Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 1 - 9 - 2009
ਇੱਕ ਪੁਰਾਣੀ ਜੋੜੀ ਦੁਬਾਰਾ ਨਜ਼ਰ ਆਉਣ ਵਾਲੀ ਹੈ, ਪਰ ਇਸ ਵਾਰ ਉਹਨਾਂ ਦੇ ਅੰਦਾਜ਼ ਕੁਝ ਅਲੱਗ ਹੋਣਗੇ। ਖ਼ਬਰ ਹੈ ਕਿ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਆਉਣ ਵਾਲੀ ਫਿਲਮ 'ਦੋ ਦੂਣੀ ਚਾਰ' 'ਚ ਪਤੀ-ਪਤਨੀ ਦਾ ਰੋਲ ਕਰਨ ਜਾ ਰਹੇ ਹਨ। ਫਿਲਮ ਦਾ ਨਿਰਦੇਸ਼ਨ ਹਬੀਬ ਫੈਜਲ ਕਰਨਗੇ ਅਤੇ ਰਿਸ਼ੀ ਕਪੂਰ ਇਸ 'ਚ ਗਣਿਤ ਦੇ ਅਧਿਆਪਕ ਦਾ ਰੋਲ ਕਰਦੇ ਦਿਖਾਈ ਦੇਣ ਵਾਲੇ ਹਨ। ਉਹਨਾਂ ਦੀ ਪਤਨੀ ਦਾ ਰੋਲ ਨਿਭਾਉਣ ਵਾਲੀ ਰੀਅਲ ਲਾਈਫ 'ਚ ਵੀ ਉਹਨਾਂ ਦੀ ਧਰਮਪਤਨੀ ਨੀਤੂ ਸਿੰਘ ਫਿਲਮ ਤੋਂ ਬਹੁਤ ਉਤਸ਼ਾਹਿਤ ਹੈ। ਦੋਵੇਂ ਇੱਕ ਪੰਜਾਬੀ ਜੋੜਾ ਬਣੇ ਹਨ, ਜਿਸ 'ਚ ਨੀਤੂ ਸਿੰਘ ਨੂੰ ਸਦਾ ਬੋਲਦੀ ਰਹਿਣ ਵਾਲੀ ਪਤਨੀ ਦਾ ਰੋਲ ਮਿਲਿਆ ਹੈ। ਵਰਣਨਯੋਗ ਹੈ ਕਿ ਬੀਤੇ ਦੌਰ 'ਚ ਦੋਵਾਂ ਦੀ ਜੋੜੀ ਸੁਪਰਹਿੱਟ ਮੰਨੀ ਜਾਂਦੀ ਸੀ, ਅਤੇ ਦੋਵਾਂ ਨੇ ਕੁਝ ਯਾਦਗਾਰ ਫਿਲਮਾਂ ਦਿੱਤੀਆਂ ਹਨ। Date:2009-09-01 Time:00:01:07
ਜੇਕਰ ਇਹ ਕਿਹਾ ਜਾਵੇ ਕਿ ਇਸ ਸਮੇਂ ਛੋਟੇ ਬੱਚਨ ਦੀ ਚਾਂਦੀ ਚੱਲ ਰਹੀ ਹੈ, ਤਾਂ ਕੁਝ ਗ਼ਲਤ ਨਹੀਂ ਹੋਵੇਗਾ। ਅਭਿਸ਼ੇਕ ਕੋਲ ਨਾ ਸਿਰਫ਼ ਨਵੀਂਆਂ ਫਿਲਮਾਂ ਹਨ, ਬਲਕਿ ਪਿਛਲੇ ਸਾਲ ਹੀ ਉਹਨਾਂ ਦੀਆਂ ਦੋ ਫਿਲਮਾਂ 'ਦੋਸਤਾਨਾ' ਅਤੇ 'ਦਿੱਲੀ 6' ਨੇ ਸਫ਼ਲ ਫਿਲਮਾਂ 'ਚ ਥਾਂ ਬਣਾਈ। ਵੈਸੇ ਇਸੇ ਸਾਲ ਉਹਨਾਂ ਦੀਆਂ ਦੋ ਵੱਡੀਆਂ ਫਿਲਮਾਂ 'ਸਰਕਾਰ ਰਾਜ' ਅਤੇ 'ਦ੍ਰੋਣਾ' ਵੀ ਆਈਆਂ ਸਨ। ਫਿਲਮਾਂ ਜਰੂਰ ਵੱਡੀਆਂ ਸਨ ਅਤੇ ਚਰਚਾ 'ਚ ਵੀ ਰਹੀਆਂ, ਪਰ ਸਫ਼ਲਤਾ ਉਹਨਾਂ ਦੇ ਹੱਥ ਨਹੀਂ ਲੱਗੀ। ਆਉਣ ਵਾਲੇ ਸਮੇਂ 'ਚ ਉਹਨਾਂ ਦੀਆਂ ਕਈ ਨਵੀਆਂ ਫਿਲਮਾਂ ਦਰਸ਼ਕਾਂ ਦੀ ਅਦਾਲਤ 'ਚ ਪੇਸ਼ ਹੋਣ ਵਾਲੀਆਂ ਹਨ। ਇਹਨਾਂ 'ਚ ਸਭ ਤੋਂ ਜਿਆਦਾ ਚਰਚਿਤ ਮਣੀਰਤਨਮ ਦੀ ਫਿਲਮ 'ਰਾਵਣ' ਹੈ, ਜਿਸ 'ਚ ਅਭਿਸ਼ੇਕ ਦੇ ਨਾਲ ਉਹਨਾਂ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਵੀ ਹੈ। ਇਸਦੇ ਇਲਾਵਾ ਰਾਕੇਸ਼ ਓਮਪ੍ਰਕਾਸ਼ ਮੇਹ Date:2009-09-01 Time:00:01:07
'ਕਮੀਨੇ' ਵਾਲੇ ਵਿਸ਼ਾਲ ਭਾਰਦਵਾਜ ਦੀ ਫਿਲਮ 'ਇਸ਼ਕੀਆ' ਦੇ ਪ੍ਰੋਮੋ ਅੱਜ ਕੱਲ੍ਹ ਦਿਖਾਏ ਜਾ ਰਹੇ ਹਨ। ਪ੍ਰੋਮੋ ਨੂੰ ਦੇਖਣ ਤੋਂ ਬਾਅਦ ਸਭ ਤੋਂ ਜਿਆਦਾ ਤਾਰੀਫ਼ ਅਰਸ਼ਦ ਵਾਰਸੀ ਦੀ ਹੋ ਰਹੀ ਹੈ। ਬਾਲੀਵੁੱਡ 'ਚ ਅਰਸ਼ਦ ਨੂੰ ਜਾਨਣ ਵਾਲੇ ਕਈ ਲੋਕਾਂ ਨੇ ਅਰਸ਼ਦ ਨੂੰ ਫੋਨ ਕਰ ਕੇ ਉਹਨਾਂ ਦੇ ਲੁਕ ਅਤੇ ਪਰਫਾਰਮੈਂਸ ਲਈ ਵਧਾਈ ਦਿੱਤੀ ਹੈ। ਅਰਸ਼ਦ ਦਾ ਨਵਾਂ ਲੁਕ ਸਭ ਨੂੰ ਪਸੰਦ ਆ ਰਿਹਾ ਹੈ। ਹਾਲਾਂਕਿ ਪ੍ਰੋਮੋ 'ਚ ਅਰਸ਼ਦ ਦੇ ਕੁਝ ਦ੍ਰਿਸ਼ ਦਿਖਾਏ ਗਏ ਹਨ, ਇਸਦੇ ਬਾਵਜੂਦ ਉਹਨਾਂ ਦੇ ਅਭਿਨੈ ਦੀ ਸਭ ਤਾਰੀਫ਼ ਕਰ ਰਹੇ ਹਨ। ਜਿਸ ਹਿਸਾਬ ਨਾਲ 'ਕਮੀਨੇ' ਰਿਲੀਜ਼ ਹੋਣ ਤੋਂ ਬਾਅਦ ਸ਼ਾਹਿਦ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਧੀ ਹੈ, ਵੈਸੇ ਹੀ ਅਰਸ਼ਦ ਦੇ ਪ੍ਰਸ਼ੰਸਕਾਂ ਦੀ ਗਿਣਤੀ 'ਚ ਵੀ 'ਇਸ਼ਕੀਆ' ਰਿਲੀਜ਼ ਹੋਣ ਤੋਂ ਬਾਅਦ ਵਾਧਾ ਹੋ ਸਕਦਾ ਹੈ। Date:2009-09-01 Time:00:01:07
ਬਾਲੀਵੁੱਡ ਅਦਾਕਾਰਾ ਟਿਊਲਿਪ ਜੋਸ਼ੀ ਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਦਾ ਸੱਤ ਸਾਲ ਦਾ ਫਿਲਮੀ ਸਫ਼ਰ ਹਲੋਰੇ ਖਾਂਦਾ ਰਿਹਾ ਹੈ, ਜਿਸ ਲਈ ਉਹ ਇੱਕ ਹੀ ਭੂਮਿਕਾ ਵਾਰ-ਵਾਰ ਨਿਭਾਉਣ ਦੀ ਬਜਾਏ ਵੱਖ-ਵੱਖ ਚਰਿੱਤਰ ਨਿਭਾਉਣ ਦੀ ਉਹਨਾਂ ਦੀ ਜਿੱਦ ਨੂੰ ਜਿੰਮੇਵਾਰ ਮੰਨਦੀ ਹੈ। ਟਿਊਲਿਪ ਨੇ ਦੱਸਿਆ ਕਿ ਉਹ ਹਮੇਸ਼ਾ ਨਵੀਆਂ ਭੂਮਿਕਾਵਾਂ ਦੀ ਤਲਾਸ਼ ਵਿੱਚ ਰਹਿੰਦੀ ਹੈ ਅਤੇ ਜਦੋਂ ਇੱਕ ਹੀ ਪ੍ਰਕਾਰ ਦੀ ਭੂਮਿਕਾ ਉਹਨਾਂ ਨੂੰ ਮਿਲਦੀ ਹੈ ਤਾਂ ਉਹ ਅਜਿਹੀ ਭੂਮਿਕਾ ਨਿਭਾਉਣ ਤੋਂ ਇਨਕਾਰ ਕਰ ਦਿੰਦੀ ਹੈ। ਟਿਊਲਿਪ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦੇ ਫਿਲਮੀ ਕਰੀਅਰ ਦੇ ਹਲੋਰੇ ਲੈਣ ਦਾ ਇਹੀ ਕਾਰਨ ਹੈ। ਟਿਊਲਿਪ ਨੇ ਸਾਲ 2002 ਵਿੱਚ 'ਮੇਰੇ ਯਾਰ ਕੀ ਸ਼ਾਦੀ ਹੈ' ਤੋਂ ਆਪਣਾ ਫਿਲਮੀ ਸਫ਼ਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਸਮਾਜ ਵਿੱਚ ਔਰਤਾਂ ਦੀ ਸਥਿਤੀ ਨੂੰ ਬਿਆਨ Date:2009-09-01 Time:00:01:07
ਅਰਜੁਨ ਕਪੂਰ (ਅਰਜੁਨ ਰਾਮਪਾਲ) ਇੱਕ ਬਹੁਤ ਸਫ਼ਲ ਵਕੀਲ ਹੈ। ਕਿੰਨਾ ਵੀ ਮੁਸ਼ਕਿਲ ਕੇਸ ਹੋਵੇ, ਅਰਜੁਨ ਆਪਣੇ ਗਿਆਨ ਅਤੇ ਸਮਝ ਨਾਲ ਕੇਸ ਜਿੱਤਣ 'ਚ ਸਫ਼ਲ ਰਹਿੰਦਾ ਹੈ। ਅੱਜ ਤੱਕ ਉਹ ਕੋਈ ਕੇਸ ਨਹੀਂ ਹਾਰਿਆ ਹੈ ਅਤੇ ਦੂਜੇ ਵਕੀਲ ਉਸਦੇ ਸਾਹਮਣੇ ਅਦਾਲਤ 'ਚ ਆਉਣ ਤੋਂ ਘਬਰਾਉਂਦੇ ਹਨ। ਅਰਜੁਨ ਨੂੰ ਸਿਰਫ਼ ਕੇਸ ਜਿੱਤਣ ਤੋਂ ਮਤਲਬ ਹੈ। ਦੋਸ਼ੀਆਂ ਦੇ ਅਪਰਾਧ ਨੂੰ ਜਾਣਦੇ ਹੋਏ ਵੀ ਉਹ ਕਨੂੰਨ ਦੀਆਂ ਪਤਲੀਆਂ ਗਲੀਆਂ ਚੋਂ ਉਹਨਾਂ ਨੂੰ ਬਚਾ ਲੈ ਜਾਂਦਾ ਹੈ। ਉਸਦਾ ਨੈਤਕਿਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਾਲਾਂ ਤੱਕ ਅਪਰਾਧੀਆਂ ਨੂੰ ਬਚਾਉਣ ਤੋਂ ਬਾਅਦ ਅਰਜੁਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਵਕਾਲਤ ਛੱਡਣਾ ਚਾਹੁੰਦਾ ਹੈ। ਪਰ ਕੋਈ ਅਜਿਹਾ ਹੈ ਜੋ ਨਹੀਂ ਚਾਹੁੰਦਾ ਕਿ ਅਰਜੁਨ ਅਪਰਾਧੀਆਂ ਨੂੰ ਬਚਾਉਣ ਹੁਣ ਛੱਡ ਦਵੇ। ਅਰਜੁਨ ਪਰ Date:2009-09-01 Time:00:01:07
ਰਾਏਪੁਰ - ਕਿਸਾਨ ਖੁਸ਼ਹਾਲ ਤਾਂ ਛੱਤੀਸਗੜ੍ਹ ਖੁਸ਼ਹਾਲ ਹੈ,ਇਹ ਸ਼ਬਦ ਇੱਥੇ ਛੱਤੀਸਗੜ੍ਹ ਦੇ ਮੁੱਖੰਤਰੀ ਡਾ.ਰਮਨ ਸਿੰਘ ਨੇ ਕਬੀਰਧਾਮ ਜਿਲ੍ਹੇ ਦੇ ਵਿਕਾਸਖੰਡ ਬੋਡਲਾ ਖੇਤਰ 'ਚ ਕਿਸਾਨਾਂ ਦੇ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੱਲ੍ਹ ਝੋਨੇ ਦੇ ਬੋਨਸ ਵੰਡ ਸਮਾਗਮ 'ਚ ਕਹੇ। Date:2009-09-01 Time:00:01:05
ਇਸਲਾਮਾਬਾਦ - ਪਾਕਿਸਤਾਨ ਵਿਚ ਨਾਰਦਰਨ ਏਰੀਆ ਦਾ ਨਵਾਂ ਨਾਂ ਰੱਖ ਕੇ ਉਸ ਨੂੰ ਪੂਰਨ ਸਵੈਸ਼ਾਸਨ ਪ੍ਰਦਾਨ ਕਰ ਦਿੱਤਾ ਹੈ। Date:2009-09-01 Time:00:01:05
ਮੁੰਬਈ - ਸਰਵਜਨਕ ਖੇਤਰ ਦੀ ਕਾਰਪੋਰੇਸ਼ਨ ਬੈਂਕ ਨੇ ਪਹਿਲੀ ਸ਼੍ਰੇਣੀ ਦੇ ਬੌਂਡ ਜ਼ਰੀਏ 100 ਕਰੋੜ ਰੁੱਪਏ ਜੁਟਾਏ ਹਨ। Date:2009-09-01 Time:00:01:05
ਨਵੀਂ ਦਿੱਲੀ - ਵਿਸ਼ਵ ਸਿਹਤ ਸੰਗਠਨ ( ਡਬਲਿਊਐੱਚਓ) ਦਾ ਕਹਿਣਾ ਹੈ ਕਿ ਕੌਮਾਂਤਰੀ ਮਹਾਮਾਰੀ ਦਾ ਰੂਪ ਲੈ ਚੁੱਕੇ ਖ਼ਤਰਨਾਕ ਇੰਫਲੂਐਂਜਾ ਐੱਚ 1 ਐੱਨ 1 ਦਾ ਦੁਨੀਆ ਭਰ ਵਿੱਚ ਕਹਿਰ ਵੱਧਦਾ ਹੀ ਜਾ ਰਿਹਾ ਹੈ ਤੇ ਹਰ ਰੋਜ਼ ਨਵੇਂ ਦੇਸ਼ ਇਸ ਰੋਗ ਦੀ ਲਪੇਟ ਵਿੱਚ ਆ ਰਹੇ ਹਨ। Date:2009-09-01 Time:00:01:05
ਨਵੀਂ ਦਿੱਲੀ - ਤਿੰਨੋ ਸੈਨਿਕ ਪ੍ਰਮੁੱਖਾਂ ਦੀ ਸੰਮਤੀ ਦੇ ਨਵੇਂ ਪ੍ਰਧਾਨ ਅਤੇ ਥਲ ਸੈਨਾ ਪ੍ਰਮੁੱਖ ਜਨਰਲ ਦੀਪਕ ਕਪੂਰ ਨੇ ਅੱਜ ਕਿਹਾ ਹੈ ਕਿ ਭਾਰਤੀ ਸੀਮਾ 'ਚ ਚੀਨੀ ਹੈਲੀਕਾਪਟਰ ਦੇ ਆਉਣ ਨੂ ਕਿਸੇ ਵੀ ਢੰਗ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਹ ਮਾਮਲਾ ਚੀਨ ਦੇ ਸਾਹਮਣੇ ਉਠਾਇਆ ਗਿਆ ਹੈ। Date:2009-09-01 Time:00:01:05
ਨਵੀਂ ਦਿੱਲੀ - ਆਇਲ ਐਂਡ ਗੈਸ ਫਰਮ ਦੀਪ ਇੰਡਸਟ੍ਰੀਜ਼ ਲਿਮਿਟੇਡ ਨੇ ਅੱਜ ਕਿਹਾ ਹੈ ਕਿ ਉਸ ਨੇ ਅਹਿਮਦਾਬਾਦ ਅਸੇਟ,ਓਐਨਜੀਸੀ ਤੋਂ 7.75 ਕਰੋੜ ਰੁੱਪਏ ਦਾ ਇੱਕ ਠੇਕਾ ਪ੍ਰਾਪਤ ਕੀਤਾ ਹੈ। Date:2009-09-01 Time:00:01:05
ਨਵੀਂ ਦਿੱਲੀ - ਨਵੇਂ ਜਲਸੈਨਾ ਮੁਖੀ ਐਡਮਿਰਲ ਨਿਰਮਲ ਵਰਮਾ ਨੇ ਇੱਥੇ ਕਿਹਾ ਹੈ ਕਿ ਇਹ ਯਕੀਨੀ ਬਨਾਉਣਾ ਅਮਰੀਕਾ ਦੀ ਜੁੰਮੇਵਾਰੀ ਹੈ ਕਿ ਪਾਕਿਸਤਾਨ ਨੂੰ ਉਸ ਤੋਂ ਮਿਲ ਰਹੇ ਹਥਿਆਰਾਂ ਦੀ ਸਹੀ ਵਰਤੋਂ ਹੋਵੇ। Date:2009-09-01 Time:00:01:05
ਇਸਲਾਮਾਬਾਦ- ਪਾਕਿਸਤਾਨ ਦੀਆਂ ਪ੍ਰਮੁੱਖ ਸੁਰੱਖਿਆ ਏਜੰਸੀਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਇਸਲਾਮਾਬਾਦ ਕੈਪੀਟਲ ਟੈਰੀਟਰੀ (ਆਈਸੀਟੀ) ਦੇ ਪੁਲਿਸ ਅਧਿਕਾਰੀਆਂ ਨੇ ਵਿਦੇਸ਼ੀ ਦੂਤਵਾਸਾਂ ਤੇ ਰਾਜਦੂਤਾਂ ਦੇ ਨਾਲ ਵਿਅਕਤੀਗਤ ਸਬੰਧ ਸਥਾਪਿਤ ਕਰ ਲਏ ਹਨ, ਜਿਸਦੇ ਨਾਲ ਰਾਜਧਾਨੀ ਸਮੇਤ ਦੇਸ਼ ਦੀ ਸੁਰੱਖਿਆ ਦੇ ਲਈ ਗੰਭੀਰ ਖ਼ਤਰਾ ਉਤਪੰਨ ਹੋ ਗਿਆ ਹੈ। Date:2009-09-01 Time:00:01:05
ਕੋਲੰਬੋ- ਸ਼੍ਰੀਲੰਕਾ ਦੀ ਇੱਕ ਅਦਾਲਤ ਨੇ ਸੀਨੀਅਰ ਪੱਤਰਕਾਰ ਤੇ ਸੰਡੇ ਟਾਈਮਜ਼ ਦੇ ਲੇਖਕ ਜੇਐੱਸ ਤਿੱਸਾਈਨਯਗਮ ਨੂੰ ਵੀਹ ਵਰ੍ਹਿਆਂ ਦੀ ਕੈਦ ਦੀ ਸਜਾ ਸੁਣਾਈ ਹੈ। Date:2009-09-01 Time:00:01:05
ਨਵੀਂ ਦਿੱਲੀ - ਖੰਡ ਨਿਰਮਾਤਾ ਬਜਾਜ਼ ਹਿੰਦੁਸਤਾਨ ਲਿਮਿਟੇਡ ਨੇ ਅੱਜ ਕਿਹਾ ਹੈ ਕਿ ਉਸ ਨੇ ਸਤੰਬਰ 2010 'ਚ ਸਮਾਪਤ ਹੋਣ ਵਾਲੀ ਖੰਡ ਸਾਲ ਦੌਰਾਨ ਸੋਧਨ ਦੇ ਲਈ 400000 ਟਨ ਕੱਚੀ ਚੀਨੀ ਦੇ ਅਯਾਤ ਦਾ ਕਰਾਰ ਕੀਤਾ ਹੈ। Date:2009-09-01 Time:00:01:05
ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਕੰਪਨੀ ਬੀਐਸਐਨਐਲ ਨੇ 52.5 ਲੱਖ ਜੀਐਸਐਮ ਲਾਈਨ ਦਾ ਆਰਡਰ ਅਰਿਕਸਨ ਨੂੰ ਦਿੱਤਾ ਹੈ, ਪਰ ਸਵੀਡਿਸ਼ ਕੰਪਨੀ ਨੇ ਕੁਝ ਸਖ਼ਤ ਸ਼ਰਤਾਂ ਰੱਖੀਆਂ ਹਨ, ਜਿਹਨਾਂ ਨੂੰ ਮੰਨ ਲੈਣ ਨਾਲ ਕੰਪਨੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਅਰਿਕਸਨ ਵਾਧੂ ਲਾਈਨ ਦੀ ਪੂਰਤੀ ਕਰਨ ਲਈ ਤਿਆਰ ਹੈ, ਪਰ ਇਸ ਲਈ ਉਸਨੇ ਸ਼ਰਤ ਰੱਖੀ ਹੈ ਕਿ ਟਾਵਰ, ਜਨਰੇਟਰ, ਸ਼ੈਲਟਰਸ, ਏਸੀ ਅਤੇ ਸਟੈਬਲਾਈਜਰਸ ਵਰਗੇ ਬੁਨਿਆਦੀ ਸਮਾਨ ਉਸ ਤੋਂ ਮੰਗੇ ਜਾਣ। Date:2009-09-01 Time:00:01:05
ਮੁੰਬਈ - ਸ਼ਿਵਸੈਨਾ ਮੁਖੀ ਬਾਲ ਠਾਕਰੇ ਨੇ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਮਨਮੋਹਨ ਨੂੰ ਕਬੂਲ ਕੀਤੇ ਜਾਣ ਨਾਲ ਉਹਨਾਂ ਜਿਹੇ 'ਲੌਹ ਪੁਰਸ਼' ਦਾ ਦੁਖੀ ਹੋਣਾ ਸੁਭਾਵਿਕ ਹੈ ਜਿੰਨ੍ਹਾਂ ਨੇ ਉਹਨਾਂ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਕਰਾਰ ਦਿੱਤਾ ਸੀ। Date:2009-09-01 Time:00:01:05
ਨਿਊਯਾਰਕ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਦੀ ਪੁੱਤਰੀ ਜੇਨਾ ਹੇਗਰ ਟੀਵੀ ਪੱਤਰਕਾਰ ਬਣ ਗਈ ਹੈ। Date:2009-09-01 Time:00:01:05
ਇਸਲਾਮਾਬਾਦ - ਅਫ਼ਗਾਨੀਸਤਾਨ ਤੋਂ ਪਾਕਿਸਤਾਨ ਆ ਰਹੇ ਇੱਕ ਟਰੱਕ ਦੀ ਤਲਾਸ਼ੀ ਨੂੰ ਲੈ ਕੇ ਹੋਏ ਵਿਵਾਦ ਦੇ ਕਾਰਣ ਗੁਆਂਢੀ ਦੇਸ਼ 'ਚ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਲਈ ਤੇਲ ਅਤੇ ਹੋਰ ਅਪੂਰਤੀ ਠੱਪ ਪੈ ਗਈ ਹੈ ਕਿਉਂਕਿ ਦੋਨਾਂ ਪਾਸਿਆਂ ਤੋਂ ਆਵਾਜਾਈ ਠੱਪ ਹੋ ਗਈ ਹੈ। Date:2009-09-01 Time:00:01:05
ਮੁੰਬਈ - ਅਮਰੀਕੀ ਅਤੇ ਏਸ਼ਿਆਈ ਬਜ਼ਾਰਾਂ 'ਚ ਭਾਰੀ ਗਿਰਾਵਟ ਅਤੇ ਪਿੱਛਲੇ ਹਫ਼ਤੇ 7.5 ਫ਼ੀਸਦੀ ਤੱਕ ਬੜ੍ਹਤ ਹਾਸਿਲ ਕਰ ਚੁੱਕੇ ਘਰੇਲੂ ਬਜ਼ਾਰ ਤੋਂ ਮੁਨਾਫ਼ਾ ਉਗਾਹੁਣ ਲਈ ਚਾਰੇ ਪਾਸੇ ਲਿਵਾਲੀ ਦਾ ਜ਼ੋਰ ਚੱਲਣ ਨਾਲ ਬੰਬਈ ਸਟਾਕ ਐਕਸਚੇਂਜ਼ ਦਾ ਸੂਚਕਾਂਕ ਸੰਸੈਕਸ 255 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ 70 ਅੰਕ ਫ਼ਿਸਲ ਗਿਆ। Date:2009-09-01 Time:00:01:05
ਇਸ ਦੀਵਾਲੀ 'ਤੇ ਜੇਕਰ ਤੁਸੀਂ ਹਲਕੀ-ਫੁਲਕੇ ਹਾਸੇ ਅਤੇ ਮਜਾਕ ਨਾਲ ਭਰਪੂਰ ਫਿਲਮ ਦੇਖਣਾ ਚਾਹੁੰਦੇ ਹੋ ਤਾਂ 'ਆਲ ਦ ਬੈਸਟ' ਤੁਹਾਡੇ ਲਈ ਹੈ। ਅਜੈ ਦੇਵਗਨ ਦੁਆਰਾ ਨਿਰਮਿਤ ਇਸ ਫਿਲਮ ਦਾ ਨਿਰਦੇਸ਼ਨ ਗੋਲਮਾਲ ਫੇਮ ਰੋਹਿਤ ਸ਼ੈਟੀ ਨੇ ਕੀਤਾ ਹੈ। ਸੰਜੇ ਦੱਤ, ਅਜੈ ਦੇਵਗਨ, ਬਿਪਾਸ਼ਾ ਬਸੂ, ਮੁਗਧਾ ਗੋਡਸੇ ਅਤੇ ਫਰਦੀਨ ਖਾਨ ਵਰਗੇ ਸਟਾਰਸ ਇਸ ਫਿਲਮ 'ਚ ਤੁਹਾਡੇ ਚਿਹਰੇ 'ਤੇ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰਨਗੇ। ਪਿਛਲੇ ਦੀਵਾਲੀ 'ਤੇ ਅਜੈ ਅਭਿਨੀਤ ਅਤੇ ਰੋਹਿਤ ਸ਼ੈਟੀ ਨਿਰਦੇਸ਼ਿਤ 'ਗੋਲਮਾਲ ਰਿਟਰਨ' ਨੇ ਕਾਮਯਾਬੀ ਦੇ ਝੰਡੇ ਗੱਡੇ ਸਨ। ਇੱਕ ਵਾਰ ਫਿਰ ਅਜਿਹਾ ਹੋਵੇਗਾ, ਅਜਿਹੀ ਅਜੈ ਨੂੰ ਉਮੀਦ ਹੈ। Date:2009-09-01 Time:00:01:04
ਸਮਿਤਾ ਪਾਟਿਲ ਦੇ ਪ੍ਰਸ਼ੰਸਕਾਂ ਵਿੱਚ ਸੰਜੇ ਲੀਲਾ ਭੰਸਾਲੀ ਵੀ ਹਨ। ਭੰਸਾਲੀ ਦੀ ਸਮਿਤਾ ਨਾਲ ਫਿਲਮ ਬਣਾਉਣ ਦੀ ਇੱਛਾ ਪੂਰੀ ਨਹੀਂ ਹੋ ਸਕੀ। ਇਸਦੀ ਭਰਪਾਈ ਉਹ ਉਹਨਾਂ ਦੇ ਬੇਟੇ ਪ੍ਰਤੀਕ ਨਾਲ ਫਿਲਮ ਬਣਾ ਕੇ ਕਰਨਾ ਚਾਹੁੰਦੇ ਹਨ। ਭੰਸਾਲੀ ਦੁਆਰਾ ਨਿਰਮਿਤ 'ਮਾਈ ਫ੍ਰੈਂਡ ਪਿੰਟੋ' ਵਿੱਚ ਪ੍ਰਤੀਕ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਰਾਘਵ ਦਰ ਕਰਨਗੇ। ਮਣੀਰਤਨਮ ਦੇ ਰਾਘਵ ਸਹਾਇਕ ਰਹਿ ਚੁੱਕੇ ਹਨ। ਇਸ ਫਿਲਮ ਦੀ ਸ਼ੂਟਿੰਗ ਸਾਲ ਦੇ ਅੰਤ ਵਿੱਚ ਸ਼ੁਰੂ ਹੋਵੇਗੀ। ਪ੍ਰਤੀਕ ਨੇ ਬਾਲੀਵੁੱਡ ਵਿੱਚ ਆਪਣਾ ਕਰੀਅਰ ਆਮਿਰ ਖਾਨ ਦੀ ਫਿਲਮ 'ਜਾਨੇ ਤੂੰ ਜਾਂ ਜਾਨੇ ਨਾ' ਤੋਂ ਸ਼ੁਰੂ ਕੀਤਾ ਸੀ। ਉਸ ਫਿਲਮ ਵਿੱਚ ਉਹ ਜੇਨੇਲੀਆ ਦੇ ਭਰਾ ਬਣੇ ਸਨ ਅਤੇ ਉਹਨਾਂ ਦੀ ਭੂਮਿਕਾ ਸੰਖੇਪ ਵਿੱਚ ਸੀ। Date:2009-09-01 Time:00:01:04
ਬਾਲੀਵੁੱਡ ਬਾਰਬੀ ਡੌਲ ਕੈਟਰੀਨਾ ਕੈਫ ਹੁਣ ਕਾਫੀ ਬਦਲ ਗਈ ਹੈ। ਬਾਲੀਵੁੱਡ ਦੀ ਲੱਕੀ ਮੈਸਕਾਟ ਕਹਾਉਂਦੇ-ਕਹਾਉਂਦੇ ਕੈਟਰੀਨਾ ਕੈਫ ਹੁਣ ਆਪਣਾ ਲਕ ਜਾਣਨਾ ਚਾਹੁੰਦੀ ਹੈ। ਇਸ ਲਈ ਉਹ ਜੋਤਿਸ਼ੀਆਂ ਨੂੰ ਲੱਭਦੀ ਫਿਰ ਰਹੀ ਹੈ। ਕੈਟਰੀਨਾ ਦੇ ਪ੍ਰੇਮੀ ਸਲਮਾਨ ਖਾਨ ਰਾਹਤ ਦੀ ਸਾਹ ਲੈ ਸਕਦੇ ਹਨ, ਕਿਉਂਕਿ ਕੈਟਰੀਨਾ ਨੂੰ ਵਿਅਕਤੀ ਨਹੀਂ, ਬਲਕਿ ਭਾਰਤੀ ਸੱਭਿਅਤਾ ਆਕਰਸ਼ਿਤ ਕਰਨ ਲੱਗੀ ਹੈ। ਕੈਟਰੀਨਾ ਨੂੰ ਹਿੰਦੀ ਭਾਸ਼ਾ, ਯੋਗ ਅਤੇ ਜੋਤਿਸ਼ ਸ਼ਾਸਤਰ ਨਾਲ ਪਿਆਰ ਹੋ ਗਿਆ ਹੈ। ਅਸਲ 'ਚ ਬਾਲੀਵੁੱਡ ਦੀ ਲਕੀ ਕੈਟਰੀਨਾ ਨੂੰ ਆਪਣੇ ਲਕ 'ਤੇ ਭਰੋਸਾ ਹੋ ਗਿਆ ਹੈ। ਉਹ ਆਪਣੇ ਇਸੇ ਲਕ ਨੂੰ ਜਾਨਣ ਲਈ ਜੋਤਿਸ਼ੀਆਂ ਨੂੰ ਲੱਭਦੀ ਫਿਰ ਰਹੀ ਹੈ। Date:2009-09-01 Time:00:01:04
ਨੀਲ ਨਿਤਿਨ ਮੁਕੇਸ਼ ਪ੍ਰਸਿੱਧ ਗਾਇਕ ਸਵਰਗਵਾਸੀ ਮੁਕੇਸ਼ ਦੇ ਪੋਤਰੇ ਅਤੇ ਗਾਇਕ ਨਿਤਿਨ ਮੁਕੇਸ਼ ਦੇ ਪੁੱਤਰ ਹਨ।ਇਹਨਾਂ ਦਾ ਜਨਮ 15 ਜਨਵਰੀ 1982 ਨੂੰ ਹੋਇਆ।ਸੂਰਜ ਕੁੰਡਲੀ ਮੁਤਾਬਕ ਨੀਲ ਨੇ ਮਕਰ ਲਗਨ ਅਤੇ ਕੰਨਿਆ ਰਾਸ਼ੀ ਦੇ ਸੰਜੋਗ ਵਿਚ ਜਨਮ ਲਿਆ ਹੈ। Date:2009-09-01 Time:00:01:04
ਨਵੀਂ ਦਿੱਲੀ - ਜਨਤਾ ਦਲ ਯੂਨਾਇਟਡ(ਜਦਯੂ) ਆਗੂ ਸ਼ਰਦ ਯਾਦਵ ਨੂੰ ਅੱਜ ਬਿਨਾਂ ਵਿਰੋਧ ਦੇ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ।ਉਹਨਾਂ ਨੂੰ ਅਗਲੇ ਦੋ ਸਾਲਾਂ ਲਈ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ। Date:2009-09-01 Time:00:01:04
page no.1 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |