Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 12 - 9 - 2009
ਸਲਮਾਨ ਖਾਨ ਅਤੇ ਰਾਣੀ ਮੁਖਰਜੀ ਦੀ ਸਥਿਤੀ ਲਗਭਗ ਇੱਕੋ ਜਿਹੀ ਹੈ। ਦੋਵਾਂ ਨੂੰ ਇਸ ਸਮੇਂ ਹਿੱਟ ਫਿਲਮ ਦੀ ਸਖ਼ਤ ਜਰੂਰਤ ਹੈ। ਸਲਮਾਨ ਦੀ ਸਥਿਤੀ ਰਾਣੀ ਤੋਂ ਥੋੜ੍ਹੀ ਬਿਹਤਰ ਹੈ, ਕਿਉਂਕਿ ਉਹਨਾਂ ਕੋਲ ਕਈ ਫਿਲਮਾਂ ਹਨ ਅਤੇ ਅੱਗੇ ਵੀ ਉਹਨਾਂ ਨੂੰ ਕਈ ਮੌਕੇ ਮਿਲਦੇ ਰਹਿਣਗੇ। ਪਰ ਰਾਣੀ ਨੂੰ ਤਾਂ ਬਸ 'ਦਿਲ ਬੋਲੇ ਹੜਿੱਪਾ' ਦਾ ਹੀ ਸਹਾਰਾ ਹੈ, ਕਿਉਂਕਿ ਉਹਨਾਂ ਕੋਲ ਹੋਰ ਕੋਈ ਫਿਲਮ ਨਹੀਂ ਹੈ। ਜੇਕਰ ਇਹ ਫਿਲਮ ਨਾ ਚੱਲੀ ਤਾਂ ਰਾਣੀ ਨੂੰ ਅੱਗੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਵੈਸੇ ਸੁਣਨ ਵਿਚ ਤਾਂ ਇਹ ਆਇਆ ਹੈ ਕਿ ਨਵੰਬਰ ਵਿੱਚ ਉਹ ਆਦਿਤਿਆ ਚੋਪੜਾ ਨਾਲ ਵਿਆਹ ਕਰਨ ਵਾਲੀ ਹੈ। ਇੱਕ ਹਿੱਟ ਫਿਲਮ ਦੇ ਕੇ ਵਿਆਹ ਕਰਨਾ ਉਹਨਾਂ ਨੂੰ ਜਿਆਦਾ ਵਧੀਆ ਲੱਗੇਗਾ। ਸ਼ਾਇਦ ਇਸ ਲਈ ਆਦਿਤਿਆ ਚੋਪੜਾ ਇਸ ਫਿਲਮ ਦਾ ਖੂਬ ਪ੍ਰਚਾਰ ਕਰ ਰਹੇ ਹਨ। ਸਲਮਾਨ ਲਈ 'ਵ Date:2009-09-12 Time:00:06:00
ਅਨੁਸ਼ਕਾ ਸ਼ਰਮਾ ਨੂੰ ਜੇਕਰ ਤੁਸੀਂ ਭੁੱਲ ਗਏ ਹੋ ਤਾਂ ਯਾਦ ਕਰਾ ਦਈਏ ਕਿ ਯਸ਼ਰਾਜ ਫਿਲਮਸ ਦੀ 'ਰੱਬ ਨੇ ਬਨਾ ਦੀ ਜੋੜੀ' ਵਿੱਚ ਉਹ ਸ਼ਾਹਰੁਖ ਖਾਨ ਦੀ ਨਾਇਕਾ ਬਣੀ ਸੀ। ਇਸ ਫਿਲਮ ਤੋਂ ਬਾਅਦ ਅਨੁਸ਼ਕਾ ਦੀ ਕੋਈ ਖ਼ਬਰ ਨਹੀਂ ਆਈ। ਯਸ਼ਰਾਜ ਫਿਲਮਸ ਨਾਲ ਕਰਾਰ ਹੋਣ ਦੇ ਕਾਰਨ ਉਹ ਬਾਹਰ ਦੀਆਂ ਫਿਲਮਾਂ ਸਾਈਨ ਨਹੀਂ ਕਰ ਸਕੀ। ਯਸ਼ਰਾਜ ਫਿਲਮਸ ਨੇ ਉਹਨਾਂ ਨੂੰ ਲੈ ਕੇ ਹਾਲਾਂਕਿ ਇੱਕ ਫਿਲਮ ਸ਼ੁਰੂ ਕੀਤੀ ਹੈ, ਪਰ ਉਹ ਚਰਚਾ ਵਿੱਚ ਨਹੀਂ ਹੈ। ਖ਼ਬਰ ਹੈ ਕਿ ਉਹਨਾਂ ਨੂੰ ਕਰਾਰ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੇ ਹਾਲ ਹੀ ਵਿੱਚ ਨਿਖਿਲ ਆਡਵਾਨੀ ਨਾਲ ਫਿਲਮ ਸਾਈਨ ਕੀਤੀ ਹੈ। ਇਸ ਫਿਲਮ ਵਿੱਚ ਉਹਨਾਂ ਦੇ ਨਾਇਕ ਅਕਸ਼ੈ ਕੁਮਾਰ ਹਨ। ਅਨੁਸ਼ਕਾ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਨਿਖਿਲ ਦੀ ਫਿਲਮ ਵਿੱਚ ਕੰਮ ਕਰ ਕੇ ਅਨੁਸ਼ਕਾ ਨੂੰ ਜਰੂਰ ਫਾਇਦਾ ਹੋਵੇਗਾ। ਦੂਜੇ Date:2009-09-12 Time:00:06:00
ਵਾਸ਼ਿੰਗਟਨ - ਅੱਤਵਾਦੀ ਅਪਰਾਧਾਂ ਦੀ ਜਾਂਚ ਵਿੱਚ ਅਮਰੀਕਾ ਦੀ ਪ੍ਰਮੁੱਖ ਖੁਫੀਆ ਏਜੰਸੀ ਸੰਘੀ ਜਾਂਚ ਬਿਓਰੋ (ਐਫਬੀਆਈ) ਭਾਰਤ ਦੀ ਇੱਕ ਸਹੀ ਸਹਿਯੋਗੀ ਹੈ। ਮੁੰਬਈ ਹਮਲਿਆਂ ਵਿੱਚ ਡੀਐਨਏ ਨਮੂਨਿਆਂ ਦੀ ਜਾਂਚ ਅਤੇ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀਪੀਐਸ) ਦਾ ਕੋਡ ਤੋੜਨ ਵਿੱਚ ਐਫਬੀਆਈ ਸਾਡੇ ਲਈ ਬਹੁਤ ਮੱਦਦਗਾਰ ਸਾਬਿਤ ਹੋਈ। Date:2009-09-12 Time:00:06:00
ਫ਼ਿਰੋਜ਼ਪੁਰ-ਭਾਰਤ ਦੀਆਂ ਸਰਹੱਦਾਂ ਦੀ ਰਾਖੀ ਹੁਣ ਬੀ.ਐਸ.ਐਫ. ਦੇ ਜਵਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾਹ ਕੇ ਔਰਤ ਮੁਲਾਜ਼ਮ ਵੀ ਕਰਨਗੀਆਂ,ਜਿਨ੍ਹਾਂ ਨੂੰ ਬੀ.ਐਸ.ਐਫ. ਦੇ ਖੜ੍ਹਕਾ ਸਥਿਤ ਸਿਖਲਾਈ ਕੈਂਪ ਵਿਚੋਂ ਸਿਖਲਾਈ ਦੇਣ ਉਪਰੰਤ ਅੱਜ ਹਿੰਦ-ਪਾਕਿ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ।ਇਸ ਨਾਲ ਹੁਣ ਸਰਹੱਦ ਪਾਰ ਤੋਂ ਔਰਤਾਂ ਰਾਹੀਂ ਹੁੰਦੀ ਤਸਕਰੀ ਨੂੰ ਰੋਕਣ 'ਚ ਮਦਦ ਮਿਲੇਗੀ। Date:2009-09-12 Time:00:06:00
ਇਲਾਹਾਬਾਦ - ਨਿਠਾਰੀ ਕਾਂਡ ਦੇ ਪ੍ਰਮੁੱਖ ਆਰੋਪੀ ਮੋਨਿੰਦਰ ਸਿੰਘ ਪੰਢੇਰ ਨੂੰ ਸ਼ੁਕਰਵਾਰ ਨੂੰ ਇਲਾਹਾਬਾਦ ਹਾਈਕੋਰਟ ਨੇ ਰਿਹਾਅ ਕਰ ਦਿੱਤਾ। ਉਸ ਨੂੰ ਸੀਬੀਆਈ ਕੋਰਟ ਨੇ ਰਿੰਪਾ ਹਲਦਰ ਮਾਮਲੇ ਵਿੱਚ ਫਾਂਸੀ ਦੀ ਸਜਾ ਸੁਣਾਈ ਸੀ। ਹਾਲਾਂਕਿ ਹੋਰ ਆਰੋਪੀ ਸੁਰਿੰਦਰ ਕੋਹਲੀ ਦੀ ਸਜਾ ਬਰਕਰਾਰ ਰਹੇਗੀ। Date:2009-09-12 Time:00:06:00
ਸ਼ਿਲਾਂਗ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਮਹੀਨੇ ਦੇ ਅੰਤ 'ਚ ਪ੍ਰਸਤਾਵਤ ਆਪਣੀ ਮੇਘਾਲਿਆ ਯਾਤਰਾ ਰੁੱਝੇਵਿਆਂ ਕਾਰਣ ਰੱਦ ਕਰ ਦਿੱਤੀ ਹੈ। Date:2009-09-12 Time:00:06:00
ਨਵੀਂ ਦਿੱਲੀ/ਮੁੰਬਈ- ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਹਵਾਈ ਕੰਪਨੀ ਜੈਟ ਏਅਰਵੇਜ਼ ਦੇ ਪਾਇਲਟਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਅੱਜ ਲਗਭਗ ਖ਼ਤਮ ਹੋ ਜਾਣ ਦੀ ਸੂਚਨਾ ਹੈ। ਮਿਲੀ ਸੂਚਨਾ ਅਨੁਸਾਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਕੈਬਨਿਟ ਮੀਟਿੰਗ ਦੌਰਾਨ ਇਸ ਸੰਕਟ 'ਤੇ ਵਿਚਾਰ ਕਰਨ ਤੋਂ ਬਾਅਦ ਇਹ ਮਾਮਲਾ ਨਿਬੇੜੇ ਵੱਲ ਵਧਿਆ। Date:2009-09-12 Time:00:06:00
ਅੰਮ੍ਰਿਤਸਰ/ਅਟਾਰੀ -ਦੇਸ਼ ਦੀ ਰਾਖੀ ਲਈ ਸਰਹੱਦ 'ਤੇ ਤੈਨਾਤ ਬੀ.ਐਸ.ਐਫ਼. ਵਿਚ ਪਹਿਲੀ ਵਾਰ ਭਰਤੀ ਕੀਤੀਆਂ ਗਈਆਂ ਕੁੜੀਆਂ ਅੱਜ 11 ਸਤੰਬਰ ਨੂੰ ਪਹਿਲੀ ਵਾਰ ਇਸ ਜ਼ੁੰਮੇਵਾਰੀ ਨੂੰ ਸਾਂਭਣਗੀਆਂ।ਇਸ ਸਬੰਧ 'ਚ ਅਟਾਰੀ ਸਰਹੱਦ ਵਿਖੇ ਇਕ ਸੰਖੇਪ ਸਮਾਗਮ ਸਮੇਂ ਇਹ ਨਵ-ਨਿਯੁਕਤ ਕੁੜੀਆਂ ਸਰਹੱਦ 'ਤੇ ਡਿਊਟੀ ਦੇਣਗੀਆਂ। Date:2009-09-12 Time:00:06:00
page no.2 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |