Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 7 - 8 - 2009
ਲੋਕਾਂ ਨੂੰ ਡਰਾਉਣ ਅਤੇ ਹੈਰਾਨ ਕਰਨ 'ਚ ਰਾਮਗੋਪਾਲ ਵਰਮਾ ਨੂੰ ਬਹੁਤ ਮਜਾ ਆਉਂਦਾ ਹੈ। ਵਿੱਚ-ਵਿੱਚ ਉਹ ਲਗਾਤਾਰ ਅਜਿਹੀਆਂ ਫਿਲਮਾਂ ਬਣਾਉਂਦੇ ਰਹਿੰਦੇ ਹਨ। ਰਾਤ (1992), ਕੌਨ (1999), ਭੂਤ (2003), ਡਰਨਾ ਮਨਾ ਹੈ (2003), ਵਾਸਤੂ ਸ਼ਾਸਤਰ (2004), ਡਰਨਾ ਜਰੂਰੀ ਹੈ (2006), ਫੂੰਕ (2008) ਵਰਗੀਆਂ ਫਿਲਮਾਂ ਉਹਨਾਂ ਨੇ ਨਿਰਮਿਤ ਕੀਤੀਆਂ ਹਨ। ਇੱਕ ਵਾਰ ਫਿਰ ਉਹ 'ਅਗਿਆਤ' ਲੈ ਕੇ ਹਾਜਿਰ ਹੋ ਰਹੇ ਹਨ। ਕਹਾਣੀ ਹੈ ਜੰਗਲ 'ਚ ਫਿਲਮ ਦੀ ਸ਼ੂਟਿੰਗ ਕਰ ਰਹੀ ਇੱਕ ਫਿਲਮ ਯੁਨਿਟ ਦੀ। ਉਹ ਅਜਿਹੀ ਥਾਂ ਸ਼ੂਟਿੰਗ ਕਰ ਰਹੇ ਹਨ, ਜਿੱਥੇ ਸੁਵਿਧਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਸੇਤੂ (ਜੁਆਏ ਫਰਨਾਂਡੀਸ) ਨਾਮਕ ਵਿਅਕਤੀ ਦੀ ਉਹ ਮੱਦਦ ਲੈ ਰਹੇ ਹਨ। ਸੇਤੂ ਜੰਗਲ ਨੂੰ ਓਨਾ ਹੀ ਜਾਣਦਾ ਹੈ, ਜਿੰਨਾ ਕਿ ਇੱਕ ਜਾਨਵਰ ਜਾਣਦਾ ਹੈ। ਸਾਰੇ ਰਸਤੇ ਉਸ ਨੂੰ ਪਤਾ ਹਨ। ਫਿਲਮ ਦਾ ਹੀਰੋ ਸ਼ਰਮਨ (ਗੌਤਮ ਰੋਡੇ) ਆ Date:2009-08-07 Time:00:05:22
ਇੱਕ ਪਾਸੇ ਤਾਂ ਸੋਨਮ ਕਪੂਰ ਐਸ਼ਵਰਿਆ ਰਾਏ ਨਾਲ ਰੈਡ ਕਾਰਪੈਟ ਤੇ ਚੱਲ ਕੇ ਰੁਮਾਂਚਿਤ ਹੁੰਦੀ ਫਿਰਦੀ ਸੀ ਪਰ ਦੂਜੇ ਪਾਸੇ ਐਸ਼ਵਰਿਆ ਰਾਏ ਨਹੀਂ ਸੀ ਚਾਹੁੰਦੀ ਕਿ ਉਹ ਨਵੀਂ-ਨਵੀਂ ਆਈ ਸੋਨਮ ਨਾਲ ਰੈਡ ਕਾਰਪੈਟ ਤੇ ਚਲਦੀ। Date:2009-08-07 Time:00:05:22
ਲੋਹੇ ਦੇ ਸ਼ਹਿਰ ਦੀ ਸੋਨਪਰੀ ਤਨੂਸ਼੍ਰੀ ਦੱਤਾ ਆਪਣੀ ਪਹਿਲੀ ਫ਼ਿਲਮ 'ਆਸ਼ਿਕ ਬਨਾਇਆ ਆਪ ਨੇ' ਨਾਲ ਦਰਸ਼ਕਾਂ ਨੂੰ ਆਪਣੇ ਚਿਹਰੇ ਤੇ ਅਭਿਨੈ ਦਾ ਆਸ਼ਕ ਬਣਾਉਣ ਵਿੱਚ ਸਫਲ ਰਹੀ ਸੀ ਪਰ ਗੱਲ ਹੁਣ ਦੇ ਦੌਰ ਦੀ ਕਰੀਏ ਤਾਂ ਲੰਘੇ ਸਾਲ ਉਹ ਫ਼ਿਲਮੀ ਪਰਦੇ ਤੋਂ ਗਾਇਬ ਹੀ ਰਹੀ। Date:2009-08-07 Time:00:05:22
ਮਾੜੀ ਮੋਟੀ ਵੀ ਖੁਸ਼ੀ ਮਿਲ ਜਾਵੇ ਤਾਂ ਭਲਾ ਕਾਫੀ ਦਿਨਾਂ ਤੋਂ ਦੁਖੀ ਰਹੀ ਮਲਿਕਾ ਸ਼ੇਰਾਵਤ ਖੁਸ਼ੀਆਂ ਕਿਉਂ ਨਾ ਮਨਾਵੇ। ਲੰਮਾ ਸਮਾਂ ਹੋ ਗਿਆ ਹੈ ਉਸ ਨੂੰ 'ਏ' ਦਰਜੇ ਦੀ ਫ਼ਿਲਮ ਕੀਤੀਆ। Date:2009-08-07 Time:00:05:21
ਨਿਰਮਾਤਾ ਫਿਰੋਜ ਨਾਡੀਆਵਾਲਾ ਨੂੰ ਵਿਦੇਸ਼ੀ ਫ਼ਿਲਮ 'ਹੈਂਗਓਵਰ' ਐਨੀ ਪਸੰਦ ਆਈ ਕਿ ਉਹਨਾਂ ਨੇ ਇਸ ਨੂੰ ਫੌਰਨ ਹਿੰਦੀ ਵਿੱਚ ਬਨਾਉਣ ਦਾ ਫੈਸਲਾ ਲੈ ਲਿਆ। ਫਿਰੋਜ ਨੇ ਫ਼ਿਲਮ ਨੂੰ ਹਿੰਦੀ ਵਿੱਚ ਬਨਾਉਣ ਦੇ ਅਧਿਕਾਰ ਖਰੀਦ ਲਏ ਹਨ ਅਤੇ ਛੇਤੀ ਹੀ ਸਕ੍ਰਿਪਟ ਲਿੱਖਣ ਦਾ ਕੰਮ ਕੀਤਾ ਜਾਵੇਗਾ। Date:2009-08-07 Time:00:05:21
ਇਹ ਖ਼ਬਰ ਸੰਨੀ ਦਿਓਲ ਅਤੇ ਰਾਜਕੁਮਾਰ ਸੰਤੋਸ਼ੀ ਦੇ ਪ੍ਰਸ਼ੰਸਕਾਂ ਨੂੰ ਚੰਗੀ ਲੱਗ ਸਕਦੀ ਹੈ। ਸੂਤਰਾਂ ਦੇ ਅਨੁਸਾਰ ਦੋਨਾਂ ਨੇ ਆਪਣੇ ਈਗੋ ਨੂੰ ਸਾਈਡ ਵਿੱਚ ਰੱਖ ਕੇ ਹੱਥ ਮਿਲਾਉਣ ਦਾ ਫੈਸਲਾ ਕੀਤਾ ਹੈ। ਵੈਸੇ ਇਸ ਫੈਸਲੇ ਵਿੱਚ ਮਜਬੂਰੀ ਜਿਆਦਾ ਨਜ਼ਰ ਆਉਂਦੀ ਹੈ। Date:2009-08-07 Time:00:05:21
ਇਹ ਗੱਲ ਤਾ ਪੱਕੀ ਹੈ ਕਿ ਅਭਿਨੈ ਦੀ ਦੁਕਾਨ ਬੰਦ ਹੋਣ ਤੇ ਸੇਲੀਨਾ ਜੇਟਲੀ ਨੂੰ ਆਪਣਾ ਕਰੀਅਰ ਬਣਾਉਣ ਲਈ ਦੂਜਾ ਖੇਤਰ ਲੱਭਣ ਵਿੱਚ ਜਿਆਦਾ ਮਿਹਨਤ ਨਹੀਂ ਕਰਨੀ ਪਵੇਗੀ। Date:2009-08-07 Time:00:05:21
ਫਾਕਸ ਸਟਾਰ ਸਟੂਡੀਓਜ਼ ਨੇ ਸ਼ਾਹਰੁਖ ਖ਼ਾਨ ਤੇ ਕਰਨ ਜੌਹਰ ਦੀ ਫ਼ਿਲਮ 'ਮਾਈ ਨੇਮ ਇਜ਼ ਖ਼ਾਨ' ਲਈ ਕਰਜ਼ਾ ਦੇਣ ਤੇ ਵਿਤਰਣ ਕਰਨ ਦਾ ਸਮਝੌਤਾ ਸਹੀਬੱਧ ਕੀਤਾ ਹੈ। ਇਸ ਫ਼ਿਲਮ ਨੂੰ ਅਮਰੀਕਾ ਵਿਚ ਫਾਕਸ ਸਰਚਲਾਈਟ ਪਿਕਚਰਜ਼ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਕਰਨ ਜੌਹਰ ਅਨੁਸਾਰ ਇਸ ਫ਼ਿਲਮ ਵਿਚ ਭਾਵਨਾਤਮਕ ਪੱਖ ਵਧੇਰੇ ਭਾਰੂ ਨਜ਼ਰ ਆਵੇਗਾ। Date:2009-08-07 Time:00:05:21
ਨਿਊਯਾਰਕ - ਅਮਰੀਕਾ ਦੀ ਇੱਕ ਅਦਾਲਤ ਨੇ ਵਿੱਤੀ ਸੰਸਥਾਨ ਮੈਰਿਲ ਲਿੰਚ ਐਂਡ ਕੰਪਨੀ ਦਾ ਅਧਿਗ੍ਰਹਿਣ ਕਰਨ ਦੇ ਲਈ ਬੈਂਕ ਆਫ਼ ਅਮਰੀਕਾ ਅਤੇ ਅਮਰੀਕਾ ਸਕਿਊਰਿਟੀ ਅਤੇ ਰੈਗੂਲੇਟਰੀ ਕਮਿਸ਼ਨ ਦੇ ਕਰਾਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। Date:2009-08-07 Time:00:05:19
ਹਿੰਦੁਸਤਾਨ ਡੋਰ ਓਲੀਵਰ ਲਿਮੀਟੇਡ ਨੇ ਆਦਿਤਿਆ ਬਿੜਲਾ ਸਮੂਹ ਦੀ ਕੰਪਨੀ ਉਤਕਲ ਐਲਿਊਮੀਨਾ ਇੰਟਰਨੈਸ਼ਨਲ ਲਿਮੀਟੇਡ ਤੋਂ 39.50 ਕਰੋੜ ਰੁਪਏ ਦਾ ਆਰਡਰ ਹਾਸਿਲ ਕੀਤਾ ਹੈ। Date:2009-08-07 Time:00:05:19
ਕੋਲਕਾਤਾ - ਸੌਫਟਵੇਅਰ ਸੇਵਾਵਾਂ ਦਾ ਨਿਰਯਾਤ ਕਰਨ ਵਾਲੀ ਭਾਰਤ ਦੀ ਨੰਬਰ ਦੋ ਕੰਪਨੀ ਇੰਫੋਸਿਸ ਇਸ ਤਿਮਾਹੀ 'ਚ 10 ਲੱਖ ਡਾਲਰ ਦੇ ਲਗਭਗ 15 ਸੌਦੇ ਕਰਨ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਇੰਫੋਸਿਸ ਦੇ ਆਊਟਸੋਰਸਿੰਗ ਬਿਜਨੈਸ ਨੂੰ ਦੁਬਾਰਾ ਗਤੀ ਮਿਲਣ ਦੀ ਸੰਭਾਵਨਾ ਹੈ। Date:2009-08-07 Time:00:05:19
ਜਮਸ਼ੇਦਪੁਰ- ਕੌਮਾਂਤਰੀ ਮੰਦੀ ਨਾਲ ਸਟੀਲ ਖੇਤਰ ਵਿੱਚ ਜਾਰੀ ਗਿਰਾਵਟ ਦੇ ਬਾਵਜੂਦ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਟਾਟਾ ਸਟੀਲ ਦੇ ਭਾਰਤੀ ਪਰਿਚਾਲਨ ਦੀ ਵਿੱਕਰੀ ਵਿੱਚ ਜੁਲਾਈ ਮਹੀਨੇ ਦੌਰਾਨ 18 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। Date:2009-08-07 Time:00:05:19
ਨਵੀਂ ਦਿੱਲੀ-ਮੈਟ੍ਰਾਲਾਜ਼ੀਕਲ ਕੋਕ ਬਨਾਉਣ ਵਾਲੀ ਅਸਟ੍ਰਾਲ ਕੋਕ ਐਂਡ ਪ੍ਰੋਜੈਕਟ ਲਿਮਿਟੇਡ ਨੇ ਆਂਧਰਾ ਪ੍ਰਦੇਸ਼ 'ਚ ਛੇ ਲੱਖ ਟਨ ਸਲਾਨਾ ਉਤਪਾਦਨ ਸਮਰੱਥਾ ਨੂੰ ਕੋਕ ਕਾਰਖਾਨੇ ਲਗਾਉਣ ਦੀ ਘੋਸ਼ਣਾ ਕੀਤੀ ਹੈ। Date:2009-08-07 Time:00:05:19
ਜਮਸ਼ੇਦਪੁਰ - ਬੋਸਟਨ ਤੋਂ ਪਰਤਿਆ ਇੱਕ ਵਿਦਿਆਰਥੀ ਜੋ ਸਵਾਈਨ ਫਲੂ ਤੋਂ ਪੀੜ੍ਹਤ ਹੈ ਅਤੇ ਆਪਣੇ ਘਰ ਵਿਚ ਹੀ ਰਹਿ ਰਿਹਾ ਸੀ, ਅਧਿਕਾਰੀਆਂ ਵੱਲੋਂ ਦਿੱਤੀ ਗਈ ਹਸਪਤਾਲ ਦੇ ਵੱਖਰੇ ਵਾਰਡ ਵਿਚ ਦਾਖਲ ਹੋਣ ਦੀ ਹਿਦਾਇਤ ਦੇ ਬਾਵਜੂਦ ਰਹੱਸਮਈ ਢੰਗ ਨਾਲ ਗਾਇਬ ਹੋ ਗਿਆ ਹੈ। Date:2009-08-07 Time:00:05:19
ਨਵੀਂ ਦਿੱਲੀ-ਹਰਿਆਣਾ 'ਚ ਸਿੱਖਾਂ ਦੇ ਧਾਰਮਿਕ ਮਾਮਲਿਆਂ ਲਈ ਅਲੱਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਗਠਿਤ ਕਰਨ ਦੀ ਰਾਜ ਸਰਕਾਰ ਦੀ ਮੰਸ਼ਾ ਨੂੰ ਲੈ ਕੇ ਅੱਜ ਸੰਸਦ 'ਚ ਦੋਨੋਂ ਸਦਨਾਂ 'ਚ ਭਾਰੀ ਹੰਗਾਮਾ ਹੋਇਆ। Date:2009-08-07 Time:00:05:19
ਕੋਚੀ - ਚੀਨ ਦੀ ਪੀਪੁਲਸ ਲਿਬ੍ਰੇਸ਼ਨ ਜਲਸੈਨਾ ਦਾ ਬੇੜ੍ਹਾ ਸ਼ੇਨਝੇਨ ਜੋ ਅਦਨ ਦੀ ਖਾੜੀ ਵਿਚ ਆਪਣੀ ਲੁਟੇਰਾ ਰੋਧੀ ਮੁਹਿੰਮ ਪੂਰੀ ਕਰਨ ਮਗਰੋਂ ਝਾਨਜਿਆਂਗ ਦੇ ਚੀਨੀ ਤੱਟ ਵਿਖੇ ਵਾਪਸ ਜਾ ਰਿਹਾ ਹੈ, ਇੱਥੇ 8 ਅਗਸਤ ਨੂੰ ਆਵੇਗਾ। Date:2009-08-07 Time:00:05:19
ਕੰਧਾਰ-ਅਫ਼ਗਾਨੀਸਤਾਨ ਦੇ ਦੱਖਣੀ ਭਾਗ 'ਚ ਸਥਿੱਤ ਹੇਲਮੰਡ ਪ੍ਰਾਂਤ 'ਚ ਯਾਤਰੀਆਂ ਨੂੰ ਲਿਜਾਂਦੇ ਹੋਏ ਇੱਕ ਟਰੱਕ 'ਚ ਬੰਬ ਵਿਸਫ਼ੋਟ ਨਾਲ 21 ਨਾਗਰਿਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। Date:2009-08-07 Time:00:05:19
ਮੁੰਬਈ - ਮੁੰਬਈ ਦੇ ਗੇਟਵੇ ਆਫ਼ ਇੰਡੀਆ ਅਤੇ ਜਵੇਰੀ ਬਜ਼ਾਰ 'ਚ 25 ਅਗਸਤ 2003 ਨੂੰ ਹੋਏ ਬੰਬ ਧਮਾਕਿਆਂ 'ਚ ਵਿਸ਼ੇਸ ਅੱਤਵਾਦ ਨਿਰੋਧਕ ਕਾਨੂੰਨ (ਪੋਟਾ) ਅਦਾਲਤ ਵੱਲੋਂ ਸਾਰੇ ਤਿੰਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਨਾਉਣ ਦੇ ਫ਼ੈਸਲੇ ਨੂੰ ਬਚਾਅ ਪੱਖ ਚੁਣੌਤੀ ਦੇਵੇਗਾ। Date:2009-08-07 Time:00:05:19
ਕੋਲੰਬੋ - ਸ਼੍ਰੀਲੰਕਾਈ ਪ੍ਰਧਾਨ ਮੰਤਰੀ ਰਤਨਾਸਿਰੀ ਵਿਕ੍ਰਮਨਾਇਕੇ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਲਿੱਟੇ ਮੁੜ ਤੋਂ ਆਪਣੇ ਨਵੇਂ ਨੇਤਾ ਅਧੀਨ ਇੱਕਜੁੱਟ ਹੋ ਰਿਹਾ ਹੈ ਅਤੇ ਕਿਹਾ ਹੈ ਕਿ ਸ਼੍ਰੀਲੰਕਾ ਵਿਚ ਕਨੂੰਨ ਅਤੇ ਵਿਵਸਥਾ ਸਾਹਮਣੇ ਆਈ ਕਿਸੇ ਵੀ ਸਮੱਸਿਆ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। Date:2009-08-07 Time:00:05:19
ਨਵੀਂ ਦਿੱਲੀ-ਏਸ਼ਿਆਈ ਬਜ਼ਾਰਾਂ 'ਚ ਮੰਗ ਕਮਜ਼ੋਰ ਪੈਣ ਨਾਲ ਇਸ ਸਾਲ ਜੁਲਾਈ 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੀ ਤੁਲਨਾ 'ਚ ਖੱਲ੍ਹ ਦੇ ਨਿਰਯਾਤ 'ਚ 63 ਫ਼ੀਸਦੀ ਭਾਰੀ ਗਿਰਾਵਟ ਦਰਜ਼ ਕੀਤੀ ਗਈ ਹੈ। Date:2009-08-07 Time:00:05:19
ਨਵੀਂ ਦਿੱਲੀ-ਦਿੱਲੀ ਮੈਟ੍ਰੋ ਰੇਲ ਯੋਜਨਾ ਦੇ ਪਿੱਛਲੇ 11 ਸਾਲਾਂ ਦੇ ਨਿਰਮਾਣ ਕੰਮ ਦੌਰਾਨ 130 ਦੁਰਘਟਨਾਵਾਂ 'ਚ 102 ਲੋਕਾਂ ਦੀਆਂ ਜਾਨਾਂ ਗਈਆਂ ਅਤੇ 94 ਵਿਅਕਤੀ ਜ਼ਖਮੀ ਹੋਏ ਹਨ। Date:2009-08-07 Time:00:05:19
ਭੋਪਾਲ-ਦੇਸ਼ਭਰ 'ਚ ਰਾਸ਼ਟਰੀਕ੍ਰਿਤ ਬੈਂਕਾਂ ਦੀ ਅੱਜ ਤੋਂ ਸ਼ੁਰੂ ਹੋਈ ਦੋ ਦਿਨ੍ਹੀ ਹੜਤਾਲ ਦੇ ਪਹਿਲੇ ਦਿਨ ਸੰਪੂਰਣ ਮੱਧਪ੍ਰਦੇਸ਼ 'ਚ ਇਸ ਦਾ ਵਿਆਪਕ ਅਸਰ ਦੇਖਿਆ ਜਾ ਰਿਹਾ ਹੈ। Date:2009-08-07 Time:00:05:19
ਮੁੰਬਈ-'ਬੰਬ ਨਹੀਂ ਰੋਟੀ ਚਾਹੀਏ' 'ਯੁੱਧ ਨਹੀਂ ਸ਼ਾਂਤੀ ਚਾਹੀਏ' ਵਰਗੇ ਨਾਅਰੇ ਲਿਖੀਆਂ ਤਖਤੀਆਂ ਦੇ ਨਾਲ ਮੁੰਬਈ ਦੇ 57 ਕਾਲਜ਼ਾਂ ਦੇ ਲੱਗਭਗ 200 ਵਿਦਿਆਰਥੀਆਂ ਅਤੇ ਹੋਰ ਸ਼ਾਂਤੀ ਪ੍ਰੇਮੀ ਵਰਕਰਾਂ ਨੇ ਅੱਜ ਹੀਰੋਸ਼ੀਮਾ ਦਿਵਸ ਮੌਕੇ 'ਤੇ ਮੁੰਬਈ ਛੱਤਰਪਤੀ ਸ਼ਿਵਾਜੀ ਟਰਮੀਨਸ ਦੇ ਨਜ਼ਦੀਕ ਅਜ਼ਾਦ ਮੈਦਾਨ ਤੋਂ ਫੋਰਟ ਇਲਾਕੇ 'ਚ ਸਥਿੱਤ ਹੁਤਾਤਮਾ ਚੌਂਕ ਤੱਕ ਰੈਲੀ ਕੱਢੀ। Date:2009-08-07 Time:00:05:19
ਅਕਸ਼ੈ ਕੁਮਾਰ ਭਾਵੇ ਹੀ ਚੀਖ-ਚੀਖ ਕੇ ਆਪਣੀ ਫ਼ਿਲਮ 'ਕਮਬਖਤ ਇਸ਼ਕ' ਨੂੰ ਹਿਟ ਦੱਸ ਰਹੇ ਹਨ। ਫ਼ਿਲਮ ਦੀ ਸਫਲਤਾ ਤੇ ਪਾਰਟੀ ਦੇ ਰਹੇ ਹਨ, ਪਰ ਅਸਲ ਗੱਲ ਇਹ ਹੈ ਕਿ ਉਹ ਵੀ ਜਾਣਦੇ ਹਨ ਕਿ ਉਹਨਾਂ ਦੀ ਫ਼ਿਲਮ ਫਲਾਪ ਹੋ ਗਈ ਹੈ Date:2009-08-07 Time:00:05:18
ਪ੍ਰਿਅੰਕਾ ਉਰਫ ਨਿਸ਼ਾ ਕੋਠਾਰੀ ਦੀ ਫ਼ਿਲਮ ਵੇਖ ਕੇ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਉਹ ਅਭਿਨੈ ਦੀ ਥਾਂ ਤੇ ਆਪਣੇ ਫਿਗਰ ਤੇ ਜਿਆਦਾ ਧਿਆਨ ਦਿੰਦੀ ਹੈ। ਅਭਿਨੈ ਦੇ ਨਾਂਅ ਤੇ ਉਹਨਾਂ ਦੇ ਚਿਹਤੇ ਤੇ ਇੱਕ-ਦੋ ਤਰ੍ਹਾਂ ਦੇ ਭਾਵ ਆਉਂਦੇ ਹਨ, ਜੋ ਸੀਨ ਨਾਲ ਮਿਲਦੇ। Date:2009-08-07 Time:00:05:18
page no.1 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |