Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 4 - 8 - 2009

ਅੰਮ੍ਰਿਤਾ ਵੀ ਰੱਚ ਸਕਦੀ ਹੈ 'ਸਵੰਬਰ'

ਸ਼ਾਹਿਦ ਕਪੂਰ ਦੀ ਸਾਬਕਾ ਗਰਲ ਫਰੈਂਡ ਅਤੇ ਵਿਵਾਹ, ਵੈਲਕਮ ਟੂ ਸਾਜਨਪੁਰ ਜਿਹੀਆਂ ਫਿਲਮਾਂ ਵਿੱਚ ਅਭਿਨੈ ਦਾ ਲੋਹਾ ਮੰਨਵਾ ਚੁੱਕੀ ਅੰਮ੍ਰਿਤਾ ਰਾਵ ਵੀ ਰਾਖੀ ਦੀ ਤਰ੍ਹਾਂ ਸਵੈ-ਵਰ ਚੁਣਨ ਦੇ ਲਈ ਤਿਆਰ ਹੈ।

Date:2009-08-04 Time:00:04:20

'ਰਾਵਣ' 'ਚ ਮਲਿਕਾ ਸ਼ੇਰਾਵਤ!

ਜੇਕਰ ਸੂਤਰਾਂ ਦੀ ਮੰਨੀਏ ਤਾਂ ਮਣੀਰਤਨਮ ਦੀ ਫਿਲਮ 'ਰਾਵਣ' 'ਚ ਮਲਿਕਾ ਸ਼ੇਰਾਵਤ ਦੇਖੀ ਜਾ ਸਕੇਗੀ। ਸੈਕਸੀ ਮਲਿਕਾ 'ਤੇ ਇੱਕ ਹਾਟ ਗਾਣਾ ਇਸ ਫਿਲਮ 'ਚ ਫਿਲਮਾਇਆ ਜਾਵੇਗਾ। ਵਰਣਨਯੋਗ ਹੈ ਕਿ ਮਲਿਕਾ ਸ਼ੇਰਾਵਤ ਨੂੰ ਮਣੀਰਤਨਮ ਨੇ ਆਪਣੀ ਪਿਛਲੀ ਫਿਲਮ 'ਗੁਰੂ' 'ਚ ਵੀ ਲਿਆ ਸੀ। ਮਲਿਕਾ ਨੇ ਉਸ ਫਿਲਮ 'ਚ ਵੀ ਇੱਕ ਗਾਣਾ ਕੀਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮਣੀਰਤਨਮ ਦਾ ਮੰਨਣਾ ਹੈ ਕਿ ਫਿਲਮ ਦਾ ਗਲੈਮਰ ਵਧਾਉਣ ਲਈ ਇੱਕ ਹਾਟ ਸੌਂਗ ਜਰੂਰੀ ਹੈ ਅਤੇ ਇਸ ਲਈ ਉਹਨਾਂ ਨੂੰ ਮਲਿਕਾ ਸਹੀ ਲੱਗੀ। 'ਗੁਰੂ' 'ਚ ਉਹ ਮਲਿਕਾ ਦੇ ਕੰਮ ਤੋਂ ਖੁਸ਼ ਸਨ।

Date:2009-08-04 Time:00:04:20

ਤਨੂ ਨੂੰ ਹੈ ਇੰਤਜਾਰ

'ਹਰ ਅਦਾਕਾਰ ਅਲੱਗ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਹੈ ਅਤੇ ਉਹ ਅਜਿਹੇ ਰੋਲ ਦੀ ਤਲਾਸ਼ 'ਚ ਰਹਿੰਦਾ ਹੈ, ਜਿਸ 'ਚ ਕੁਝ ਅਲੱਗ ਕਰ ਦਿਖਾਉਣ ਦੀ ਗੁੰਜਾਇਸ਼ ਹੋਵੇ। ਫਿਰ 'ਰੋਕ' ਵਾਲਾ ਰੋਲ ਤਾਂ ਇੱਕ ਤਰ੍ਹਾਂ ਨਾਲ ਮੇਰੀ ਝੋਲੀ 'ਚ ਆ ਕੇ ਡਿੱਗਿਆ ਸੀ।' ਇਹ ਕਹਿਣਾ ਹੈ ਤਨੂਸ਼੍ਰੀ ਦੱਤਾ ਦਾ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ ਅਤੇ ਤਨੂਸ਼੍ਰੀ ਨੂੰ ਇਸਦਾ ਬੇਚੈਨੀ ਨਾਲ ਇੰਤਜਾਰ ਹੈ। ਇਸੇ ਤਰ੍ਹਾਂ ਉਹ ਆਪਣੀ ਆਉਣ ਵਾਲੀ ਫਿਲਮ 'ਦ ਅਪਾਰਟਮੈਂਟ' ਦਾ ਵੀ ਬੇਸਬਰੀ ਨਾਲ ਇੰਤਜਾਰ ਕਰ ਰਹੀ ਹੈ। 'ਦ ਅਪਾਰਟਮੈਂਟ' ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧੀ ਰੱਖਣ ਵਾਲੇ ਨਿਰਦੇਸ਼ਕ ਜਗਮੋਹਨ ਮੂੰਦੜਾ ਦੀ ਫਿਲਮ ਹੈ। ਇਹ ਇੱਕ ਸਾਈਕੋਲਾਜਿਕਲ ਥ੍ਰਿਲਰ ਹੈ ਅਤੇ ਤਨੂ ਦੀ ਮੰਨੀਏ ਤਾਂ ਇਸ 'ਚ ਵੀ ਉਹਨਾਂ ਦਾ ਰੋਲ ਬਹੁਤ ਅਲੱਗ ਤਰ੍ਹਾਂ ਦਾ ਹੈ। ਵੈਸੇ ਵੀ ਉਹ ਹੁਣ ਆਪਣ

Date:2009-08-04 Time:00:04:20

ਸੇਲੀਨਾ ਜੇਟਲੀ ਨੂੰ ਖੁਸ਼ ਕੀਤਾ ਪੁਲਿਸ ਨੇ

ਬਾਬਾ ਰਾਮਦੇਵ ਨਾਲ ਨਰਾਜ ਸੈਕਸੀ ਸੇਲੀਨਾ ਜੇਟਲੀ ਦੇ ਚਿਹਰੇ 'ਤੇ ਅਖੀਰ 'ਚ ਮੁਸਕਾਨ ਆ ਹੀ ਗਈ। ਪੂਨੇ ਪੁਲਿਸ ਨੇ ਸ਼ਹਿਰ ਸੀਮਾ 'ਚ ਹਾਥੀ, ਘੋੜੇ ਅਤੇ ਊਠ 'ਤੇ ਰੋਕ ਲਗਾ ਦਿੱਤੀ। ਵਿਆਹ ਅਤੇ ਜਲੂਸ 'ਚ ਇਹਨਾਂ ਦਾ ਉਪਯੋਗ ਨਹੀਂ ਕੀਤਾ ਜਾ ਸਕੇਗਾ। ਸੇਲੀਨਾ ਤਾਂ ਫਿਰ ਪੇਟਾ ਦੀ ਬ੍ਰਾਂਡ ਅੰਬੈਸਡਰ ਹੈ। ਜਾਨਵਰਾਂ ਨੂੰ ਕੋਈ ਸਤਾਵੇ, ਇਹ ਉਸ ਤੋਂ ਬਰਦਾਸ਼ਤ ਨਹੀਂ ਹੁੰਦਾ। ਇਹਨਾਂ ਬੇ-ਜਵਾਨ ਪ੍ਰਾਣੀਆਂ ਦੇ ਹੱਕ 'ਚ ਕੀਤੇ ਗਏ ਫੈਸਲੇ ਤੋਂ ਸੇਲੀਨਾ ਨੂੰ ਐਨੀ ਖੁਸ਼ੀ ਮਿਲੀ ਕਿ ਉਹਨਾਂ ਨੇ ਪੂਨੇ ਪੁਲਿਸ ਨੂੰ ਫੁੱਲ ਪਹਿਨਾ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ।

Date:2009-08-04 Time:00:04:20

ਆਰਪੀਐੱਲ ਤੇ ਆਰਆਈਐੱਲ ਦੇ ਸੁਮੇਲ ਨੂੰ ਮੰਜ਼ੂਰੀ

ਮੁੰਬਈ- ਬੰਬਈ ਉੱਚ ਅਦਾਲਤ ਨੇ ਰਿਲਾਇੰਸ ਪੈਟਰੋਲੀਅਮ ਲਿਮੀਟੇਡ (ਆਰਪੀਐੱਲ) ਦੇ ਰਿਲਾਇੰਸ ਇੰਡਸਟਰੀਜ਼ ਲਿਮੀਟੇਡ (ਆਰਆਈਐੱਲ) ਵਿੱਚ ਸ਼ਾਮਿਲ ਹੋਣ ਦੇ ਵਿਰੁੱਧ ਦੋ ਸ਼ੇਅਰ ਧਾਰਕਾਂ ਵੱਲੋਂ ਦਾਇਰ ਅਪੀਲ ਨੂੰ ਅੱਜ ਖਾਰਿਜ ਕਰ ਦਿੱਤਾ।

Date:2009-08-04 Time:00:04:18

ਤੇਲ ਦੀਆਂ ਕੀਮਤਾਂ ਵਿੱਚ ਤੇਜੀ

ਸਿੰਗਾਪੁਰ- ਏਸ਼ੀਆਈ ਕਾਰੋਬਾਰ ਦੀ ਦੂਜੀ ਤਿਮਾਹੀ ਵਿੱਚ ਅਮਰੀਕੀ ਆਰਥਿਕ ਵਾਧੇ ਦੀ ਰਫ਼ਤਾਰ ਉਮੀਦ ਤੋਂ ਘੱਟ ਰਹਿਣ ਦੇ ਕਾਰਣ ਅੱਜ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ।

Date:2009-08-04 Time:00:04:18

ਕਠੂਆ 'ਚ ਬੱਸ ਨਾਲੇ 'ਚ ਡਿੱਗੀ

ਜੰਮੂ-ਜੰਮੂ ਕਸ਼ਮੀਰ 'ਚ ਕਠੂਆ ਜਿਲ੍ਹੇ ਦੇ ਬਿਲਾਵਰ ਖੇਤਰ 'ਚ ਅੱਜ ਇੱਕ ਬੱਸ ਦੇ ਗਹਿਰੇ ਨਾਲੇ 'ਚ ਡਿੱਗ ਜਾਣ ਨਾਲ ਲੱਗਭਗ 25 ਯਾਤਰੀ ਜ਼ਖਮੀ ਹੋ ਗਏ,ਜਿਨ੍ਹਾ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ।

Date:2009-08-04 Time:00:04:18

ਪਾਕਿ ਸਿਨੇਮਾਘਰਾਂ 'ਚ ਬਾਲੀਵੁੱਡ ਫ਼ਿਲਮਾਂ ਦਾ ਜਲਵਾ

ਲਾਹੌਰ-ਪਾਕਿਸਤਾਨੀ ਫ਼ਿਲਮਾਂ ਦੁਆਰਾ ਦਰਸ਼ਕਾਂ ਨੂੰ ਸਿਨੇਮਾਘਰਾਂ 'ਚ ਆਕਰਸ਼ਤ ਕਰ ਪਾਉਣ 'ਚ ਅਸਫ਼ਲ ਰਹਿਣ 'ਤੇ ਹੁਣ ਦੇਸ਼ ਦੇ ਜ਼ਿਆਦਾਤਰ ਸਿਨੇਮਾਘਰਾਂ 'ਚ ਭਾਰਤੀ ਫ਼ਿਲਮਾਂ ਦਾ ਜਲਵਾ ਕਾਇਮ ਹੋ ਗਿਆ ਹੈ।

Date:2009-08-04 Time:00:04:18

ਜੂਨ ਵਿੱਚ ਨਿਰਯਾਤ 'ਚ ਗਿਰਾਵਟ

ਨਵੀਂ ਦਿੱਲੀ - ਅਮਰੀਕਾ ਅਤੇ ਯੂਰੋਪ ਵਰਗੇ ਪ੍ਰਮੁੱਖ ਕੌਮਾਂਤਰੀ ਮੰਡੀਆਂ ਵਿੱਚ ਜਾਰੀ ਮੰਦੀ ਦੇ ਵਿਚਕਾਰ ਭਾਰਤ ਦਾ ਨਿਰਯਾਤ ਚਾਲੂ ਵਿੱਤ ਵਰ੍ਹੇ ਦੇ ਜੂਨ ਮਹੀਨੇ ਵਿੱਚ 27.7 ਫੀਸਦੀ ਡਿੱਗਕੇ 12.81 ਅਰਬ ਡਾਲਰ ਰਿਹਾ, ਇਹ ਨਿਰੰਤਰ ਨੌਵਾਂ ਮਹੀਨਾ ਹੈ ਜਦੋਂ ਨਿਰਯਾਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

Date:2009-08-04 Time:00:04:18

ਬਣੋ ਡਾਈਟੀਸ਼ਨ (ਭੋਜਨ ਮਾਹਰ)

ਅੱਜ ਦੀ ਭੱਜ ਦੌੜ ਵਾਲੀ ਜਿੰਦਗੀ ਵਿਚ ਲੋਕ ਆਪਣੀ ਸਿਹਤ ਵੱਲ ਬਿਲਕੁੱਲ ਵੀ ਧਿਆਨ ਨਹੀਂ ਦੇ ਪਾਉਂਦੇ।ਬਜ਼ਾਰ ਵਿਚ ਮਿਲਦੇ ਜੰਕ ਫੂਡ, ਜਿਸ ਵਿਚ ਕੁਲਛੇ ਛੋਲੇ, ਛੋਲੇ ਭਟੂਰੇ, ਸਮੋਸਾ, ਕਚੌਰੀ ਜਾਂ ਵੱਧ ਤੇਲਾਂ ਵਾਲੇ ਪਦਾਰਥਾਂ ਸ਼ਾਮਲ ਹਨ ਦਾ ਸੇਵਨ ਕਰਕੇ ਮੋਟਾਪੇ ਦਾ ਸ਼ਿਕਾਰ ਬਣਦੇ ਹਨ।ਜਦੋਂ ਇਹਨਾਂ ਲੋਕਾਂ ਨੂੰ ਮੋਟਾਪਾ ਕਾਫੀ ਤੰਗ ਕਰਦਾ ਹੈ ਤਾਂ ਇਹ ਲੋਕ ਕਿਸੇ ਡਾਈਟੀਸ਼ਨ ਤੋਂ ਸਲਾਹ ਲੈਣ ਲਈ ਪੁੱਜਦੇ ਹਨ।ਇਸੇ ਮੰਤਵ ਲਈ ਹੀ ਹਸਪਤਾਲਾਂ ਜਾਂ ਕਲੀਨਿਕਾਂ ਵਿਚ ਵੀ ਡਾਈਟੀਸ਼ਨ ਨਿਯੁਕਤ ਕੀਤੇ ਜਾਂਦੇ ਹਨ।

Date:2009-08-04 Time:00:04:18

ਸੰਸਦ ਵਿਚ ਸਹਾਇਕਾਂ ਦੀਆਂ ਅਸਾਮੀਆਂ

ਸੰਸਦ ਵਿਚ ਸਹਾਇਕਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।ਕੁੱਲ 40 ਅਸਾਮੀਆਂ ਦੀ ਭਰਤੀ ਲਈ ਵੱਧ ਤੋਂ ਵੱਧ ਉਮਰ 27 ਸਾਲ ਨਿਰਧਾਰਤ ਕੀਤੀ ਗਈ ਹੈ ਅਤੇ ਇਹਨਾਂ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 17 ਅਗਸਤ 2009 ਹੈ।

Date:2009-08-04 Time:00:04:18

ਹੁੰਡਈ ਕਰੇਗੀ ਇਸ ਮਹੀਨੇ ਨਵੀਂ ਭਰਤੀ

ਨਵੀਂ ਦਿੱਲੀ - ਹੁੰਡਈ ਮੋਟਰ ਇੰਡੀਆ ਲਿਮੀਟੇਡ ਨੇ ਚੈਨਈ ਦੇ ਕੋਲ ਸ਼੍ਰੀਪੇਰੂਮਬੁਦੁਰ ਵਿੱਚ ਸਥਿਤ ਨਵੇਂ ਕਾਰਖਾਨੇ ਵਿੱਚ ਤੀਜੀ ਪਾਲੀ ਵਿੱਚ ਕੰਮ ਸ਼ੁਰੂ ਕਰਨ ਦੇ ਮਕਸਦ ਨਾਲ ਇੱਕ ਮਹੀਨੇ ਦੇ ਅੰਦਰ ਇੱਕ ਹਜਾਰ ਲੋਕਾਂ ਦੀ ਭਰਤੀ ਕਰਨ ਦੀ ਤਿਆਰੀ ਕਰ ਰਹੀ ਹੈ।

Date:2009-08-04 Time:00:04:18

ਜਿਵੋਕਸ ਤੇ ਜੀ ਨਿਊਜ਼ ਵਿੱਚ ਕਰਾਰ

ਬੈਂਗਲੂਰ- ਭਾਰਤ ਦੀ ਮੋਹਰੀ ਆਨਲਾਈਨ ਵੀਡੀਓ ਐਡਵਰਟਾਈਜਿੰਗ ਕੰਪਨੀ ਜਿਵੋਕਸ ਨੇ ਜੀ ਨਿਊਜ਼ ਦੇ ਨਾਲ ਕਰਾਰ ਕੀਤਾ ਹੈ। ਜਾਰੀ ਇੱਕ ਪ੍ਰੈੱਸ ਨੋਟ ਦੇ ਅਨੁਸਾਰ ਦੋਵੇਂ ਕੰਪਨੀਆਂ ਵਿਗਿਆਪਨਦਾਤਾਵਾਂ ਨੂੰ ਵਿਗਿਆਪਨਾਂ ਦੇ ਨਿਰਮਾਣ ਅਤੇ ਉਹਨਾਂ ਦੇ ਸੰਚਾਲਨ, ਪ੍ਰਬੰਧਨ ਵਿੱਚ ਮੱਦਦ ਕਰਨਗੀਆਂ।

Date:2009-08-04 Time:00:04:18

ਰੁਪੱਈਆ ਚੜ੍ਹਿਆ

ਮੁੰਬਈ - ਇੱਥੇ ਸਥਿੱਤ ਅੰਤਰ ਬੈਂਕ ਵਿਦੇਸ਼ੀ ਮੁੱਦਰਾ ਬਜ਼ਾਰ ਵਿਚ ਭਾਰਤੀ ਮੁੱਦਰਾ ਰੁਪੱਈਏ ਦੀ ਕੀਮਤ ਵਿਚ ਤੇਜ਼ੀ ਦਰਜ ਕੀਤੀ ਗਈ।ਇਹ ਤੇਜ਼ੀ ਬੀਤੇ ਇੱਕ ਮਹੀਨੇ ਦੇ ਉੱਚ ਪੱਧਰ ਦੀ ਹੈ ਜਿਸ ਸਦਕਾ ਰੁਪੱਈਆ ਸ਼ੁਰੂਆਤੀ ਕਾਰੋਬਾਰ ਦੌਰਾਨ 47.83 ਰੁਪਏ ਪ੍ਰਤੀ ਡਾਲਰ ਦੇ ਪੱਧਰ ਉੱਪਰ ਜਾ ਪੁੱਜਾ।

Date:2009-08-04 Time:00:04:18

ਐਲ ਐਂਡ ਟੀ ਨੂੰ ਓਐਨਜੀਸੀ ਤੋਂ ਆਰਡਰ ਮਿਲਿਆ

ਮੁੰਬਈ -ਇੰਜਨੀਅਰਿੰਗ ਅਤੇ ਨਿਰਮਾਣ ਖੇਤਰ ਦੀ ਵੱਡੀ ਕੰਪਨੀ ਐਲ ਐਂਡ ਟੀ ਨੂੰ ਤੇਲ ਅਤੇ ਗੈਸ ਨਿਗਮ (ਓਐਨਜੀਸੀ) ਤੋਂ ਦੋ ਵੱਡੀਆਂ ਯੋਜਨਾਵਾਂ ਲਈ 5300 ਕਰੋੜ ਰੁੱਪਏ ਦੇ ਆਰਡਰ ਮਿਲੇ ਹਨ।

Date:2009-08-04 Time:00:04:18

ਐਸਬੀਆਈ ਦੇ ਕਰਮਚਾਰੀ 6-7 ਨੂੰ ਹੜਤਾਲ 'ਤੇ

ਮੁੰਬਈ-ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਕਰਮਚਾਰੀਆਂ,ਅਧਿਕਾਰੀਆਂ ਨੇ ਆਪਣੀਆਂ ਵਿਭਿੰਨ ਮੰਗਾਂ ਨੂੰ ਲੈ ਕੇ ਛੇ ਅਤੇ ਸੱਤ ਅਗਸਤ ਨੂੰ ਹੜਤਾਲ 'ਤੇ ਰਹਿਣ ਦੀ ਘੋਸ਼ਣਾ ਕੀਤੀ ਹੈ।

Date:2009-08-04 Time:00:04:18

ਸਈਦ ਹਾਫ਼ਿਜ ਨੂੰ ਰਾਹਤ

ਇਸਲਾਮਾਬਾਦ- ਪਾਕਿਸਤਾਨ ਸੁਪਰੀਮ ਕੋਰਟ ਨੇ ਮੁੰਬਈ ਹਮਲੇ ਦੇ ਮਾਸਟਰਮਾਇੰਡ ਹਾਫਿਜ ਸਈਦ ਦੇ ਵਿਰੁੱਧ ਸੁਣਵਾਈ ਨੂੰ ਅਨਿਸ਼ਚਿਤ ਸਮੇਂ ਦੇ ਲਈ ਮੁਲਤਵੀਂ ਕਰ ਦਿੱਤਾ। ਕੋਰਟ ਦੇ ਇਸ ਫੈਸਲੇ ਦੇ ਬਾਅਦ ਸ਼ਈਦ ਇੱਕ ਵਾਰ ਫਿਰ ਤੋਂ ਆਜਾਦ ਹੋ ਗਿਆ।

Date:2009-08-04 Time:00:04:17

ਹਾਸ਼ਮੀ ਨੂੰ ਕਿਉਂ ਨਹੀਂ ਮਿਲੀ ਐੱਨਓਸੀ

ਇਮਰਾਨ ਹਾਸ਼ਮੀ ਅੱਜਕੱਲ੍ਹ ਚਰਚਾ ਦਾ ਕੇਂਦਰ ਬਣੇ ਹੋਏ ਹਨ, ਉਹ ਆਪਣੀ ਕਿਸੇ ਫਿਲਮ ਨੂੰ ਲੈਕੇ ਨਹੀਂ ਬਲਕਿ ਮੁੰਬਈ ਦੀ ਇੱਕ ਆਲੀਸ਼ਾਨ ਕਲੋਨੀ ਦੇ ਵਿੱਚ ਘਰ ਖਰੀਦਣ ਨੂੰ ਲੈਕੇ ਨਹੀਂ ਮਿਲ ਰਹੀ ਐੱਨਸੀਓ ਦੇ ਕਾਰਣ। ਨਿਬਾਨਾ ਸੁਸਾਇਟੀ ਨੇ ਇਮਰਾਨ ਹਾਸ਼ਮੀ ਨੂੰ ਐੱਨਓਸੀ ਦੇਣ ਤੋਂ ਮਨ੍ਹਾਂ ਕਰ ਦਿੱਤਾ, ਜਿਸਦੇ ਬਾਅਦ ਇਮਰਾਨ ਹਾਸ਼ਮੀ ਦਾ ਬਿਆਨ ਮੀਡੀਆ ਵਿੱਚ ਆਇਆ ਕਿ ਉਹਨਾਂ ਨੂੰ ਇਹ ਐੱਨਓਸੀ ਇਸ ਲਈ ਨਹੀਂ ਦਿੱਤੀ ਜਾ ਰਹੀ ਕਿਉਂਕਿ ਉਹ ਮੁਸਲਿਮ ਹਨ।

Date:2009-08-04 Time:00:04:17

ਬੱਚਨ ਪਰਿਵਾਰ ਦੀ ਫੈਨ ਬਣੀ ਵਿਦਿਆ ਬਾਲਨ

ਅਭਿਨੇਤਰੀ ਵਿਦਿਆ ਬਾਲਨ ਅੱਜ ਕੱਲ੍ਹ ਬੱਚਨ ਪਰਿਵਾਰ ਦੇ ਗੁਣ ਗਾਉਂਦੀ ਨਹੀਂ ਥੱਕਦੀ ਹੈ। ਵਿਦਿਆ ਦਾ ਕਹਿਣਾ ਹੈ ਕਿ ਉਹ ਅਮਿਤਾਭ ਬੱਚਨ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਵੱਡੀ ਫੈਨ ਹੈ। ਅਸਲ 'ਚ ਵਿਦਿਆ ਬਾਲਨ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨਾਲ ਸਕ੍ਰੀਨ ਸ਼ੇਅਰ ਕਰਨ ਵਾਲੀ ਹੈ। ਫਿਲਮ 'ਪਾ' 'ਚ ਉਹ ਬਿਗ ਬੀ ਅਤੇ ਅਭਿਸ਼ੇਕ ਨਾਲ ਕੰਮ ਕਰ ਰਹੀ ਹੈ। ਇਹੀ ਕਾਰਨ ਹੈ ਕਿ ਅੱਜ ਕੱਲ੍ਹ ਵਿਦਿਆ ਬਾਲਨ ਬੱਚਨ ਪਰਿਵਾਰ ਦੀ ਦਿਲ ਖੋਲ੍ਹ ਕੇ ਤਾਰੀਫ਼ ਕਰ ਰਹੀ ਹੈ। ਇਸ ਫਿਲਮ ਨੂੰ ਆਰ ਬਾਲਕੀ ਨਿਰਦੇਸ਼ਿਤ ਕਰ ਰਹੇ ਹਨ। ਇਸ ਤੋਂ ਪਹਿਲਾਂ ਵਿਦਿਆ ਅਮਿਤਾਭ ਬੱਚਨ ਨਾਲ 'ਏਕਲਵਯ' 'ਚ ਕੰਮ ਕਰ ਚੁੱਕੀ ਹੈ।

Date:2009-08-04 Time:00:04:17

ਪਤੀ ਹੋਵੇ ਤਾਂ ਅਜੈ ਦੇਵਗਨ ਵਰਗਾ

ਬਾਲੀਵੁੱਡ 'ਚ ਜਿੱਥੇ ਪਤੀ-ਪਤਨੀ ਜਾਂ ਪ੍ਰੇਮੀ-ਪ੍ਰੇਮਿਕਾ ਦਾ ਰਿਸ਼ਤਾ ਜਿਆਦਾ ਦਿਨਾਂ ਤੱਕ ਟਿਕ ਨਹੀਂ ਪਾਉਂਦਾ, ਉੱਥੇ ਅਜੈ ਦੇਵਗਨ ਅਤੇ ਕਾਜੋਲ ਦੀ ਜੋੜੀ ਦੀ ਉਦਾਹਰਨ ਦਿੱਤੀ ਜਾਂਦੀ ਹੈ। ਅਜੈ ਅਤੇ ਕਾਜੋਲ 'ਚ ਵਿਆਹ ਦੇ ਕਈ ਸਾਲਾਂ ਬਾਅਦ ਅੱਜ ਵੀ ਓਨਾ ਹੀ ਪਿਆਰ ਹੈ, ਜਿੰਨਾ ਸ਼ੁਰੂਆਤੀ ਦਿਨਾਂ 'ਚ ਸੀ। 5 ਅਗਸਤ ਨੂੰ ਕਾਜੋਲ ਦਾ ਜਨਮਦਿਨ ਹੈ। ਅਜੈ ਭਲਾ ਇਹ ਦਿਨ ਕਿਵੇਂ ਭੁੱਲ ਸਕਦੇ ਹਨ। ਗਿਫ਼ਟ ਦੇ ਕੇ ਕਾਜੋਲ ਨੂੰ ਹੈਰਾਨ ਕਰਨਾ ਉਹਨਾਂ ਦੀ ਪੁਰਾਣੀ ਆਦਤ ਹੈ। ਇਸ ਸਾਲ ਕਾਜੋਲ ਨੂੰ ਉਹਨਾਂ ਦੇ ਜਨਮਦਿਨ ਦਾ ਤੋਹਫ਼ਾ ਅਜੈ ਨੇ ਕੁਝ ਦਿਨ ਪਹਿਲਾਂ ਹੀ ਦੇ ਦਿੱਤਾ। ਇੱਕ ਚਮਕਦੀ ਆਡੀ ਕਿਊ-7 ਕਾਰ ਉਹਨਾਂ ਨੇ ਪਿਛਲੇ ਦਿਨੀਂ ਕਾਜੋਲ ਨੂੰ ਬਰਥਡੇ ਗਿਫ਼ਟ ਦੇ ਰੂਪ 'ਚ ਦਿੱਤੀ। ਇਹੀ ਨਹੀਂ ਉਹ 5 ਅਗਸਤ ਦਾ ਪੂਰਾ ਦਿਨ ਕਾਜੋਲ ਅਤੇ ਆਪਣੀ ਧੀ ਨਿਆਸਾ ਨਾਲ ਗੁਜਾਰਨਗ

Date:2009-08-04 Time:00:04:17

ਨੀਂਦ ਨਾ ਆਉਣ ਤੇ ਵਾਸਤੁ ਨਾਲ ਇਲਾਜ

ਜੇ ਘਰ ਦੇ ਕਿਸੇ ਕਮਰੇ ਵਿੱਚ ਕਿਸੇ ਕਾਰਨ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਜਾਂ ਬੱਚਿਆਂ ਨੂੰ ਨੀਂਦ ਨਾ ਆਉਂਦੀ ਹੋਵੇ ਤਾਂ ਉਸ ਕਮਰੇ ਵਿੱਚ 0 ਵਾਟ ਦਾ ਜਾਂ 15 ਵਾਟ ਦਾ ਪੀਲੇ ਰੰਗ ਦਾ ਨਾਈਟ ਬਲਬ ਇਸਤੇਮਾਲ ਕਰੋ।

Date:2009-08-04 Time:00:04:17

ਧਾਰਮਿਕ ਸੰਗੀਤ

ਜੇ ਘਰ ਵਿੱਚ ਕਦੀ-ਕਦੀ ਮਨ ਉਦਾਸ ਰਹਿੰਦਾ ਹੋਵੇ ਜਾਂ ਵੱਡੇ ਮਕਾਨ ਵਿੱਚ ਘੱਟ ਮੈਂਬਰ ਰਹਿੰਦੇ ਹੋਣ ਤਾਂ ਸ਼ਾਮ ਦੇ ਸਮੇਂ ਘਰ ਵਿੱਚ ਧਾਰਮਿਕ ਸੰਗੀਤ ਸੁਣੋ।

Date:2009-08-04 Time:00:04:17

ਪੰਜਾਬ ਅਤੇ ਹਿਮਾਚਲ 'ਚ ਮੀਂਹ ਦੀ ਸੰਭਾਵਨਾ

ਚੰਡੀਗੜ੍ਹ-ਅਗਲੇ ਚੌਵੀ ਘੰਟਿਆਂ ਦੌਰਾਨ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਕੁੱਝ ਹਿੱਸਿਆਂ 'ਚ ਔਸਤ ਮੀਂਹ ਹੋਣ ਦੇ ਅਸਾਰ ਹਨ।

Date:2009-08-04 Time:00:04:17

ਚਿੰਤਤ ਹੈ ਪੀਡੀਪੀ:ਉਮਰ

ਨਵੀਂ ਦਿੱਲੀ - ਪੀਡੀਪੀ ਖਿਲਾਫ ਬੋਲਦਿਆਂ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਪੀਡੀਪੀ ਸੱਤਾ ਤੋਂ ਬਾਹਰ ਹੋਣ 'ਤੇ ਇਸ ਤੱਥ ਨੂੰ ਕਬੂਲ ਨਹੀਂ ਕਰ ਰਹੀ ਹੈ ਕਿ ਉਹ ਬਾਹਰ ਹੋ ਚੁੱਕੀ ਹੈ।

Date:2009-08-04 Time:00:04:17

ਬੀਸੀਸੀਆਈ ਵਾਡਾ ਦੀ ਸ਼ਰਤ ਮੰਨੇ:ਗਿੱਲ

ਨਵੀਂ ਦਿੱਲੀ-ਕੇਂਦਰੀ ਖੇਡ ਮੰਤਰੀ ਐਮ ਐਸ ਗਿੱਲ ਨੇ ਅੱਜ ਕਿਹਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਵਿਸ਼ਵ ਡੋਪਿੰਗ ਨਿਰੋਧਕ ਏਜੰਸੀ (ਵਾਡਾ) ਦੀਆਂ ਸ਼ਰਤਾਂ ਨੂੰ ਮੰਨ ਲੈਣਾ ਚਾਹੀਦਾ ਹੈ।

Date:2009-08-04 Time:00:04:17


1   2  

page no.1

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009