Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 8 - 8 - 2009
ਜਿਹਨਾਂ ਲੋਕਾਂ ਨੇ 'ਵਾਂਟੇਡ' ਫਿਲਮ ਦੇ ਕੁਝ ਹਿੱਸੇ ਦੇਖੇ ਹਨ, ਉਹਨਾਂ ਦਾ ਮੰਨਣਾ ਹੈ ਕਿ ਇਸ ਫਿਲਮ 'ਚ ਸਫ਼ਲ ਹੋਣ ਦੇ ਸਾਰੇ ਤੱਤ ਮੌਜੂਦ ਹਨ। ਸਲਮਾਨ ਖਾਨ ਅਭਿਨੀਤ ਇਸ ਫਿਲਮ ਦੇ ਟ੍ਰੇਲਰ ਨੇ ਦਰਸ਼ਕਾਂ ਵਿਚਕਾਰ ਫਿਲਮ ਪ੍ਰਤੀ ਉਤਸੁਕਤਾ ਪੈਦਾ ਕਰ ਦਿੱਤੀ ਹੈ। ਅਰਸੇ ਬਾਅਦ ਸਲਮਾਨ ਦੀ ਐਕਸ਼ਨ ਫਿਲਮ ਆ ਰਹੀ ਹੈ ਅਤੇ ਸਲਮਾਨ ਨੂੰ ਵੀ ਉਮੀਦ ਹੈ ਕਿ ਇਹ ਫਿਲਮ ਉਹਨਾਂ ਦੇ ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਖਰੀ ਉੱਤਰੇਗੀ। Date:2009-08-08 Time:00:07:35
ਵਿਜੈਵਾੜਾ - ਬੀਐਸਐਨਐਲ ਨੇ ਆਂਧਰਪ੍ਰਦੇਸ਼ ਦੇ ਕ੍ਰਿਸ਼ਣਾ ਜਿਲ੍ਹੇ 'ਚ ਆਪਣੇ ਉਪਭੋਗਤਾਵਾਂ ਨੂੰ ਇੰਟਰਨੈਟ ਦਾ ਫਾਇਦਾ ਪਹੁੰਚਾਉਣ ਲਈ ਵੀਰਵਾਰ ਨੂੰ ਇੱਕ 1900 ਰੁਪਏ ਦਾ ਸਸਤਾ ਨੈਟ ਪੀਸੀ ਬਜ਼ਾਰ 'ਚ ਉਤਾਰਿਆ। ਵਿਜੈਵਾੜਾ ਦੇ ਦੂਰਸੰਚਾਰ ਮੁੱਖ ਪ੍ਰਬੰਧਕ ਐਮ. ਜਾਨ ਕ੍ਰਿਸੋਸਤੋਮ ਨੇ ਦੱਸਿਆ ਕਿ ਇਸਦਾ ਉਦੇਸ਼ ਉਹਨਾਂ ਲੋਕਾਂ ਤੱਕ ਪਹੁੰਚਣਾ ਹੈ, ਜਿਹਨਾਂ ਕੋਲ ਆਪਣੇ ਕੰਪਿਊਟਰ ਨਹੀਂ ਹਨ ਅਤੇ ਉਹ ਬ੍ਰਾਡਬੈਂਡ ਕਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਹਨ। Date:2009-08-08 Time:00:07:33
ਜੈਸਲਮੇਰ - ਰਾਜਸਥਾਨ ਵਿਚ ਜੈਸਲਮੇਰ ਜਿਲ੍ਹੇ ਦੀ ਪੋਖਰਣ ਫੀਲਡ ਫਾਇਰਿੰਗ ਰੇਂਜ ਵਿਚ ਤਿੰਨ ਦਿਨ ਪਹਿਲਾਂ ਸੈਨਾ ਅਤੇ ਵਿਗਿਆਨੀਆਂ ਨੇ ਤੀਜੀ ਪੀੜ੍ਹੀ ਦੀ ਟੈਂਕ ਰੋਧੀ ਮਿਸਾਇਲ ਨਾਗ ਦੇ ਦੂਜੇ ਦੌਰੇ ਦੇ ਆਖਰੀ ਪਰੀਖਣ ਸਫਲਤਾ ਨਾਲ ਪੂਰੇ ਕੀਤੇ। Date:2009-08-08 Time:00:07:33
ਅਮ੍ਰਿਤਸਰ-ਨਿਊ ਮਿਲਟਰੀ ਸਟੇਸ਼ਨ ਅਮ੍ਰਿਤਸਰ ਖਾਸਾ ਵਿਖੇ ਮਿਤੀ 07 ਅਗਸਤ 2008-09 ਨੂੰ ਵਣ ਮੇਲੇ ਦਾ ਪ੍ਰਬੰਧ ਫਲੇਮਿੰਗ ਐਰੋ ਬ੍ਰਿਗੇਡ ਦੀ ਨਿਗਰਾਨੀ ਹੇਠ ਸੰਪੂਰਨ ਹੋਇਆ,ਜਿਸ ਦੇ ਅੰਤਰਗਤ ਭਿੰਨ-ਭਿੰਨ ਕਿਸਮਾਂ ਦੇ 65,000 ਪੌਦੇ ਲਗਾਏ ਗਏ,ਜਿਸ ਨਾਲ ਛਾਉਣੀ ਨੂੰ ਹਰਿਆ ਭਰਿਆ ਅਤੇ ਸਾਫ਼ ਬਣਾਇਆ ਜਾ ਸਕੇ। Date:2009-08-08 Time:00:07:33
ਨਵੀਂ ਦਿੱਲੀ - ਇਸ ਸਾਲ ਦੀ ਸ਼ੁਰੂਆਤ 'ਚ ਕਈ ਅਰਬ ਡਾਲਰ ਦੇ ਸਤਿਅਮ ਘੋਟਾਲੇ ਤੋਂ ਬਾਅਦ ਹੈਦਰਾਬਾਦ ਦੀ ਕੰਪਨੀ ਸਤਿਅਮ ਦੇਸ਼ ਦੀਆਂ ਸਭ ਤੋਂ ਵੱਡੀਆਂ ਸੌਫਟਵੇਅਰ ਕੰਪਨੀਆਂ ਦੀ ਲਿਸਟ 'ਚੋਂ ਹੁਣ ਬਾਹਰ ਹੈ, ਪਰ ਇਸਦੀ ਨਵੀਂ ਮਾਲਕ ਟੈਕ ਮਹਿੰਦਰਾ ਮੁੱਖ 5 ਆਈਟੀ ਕੰਪਨੀਆਂ 'ਚ ਸ਼ਾਮਿਲ ਹੋ ਗਈ ਹੈ। Date:2009-08-08 Time:00:07:33
ਨਵੀਂ ਦਿੱਲੀ - ਸਰਕਾਰ ਨੇ ਅੱਜ ਸੰਸਦ ਨੂੰ ਭਰੋਸਾ ਦੁਆਇਆ ਕਿ ਡਾਕਟਰਾਂ ਦੀਆਂ ਕੋਸ਼ਿਸ਼ਾਂ ਸਦਕਾ ਸਵਾਈਨ ਫਲੂ ਕਾਬੂ ਵਿਚ ਹੈ।ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਅਜ਼ਾਦ ਨੇ ਰਾਜ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਜਾਣਕਾਰੀ ਦਿੱਤੀ ਕਿ ਅਸੀਂ ਦੇਸ਼ ਅਤੇ ਅਬਾਦੀ ਨੂੰ ਵੇਖਦੇ ਹੋਏ ਸਵਾਈਨ ਫਲੂ ਪੀੜ੍ਹਤਾਂ ਦੀ ਗਿਣਤੀ ਘਟਾਉਣ ਵਿਚ ਸਫਲਤਾ ਹਾਸਲ ਕੀਤੀ ਹੈ। Date:2009-08-08 Time:00:07:33
ਮੁੰਗੇਰ-ਬਿਹਾਰ ਦੇ ਮੁੰਗੇਰ ਜਿਲ੍ਹੇ 'ਚ ਸੇਰੇਬ੍ਰਲ ਮਲੇਰੀਆ (ਦਿਮਾਗੀ ਬੁਖਾਰ) ਦੇ ਕਹਿਰ ਤੋਂ 25 ਲੋਕ ਕਾਲ ਦੇ ਗਾਲ 'ਚ ਸਮਾ ਗਏ ਹਨ,ਜਦੋਂਕਿ ਇਸ ਨਾਲ 1,500 ਤੋਂ ਜ਼ਿਆਦਾਲੋਕ ਪ੍ਰਭਾਵਤ ਹੋਏ ਹਨ। Date:2009-08-08 Time:00:07:33
ਵਾਸ਼ਿੰਗਟਨ-ਅਮਰੀਕਾ 'ਚ ਬੇਰੁਜ਼ਗਾਰੀ ਲਾਭ ਲੈਣ ਵਾਲਿਆਂ ਦੀ ਸੰਖਿਆ 'ਚ ਇੱਕ ਅਗਸਤ ਨੂੰ ਸਮਾਪਤ ਹੋਏ 'ਚ 38,000 ਦੀ ਕਮੀ ਆਈ ਹੈ।ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਰਥਿਕ ਮੰਦੀ ਕਾਰਣ ਬੇਰੁਜ਼ਗਾਰੀ ਦੀ ਦਲਦਲ 'ਚ ਫੱਸਦੀ ਜਾ ਰਹੀ ਦੁਨੀਆ ਦੀ ਇਸ ਸਭ ਤੋਂ ਵੱਡੀ ਅਰਥ ਵਿਵਸਥਾ ਦਾ ਮਜ਼ਦੂਰ ਬਜ਼ਾਰ ਸੰਭਲਣ ਲੱਗਿਆ ਹੈ। Date:2009-08-08 Time:00:07:33
ਲੰਦਨ-ਸਵਰਗੀ ਪਾਪ ਆਈਕਨ ਮਾਈਕਲ ਜੈਕਸਨ ਨੂੰ ਉਨ੍ਹਾ ਦੇ ਦਿਹਾਂਤ ਦੇ ਛੇ ਹਫ਼ਤੇ ਤੋਂ ਜ਼ਿਆਦਾ ਸਮੇਂ ਦੇ ਬਾਅਦ ਅੰਤਿਮ ਰੂਪ ਨਾਲ ਦਫ਼ਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। Date:2009-08-08 Time:00:07:33
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਭਲਕੇ ਲੰਮੇ ਚਿਰਾਂ ਤੋਂ ਉਡੀਕੇ ਜਾ ਰਹੇ ਹਥਿਆਰਬੰਦ ਬਲ ਟ੍ਰਿਬਿਉਨਲ(ਏਐਫਟੀ) ਦਾ ਉਦਘਾਟਨ ਕਰੇਗੀ ਜੋ ਰੱਖਿਆ ਜਵਾਨਾਂ ਅਤੇ ਸਾਬਕਾ ਰੱਖਿਆ ਜਵਾਨਾਂ ਦੇ ਮਾਮਲਿਆਂ ਦਾ ਨਿਆਇਕ ਨਿਬਟਾਰਾ ਕਰੇਗਾ। Date:2009-08-08 Time:00:07:33
ਨਵੀਂ ਦਿੱਲੀ-ਅਮਰੀਕੀ ਮੁਦਰਾ ਡਾਲਰ ਦਾ ਇਹ ਨਾਮ 16ਵੀਂ ਸਦੀ 'ਚ ਬੋਹੇਮੀਆ ਦੇ ਇੱਕ ਕਸਬੇ ਜੋਚੀਮਸਟਲ ਤੋਂ ਪ੍ਰਚਲਨ 'ਚ ਆਇਆ ਸੀ,ਦਰਅਸਲ ਇਸ ਕਸਬੇ 'ਚ ਅਮਰੀਕੀ ਮੁਦਰਾ ਦੇ ਇੱਕ ਸਿੱਕੇ ਨੂੰ ਸ਼ੁਰੂ 'ਚ ਟੇਲਰ ਕਿਹਾ ਗਿਆ ਅਤੇ ਇਸ ਨਾਲ ਹੋਲੀ-ਹੋਲੀ ਇਹ ਨਾਮ ਡਾਲਰ ਹੋ ਗਿਆ। Date:2009-08-08 Time:00:07:33
ਨਿਊਯਾਰਕ-ਨਿਊਜ਼ ਕਾਰਪੋਰੇਸ਼ਨ ਦੀ ਸਮਾਚਾਰ ਵੈਬਸਾਈਟਸ 'ਤੇ ਸਮਾਚਾਰ ਪੜ੍ਹਨ ਵਾਲਿਆਂ ਨੂੰ ਅਗਲੇ ਸਾਲ ਤੋਂ ਦਾਮ ਚੁਕਾਉਣੇ ਪੈਣਗੇ। Date:2009-08-08 Time:00:07:33
ਨਵੀਂ ਦਿੱਲੀ-ਮੱਧਪ੍ਰਦੇਸ਼ ਦੀ ਸਲਾਨਾ 2009-10 ਦੀ ਸਲਾਨਾ ਯੋਜਨਾ 16,174 ਕਰੋੜ ਰੁੱਪਏ ਦੀ ਹੋਵੇਗੀ। Date:2009-08-08 Time:00:07:33
ਜਮਸ਼ੇਦਪੁਰ-ਦੁਨੀਆ ਦੀ ਪ੍ਰਮੁੱਖ ਇਲੈਕਟ੍ਰਾਨਿਕਸ ਉੱਪਭੋਗਤਾ ਸਮੱਗਰੀ ਨਿਰਮਾਤਾ ਬਹੁਰਾਸ਼ਟਰੀ ਕੰਪਨੀ ਐਲਜੀ ਦਾ ਮੰਨਣਾ ਹੈ ਕਿ ਕਈ ਖੇਤਰਾਂ 'ਚ ਅਫ਼ਰਾ ਤਫਰੀ ਮੱਚਾ ਚੁੱਕੀ ਮੰਦੀ ਦਾ ਭਾਰਤ ਦੇ ਇਲੈਕਟ੍ਰਾਨਿਕ ਉੱਪਭੋਗਤਾ ਸਮਾਨਾਂ ਦੇ ਬਜ਼ਾਰ 'ਤੇ ਕੋਈ ਅਸਰ ਨਹੀਂ ਪਿਆ ਹੈ,ਕਿਉਂਕਿ ਇੱਥੇ ਪਿੱਛਲੇ ਕੁੱਝ ਸਾਲਾਂ 'ਚ ਲੋਕਾਂ ਦੀ ਜੀਵਣ ਸ਼ੈਲੀ 'ਚ ਆਏ ਬਦਲਾਅ ਦੇ ਕਾਰਣ ਅਜਿਹੇ ਉਤਪਾਦ ਉਨ੍ਹਾ ਦੀ ਰੋਜਮਰਾ ਦੀ ਜਰੂਰਤ 'ਚ ਸ਼ਾਮਲ ਹੋ ਗਏ ਹੈ। Date:2009-08-08 Time:00:07:33
ਨਵੀਂ ਦਿੱਲੀ-ਦੇਸ਼ 'ਚ ਇਸ ਸਾਲ ਮਈ ਮਹੀਨੇ ਦੌਰਾਨ ਖਣਿਜ ਉਤਪਾਦਨ 'ਚ ਪਿੱਛਲੇ ਸਾਲ ਦੇ ਇਸ ਮਹੀਨੇ ਦੀ ਤੁਲਨਾ 'ਚ 3.58 ਫ਼ੀਸਦੀ ਵਾਧਾ ਦਰਜ਼ ਕੀਤਾ ਗਿਆ। Date:2009-08-08 Time:00:07:33
ਮੁੰਬਈ-ਸ਼ੇਅਰ ਬਜ਼ਾਰਾਂ 'ਚ ਆਈ ਗਿਰਾਵਟ ਕਾਰਣ ਅੱਜ ਅੰਤਰਬੈਂਕਿੰਗ ਮੁਦਰਾ ਕਾਰੋਬਾਰ ਦੌਰਾਨ ਰੁੱਪਏ 'ਚ ਡਾਲਰ ਦੇ ਮੁਕਾਬਲੇ ਲਗਾਤਾਰ ਦੂਸਰੇ ਦਿਨ ਵੀ ਗਿਰਾਵਟ ਆਈ।ਅੱਜ ਡਾਲਰ ਦੇ ਮੁਕਾਬਲੇ ਰੁਪੱਈਆ 17 ਪੈਸੇ ਲੁੜਕਦੇ ਹੋਏ ਇੱਕ ਹਫ਼ਤੇ ਦੇ ਘੱਟ ਤੋਂ ਘੱਟ ਸਤਰ 'ਤੇ ਪਹੁੰਚ ਗਿਆ। Date:2009-08-08 Time:00:07:33
ਮੁੰਬਈ-ਵੈਸ਼ਵਿਕ ਸ਼ੇਅਰ ਬਜ਼ਾਰਾਂ ਦੇ ਡਿੱਗਣ ਅਤੇ ਦੇਸ਼ 'ਚ ਮਾਨਸੂਨ ਦੀ ਬਰਸਾਤ ਘੱਟਣ ਦੀਆਂ ਖਬਰਾਂ ਨਾਲ ਘਰੇਲੂ ਸ਼ੇਅਰ ਬਜ਼ਾਰਾਂ 'ਚ ਬਿਕਵਾਲੀ ਦਾ ਦਬਾਅ ਅੱਜ ਚੌਥੇ ਦਿਨ ਵੀ ਬਣਿਆ ਰਿਹਾ।ਮੁੰਬਈ ਸ਼ੇਅਰ ਬਜ਼ਾਰ ਦਾ ਸੂਚਕਾਂਕ ਸੰਸੈਕਸ 353 ਅੰਕ ਲੁੜਕ ਗਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ 104 ਅੰਕ ਦੀ ਗਿਰਾਵਟ 'ਚ ਰਿਹਾ। Date:2009-08-08 Time:00:07:33
ਪੂਰੇ ਯੂਰਪ ਵਿਚ ਹੌਲੀਵੁੱਡ ਦੀਆਂ ਫਿਲਮਾਂ ਦੇ ਨਾਲ-ਨਾਲ ਹੁਣ ਯੂਰਪੀ ਮੁਲਕਾਂ ਦੇ ਗੋਰੇ ਬਾਲੀਵੁੱਡ ਦੀਆਂ ਫਿਲਮਾਂ ਨੂੰ ਵੀ ਉਨ੍ਹਾਂ ਹੀ ਪਸੰਦ ਕਰਨ ਲੱਗ ਪਏ ਹਨ ਜਿਨ੍ਹਾਂ ਕਿ ਹੌਲੀਵੁੱਡ ਦੀਆਂ ਫਿਲਮਾਂ ਨੂੰ। ਜਿਸ ਦੀ ਉਦਾਹਰਣ ਇਟਲੀ ਤੋਂ ਹਰੇਕ ਸ਼ਨੀਵਾਰ ਨੂੰ ਇਟਲੀ ਦੇ ਪ੍ਰਸਿੱਧ ਟੀ.ਵੀ. ਚੈਨਲ 'ਰਾਏ-ਓਨੋ' ਤੋਂ ਹਿੰਦੀ ਫਿਲਮਾਂ ਨੂੰ ਇਟਾਲੀਅਨ ਭਾਸ਼ਾ ਵਿਚ ਅਨੁਵਾਦ ਕਰਕੇ ਪ੍ਰਸਾਰਤ ਕੀਤੀਆਂ ਜਾਂਦੀਆਂ ਹਨ। ਇਟਲੀ ਦੇ ਲਗਭਗ 200 ਤੋਂ ਉਪਰ ਟੀ.ਵੀ ਚੈਨਲਾਂ ਨੂੰ ਇਤਾਲਵੀ ਲੋਕ ਉਦੋਂ ਬਲਦ ਲੈਂਦੇ ਹਨ ਜਦੋਂ 'ਰਾਏ-ਉਨੋ' ਤੇ ਭਾਰਤੀ ਫਿਲਮ ਪ੍ਰਸਾਰਤ ਕੀਤੀ ਜਾਂਦੀ ਹੈ। ਉਸ ਵੇਲੇ ਇਟਾਲੀਅਨ ਲੋਕਾਂ ਦੇ ਘਰੀ ਸਿਰਫ 'ਰਾਏ-ਉਨੋ' ਹੀ ਚੱਲ ਰਿਹਾ ਹੁੰਦਾ ਹੈ। ਪਹਿਲਾਂ-ਪਹਿਲਾਂ ਇਸ ਚੈਨਲ ਨੇ ਮਹੀਨੇ 'ਚ ਇਕ ਦੋ ਵਾਰੀ ਭਾਰਤੀ ਫਿਲਮਾਂ ਦਾ ਪ੍ਰਸਾਰਣ ਕੀਤਾ Date:2009-08-08 Time:00:07:32
ਕ੍ਰਿਕਟ ਖਿਡਾਰੀ ਕਦੇ ਕਿਸੇ ਨਾਲ ਘੱਟ ਹੀ ਤੋੜ ਨਿਭਾਉਂਦੇ ਹਨ ਪਰ ਮੰਦਿਰਾ ਬੇਦੀ ਹੈ ਕਿ ਉਸ ਉਪਰ ਇਸ ਗੱਲ ਦਾ ਕੋਈ ਅਸਰ ਨਹੀਂ ਹੈ। ਮੰਦਿਰਾ ਦੀ ਦੁਕਾਨਦਾਰੀ ਟੀ. ਵੀ. ਪਰਦੇ 'ਤੇ ਵਧੀਆ ਚੱਲ ਰਹੀ ਹੈ। ਕ੍ਰਿਕਟ ਖੇਡ ਚੈਨਲਾਂ ਦੀ ਉਹ ਮਨਭਾਉਂਦੀ ਕੁਮੈਂਟੇਟਰ ਹੈ। ਕ੍ਰਿਕਟ ਦੇ ਮੈਦਾਨ 'ਚ ਬਾਲ ਦਰ ਬਾਲ ਦਾ ਹਾਲ ਸੁਣਾਉਣ ਵਾਲੀ ਮੰਦਿਰਾ ਕ੍ਰਿਕਟਰ ਯੁਵਰਾਜ ਸਿੰਘ ਦੇ ਕੁਝ ਜ਼ਿਆਦਾ ਹੀ ਨਜ਼ਦੀਕ ਆ ਗਈ ਹੈ। ਹਾਲਾਂ ਕਿ ਉਹ ਜਾਣਦੀ ਹੈ ਫਿਰ ਵੀ ਯੁਵੀ ਨਾਲ ਰੋਮਾਂਸ ਕਰਨ 'ਚ ਉਸ ਨੂੰ ਕੋਈ ਬੁਰਾਈ ਨਜ਼ਰ ਨਹੀਂ ਆਈ। 'ਫੇਕਲ ਪਲੇਅਰ' ਤੇ ਅਕਸਰ ਬਲਾਗ ਆ ਰਹੇ ਹਨ ਜਿਨ੍ਹਾਂ 'ਚ ਮੰਦਿਰਾ ਦੀ ਇਸ ਨਵੀਂ ਦੋਸਤੀ ਦਾ ਜ਼ਿਕਰ ਹੁੰਦਾ ਹੈ। ਐਹ ਵੀ ਪਤਾ ਚੱਲਿਆ ਹੈ ਕਿ ਮੰਦਿਰਾ ਨਾਲ ਯੁਵੀ ਦੀ ਕਾਫੀ ਪੁਰਾਣੀ ਦੋਸਤੀ ਸੀ ਜੋ ਵਿਚਾਲੇ ਜਿਹੇ ਆ ਕੇ ਟੁੱਟ ਜਿਹੇ ਗਈ ਸੀ। ਮੰਦਿਰਾ Date:2009-08-08 Time:00:07:32
ਇਸ 'ਚ ਕੋਈ ਦੋ ਸਲਾਹਾਂ ਨਹੀਂ ਹਨ ਕਿ ਸੇਲੀਨਾ ਬਿਊਟੀਫੁਲ ਹੋਣ ਦੇ ਨਾਲ-ਨਾਲ ਬੋਲਡ ਵੀ ਹੈ। ਉਸਦੀ ਬੋਲਡਨੈਸ ਸਿਰਫ਼ ਅੰਗ ਪ੍ਰਦਰਸ਼ਨ ਤੱਕ ਹੀ ਸੀਮਿਤ ਨਹੀਂ ਹੈ। ਪਿਛਲੇ ਦਿਨੀਂ ਉਹਨਾਂ ਨੇ ਆਪਣੀ ਆਉਣ ਵਾਲੀ ਫਿਲਮ 'ਐਕਸੀਡੈਂਟ ਆਨ ਦ ਹਿਲ ਰੋੜ' ਲਈ ਇੱਕ ਹਿੰਮਤੀ ਦ੍ਰਿਸ਼ ਦਿੱਤਾ। ਸੀਨ ਦੇ ਮੁਤਾਬਿਕ ਕਾਰ ਨੂੰ ਵਿਸਫੋਟ ਕਰ ਕੇ ਉਡਾਇਆ ਜਾਣਾ ਸੀ, ਜਿਸ ਨਾਲ ਚਾਰੇ ਪਾਸੇ ਅੱਗ ਲੱਗ ਜਾਂਦੀ ਹੈ। ਇਸ ਅੱਗ ਦੇ ਵਿਚਕਾਰ ਸੇਲੀਨਾ ਦਾ ਸੀਨ ਸੀ। ਅੱਗ ਵਾਲੇ ਦ੍ਰਿਸ਼ਾਂ ਵਿੱਚ ਆਮਤੌਰ 'ਤੇ ਬਾਲੀਵੁੱਡ ਦੇ ਹੀਰੋ ਵੀ ਡੁਪਲੀਕੇਟ ਦਾ ਉਪਯੋਗ ਕਰਦੇ ਹਨ, ਕਿਉਂਕਿ ਇਹ ਬਹੁਤ ਖਤਰਨਾਕ ਹੁੰਦੇ ਹਨ। ਇਸ ਲਈ ਸੇਲੀਨਾ ਦੇ ਬਾਡੀ ਡਬਲ ਮਤਲਬ ਕਿ ਡੁਪਲੀਕੇਟ ਨੂੰ ਬੁਲਾ ਲਿਆ ਗਿਆ। ਯੁਨਿਟ ਦੇ ਲੋਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਸੇਲੀਨਾ ਨੇ ਕਿਹਾ ਕਿ ਉਹ ਖੁਦ ਇਹ ਸੀਨ ਕਰ Date:2009-08-08 Time:00:07:32
ਸਾਡੇ ਸਭ ਦੇ ਘਰਾਂ 'ਚ ਪੌੜੀਆਂ ਜਰੂਰ ਹੁੰਦੀਆਂ ਹਨ। ਆਪਣੀ ਸੁਵਿਧਾ ਲਈ ਅਸੀਂ ਘਰ 'ਚ ਪੌੜੀਆਂ ਤਾਂ ਬਣਵਾ ਲੈਂਦੇ ਹਾਂ, ਪਰ ਉਹਨਾਂ ਨੂੰ ਬਣਵਾਉਂਦੇ ਸਮੇਂ ਜੋਤਿਸ਼ ਦੇ ਸਿਧਾਂਤਾਂ ਨੂੰ ਧਿਆਨ 'ਚ ਨਹੀਂ ਰੱਖਦੇ ਹਾਂ, ਜਿਸ ਨਾਲ ਸਾਨੂੰ ਸਰੀਰਿਕ, ਆਰਥਿਕ ਅਤੇ ਮਾਨਸਿਕ ਪਰੇਸ਼ਾਨੀਆਂ ਨੂੰ ਝੱਲਣਾ ਪੈਂਦਾ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਫੈਂਗਸ਼ੁਈ ਦੇ ਅਨੁਸਾਰ ਤੁਹਾਡੇ ਘਰ 'ਚ ਪੌੜੀਆਂ ਕਿੱਥੇ ਅਤੇ ਕਿਸ ਤਰ੍ਹਾਂ ਦੀਆਂ ਬਣਵਾਉਣੀਆਂ ਚਾਹੀਦੀਆਂ ਹਨ। Date:2009-08-08 Time:00:07:32
ਕਾਨਪੁਰ - ਭਾਰਤੀ ਸਟੇਟ ਬੈਂਕ ਨੇ ਅੱਜ ਪੁਲਿਸ ਨੂੰ ਕਿਹਾ ਹੈ ਕਿ ਉਹ ਨਿੱਜੀ ਨਿਵੇਸ਼ ਕੰਪਨੀ ਦੇ ਮਾਲਕਾਂ ਉੱਪਰ ਆਪਣੀ ਨਜ਼ਰ ਰੱਖੇ ਜਿੰਨ੍ਹਾਂ ਉੱਪਰ ਆਰੋਪ ਹੈ ਕਿ ਉਹਨਾਂ ਨੇ 40 ਕਰੋੜ ਦੀ ਧੋਖਾਧੜੀ ਕੀਤੀ ਹੈ।ਸਹਾਇਕ ਮਹਾ ਪ੍ਰਬੰਧਨ (ਖਾਤੇ) ਪੀਪੀ ਛਪਰਾ ਨੇ ਆਪਣੇ ਪੱਤਰ ਵਿਚ ਉਕਤ ਅਪੀਲ ਕੀਤੀ ਹੈ। Date:2009-08-08 Time:00:07:32
ਬੜੌਦਾ - ਭਾਰਤ ਦੀ ਪਹਿਲੀ ਮਹਿਲਾ ਫੋਟੋ ਪੱਤਰਕਾਰ ਹੋਮੀ ਵਿਆਰਵਾਲਾ ਨੇ ਫੈਸਲਾ ਕੀਤਾ ਹੈ ਕਿ ਉਹ ਨੈਨੋ ਕਾਰ ਦੀ ਬੁਕਿੰਗ ਨੂੰ ਰੱਦ ਕਰ ਦੇਵੇਗੀ ਕਿਉਂ ਜੋ ਉਸ ਨੂੰ ਨੈਨੋ ਸਮੇਂ ਸਿਰ ਨਹੀਂ ਮਿਲੀ ਹੈ। Date:2009-08-08 Time:00:07:32
ਨਵੀਂ ਦਿੱਲੀ-ਕੁਸ਼ਤੀ ਗੁਰੂ ਕੈਪਟਨ ਚਾਂਦਰੂਪ ਨੂੰ ਦ੍ਰੋਣਾਚਾਰਿਆ ਪੁਰਸਕਾਰ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ 'ਤੇ ਧਰਨੇ 'ਤੇ ਬੈਠੇ ਪਹਿਲਵਾਨਾਂ ਨੇ ਖੇਡ ਵਿਭਾਗ ਤੋਂ ਇਸ ਸਬੰਧ 'ਚ ਭਰੋਸਾ ਮਿਲਣ ਦੇ ਬਾਅਦ ਅੱਜ ਅਪਣਾ ਧਰਨਾ ਸਮਾਪਤ ਕਰ ਦਿੱਤਾ। Date:2009-08-08 Time:00:07:32
ਚੇਨਈ-ਹਾਂਗਕਾਂਗ ਚੀਨ ਦੀਆਂ ਲੜਕੀਆਂ ਦੇ ਖਿਲਾਫ਼ ਇੱਕ ਸਖਤ ਸੈਮੀਫ਼ਾਈਨਲ ਮੁਕਾਬਲੇ 'ਚ ਅੱਜ 1-2 ਤੋਂ ਮਿਲੀਆਂ ਹਾਰਾਂ ਦੇ ਨਾਲ ਹੀ ਇੱਥੇ ਚੱਲ ਰਹੀ 13ਵੀਂ ਵਿਸ਼ਵ ਜੂਨੀਅਰ ਸਕਵੈਸ਼ ਚੈਂਪਿਅਨਸ਼ਿਪ 'ਚ ਭਾਰਤੀ ਖਿਡਾਰੀਆਂ ਦਾ ਹੁਣ ਤੱਕ ਜੇਤੂ ਚੱਲ ਰਿਹਾ ਸਫ਼ਰ ਰੁੱਕ ਗਿਆ। Date:2009-08-08 Time:00:07:32
page no.1 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |