Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 6 - 8 - 2009
ਮੁੰਬਈ - ਅੱਜ ਦੁਪਿਹਰੇ 12 ਵਜੇ ਮੁੰਬਈ ਸ਼ੇਅਰ ਬਜ਼ਾਰ ਦੇ ਸੈਂਸੈਕਸ ਵਿਚ 103 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ।ਇਸ ਤੋਂ ਅਲਾਵਾ ਨਿਫਟੀ ਵਿਚ ਵੀ 39 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। Date:2009-08-06 Time:00:00:55
ਨਵੀਂ ਦਿੱਲੀ - ਰਾਸ਼ਟਰੀ ਜਨਤਾਂਤ੍ਰਿਕ ਗਠਬੰਧਨ, ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਜਨਤਾ ਦਲ ਅੱਜ ਸੰਪ੍ਰਗ ਖਿਲਾਫ ਇਕੱਠੇ ਹੋ ਗਏ।ਇਹਨਾਂ ਦਲਾਂ ਨੇ ਇਹ ਕਾਰਵਾਈ ਪਾਕਿਸਤਾਨ ਵੱਲੋਂ ਮੁੰਬਈ ਹਮਲੇ ਦੇ ਮੁੱਖ ਆਰੋਪੀ ਹਾਫਿਜ਼ ਸਈਦ ਖਿਲਾਫ ਕਾਰਵਾਈ ਕਰਨ ਵਿਚ ਵਰਤੇ ਜਾ ਰਹੇ ਟਾਲ ਮਟੋਲ ਕਾਰਣ ਇਹ ਕਹਿੰਦੇ ਹੋਏ ਕੀਤੀ ਗਈ ਹੈ ਕਿ ਪਾਕਿਸਤਾਨ ਦੀ ਕਾਰਵਾਈ ਜ਼ਾਹਰ ਕਰਦੀ ਹੈ ਮਨਮੋਹਨ ਸਿੰਘ ਦਾ ਭਰੋਸਾ ਨਿਰਾਰਥਕ ਹੈ। Date:2009-08-06 Time:00:00:55
ਨਵੀਂ ਦਿੱਲੀ-ਰੱਖੜੀ ਦੇ ਤਿਉਹਾਰ ਮੌਕੇ 'ਤੇ ਅੱਜ ਰਾਜਧਾਨੀ ਦਿੱਲੀ ਦਾ ਸਰਾਫ਼ਾ ਬਜ਼ਾਰ ਬੰਦ ਰਿਹਾ। Date:2009-08-06 Time:00:00:55
ਲਖਨਊ-ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਕੱਲ੍ਹ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੀ 40 ਮੈਂਬਰਾਂ ਵਾਲੀ ਕਮੇਟੀ ਨੂੰ ਸੰਬੋਧਤ ਕਰਨਗੇ। Date:2009-08-06 Time:00:00:55
ਨਵੀਂ ਦਿੱਲੀ - ਪਾਕਿਸਤਾਨ ਨਾਲ ਗੱਲਬਾਤ ਜ਼ਾਰੀ ਰੱਖਣ ਲਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਦੇ ਬਿਆਨਾਂ ਵਿਚਕਾਰ ਅੰਤਰ ਨੂੰ ਖਾਰਜ ਕਰਦਿਆਂ ਕਾਂਗਰਸ ਨੇ ਕਿਹਾ ਹੈ ਕਿ ਅਜਿਹਾ ਸਿਰਫ ਵਿਰੋਧੀ ਦਲਾਂ ਦੇ ਦਿਮਾਗ ਵਿਚ ਹੈ। Date:2009-08-06 Time:00:00:55
ਵਾਸ਼ਿੰਗਟਨ - ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵਦੇਵ ਨੇ ਆਪਣੇ ਅਮਰੀਕੀ ਹਮਰੁੱਤਬਾ ਬਰਾਕ ਓਬਾਮਾ ਨੂੰ ਫੋਨ 'ਤੇ ਸ਼ੁੱਭ ਕਾਮਨਾ ਦਿੱਤੀ।ਵ੍ਹਾਇਟ ਹਾਉਸ ਨੇ ਇੱਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। Date:2009-08-06 Time:00:00:55
ਢਾਕਾ-ਬੰਗਲਾਦੇਸ਼ ਨੇ ਵਿੱਤੀ ਸਾਲ 2008-09 'ਚ 15.56 ਅਰਬ ਡਾਲਰ ਦਾ ਨਿਰਯਾਤ ਕੀਤਾ,ਜੋ ਪਿੱਛਲੇ ਵਿੱਤੀ ਸਾਲ ਦੀ ਤੁਲਨਾ 'ਚ 10 ਫ਼ੀਸਦੀ ਹੈ,ਲੇਕਿਨ ਵੈਸ਼ਵਿਕ ਆਰਥਿਕ ਮੰਦੀ ਦੀ ਵਜ੍ਹਾ ਨਾਲ ਉਹ ਨਿਰਯਾਤ ਦੇ ਪਹਿਲਾਂ ਨਿਰਧਾਰਤ ਲਕਸ਼ ਨੂੰ ਹਾਸਿਲ ਕਰਨ 'ਚ ਅਸਫ਼ਲ ਰਿਹਾ ਹੈ।ਪਿੱਛਲੇ ਛੇ ਸਾਲਾਂ 'ਚ ਇਹ ਸਭ ਤੋਂ ਘੱਟ ਵਾਧਾ ਹੈ। Date:2009-08-06 Time:00:00:54
ਸਿੰਗਾਪੁਰ-ਨਿਊਜ਼ੀਲੈਂਡ ਤੱਟੀ ਇਲਾਕਿਆਂ 'ਚ ਅੱਜ ਸਵੇਰੇ 6.1 ਤੀਬਰਤਾ ਦਾ ਭੁਚਾਲ ਆਇਆ ਹੈ।ਅਮਰੀਕੀ ਭੂਗਰਭੀ ਸਰਵੇਖਣ ਵਿਭਾਗ (ਯੂਐਸਜੀਐਸ) ਨੇ ਭੁਚਾਲ ਦੀ ਤੀਬਰਤਾ ਦੀ ਪੁਸ਼ਟੀ ਕੀਤੀ ਹੈ। Date:2009-08-06 Time:00:00:54
ਨਵੀਂ ਦਿੱਲੀ-ਸਰਵਜਨਕ ਖੇਤਰ ਦੇ ਓਰੀਐਂਟਲ ਬੈਂਕ ਆਫ਼ ਕਾਮਰਸ (ਓਬੀਸੀ) ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਅਲੋਕ ਕੁਮਾਰ ਮਿਸ਼ਰਾ ਹੁਣ ਬੈਂਕ ਆਫ਼ ਇੰਡੀਆ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਨਿਯੁਕਤ ਕੀਤੇ ਗਏ ਹਨ। Date:2009-08-06 Time:00:00:54
ਨਵੀਂ ਦਿੱਲੀ-ਸਰਵਜਨਕ ਖੇਤਰ ਦੀ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟੇਡ (ਭੇਲ) ਨੂੰ ਉੜੀਸਾ 'ਚ ਪ੍ਰਸਤਾਵਤ ਥਰਮਲ ਬਿਜਲੀ ਕਾਰਖਾਨੇ ਦੇ ਲਈ 2600 ਕਰੋੜ ਰੁੱਪਏ ਦਾ ਆਰਡਰ ਮਿਲਿਆ ਹੈ। Date:2009-08-06 Time:00:00:54
ਮੁੰਬਈ-ਮੁੰਬਈ ਦੀ ਇੱਕ ਅਦਾਲਤ ਨੇ ਅੱਜ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਨੇਤਾ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਮੇਤ ਚਾਰ ਨੂੰ ਇੱਕ ਕਰੋੜ ਰੁੱਪਏ ਦੀ ਰਿਸ਼ਵਤ ਦੇ ਮਾਮਲੇ 'ਚ 12 ਅਗਸਤ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ। Date:2009-08-06 Time:00:00:54
ਮੁੰਬਈ-ਯੂਰੋਪੀ ਬਜ਼ਾਰਾਂ ਦੇ ਚੜ੍ਹਨ,ਏਸ਼ਿਆਈ ਬਜ਼ਾਰਾਂ ਦੇ ਡਿੱਗਣ ਅਤੇ ਵਿੱਤੀ ਸੁਧਾਰ ਜ਼ਾਰੀ ਰਹਿਣ ਦੇ ਰਿਜ਼ਰਵ ਬੈਂਕ ਦੇ ਭਰੋਸੇ ਵਿੱਚ ਅੱਜ ਮੁੰਬਈ ਸ਼ੇਅਰ ਬਜ਼ਾਰ 72 ਅੰਕ ਚੜ੍ਹ ਗਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ ਵੀ 13 ਅੰਕ ਉੱਪਰ ਬੰਦ ਹੋਇਆ। Date:2009-08-06 Time:00:00:54
ਪਾਂਡੂਚੇਰੀ-ਪਾਂਡੂਚੇਰੀ ਦੇ ਮੁੱਖਮੰਤਰੀ ਵੀ.ਵੈਥੀਲਿੰਗਮ ਨੇ ਅੱਜ ਵਿਧਾਨਸਭਾ 'ਚ 4133 ਕਰੋੜ ਰੁੱਪਏ ਦਾ ਬੱਜਟ ਪੇਸ਼ ਕੀਤਾ।ਉਨ੍ਹਾ ਕੋਲ ਵਿੱਤੀ ਵਿਭਾਗ ਵੀ ਹੈ। Date:2009-08-06 Time:00:00:54
ਨਵੀਂ ਦਿੱਲੀ-ਦੇਸ਼ ਭਰ ਦੇ ਦਸ ਲੱਖ ਬੈਂਕ ਅਧਿਕਾਰੀ ਅਤੇ ਕਰਮਚਾਰੀ ਤਨਖਾਹ ਵਾਧੇ ਅਤੇ ਪੈਂਸ਼ਨ ਦੇ ਦੂਸਰੇ ਵਿਕੱਲਪ ਦੀ ਮੰਗ ਨੂੰ ਲੈ ਕੇ ਕੱਲ੍ਹ ਤੋਂ ਦੋ ਦਿਨ ਤੱਕ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ। Date:2009-08-06 Time:00:00:54
ਮੁੰਬਈ-ਅਦਾਲਤ 'ਚ ਸਾਰਿਆਂ ਦੀਆਂ ਕਲਾਈਆਂ 'ਚ ਬੰਨੀਆ ਰੰਗ-ਬਿਰੰਗੀਆਂ ਰਾਖੀਆਂ ਦੇਖਕੇ ਬੁੱਧਵਾਰ ਨੂੰ ਅੱਤਵਾਦੀ ਅਜਮਲ ਅਮਿਰ ਕਸਾਬ ਨੇ ਆਪਣੇ ਵਕੀਲ ਨੂੰ ਕਿਹਾ ਕਿ ਉਹ ਵੀ ਰੱਖੜੀ ਬਨਵਾਉਣਾ ਚਾਹੁੰਦਾ ਹੈ। Date:2009-08-06 Time:00:00:54
ਜੈਪੁਰ-ਰੱਖੜੀ ਦੇ ਤਿਉਹਾਰ 'ਤੇ ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਨੂੰ ਅੱਜ ਅਨੁਸੂਚਿਤ ਜਾਤੀ,ਪਿੱਛੜੇ ਵਰਗ ਅਤੇ ਅਲਪਸੰਖਿਅਕ ਵਿਕਾਸ ਪ੍ਰੀਸ਼ਦ,ਸਫ਼ਾਈ ਮਜ਼ਦੂਰ ਕਾਂਗਰਸ ਅਤੇ ਬ੍ਰਹਮਾ ਕੁਮਾਰੀ ਆਸ਼ਰਮ ਸਮੇਤ ਅਲੱਗ-ਅਲੱਗ ਵਰਗਾਂ ਦੀਆਂ ਔਰਤਾਂ,ਬੱਚਿਆਂ ਅਤੇ ਪੁਰਸ਼ਾਂ ਨੇ ਰੱਖੜੀਆਂ ਬਨ੍ਹੀਆਂ। Date:2009-08-06 Time:00:00:53
ਸ਼੍ਰੀਨਗਰ - ਹਿਜ਼ਬੁੱਲ ਮੁਜਾਹਿਦੀਨ ਦੇ ਇੱਕ ਕਮਾਂਡਰ ਸਮੇਤ ਵਾਦੀ ਵਿਚ 6 ਵੱਖ-ਵੱਖ ਮੁਕਾਬਲਿਆਂ ਵਿਚ 9 ਅੱਤਵਾਦੀ ਹਲਾਕ ਹੋ ਗਏ ਹਨ।ਰੱਖਿਆ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। Date:2009-08-06 Time:00:00:53
ਲੀਡਸ-ਭਲਾਂ ਹੀ ਆਸਟ੍ਰੇਲਿਆ ਮੌਜੂਦਾ ਅਸ਼ੇਜ ਸੀਰੇਜ਼ 'ਚ 0-1 ਨਾਲ ਪਿੱਛੇ ਚੱਲ ਰਿਹਾ ਹੋਵੇ,ਲੇਕਿਨ ਇਸ ਦੇ ਮੱਧਕ੍ਰਮ ਦੇ ਬੱਲੇਬਾਜ਼ ਮਾਰਕਸ ਨਾਰਥ ਦਾ ਕਹਿਣਾ ਹੈ ਕਿ ਉਨ੍ਹਾ ਦੀ ਟੀਮ ਹੁਣ ਲੈਅ 'ਚ ਆ ਚੁੱਕੀ ਹੈ ਅਤੇ ਉਹ ਅਸ਼ੇਜ 'ਤੇ ਅਪਣਾ ਕਬਜ਼ਾ ਬਰਕਰਾਰ ਰੱਖੇਗੀ। Date:2009-08-06 Time:00:00:53
ਲੰਦਨ-ਅਸ਼ੇਜ ਸੀਰੀਜ਼ 'ਚ ਫ਼ਿਲਹਾਲ ਸੰਘਰਸ਼ ਕਰ ਰਹੇ ਆਸਟ੍ਰੇਲਿਆਈ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਧੁਰੰਧਰ ਬੱਲੇਬਾਜ਼ ਕੇਵਿਨ ਪੀਟਰਸਨ ਦੀ ਗੈਰ ਮੌਜੂਦਗੀ ਪਹਿਲਾਂ ਹੀ ਝੱਲ ਰਹੇ ਇੰਗਲੈਂਡ ਨੂੰ ਹਰਫ਼ਨਮੌਲਾ ਐਂਡ੍ਰਿਊ ਫਲਿੰਟਆਫ਼ ਦੇ ਵੀ ਸੱਟ ਕਾਰਣ ਬਾਹਰ ਹੋਣ ਦੀ ਸਥਿੱਤੀ 'ਚ ਤਕੜਾ ਝੱਟਕਾ ਲੱਗੇਗਾ। Date:2009-08-06 Time:00:00:53
ਮੁਖ਼ਰਜੀ ਤੋਂ ਦੇਵਗਨ ਤੱਕ ਦਾ ਸਫ਼ਰ ਤੈਅ ਕਰਨ ਵਾਲੀ ਡੀਡੀਐੱਲਜੇ ਗਰਲ ਕਾਜੋਲ ਅੱਜ 34 ਵਰ੍ਹਿਆਂ ਦੀ ਹੋ ਗਈ, ਜਦਕਿ ਉਹਨਾਂ ਨੂੰ ਫਿਲਮ ਇੰਡਸਟਰੀ ਦੇ ਵਿੱਚ ਆਏ ਡੇਢ ਦਹਾਕੇ ਤੋਂ ਜਿਆਦਾ ਦਾ ਸਮਾਂ ਹੋ ਚੱਲਿਆ ਹੈ। 5 ਅਗਸਤ 1975 ਨੂੰ ਮੁੰਬਈ ਵਿਖੇ ਜਨਮੀਂ ਕਾਜੋਲ ਨੂੰ ਉਹਨਾਂ ਦੇ ਜਨਮਦਿਨ ਮੌਕੇ ਉਹਨਾਂ ਦੇ ਪਤੀ ਫਿਲਮ ਅਭਿਨੇਤਾ ਅਜੈ ਦੇਵਗਨ ਨੇ ਇੱਕ ਓਡੀ ਕਾਰ ਗਿਫ਼ਟ ਵਿੱਚ ਦਿੱਤੀ ਹੈ ਜਦਕਿ ਇਸ ਤੋਂ ਪਹਿਲਾਂ ਉਹਨਾਂ ਨੇ ਕਾਜੋਲ ਨੂੰ ਮਰਸਡੀ ਕਾਰ ਭੇਂਟ ਕੀਤੀ ਸੀ Date:2009-08-06 Time:00:00:53
'ਬਦਨਾਮ ਹੁਏ ਤੋ ਕਯਾ ਹੁਆ, ਨਾਮ ਤੋ ਹੁਆ' ਇਹ ਲਾਈਨ ਬਹੁਤ ਵਾਰ ਸੁਣੀ ਹੋਵੇਗੀ ਜਿੰਦਗੀ ਵਿੱਚ, ਪਰੰਤੂ ਮੈਂ ਤਾਂ ਇਸਨੂੰ ਕੁੱਝ ਸਮੇਂ ਤੋਂ ਸੱਚ ਹੁੰਦਿਆਂ ਵੀ ਵੇਖ ਲਿਆ ਹੈ। ਇਸ ਗੱਲ ਨੂੰ ਸੱਚ ਕਿਸੇ ਹੋਰ ਨੇ ਨਹੀਂ ਬਲਕਿ ਹਿੰਦੁਸਤਾਨੀ ਮਨੋਰੰਜਕ ਚੈਨਲਾਂ ਨੇ ਕਰ ਵਿਖਾਇਆ ਹੈ। Date:2009-08-06 Time:00:00:53
ਬਠਿੰਡਾ-ਦੇਸ਼ ਦੇ ਕਪਾਹ ਉਤਪਾਦਕ ਪੈਦਾਵਾਰ ਉੱਤਰੀ ਰਾਜਾਂ ਪੰਜਾਬ,ਹਰਿਆਣਾ ਅਤੇ ਰਾਜਸਥਾਨ ਦੇ ਜਿਲ੍ਹਿਆਂ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਦੀਆਂ ਮੰਡੀਆਂ 'ਚ ਅੱਜ ਰੂੰ ਦੀਆਂ ਕੀਮਤਾਂ 'ਚ ਉਛਾਲ ਦੇਖਿਆ ਗਿਆ। Date:2009-08-06 Time:00:00:53
ਤੇਹਰਾਨ-ਈਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੇ ਅੱਜ ਕਿਹਾ ਕਿ ਉਹ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੂੰ ਵਧਾਈ ਸੰਦੇਸ਼ ਦੇ ਮੋਹਤਾਜ਼ ਨਹੀਂ ਹਨ। Date:2009-08-06 Time:00:00:53
ਆਇਜੋਲ - ਮਿਜ਼ੋਰਮ ਨੇ ਅੱਜ ਆਪਣੇ ਸਰਹੱਦੀ ਇਲਾਕਿਆਂ ਵਿਚ ਸਵਾਈਨ ਫਲੂ ਦੀ ਰੋਕਥਾਮ ਲਈ ਚੌਕਸੀ ਵਧਾ ਦਿੱਤੀ ਹੈ।ਇਹ ਚੌਕਸੀ ਰਾਜ ਵਿਚ ਕੁੱਝ ਫਲੂ ਪੀੜ੍ਹਤ ਲੋਕਾਂ ਦੇ ਗੁਆਂਢੀ ਰਾਜ ਮਣੀਪੁਰ ਤੋਂ ਆਉਣ ਦੇ ਪਿਛੋਕੜ ਵਿਚਕਾਰ ਵਧਾਈ ਗਈ ਹੈ। Date:2009-08-06 Time:00:00:53
ਨਵੀਂ ਦਿੱਲੀ - ਭੈਣ ਅਤੇ ਭਰਾ ਵਿਚਕਾਰ ਪ੍ਰੇਮ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਅੱਜ ਦੇਸ਼ਭਰ ਵਿਚ ਧੁੰਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸਕੂਲੀ ਬੱਚਿਆਂ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਗੁੱਟ 'ਤੇ ਰੱਖੜੀ ਬੰਨ੍ਹੀ। Date:2009-08-06 Time:00:00:53
page no.1 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |