Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 9 - 8 - 2009

ਹਾਰਰ ਫ਼ਿਲਮਾਂ ਨੂੰ ਪਸੰਦ ਕਰਦੀ ਹੈ ਮੁਗਧਾ

ਹਾਰਰ ਫ਼ਿਲਮਾਂ ਨੂੰ ਮੁਗਧਾ ਗੋਡਸੇ ਬਹੁਤ ਪਸੰਦ ਕਰਦੀ ਹੈ। ਦੋਸਤਾਂ ਦੇ ਨਾਲ ਜਦੋਂ ਉਹ ਫ਼ਿਲਮਾਂ ਦੀ ਡੀਵੀਡੀ ਲੈਣ ਜਾਂਦੀ ਹੈ, ਤਾਂ ਉਹਨਾਂ ਨੂੰ ਡਰਾਉਣੀ ਫ਼ਿਲਮਾਂ ਦੀ ਤਲਾਸ਼ ਰਹਿੰਦੀ ਹੈ। ਮੁਗਧਾ ਕਹਿੰਦੀ ਹੈ 'ਸੁਪਰਨੇਚੁਰਲ ਫ਼ਿਲਮਾਂ ਦੀ ਗੱਲ ਹੀ ਕੁੱਝ ਹੋਰ ਹੁੰਦੀ ਹੈ'।

Date:2009-08-09 Time:00:21:19

ਫਰਦੀਨ ਚਲੇ ਲੰਦਨ

ਸਮਾਂ ਕਿਸੇ ਲਈ ਨਹੀਂ ਰੁੱਕਦਾ ਅਤੇ ਫ਼ਿਲਮੀ ਸਿਤਾਰਿਆਂ ਦੀ ਤੇ ਗੱਲ ਹੀ ਕੀ ਹੈ। ਇਹ ਬਿਚਾਰੇ ਐਨੇ ਬਿਜੀ ਹੁੰਦੇ ਹਨ ਕਿ ਪੁੱਛੋ ਹੀ ਨਾ। ਫਰਦੀਨ ਖਾਨ ਨੂੰ ਹੀ ਲੈ ਲਉ। ਉਹਨਾਂ ਨੂੰ ਆਪਣੀ ਪਤਨੀ ਨੂੰ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ।

Date:2009-08-09 Time:00:21:19

ਜਦੋਂ ਰੈਡਫੋਰਡ ਦਾ ਸਕਾਰਲੇਟ ਨਾਲ ਹੋਇਆ ਸਾਹਮਣਾ

ਲੰਡਨ - ਹੋਲੀਵੁੱਡ ਦੇ ਮਹਾਨ ਅਭਿਨੇਤਾ ਰੋਬਰਟ ਰੈਡਫੋਰਡ ਨੂੰ 1998 ਵਿੱਚ ਇੱਕ ਫਿਲਮ ਦੇ ਦੌਰਾਨ ਅਭਿਨੇਤਰੀ ਸਕਾਰਲੇਟ ਜੋਹਾਂਸਨ ਦੇ ਨਾਲ ਸ਼ਾਟ ਦੇਣ ਵਿੱਚ ਮੁੜ੍ਹਕਾ ਆ ਗਿਆ ਸੀ।

Date:2009-08-09 Time:00:21:17

ਪੰਜ ਨਦੀਆਂ ਲਾਲ ਨਿਸ਼ਾਨ ਤੋਂ ਉੱਪਰ

ਪਟਨਾ - ਨੇਪਾਲ ਦੇ ਜਲਗ੍ਰਹਿਣ ਖੇਤਰਾਂ ਵਿੱਚ ਪਿਛਲੇ ਤਿੰਨ ਚਾਰ ਦਿਨਾਂ ਤੋਂ ਰੁੱਕ ਰੁੱਕਕੇ ਹੋ ਰਹੇ ਮੀਂਹ ਨਾਲ ਬਿਹਾਰ ਦੀਆਂ ਪੰਜ ਪ੍ਰਮੁੱਖ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਉੱਥੇ ਹੀ ਸੀਤਾਮੜ੍ਹੀ ਜਿਲ੍ਹੇ ਦੇ ਰੂੰਨੀਸੈਦਪੁਰ ਖੇਤਰ ਦੇ ਤਿਲਕ ਤਾਜਪੁਰ ਪਿੰਡ ਸਥਿਤ ਬਾਗਮਤੀ ਦੇ ਖੱਬੇ ਕੰਢੇ ਉੱਤੇ ਇੱਕ ਵਾਰ ਫਿਰ ਤੋਂ ਰਿਸਾਅ ਸ਼ੁਰੂ ਹੋ ਗਿਆ ਹੈ।

Date:2009-08-09 Time:00:21:17

ਜਿਉਂਦਾ ਹੈ ਬੇਤੁੱਲਾ : ਹਕੀਮੁੱਲਾ

ਪੇਸ਼ਾਵਰ- ਤਹਿਰੀਕ-ਏ-ਤਾਲਿਬਾਨ ਦੇ ਬੁਲਾਰੇ ਹਕੀਮੁੱਲਾ ਨੇ ਆਪਣੇ ਨੇਤਾ ਬੇਤੁੱਲਾ ਮਹਿਸੂਦ ਦੇ ਮਾਰੇ ਜਾਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਜਿਓ ਟੀਵੀ ਦੇ ਅਨੁਸਾਰ ਇੱਕ ਅਰਬੀ ਟੀਵੀ ਚੈਨਲ ਦੇ ਨਾਲ ਕੀਤੀ ਗੱਲਬਾਤ ਵਿੱਚ ਹਕੀਮੁੱਲਾ ਨੇ ਕਿਹਾ ਹੈ ਕਿ ਬੇਤੁੱਲਾ ਹਾਲੇ ਜਿਉਂਦਾ ਹੈ ਅਤੇ ਤਹਿਰੀਕ-ਏ-ਤਾਲਿਬਾਨ ਦੀ ਅਗਵਾਈ ਕਰ ਰਿਹਾ ਹੈ।

Date:2009-08-09 Time:00:21:17

ਸੁੱਟੇ ਹਥਿਅਰ ਤੇ ਛੱਡੀ ਬਗਾਵਤ

ਈਟਾਨਗਰ- ਅਰੁਣਾਚਲ ਪ੍ਰਦੇਸ਼ ਦੇ ਤਿਰਪ ਅਤੇ ਚਾਮਲਿੰਗ ਜਿਲ੍ਹਿਆਂ ਵਿੱਚ ਸਰਗਰਮ 28 ਅੱਤਵਾਦੀਆਂ ਨੇ ਅਸਾਮ ਦੇ ਤਿਨਸੁਖੀਆ ਜਿਲ੍ਹੇ ਦੇ ਲੇਖਾਪਾਣੀ ਵਿੱਚ ਅਸਾਮ ਰਾਈਫ਼ਲ ਦੇ ਜਵਾਨਾਂ ਦੇ ਸਾਹਮਣੇ ਕੱਲ੍ਹ ਇਕੱਠਿਆ ਆਤਮ ਸਮਰੱਪਣ ਕਰ ਦਿੱਤਾ।

Date:2009-08-09 Time:00:21:17

ਮਦਰ ਡੇਅਰੀ ਦਾ ਦੁੱਧ ਮਹਿੰਗਾ

ਨਵੀਂ ਦਿੱਲੀ- ਮਦਰ ਡੇਅਰੀ ਕੱਲ੍ਹ ਤੋਂ ਆਪਣੇ ਦੁੱਧ ਦੇ ਭਾਅ ਵਿੱਚ ਇੱਕ ਰੁਪਏ ਦਾ ਵਾਧਾ ਕਰਨ ਜਾ ਰਹੀ ਹੈ, ਹਾਲਾਂਕਿ ਡੇਅਰੀ ਨੇ ਪੂਰੀ ਕ੍ਰੀਮ ਵਾਲੇ ਦੁੱਧ ਦੇ ਭਾਅ ਵਿੱਚ ਕਿਸੇ ਪ੍ਰਕਾਰ ਦਾ ਫੇਰਬਦਲ ਨਹੀਂ ਕੀਤਾ।

Date:2009-08-09 Time:00:21:17

ਚੀਨ ਨੇ ਦਿੱਤੀ ਵਿਦਿਆਰਥੀਆਂ ਨੂੰ ਚਿਤਾਵਨੀ

ਮੈਲਬੋਰਨ - ਭਾਰਤੀਆਂ ਉੱਪਰ ਆਸਟ੍ਰੇਲੀਆ ਵਿਚ ਨਸਲੀ ਹਮਲਿਆਂ ਅਤੇ ਇਹਨਾਂ ਦੇ ਵਿਰੋਧ ਵਿਚ ਭਾਰਤ ਵਿਚ ਪ੍ਰਦਰਸ਼ਨ ਦੇ ਪਿਛੋਕੜ ਵਿਚਕਾਰ ਚੀਨ ਨੇ ਆਪਣੇ ਨਾਗਰਿਕਾਂ ਨੂੰ ਆਸਟ੍ਰੇਲੀਆ ਵਿਚ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਰਹਿਣ ਦੀ ਚਿਤਾਵਨੀ ਦਿੱਤੀ ਹੈ।

Date:2009-08-09 Time:00:21:17

ਗੈਸ ਰਿਸਾਵ ਰੋਕਣ 'ਚ ਜੁਟਿਆ ਓਐਨਜੀਸੀ

ਬੜੌਦਾ - ਵੱਡੀ ਅੱਗ ਲੱਗਣ ਦੇ ਇੱਕ ਦਿਨ ਮਗਰੋਂ ਭਾਰਤੀ ਤੇਲ ਅਤੇ ਕੁਦਰਤੀ ਗੈਸ ਨਿਗਮ ਨੇ ਇੱਥੋਂ ਦੇ ਭਿਆਲੀ ਪਿੰਡ ਵਿਖੇ ਅੱਗ ਬੁਝਾਉਣ ਮਗਰੋਂ ਗੈਸ ਰਿਸਾਵ ਰੋਕਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ।

Date:2009-08-09 Time:00:21:17

'ਈ-ਮੇਲ' ਨਾਲ ਵਧਾਉ ਮੇਲ, ਪਰ ਥੋੜਾ ਧਿਆਨ ਨਾਲ

ਨਵੀਂ ਦਿੱਲੀ- ਦੁਨੀਆ ਭਰ 'ਚ ਆਈ ਸੂਚਨਾ ਅਤੇ ਸੰਚਾਰ ਕ੍ਰਾਂਤੀ ਤੋਂ ਸਾਨੂੰ ਜੇਕਰ ਕਿਸੇ ਚੀਜ਼ ਨੇ ਸਭ ਤੋਂ ਜਿਆਦਾ ਪ੍ਰਭਾਵਿਤ ਕੀਤਾ ਹੈ ਤਾਂ ਉਹ ਹੈ ਮੋਬਾਇਲ ਫੋਨ ਅਤੇ ਇੰਟਰਨੈਟ। ਇੰਟਰਨੈਟ ਨੇ ਆਪਸੀ ਸੰਪਰਕ ਅਤੇ ਸੂਚਨਾ ਦੇ ਅਦਾਨ-ਪ੍ਰਦਾਨ ਦੇ ਖੇਤਰ 'ਚ ਅਦਭੁੱਤ ਤਬਦੀਲੀ ਲਿਆਉਣ 'ਚ ਕਾਫ਼ੀ ਅਹਿਮ ਭੂਮਿਕਾ ਨਿਭਾਈ ਹੈ। ਇੰਟਰਨੈਟ 'ਤੇ ਮੌਜੂਦ 'ਸਰਚ ਇੰਜਣ' ਦੇ ਇਲਾਵਾ 'ਈ-ਮੇਲ' ਜਾਂ ਇਲੈਕਟ੍ਰਾਨਿਕ ਮੇਲ ਸੇਵਾ ਸੰਚਾਰ ਕ੍ਰਾਂਤੀ 'ਚ ਖਾਸੀ ਮੱਦਦਗਾਰ ਸਾਬਿਤ ਹੋਈ ਹੈ। 'ਈ-ਮੇਲ' ਦੀ ਮੱਦਦ ਨਾਲ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਵਿਅਕਤੀ ਨਾਲ ਅਸੀਂ ਗੱਲ ਕਰ ਸਕਦੇ ਹਾਂ। ਸ਼ਰਤ ਬਸ ਐਨੀ ਹੈ ਕਿ ਉਹ ਵਿਅਕਤੀ ਇੰਟਰਨੈਟ ਦੀ ਸੇਵਾ ਦਾ ਜਾਣੂ ਹੋਵੇ।

Date:2009-08-09 Time:00:21:17

ਬੱਦਲ ਫਟਿਆ, 8 ਮਰੇ

ਪਿਥੌਰਾਗੜ - ਅੱਜ ਇੱਥੇ ਬੱਦਲ ਫੱਟਣ ਨਾਲ ਹੋਏ ਹਾਦਸੇ ਵਿਚ ਘੱਟੋ ਘੱਟ 8 ਲੋਕ ਹਲਾਕ ਹੋ ਗਏ ਜਦੋਂ ਕਿ 24 ਹੋਰ ਮਲਬੇ ਵਿਚ ਫੱਸ ਗਏ।ਇਹ ਹਾਦਸਾ ਇੱਥੋਂ ਦੇ ਮੁਸ਼ਿਆਰੀ ਖੇਤਰ ਵਿਚ ਵਾਪਰਿਆ ਜਿੱਥੇ ਲਗਭੱਗ 8 ਘਰ ਨਸ਼ਟ ਹੋ ਚੁੱਕੇ ਹਨ।

Date:2009-08-09 Time:00:21:17

ਕੇਂਦਰ ਤੋਂ ਮੰਗੀ ਮਦੱਦ

ਨਵੀਂ ਦਿੱਲੀ - ਪੂਰਬ ਉੱਤਰੀ ਵਿਕਾਸ ਵਿੱਤੀ ਨਿਗਮ(ਐਨਈਡੀਐਫਆਈ) ਨੇ ਅੱਜ ਕੇਂਦਰ ਸਰਕਾਰ ਤੋਂ 2 ਹਜ਼ਾਰ ਕਰੋੜ ਰੁਪਏ ਦੀ ਮਦੱਦ ਮੰਗੀ ਤਾਂ ਜੋ ਉਹ ਨਵੇਂ ਪ੍ਰੋਜੈਕਟਾਂ ਦਾ ਵਿੱਤੀ ਪੋਸ਼ਣ ਕਰ ਸਕੇ।

Date:2009-08-09 Time:00:21:17

ਐਫਆਈਆਈ ਨੇ ਕੱਢੇ 1050 ਕਰੋੜ ਰੁਪਏ

ਮੁੰਬਈ - ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ(ਐਫਆਈਆਈ) ਨੇ ਬੀਤੇ ਕੱਲ੍ਹ ਭਾਰਤੀ ਸ਼ੇਅਰ ਬਜ਼ਾਰ ਤੋਂ ਸ਼ੁੱਧ 1050.81 ਕਰੋੜ ਰੁਪਏ ਦੀ ਨਿਕਾਸੀ ਕੀਤੀ।ਬੀਐਸਈ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ 2976.47 ਕਰੋੜ ਰੁਪਏ ਸ਼ੇਅਰ ਜਿੱਥੇ ਵੇਚੇ ਗਏ ਉੱਥੇ ਸਿਰਫ 1925.66 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਗਏ।

Date:2009-08-09 Time:00:21:17

ਸਿਟੀਕਾਰਪ ਨੇ ਘਟਾਈ ਹਿੱਸੇਦਾਰੀ

ਮੁੰਬਈ - ਵਿੱਤੀ ਕੰਪਨੀ ਸਿਟੀ ਕਾਰਪ ਫਾਇਨੈਂਸ ਇੰਡੀਆ ਨੇ ਦੋ ਪਹੀਆ ਕੰਪਨੀ ਕਾਈਨੈਟਿਕ ਮੋਟਰ ਵਿਚ ਆਪਣੀ ਹਿੱਸੇਦਾਰੀ ਘਟਾ ਕੇ 5.05 ਫੀਸਦੀ ਕੀਤੀ ਹੈ।

Date:2009-08-09 Time:00:21:17

ਏਡਸ ਦੇ ਸਸਤੇ ਇਲਾਜ ਲਈ ਕਰਾਰ

ਨਵੀਂ ਦਿੱਲੀ - ਭਾਰਤੀ ਦਵਾਈ ਕੰਪਨੀ ਮੈਟ੍ਰਿਕਸ ਲੈਬ ਨੇ ਕਿਹਾ ਹੈ ਕਿ ਉਸ ਦੀ ਮੂਲ ਕੰਪਨੀ ਮਾਇਲਨ ਨੇ ਵਿਕਾਸਸ਼ੀਲ ਦੇਸ਼ਾਂ ਵਿਚ ਐਚਆਈਵੀ ਦੇ ਸਸਤੇ ਇਲਾਜ ਲਈ ਦਵਾਈਆਂ ਸਸਤੀਆਂ ਕੀਮਤਾਂ ਉੱਪਰ ਮੁਹੱਈਆ ਕਰਾਉਣ ਲਈ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਗੈਰ ਸਰਕਾਰੀ ਸੰਗਠਨ ਕਲਿੰਟਨ ਫਾਉਂਡੇਸ਼ਨ ਨਾਲ ਗਠਜੋੜ ਕੀਤਾ ਹੈ।

Date:2009-08-09 Time:00:21:17

ਕਿੰਗਫੀਸ਼ਰ ਦੀ ਕੋਲਕਾਤਾ-ਬੈਂਕਾਕ ਸੇਵਾ 14 ਤੋਂ

ਨਵੀਂ ਦਿੱਲੀ - ਕਿੰਗਫੀਸ਼ਰ ਏਅਰਲਾਇਨ 14 ਅਗਸਤ ਤੋਂ ਕੋਲਕਾਤਾ ਅਤੇ ਬੈਂਕਾਕ ਵਿਚਕਾਰ ਸਿੱਧੀ ਉਡਾਨ ਸ਼ੁਰੂ ਕਰੇਗੀ।ਇਹ ਕਿੰਗਫੀਸ਼ਰ ਦੀ ਪੰਜਵੀਂ ਕੌਮਾਂਤਰੀ ਮੰਜਲ ਹੋਵੇਗੀ।ਇਸ ਦੇ ਨਾਲ ਹੀ ਇਹ ਦੱਖਣੀ ਪੂਰਬੀ ਏਸ਼ੀਆ ਲਈ ਕਿੰਗਫੀਸ਼ਰ ਦੀ ਪਹਿਲੀ ਉਡਾਨ ਹੋਵੇਗੀ।

Date:2009-08-09 Time:00:21:17

ਅਕਸ਼ੈ ਕੁਮਾਰ ਦਾ ਨਵਾਂ ਫੰਡਾ

ਅੱਕੀ ਮਤਲਬ ਅਕਸ਼ੈ ਕੁਮਾਰ ਨੇ ਲਾਈਵ ਸ਼ੋਅ 'ਖਤਰੋ ਕਾ ਖਿਲਾੜੀ' ਪੇਸ਼ ਕੀਤਾ ਸੀ। ਹੁਣ ਉਸ ਦਾ ਦੂਜਾ ਭਾਗ ਬਣਾਇਆ ਜਾ ਰਿਹਾ ਹੈ ਅਤੇ ਖਿਡਾਰੀ ਕੁਮਾਰ ਇਹਨਾਂ ਦਿਨਾਂ ਵਿੱਚ ਉਸ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਭਾਗ ਦੀ ਸ਼ੂਟਿੰਗ ਵਿੱਚ ਉਹਨਾਂ ਨੇ ਇੱਕ ਨਵਾਂ ਕੰਮ ਇਹ ਕੀਤਾ ਹੈ ਕਿ ਖਿਡਾਰੀਆਂ ਦੇ ਨਾਂਅ ਹੀ ਬਦਲ ਦਿੱਤੇ ਹਨ।

Date:2009-08-09 Time:00:21:16

ਰਾਣੀ ਕਰ ਰਹੀ ਹੈ ਵਰਤ

ਰਾਣੀ ਮੁਖਰਜੀ ਇੱਕ ਵਾਰ ਫ਼ਿਰ ਮੈਦਾਨ ਵਿੱਚ ਹਨ। ਪਿੱਛਲੇ ਕੁੱਝ ਸਮੇਂ ਤੋਂ ਉਹ ਫ਼ਿਲਮੀ ਪਰਦੇ ਤੋਂ ਗਾਇਬ ਸੀ। 'ਲਾਗਾ ਚੁਨਰੀ ਮੇਂ ਦਾਗ' ਨੂੰ ਅਸਫਲਤਾ ਦਾ ਦਾਗ ਲੱਗ ਗਿਆ ਸੀ ਇਸ ਲਈ ਰਾਣੀ ਵੀ ਕੁੱਝ ਗਾਇਬ ਹੀ ਹੋ ਗਈ ਸੀ।

Date:2009-08-09 Time:00:21:16

ਬੁਰੇ ਬਣ ਕੇ ਖੁਸ਼ ਹਨ ਸ਼ਾਹਿਦ

ਬਾਕਸ ਆਫਿਸ ਤੇ ਧੂਮ ਮਚਾਉਣ ਨੂੰ ਬੇਤਾਬ 'ਕਮੀਨੇ' ਵਿੱਚ ਡਬਲ ਰੋਲ ਨਿਭਾਉਣ ਵਾਲੇ ਸ਼ਾਹਿਦ ਕਪੂਰ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਨਕਾਰਤਮਕ ਭੂਮਿਕਾ ਨਿਭਾਈ ਹੈ ਅਤੇ ਉਹ ਇਸ ਤੇ ਦਰਸ਼ਕਾਂ ਦੀ ਪ੍ਰਤੀਕ੍ਰਿਆ ਜਾਣਨ ਨੂੰ ਬੇਤਾਬ ਹੈ।

Date:2009-08-09 Time:00:21:16

ਛੇ ਸਾਲਾ ਸਵਾਈਨ ਫਲੂ ਪੀੜ੍ਹਤ ਬਾਲੜੀ ਆਈਸੀਯੂ 'ਚ

ਪੁਣੇ - ਇੱਥੋਂ ਦੀ ਇੱਕ ਛੇ ਸਾਲਾ ਸਵਾਈਨ ਫਲੂ ਪੀੜਤ ਬਾਲੜੀ ਨੂੰ ਆਈਸੀਯੂ ਵਿਚ ਭਰਤੀ ਕਰਾਇਆ ਗਿਆ ਹੈ ਜਿੱਥੇ ਪਹਿਲਾਂ ਹੀ ਦੋ ਹੋਰ ਪੀੜਤ ਜਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ ਅਤੇ ਇੱਕ ਡਾਕਟਰ ਅਤੇ ਇੱਕ ਫਾਰਮਾਸਿਸਟ ਇਹਨਾਂ ਦੀ ਜਾਨ ਬਚਾਉਣ ਵਿਚ ਜੁੱਟੇ ਹੋਏ ਹਨ।

Date:2009-08-09 Time:00:21:16

ਉੱਤਰਾਖੰਡ ਦੇ ਹਜਾਰਾਂ ਪਿੰਡ ਬਿਜਲੀ ਤੋਂ ਵਾਂਝੇ

ਦੇਹਰਾਦੂਨ - 'ਦੀਵੇ ਥੱਲੇ ਹਨ੍ਹੇਰਾ' ਇਹ ਕਹਾਵਤ ਉੱਤਰਾਖੰਡ ਦੇ ਉੱਤੇ ਬਿਲਕੁਲ ਫਿੱਟ ਬੈਠਦੀ ਹੈ, ਹੋਰਨਾਂ ਰਾਜਾਂ ਨੂੰ ਬਿਜਲੀ ਦੇਕੇ ਰੋਸ਼ਨੀ ਦੇਣ ਵਾਲੇ ਇਸ ਰਾਜ ਦੇ ਹਜਾਰਾਂ ਪਿੰਡਾਂ ਨੂੰ ਅੱਜ ਵੀ ਰਾਤ ਦੇ ਹਨ੍ਹੇਰੇ ਵਿੱਚ ਲਾਲਟੇਨ ਦਾ ਹੀ ਇੱਕ ਮਾਤਰ ਸਹਾਰਾ ਹੈ।

Date:2009-08-09 Time:00:21:16

ਚਿਦੰਬਰਮ ਨੇ ਦਿੱਤਾ ਸੁਰੱਖਿਆ ਦਾ ਭਰੋਸਾ

ਨਵੀਂ ਦਿੱਲੀ - ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਅਜਿਹੀ ਕੋਈ ਪੁਖਤਾ ਸੂਚਨਾ ਨਹੀਂ ਮਿਲੀ ਹੈ ਕਿ ਹੈਦਰਾਬਾਦ ਵਿਖੇ ਸੋਮਵਾਰ ਤੋਂ ਸ਼ੁਰੂ ਹੋ ਰਹੀ ਬੈਡਮਿੰਟਨ ਚੈਂਪੀਅਨਸ਼ਿਪ ਨੂੰ ਕੋਈ ਖਤਰਾ ਹੈ ਅਤੇ ਇਹ ਪੂਰੀ ਸੁਰੱਖਿਆ ਵਿਚਕਾਰ ਹੋਵੇਗੀ।

Date:2009-08-09 Time:00:21:16

ਬੰਦ ਨਹੀਂ ਹੋਏ ਅਖਤਰ ਲਈ ਦਰਵਾਜੇ:ਕਾਸਿਮ

ਪੁਣੇ - ਪਾਕਿਸਤਾਨ ਕ੍ਰਿਕਟ ਬੋਰਡ ਦੇ ਨਵੇਂ ਨਿਯੁਕਤ ਚੌਣ ਕਰਤਾ ਇਕਬਾਲ ਕਾਸਿਮ ਦਾ ਮੰਨਣਾ ਹੈ ਕਿ ਵਿਵਾਦਤ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਲਈ ਅਜੇ ਦਰਵਾਜੇ ਬੰਦ ਨਹੀਂ ਹੋਏ ਹਨ ਅਤੇ ਭਵਿੱਖ ਵਿਚ ਅਜੇ ਵੀ ਉਹ ਕੌਮਾਂਤਰੀ ਕ੍ਰਿਕਟ ਖੇਡ ਸਕਦਾ ਹੈ ਬਸ਼ਰਤੇ ਉਹ ਖੁਦ ਨੂੰ ਫਿੱਟ ਸਾਬਤ ਕਰੇ।ਉਹਨਾਂ ਕਿਹਾ ਕਿ ਸ਼ੋਏਬ ਨੂੰ ਘਰੇਲੂ ਮੁਕਾਬਲਿਆਂ ਵਿਚ ਲਗਾਤਾਰ ਖੇਡਦੇ ਹੋਏ ਆਪਣੀ ਫਿਟਨੈਸ ਸਾਬਤ ਕਰਨੀ ਪਵੇਗੀ।

Date:2009-08-09 Time:00:21:16

ਅਮੀਸ਼ਾ ਦਾ ਜਿੱਦ

ਅਮੀਸ਼ਾ ਪਟੇਲ ਨੂੰ ਤਾਂ ਜਾਣਦੇ ਹੋ ਨਾ ਤੁਸੀਂ। ਵੈਸੇ ਅਜੇ ਬਹੁਤ ਸਮੇਂ ਤੋਂ ਪਰਦੇ ਤੇ ਨਜ਼ਰ ਨਹੀਂ ਆਈ ਹੈ। ਇਹੀ ਅਮੀਸ਼ਾ ਸਿਰਫ ਇਸਲਈ ਵਿਆਹ ਕਰਨ ਲਈ ਮਨ੍ਹਾਂ ਕਰ ਰਹੀ ਹੈ ਕਿਉਂਕਿ ਉਹਨਾਂ ਨੂੰ ਆਪਣਾ ਫ਼ਿਲਮੀ ਕਰੀਅਰ ਚੰਗਾ ਬਣਾਉਣਾ ਹੈ।

Date:2009-08-09 Time:00:21:16

ਲੋਕਪ੍ਰਿਅਤਾਂ ਵਿੱਚ ਸ਼ਾਹਰੁਖ ਨੰ. ਵਨ

ਲੋਕਪ੍ਰਿਅਤਾ ਦੇ ਮਾਮਲੇ ਵਿੱਚ ਸ਼ਾਹਰੁਖ ਖਾਨ ਅਜੇ ਵੀ ਸਭ ਤੋਂ ਅੱਗੇ ਹੈ। ਇਹ ਗੱਲ ਉਸ ਸਮੇਂ ਫਿਰ ਤੋਂ ਇੱਕ ਵਾਰ ਸਾਬਿਤ ਹੋ ਗਈ ਜਦੋਂ ਫਾਕਸ ਸਟਾਰ ਸਟੂਡਿਊ ਨੇ ਸ਼ਾਹਰੁਖ ਅਭਿਨੀਤ ਫ਼ਿਲਮ 'ਮਾਏ ਨੇਮ ਇਜ਼ ਖਾਨ' ਦੇ ਵਿਤਰਣ ਦੇ ਅਧਿਕਾਰ ਮਹਿੰਗੇ ਦਾਮਾਂ ਵਿੱਚ ਖਰੀਦ ਲਏ।

Date:2009-08-09 Time:00:21:16


1   2  

page no.1

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009