Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 11 - 9 - 2009

ਦਿਲ ਬੋਲੇ ਹੜਿੱਪਾ ਦਾ ਗੀਤ

ਰਾਣੀ ਮੁਖਰਜੀ ਦੇ ਪ੍ਰਸ਼ੰਸਕਾਂ ਵਿੱਚ ਰਾਖੀ ਸਾਵੰਤ ਦਾ ਵੀ ਨਾਂਅ ਹੈ ਅਤੇ 'ਦਿਲ ਬੋਲੇ ਹੜਿੱਪਾ' ਵਿੱਚ ਰਾਖੀ ਨੂੰ ਰਾਣੀ ਨਾਲ ਕੰਮ ਕਰਨ ਦਾ ਮੌਕਾ ਮਿਲ ਹੀ ਗਿਆ ਹੈ। ਰਾਖੀ ਫ਼ਿਲਮ ਵਿੱਚ ਹੈ ਤਾਂ ਗੀਤ ਡਾਂਸ ਜਰੂਰ ਹੋਵੇਗਾ।

Date:2009-09-11 Time:00:00:51

ਦਿਲ ਬੋਲੇ ਹੜਿੱਪਾ: ਪ੍ਰੋਮੋ ਨੰ. 2

'ਦਿਲ ਬੋਲੇ ਹੜਿੱਪਾ' ਦੇ ਪ੍ਰੋਮੋ ਇਹਨਾਂ ਦਿਨਾਂ ਵਿੱਚ ਧੂਮ ਮਚਾ ਰਹੇ ਹਨ। ਸ਼ਾਹਿਦ ਕਪੂਰ ਅਤੇ ਰਾਣੀ ਦੀ ਜੋੜੀ ਚੰਗੀ ਲਗ ਰਹੀ ਹੈ ਅਤੇ ਸਭ ਜਾਣ ਗਏ ਹਨ ਕਿ ਪੰਜਾਬ ਦੀ ਮਸਤੀ ਦੇ ਨਾਲ ਕ੍ਰਿਕੇਟ ਦਾ ਧਮਾਲ ਇਸ ਫ਼ਿਲਮ ਦਾ ਅਕਰਸ਼ਨ ਹੈ।

Date:2009-09-11 Time:00:00:51

ਜੈਨ 'ਚ ਹਿੱਸੇਦਾਰੀ 'ਤੇ ਅਜੇ ਵਿਚਾਰ ਨਹੀਂ-ਬੀਐਸਐਨਐਲ

ਨਵੀਂ ਦਿੱਲੀ - ਸਰਵਜਨਕ ਖੇਤਰ ਦੀਆਂ ਦੋ ਦੂਰ ਸੰਚਾਰ ਕੰਪਨੀਆਂ ਬੀਐਸਐਨਐਲ ਅਤੇ ਐਮਟੀਐਨਐਲ ਨੇ ਅੱਜ ਸਪੱਸ਼ਟ ਕੀਤਾ ਕਿ ਉਹਨਾਂ ਨੇ ਫਿਲਹਾਲ ਕੁਵੈਤ ਦੀ ਦੂਰਸੰਚਾਰ ਕੰਪਨੀ ਜੈਨ ਵਿੱਚ 46 ਫੀਸਦੀ ਦੀ ਹਿੱਸੇਦਾਰੀ ਦੇ ਅਧਿਗ੍ਰਹਿਣ ਲਈ ਕੰਸੋਰਟੀਅਮ ਵਿੱਚ ਹਿੱਸੇਦਾਰੀ 'ਤੇ ਵਿਚਾਰ ਨਹੀਂ ਕੀਤਾ ਹੈ।

Date:2009-09-11 Time:00:00:49

ਬੀਪੀਸੀਐੱਲ ਦਾ ਕਿੰਗਫਿਸ਼ਰ ਵੱਲ ਖੜ੍ਹਾ ਬਕਾਇਆ

ਮੁੰਬਈ- ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮੀਟੇਡ (ਬੀਪੀਸੀਐੱਲ) ਨੇ ਕਿਹਾ ਕਿ ਨਿੱਜੀ ਖੇਤਰ ਦੀ ਕਿੰਗਫਿਸ਼ਰ ਏਅਰਲਾਇੰਸ ਨੇ ਉਸਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ, ਤਾਂ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Date:2009-09-11 Time:00:00:49

ਧਨਲਛਮੀ ਬੈਂਕ ਨੇ ਇੰਟਰਨੈਟ ਬੈਂਕਿੰਗ ਸੇਵਾ ਸ਼ੁਰੂ ਕੀਤੀ

ਮੁੰਬਈ - ਧਨਲਛਮੀ ਬੈਂਕ ਨੇ ਦੇਸ਼ ਭਰ ਵਿੱਚ ਆਪਣਾ ਦਾਇਰਾ ਵਧਾਉਣ ਦੀ ਦਿਸ਼ਾ ਵਿੱਚ ਅੱਜ ਆਪਣੇ ਗਾਹਕਾਂ ਲਈ ਇੰਟਰਨੈਟ ਬੈਂਕਿੰਗ ਸੇਵਾ ਸ਼ੁਰੂ ਕੀਤੀ। ਬੈਂਕ ਦੁਆਰਾ ਜਾਰੀ ਇੱਕ ਨੋਟਿਸ ਦੇ ਮੁਤਾਬਿਕ ਬੈਂਕ ਦੇਸ਼ ਭਰ ਵਿੱਚ ਆਪਣਾ ਦਾਇਰਾ ਵਧਾਉਣ ਲਈ ਤਕਨੀਕ ਦਾ ਬਿਹਤਰ ਇਸਤੇਮਾਲ ਕਰ ਰਿਹਾ ਹੈ। ਬੈਂਕ ਆਪਣੇ ਗਾਹਕਾਂ ਨੂੰ ਜਿਆਦਾ ਤੋਂ ਜਿਆਦਾ ਸੁਵਿਧਾ ਉਪਲਬਧ ਕਰਾਉਣ ਲਈ ਵਚਨਬੱਧ ਹੈ।

Date:2009-09-11 Time:00:00:49

ਰਜਨੀਕਾਂਤ ਨੂੰ ਵੀ ਸਾਡੀ ਨਾਂਹ ਨਹੀਂ : ਗਾਂਧੀ

ਚੈਨਈ- ਕਾਂਗਰਸ ਮੁੱਖ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੇਕਰ ਅਭਿਨੇਤਾ ਰਜਨੀਕਾਂਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਉਹਨਾਂ ਦਾ ਸੁਆਗਤ ਹੈ।

Date:2009-09-11 Time:00:00:49

ਭਾਰਤੀ ਕੰਪਨੀਆਂ ਦੇ ਭਰਤੀ ਅਭਿਆਨ 'ਚ ਤੇਜ਼ੀ

ਨਵੀਂ ਦਿੱਲੀ - ਦੇਸ਼ 'ਚ ਪੇਸ਼ੇਵਰਾਂ ਅਤੇ ਪ੍ਰਬੰਧਕਾਂ ਲਈ ਨੌਕਰੀ ਦੀਆਂ ਸੰਭਾਵਨਾਵਾਂ ਕਾਫ਼ੀ ਵੱਧੀਆਂ ਹਨ ਕਿਉਂਕਿ ਦੇਸ਼ 'ਚ ਅੱਧੀਆਂ ਤੋਂ ਜ਼ਿਆਦਾ ਕੰਪਨੀਆ ਨੇ ਨਿਯੁਕਤੀਆਂ ਸ਼ੁਰੂ ਕਰ ਦਿੱਤੀਆਂ ਹਨ।

Date:2009-09-11 Time:00:00:49

ਕੋਲ ਇੰਡੀਆ ਦੀ ਹਿੱਸੇਦਾਰੀ ਵੇਚੇਗੀ ਸਰਕਾਰ

ਨਵੀਂ ਦਿੱਲੀ - ਸਰਕਾਰ ਨੇ ਸਰਵਜਨਕ ਖੇਤਰ ਦੀ ਕੋਲ ਇੰਡੀਆ ਲਿਮਿਟੇਡ 'ਚ ਆਪਣੀ 10 ਪ੍ਰਤਿਸ਼ਤ ਹਿੱਸੇਦਾਰੀ ਵੇਚਣ ਦਾ ਫੈਸਲਾ ਕੀਤਾ ਹੈ।

Date:2009-09-11 Time:00:00:49

ਭੇਲ ਨੂੰ 150 ਰੇਲ ਇੰਜਣ ਬਨਾਉਣ ਦਾ ਆਰਡਰ

ਨਵੀਂ ਦਿੱਲੀ - ਇੰਜਨੀਅਰੀ ਖਾਸ ਕਰਕੇ ਬਿਜਲੀ ਦੇ ਭਾਰੀ ਉਪਕਰਨ ਬਨਾਉਣ ਵਾਲੀ ਨਵਰਤਨ ਕੰਪਨੀ ਭਾਰਤ ਹੈਵੀ ਇਲੈਕਟ੍ਰਿਕਲਸ ਲਿਮਟਡ(ਭੇਲ) ਨੂੰ ਭਾਰਤੀ ਰੇਲਵੇ ਤੋਂ ਬਿਜਲੀ ਦੇ 150 ਇੰਜਣ ਬਨਾਉਣ ਦਾ 990 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।

Date:2009-09-11 Time:00:00:49

ਭਾਰਤ ਅਫਰੀਕੀ ਕੋਲੇ ਦਾ ਸੱਭ ਤੋਂ ਵੱਡਾ ਆਮਦਕਾਰ

ਲੰਦਨ - ਦੱਖਣੀ ਅਫਰੀਕਾ ਤੋਂ ਬੀਤੇ ਅਗਸਤ ਵਿਚ 13 ਲੱਖ ਟਨ ਕੋਲੇ ਦੀ ਆਮਦ ਦੇ ਨਾਲ ਹੀ ਭਾਰਤ ਇੱਕ ਵਾਰ ਫਿਰ ਇਸ ਕੋਲੇ ਦਾ ਸੱਭ ਤੋਂ ਵੱਡਾ ਆਮਦਕਾਰ ਬਣ ਗਿਆ।

Date:2009-09-11 Time:00:00:49

ਦੁਬਈ 'ਚ ਬਣੇ ਸਭ ਤੋਂ ਉੱਚਾ ਰਿਹਾਇਸ਼ੀ ਟਾਵਰ

ਦੁਬਈ - ਥੋੜੇ ਸਮੇਂ ਦੇ ਠੰਢੇ ਪਨ ਦੇ ਬਾਅਦ ਦੁਬਈ ਇੱਕ ਵਾਰ ਫ਼ਿਰ ਸਭ ਤੋਂ ਵੱਡੇ ਅਤੇ ਸਭ ਤੋਂ ਉੱਚੇ ਦੌਰ 'ਚ ਪਰਤ ਰਿਹਾ ਹੈ।ਇੱਕ ਵਾਰ ਫ਼ਿਰ ਦੁਬਈ ਇੱਕ ਸਭ ਤੋਂ ਉੱਚੀ ਇਮਾਰਤ ਬਨਾਉਣ ਦੀ ਨਵੀਂ ਇਬਾਰਤ ਲਿਖਣ ਜਾ ਰਿਹਾ ਹੈ।

Date:2009-09-11 Time:00:00:49

ਜੇਟ ਦੀ ਹੜਤਾਲ ਨਾਲ ਏਅਰ ਇੰਡੀਆ ਦੀ ਚਾਂਦੀ

ਨਵੀਂ ਦਿੱਲੀ - ਭਾਰੀ ਘਾਟੇ ਅਤੇ ਨਗਦੀ ਦੇ ਸੰਕਟ ਦਾ ਸਾਹਮਣਾ ਕਰ ਰਹੀ ਏਅਰ ਇੰਡੀਆ ਅੱਜਕਲ੍ਹ ਚਾਂਦੀ ਕੱਟ ਰਹੀ ਹੈ।ਉਸ ਦੇ ਲਈ ਜੇਟ ਏਅਰਵੇਜ਼ ਦੀ ਹੜਤਾਲ ਵਰਦਾਨ ਸਾਬਤ ਹੋਈ ਹੈ।

Date:2009-09-11 Time:00:00:49

ਇੰਦਰਾ ਅਤੇ ਓਂਕਾਰੇਸ਼ਵਰ ਬੰਨ੍ਹ ਦੇ ਗੇਟ ਖੁਲ੍ਹੇ

ਖੰਡਵਾ - ਮੱਧਪ੍ਰਦੇਸ਼ 'ਚ ਭਾਰੀ ਮੀਂਹ ਕਾਰਣ ਜਲਸਤਰ 'ਚ ਹੋ ਰਹੇ ਵਾਧੇ ਦੇ ਚੱਲਦੇ ਨਰਮਦਾ ਨਦੀ 'ਤੇ ਬਣੇ ਇੰਦਰਾ ਸਾਗਰ ਅਤੇ ਓਂਕਾਰੇਸ਼ਵਰ ਬੰਨ੍ਹ ਦੇ ਕ੍ਰਮਵਾਰ 12 ਅਤੇ 20 ਗੇਟ ਖੋਲ੍ਹ ਦਿੱਤੇ ਗਏ ਹਨ।

Date:2009-09-11 Time:00:00:49

ਅਸਾਮ 'ਚ ਪੁੱਲ ਡਿੱਗਿਆ,ਚਾਰ ਮਰੇ

ਗੁਹਾਟੀ - ਅਸਾਮ ਦੇ ਬੋਂਗਾਈਗਾਂਵ 'ਚ ਅੱਜ ਇੱਕ ਪੁਲ ਦੇ ਢਹਿਣ ਨਾਲ ਉੱਪਰ ਤੋਂ ਗੁਜਰ ਰਹੀ ਬੱਸ ਦੇ ਗੁਰਾਮਾਰੀ ਨਦੀ 'ਚ ਡਿੱਗਣ ਨਾਲ ਇੱਕ ਮਹਿਲਾ ਸਮੇਤ ਘੱਟ ਤੋਂ ਘੱਟ ਚਾਰ ਲੋਕਾਂ ਦੇ ਮਰਨ ਦੀ ਆਸ਼ੰਕਾ ਹੈ।ਇਸ ਘਟਨਾ 'ਚ ਕਾਫ਼ੀ ਯਾਤਰੀ ਵੀ ਜ਼ਖਮੀ ਹੋਏ ਹਨ।

Date:2009-09-11 Time:00:00:49

ਜੇਟ ਏਅਰਵੇਜ਼ 'ਚ ਤੀਸਰੇ ਦਿਨ ਵੀ ਹੜਤਾਲ ਜ਼ਾਰੀ

ਮੁੰਬਈ - ਨਿੱਜੀ ਖੇਤਰ ਜਹਾਜ਼ ਕੰਪਨੀ ਜੇਟ ਏਅਰਵੇਜ਼ ਨੂੰ ਵੱਡੀ ਸੰਖਿਆ 'ਚ ਪਾਇਲਟਾਂ ਦੇ ਤੀਸਰੇ ਦਿਨ ਵੀ ਸਮੂਹਕ ਛੁੱਟੀ 'ਤੇ ਰਹਿਣ ਕਾਰਣ ਅੱਜ 163 ਘਰੇਲੂ ਅਤੇ 35 ਅੰਤਰਰਾਸ਼ਟਰੀ ਯਾਨੀ ਕੁੱਲ੍ਹ 198 ਉਡਾਨਾਂ ਰੱਦ ਕਰਨੀਆਂ ਪਈਆਂ,ਜਿਸ ਨਾਲ ਹਜ਼ਾਰਾਂ ਯਾਤਰੀ ਫੱਸੇ ਰਹੇ।

Date:2009-09-11 Time:00:00:49

ਉਤਪਾਦਨ ਵਧਾਉਣ 'ਤੇ 300 ਨਿਵੇਸ਼ ਕਰੇਗੀ ਜੇਸੀਬੀ ਇੰਡੀਆ

ਚੇਨਈ - ਨਿਰਮਾਣ ਅਤੇ ਉਪਕਰਣ ਉਦਯੋਗ ਲਈ ਬਹੁ ਉਪਯੋਗੀ ਭਾਰੀ ਮਸ਼ੀਨ ਬਨਾਉਣ ਵਾਲੀ ਪ੍ਰਮੁੱਖ ਕੰਪਨੀ ਜੇਸੀਬੀ ਇੰਡੀਆ ਲਿਮਿਟੇਡ 300 ਕਰੋੜ ਰੁੱਪਏ ਦੀ ਲਾਗਤ ਨਾਲ ਦੇਸ਼ 'ਚ ਸਥਿੱਤ ਆਪਣੇ ਦੋਨੋ ਕਾਰਖਾਨਿਆਂ ਦੀ ਉਤਪਾਦਨ ਸਮਰੱਥਾ ਵਧਾ ਰਹੀ ਹੈ।

Date:2009-09-11 Time:00:00:49

ਮੋਬਾਇਲ ਆਪਰੇਟਰਾਂ ਨੂੰ ਰਮਜਾਨ ਸਪੈਸ਼ਲ 'ਤੇ ਚੇਤਾਵਨੀ

ਕਾਹਿਰਾ- ਮਿਸਰ ਨੇ ਮੋਬਾਇਲ ਆਪਰੇਟਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਰਮਜਾਨ ਮਹੀਨੇ ਤੋਂ ਬਾਅਦ ਵੀ ਕਾਲ ਦਰਾਂ ਨੂੰ ਘੱਟ ਕਰਦੇ ਹਨ, ਤਾਂ ਉਹਨਾਂ 'ਤੇ ਨਵੇਂ ਗਾਹਕ ਬਣਾਉਣ ਦੀ ਰੋਕ ਲਗਾ ਦਿੱਤੀ ਜਾਵੇਗੀ। ਮਿਸਰ ਦੀਆਂ ਪ੍ਰਮੁੱਖ ਮੋਬਾਇਲ ਕੰਪਨੀਆਂ ਮੋਬੀਨੀਲ ਅਤੇ ਵੋਡਾਫੋਨ ਇਜਿਪਟ ਨੇ ਰਮਜਾਨ ਦੇ ਦੌਰਾਨ ਗਾਹਕਾਂ ਨੂੰ ਪੰਜ ਪੈਸਟ੍ਰੈਸ (ਇੱਕ ਸੈਂਟ) 'ਤੇ ਮੋਬਾਇਲ ਕਾਲ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਰਮਜਾਨ 20 ਸਤੰਬਰ ਨੂੰ ਖਤਮ ਹੋ ਰਿਹਾ ਹੈ।

Date:2009-09-11 Time:00:00:49

ਲੀਜ਼ਾ ਰੇ ਨੂੰ ਕੈਂਸਰ

ਅਭਿਨੇਤਰੀ ਲੀਜ਼ਾ ਰੇ ਨੂੰ 'ਮਾਈਲੋਮਾ' ਨਾਂਅ ਦੀ ਬੀਮਾਰੀ ਹੋ ਗਈ ਹੈ ਅਤੇ ਇਹ ਲਾਇਲਾਜ ਕੈਂਸਰ ਹੈ। ਇਸ ਬਾਰੇ ਵਿੱਚ ਲੀਜ਼ਾ ਨੇ ਆਪਣੇ ਬਲੌਗ ਵਿੱਚ ਲਿੱਖਿਆ ਹੈ। ਲੀਜ਼ਾ ਦੇ ਅਨੁਸਾਰ ਜੂਨ ਮਹੀਨੇ ਵਿੱਚ ਹੋਈ ਜਾਂਚ ਦੇ ਬਾਅਦ ਉਹਨਾਂ ਨੂੰ ਪਤਾ ਲਗਿਆ ਕਿ ਉਹ 'ਮਲਟੀਪਲ ਮਾਈਲੋਮਾ' ਨਾਂਅ ਦੀ ਬੀਮਾਰੀ ਦਾ ਸ਼ਿਕਾਰ ਹੋ ਚੁਕੀ ਹਨ।

Date:2009-09-11 Time:00:00:48

ਸੁਜੀਤ ਕੁਮਾਰ ਨੇ ਦੋਸਤਾਂ ਨਾਲ ਮਨਾਇਆ ਜਨਮਦਿਨ

ਸੀਨੀਅਰ ਅਭਿਨੇਤ ਅਤੇ ਫ਼ਿਲਮ ਨਿਰਮਾਤਾ ਸੁਜੀਤ ਕੁਮਾਰ ਨੇ ਪਿੱਛਲੇ ਦਿਨਾਂ ਵਿੱਚ ਆਪਣਾ 75ਵਾਂ ਜਨਮਦਿਨ ਆਪਣੇ ਖਾਸ ਦੋਸਤਾ ਦੇ ਵਿਚਕਾਰ ਮਨਾਇਆ। ਰਾਕੇਸ਼ ਰੌਸ਼ਨ, ਜਿਤੇਂਦਰ ਕੁਮਾਰ ਅਤੇ ਸੁਜੀਤ ਕੁਮਾਰ ਬਹੁਤ ਪੁਰਾਣੇ ਦੋਸਤ ਹਨ।

Date:2009-09-11 Time:00:00:48

ਅਕਸ਼ੈ ਕੁਮਾਰ ਦਾ ਕਿਲਰ ਲੁਕ

ਆਮਤੌਰ ਤੇ ਅਕਸ਼ੈ ਕੁਮਾਰ ਫ਼ਿਲਮਾਂ ਵਿੱਚ ਆਪਣੇ ਲੁਕ ਤੇ ਜਿਆਦਾ ਧਿਆਨ ਨਹੀਂ ਦਿੰਦੇ, ਪਰ 'ਬਲੂ' ਲਈ ਉਹਨਾਂ ਨੇ ਵਿਸ਼ੇਸ਼ ਲੁਕ ਅਪਣਾਇਆ ਹੈ। ਇਸ ਫ਼ਿਲਮ ਵਿੱਚ ਉਹ ਇੱਕ ਅਮੀਰ ਬਿਜਨੇਸਮੈਨ ਬਣੇ ਹੈ, ਜੋ ਚਾਹੁੰਦੇ ਹਨ ਉਹ ਪਾ ਕੇ ਹੀ ਰਹਿੰਦਾ ਹੈ।

Date:2009-09-11 Time:00:00:48

ਵਿਦਿਆਰਥੀਆਂ ਨੇ ਕੀਤਾ ਚੱਕਾ ਜਾਮ

ਅੰਮ੍ਰਿਤਸਰ-ਗਰੀਬ ਤੇ ਪੇਂਡੂ ਵਿਦਿਆਰਥੀਆਂ ਨੂੰ ਸ਼ਹਿਰ ਆ ਕੇ ਸਿੱਖਿਆ ਪ੍ਰਾਪਤੀ ਲਈ ਵਰਦਾਨ ਬਣੀ ਬੱਸ ਪਾਸ ਦੀ ਸਹੂਲਤ ਨੂੰ ਬਹਾਲ ਕਰਵਾਉਣ ਲਈ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਥਾਨਕ ਭੰਡਾਰੀ ਪੁਲ 'ਤੇ ਦਿੱਤੇ ਗਏ ਧਰਨੇ ਸਮੇਂ ਜਾਮ ਹੋਈ ਆਵਾਜਾਈ ਨੂੰ ਬਹਾਲ ਕਰਨ ਲਈ ਪੁਲਿਸ ਨੇ ਪੰਜ ਵਿਦਿਆਰਥੀ ਆਗੂਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ।

Date:2009-09-11 Time:00:00:48

ਚੰਡੀਗੜ੍ਹ ਲਾਗੇ ਭਾਰੀ ਬਾਰਿਸ਼,ਆਮ ਜੀਵਨ ਪ੍ਰਭਾਵਿਤ

ਚੰਡੀਗੜ੍ਹ - ਚੰਡੀਗੜ੍ਹ ਅਤੇ ਇਸ ਦੇ ਆਲੇ ਦੁਆਲੇ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿਚ ਬੀਤੇ 24 ਘੰਟਿਆਂ ਦੌਰਾਨ ਭਾਰੀ ਬਾਰਿਸ਼ ਕਾਰਣ ਆਮ ਜੀਵਨ ਪ੍ਰਭਾਵਿਤ ਹੋਇਆ ਹੈ।

Date:2009-09-11 Time:00:00:48

ਦੁਬਈ ਚ ਦੋ ਮਹੀਨੇ ਬਿਤਾਉਣਗੇ ਫਲਿੰਟਆਫ਼

ਲੰਦਨ - ਇੰਗਲੈਂਡ ਦੇ ਆਲਰਾਊਂਡਰ ਐਂਡ੍ਰਿਊ ਫਲਿੰਟਆਫ਼ ਨੇ ਕਿਹਾ ਹੈ ਕਿ ਗੋਢੇ ਦੀ ਸੱਟ ਤੋਂ ਉੱਭਰਨ ਲਈ ਉਹ ਦੁਬਈ 'ਚ ਦੋ ਮਹੀਨੇ ਬਿਤਾਉਣਗੇ।

Date:2009-09-11 Time:00:00:48

ਡੂਰੰਡ ਕੱਪ,ਓਨਜੀਸੀ ਨੇ ਬੀਐਸਐਫ ਨੂੰ ਹਰਾਇਆ

ਨਵੀਂ ਦਿੱਲੀ - ਡੂਰੰਡ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਲੀਫਾਇੰਗ ਦੌਰ ਦੇ ਆਖਰੀ ਦਿਨ ਅੱਜ ਓਐਨਜੀਸੀ ਨੇ ਬੀਐਸਐਫ ਨੂੰ 1-0 ਨਾਲ ਹਰਾ ਕੇ ਕੁਆਰਟਰ ਫਾਇਨਲ ਲੀਗ ਵਿਚ ਪ੍ਰਵੇਸ਼ ਕਰ ਲਿਆ।

Date:2009-09-11 Time:00:00:48

ਬਿਪਾਸ਼ਾ ਬਣੇਗੀ ਰਾਵਨ ਦੀ ਪਤਨੀ

ਮਣੀਰਤਨਮ ਦੇ ਨਾਲ ਫ਼ਿਲਮ ਕਰਨਾ ਹਰ ਕਲਾਕਾਰ ਦਾ ਸੁਪਨਾ ਹੁੰਦਾ ਹੈ ਅਤੇ ਬਿਪਾਸ਼ਾ ਦਾ ਇਹ ਸੁਪਨਾ ਪੂਰਾ ਹੋਣ ਵਾਲਾ ਹੈ। ਮਣੀ ਨੇ ਆਪਣੀ ਫ਼ਿਲਮ 'ਰਾਵਨ' ਵਿੱਚ ਬਿਪਾਸ਼ਾ ਨੂੰ ਰਾਵਨ ਦੀ ਪਤਨੀ ਮੰਦੋਦਰੀ ਦਾ ਕਿਰਦਾਰ ਨਿਭਾਉਣ ਲਈ ਚੁਣਿਆ ਹੈ।

Date:2009-09-11 Time:00:00:48


1   2  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009