐਕਸ਼ਨ ਸੀਨ ਕੀਤੇ ਹਨ। ਫਰਦੀਨ ਨੇ ਦੀਆ ਨੂੰ ਸੀਨ ਕਰਦੇ ਸਮੇਂ ਚੇਤਾਵਨੀ ਦਿੱਤੀ ਸੀ ਕਿ ਹਾਈ ਹੀਲ ਪਹਿਨ ਕੇ ਐਕਸ਼ਨ ਸੀਨ ਕਰਨ ਨਾਲ ਉਹਨਾਂ ਦੇ ਗੋਡੇ ਵਿੱਚ ਮੋਚ ਆ ਸਕਦੀ ਹੈ। ਦੀਆ ਨੇ ਫਰਦੀਨ ਦੀ ਗੱਲ 'ਤੇ ਧਿਆਨ ਨਹੀਂ ਦਿੱ Date:2009-09-15 Time:00:07:42
ਨਿਰਦੇਸ਼ਕ ਡੇਵਿਡ ਧਵਨ ਨੇ ਅਭਿਨੇਤਰੀ ਲਾਰਾ ਦੱਤਾ ਨੂੰ ਨਵਾਂ ਨਾਮ ਦਿੱਤਾ ਹੈ। ਹੁਣ ਉਹ ਲਾਰਾ ਨੂੰ 'ਮਿਸ ਪਰਫੈਕਟ 58' ਕਹਿਣ ਲੱਗੇ ਹਨ। ਧਵਨ ਨੇ ਲਾਰਾ ਨੂੰ ਇਹ ਨਾਮ ਇਸ ਕਾਰਨ ਦਿੱਤਾ ਹੈ, ਕਿਉਂਕਿ ਲਾਰਾ ਨੇ ਪਿਛਲੇ ਛੇ ਸਾਲਾਂ ਵਿੱਚ ਆਪਣੇ ਵਜਨ ਨੂੰ 58 ਕਿਲੋਗ੍ਰਾਮ ਤੋਂ ਜਿਆਦਾ ਵਧਣ ਨਹੀਂ ਦਿੱਤਾ ਹੈ। ਉਹਨਾਂ ਨੇ ਸਾਲ 2003 ਵਿੱਚ ਫਿਲਮ 'ਅੰਦਾਜ' ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ, ਉਸ ਸਮੇਂ ਵੀ ਉਹ 58 ਕਿਲੋਗ੍ਰਾਮ ਦੀ ਸੀ। ਲਾਰਾ ਆਉਣ ਵਾਲੀ ਫਿਲਮ 'ਡੂ ਨੌਟ ਡਿਸਟ੍ਰਬ' 'ਚ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਡੇਵਿਡ ਧਵਨ ਕਰ ਰਹੇ ਹਨ। ਫਿਲਮ ਵਿੱਚ ਲਾਰਾ ਦੇ ਨਾਲ ਅਭਿਨੇਤਾ ਗੋਵਿੰਦਾ, ਰਿਤੇਸ਼ ਦੇਸ਼ਮੁਖ ਅਤੇ ਸੁਸ਼ਮਿਤਾ ਸੇਨ ਨਜ਼ਰ ਆਵੇਗੀ। ਇਹ ਫਿਲਮ ਦੋ ਅਕਤੂਬਰ ਨੂੰ ਰਿਲੀਜ਼ ਹੋਵੇਗੀ। Date:2009-09-15 Time:00:07:42
'ਗੋਲਮਾਲ' ਅਤੇ 'ਗੋਲਮਾਲ ਰਿਟਰਨ' ਵਰਗੀਆਂ ਸਫ਼ਲ ਫਿਲਮਾਂ ਦੀ ਜੋੜੀ (ਅਜੈ ਦੇਵਗਨ-ਰੋਹਿਤ ਸ਼ੈਟੀ) ਇਸ ਦੀਵਾਲੀ 'ਤੇ ਆਪਣੀ ਨਵੀਂ ਕਾਮੇਡੀ ਫਿਲਮ 'ਆਲ ਦ ਬੈਸਟ' ਲੈ ਕੇ ਹਾਜਰ ਹੋ ਰਹੀ ਹੈ। ਫਿਲਮ ਨੂੰ ਰਿਲੀਜ਼ ਕਰਨ ਲਈ ਨਿਰਮਾਤਾ ਅਜੈ ਦੇਵਗਨ ਨੇ ਖਾਸ ਤੌਰ 'ਤੇ ਦੀਵਾਲੀ ਦਾ ਸਮਾਂ ਚੁਣਿਆ, ਕਿਉਂਕਿ ਤਿਉਹਾਰ ਦੇ ਮੌਕੇ 'ਤੇ ਦਰਸ਼ਕ ਹਲਕੀ-ਫੁਲਕੀ ਫਿਲਮ ਦੇਖ ਕੇ ਹੱਸਦੇ ਹੋਏ ਘਰ ਜਾਣਾ ਪਸੰਦ ਕਰਦੇ ਹਨ। ਮਿਸਟੇਕਨ ਆਈਡੈਂਟਿਟੀ ਦੇ ਕਾਰਨ ਪੈਦਾ ਹੋਣ ਵਾਲੀਆਂ ਹਾਸੇ ਨਾਲ ਭਰੀਆਂ ਸਥਿਤੀਆਂ ਨੂੰ ਇਸ ਵਿੱਚ ਦਿਖਾਇਆ ਗਿਆ ਹੈ। ਵੀਰ ਕਪੂਰ (ਫਰਦੀਨ ਖਾਨ) ਵੈਸੇ ਤਾਂ ਰੌਕਸਟਾਰ ਹੋਣ ਦਾ ਦਾਅਵਾ ਕਰਦਾ ਹੈ, ਪਰ ਪੈਸਿਆਂ ਦੀ ਹਮੇਸ਼ਾ ਉਸਦੇ ਕੋਲ ਕਮੀ ਰਹਿੰਦੀ ਹੈ। ਉਸਦਾ ਮਤਰੇਇਆ ਭਰਾ ਧਰਮ ਕਪੂਰ (ਸੰਜੇ ਦੱਤ) ਬਾਹਰ ਰਹਿੰਦਾ ਹੈ । ਆਪਣੇ ਭਰਾ ਤੋਂ ਪੈਸੇ ਲੈਣ ਵਾਲਾ ਵੀ Date:2009-09-15 Time:00:07:41
ਲੱਗਦਾ ਹੈ ਕਪੂਰ ਜੋੜੀ ਮਤਲਬ ਕਿ ਸ਼ਾਹਿਦ ਅਤੇ ਕਰੀਨਾ ਕਪੂਰ ਨੇ ਹੁਣ ਗਿਲੇ-ਸ਼ਿਕਵੇ ਦੂਰ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀਂ ਸ਼ਾਹਿਦ ਨੇ ਇੱਕ ਟੀਵੀ ਪ੍ਰੋਗਰਾਮ ਵਿੱਚ ਸਵੀਕਾਰ ਕੀਤਾ ਕਿ ਉਹਨਾਂ ਦੇ ਜੀਵਨ 'ਚੋਂ ਕਰੀਨਾ ਦਾ ਜਾਣਾ ਇੱਕ ਹਾਦਸੇ ਦੀ ਤਰ੍ਹਾਂ ਸੀ। ਉਹ ਇਹ ਵੀ ਸਵੀਕਾਰ ਕਰਦੇ ਹਨ ਕਿ ਕਪੂਰ ਖਾਨਦਾਨ ਦੀ ਇਹ ਸੋਹਣੀ ਕੁੜੀ ਇੱਕ ਤਰ੍ਹਾਂ ਨਾਲ ਉਹਨਾਂ ਦੀ ਕਮਜੋਰੀ ਬਣ ਗਈ ਸੀ ਅਤੇ ਮੈਂ ਉਸ ਨੂੰ ਲੈ ਕੇ ਭਾਵਨਾਤਮਿਕ ਰੂਪ ਨਾਲ ਜਿਆਦਾ ਸੰਵੇਦਨਸ਼ੀਲ ਸੀ। ਉਹਨਾਂ ਨੇ ਇਹ ਨਹੀਂ ਮੰਨਿਆ ਕਿ ਲਗਾਤਾਰ ਫਲਾਪ ਹੁੰਦੀਆਂ ਜਾ ਰਹੀਆਂ ਉਹਨਾਂ ਦੀ ਫਿਲਮਾਂ ਕਾਰਨ ਕਰੀਨਾ ਉਹਨਾਂ ਨੂੰ ਛੱਡ ਕੇ ਗਈ। ਉਹਨਾਂ ਦਾ ਕਹਿਣਾ ਸੀ ਕਿ ਸਫ਼ਲਤਾ ਅਤੇ ਅਸਫ਼ਲਤਾ ਤਾਂ ਆਉਂਦੀ-ਜਾਂਦੀ ਚੀਜ਼ ਹੈ। ਉੱਧਰ ਕਰੀਨਾ ਨੇ ਵੀ ਇੱਕ ਟੀਵੀ ਇੰਟਰਵਿਊ ਵਿੱਚ Date:2009-09-15 Time:00:07:41
ਖਗੜੀਆ : ਬਿਹਾਰ ਵਿੱਚ ਖਗੜੀਆ ਜਿਲ੍ਹੇ ਦੇ ਪਸਰਾਹਾ ਥਾਣੇ ਅਧੀਨ ਪੈਂਦੇ ਬਨਦੇਹੜਾ ਪਿੰਡ ਵਿਖੇ ਹੋਏ ਅੱਜ ਬੰਬ ਧਮਾਕੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਨੌ ਹੋਰ ਫੱਟੜ ਹੋ ਗਏ। Date:2009-09-15 Time:00:07:40
ਇਸਲਾਮਾਬਾਦ - ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ਼ ਨੇ ਕਿਹਾ ਹੈ ਕਿ ਉਨ੍ਹਾ ਨੂੰ ਸਉਦੀ ਅਰਬ ਦੇ ਸ਼ਾਹ ਅਬਦੁਲਾ ਬਿਨ ਅਬਦੁਲ ਅਜੀਜ਼ ਨੇ ਭਰੋਸਾ ਦਿਵਾਇਆ ਹੈ ਕਿ ਪਾਕਿਸਤਾਨ ਮੁਸਲਿਮ ਲੀਗ (ਨਵਾਜ),ਪੀਐਮਐਲ.ਐਨ ਦੇ ਨੇਤਾ ਨਵਾਜ਼ ਸ਼ਰੀਫ਼ ਸੰਵਿਧਾਨ ਦੀ ਧਾਰਾ ਛੇ ਤਹਿਤ ਉਨ੍ਹਾ ਖਿਲਾਫ਼ ਮੁਕੱਦਮੇ ਦੀ ਮੰਗ ਨਹੀਂ ਕਰਨਗੇ। Date:2009-09-15 Time:00:07:39
ਵੈਨਜੁਏਲਾ - ਰੂਸ ਨੇ ਲੈਟਿਨ ਅਮਰੀਕੀ ਦੇਸ਼ ਵੈਨਜੁਏਲਾ ਨੂੰ ਹਥਿਆਰਾਂ ਦੀ ਖਰੀਦ ਲਈ ਦੋ ਅਰਬ ਡਾਲਰ ਤੋਂ ਵੀ ਜ਼ਿਆਦਾ ਦਾ ਕਰਜ਼ਾ ਦੇਣ 'ਤੇ ਸਹਿਮਤੀ ਜਤਾਈ ਹੈ। Date:2009-09-15 Time:00:07:39
ਸ਼੍ਰੀਨਗਰ : ਜੰਮੂ ਕਸ਼ਮੀਰ ਵਿੱਚ ਅੱਜ ਰਾਸ਼ਟਰੀ ਰਾਇਫਲਜ਼ (ਆਰਆਰ) ਤੇ ਪੁਲਿਸ ਦੇ ਜਵਾਨਾਂ ਨੇ ਕਸ਼ਮੀਰ ਘਾਟੀ ਵਿੱਚ ਸਾਂਝੀ ਕਾਰਵਾਈ ਕਰਦਿਆਂ ਇੱਕ ਅੱਤਵਾਦੀ ਠਿਕਾਣੇ ਉੱਤੇ ਕਬਜ਼ਾ ਕਰਕੇ ਉੱਥੋਂ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ। Date:2009-09-15 Time:00:07:39
ਨਵੀਂ ਦਿੱਲੀ - ਰਿਅਲ ਇਸਟੇਟ ਕੰਪਨੀ ਓਮੈਕਸ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ 2700 ਏਕੜ ਖੇਤਰ ਵਿੱਚ ਇੱਕ ਬਹੁ-ਆਧੁਨਿਕ ਰਿਹਾਇਸ਼ੀ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ। Date:2009-09-15 Time:00:07:39
ਨਵੀਂ ਦਿੱਲੀ : ਐੱਸਆਰਈਆਈ ਇੰਫਰਾਸਟ੍ਰਕਚਰ ਫਾਇਨੈਂਸ ਲਿਮੀਟੇਡ ਨੇ ਅੱਜ ਕਿਹਾ ਕਿ ਬਾਜਾਰ ਨਿਯਾਮਕ ਭਾਰਤੀ ਸਕਿਊਰਿਟੀ ਅਤੇ ਵਿਨਿਯਮ ਬੋਰਡ (ਸੇਬੀ) ਨੇ ਉਸਨੂੰ ਮਿਊਚਅਲ ਫੰਡ ਕਾਰੋਬਾਰ ਸ਼ੁਰੂ ਕਰਨ ਦੀ ਕਾਨੂੰਨੀ ਤੌਰ 'ਤੇ ਮੰਜ਼ੂਰੀ ਦੇ ਦਿੱਤੀ ਹੈ। Date:2009-09-15 Time:00:07:39
ਅੰਮ੍ਰਿਤਸਰ - ਪੰਜਾਬ ਸਰਕਾਰ ਵੱਲੋਂ ਅਦਾਲਤੀ ਫੀਸਾਂ ਅਤੇ ਬਿਜਲੀ ਦੇ ਰੇਟਾਂ ਵਿਚ ਕੀਤੇ ਭਾਰੀ ਵਾਧੇ ਦੇ ਵਿਰੋਧ ਵਿਚ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਰੋਸ਼ ਮਾਰਚ ਕੀਤਾ ਗਿਆ। Date:2009-09-15 Time:00:07:39
ਅੰਮ੍ਰਿਤਸਰ-ਮੁੰਬਈ ਦੀ ਰਾਈਟਰਜ਼ ਮਾਰਕਿਟ ਲਾਈਟ ਕੰਪਨੀ ਨੇ ਕਿਸਾਨਾਂ ਨੂੰ ਫਸਲਾਂ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੀ ਸੂਚਨਾ ਸਰਵਿਸ ਨੂੰ ਅੱਜ ਅੰਮ੍ਰਿਤਸਰ ਵਿਖੇ ਲਾਂਚ ਦਿੱਤਾ। Date:2009-09-15 Time:00:07:39
ਨਵੀਂ ਦਿੱਲੀ - ਅਪਰਾਧੀ ਗਿਰੋਹਾਂ ਅਤੇ ਅੱਤਵਾਦ ਵਿਚਕਾਰ ਸੰਪਰਕ ਉਜਾਗਰ ਕਰਦਿਆਂ ਲੋਕਸਭਾ ਪ੍ਰਧਾਨ ਮੀਰਾ ਕੁਮਾਰ ਨੇ ਸੁਨਿਯੋਜਿਤ ਅਪਰਾਧਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਕੌਮਾਂਤਰੀ ਸਹਿਯੋਗ ਦੀ ਲੋੜ ਦੱਸੀ ਹੈ। Date:2009-09-15 Time:00:07:39
ਚੰਡੀਗੜ੍ਹ - ਚੌਣ ਆਯੋਗ ਨੇ ਹਰਿਆਣਾ ਵਿਚ ਵਿਧਾਨਸਭਾ ਚੌਣਾਂ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਸੰਪੰਨ ਕਰਾਉਣ ਲਈ ਕਾਂਗਾਰਸ ਪਾਰਟੀ ਨੂੰ ਚੌਣ ਪ੍ਰਕ੍ਰਿਆ ਦਾ ਪਾਲਣ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਹਨ। Date:2009-09-15 Time:00:07:39
ਲੰਦਨ - ਹਾਲੀਵੁੱਡ ਐਕਟ੍ਰੇਸ ਕੇਟ ਬੇਕਿਨਸਲੇ ਆਪਣੇ ਹੇਅਰ ਸਟਾਈਲ 'ਚ ਚਾਹ ਕੇ ਵੀ ਕੋਈ ਤਬਦੀਲੀ ਨਹੀਂ ਲਿਆ ਸਕਦੀ,ਕਿਉਂਕਿ ਉਨ੍ਹਾ ਨੂੰ ਆਪਣੀ ਲੜਕੀ ਨਾਲ ਬਹੁਤ ਪਿਆਰ ਹੈ। Date:2009-09-15 Time:00:07:39
ਜੰਮੂ - ਸੈਨਾ ਨੇ ਸੀਮਾ ਪਾਰ ਤੋਂ ਪੁੰਛ ਜਿਲ੍ਹੇ ਕਰਨ ਵਾਲੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਨੂੰ ਗ੍ਰਿਫ਼ਤਾਰ ਕੀਤਾ ਹੈ। Date:2009-09-15 Time:00:07:39
ਮਿਦਨਾਪੁਰ - ਸ਼ੱਕੀ ਮਾਓਵਾਦੀਆਂ ਨੇ ਸੋਮਵਾਰ ਨੂੰ ਪੱਛਮੀ ਮਿਦਨਾਪੁਰ ਜਿਲ੍ਹੇ 'ਚ ਲਾਲਗੜ੍ਹ ਦੇ ਨਜ਼ਦੀਕ ਸਾਲਬਨੀ 'ਚ ਮਾਕਪਾ ਦੇ ਇੱਕ ਨੇਤਾ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ। Date:2009-09-15 Time:00:07:39
ਮੁੰਬਈ - ਸੂਚਨਾ ਉਦਯੋਗਿਕ ਖੇਤਰ ਦੀ ਪ੍ਰਮੁੱਖ ਕੰਪਨੀ ਵਿਪਰੋ ਲਿਮਿਟੇਡ ਨੂੰ ਜਪਾ ਦੀ ਜਹਾਜ਼ ਕੰਪਨੀ ਆਲ ਨਿਪਾਨ ਏਅਰਵੇਜ਼ ਤੋਂ ਤਿੰਨ ਸਾਲ ਦਾ ਆਊਟ ਸੋਰਸਿੰਘ ਦਾ ਠੇਕਾ ਮਿਲਿਆ ਹੈ। Date:2009-09-15 Time:00:07:39
ਨਵੀਂ ਦਿੱਲੀ - ਦੇਸ਼ ਵਿੱਚ ਸਾਰੀਆਂ ਬੈਂਕਾਂ ਖਰਚਿਆਂ 'ਚ ਕਟੌਤੀ ਅਤੇ ਕਾਰੋਬਾਰ ਵਧਾਉਣ ਲਈ ਅਗਲੇ ਇੱਕ ਸਾਲ ਦੇ ਦੌਰਾਨ ਟੈਕਨੋਲੌਜੀ ਅਧਾਰਿਤ ਪਰਿਯੋਜਨਾਵਾਂ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਨ। ਵੈਸ਼ਵਿਕ ਸਲਾਹਕਾਰੀ ਫਰਮ ਕੇਪੀਐਮਜੀ ਦੀ ਇੱਕ ਰਪਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। Date:2009-09-15 Time:00:07:39
ਨੀਲ ਨਿਤਿਨ ਮੁਕੇਸ਼ ਭਲਾ ਹੀ ਅਭਿਨੇਤਾ ਬਣ ਗਏ ਹੋਣ, ਪਰ ਉਹਨਾਂ ਦੇ ਖੂਨ ਵਿੱਚ ਗਾਇਕੀ ਵੀ ਹੈ। ਵਾਰ-ਵਾਰ ਉਹਨਾਂ ਦਾ ਗਾਇਕੀ ਦੇ ਪ੍ਰਤੀ ਸ਼ੌਕ ਜਾਹਿਰ ਹੁੰਦਾ ਰਹਿੰਦਾ ਹੈ। 'ਆ ਦੇਖੇਂ ਜਰਾ' ਵਿੱਚ ਉਹਨਾਂ ਨੇ ਇੱਕ ਗਾਣਾ ਗਾਇਆ ਸੀ ਅਤੇ 'ਜੇਲ੍ਹ' ਲਈ ਵੀ ਉਹਨਾਂ ਨੇ ਹਾਲ ਹੀ ਵਿੱਚ ਆਪਣੀ ਅਵਾਜ਼ ਦਿੱਤੀ ਹੈ। ਮਧੁਰ ਭੰਡਾਰਕਰ ਦੁਆਰਾ ਨਿਰਦੇਸ਼ਿਤ ਇਸ ਫਿਲਮ ਲਈ ਨੀਲ ਨੇ 'ਸੈਂਯਾ ਵੇ' ਗਾਇਆ, ਜੋ ਪਿਛਲੇ ਦਿਨੀਂ ਮੁੰਬਈ ਦੇ ਕ੍ਰਿਸ਼ਣਾ ਸਟੂਡੀਓ ਵਿੱਚ ਰਿਕਾਰਡ ਕੀਤਾ ਗਿਆ। ਨੀਲ ਇਸ ਫਿਲਮ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਉਹਨਾਂ ਦੀ ਨਾਇਕਾ ਹੈ ਮੁਗਧਾ ਗੋਡਸੇ। ਇਸ ਫਿਲਮ ਦੇ ਇੱਕ ਸੀਨ ਵਿੱਚ ਨੀਲ ਪੂਰੀ ਤਰ੍ਹਾਂ ਨਿਊਡ ਨਜ਼ਰ ਆਉਣਗੇ। ਸੁਣਨ 'ਚ ਆਇਆ ਹੈ ਕਿ ਸੈਂਸਰ ਦੁਆਰਾ ਇਤਰਾਜ ਲੈਣ 'ਤੇ ਇਸ ਸੀਨ ਨੂੰ ਹੁਣ ਧੁੰਦਲਾ ਕਰ ਕੇ ਸਕ੍ਰੀਨ 'ਤੇ ਦਿਖਾਇਆ ਜਾਵ Date:2009-09-15 Time:00:07:39
ਜਦੋਂ ਤੋਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਘੋਸ਼ਣਾ ਹੋਈ ਹੈ, ਅਨਿਲ ਕਪੂਰ ਦਾ ਮੂਡ ਖਰਾਬ ਹੋ ਗਿਆ ਹੈ। ਉਹਨਾਂ ਨੂੰ ਉਮੀਦ ਸੀ ਕਿ ਸਰਵਸ਼੍ਰੇਸ਼ਠ ਫਿਲਮ ਦਾ ਪੁਰਸਕਾਰ ਉਹਨਾਂ ਦੀ ਫਿਲਮ 'ਗਾਂਧੀ ਮਾਈ ਫਾਦਰ' ਨੂੰ ਮਿਲੇਗਾ। ਉਹਨਾਂ ਦੇ ਹੀਰੋ ਅਕਸ਼ੈ ਖੰਨਾ ਸਰਵਸ਼੍ਰੇਸ਼ਠ ਹੀਰੋ ਘੋਸ਼ਿਤ ਕੀਤੇ ਜਾਣਗੇ, ਪਰ ਅਜਿਹਾ ਹੋ ਨਹੀਂ ਸਕਿਆ। ਇਸ ਕਾਰਨ ਅਨਿਲ ਅੱਜ ਕੱਲ੍ਹ ਗੁੱਸੇ ਵਿੱਚ ਹਨ। ਹਾਲਾਂਕਿ ਉਹਨਾਂ ਦੀ ਫਿਲਮ ਤਿੰਨ ਪੁਰਸਕਾਰ (ਸ਼੍ਰੇਸ਼ਠ ਸਕ੍ਰਿਪਟ, ਸ਼੍ਰੇਸ਼ਠ ਸਹਾਇਕ ਅਭਿਨੇਤਾ-ਦਰਸ਼ਨ ਜਰੀਵਾਲਾ ਅਤੇ ਸਪੈਸ਼ਲ ਜਿਊਰੀ ਅਵਾਰਡ) ਜਿੱਤਣ ਵਿੱਚ ਕਾਮਯਾਬ ਰਹੀ ਹੈ, ਪਰ ਇਸ ਤੋਂ ਅਨਿਲ ਸੰਤੁਸ਼ਟ ਨਹੀਂ ਹਨ। ਉਹਨਾਂ ਦੀ ਨਜ਼ਰ ਵਿੱਚ 'ਗਾਂਧੀ ਮਾਈ ਫਾਦਰ' ਤੋਂ ਸ਼੍ਰੇਸ਼ਠ ਫਿਲਮ ਹੋਰ ਕੋਈ ਹੋ ਹੀ ਨਹੀਂ ਸਕਦੀ ਸੀ। Date:2009-09-15 Time:00:07:39
ਜਿੱਥੇ ਇੱਕ ਪਾਸੇ ਸੈਫ਼ ਅਲੀ ਖਾਨ ਦੇ ਕਰੀਅਰ ਦਾ ਗ੍ਰਾਫ਼ ਉੱਚਾ ਉੱਠ ਰਿਹਾ ਹੈ, ਉੱਥੇ ਉਹਨਾਂ ਦੀ ਭੈਣ ਸੋਹਾ ਅਲੀ ਦਾ ਕਰੀਅਰ ਡੋਲ ਰਿਹਾ ਹੈ। ਆਪਣੇ ਕਰੀਅਰ ਨੂੰ ਸੰਭਾਲਣ ਲਈ ਉਹ ਰਿਐਲਟੀ ਸ਼ੋਅ 'ਖੇਲੋ, ਜੀਤੋ, ਜੀਓ' ਨਾਲ ਜੁੜੀ, ਪਰ ਇਸ ਸ਼ੋਅ ਨੂੰ ਵੀ ਦਰਸ਼ਕਾਂ ਨੇ ਨਕਾਰ ਦਿੱਤਾ। ਹੁਣ ਨਾ ਤਾਂ ਸੋਹਾ ਦੇ ਕੋਲ ਕੋਈ ਖਾਸ ਫਿਲਮ ਹੈ ਅਤੇ ਨਾ ਹੀ ਛੋਟੇ ਪਰਦੇ 'ਤੇ ਉਹਨਾਂ ਦਾ ਕੋਈ ਜਾਦੂ ਚੱਲਿਆ। 'ਦਿਲ ਕਬੱਡੀ' ਅਤੇ 'ਢੂੰਢਤੇ ਰਹਿ ਜਾਓਗੇ' ਆਦਿ ਫਿਲਮਾਂ ਵਿੱਚ ਵੀ ਉਹਨਾਂ ਨੂੰ ਅਸਫ਼ਲਤਾ ਹੀ ਹੱਥ ਲੱਗੀ। '99' ਤੋਂ ਬਾਅਦ ਉਹਨਾਂ ਦੀ ਝੋਲੀ ਵਿੱਚ 'ਤੁਮ ਮਿਲੇ' ਅਤੇ 'ਸੀਜ਼ਨਸ ਗ੍ਰੀਟਿੰਗ' ਵਰਗੀਆਂ ਫਿਲਮਾਂ ਦੇ ਸਿਵਾਏ ਕੁਝ ਨਹੀਂ ਹੈ। 'ਤੁਮ ਮਿਲੇ' ਵਿੱਚ ਉਹਨਾਂ ਨਾਲ ਇਮਰਾਨ ਹਾਸ਼ਮੀ ਹਨ। ਇਹੀ ਫਿਲਮ ਉਹਨਾਂ ਦੇ ਕਰੀਅਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। Date:2009-09-15 Time:00:07:39
ਘਰ ਦਾ ਈਸ਼ਾਨ ਕੋਨ ਬਹੁਤ ਹੀ ਮਹੱਤਵ ਰੱਖਦਾ ਹੈ। ਜੇ ਪਤੀ-ਪਤਨੀ ਨਾਲ ਬੈਠ ਕੇ ਈਸ਼ਾਨ ਕੋਨ ਵਿੱਚ ਪੂਜਾ ਕਰਨ ਤਾਂ ਉਹਨਾਂ ਦਾ ਸਬੰਧ ਵਧੀਆ ਬਣਿਆ ਰਹਿੰਦਾ ਹੈ। Date:2009-09-15 Time:00:07:38
ਘਰ ਦੀ ਮੁੱਖ ਮਹਿਲਾ ਰੋਜ ਤੁਲਸੀ ਦੇ ਪੌਧੇ ਤੇ ਦੀਵਾ ਬਾਲਦੀ ਹੈ ਤਾਂ ਨਕਾਰਾਤਮਕ ਸ਼ਕਤੀਆਂ ਘੱਟ ਹੋ ਜਾਂਦੀ ਹੈ। Date:2009-09-15 Time:00:07:38
ਰਾਂਚੀ - ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਆਰੋਪ ਲਗਾਇਆ ਕਿ ਝਾਰਖੰਡ ਵਿਚ ਨਰੇਗਾ ਦੇ ਨਾਂ ਉੱਪਰ ਲੁੱਟ ਫੈਲੀ ਹੋਈ ਹੈ।ਇੱਥੇ ਪੱਤਰਕਾਰ ਸੰਮੇਲਨ ਵਿਚ ਉਹਨਾਂ ਕਿਹਾ ਕਿ ਰਾਜ ਵਿਚ ਨਰੇਗਾ ਵਿਚੋਂ ਲਗਭੱਗ 1 ਹਜ਼ਾਰ ਕਰੋੜ ਰੁਪਏ ਲੈਪਸ ਹੋਣਾ ਸ਼ਰਮਨਾਕ ਗੱਲ ਹੈ। Date:2009-09-15 Time:00:07:38
page no.1 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |