Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 14 - 9 - 2009
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਅਹੁਦੇ 'ਤੇ ਬਰਾਕ ਓਬਾਮਾ ਨੂੰ ਮਹਿਜ਼ ਨੌ ਮਹੀਨੇ ਬੀਤੇ ਹਨ ਅਤੇ ਦੇਸ਼ 'ਚ ਉਨ੍ਹਾ ਦਾ ਵਿਰੋਧ ਸ਼ੁਰੂ ਹੋ ਗਿਆ ਹੈ।ਲੱਗਭਗ 75 ਹਜ਼ਾਰ ਲੋਕਾਂ ਨੇ ਸਿਹਤ ਯੋਜਨਾ ਅਤੇ ਬੇਤਹਾਸ਼ਾ ਸਰਕਾਰੀ ਖਰਚ ਸਮੇਤ ਘਰੇਲੂ ਏਜੰਡੇ 'ਤੇ ਸੁਆਲ ਉਠਾਉਂਦੇ ਹੋਏ ਕੱਲ੍ਹ ਸੰਸਦ ਭਵਨ 'ਦੀ ਕੈਪੀਟਲ' ਦੇ ਬਾਹਰ ਪ੍ਰਦਰਸ਼ਨ ਕੀਤਾ। Date:2009-09-14 Time:00:04:19
ਨਿਊਯਾਰਕ - ਬੀਤੇ ਵਰ੍ਹੇ ਸਤੰਬਰ ਵਿਚ ਲੇਹਮੈਨ ਬ੍ਰਦਰਸ ਦੇ ਦਿਵਾਲਿਆ ਹੋਣ ਮਗਰੋਂ ਹੁਣ ਤੱਕ ਅਮਰੀਕਾ ਵਿਚ ਕੁੱਲ 107 ਬੈਂਕ ਢਹਿਢੇਰੀ ਹੋ ਚੁੱਕੇ ਹਨ।ਇਹਨਾਂ ਵਿਚੋਂ ਸਾਲ 2009 ਵਿਚ ਕੁੱਲ 92 ਬੈਂਕ ਢਹਿਢੇਰੀ ਹੋਏ ਹਨ। Date:2009-09-14 Time:00:04:19
ਲੰਡਨ : ਰੂਸੀ ਕ੍ਰਾਂਤੀ ਦੇ ਕਾਰਣ ਸਾਲ 1917 ਵਿੱਚ ਬੰਦ ਕਰ ਦਿੱਤੇ ਗਏ ਦੁਨੀਆ ਦੇ ਮਸ਼ਹੂਰ ਜੇਵਰ ਬਰਾਂਡ ਫਬਰੇਜ਼ ਨੂੰ ਮੁੜ੍ਹ ਤੋਂ ਜੀਵੰਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। Date:2009-09-14 Time:00:04:19
ਇੰਦੌਰ - ਵਿਦੇਸ਼ੀ ਬਜ਼ਾਰਾਂ 'ਚ ਸੋਨਾ 996.10 ਡਾਲਰ 'ਤੇ ਖੁਲ੍ਹਣ ਬਾਅਦ ਹਫ਼ਤੇ ਦੇ ਅੰਤ 'ਚ ਸੋਨਾ ਵੱਧਕੇ 1007.60 ਡਾਲਰ 'ਤੇ ਤੇਜ਼ੀ 'ਤੇ ਰਿਹਾ,ਉੱਥੇ ਹੀ ਚਾਂਦੀ 1628 'ਤੇ ਖੁਲ੍ਹਣ ਬਾਅਦ 1682 ਸੇਂਟ ਹੋ ਕੇ ਜ਼ੋਰਦਾਰ ਤੇਜ਼ੀ 'ਤੇ ਰਹੀ,ਹਾਲਾਂਕਿ ਸ਼ਰਾਧ ਕਾਰਣ ਦੋਨੋ ਧਾਤੂਆਂ 'ਚ ਉੱਪਭੋਗਤਾ ਮੰਗ ਦੱਸੀ ਗਈ। Date:2009-09-14 Time:00:04:19
ਇਟਾਨਗਰ : ਅਰੁਣਾਚਲ ਪ੍ਰਦੇਸ਼ ਦੇ ਕਮੇਂਗ ਜਿਲ੍ਹੇ ਵਿੱਚ ਬਾਨਾ ਦੇ ਨੇੜੇ ਕੱਲ੍ਹ ਇੱਕ ਬੱਸ ਦੇ ਡੂੰਘੀ ਖਾਈ ਵਿੱਚ ਡਿੱਗ ਜਾਣ ਨਾਲ ਘੱਟ ਤੋਂ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਬੁਰੀ ਤਰ੍ਹਾਂ ਫੱਟੜ ਹੋ ਗਏ। Date:2009-09-14 Time:00:04:19
ਨਵੀਂ ਦਿੱਲੀ - ਅਮਰੀਕੀ ਸਰਕਾਰ ਨੇ ਭਾਰਤ ਨੂੰ ਸਮੁੰਦਰੀ ਬੇੜ੍ਹੇ ਉੱਪਰ ਤਾਇਨਾਤ ਕਰਨ ਲਈ ਅਤੀ ਆਧੁਨਿਕ ਜਹਾਜ ਹਾਕ ਆਈ ਈ-2ਡੀ ਵੇਚਣ ਨੂੰ ਮੰਜੂਰੀ ਦੇ ਦਿੱਤੀ ਹੈ ਜਿਸ ਸਦਕਾ ਭਾਰਤੀ ਜਲਸੈਨਾ ਦੀ ਹਵਾਈ ਚਿਤਾਵਨੀ ਪ੍ਰਣਾਲੀ ਅਤੇ ਯੁੱਧ ਪ੍ਰਬੰਧਨ ਗਤੀ ਵਧੇਗੀ। Date:2009-09-14 Time:00:04:19
ਨਵੀਂ ਦਿੱਲੀ - ਅਗਲ ਏ 12 ਸਾਲਾਂ 'ਚ ਭਾਰਤ ਦੁਨੀਆ ਦਾ ਪ੍ਰਮੁੱਖ ਵਿੱਤੀ ਕੇਂਦਰ ਬਣ ਜਾਵੇਗਾ ਪਰੰਤੂ ਇਸ ਲਈ ਭਾਰਤ ਨੂੰ ਕਰ ਸਬੰਧੀ ਉਦਾਰ ਨੀਤੀਆਂ ਅਪਨਾਉਣੀਆਂ ਪੈਣਗੀਆਂ,ਇਹ ਵਿਚਾਰ ਐਸੋਸੀਏਸ਼ਨ ਆਫ਼ ਨੈਸ਼ਨਲ ਐਕਸਚੇਂਜ਼ ਮੈਂਬਰਜ਼ ਆਫ਼ ਇੰਡੀਆ ਦੁਆਰਾ ਕੱਲ੍ਹ ਰਾਤ ਇੱਥੇ 'ਇੰਡੀਆ ਏ ਗਲੋਬਰ ਫਾਈਨੇਂਸ਼ੀਅਲ ਹਬ' ਵਿਸ਼ੇ 'ਤੇ ਆਯੋਜਤ ਸੈਮੀਨਾਰ ਵਿੱਚ ਵਿਅਕਤ ਕੀਤੇ ਗਏ। Date:2009-09-14 Time:00:04:19
ਨਵੀਂ ਦਿੱਲੀ - ਪੂੰਜੀ ਬਜ਼ਾਰ 'ਚ ਕਾਰੋਬਾਰ ਦੇ ਲਿਹਾਜ਼ ਨਾਲ ਦੇਸ਼ ਦਾ ਨੈਸ਼ਨਲ ਸਟਾਕ ਐਕਸਚੇਂਜ਼ 'ਐਨਐਸਈ' ਦੁਨੀਆ 'ਚ ਤੀਸਰੇ ਸਥਾਨ 'ਤੇ ਅਤੇ ਪੂੰਜੀ ਬਜ਼ਾਰ 'ਚ ਕਾਰੋਬਾਰ ਦੇ ਭੁਗਤਾਨ ਮਾਮਲੇ 'ਚ ਭਾਰਤੀ ਸ਼ੇਅਰ ਬਜ਼ਾਰ ਅੱਵਲ ਸਥਾਨ 'ਤੇ ਹੈ। Date:2009-09-14 Time:00:04:19
ਜੋਹਾਂਸਬਰਗ- ਭਾਰਤ ਦੀ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੇਲ ਅਤੇ ਦੱਖਣੀ ਅਫਰੀਕਾ ਦੀ ਮੋਹਰੀ ਦੂਰਸੰਚਾਰ ਕੰਪਨੀ ਐੱਮਟੀਐੱਨ ਦੇ ਸੰਭਾਵਤ ਮੇਲ ਨੂੰ ਲੈਕੇ ਸਥਾਨਕ ਸਰਕਾਰ ਚੌਕੰਨੀ ਹੋ ਗਈ ਹੈ। Date:2009-09-14 Time:00:04:19
ਨਵੀਂ ਦਿੱਲੀ - ਮਾਹਰਾਂ ਦਾ ਮੰਨਣਾ ਹੈ ਕਿ ਲੇਹਮੈਨ ਬ੍ਰਦਰਸ ਦੇ ਡਿੱਗਣ ਨਾਲ ਸੰਸਾਰ ਅਰਥ ਵਿਵਸਥਾ ਦੇ ਪੁਨਰ ਗਠਨ ਜਾਂ ਬਦਲਾਅ ਦਾ ਜੋ ਦੌਰ ਸ਼ੁਰੂ ਹੋਇਆ ਹੈ ਉਸ ਵਿਚ ਦੁਨੀਆ ਦੀਆਂ ਦੋ ਸੱਭ ਤੋਂ ਤੇਜ਼ੀ ਨਾਲ ਵੱਧਦੀਆਂ ਅਰਥ ਵਿਵਸਥਾਵਾਂ ਭਾਰਤ ਅਤੇ ਚੀਨ ਦਾ ਮਹਤੱਵ ਵਧਿਆ ਹੈ ਅਤੇ ਆਉਂਦੇ ਦਿਨਾਂ ਵਿਚ ਇਹਨਾਂ ਦੀ ਅਹਿਮੀਅਤ ਹੋਰ ਵਧੇਗੀ। Date:2009-09-14 Time:00:04:19
ਜੈਪੁਰ - ਅੰਗ੍ਰੇਜ਼ੀ ਸਾਸ਼ਨ 'ਚ ਅੱਜ ਤੋਂ 90 ਸਾਲ ਪਹਿਲਾਂ ਰਾਜਸਥਾਨ ਦੀ ਭਰਤਪੁਰ ਰਿਆਸਤ ਦੇ ਨੌਜਵਾਨ ਸਾਸ਼ਕ ਮਹਾਰਾਜਾ ਕਿਸ਼ਨ ਸਿੰਘ ਨੇ ਅੱਜ ਤੋਂ 90 ਸਾਲ ਪਹਿਲਾਂ ਅੰਗ੍ਰੇਜ਼ੀ ਸਾਸ਼ਨ ਦੌਰਾਨ ਹਿੰਦੀ ਨੂੰ ਸਰਕਾਰੀ ਭਾਸ਼ਾ ਘੋਸ਼ਿਤ ਕਰਨ ਦਾ ਸਾਹਸਿਕ ਅਤੇ ਦੂਰਦ੍ਰਿਸ਼ਟੀ ਕਦਮ ਉਠਾਇਆ ਸੀ। Date:2009-09-14 Time:00:04:19
ਮੋਂਜਾ : ਫਾਰਮੂਲਾ ਵਨ ਟੀਮ ਫੋਰਸ ਇੰਡੀਆ ਦੇ ਮਾਲਕ ਤੇ ਭਾਰਤੀ ਉਦਯੋਗਪਤੀ ਵਿਜੈ ਮਾਲਯਾ ਨੇ ਕਿਹਾ ਹੈ ਕਿ ਉਹ ਇੱਕ ਖੇਡ ਕੰਪਨੀ ਦਾ ਗਠਨ ਕਰਕੇ ਉਸਨੂੰ ਅਗਲੇ ਵਰ੍ਹੇ ਦੇ ਸ਼ੁਰੂ ਵਿੱਚ ਬੰਬੇ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ। Date:2009-09-14 Time:00:04:19
ਨਵੀਂ ਦਿੱਲੀ - ਸਰਕਾਰ ਦੀ ਸਾਦਗੀ ਮੁਹਿੰਮ ਅਧੀਨ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਅੱਜ ਫੈਸਲਾ ਕੀਤਾ ਹੈ ਕਿ ਉਹ ਵਿਦੇਸ਼ ਦੌਰਿਆਂ ਲਈ ਨਿੱਜੀ ਜਹਾਜ ਨਹੀਂ ਵਰਤਣਗੇ ਅਤੇ ਹੁਣ ਵਿਦੇਸ਼ ਦੌਰਿਆਂ ਉੱਪਰ ਉਹ ਵਣਜ ਉਡਾਨਾਂ ਰਾਹੀਂ ਹੀ ਜਾਣਗੇ। Date:2009-09-14 Time:00:04:19
ਜੈਪੁਰ - ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਦੂਰਦਰਸ਼ਨ ਸਥਾਪਨਾ ਦਿਵਸ ਦੀ ਗੋਲਡਨ ਜੁਬਲੀ 'ਤੇ 15 ਅਤੇ 16 ਸਤੰਬਰ ਨੂੰ ਦੋ ਦਿਨਾ ਸਮਾਗਮ ਆਯੋਜਤ ਕੀਤਾ ਗਿਆ ਹੈ। Date:2009-09-14 Time:00:04:19
ਮੁੰਬਈ - ਵੈਸ਼ਵਿਕ ਬਜ਼ਾਰਾਂ 'ਚ ਤੇਜ਼ੀ,ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਬਜ਼ਾਰ ਦਾ ਰੁੱਖ ਕਰਨ ਅਤੇ ਮਾਨਸੂਨ ਦੇ ਮੀਂਹ 'ਚ ਸੁਧਾਰ ਨਾਲ ਘਰੇਲੂ ਸ਼ੇਅਰ ਬਜ਼ਾਰਾਂ ਨੇ ਬੀਤੇ ਹਫ਼ਤੇ ਚੰਗੀ ਬੜ੍ਹਤ ਲਈ। Date:2009-09-14 Time:00:04:18
ਮੁੰਬਈ - ਹਾਲ ਹੀ 'ਚ 'ਸੱਚ ਦਾ ਸਾਮ੍ਹਣਾ' 'ਚ ਕਈ ਸਨਸਨੀਖੇਜ ਖੁਲਾਸਾ ਕਰਨ ਵਾਲੇ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਅਗਾਮੀ ਮਹਾਰਾਸ਼ਟਰ ਵਿਧਾਨਸਭਾ ਚੋਣਾਂ 'ਚ ਰਾਜਨੀਤਿ 'ਚ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ। Date:2009-09-14 Time:00:04:18
ਭੋਪਾਲ - ਮੱਧਪ੍ਰਦੇਸ਼ ਦੇ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਣ ਅੱਜ ਭੋਪਾਲ ਵਿਕਾਸ ਅਥਾਰਟੀ (ਬੀਡੀਏ) ਦੇ ਮੁੱਖ ਕਾਰਜ ਪਾਲਕ ਅਧਿਕਾਰੀ ਐਮ ਜੀ ਰੂਸੀਆ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ। Date:2009-09-14 Time:00:04:18
ਨਵੀਂ ਦਿੱਲੀ - ਸਾਦਗੀ ਪੂਰਨ ਜਿੰਦਗੀ ਵਰਤਣ ਦੀ ਸਰਕਾਰ ਦੀ ਕੋਸ਼ਿਸ਼ ਕੁੱਝ ਕੇਂਦਰੀ ਮੰਤਰੀਆਂ ਲਈ ਭਾਂਵੇਂ ਮੁਸ਼ਕਲ ਖੜੀ ਕਰ ਸਕਦੀ ਹੈ ਪਰ ਰੇਲ ਮੰਤਰੀ ਮਮਤਾ ਬਨਰਜੀ ਦਾ ਕਹਿਣਾ ਹੈ ਕਿ ਉਹ ਅਜਿਹਾ ਜੀਵਨ ਲੰਮੇ ਅਰਸੇ ਤੋਂ ਬਤੀਤ ਕਰ ਰਹੀ ਹੈ। Date:2009-09-14 Time:00:04:18
ਉਮਰੀਆ - 55ਵੀਂ ਰਾਜ ਪੱਧਰੀ ਸ਼ਾਲੇਯ ਹਾਕੀ ਪ੍ਰਤਿਯੋਗਤਾ ਕੱਲ੍ਹ ਤੋਂ ਇੱਥੇ ਸ਼ੁਰੂ ਹੋਵੇਗੀ। Date:2009-09-14 Time:00:04:18
ਰਾਂਚੀ - ਝਾਰਖੰਡ ਦੀ ਰਾਜਧਾਨੀ ਰਾਂਚੀ ਸਮੇਤ ਤਿੰਨ ਸ਼ਹਿਰਾਂ 'ਚ ਹੋਣ ਵਾਲੇ 34ਵੀਆਂ ਰਾਸ਼ਟਰੀ ਖੇਡਾਂ ਦੇ ਆਯੋਜਨ ਕਾਰਜਕ੍ਰਮ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ ਹੁਣ ਇਹ ਖੇਡ 21 ਨਵੰਬਰ ਤੋਂ ਸ਼ੁਰੂ ਹੋ ਕੇ ਪੰਜ ਦਸੰਬਰ ਤੱਕ ਚੱਲਣਗੇ। Date:2009-09-14 Time:00:04:18
ਬਾਲੀਵੁੱਡ ਚਾਕਲੇਟੀ ਬੁਆਏ ਸ਼ਾਹਿਦ ਕਪੂਰ ਅੱਜ ਕੱਲ੍ਹ ਪ੍ਰਿਅੰਕਾ ਚੋਪੜਾ ਨੂੰ ਛੱਡ ਕੇ ਰਾਣੀ ਮੁਖਰਜੀ ਦੇ ਆਸ-ਪਾਸ ਘੁੰਮ ਰਹੇ ਹਨ। ਖ਼ਬਰ ਹੈ ਕਿ ਫਿਲਮ 'ਦਿਲ ਬੋਲ ਹੜਿੱਪਾ' ਵਿੱਚ ਰਾਣੀ ਮੁਖਰਜੀ ਦੇ ਫਿਗਰ ਤੋਂ ਇੰਪ੍ਰੈਸ ਸ਼ਾਹਿਦ ਨੇ ਆਖਰ ਪੁੱਛ ਹੀ ਲਿਆ ਕਿ ਤੁਹਾਡੇ ਫਿਗਰ ਦਾ ਰਾਜ ਕੀ ਹੈ? ਇਸ ਸਬੰਧੀ ਰਾਣੀ ਨੇ ਦੱਸਿਆ ਕਿ ਉਹ ਯੋਗਾ ਕਰਦੀ ਹੈ। ਸ਼ਾਹਿਦ ਨੇ ਫਿਲਮ ਕਮੀਨੇ ਲਈ ਆਪਣੇ ਅੱਠ ਪੈਕ ਐਬਸ ਬਣਾਏ। ਉਹ ਚਾਹੁੰਦੇ ਹਨ ਕਿ ਆਪਣੇ ਇਸ ਫਿਗਰ ਨੂੰ ਬਣਾਈ ਰੱਖਣ। ਇਸ ਲਈ ਉਹਨਾਂ ਨੇ ਰਾਣੀ ਦੀ ਸਲਾਹ ਲਈ। ਰਾਣੀ ਨੇ ਉਹਨਾਂ ਨੂੰ ਯੋਗ ਅਪਣਾਉਣ ਦੀ ਸਲਾਹ ਦਿੱਤੀ ਹੈ। ਇਹੀ ਨਹੀਂ ਰਾਣੀ ਨੇ ਆਪਣੀ ਯੋਗ ਟ੍ਰੇਨਰ ਪਾਇਲ ਗਿਡਵਾਨੀ ਦਾ ਸੰਪਰਕ ਵੀ ਸ਼ਾਹਿਦ ਨਾਲ ਕਰਵਾਇਆ ਹੈ। Date:2009-09-14 Time:00:04:18
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਾਰਟੀ ਵਿੱਚ ਪੱਤਰਕਾਰਿਤਾ ਦੇ ਰਾਸਤੇ ਰਾਜਨੀਤੀ ਵਿੱਚ ਆਏ ਆਪਣੇ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਮਰਿਆਦਾ ਵਿੱਚ ਰਹਿਣ ਨਹੀਂ ਤਾਂ ਇਹ ਖ਼ਤਰੇ ਤੋਂ ਖਾਲੀ ਨਹੀਂ ਹੋਵੇਗਾ। Date:2009-09-14 Time:00:04:18
ਕੁਰੂਕਸ਼ੇਤਰ - ਅਕਾਲ ਤਖਤ ਦੀ ਅਪੀਲ ਨੂੰ ਵਾਂਝੇ ਕਰਦਿਆਂ ਹਰਿਆਣਾ ਦੀ ਪ੍ਰਸਤਾਵਿਤ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਮੈਂਬਰਾਂ ਨੇ ਅੱਜ ਅੰਮ੍ਰਿਤਸਰ ਵਿਖੇ ਸਥਿੱਤ ਐਸਜੀਪੀਸੀ ਨੂੰ ਅੰਗੂਠਾ ਵਿਖਾਉਂਦੇ ਹੋਏ ਇਤਹਾਸਕ ਛੇਵੀਂ ਪਾਤਸ਼ਹਈ ਗੁਰਦੁਆਰੇ ਦੀ ਸੇਵਾ ਦਾ ਕਾਰਜਭਾਰ ਸੰਭਾਲ ਲਿਆ।ਇਸ ਤੋਂ ਪੈਦਾ ਤਣਾਅ ਦੀ ਸਥਿੱਤੀ ਨੂੰ ਵੇਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਨੇ ਚੌਕਸੀ ਵਜੋਂ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਹੈ। Date:2009-09-14 Time:00:04:18
ਅੰਮ੍ਰਿਤਸਰ - ਬਾਹਘਾ ਸਰਹੱਦ 'ਤੇ ਪਿੱਛਲੇ ਦਿਨ੍ਹੀ ਡਿੱਗੇ ਰਾਕੇਟ ਲਾਂਚਰਾ ਕਾਰਣ ਪਾਕਿਸਤਾਨ ਦੇ ਵਿਰੋਧ 'ਚ ਅੱਜ ਅੰਮ੍ਰਿਤਸਰ 'ਚ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਹਾਲ ਗੇਟ 'ਤੇ ਪਾਕਿਸਤਾਨ ਦੇ ਝੰਡੇ ਨੂੰ ਸਾੜਿਆ ਗਿਆ। Date:2009-09-14 Time:00:04:17
ਇਸਲਾਮਾਬਾਦ : ਪਾਕਿਸਤਾਨ ਦੇ ਅਸ਼ਾਂਤ ਖੈਬਰ ਖੇਤਰ ਵਿੱਚ ਅੱਤਵਾਦੀ ਸੰਗਠਨ ਲਸ਼ਕਰ-ਏ- ਇਸਲਾਮ ਤੋਂ ਧਮਕੀ ਮਿਲਣ ਦੇ ਬਾਅਦ ਕੰਮ ਉੱਤੇ ਆਉਣ ਤੋਂ ਇਨਕਾਰ ਕਰਨ ਵਾਲੇ 350 ਸਥਾਨਕ ਕਬਾਇਲੀ ਪੁਲਿਸ ਕਰਮਚਾਰੀਆਂ ਨੂੰ ਪ੍ਰਸ਼ਾਸਨ ਨੇ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਹੈ। Date:2009-09-14 Time:00:04:17
page no.1 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |