Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 29 - 8 - 2009
ਕਿਸੇ ਦੇ ਵੀ ਅੰਤਿਮ ਸਸਕਾਰ ਦੇ ਸਮੇਂ ਮਾਹੌਲ ਦੁੱਖਦਾਈ ਰਹਿੰਦਾ ਹੈ, ਪਰ 'ਡੈਡੀ ਕੂਲ' 'ਚ ਇਸ ਦੁਖੀ ਮੌਕੇ 'ਤੇ ਕਾਮੇਡੀ ਪੈਦਾ ਕੀਤੀ ਗਈ ਹੈ। ਸਟੀਵਨ ਲੈਜਾਰਸ ਦੇ ਪਿਤਾ ਦੀ ਮੌਤ ਹੋ ਗਈ ਹੈ। ਅੰਤਿਮ ਸਸਕਾਰ ਹੋਣ ਵਾਲਾ ਹੈ, ਪਰ ਮਾਮਲਾ ਗੜਬੜ ਹੋ ਗਿਆ ਹੈ। ਕਫ਼ਨ ਬਣਾਉਣ ਵਾਲੇ ਨੇ ਉਸਦੇ ਪਿਤਾ ਦੀ ਥਾਂ ਕਿਸੇ ਹੋਰ ਦੀ ਲਾਸ਼ ਭੇਜ ਦਿੱਤੀ ਹੈ। ਅਜਿਹੇ ਮੌਕੇ 'ਤੇ ਵੀ ਲੋਕ ਬਾਜ ਨਹੀਂ ਆਉਂਦੇ ਹਨ। ਕਿਸੇ ਦੇ ਦਿਲ 'ਚ ਪਿਆਰ ਹੈ ਤਾਂ ਕਿਸੇ ਦੇ ਦਿਲ 'ਚ ਨਫ਼ਰਤ। ਮਨੁੱਖੀ ਮਨ ਨੂੰ ਟਟੋਲਣ ਦੀ ਕੋਸ਼ਿਸ਼ ਨਿਰਦੇਸ਼ਕ ਕੇ. ਮੁਰਲੀ ਰਾਵ ਨੇ ਕੀਤੀ ਹੈ। ਸੁਨੀਲ ਸ਼ੈਟੀ, ਆਰਤੀ ਛਾਬੜੀਆ, ਆਸ਼ੀਸ਼ ਚੌਧਰੀ, ਟਿਊਲਿਪ ਜੋਸ਼ੀ, ਆਫਤਾਬ ਸ਼ਿਵਦਾਸਾਨੀ, ਜਾਵੇਦ ਜਾਫ਼ਰੀ, ਕਿਮ ਸ਼ਰਮਾ, ਸੋਫੀਆ ਚੌਧਰੀ, ਰਾਜਪਾਲ ਯਾਦਵ, ਚੰਕੀ ਪਾਂਡੇ, ਸੁਹਾਸਿਨੀ ਮੁੱਲੇ, ਪ੍ਰੇਮ ਚੋਪੜਾ, ਵ੍ਰਜੇਸ਼ ਹੀਰਜੀ, ਸ਼ Date:2009-08-29 Time:00:05:24
ਕਹਿ ਸਕਦੇ ਹਾਂ ਕਿ ਕੰਗਨਾ ਰਾਨਾਵਤ ਦੇ ਦਿਲ ਦੀ ਮੁਰਾਦ ਪੂਰੀ ਹੋ ਗਈ ਹੈ। ਫਿਲਹਾਲ ਉਹ ਫਿਲਮ 'ਨੋ ਪ੍ਰੌਬਲਮ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਇਸ ਕਾਮੇਡੀ ਫਿਲਮ 'ਚ ਅਨਿਲ ਕਪੂਰ, ਅਕਸ਼ੈ ਖੰਨਾ, ਸੁਸ਼ਮਿਤਾ ਸੇਨ ਵਰਗੇ ਸਿਤਾਰਿਆਂ ਦੇ ਨਾਲ ਨੀਤੂ ਚੰਦਰਾ ਵੀ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕੰਗਨਾ ਨੂੰ ਇੱਕ ਹੋਰ ਕਾਮੇਡੀ ਫਿਲਮ ਮਿਲ ਗਈ ਹੈ। ਇਹ ਫਿਲਮ ਹੈ 'ਤਨੂ ਵੈਡਸ ਮਨੂ'। ਕੰਗਨਾ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। 'ਤਨੂ ਵੈਡਸ ਮਨੂ' ਨੂੰ ਆਨੰਦ ਐਲ. ਰਾਏ ਨਿਰਦੇਸ਼ਿਤ ਕਰਨ ਜਾ ਰਹੇ ਹਨ ਅਤੇ ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਹੋਣ ਦੀਆਂ ਖ਼ਬਰਾਂ ਹਨ। ਇਸ ਕਾਮੇਡੀ 'ਚ ਦੱਖਣ ਦੇ ਸੁਪਰਸਟਾਰ ਆਰ. ਮਾਧਵਨ ਦੇ ਨਾਲ ਕੰਗਨਾ ਦੀ ਜੋੜੀ ਬਣਾਈ ਗਈ ਹੈ। ਕਈ ਗੰਭੀਰ ਕਿਸਮ ਦੀਆਂ ਫਿਲਮਾਂ ਕਰ ਚੁੱਕੀ ਕੰਗਨਾ ਚਾਹੁੰਦੀ ਸੀ ਕਿ ਉਹਨਾਂ ਨੂੰ ਕੁਝ ਹਲਕੀਆਂ-ਫੁ Date:2009-08-29 Time:00:05:24
ਇਸ ਦੀਵਾਲੀ 'ਤੇ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਸ 'ਚ 'ਬਲੂ' ਵੀ ਸ਼ਾਮਿਲ ਹੈ। ਕਰੋੜਾਂ ਦੀ ਲਾਗਤ ਨਾਲ ਬਣੀ ਇਸ ਫਿਲਮ 'ਚ ਪਾਣੀ ਦੇ ਅੰਦਰ ਦੀ ਦੁਨੀਆ ਦਿਖਾਈ ਜਾਵੇਗੀ। ਫਿਲਮ ਨਾਲ ਜੁੜੇ ਲੋਕਾਂ ਦਾ ਦਾਅਵਾ ਹੈ ਕਿ ਕਿਸੇ ਵੀ ਭਾਰਤੀ ਫਿਲਮ 'ਚ ਪਾਣੀ ਦੇ ਅੰਦਰ ਐਨੇ ਰੋਮਾਂਚਕ ਦ੍ਰਿਸ਼ ਪਹਿਲਾਂ ਕਦੇ ਫਿਲਮਾਏ ਨਹੀਂ ਗਏ ਹਨ। ਅਕਸ਼ੈ ਕੁਮਾਰ, ਸੰਜੇ ਦੱਤ, ਲਾਰਾ ਦੱਤਾ, ਜ਼ਾਇਦ ਖਾਨ ਦੀਆਂ ਪ੍ਰਮੁੱਖ ਭੂਮਿਕਾਵਾਂ ਹਨ, ਜਦੋਂ ਕਿ ਕੈਟਰੀਨਾ ਕੈਫ ਵੀ ਕੁਝ ਮਿੰਟਾਂ ਲਈ ਫਿਲਮ ਵਿੱਚ ਨਜ਼ਰ ਆਵੇਗੀ। ਐਂਥੋਨੀ ਡਿਸੂਜਾ ਫਿਲਮ ਦੇ ਨਿਰਦੇਸ਼ਕ ਹਨ। Date:2009-08-29 Time:00:05:24
ਹੈਦਰਾਬਾਦ - ਹਿਜਬੁਲ ਮੁਜਾਹਿਦੀਨ ਦੇ ਇੱਕ ਕਮਾਂਡਰ ਮੁਜੀਬ ਅਹਿਮਦ ਸਮੇਤ ਸੱਤ ਉਗਰਵਾਦੀਆਂ ਨੂੰ ਗੈਰਕਨੂੰਨੀ ਗਤੀਵਿਧੀ 'ਨਿਰੋਧਕ' ਕਨੂੰਨ 1967 ਦੀ ਧਾਰਾ 23 ਦੇ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। Date:2009-08-29 Time:00:05:22
ਮੁੰਬਈ- ਨਵੀਂ ਮੁੰਬਈ ਇਲਾਕੇ ਵਿੱਚ ਸਵਾਈਨ ਫਲੂ ਨਾਲ ਪੀੜ੍ਹਤ ਇੱਕ 39 ਸਾਲਾ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਐਚ1 ਐਨ1 ਨਾਲ ਪੀੜਤ ਐਮ. ਸ਼ੇਖ ਦੀ ਡੀਵਾਈ ਪਾਟਿਲ ਹਸਪਤਾਲ ਵਿੱਚ ਵੀਰਵਾਰ ਰਾਤ ਨੂੰ ਮੌਤ ਹੋ ਗਈ। Date:2009-08-29 Time:00:05:22
ਮੁੰਬਈ - ਭਾਰਤੀ ਰਿਜ਼ਰਵ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਮਾਨਸੂਨ ਦੀ ਸਥਿਤੀ ਖਰਾਬ ਰਹਿਣ ਅਤੇ ਖੇਤੀ ਉਤਪਾਦਨ 'ਚ ਗਿਰਾਵਟ ਨਾਲ ਮੁਦਰਾਸਫ਼ੀਰੀ 'ਤੇ ਦਬਾਅ ਵਧ ਸਕਦਾ ਹੈ। Date:2009-08-29 Time:00:05:22
ਮੁੰਬਈ - ਦਵਾਈ ਕੰਪਨੀ ਯੂਨੀਕੈਮ ਲੈਬੋਰੈਟਰੀਜ਼ ਨੂੰ ਅਮਰੀਕੀ ਦਵਾ ਪ੍ਰਸ਼ਾਸਨ ਵੱਲੋਂ ਉਸਦੀ ਦਵਾਈ ਕਲੋਨਿਡਾਈਨ ਹਾਈਡ੍ਰੋਕਲੋਰਿਕ ਟੈਬਲੇਟ ਯੂਐਸਪੀ ਦੇ ਕਾਰੋਬਾਰ ਦੀ ਮੰਜੂਰੀ ਮਿਲੀ ਹੈ। ਇਸਦਾ ਇਸਤੇਮਾਲ ਤਨਾਅਰੋਧੀ ਦਵਾਈ ਦੇ ਰੂਪ 'ਚ ਕੀਤਾ ਜਾਂਦਾ ਹੈ। Date:2009-08-29 Time:00:05:22
ਨਵੀਂ ਦਿੱਲੀ -ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਲਿਮਿਟੇਡ ਨੇ ਅੱਜ ਕਿਹਾ ਹੈ ਕਿ ਉਹ ਆਪਣੇ ਮਾਡਲਾਂ ਨੂੰ ਉੱਚ ਗੁਣਵੱਤਾ ਦੇਣ ਅਤੇ ਆਪਣੀ ਉਤਪਾਦਨ ਸਮਰੱਥਾ ਹਰ ਸਾਲ 50 ਲੱਖ ਇਕਾਈ ਤੱਕ ਕਰਨ ਲਈ ਇਸ ਸਾਲ 200 ਕਰੋੜ ਰੁੱਪਏ ਨਿਵੇਸ਼ ਕਰੇਗੀ। Date:2009-08-29 Time:00:05:22
ਨਵੀਂ ਦਿੱਲੀ - ਸਵਿਸ ਬੈਂਕਾਂ ਦੇ ਸੰਘ ਨੇ ਕਿਹਾ ਹੈ ਕਿ ਉਹ ਦੋਹਰੇ ਕਰ ਨਿਰਧਾਰਨ ਦੀ ਸੋਧੀ ਗਈ ਸੰਧੀ ਤਹਿਤ ਕਰ ਚੋਰੀ ਦੇ ਸ਼ੱਕੀ ਖਾਤਿਆਂ ਦੇ ਮਾਮਲੇ 'ਚ ਭਾਰਤ ਦੇ ਨਾਲ ਸਹਿਯੋਗ ਕਰਨ ਨੂੰ ਤਿਆਰ ਹੈ। Date:2009-08-29 Time:00:05:22
ਨਾਗਪੁਰ - ਅਦਾਨੀ ਪਾਵਰ ਮਹਾਰਾਸ਼ਟਰ ਲਿਮਿਟੇਡ (ਏਪੀਐਮਐਲ) ਦੇ ਮਹਾਪ੍ਰਬੰਧਕ ਸੰਜੀਵ ਡੋਕੇ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਦੇ ਵਿਦਰਭ ਖੇਤਰ 'ਚ ਪ੍ਰਸਤਾਵਤ ਥਰਮਲ ਪਾਵਰ ਯੋਜਨਾ ਨਾਲ ਮਹਾਰਾਸ਼ਟਰ ਰਾਜ ਬਿਜਲੀ ਵੰਡ ਕੰਪਨੀ ਲਿਮਿਟੇਡ (ਐਮਐਸਈਡੀਸੀਐਲ) ਨੂੰ ਕਿਸੇ ਵੀ ਨਿੱਜੀ ਕੰਪਨੀ ਦੀ ਤੁਲਨਾ ਸਭ ਤੋਂ ਘੱਟ ਦਰ 'ਤੇ ਬਿਜਲੀ ਅਪੂਰਤੀ ਕਰੇਗੀ। Date:2009-08-29 Time:00:05:22
ਕਲਕੱਤਾ - ਬਿਜਲੀ ਉਤਪਾਦਨ ਕਰਨ ਵਾਲੀ ਸੀਈਐਸਸੀ ਲਿਮਿਟੇਡ ਨੇ ਧਾਰੀਵਾਲ ਇੰਫਰਾਸਟ੍ਰਕਚਰ ਪ੍ਰਾਈਵੇਟ ਲਿਮਿਟੇਡ (ਡੀਪੀਆਈਐਲ) 'ਚ ਦੋ ਅਰਬ ਰੁੱਪਇਆਂ ਦੇ ਨਿਵੇਸ਼ ਨਾਲ 50 ਫ਼ੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਹਾਸਿਲ ਕੀਤੀ ਹੈ। Date:2009-08-29 Time:00:05:22
ਰਾਜਨਾਂਦਗਾਂਵ - ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜਿਲ੍ਹੇ 'ਚ ਅਗਾਮੀ ਨਵੰਬਰ ਮਹੀਨੇ 'ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਕਰ ਦਿੱਤੀਆਂ ਹਨ। Date:2009-08-29 Time:00:05:22
ਨਵੀਂ ਦਿੱਲੀ - ਮਹਿੰਦਰਾ ਐਂਡ ਮਹਿੰਦਰਾ ਚਾਲੂ ਤਿਉਹਾਰੀ ਸੀਜ਼ਨ ਦੌਰਾਨ ਇੱਕ ਗੀਅਰਲੇਸ ਸਕੂਟਰ ਪੇਸ਼ ਕਰੇਗੀ।ਮਹਿੰਦਰਾ ਦੀ ਮਹਾਰਾਸ਼ਟਰ ਦੀ ਚਕਨ ਫੈਕਟਰੀ 'ਚ ਇੱਕ ਹੋਰ ਉਤਪਾਦਕ ਇਕਾਈ ਸਥਾਪਤ ਕਰਨ ਦੀ ਯੋਜਨਾ ਹੈ। Date:2009-08-29 Time:00:05:22
ਮੁੰਬਈ - ਬਿਜਲੀ ਵੰਡ ਦੀ ਕੰਪਨੀ ਕੇਈਸੀ ਇੰਟਰਨੈਸ਼ਨਲ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰ ਤੋਂ 7.8 ਅਰਬ ਰੁੱਪਏ ਦਾ ਆਰਡਰ ਮਿਲਿਆ ਹੈ। Date:2009-08-29 Time:00:05:21
ਪੱਟਾਪਰਥੀ - ਨਿਵੇਸ਼ਕਾਂ ਤੋਂ ਬਾਂਡ ਦੀ ਮੁੜਖਰੀਦ ਬਜ਼ਾਰ ਦੇ ਰੁੱਖ 'ਤੇ ਨਿਰਭਰ ਕਰੇਗੀ। Date:2009-08-29 Time:00:05:21
ਪੇਈਚਿੰਗ - ਮੀਆਂਮਾਰ ਦੇ ਚੀਨ ਨਾਲ ਲੱਗੇ ਸ਼ਾਨ ਪ੍ਰਾਂਤ ਦੇ ਕੋਕਾਂਗ ਇਲਾਕੇ 'ਚ ਸੈਨਾ ਅਤੇ ਹਥਿਆਰਬੰਦ ਜਾਤੀ ਸਮੂਹ ਵਿੱਚ ਜ਼ਾਰੀ ਤਾਜ਼ਾ ਸੰਘਰਸ਼ ਨਾਲ ਦਸ ਹਜ਼ਾਰ ਲੋਕ ਚੀਨ ਪਲਾਇਨ ਕਰ ਗਏ ਹਨ। Date:2009-08-29 Time:00:05:21
ਲੰਦਨ - ਬਾਲੀਵੁੱਡ ਦੇ ਦਿਲਾਂ ਦੀ ਧੜਕਨ ਸ਼ਿਲਪਾ ਸ਼ੇਟੀ ਦਾ ਵਿਆਹ ਕਦੋਂ ਹੋਵੇਗਾ,ਇਹ ਕਰੋੜ ਰੁੱਪਏ ਦਾ ਸੁਆਲ ਹੈ।ਇੱਕ ਪਾਸੇ ਜਿੱਥੇ ਉਨ੍ਹਾ ਦੇ ਪਿਤਾ ਨੇ ਅਦਾਲਤ 'ਚ ਦਿੱਤੀ ਇੱਕ ਅਰਜ਼ੀ 'ਚ ਖੁਲਾਸਾ ਕੀਤਾ ਹੈ ਕਿ ਸ਼ਿਲਪਾ ਦਾ ਵਿਆਹ ਰਾਜ ਕੁੰਦਰਾ ਨਾਲ ਇਸੇ ਸਾਲ ਆਉਣ ਵਾਲੇ ਕੁੱਝ ਮਹੀਨਿਆਂ 'ਚ ਹੋਵੇਗਾ,ਉੱਥੇ ਹੀ ਸ਼ਿਲਪਾ ਦਾ ਕਹਿਣਾ ਹੈ ਕਿ ਇਸ ਸਾਲ ਉਨ੍ਹਾ ਦਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ। Date:2009-08-29 Time:00:05:21
ਚੇਨੰਈ - ਮੰਦੀ ਦੇ ਦੌਰਾਨ ਵੀ ਤਮਿਲਨਾਡੂ ਦੇ ਆਈਟੀ ਨਿਰਯਾਤ 'ਚ ਵਾਧਾ ਹੋਇਆ ਹੈ ਅਤੇ 2008-09 'ਚ ਇਹ 29 ਪ੍ਰਤੀਸ਼ਤ ਦੇ ਵਾਧੇ ਨਾਲ 36, 680 ਕਰੋੜ ਰੁਪਏ 'ਤੇ ਪਹੁੰਚ ਗਿਆ। ਰਾਜ ਦੇ ਮੁੱਖਮੰਤਰੀ ਐਮ ਕਰੁਣਾਨਿਧੀ ਨੇ ਕੱਲ੍ਹ ਮਦੁਰੈ 'ਚ ਤਮਿਲਨਾਡੂ ਦੀ ਸੂਚਨਾ ਅਤੇ ਸੰਚਾਰ ਅਕਾਦਮੀ (ਆਈਸੀਟੀਏਸੀਟੀ) ਦੇ ਸਿਖਲਾਈ ਪ੍ਰੋਗਰਾਮ ਦਾ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਉਦਘਾਟਨ ਕਰਦੇ ਹੋਏ ਇਹ ਜਾਣਕਾਰੀ ਦਿੱਤੀ। Date:2009-08-29 Time:00:05:21
ਫਿਲਮ 'ਦਿਲ ਬੋਲੇ ਹੜਿੱਪਾ' ਜਲਦ ਹੀ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ। ਪਰ ਰਿਲੀਜ਼ ਹੋਣ ਦੇ ਅੰਤਿਮ ਦੌਰ 'ਚ ਸਿੱਖ ਸਮਾਜ ਨੇ ਇੱਕ ਵਾਰ ਫਿਰ ਫਿਲਮ 'ਚ ਕੁਝ ਦ੍ਰਿਸ਼ਾਂ ਦੇ ਖਿਲਾਫ ਅਵਾਜ਼ ਬੁਲੰਦ ਕੀਤੀ ਹੈ। ਸਿੱਖ ਸਮਾਜ ਨੇ ਫਿਲਮ 'ਦਿਲ ਬੋਲੇ ਹੜਿੱਪਾ' 'ਚ ਰਾਣੀ ਮੁਖਰਜੀ ਦੇ ਪੱਗ ਬੰਨ੍ਹਣ ਅਤੇ ਪੱਗ ਦੇ ਡਿੱਗਣ 'ਤੇ ਵਿਰੋਧ ਜਤਾਇਆ ਹੈ। 'ਦਿਲ ਬੋਲੇ ਹੜਿੱਪਾ' ਯਸ਼ਰਾਜ ਬੈਨਰ ਦੀ ਫਿਲਮ ਹੈ। ਸਿੱਖ ਸਮਾਜ ਦੇ ਲੋਕ ਆਪਣਾ ਵਿਰੋਧ ਜਤਾਉਣ ਲਈ ਫਿਲਮ ਦੇ ਪ੍ਰੋਡਿਊਸਰ ਨੂੰ ਮਿਲੇ। ਉਹਨਾਂ ਨੇ ਸਿੱਖ ਸਮਾਜ ਦੀ ਗੱਲ ਮੰਨ ਲਈ ਹੈ ਅਤੇ ਵਾਅਦਾ ਕੀਤਾ ਹੈ ਕਿ ਐਤਵਾਰ ਤੋਂ ਚੱਲਣ ਵਾਲੇ ਫਿਲਮ ਦੇ ਪ੍ਰੋਮੋ ਨੂੰ ਬਦਲ ਦਿੱਤਾ ਜਾਵੇਗਾ। ਇਸ ਫਿਲਮ ਦਾ ਨਿਰਦੇਸ਼ਕ ਅਨੁਰਾਗ ਸਿੰਘ ਨੇ ਕੀਤਾ ਹੈ। ਸ਼ਾਹਿਦ ਕਪੂਰ ਅਤੇ ਰਾਣੀ ਮੁਖਰਜੀ ਇਸ ਫਿਲਮ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। Date:2009-08-29 Time:00:05:21
ਬਾਲੀਵੁੱਡ ਦੇ ਦਿਲਾਂ ਦੀ ਧੜਕਣ ਸ਼ਿਲਪਾ ਸ਼ੈਟੀ ਦੇ ਵਿਆਹ ਦੀਆਂ ਅਫਵਾਹਾਂ ਨੂੰ ਸ਼ਾਇਦ ਹੁਣ ਅਰਾਮ ਮਿਲ ਜਾਵੇ। ਕਿਉਂਕਿ ਸ਼ਿਲਪਾ ਦਾ ਕਹਿਣਾ ਹੈ ਕਿ ਇਸ ਸਾਲ ਉਸਦਾ ਵਿਆਹ ਕਰਨ ਦਾ ਕੋਈ ਇਰਾਦਾ ਹੀ ਨਹੀਂ ਹੈ। ਲੰਡਨ 'ਚ ਸ਼ਿਲਪਾ ਨੇ ਆਪਣੇ ਬਲਾਗ 'ਚ ਲਿਖਿਆ ਹੈ ਕਿ ਮੀਡੀਆ ਨੂੰ ਉਹਨਾਂ ਦੇ ਵਿਆਹ ਦੀ ਕੁਝ ਜਿਆਦਾ ਹੀ ਫਿਕਰ ਹੈ। ਉਹਨਾਂ ਨੇ ਲਿਖਿਆ ਕਿ ਉਹਨਾਂ ਦਾ ਵਿਆਹ ਦਾ ਅਜੇ ਕੋਈ ਇਰਾਦਾ ਨਹੀਂ ਹੈ। ਸ਼ਿਲਪਾ ਦਾ ਕਹਿਣਾ ਹੈ ਕਿ ਉਸਦੇ ਮਾਤਾ-ਪਿਤਾ ਜਦੋਂ ਉਸਦੇ ਵਿਆਹ ਦੀ ਤਾਰੀਖ ਤੈਅ ਕਰਨਗੇ, ਉਸ ਇਸ ਬਾਰੇ ਮੀਡੀਆ ਨੂੰ ਜਰੂਰ ਦੱਸੇਗੀ, ਪਰ ਫਿਲਹਾਲ ਉਸਦੇ ਕੋਲ ਇਸ ਬਾਰੇ ਦੱਸਣ ਲਈ ਸਿਰਫ਼ ਐਨਾ ਹੈ ਕਿ ਉਹ ਇਸ ਸਾਲ ਵਿਆਹ ਨਹੀਂ ਕਰਨ ਵਾਲੀ। Date:2009-08-29 Time:00:05:21
ਮੁੰਬਈ 'ਚ ਲਾਲਬਾਗ ਦੇ ਰਾਜਾ ਦੇ ਦਰਬਾਰ 'ਚ ਭਗਤਾਂ ਦੀ ਭੀੜ ਲੱਗੀ ਹੋਈ ਹੈ। ਇਸ ਦਰਬਾਰ 'ਚ ਸਿਤਾਰਿਆਂ ਦਾ ਆਉਣਾ ਵੀ ਜਾਰੀ ਹੈ। ਹਰ ਰੋਜ਼ ਬਾਲੀਵੁੱਡ ਦੇ ਸਿਤਾਰੇ ਲਾਲਬਾਗ ਦੇ ਰਾਜਾ ਦੇ ਦਰਬਾਰ 'ਚ ਆ ਕੇ ਹਾਜਰੀ ਲਗਾਉਂਦੇ ਹਨ, ਅਤੇ ਸੁੱਖਾਂ ਸੁੱਖ ਕੇ ਜਾਂਦੇ ਹਨ। ਇਸ ਦੌਰਾਨ ਬੁੱਧਵਾਰ ਨੂੰ ਬਾਲੀਵੁੱਡ ਦੀ ਬਾਰਬੀ ਡੌਲ ਕੈਟਰੀਨਾ ਕੈਫ਼ ਲਾਲਬਾਗ ਦੇ ਰਾਜਾ ਦੇ ਦਰਬਾਰ ਪੁੱਜੀ। ਕੈਟਰੀਨਾ ਨੇ ਗਣਪਤੀ ਦੇ ਚਰਣਾਂ 'ਚ ਮੱਥਾ ਟੇਕਿਆ ਅਤੇ ਗਣੇਸ਼ ਵੰਦਨਾ ਕੀਤੀ। ਕੈਟਰੀਨਾ ਕੈਫ ਦੇ ਲਾਲਬਾਗ ਦੇ ਰਾਜਾ ਦੇ ਦਰਬਾਰ 'ਚ ਦਰਸ਼ਨ ਕਰਨ ਦਾ ਨਜ਼ਾਰਾ ਕਾਫ਼ੀ ਰੌਚਕ ਰਿਹਾ। Date:2009-08-29 Time:00:05:21
ਮੁੰਬਈ - ਇਸ ਵਾਰ ਮੁੰਬਈ ਫ਼ਿਲਮ ਸਮਾਰੋਹ ਦੌਰਾਨ 'ਦੀਵਾਰ' ਤੇ 'ਨਮਕ ਹਲਾਲ' ਵਰਗੀਆਂ ਯਾਦਗਾਰੀ ਫ਼ਿਲਮਾਂ ਬਣਾਉਣ ਵਾਲੇ ਸ਼ਸ਼ੀ ਕਪੂਰ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। Date:2009-08-29 Time:00:05:21
ਲੰਡਨ -ਪੈਰ ਦੀ ਸੱਟ ਤੋਂ ਉਬਰ ਰਹੇ ਇੰਗਲੈਂਡ ਸਟਾਰ ਬੱਲੇਬਾਜ ਕੇਵਿਨ ਪੀਟਰਸਨ ਅਕਤੂਬਰ ਵਿੱਚ ਭਾਰਤ ਵਿੱਚ ਹੋਣ ਵਾਲੀ 60 ਲੱਖ ਡਾਲਰ ਇਨਾਮੀ ਟਵੰਟੀ-20 ਚੈਂਪੀਅੰਜ਼ ਲੀਗ ਵਿੱਚ ਨਹੀਂ ਖੇਡ ਪਾਉਣਗੇ। Date:2009-08-29 Time:00:05:21
ਮੇਲਬੋਰਨ -ਆਸਟ੍ਰੇਲੀਆ ਦੇ ਬੱਲੇਬਾਜ ਸਾਈਮਨ ਕੈਟਿਚ ਨੇ ਨਿੰਦਾ ਦੇ ਸ਼ਿਕਾਰ ਕਪਤਾਨ ਰਿਕੀ ਪੋਟਿੰਗ ਦਾ ਬਚਾਅ ਕਰਦੇ ਹੋਏ ਕਿਹਾ ਕਿ ਮਹਤੱਵਪੂਰਨ ਮੌਕਿਆਂ ਵਿੱਚ ਪ੍ਰਦਰਸ਼ਨ ਕਰਨ ਵਿੱਚ ਨਾਕਾਮ ਰਹਿਣ ਕਾਰਨ ਏਸ਼ੇਜ ਲੜੀ ਦੌਰਾਨ ਖਿਡਾਰੀਆਂ ਨੇ ਉਹਨਾਂ ਨੂੰ ਨਿਰਾਸ਼ ਕੀਤਾ। Date:2009-08-29 Time:00:05:21
ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਆਪਣੇ ਜ਼ਮਾਨੇ ਦੀਆਂ ਸਫ਼ਲ ਅਭਿਨੇਤਰੀਆਂ 'ਚੋਂ ਇੱਕ ਰਹੀ ਹੈ। ਅੱਜ ਬਾਲੀਵੁੱਡ ਦੇ ਬਦਲਦੇ ਹਲਾਤ ਅਤੇ ਨਵੀਂਆਂ-ਨਵੇਲੀਆਂ ਅਭਿਨੇਤਰੀਆਂ ਦੇ ਉੱਭਰਣ ਦੇ ਕਾਰਨ ਰਾਣੀ ਇਸ ਸਮੇਂ ਬਹੁਤ ਉਲਝਣ 'ਚ ਹੈ। ਇੱਕ ਤਾਂ ਉਹਨਾਂ ਕੋਲ ਖਾਸ ਕੰਮ ਨਹੀਂ ਹੈ, ਦੂਜੀ ਉਹਨਾਂ ਦੀ ਪ੍ਰਸਿੱਧ ਫਿਲਮ 'ਦਿਲ ਬੋਲੇ ਹੜਿੱਪਾ' ਨਾਲ ਉਹਨਾਂ ਦੀ ਉਲਝਣ ਹੋਰ ਵਧ ਗਈ ਹੈ। ਜਿੱਥੇ ਇਸ ਫਿਲਮ 'ਚ ਉਹ ਸਰਦਾਰ ਦੀ ਵੇਸ਼ਭੂਸ਼ਾ 'ਚ ਹੈ, ਉੱਥੇ ਫਿਲਮ ਦੇ ਕੁਝ ਦ੍ਰਿਸ਼ਾਂ 'ਚ ਉਹਨਾਂ ਨੇ ਐਕਸਪੋਜ ਕਰਕੇ ਆਪਣੀ ਸੈਕਸੀ ਇਮੇਜ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਣੀ ਵੀ ਜਾਣਦੀ ਹੈ ਕਿ ਸਰਦਾਰ ਦੀ ਭੂਮਿਕਾ 'ਚ ਭਲਾ ਹੀ ਉਹਨਾਂ ਦੇ ਅਭਿਨੈ ਨੂੰ ਲੋਕ ਪਸੰਦ ਕਰਨ, ਪਰ ਉਹਨਾਂ ਦੇ ਇਸ ਐਕਸਪੋਜਰ 'ਚ ਉਹ ਹਾਟ ਘੱਟ ਅਤੇ ਵੱਡੀ ਉਮਰ ਦੀ ਜਿਆਦਾ ਲੱਗ ਰਹੀ ਹੈ। ਹੁਣ ਇਸ ਰੋ Date:2009-08-29 Time:00:05:21
page no.1 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |