Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 10 - 9 - 2009
'ਓਮ ਸ਼ਾਂਤੀ ਓਮ' ਦੀ ਰਿਲੀਜ਼ ਦੇ ਤਿੰਨ ਮਹੀਨੇ ਪਹਿਲਾਂ ਦੀਪਿਕਾ ਪਾਦੂਕੋਣ ਨੇ ਸੁਣਿਆ ਸੀ ਕਿ ਸੈਫ਼ ਅਲੀ ਖਾਨ ਨੇ ਆਪਣੀ ਘਰੇਲੂ ਫਿਲਮ ਲਈ ਨਿਰਦੇਸ਼ਕ ਇਮਤਿਆਜ਼ ਅਲੀ ਨੂੰ ਸਾਈਨ ਕੀਤਾ ਹੈ। ਦੀਪਿਕਾ ਨੇ 'ਜਬ ਵੀ ਮੈਟ', 'ਸੋਚਾ ਨਾ ਥਾ' ਇਮਤਿਆਜ਼ ਨਿਰਦੇਸ਼ਤ ਫ਼ਿਲਮਾਂ ਦੇਖ ਕੇ ਸੁਪਨਾ ਲਿਆ ਸੀ ਕਿ ਕਾਸ਼! ਉਸ ਨਾਲ ਕੰਮ ਕਰਨ ਦਾ ਮੌਕਾ ਮਿਲੇ। ਮੌਕਾ ਮਿਲਿਆ ਤੇ ਅੱਜ ਦੀਪਿਕਾ ਦੀ ਉਹੀ ਫਿਲਮ 'ਲਵ ਆਜ ਕਲ੍ਹ' ਸੁਪਰਹਿੱਟ ਹੈ। ਦਿਨਾਂ 'ਚ ਹੀ ਦੀਪਿਕਾ ਦਾ ਫਿਲਮੀ ਗ੍ਰਾਫ਼ ਉਪਰ ਉਠ ਗਿਆ ਹੈ। ਉਹ ਇਮਤਿਆਜ਼ ਨੂੰ ਸੰਵੇਦਨਸ਼ੀਲ ਨਿਰਦੇਸ਼ਕ ਮੰਨਦੀ ਹੈ। ਦੀਪਿਕਾ ਦੱਸਦੀ ਹੈ ਕਿ ਪਿਆਰ ਵੀ ਕੀ ਸ਼ੈਅ ਹੈ ਕਿਉਂਕਿ 'ਲਵ ਆਜ ਕਲ੍ਹ' ਦੇ ਸੈਟ 'ਤੇ ਸੈਫ਼ ਕਰੀਨਾ ਦੀਆਂ ਯਾਦਾਂ 'ਚ ਹੀ ਗੁਆਚਿਆ ਰਹਿੰਦਾ ਸੀ। ਮਿਸ ਤਾਂ ਦੀਪਿਕਾ ਨੇ ਵੀ ਰਣਵੀਰ ਕਪੂਰ ਨੂੰ ਕਈ ਵਾਰ ਕੀਤਾ ਪਰ ਕੰਮ ਤਾਂ ਕੰਮ ਹੈ। Date:2009-09-10 Time:00:05:10
ਦਰਸ਼ਕਾਂ ਦੇ ਚਹੇਤੇ ਅਭਿਨੇਤਾ ਅਕਸ਼ੈ ਕੁਮਾਰ ਅੱਜ 9-9-9 ਨੂੰ 42 ਸਾਲ ਦੇ ਹੋ ਗਏ ਹਨ। ਉਹਨਾਂ ਨੂੰ ਜਨਮਦਿਨ ਦੀਆਂ ਵਧਾਈਆਂ। ਬੀਤੇ ਇੱਕ ਸਾਲ ਵਿੱਚ ਅਕਸ਼ੈ ਕੁਮਾਰ ਨੇ ਕੁਝ ਫਲਾਪ ਫਿਲਮਾਂ ਦਾ ਸਾਹਮਣਾ ਕੀਤਾ ਹੈ। ਕੱਲ੍ਹ ਤੱਕ ਉਹਨਾਂ ਨੂੰ ਸੁਪਰਸਟਾਰ ਦੱਸਣ ਵਾਲੇ ਅੱਜ ਉਹਨਾਂ ਦੇ ਸੁਪਰਸਟਾਰ ਹੋਣ 'ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ। ਅਕਸ਼ੈ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਉਹਨਾਂ ਨੂੰ ਸੁਪਰਸਟਾਰ ਘੋਸ਼ਿਤ ਕੀਤਾ ਗਿਆ ਸੀ, ਜੋ 'ਖਾਨ' ਤੋਂ ਅੱਗੇ ਨਿੱਕਲ ਗਿਆ ਸੀ। ਅਕਸ਼ੈ ਵੀ ਕਹਿਣ ਲੱਗੇ ਸਨ ਕਿ ਜਰੂਰੀ ਨਹੀਂ ਹੈ ਕਿ ਸੁਪਰਸਟਾਰ ਬਣਨ ਲਈ ਖਾਨ ਸਰਨੇਮ ਹੋਵੇ। ਕਿੰਗ ਖਾਨ ਦੀ ਬਜਾਏ ਸਿੰਘ ਇਜ਼ ਕਿੰਗ ਕਿਹਾ ਜਾਣ ਲੱਗਿਆ। ਅੱਕੀ ਨੂੰ ਪਤਾ ਨਹੀਂ ਸੀ ਕਿ ਸਥਿਤੀ ਐਨੀ ਜਲਦੀ ਬਦਲ ਜਾਵੇਗੀ। ਚਾਂਦਨੀ ਚੌਂਕ ਟੂ ਚਾਈਨਾ, ਤਸਵੀਰ ਅਤੇ ਕਮਬਖਤ ਇਸ਼ਕ ਨੇ ਅਚਾਨਕ Date:2009-09-10 Time:00:05:10
ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਸੂ ਕੁਝ ਦਿਨ ਪਹਿਲਾਂ ਪ੍ਰਿਅਦਰਸ਼ਨ ਦੀ ਇੱਕ 'ਅਨਾਮ' ਫਿਲਮ ਦੀ ਕਾਡਈਕੁਡੀ ਵਿੱਚ ਸ਼ੂਟਿੰਗ ਦੇ ਦੌਰਾਨ ਫੂਡ ਪਾਇਜਨਿੰਗ ਦਾ ਸ਼ਿਕਾਰ ਹੋ ਗਈ ਸੀ। ਉਹ ਇਸ ਬਿਮਾਰੀ ਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਆ ਸਕੀ ਸੀ ਕਿ ਉਹਨਾਂ ਦੀਆਂ ਅੱਖਾਂ ਐਲਰਜੀ ਕਾਰਨ ਕੁਝ ਸੁੱਜ ਗਈਆਂ। ਬਿਪਾਸ਼ਾ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦੀਆਂ ਅੱਖਾਂ ਨੂੰ ਧੂੜ-ਮਿੱਟੀ, ਫੁੱਲਾਂ ਅਤੇ ਇੱਥੋਂ ਤੱਕ ਕਿ ਜਿਆਦਾ ਮੇਕਅੱਪ ਤੋਂ ਵੀ ਐਲਰਜੀ ਹੋ ਗਈ ਹੈ। ਇਸੇ ਕਾਰਨ ਉਹ ਆਪਣੀਆਂ ਅੱਖਾਂ 'ਤੇ ਮੇਕਅੱਪ ਕਰਨ ਤੋਂ ਪਹਿਲਾਂ ਪੂਰੀ ਸਾਵਧਾਨੀ ਵਰਤਦੀ ਹੈ। ਉਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਫੂਡ ਪਾਇਜਨਿੰਗ ਦੇ ਕਾਰਨ ਉਹ ਬਿਮਾਰ ਹੋ ਗਈ ਸੀ ਅਤੇ ਉਹਨਾਂ ਨੂੰ ਦੋ-ਤਿੰਨ ਦਿਨਾਂ ਤੱਕ ਬਿਸਤਰ 'ਤੇ ਰਹਿਣਾ ਪਿਆ ਸੀ। ਉਸੇ ਦੌਰਾਨ ਯੋਗਾ Date:2009-09-10 Time:00:05:09
ਬਲੂ(2009) ਕਮਬਖਤ ਇਸ਼ਕ (2009) 8x10 ਤਸਵੀਰ (2009) ਚਾਂਦਨੀ ਚੌਕ ਟੂ ਚਾਇਨਾ (2009) ਜੰਬੋ (2008) - ਵਾਇਸ ਓਵਰ ਸਿੰਘ ਇਜ ਕਿੰਗ (2008) ਟਸ਼ਨ (2008) ਵੈਲਕਮ (2007) ਓਮ ਸ਼ਾਂਤੀ ਓਮ (2007) - ਮਹਿਮਾਨ ਕਲਾਕਾਰ ਭੂਲਭੁਲੱਈਆ (2007) Date:2009-09-10 Time:00:05:09
ਸਿੰਘ ਇਜ਼ ਕਿੰਗ (2008) 'ਸਿੰਘ ਇਜ਼ ਕਿੰਗ' ਦਾ ਨਾਮ ਇਸ ਸੂਚੀ ਵਿੱਚ ਦੇਖ ਕੇ ਕਈ ਲੋਕ ਹੈਰਾਨ ਹੋ ਸਕਦੇ ਹਨ। ਬੇਸ਼ੱਕ ਇਸ ਫਿਲਮ ਨੂੰ ਨਾਪਸੰਦ ਕਰਨ ਵਾਲਿਆਂ ਦੀ ਗਿਣਤੀ ਵੀ ਓਨੀ ਹੀ ਹੈ, ਜਿੰਨੀ ਕਿ ਪਸੰਦ ਕਰਨ ਵਾਲਿਆਂ ਦੀ। ਇਸ ਫਿਲਮ ਵਿੱਚ ਭੀੜ ਨੂੰ ਸਿਰਫ਼ ਅਕਸ਼ੈ ਕੁਮਾਰ ਨੇ ਖਿੱਚਿਆ। ਲੋਕ ਸਿਰਫ਼ ਅੱਕੀ ਨੂੰ ਦੇਖਣ ਆਏ ਸਨ ਅਤੇ ਉਹਨਾਂ ਨੂੰ ਫਿਲਮ ਦੇ ਹੋਰ ਪੱਖਾਂ ਨਾਲ ਕੋਈ ਮਤਲਬ ਨਹੀਂ ਸੀ। ਖਾਨ ਸਮਰਾਜ ਨੂੰ 'ਸਿੰਘ ਇਜ਼ ਕਿੰਗ' ਨੇ ਹਿਲਾ ਦਿੱਤਾ। ਮੁਝਸੇ ਸ਼ਾਦੀ ਕਰੋਗੀ (2004) ਡੇਵਿਡ ਧਵਨ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਅਕਸ਼ੈ ਨੇ ਸੰਨੀ ਨਾਮਕ ਕਿਰਦਾਰ ਨਿਭਾਇਆ ਸੀ। ਫਿਲਮ ਵਿੱਚ ਸਲਮਾਨ ਖਾਨ ਵੀ ਸਨ, ਪਰ ਸੱਲੂ 'ਤੇ ਅਕਸ਼ੈ ਭਾਰੀ ਪਏ। ਮੰਨਿਆ ਕਿ ਸਲਮਾਨ ਦੀ ਬਜਾਏ ਅਕਸ਼ੈ ਦੀ ਭੂਮਿਕਾ ਪ੍ਰਭਾਵਸ਼ਾਲੀ ਸੀ, ਪਰ ਅਕਸ਼ੈ ਨੇ ਇੱਕ ਚੱਲਦੇ-ਪੁਰਜੇ ਇਨਸਾਨ ਦਾ ਚਰਿੱ Date:2009-09-10 Time:00:05:09
ਹੈਦਰਾਬਾਦ - ਭਾਰਤ ਦੀ ਸਭ ਤੋਂ ਵੱਡੀ ਅਤੇ ਵਿਸ਼ਵ ਦੀ ਸਭ ਤੋਂ ਤੇਜ਼ ਗਤੀ ਦੇ ਨਾਲ ਵੱਧਣ ਵਾਲੀ ਮਾਈਕ੍ਰੋਫਾਇਨੈਂਸ ਕੰਪਨੀ ਐੱਸਕੇਐੱਸ ਮਾਈਕ੍ਰੋਫਾਇਨੈਂਸ ਨੇ ਦੇਸ਼ ਭਰ ਵਿੱਚ 50 ਲੱਖ ਤੋਂ ਜਿਆਦਾ ਔਰਤਾਂ ਨੂੰ ਕਰਜ਼ਾ ਦਿੱਤਾ ਹੈ। Date:2009-09-10 Time:00:05:08
ਨਵੀਂ ਦਿੱਲੀ - ਕੰਪਿਊਟਰ ਅਤੇ ਲੈਪਟਾਪ ਨਿਰਮਾਤਾ ਕੰਪਨੀ ਐੱਚਸੀਐੱਲ ਇੰਫੋਸਿਸਟਮ ਲਿਮੀਟੇਡ ਦੇ ਜੂਨ ਵਿੱਚ ਸਮਾਪਤ ਤਿਮਾਹੀ ਦੇ ਦੌਰਾਨ ਸ਼ੁਧ ਲਾਭ ਵਿੱਚ 7.24 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ। Date:2009-09-10 Time:00:05:07
ਸੰਘਾਈ - ਦੱਖਣੀ ਕੋਰੀਆ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਹੁੰਡਈ ਮੋਟਰ ਚੀਨ ਵਿਖੇ ਆਪਣੇ ਤੀਜੇ ਪਲਾਂਟ ਦਾ ਨਿਰਮਾਣ ਅਗਲੇ ਵਰ੍ਹੇ ਸ਼ੁਰੂ ਕਰੇਗੀ। ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਇਸ ਪਲਾਂਟ ਦੀ ਨਿਰਮਾਣ ਸਮਰੱਥਾ ਤਿੰਨ ਲੱਖ ਵਾਹਨ ਹੋਵੇਗੀ। Date:2009-09-10 Time:00:05:07
ਪੇਈਚਿੰਗ- ਚੀਨ ਦੀਆਂ ਦੋ ਪ੍ਰਮੁੱਖ ਤੇਲ ਕੰਪਨੀਆਂ ਦੇ ਗੈਸੋਲੀਨ, ਡੀਜ਼ਲ ਅਤੇ ਮਿੱਟੀ ਦੇ ਤੇਲ ਭੰਡਾਰ ਵਿੱਚ ਅਗਸਤ ਮਹੀਨੇ ਦੌਰਾਨ ਜੁਲਾਈ ਦੀ ਤੁਲਨਾ ਵਿੱਚ 7.4 ਪ੍ਰਤੀਸ਼ਤ ਦੀ ਕਮੀ ਆਈ ਹੈ। Date:2009-09-10 Time:00:05:07
ਨਿਊਯਾਰਕ - ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਂਸਦ ਆਸਕਰ ਫਰਨਾਂਡੀਜ਼ ਨੂੰ ਅਲਪ ਸੰਖਿਅਕ ਸਮੁਦਾਇ ਦੀ ਸੇਵਾ ਦੇ ਲਈ ਨੈਲਸਨ ਮੰਡੇਲਾ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। Date:2009-09-10 Time:00:05:07
ਇਸਲਾਮਾਬਾਦ - ਪਾਕਿਸਤਾਨ ਦੇ ਬਲੋਚਿਸਤਾਨ ਵਿਖੇ ਰਾਜਧਾਨੀ ਕਵੇਟਾ ਦੇ ਨੇੜੇ ਅਣਪਛਾਤੇ ਹਮਲਾਵਰਾਂ ਨੇ ਅਫ਼ਗਾਨਿਸਤਾਨ ਵਿੱਚ ਉੱਤਰ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਫੌਜਾਂ ਦੇ ਲਈ ਤੇਲ ਲੈਕੇ ਜਾ ਰਹੇ ਟੈਂਕਰਾਂ ਉੱਤੇ ਹਮਲਾ ਕਰਕੇ ਅੱਠ ਟੈਂਕਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। Date:2009-09-10 Time:00:05:07
ਨਵੀਂ ਦਿੱਲੀ - ਵੀਰ ਅਨਰਜ਼ੀ ਐਂਡ ਇੰਫਰਾਸਟ੍ਰਕਚਰ ਲਿਮਿਟੇਡ ਦੀ ਗੁਜਰਾਤ 'ਚ 200 ਮੈਗਾਵਾਟ ਦੀ ਵਿੰਡ ਟਰਬਾਈਨ ਜੇਨਰੇਟਰ ਫਰਮਾ ਬਨਾਉਣ ਦੀ ਯੋਜਨਾ ਹੈ। Date:2009-09-10 Time:00:05:07
ਨਵੀਂ ਦਿੱਲੀ - ਪੋਲੀਮਰ ਉਤਪਾਦ ਨਿਰਮਾਤਾ ਕੰਪਨੀ ਟਾਈਮ ਟੈਕਨੋਪਲਾਸਟ ਅਤੇ ਸੋਏਲਰ ਆਰਕਾ ਸਿਸਟਮ ਦੇ ਸੰਯੁਕਤ ਉਪਕ੍ਰਮ ਨੂੰ ਦੇਸ਼ ਦੀ ਇੱਕ ਬਹੁਰਾਸ਼ਟਰੀ ਕੰਪਨੀ ਤੋਂ 20 ਕਰੋੜ ਰੁੱਪਏ ਦਾ ਆਰਡਰ ਮਿਲਿਆ ਹੈ। Date:2009-09-10 Time:00:05:07
ਵਾਸ਼ਿੰਗਟਨ - ਦੁਬਈ 'ਚ ਰਹਿਣ ਵਾਲੇ ਸ਼੍ਰੀਲੰਕਾਈ ਮੁਸਲਮਾਨਾਂ ਨੇ ਨਾ ਸਿਰਫ਼ ਪਾਕਿਸਤਾਨ ਬਲਕਿ ਈਰਾਨ ਅਤੇ ਲੀਬੀਆ ਨੂੰ ਪ੍ਰਮਾਣੂ ਸਮੱਗਰੀ ਦੀ ਅਪੂਰਤੀ ਕੀਤੀ ਹੈ।ਇਹ ਸ਼ਬਦ ਪਾਕਿਸਤਾਨ ਦੇ ਪ੍ਰਮਾਣੂ ਵਿਗਿਆਨਕ ਡਾ.ਅਬਦੁਲ ਕਾਦਰ ਖਾਨ ਨੇ ਕਹੇ। Date:2009-09-10 Time:00:05:07
ਲੰਦਨ - ਪਾਕਿਸਤਾਨ ਦਾ ਯੁੱਧ ਕਾਰਖਾਨਾ ਵਿਭਾਗ (ਪੀਓਐਫ) ਨੇ ਸੈਨਾ ਦੇ 122 ਮਿਲੀਮੀਟਰ ਰਾਕੇਟਾਂ ਦੀ ਸਮਰੱਥਾ 'ਚ ਇਜਾਫੇ ਲਈ ਫ੍ਰਾਂਸ ਦੀ ਇੱਕ ਕੰਪਨੀ ਦੇ ਨਾਲ ਸਮਝੌਤਾ ਕੀਤਾ ਹੈ। Date:2009-09-10 Time:00:05:07
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਤਜਾਕਿਸਤਾਨ ਅਤੇ ਰੂਸ ਦੀ ਯਾਤਰਾ ਨੂੰ ਉਦੇਸ਼ ਪੂਰਨ, ਸਫਲ ਅਤੇ ਇਹਨਾਂ ਦੋਵਾਂ ਦੇਸ਼ਾਂ ਨਾਲ ਜ਼ਾਰੀ ਮਿੱਤਰਾ ਨੂੰ ਜ਼ਾਹਰ ਕਰਨ ਵਾਲਾ ਕਰਾਰ ਦਿੱਤਾ। Date:2009-09-10 Time:00:05:07
ਲੰਦਨ - ਹਾਲੀਵੁੱਡ ਸਿਤਾਰਿਆਂ ਦੀ ਜ਼ਿੰਦਗੀ ਆਮ ਲੋਕਾਂ ਵਰਗੀ ਤਾਂ ਨਹੀਂ ਹੁੰਦੀ ਹੈ,ਲੇਕਿਨ ਉਨ੍ਹਾ ਦੇ ਸ਼ੌਂਕ ਆਮ ਲੋਕਾਂ ਦੀ ਤਰ੍ਹਾਂ ਜਰੂਰ ਹੁੰਦੇ ਹਨ। Date:2009-09-10 Time:00:05:07
ਮੁੰਬਈ - ਜੇਟ ਨੇ ਬੁੱਧਵਾਰ ਪੰਜ ਹੋਰ ਪਾਇਲਟਾਂ ਖਿਲਾਫ਼ ਅਨੁਸਾਸ਼ਨਤਮਕ ਕਾਰਵਾਈ ਕੀਤੀ।ਇਹ ਪਾਇਲਟ ਆਪਣੇ ਦੋ ਸੀਨੀਅਰ ਸਾਥੀਆਂ ਨੂੰ ਬਰਖਾਸਤ ਕੀਤੇ ਜਾਣ ਦੇ ਖਿਲਾਫ਼ ਸਮੂਹਕ ਛੁੱਟੀ 'ਤੇ ਚਲੇ ਗਏ ਸਨ। Date:2009-09-10 Time:00:05:07
ਚੰਡੀਗੜ੍ਹ - ਪੰਜਾਬ 'ਚ ਬਠਿੰਡਾ 'ਚ ਐਚਪੀਸੀਐਲ - ਮਿੱਤਲ ਅਨਰਜ਼ੀ ਲਿਮਿਟੇਡ (ਐਚਐਮਈਐਲ) ਦੁਆਰਾ ਸਥਾਪਤ ਕੀਤੀ ਜਾ ਰਹੀ ਤੇਲ ਰਿਫਾਇਨਰੀ ਦੀ ਪਾਈਪਲਾਈਨ ਦੀ ਸਮਰੱਥਾ ਦੁੱਗਣੀ ਕੀਤੀ ਜਾਵੇਗੀ। Date:2009-09-10 Time:00:05:07
ਲੱਗਦਾ ਹੈ ਪ੍ਰੀਤੀ ਜਿੰਟਾ ਨੇ ਰੂਪਹਲੇ ਪਰਦੇ 'ਤੇ ਅੱਗ ਭੜਕਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੋ ਸਕਦਾ ਹੈ ਇਸਦੀ ਸ਼ੁਰੂਆਤ ਸਲਮਾਨ ਖਾਨ ਦੁਆਰਾ ਬਣਾਈ ਜਾ ਰਹੀ ਫਿਲਮ 'ਮੈਂ ਔਰ ਮਿਸੇਜ ਖੰਨਾ' ਤੋਂ ਹੋਵੇ। ਪਹਿਲਾਂ ਖ਼ਬਰਾਂ ਆਈਆਂ ਸੀ ਕਿ ਪ੍ਰੀਤੀ ਇਸ ਫਿਲਮ ਲਈ ਆਈਟਮ ਸੌਂਗ ਕਰਨ ਵਾਲੀ ਹੈ। ਹੁਣ ਪਤਾ ਲੱਗਿਆ ਹੈ ਕਿ ਉਹਨਾਂ ਨੇ ਇਸ ਫਿਲਮ ਵਿੱਚ ਨਾ ਸਿਰਫ਼ ਇੱਕ ਜ਼ਬਰਦਸਤ ਆਈਟਮ ਸੌਂਗ ਕੀਤਾ ਹੈ, ਬਲਕਿ ਇੱਕ ਛੋਟੀ ਪਰ ਮਹੱਤਵਪੂਰਨ ਭੂਮਿਕਾ ਵੀ ਨਿਭਾਈ ਹੈ। ਫਿਲਮ ਵਿੱਚ ਪ੍ਰੀਤੀ ਨੇ 'ਹੈਪਪੇਨਿੰਗ' ਨਾਮ ਦਾ ਆਈਟਮ ਸੌਂਗ ਕੀਤਾ ਹੈ। ਉਹ ਦੱਸਦੀ ਹੈ ਕਿ ਫਿਲਮ ਵਿੱਚ ਉਹ ਮਹਿਮਾਨ ਭੂਮਿਕਾ ਵੀ ਕਰ ਰਹੀ ਹੈ ਅਤੇ ਗੀਤ ਤਾਂ ਹੈ ਹੀ। ਪ੍ਰੀਤੀ ਦੇ ਅਨੁਸਾਰ ਫਿਲਮ ਦੇ ਨਿਰਦੇਸ਼ਕ ਪ੍ਰੇਮ ਸੋਨੀ ਉਹਨਾਂ ਦੇ ਦੋਸਤ ਹਨ। ਫਿਰ ਮਾਮਲਾ ਇਹ ਵੀ ਹੈ ਕਿ ਸਲਮਾਨ ਅਤੇ ਪ੍ਰੇ Date:2009-09-10 Time:00:05:07
ਜੇਕਰ ਖ਼ਬਰਾਂ ਦਾ ਭਰੋਸਾ ਕੀਤਾ ਜਾਵੇ ਤਾਂ ਰਾਕੇਸ਼ ਰੌਸ਼ਨ ਦੀ ਫਿਲਮ 'ਕਾਈਟਸ' ਅਗਲੇ ਸਾਲ ਦੀ ਬਜਾਏ ਇਸੇ ਸਾਲ ਰਿਲੀਜ਼ ਹੋ ਸਕਦੀ ਹੈ। ਫਿਲਮ ਨਿਰਮਾਤਾ ਰਾਕੇਸ਼ ਰੌਸ਼ਨ ਚਾਹੁੰਦੇ ਹਨ ਕਿ ਉਹਨਾਂ ਦੀ ਫਿਲਮ ਕੁਝ ਜਲਦੀ ਰਿਲੀਜ਼ ਹੋ ਜਾਵੇ। ਦੱਸਦੇ ਹਨ ਕਿ ਫਿਲਮ ਦੇ ਨਿਰਦੇਸ਼ਕ ਪ੍ਰਿਅਦਰਸ਼ਨ ਅਤੇ ਹੀਰੋ ਰਿਤਿਕ ਰੌਸ਼ਨ ਜੀਅ-ਜਾਨ ਨਾਲ ਇਸ 'ਚ ਜੁਟੇ ਹੋਏ ਹਨ। ਖ਼ਬਰਾਂ ਦੇ ਅਨੁਸਾਰ ਅਗਲੇ ਸਾਲ 15 ਜਨਵਰੀ ਨੂੰ ਫਿਲਮ ਰਿਲੀਜ਼ ਕੀਤੇ ਜਾਣ ਦਾ ਪ੍ਰੋਗਰਾਮ ਸੀ, ਪਰ ਹੁਣ ਰਾਕੇਸ਼ ਰੌਸ਼ਨ ਚਾਹੁੰਦੇ ਹਨ ਕਿ ਇਸ ਨੂੰ ਇਸੇ ਸਾਲ ਦਸੰਬਰ ਵਿੱਚ ਰਿਲੀਜ਼ ਕੀਤਾ ਜਾਵੇ। ਉਹ ਨਹੀਂ ਚਾਹੁੰਦੇ ਹਨ ਕਿ ਉਹਨਾਂ ਦੀ ਫਿਲਮ ਦੇ ਨਾਲ ਕੋਈ ਮਹੱਤਵਪੂਰਨ ਫਿਲਮ ਰਿਲੀਜ਼ ਹੋਵੇ, ਜਦੋਂ ਕਿ ਇਸੇ ਫਿਲਮ ਨਾਲ ਆਮਿਰ ਖਾਨ ਦੀ ਫਿਲਮ '3 ਈਡੀਅਟਸ' ਰਿਲੀਜ਼ ਹੋਵੇਗੀ। ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ 'ਕ Date:2009-09-10 Time:00:05:06
ਗੱਲ ਹੈ ਵੀ ਖੁਸ਼ੀ ਦੀ ਅਤੇ ਸ਼ਾਹਿਦ ਕਪੂਰ ਬਹੁਤ ਖੁਸ਼ ਹਨ ਕਿ ਉਹਨਾਂ ਦੀ ਫਿਲਮ 'ਕਮੀਨੇ' ਕਮਾਉਣ ਵਾਲੀ ਨਿੱਕਲੀ। ਹੁਣ ਇਹ ਤੈਅ ਹੋ ਚੁੱਕਿਆ ਹੈ ਕਿ ਇਸ ਫਿਲਮ ਦਾ ਨਾਮ ਵੀ ਇਸ ਸਾਲ ਦੀਆਂ ਸਫ਼ਲ ਫਿਲਮਾਂ ਵਿੱਚ ਹੋਵੇਗਾ ਅਤੇ ਸ਼ਾਹਿਦ ਦੀ ਨਵੀਂ ਇਮੇਜ ਨੂੰ ਦਰਸ਼ਕਾਂ ਨੇ ਸਵੀਕਾਰ ਕਰ ਲਿਆ ਹੈ। ਸ਼ਾਹਿਦ ਕਹਿੰਦੇ ਹਨ ਕਿ ਇਸ ਅਲੱਗ ਰੋਲ ਨੂੰ ਉਹਨਾਂ ਨੂੰ ਇੱਕ ਪ੍ਰੀਖਿਆ ਦੀ ਤਰ੍ਹਾਂ ਲਿਆ ਅਤੇ ਉਹਨਾਂ ਦੇ ਕਈ ਮਿੱਤਰਾਂ ਨੇ ਉਹਨਾਂ ਨੂੰ ਇਹ ਰਿਸਕ ਲੈਣ ਤੋਂ ਰੋਕਿਆ ਸੀ। ਅਜਿਹੇ ਸ਼ੁਭਚਿੰਤਕਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਆਪਣੀ ਪ੍ਰੇਮੀ ਨੌਜਵਾਨ ਵਾਲੀ ਇਮੇਜ ਦੇ ਮੁਤਾਬਿਕ ਹੀ ਫਿਲਮਾਂ ਕਰਨੀਆਂ ਚਾਹੀਦੀਆਂ ਹਨ ਅਤੇ ਅਲੱਗ ਤਰ੍ਹਾਂ ਦੀ ਇਮੇਜ ਵਾਲੀ ਕੋਈ ਫਿਲਮ ਕਰਨ ਦਾ ਖਤਰਾ ਉਠਾਉਣ ਤੋਂ ਦੂਰ ਰਹਿਣਾ ਚਾਹੀਦਾ ਹੈ। ਪਰ ਸ਼ਾਹਿਦ ਨੇ ਹਿੰਮਤ ਕੀਤੀ। ਅਜਿਹਾ Date:2009-09-10 Time:00:05:06
ਹੈਦਰਾਬਾਦ - ਕਾਂਗਰਸ ਨਾਲ ਜੁੜੇ ਵਿਦਿਆਰਥੀ ਸੰਗਠਨ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦੀ ਆਂਧਰਾ ਇਕਾਈ ਨੇ ਸਰਬ ਸਹਿਮਤੀ ਨਾਲ ਇੱਕ ਪ੍ਰਸਤਾਵ ਪਾਸ ਕਰਕੇ ਮਰਹੂਮ ਮੁੱਖ ਮੰਤਰੀ ਵਾਈਐਸ ਰਾਜਸ਼ੇਖਰ ਰੈਡੀ ਨੂੰ ਦੇਸ਼ ਦਾ ਸਰਬ ਉੱਚ ਸਨਮਾਣ 'ਭਾਰਤ ਰਤਨ' ਦੇਣ ਅਤੇ ਰਾਜ ਦੀ ਕਡੱਪਾ ਲੋਕਸਭਾ ਸੀਟ ਤੋਂ ਸੰਸਦ ਮੈਂਬਰ ਅਤੇ ਰੈਡੀ ਦੇ ਪੁੱਤਰ ਵਾਈਐਸ ਜਗਨਮੋਹਨ ਰੈਡੀ ਨੂੰ ਮੁੱਖ ਮੰਤਰੀ ਬਨਾਉਣ ਦੀ ਮੰਗ ਕੀਤੀ ਹੈ। Date:2009-09-10 Time:00:05:06
ਗਵਾਲੀਅਰ - ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਵਿਧਾਇਕ ਅਜੇ ਸਿੰਘ ਨੇ ਕਿਹਾ ਕਿ ਸੱਤਾਧਾਰੀ ਦਲ ਵੱਲੋਂ ਸਿਆਸੀ ਮਸ਼ੀਨਰੀ ਦੀ ਦੁਰਵਰਤੋਂ ਦੇ ਬਾਵਜੂਦ ਰਾਜ ਵਿਚ ਭਲਕੇ ਹੋਣ ਵਾਲੀਆਂ ਦੋ ਵਿਧਾਨਸਭਾ ਹਲਕਿਆਂ ਦੀਆਂ ਉਪ ਚੌਣਾਂ ਵਿਚ ਕਾਂਗਰਸ ਹੀ ਜਿੱਤੇਗੀ। Date:2009-09-10 Time:00:05:06
ਨਵੀਂ ਦਿੱਲੀ - ਭਾਰਤ ਨੇ ਅਗਲੇ ਸਾਲ ਇੱਥੇ ਰਾਸ਼ਟਰਮੰਡਲ ਖੇਡਾਂ 'ਚ ਸ਼ਾਮਲ ਹੋਣ ਵਾਲੇ ਸਾਰੇ ਦੇਸ਼ਾਂ ਨੂੰ ਅੱਜ ਭਰੋਸਾ ਦਿਵਾਇਆ ਹੈ ਕਿ ਇਨ੍ਹਾ ਖੇਡਾਂ ਲਈ ਵਿਆਪਕ ਅਤੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਉਹ ਕਿਸੇ ਵੀ ਸਥਿੱਤੀ ਨਾਲ ਨਿਪਟਣ 'ਚ ਸਮਰੱਥ ਹਨ। Date:2009-09-10 Time:00:05:06
page no.1 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |