Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 13 - 9 - 2009

ਰਾਣੀ ਦੀ ਪਰੇਸ਼ਾਨੀ

ਰਾਣੀ ਮੁਖਰਜੀ ਕੁੱਝ ਪਰੇਸ਼ਾਨ ਹਨ। ਕਾਰਨ ਹੈ ਉਹਨਾਂ ਦੇ ਵਿਆਹ ਨੂੰ ਲੈ ਕੇ ਲਗਾਤਾਰ ਚਲਨ ਵਾਲੀਆਂ ਖ਼ਬਰਾਂ ਦਾ। ਅਜਿਹੀ ਖ਼ਬਰਾਂ ਤੋਂ ਤੰਗ ਆ ਕੇ ਪਿੱਛਲੇ ਰਾਣੀ ਨੇ ਵਿਰੋਧ ਵੀ ਪ੍ਰਕਟ ਕੀਤਾ ਕਿ ਅਫਵਾਹ ਉੱਥੇ ਤੱਕ ਠੀਕ ਹਨ ਜਦ ਤੱਕ ਕਿਸੇ ਨੂੰ ਨੁਕਸਾਨ ਨਾ ਹੋਵੇ।

Date:2009-09-13 Time:00:07:03

ਸ਼ਿਆਮ ਨੂੰ ਪਸੰਦ ਆਇਆ ਮਿਨਿਸ਼ਾ ਦਾ ਕੰਮ

ਲੱਗਦਾ ਹੈ 'ਬਚਨਾ ਏ ਹਸੀਨੋ' ਵਾਲੀ ਮਿਨਿਸ਼ਾ ਲਾਂਬਾ ਦਾ ਅਭਿਨੈ ਸ਼ਿਆਮ ਬੇਨੇਗਲ ਨੂੰ ਬਹੁਤ ਜਿਆਦਾ ਪਸੰਦ ਆ ਗਿਆ ਹੈ, ਤਾਂ ਉਹ ਮਿਨਿਸ਼ਾ ਦੀ ਜੋਰਦਾਰ ਪ੍ਰਸ਼ੰਸਾ ਕਰ ਰਹੇ ਹਨ।

Date:2009-09-13 Time:00:07:03

ਵੀ ਆਰ ਡਿਸਟਰਬ

ਆਉਣ ਵਾਲੀ ਫ਼ਿਲਮ 'ਡੂ ਨਾਟ ਡਿਸਟਰਬ; ਵਿੱਚ ਦੋ ਵਿਸ਼ਵ ਸੁੰਦਰੀਆਂ ਲਾਰਾ ਦੱਤਾ ਅਤੇ ਸੁਸ਼ਮਿਤਾ ਸੇਨ ਨਜ਼ਰ ਆਉਣ ਵਾਲੀਆਂ ਹਨ। ਇਹਨਾਂ ਦਿਨਾਂ ਵਿੱਚ ਇਸ ਫ਼ਿਲਮ ਦੇ ਪ੍ਰੋਮੋ ਦਿਖਾਏ ਜਾ ਰਹੇ ਹਨ ਅਤੇ ਇਸ ਗੱਲ ਨੂੰ ਲੈ ਕੇ ਦੋਵੇ ਡਿਸਟਰਬ ਹਨ।

Date:2009-09-13 Time:00:07:03

ਮੇਰਾ ਵੀ ਵਿਆਹ ਕਰਾ ਦਿਉਂ ਯਾਰ

ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਸਲਮਾਨ ਖਾਨ ਕੁੱਝ ਚਿੰਤਾਵਾਂ ਵਿੱਚ ਨਜ਼ਰ ਆ ਰਹੇ ਹਨ। ਇਹ ਚਿੰਤਾ ਹੈ ਉਹਨਾਂ ਦੇ ਵਿਆਹ ਦੀ। ਇਸ ਬਾਰੇ ਵਿੱਚ ਉਹ ਵੱਖਰੇ ਅੰਦਾਜੇ ਵਿੱਚ ਕਹਿ ਰਹੇ ਹਨ।

Date:2009-09-13 Time:00:07:03

ਮਾਈਕ੍ਰੋਸੌਫਟ-ਟੀਸੀਐਸ ਦਾ ਗੱਠਜੋੜ

ਨਵੀਂ ਦਿੱਲੀ - ਦੇਸ਼ ਵਿੱਚ ਵਰਚੁਅਲ ਤਕਨੀਕ ਨੂੰ ਬੜ੍ਹਾਵਾ ਦੇਣ ਲਈ ਸੌਫਟਵੇਅਰ ਕੰਪਨੀ ਮਾਈਕ੍ਰੋਸੌਫਟ ਅਤੇ ਟਾਟਾ ਕੰਸਲਟੈਂਸੀ ਸਰਵਿਸੇਜ (ਟੀਸੀਐਸ) ਨੇ ਮਿਲ ਕੇ ਚੇਨੰਈ ਵਿੱਚ ਵਰਚੁਅਲਾਈਜੇਸ਼ਨ ਕੇਂਦਰ ਸਥਾਪਿਤ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਕੇਂਦਰ ਵਿੱਚ ਮਾਈਕ੍ਰੋਸੌਫਟ ਦੀ ਸ਼੍ਰੇਸ਼ਠ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ।

Date:2009-09-13 Time:00:07:01

ਵਿਪਰੋ, ਇੰਫੋਸਿਸ ਨੂੰ ਬੰਗਾਲ 'ਚ ਬਣਾਈ ਰੱਖਣ ਦੀ ਕੋਸ਼ਿਸ਼

ਕੋਲਕਾਤਾ - ਪੱਛਮੀ ਬੰਗਾਲ ਸਰਕਾਰ ਆਈਟੀ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ ਇੰਫੋਸਿਸ ਅਤੇ ਵਿਪਰੋ ਨੂੰ ਰਾਜ ਵਿੱਚ ਨਿਵੇਸ਼ਕਰਤਾ ਦੇ ਰੂਪ ਵਿੱਚ ਬਣਾਈ ਰੱਖਣ ਲਈ ਉਹਨਾਂ ਨੂੰ ਭੂਮੀ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੱਛਮੀ ਬੰਗਾਲ ਦੇ ਅਵਾਸ ਮੰਤਰੀ ਗੌਤਮ ਦੇਵ ਨੇ ਇੱਕ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਕੁਝ ਅਜਿਹਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਨਾਲ ਆਈਟੀ ਕੰਪਨੀਆਂ ਵਿਪਰੋ ਅਤੇ ਇੰਫੋਸਿਸ ਨੂੰ ਰਾਜ ਵਿੱਚ ਬਣਾਈ ਰੱਖਿਆ ਜਾ ਸਕੇ, ਰੋਕਿਆ ਜਾ ਸਕੇ।

Date:2009-09-13 Time:00:07:01

ਹਿਲਟਨ ਦੇ ਬੋਲ ਡਿਕਸ਼ਨਰੀ 'ਚ

ਲੰਡਨ - ਜਦੋਂ "ਆਕਸਫੋਰਡ ਡਿਕਸ਼ਨਰੀ ਆਫ਼ ਕੋਟਸ" ਦੇ ਪੰਨਿਆਂ ਨੂੰ ਪਲਟੋਗੇ ਤਾਂ ਉੱਥੇ ਤੁਹਾਨੂੰ ਹੌਲੀਵੁੱਡ ਦੀ ਮਸ਼ਹੂਰ ਸੋਸ਼ਲਾਈਟ ਪੈਰਿਸ ਹਿਲਟਨ ਦੇ ਬੋਲ ਵੀ ਵਿਖਾਈ ਪੈਣਗੇ।

Date:2009-09-13 Time:00:07:01

3-ਜੀ ਲਈ ਸਪੈਕਟ੍ਰਮ ਜਾਰੀ ਕਰਨ 'ਤੇ ਚਰਚਾ

ਨਵੀਂ ਦਿੱਲੀ - ਕੈਬੀਨੇਟ ਸਕੱਤਰ ਨੇ ਰੱਖਿਆ ਵਿਭਾਗ ਦੁਆਰਾ ਖਾਲੀ ਕੀਤੇ ਜਾਣ ਵਾਲੇ 3-ਜੀ ਸਪੈਕਟ੍ਰਮ 'ਤੇ ਨਿਗਰਾਨੀ ਲਈ ਰੱਖਿਆ ਅਤੇ ਦੂਰਸੰਚਾਰ ਸਕੱਤਰਾਂ ਨਾਲ ਅੱਜ ਇੱਕ ਬੈਠਕ ਕੀਤੀ।

Date:2009-09-13 Time:00:07:01

ਮੈਡੋਨਾ ਦੇ ਜਲਵੇ ਅਸ਼ੁਭ ਸ਼ਗਨ

ਲੰਡਨ : ਪੌਪ ਸਿੰਗਰ ਮੈਡੋਨਾ ਨੇ ਕਦੇ ਸੁਫ਼ਨੇ ਵਿੱਚ ਵੀ ਇਹ ਨਹੀਂ ਸੋਚਿਆ ਸੀ ਕਿ ਉਹਨਾਂ ਦੇ ਬੁਲਗਾਰੀਆ ਜਾਣ ਨਾਲ ਐਨਾ ਹੰਗਾਮਾ ਮੱਚ ਜਾਵੇਗਾ।

Date:2009-09-13 Time:00:07:01

ਮ੍ਰਿਤ ਘੋਸ਼ਿਤ ਔਰਤ ਜਾਂਚ ਟੀਮ ਕੋਲ ਪੁੱਜੀ

ਮੋਗਾ : ਪੰਜਾਬ ਪੁਲਿਸ ਦੁਆਰਾ ਮ੍ਰਿਤ ਘੋਸ਼ਿਤ ਕਰ ਦਿੱਤੀ ਗਈ ਔਰਤ ਅੱਜ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋ ਗਈ। ਆਪਣੇ ਪਤੀ ਚਮਕੌਰ ਸਿੰਘ ਨਾਲ ਝਗੜ੍ਹਾ ਹੋਣ ਦੇ ਬਾਅਦ ਗੁੱਸੇ ਹੋਕੇ 35 ਸਾਲਾ ਚਰਨਜੀਤ ਕੌਰ ਪਿਛਲੇ ਮਹੀਨੇ ਪੂਰਬੀ ਜਲਾਲਾਬਾਦ ਸਥਿਤ ਆਪਣੇ ਘਰੋਂ ਚਲੀ ਗਈ ਸੀ।

Date:2009-09-13 Time:00:07:01

ਪਾਇਲਟਾਂ ਦਾ ਅੰਦੋਲਨ 5ਵੇਂ ਵੀ ਦਿਨ ਜਾਰੀ

ਨਵੀਂ ਦਿੱਲੀ -ਜੈੱਟ ਏਅਰਵੇਜ਼ ਦੇ ਪਾਇਲਟਾਂ ਦਾ ਅੰਦੋਲਨ ਅੱਜ ਪੰਜਵੇਂ ਦਿਨ ਵੀ ਜਾਰੀ ਹੈ, ਜਿਸਦੇ ਚੱਲਦਿਆਂ ਜੈੱਟ ਨੂੰ ਅੱਜ ਆਪਣੀਆਂ 281 ਉਡਾਨਾਂ ਰੱਦ ਕਰਨੀਆਂ ਪਈਆਂ।

Date:2009-09-13 Time:00:07:01

ਕੱਲ੍ਹ ,ਅੱਜ ਅਤੇ ਕੱਲ੍ਹ ਦਾ ਸੁਖਬੀਰ

ਬਾਦਲ ਦਾ ਨਾਂ ਮੂੰਹ ‘ਤੇ ਆਉਂਦਿਆ ਹੀ ਸਾਹਮਣੇ ਵਾਲਾ ਸੋਚੀਂ ਪੈ ਜਾਂਦਾ ਹੈ ਕਿ ਬਾਈ ਹੁਣ ਕਿਹੜੇ ਬਾਦਲ ਦੀ ਗੱਲ ਹੋਵੇਗੀ,ਪੰਜਾਬ ਦੇ ਚੌਥੀ ਵਾਰ ਮੁੱਖਮੰਤਰੀ ਦੀ ਗੱਦੀ ‘ਤੇ ਬੈਠੇ ਹੋਏ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੀ ਜਾਂ ਫ਼ਿਰ ਉਨ੍ਹਾ ਦੇ ਹੁਣ ਦੂਜੀ ਵਾਰ ਫ਼ਿਰ ਉੱਪ ਮੁੱਖਮੰਤਰੀ ਦੀ ਕੁਰਸੀ ‘ਤੇ ਬੈਠੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ,ਜਿਸ ਨੂੰ ਕਈ ਲੀਡਰਾਂ ਵੱਲੋਂ ਹਾਲੇ ਵੀ ‘ਕਾਕਾ ਜੀ’ ਕਹਿ ਕੇ ਸੱਦਿਆ ਜਾਂਦਾ ਹੈ।ਹਾਂ ਜੀ,ਅੱਜ ਆਪਾਂ ਇੱਥੇ ਗੱਲ ਕਰਾਂਗੇ ਉੱਪਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦੀ। ਗੱਲ ਕਰਾਂਗੇ ਕੱਲ੍ਹ ਦੇ,ਅੱਜ ਦੇ ਅਤੇ ਭਵਿੱਖ ਦੇ ਸੁਖਬੀਰ ਦੀ।

Date:2009-09-13 Time:00:07:01

ਅਮਰੀਕਾ ਵਿੱਚ 92ਵੀਂ ਬੈਂਕ ਬੰਦ

ਵਾਸ਼ਿੰਗਟਨ : ਅਮਰੀਕਾ ਦੀ ਲੀਮੈਨ ਬ੍ਰਦਰਜ਼ ਬੈਂਕ ਦੇ ਬੰਦ ਹੋਣ ਦੇ ਠੀਕ ਇੱਕ ਵਰ੍ਹੇ ਬਾਅਦ ਆਰਥਿਕ ਮੰਦੀ ਦੇ ਮਗਰਮੱਛ ਨੇ ਦੇਸ਼ ਦੀ ਚੌਥੀ ਵੱਡੀ ਕੋਰਸ ਬੈਂਕ ਨੂੰ ਵੀ ਨਿਗਲ ਲਿਆ ਹੈ ਤੇ ਅਮਰੀਕਾ ਵਿੱਚ ਇਸ ਵਰ੍ਹੇ ਬੰਦ ਹੋਣ ਵਾਲੀ ਇਹ 92ਵੀਂ ਬੈਂਕ ਹੈ।

Date:2009-09-13 Time:00:07:01

ਅਮਰੀਕਾ ਚੀਨ 'ਚ ਆਯਾਤ ਕਰ ਨੂੰ ਲੈਕੇ ਠਣੀ

ਪੇਈਚਿੰਗ : ਅਮਰੀਕਾ ਵੱਲੋਂ ਚੀਨ ਨਿਰਮਿਤ ਟਾਇਰਾਂ ਉੱਤੇ 35 ਫੀਸਦੀ ਹੋਰ ਆਯਾਤ ਟੈਕਸ ਲਗਾਉਣ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਜੋਰਦਾਰ ਵਿਵਾਦ ਖੜ੍ਹਾ ਹੋ ਗਿਆ ਹੈ।

Date:2009-09-13 Time:00:07:01

ਰਾਜਦ 'ਚ ਉਮੀਦਵਾਰਾਂ ਦੀ ਕਮੀ:ਨੀਤਿਸ਼

ਮੁੰਗੇਰ - ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਰਾਸ਼ਟਰੀ ਜਨਤਾ ਦਲ(ਰਾਜਦ) ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਉੱਪਰ ਆਰੋਪ ਲਗਾਇਆ ਕਿ ਉਹਨਾਂ ਦੀ ਸਿਆਸੀ ਹਾਲਤ ਇੰਨ੍ਹੀ ਖਰਾਬ ਹੋ ਗਈ ਹੈ ਕਿ ਉਹਨਾਂ ਦੀ ਪਾਰਟੀ ਵਿਚ ਉਮੀਦਵਾਰ ਨਹੀਂ ਮਿਲ ਰਹੇ ਹਨ ਅਤੇ ਉਹਨਾਂ ਨੂੰ ਦੂਜੀ ਪਾਰਟੀ ਤੋਂ ਉਮੀਦਵਾਰ ਉਧਾਰ ਲੈਣੇ ਪੈ ਰਹੇ ਹਨ।

Date:2009-09-13 Time:00:07:01

ਡਿਸਕਵਰੀ ਦੀ ਸਫਲਤਾਪੂਰਵਕ ਵਾਪਸੀ

ਕੈਲੀਫੋਰਨੀਆ : ਅਮਰੀਕੀ ਪੁਲਾੜ ਯਾਨ ਡਿਸਕਵਰੀ ਆਪਣੀ 14 ਰੋਜ਼ਾ ਕੌਮਾਂਤਰੀ ਪੁਲਾੜ ਸਟੇਸ਼ਨ ਯਾਤਰਾ ਦੀ ਸਮਾਪਤੀ ਦੇ ਬਾਅਦ ਐਡਵਰਡ ਏਅਰਫੋਰਸ ਦੇ ਹਵਾਈ ਅੱਡੇ ਉੱਤੇ ਸਫ਼ਲਤਾਪੂਰਵਕ ਉਤਰ ਗਿਆ।

Date:2009-09-13 Time:00:07:01

ਝਾਰਖੰਡ ਭਾਜਪਾ ਦੀ ਰਾਜਪਾਲ ਤੋਂ ਮੰਗ

ਰਾਂਚੀ - ਝਾਰਖੰਡ ਵਿਚ ਭਾਰਤੀ ਜਨਤਾ ਪਾਰਟੀ(ਭਾਜਪਾ) ਦੇ ਸਾਬਕਾ ਰਾਜ ਪ੍ਰਧਾਨ ਅਤੇ ਸੰਸਦ ਮੈਂਬਰ ਪੀਐਨ ਸਿੰਘ ਨੇ ਰਾਜਪਾਲ ਕੇ. ਸ਼ੰਕਰ ਨਾਰਾਇਣ ਨੂੰ ਗਰੀਬਾਂ ਦੇ ਜਟਿੱਲ ਰੋਗਾਂ ਲਈ ਪੈਸਾ ਦੇਣ, ਪੀਣ ਵਾਲੇ ਪਾਣੀ ਦੀ ਸੁਵਿਧਾ, ਰਾਸ਼ਨ ਕਾਰਡ ਅਤੇ ਜਨਤਾ ਦਰਬਾਰ ਲਗਾਉਣ ਦੀ ਮੰਗ ਕੀਤੀ।

Date:2009-09-13 Time:00:07:01

ਰੂਸ 'ਚ ਚਾਰ ਅੱਤਵਾਦੀ ਹਲਾਕ

ਮਾਸਕੋ - ਰੂਸ ਦੇ ਦਾਗਿਸਤਾਨ ਰਾਜ ਵਿਚ ਅੱਤਵਾਦ ਰੋਧੀ ਬਲਾਂ ਦੀ ਕਾਰਵਾਈ ਵਿਚ ਚਾਰ ਅੱਤਵਾਦੀ ਹਲਾਕ ਹੋ ਗਏ ਹਨ।ਪੁਲਿਸ ਬੁਲਾਰੇ ਨੇ ਰੂਸੀ ਖਬਰ ਸੰਮਤੀ ਨੂੰ ਦੱਸਿਆ ਕਿ ਰਾਜ ਦੀ ਰਾਜਧਾਨੀ ਮਾਖਚਕਲਾ ਦੇ ਬਾਹਰੀ ਇਲਾਕੇ ਵਿਚ ਅੱਜ ਸਵੇਰੇ ਇਹ ਕਾਰਵਾਈ ਹੋਈ।

Date:2009-09-13 Time:00:07:01

ਜ਼ਾਰੀ ਰਹੇਗਾ ਆਰਥਿਕ ਸੰਕਟ:ਕਾਨ

ਬਰਲਿਨ - ਕੌਮਾਂਤਰੀ ਮੁੱਦਰਾ ਕੋਸ਼(ਆਈਐਮਐਫ) ਦੇ ਪ੍ਰਬੰਧ ਨਿਦੇਸ਼ਕ ਡੋਮਿਨਿਕ ਸਟ੍ਰਾਸ ਕਾਨ ਨੇ ਕਿਹਾ ਹੈ ਕਿ ਮੌਜੂਦਾ ਸੰਸਾਰਕ ਆਰਥਿਕ ਸੰਕਟ ਅੱਗੇ ਵੀ ਜ਼ਾਰੀ ਰਹੇਗਾ ਅਤੇ ਦੇਸ਼ਾਂ ਨੂੰ ਵਿੱਤੀ ਬਜ਼ਾਰ ਦੇ ਨਿਯਮ ਵਰਤਣ ਲਈ ਹੋਰ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ।

Date:2009-09-13 Time:00:07:01

ਜਿੰਦਲ ਸਟੀਲ ਨਹੀਂ ਲਗਾਵੇਗਾ ਕਾਰਖਾਨਾ

ਪੱਥਲਗਾਂਵ - ਜਿੰਦਲ ਸਟੀਲ ਐਂਡ ਪਾਵਰ ਲਿਮਟਡ ਦੀ ਛੱਤੀਸਗੜ੍ਹ ਦੇ ਜਸ਼ਪੁਰ ਜਿਲ੍ਹੇ ਵਿਚ ਕਾਰਖਾਨਾ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ।

Date:2009-09-13 Time:00:07:01

ਓਪੇਕ ਨੂੰ ਸਫਾਈ ਨਹੀਂ ਦੇਵੇਗਾ ਰੂਸ

ਮਾਸਕੋ - ਦੁਨੀਆ ਵਿਚ ਤੇਲ ਦੇ ਦੂਜੇ ਸੱਭ ਤੋਂ ਵੱਡੇ ਦਰਾਮਦਕਾਰ ਦੇਸ਼ ਰੂਸ ਨੇ ਕਿਹਾ ਹੈ ਕਿ ਤੇਲ ਉਤਪਾਦਨ ਵਧਾਉਣ ਬਾਰੇ ਉਸ ਨੂੰ ਤੇਲ ਦਰਾਮਦਕਾਰ ਦੇਸ਼ਾਂ(ਓਪੇਕ) ਨੂੰ ਸਫਾਈ ਦੇਣ ਦੀ ਲੋੜ ਨਹੀਂ ਹੈ।

Date:2009-09-13 Time:00:07:01

ਸ਼੍ਰੀਨਗਰ 'ਚ ਧਮਾਕਾ, 4 ਮਰੇ

ਸ਼੍ਰੀਨਗਰ - ਸ਼੍ਰੀਨਗਰ ਦੀ ਸੈਂਟ੍ਰਲ ਜੇਲ੍ਹ ਲਾਗੇ ਇੱਕ ਪੁਲਿਸ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਕਈ ਹੋਰ ਜ਼ਖਮੀ ਹਨ।ਸੂਚਨਾ ਮਿਲੀ ਹੈ ਕਿ ਇਹ ਬੰਬ ਇੱਕ ਕਾਰ ਵਿਚ ਰੱਖਿਆ ਗਿਆ ਸੀ।ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।

Date:2009-09-13 Time:00:07:01

ਸਰੀਰ ਦਾ ਧਿਆਨ ਰੱਖਦੀ ਹਾਂ: ਨਿਕਿਤਾ

ਸਾਬਕਾ ਮਿਸ ਇੰਡੀਆ ਅਤੇ ਅਭਿਨੇਤਰੀ ਮਿਸ ਇੰਡੀਆ ਨਿਕਿਤਾ ਆਨੰਦ ਇੱਕ ਫ਼ਿਲਮ ਵਿੱਚ ਨਜ਼ਰ ਆਉਣ ਵਾਲੀ ਹੈ। ਉਹ ਨਿਲੀਸ਼ ਮਲਹੋਤਰਾ ਦੀ ਫ਼ਿਲਮ 'ਮੋਨੋਪਾਲੀ' ਕਰ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਨਿਕਿਤਾ ਇਸ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ।

Date:2009-09-13 Time:00:07:00

ਪ੍ਰੀਤੀ ਦੀ ਲਗਨ

'ਮੈ ਔਰ ਮਿਸੇਸ ਖੰਨਾ' ਵਿੱਚ ਕੁੱਲ੍ਹ ਮਿਲਾ ਕੇ ਪ੍ਰੀਤੀ ਜ਼ਿੰਟਾ ਦਾ ਇੱਕ ਗੀਤ ਹੈ, ਪਰ ਇਸ ਇੱਕ ਗੀਤ ਲਈ ਪ੍ਰੀਤੀ ਨੇ ਉਹ ਮਿਹਨਤ ਕੀਤੀ ਹੈ ਜਿਵੇ ਉਹ ਫ਼ਿਲਮ ਦੀ ਹੀਰੋਇਨ ਹੋਣ।

Date:2009-09-13 Time:00:07:00

ਕੀ ਗਿਨੀਜ਼ ਬੁਕ ਵਿੱਚ ਜਾਵੇਗਾ ਪ੍ਰਿਅੰਕਾ ਦਾ ਨਾਂਅ

ਇਹ ਇੱਕ ਅਜਿਹਾ ਸਵਾਲ ਹੈ ਜਿਸ ਦੇ ਜਵਾਬ ਦਾ ਪ੍ਰਿਅੰਕਾ ਚੋਪੜਾ ਬੇਸਬ੍ਰੀ ਨਾਲ ਇੰਤਜਾਰ ਕਰ ਰਹੀ ਹੈ। ਆਸ਼ੁਤੋਸ਼ ਗੋਵਾਰੀਕਰ ਦੀ ਫ਼ਿਲਮ 'ਵਾਹਟ ਇਜ਼ ਯੁਅਰ ਰਾਸ਼ੀ' ਵਿੱਚ ਪ੍ਰਿਅੰਕਾ ਨੇ ਇੱਕ-ਦੋ ਨਹੀਂ ਬਲਕਿ 12 ਭੂਮਿਕਾਵਾਂ ਨਿਭਾਈਆਂ ਹਨ

Date:2009-09-13 Time:00:07:00


1   2  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009