Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 27 - 8 - 2009
ਕਈ ਕਲਾਕਾਰਾਂ ਨਾਲ ਉਹਨਾਂ 'ਤੇ ਫਿਲਮਾਏ ਗਏ ਗੀਤ ਐਨੇ ਜੁੜ ਜਾਂਦੇ ਹਨ ਕਿ ਉਹ ਉਹਨਾਂ ਦੀ ਪਛਾਣ ਬਣ ਜਾਂਦੇ ਹਨ। ਜ਼ੀਨਤ ਅਮਾਨ ਦੀ ਗੱਲ ਨਿੱਕਲੇ ਤਾਂ 'ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ...' ਯਾਦ ਆਉਣਾ ਸੁਭਾਵਿਕ ਹੈ। 'ਯਾਦੋਂ ਕੀ ਬਰਾਤ' ਦਾ ਇਹ ਗੀਤ ਅੱਜ ਵੀ ਲੋਕਪ੍ਰਿਅ ਹੈ। ਜ਼ੀਨਤ ਅਮਾਨ ਇੱਕ ਫਿਲਮ ਕਰ ਰਹੀ ਹੈ, ਜਿਸਦਾ ਨਿਰਦੇਸ਼ਨ ਕਪਿਲ ਸ਼ਰਮਾ ਕਰ ਰਹੇ ਹਨ। ਇਸ 'ਚ ਜ਼ੀਨਤ ਇੱਕ ਗਲੈਮਰਸ ਮਾਂ ਦੀ ਭੂਮਿਕਾ ਨਿਭਾ ਰਹੀ ਹੈ। ਜ਼ੀਨਤ 'ਤੇ ਫਿਲਮਾਏ ਗਏ ਇਸ ਮਸ਼ਹੂਰ ਗਾਣੇ ਦੀ ਝਲਕ ਇਸ ਫਿਲਮ 'ਚ ਵੀ ਦਿਖਾਈ ਜਾਵੇਗੀ। ਜ਼ੀਨਤ ਦੇ ਲੁਕ 'ਤੇ ਖਾਸਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਗਾਣੇ 'ਚ ਗਿਟਾਰ ਵੀ ਹੋਵੇਗਾ। ਜ਼ੀਨਤ ਨੇ ਆਪਣਾ ਵਜਨ ਵੀ ਘੱਟ ਕੀਤਾ ਹੈ ਅਤੇ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ 'ਚ ਜੀਨਤ ਦਾ ਮਹੱਤਵਪੂਰਨ ਰੋਲ ਹੈ। ਫਿਲਮ 'ਚ ਉਹ ਆਪਣੇ ਪਤੀ ਨੂੰ Date:2009-08-27 Time:00:02:28
ਲੱਗਦਾ ਹੈ ਬਿੱਲੀ ਝੋਲੇ 'ਚੋਂ ਬਾਹਰ ਆ ਹੀ ਗਈ ਹੈ ਅਤੇ ਹੁਣ ਹਰ ਇੱਕ ਨੂੰ ਉਸ ਬਾਰੇ ਪਤਾ ਲੱਗ ਜਾਵੇਗਾ ਕਿ ਉਹ ਕਿਹੋ ਜਿਹੀ ਹੈ। ਗੱਲ ਹੋ ਰਹੀ ਹੈ ਆਮਿਰ ਖਾਨ ਦੁਆਰਾ ਬਣਾਈ ਜਾ ਰਹੀ ਫਿਲਮ 'ਦੇਹਲੀ ਬੇਲੀ' ਦੀ। ਆਪਣੀ ਆਦਤ ਅਨੁਸਾਰ ਆਮਿਰ ਨੇ ਇਸ ਫਿਲਮ ਨੂੰ ਲੈ ਕੇ ਇੱਕ ਸਸਪੈਂਸ ਰੱਖਿਆ ਹੈ। ਉਹ ਸਸਪੈਂਸ ਹੈ ਇਸ 'ਚ ਕੰਮ ਕਰਨ ਵਾਲੇ ਕਲਾਕਾਰਾਂ ਬਾਰੇ। ਅਜੇ ਤੱਕ ਇਸਦੀ ਕਾਸਟ ਬਾਰੇ ਇਹੀ ਪਤਾ ਹੈ ਕਿ ਇਸ 'ਚ ਮੁੱਖ ਭੂਮਿਕਾ ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੂੰ ਦਿੱਤੀ ਗਈ ਹੈ। ਬਾਕੀ ਕਾਸਟ ਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੈ। ਪਰ ਹੁਣ ਇਹ ਭੇਦ ਖੁੱਲ੍ਹ ਗਿਆ ਲੱਗਦਾ ਹੈ। ਬਾਲੀਵੁੱਡ ਸੂਤਰਾਂ 'ਚ ਚਰਚਾ ਹੈ ਕਿ ਵੀਡੀਓ ਜੌਕੀ ਦੇ ਰੂਪ 'ਚ ਆਪਣੀ ਪਛਾਣ ਬਣਾ ਚੁੱਕੀ ਸ਼ਹਿਨਾਜ ਟ੍ਰੇਜਰੀਵਾਲਾ ਨੂੰ ਫਿਲਮ 'ਚ ਇਮਰਾਨ ਦੀ ਹੀਰੋਇਨ ਦਾ ਰੋਲ ਦਿੱਤਾ ਗਿ Date:2009-08-27 Time:00:02:28
ਆਪਣੇ ਨਿਰਣੇ ਆਪ ਲੈਣ ਅਤੇ ਬਿੰਦਾਸ ਅੰਦਾਜ 'ਚ ਜਿਉਣ ਲਈ ਪ੍ਰਸਿੱਧ ਸੁਸ਼ਮਿਤਾ ਸੇਨ ਅਤੇ ਕੰਗਨਾ ਰਾਨਾਵਤ ਵਿਚਕਾਰ ਦੋਸਤੀ ਵਧਦੀ ਹੀ ਜਾ ਰਹੀ ਹੈ। ਦੋਵੇਂ ਅਨੀਸ ਬਜ਼ਮੀ ਦੁਆਰਾ ਨਿਰਦੇਸ਼ਿਤ ਫਿਲਮ 'ਨੋ ਪ੍ਰੌਬਲਮ' 'ਚ ਇਕੱਠੀਆਂ ਕੰਮ ਕਰ ਰਹੀਆਂ ਹਨ। ਪਿਛਲੇ ਦਿਨੀਂ ਕੰਗਨਾ ਨੇ ਦੱਸਿਆ ਕਿ ਸੁਸ਼ ਨੇ ਉਹਨਾਂ ਦਾ ਨਾਮ ਮਿਨੀ ਮਾਊਸ ਰੱਖ ਦਿੱਤਾ ਹੈ। ਇਹ ਨਾਮ ਉਹਨਾਂ ਨੇ ਕੰਗਨਾ ਦਾ ਫਿਲਮ 'ਚ ਲੁਕ ਦੇਖ ਕੇ ਰੱਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਸ਼ੁਰੂ 'ਚ ਕੰਗਨਾ ਨੂੰ ਦੋ ਗੁੱਤਾਂ ਵਾਲੀ ਕੁੜੀ ਦਿਖਾਇਆ ਗਿਆ ਹੈ। ਕੰਗਨਾ ਦੇ ਅਨੁਸਾਰ ਉਹਨਾਂ ਨੇ ਇਸ 'ਚ ਗੁਲਾਬੀ ਰੰਗ ਦੇ ਕੱਪੜੇ ਵੀ ਬਹੁਤ ਪਹਿਨੇ ਹਨ। ਸ਼ਾਇਦ ਇਸ ਲਈ ਸੁਸ਼ਮਿਤਾ ਨੇ ਉਹਨਾਂ ਦਾ ਨਾਮ ਮਿਨੀ ਮਾਊਸ ਰੱਖਿਆ ਹੋਵੇ। ਵੈਸੇ ਕੰਗਨਾ ਇਸ ਨਾਮ ਅਤੇ ਸੁਸ਼ ਦੇ ਸਾਥ ਤੋਂ ਬਹੁਤ ਖੁਸ਼ ਹੈ। ਵਰਣਨਯੋ Date:2009-08-27 Time:00:02:28
ਹੁਣ ਪਤਾ ਲੱਗਣ ਲੱਗਿਆ ਹੈ ਕਿ ਪ੍ਰਿਅੰਕਾ ਚੋਪੜਾ ਦੀਆਂ ਛੁੱਟੀਆਂ ਕਿੱਥੇ ਮਨ ਰਹੀਆਂ ਹਨ। ਬਾਲੀਵੁੱਡ ਸੂਤਰਾਂ 'ਚ ਖ਼ਬਰ ਫੈਲੀ ਹੋਈ ਹੈ ਕਿ ਉਹ ਥਾਈਲੈਂਡ 'ਚ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਛੁੱਟੀਆਂ ਦਾ ਮਜਾ ਲੈ ਰਹੀ ਹੈ। ਫਿਲਹਾਲ ਬਾਲੀਵੁੱਡ 'ਤੇ ਆਪਣੀ ਸਫ਼ਲਤਾ ਦਾ ਝੰਡਾ ਫਹਿਰਾ ਰਹੀ ਪ੍ਰਿਅੰਕਾ ਦੇ ਨਾਲ ਉਹਨਾਂ ਦੀ ਖਾਸ ਦੋਸਤ ਤਮੰਨਾ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਵੀ ਛੁੱਟੀਆਂ ਮਨਾਉਣਾ ਚਾਹੁੰਦੀ ਸੀ। ਪ੍ਰਿਅੰਕਾ ਨਾਲ ਉਹਨਾਂ ਦੀ ਗੱਲ ਹੋਣ 'ਤੇ ਦੋਵਾਂ ਨੇ ਇਕੱਠੇ ਸਮਾਂ ਬਿਤਾਉਣ ਦਾ ਨਿਸ਼ਚਾ ਕੀਤਾ। ਪ੍ਰਿਅੰਕਾ ਦੇ ਨਜ਼ਦੀਕੀ ਸੂਤਰ ਇਹ ਵੀ ਦੱਸ ਰਹੇ ਹਨ ਕਿ ਉਹਨਾਂ ਨਾਲ ਕੁਝ ਹੋਰ ਸਹੇਲੀਆਂ ਵੀ ਹਨ। ਵਰਣਨਯੋਗ ਹੈ ਕਿ ਪ੍ਰਿਅੰਕਾ ਦੇ ਮਾਤਾ-ਪਿਤਾ ਵੀ ਕੁਝ ਸਮਾਂ ਇਸ 'ਛੁੱਟੀ ਮਨਾਓ ਦਲ' ਨਾਲ ਬਿਤਾਉਣ ਵਾਲੇ ਹਨ। Date:2009-08-27 Time:00:02:27
ਕਿਸੇ ਦੇ ਅੰਤਿਮ ਸੰਸਕਾਰ ਸਮੇਂ ਕੀ ਹੁੰਦਾ ਹੈ? ਹੰਝੂ, ਦੁੱਖ, ਕੁਝ ਉਦਾਸ ਚਿਹਰੇ, ਖਾਮੋਸ਼ੀ..। ਪਰ ਕੀ ਹੋਵੇ ਜਦੋਂ ਕਫ਼ਨ ਪਹਿਨਾਉਣ ਵਾਲਾ ਗਲਤੀ ਨਾਲ ਕਿਸੇ ਦੂਜੇ ਇਨਸਾਨ ਦੀ ਲਾਸ਼ ਪਹੁੰਚਾ ਦਵੇ। ਕੁਝ ਅਜਿਹੀ ਹੀ ਨਜ਼ਰ ਆਉਂਦਾ ਹੈ ਸਟੀਵਨ ਲੈਜਾਰਸ (ਸੁਨੀਲ ਸ਼ੈਟੀ) ਦੇ ਪਿਤਾ ਦੇ ਅੰਤਿਮ ਸੰਸਕਾਰ ਦੇ ਦੌਰਾਨ। ਸਟੀਵਨ ਮਹਾਨ ਲੇਖਕ ਬਣਨਾ ਚਾਹੁੰਦਾ ਹੈ ਅਤੇ ਆਪਣੇ ਪਿਤਾ ਜੀ ਨੂੰ ਉਸੇ ਸ਼ੈਲੀ 'ਚ ਵਿਦਾ ਕਰਨਾ ਚਾਹੁੰਦਾ ਹੈ। ਉਹ ਆਪਣੇ ਪਿਤਾ ਦੀ ਸ਼ਾਨ 'ਚ ਕਸੀਦਾ ਪੜ੍ਹ ਕੇ ਸ਼ਰਧਾਂਜਲੀ ਦੇਣਾ ਚਾਹੁੰਦਾ ਹੈ। ਪਰਿਵਾਰ ਦੇ ਗੁਣ ਗਾਉਣੇ ਚਾਹੁੰਦਾ ਹੈ। ਉਸਦੀਆਂ ਸਾਰੀਆਂ ਤਿਆਰੀਆਂ ਧਰੀਆਂ ਰਹਿ ਜਾਂਦੀਆਂ ਹਨ, ਜਦੋਂ ਅੰਤਿਮ ਯਾਤਰਾ ਲਈ ਕਫ਼ਨ ਪਹਿਨਾਉਣ ਵਾਲੇ ਨੇ ਉਸਦੇ ਪਿਤਾ ਦੀ ਥਾਂ ਕਿਸੇ ਹੋਰ ਦੀ ਲਾਸ਼ ਭੇਜ ਦਿੱਤੀ। ਟ੍ਰੈਜੇਡੀ ਅਚਾਨਕ ਕਾਮੇਡੀ ਵਿੱਚ ਬਦਲ Date:2009-08-27 Time:00:02:27
'ਟੌਸ' ਕਹਾਣੀ ਹੈ ਬਚਪਨ ਦੇ ਦੋਸਤਾਂ ਦੇ ਇੱਕ ਸਮੂਹ ਸੀ, ਜੋ ਹਾਲ ਹੀ ਵਿੱਚ ਛੁੱਟੀਆਂ ਬਿਤਾ ਕੇ ਪਰਤੇ ਹਨ। ਉਹ ਪੈਸਾ ਲੁੱਟ ਕੇ ਰਾਜਾ ਵਰਗੀ ਜਿੰਦਗੀ ਜਿਉਣ ਦਾ ਫੈਸਲਾ ਕਰਦੇ ਹਨ। ਇਸ ਲਈ ਉਹ ਪਲਾਨ ਬਣਾਉਂਦੇ ਹਨ, ਖਤਰੇ ਦੇ ਪ੍ਰਤੀਸ਼ਤ ਦੀ ਗਣਨਾ ਕਰਦੇ ਹਨ, ਪਰ ਮਨੁੱਖੀ ਦਿਲ ਦੀ ਗਣਨਾ ਕਰਨਾ ਭੁੱਲ ਜਾਂਦੇ ਹਨ। ਇਸ ਤੋਂ ਪਹਿਲਾਂ ਕਿ ਲੁੱਟ ਦੇ ਮਾਲਿਕ ਅਤੇ ਕਨੂੰਨ ਉਹਨਾਂ ਦੇ ਪਿੱਛੇ ਪੈਣ, ਉਹ ਖੁਦ ਇੱਕ-ਦੂਜੇ ਦੇ ਪਿੱਛੇ ਲੱਗ ਜਾਂਦੇ ਹਨ। ਉਹਨਾਂ ਨੇ ਜੋ ਰਸਤਾ ਅਪਣਾਇਆ ਹੈ, ਉੱਥੇ ਲਾਲਚ ਦਾ ਰਾਜ ਚੱਲਦਾ ਹੈ ਅਤੇ ਮੌਤ ਬਾਹਾਂ ਫੈਲਾ ਕੇ ਖੜ੍ਹੀ ਰਹਿੰਦੀ ਹੈ...ਅਤੇ ਪੈਸਾ ਆਪਣੇ ਨਵੇਂ ਸ਼ਿਕਾਰ ਦਾ ਇੰਤਜਾਰ ਕਰਦਾ ਹੈ। ਇਹ ਕਹਾਣੀ ਮਨੁੱਖ ਦੇ ਬਦਲਦੇ ਸੁਭਾਅ ਅਤੇ ਸੋਚ ਦੇ ਆਸ-ਪਾਸ ਘੁੰਮਦੀ ਹੈ। Date:2009-08-27 Time:00:02:27
ਕੈਪ ਕੈਨੇਬਰਲ - ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਪੁਲਾੜ ਯਾਨ ਡਿਸਕਵਰੀ ਦੇ ਈਂਧਣ ਟੈਂਕ ਦੇ ਵਾਲਵ ਵਿੱਚ ਗੜਬੜੀ ਆ ਜਾਣ ਕਾਰਣ ਅੱਜ ਕੀਤੇ ਜਾਣ ਵਾਲੇ ਉਸਦੇ ਦਾਗਣ ਨੂੰ ਟਾਲ ਦਿੱਤਾ ਹੈ। ਇਹ ਦਾਗਣ ਹੁਣ ਸੰਭਵਤ ਸ਼ੁਕਰਵਾਰ ਨੂੰ ਕੀਤਾ ਜਾਵੇਗਾ। Date:2009-08-27 Time:00:02:26
ਨਵੀਂ ਦਿੱਲੀ- ਦੇਸ਼ ਦੀ ਮੋਹਰੀ ਆਟੋਮੋਬਾਈਲ ਕੰਪਨੀ ਸੋਨਾਲੀਕਾ ਗਰੁੱਪ ਨੇ ਹਾਈਡ੍ਰੋਜਨ ਈਂਧਣ ਨਾਲ ਚੱਲਣ ਵਾਲਾ ਵਿਸ਼ਵ ਦਾ ਸਭ ਤੋਂ ਕਲੀਨ ਆਟੋ ਰਿਕਸ਼ਾ ਬਣਾਉਣ ਦਾ ਦਾਅਵਾ ਕੀਤਾ ਹੈ। Date:2009-08-27 Time:00:02:25
ਪਟਨਾ- ਨਿੱਜੀ ਖੇਤਰ ਦੀ ਵਿਸ਼ਾਲ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੇ ਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਇੰਟਰਨੈਟ ਸੇਵਾ ਦੇ ਵਿਸਤਾਰ ਦੇ ਲਈ ਇੱਕ ਮਹੱਤਵਪੂਰਨ ਯੋਜਨਾ ਬਣਾਈ ਹੈ, ਜਿਸ ਨਾਲ ਗ੍ਰਾਮੀਣ ਖੇਤਰ ਦੇ ਉਪਭੋਗਤਾਵਾਂ ਨੂੰ ਸੰਚਾਰ ਕ੍ਰਾਂਤੀ ਨਾਲ ਜੋੜ੍ਹਿਆ ਜਾਵੇਗਾ। Date:2009-08-27 Time:00:02:25
ਇਸਲਾਮਾਬਾਦ- ਪਾਕਿਸਤਾਨ ਦੇ ਉੱਤਰੀ ਪੱਛਮੀ ਸ਼ਹਿਰ ਕਵੇਟਾ ਦੀ ਇੱਕ ਥੱਲੜੀ ਅਦਾਲਤ ਨੇ ਬਲੋਚ ਰਾਸ਼ਟਰਵਾਦੀ ਨੇਤਾ ਨਵਾਬ ਅਕਬਰ ਬੁਗਤੀ ਦੀ ਹੱਤਿਆ ਦੇ ਸਿਲਸਿਲੇ ਵਿੱਚ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ ਮੁਸ਼ੱਰਫ਼ ਦੇ ਵਿਰੁੱਧ ਅਪਰਾਧਿਕ ਮੁਕੱਦਮਾ ਚਲਾਏ ਜਾਣ ਨੂੰ ਲੈਕੇ ਦਾਇਰ ਕੀਤੀ ਅਪੀਲ ਸੁਣਵਾਈ ਦੇ ਲਈ ਸਵੀਕਾਰ ਕਰ ਲਈ ਹੈ। Date:2009-08-27 Time:00:02:25
ਪੇਈਚਿੰਗ - ਚੀਨ ਦੇ ਰਾਸ਼ਟਰਪਤੀ ਹੂ ਜਿੰਤਾਓ ਨੇ ਹਾਲ 'ਚ ਫ਼ਿਰਕੂ ਦੰਗਿਆਂ ਦਾ ਸ਼ਿਕਾਰ ਰਹੇ ਜਿੰਜਿਆਂਗ ਪ੍ਰਾਂਤ ਦੀ ਯਾਤਰਾ ਕੱਲ੍ਹ ਪੂਰ੍ਹੀ ਕੀਤੀ। Date:2009-08-27 Time:00:02:25
ਮੁੰਬਈ -ਪ੍ਰਸਿੱਧ ਸੰਗੀਤਕਾਰ ਅਤੇ ਸੰਤੂਰ ਵਾਦਕ ਰਾਹੁਲ ਸ਼ਰਮਾ 28 ਅਗਸਤ ਤੋਂ ਸ਼ੁਰੂ ਹੋ ਰਹੇ 'ਲਦਾਖ ਕੰਫਲੁਅੰਸ' ਮੇਲੇ ਦਾ ਉਦਘਾਟਨ ਕਰਨਗੇ। Date:2009-08-27 Time:00:02:25
ਵਾਸ਼ਿੰਗਟਨ - ਦੁਨੀਆ ਦੀ ਸਭ ਤੋਂ ਵੱਡੀ ਪਾਇਲਟ ਯੂਨੀਅਨ ਨੇ ਮਾਲਵਾਹਕ ਅਤੇ ਯਾਤਰੀ ਜਹਾਜ਼ਾਂ 'ਚ ਲਿਥਿਅਮ ਬੈਟਰੀਜ਼ ਅਤੇ ਅਜਿਹੀਆਂ ਬੈਟਰੀਆਂ ਯੁਕਤ ਉਤਪਾਦਾਂ 'ਤੇ ਤੁਰੰਤ ਪ੍ਰਭਾਵ ਨਾਲ ਇਹ ਕਹਿੰਦੇ ਹੋਏ ਰੋਕ ਲਗਾਉਣ ਦੀ ਮੰਗ ਕੀਤੀ ਹੈ ਕਿ ਇਸ ਨਾਲ ਅੱਗ ਲੱਗ ਸਕਦੀ ਹੈ। Date:2009-08-27 Time:00:02:25
ਬੈਂਕਿੰਗ ਉਦਯੋਗ 'ਚ ਏਕੀਕਰਨ ਦੀ ਵਕਾਲਤ ਕਰਦੇ ਹੋਏ ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਓਪੀ ਭੱਟ ਨੇ ਕਿਹਾ ਹੈ ਕਿ ਭਾਰਤੀ ਅਰਥ ਵਿਵਸਥਾ ਦੀਆਂ ਵੱਧਦੀਆਂ ਜਰੂਰਤਾਂ ਨੂੰ ਪੂਰ੍ਹਾ ਕਰਨ ਲਈ ਦੇਸ਼ ਨੂੰ ਐਸਬੀਆਈ ਦੇ ਅਕਾਰ ਦੇ ਘੱਟ ਤੋਂ ਘੱਟ ਪੰਜ ਬੈਂਕਾਂ ਦੀ ਜਰੂਰਤ ਹੈ। Date:2009-08-27 Time:00:02:25
ਨਵੀਂ ਦਿੱਲੀ - ਭਾਜਪਾ ਤੋਂ ਕੱਢੇ ਗਏ ਨੇਤਾ ਜਸਵੰਤ ਸਿੰਘ ਨੂੰ ਸਮਾਜਵਾਦੀ ਪਾਰਟੀ ਵਿੱਚ ਆਉਣ ਦਾ ਪ੍ਰਤੱਖ ਸੱਦਾ ਦਿੰਦਿਆਂ ਉਸਦੇ ਨੇਤਾ ਮੁਲਾਇਮ ਸਿੰਘ ਯਾਦਵ ਨੇ ਅੱਜ ਕਿਹਾ ਕਿ ਉਹ ਇਸ ਸਾਬਕਾ ਕੇਂਦਰੀ ਮੰਤਰੀ ਨੂੰ ਪਸੰਦ ਕਰਦੇ ਹਨ ਤੇ ਇਹ ਉਹਨਾਂ ਉੱਤੇ ਹੈ ਕਿ ਸਪਾ ਵਿੱਚ ਸ਼ਾਮਿਲ ਹੋਣ ਦੇ ਬਾਰੇ ਵਿੱਚ ਉਹ ਕੀ ਫੈਸਲਾ ਕਰਦੇ ਹਨ। Date:2009-08-27 Time:00:02:25
ਲੰਦਨ - ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਬ੍ਰਿਟੇਨ 'ਚ ਰੇਡੀਮੇਡ ਖਾਧ ਉਤਪਾਦਾਂ ਦੀ ਲੜੀ ਸ਼ੁਰੂ ਕਰਨ ਦੀ ਤਿਆਰੀ 'ਚ ਹੈ।ਉਨ੍ਹਾ ਨੇ 'ਵੀ 8 ਗੋਰਮੇਟ ਗਰੁੱਪ' 'ਚ 33 ਫ਼ੀਸਦੀ ਹਿੱਸੇਦਾਰੀ ਹਾਸਿਲ ਕੀਤੀ ਹੈ।ਇਹ ਸਮੂਹ ਕਈ ਪ੍ਰਕਾਰ ਦੇ ਬਣੇ ਬਣਾਏ ਖਾਧ ਪਦਾਰਥ ਉਪਲੱਬਧ ਕਰਵਾਏਗਾ। Date:2009-08-27 Time:00:02:25
ਮੁੰਬਈ -ਭਾਰਤੀ ਸ਼ੇਅਰ ਬਜ਼ਾਰਾਂ 'ਚ ਬੁੱਧਵਾਰ ਨੂੰ ਵੀ ਬੜ੍ਹਤ ਰਹੀ।ਵੈਸ਼ਵਿਕ ਬਜ਼ਾਰਾਂ ਦੀ ਮਜ਼ਬੂਤੀ ਦਾ ਸਮੱਰਥਨ ਕਰਦੇ ਹੋਏ ਅੱਜ ਭਾਰਤੀ ਬਜ਼ਾਰਾਂ 'ਚ ਵੀ ਬੜ੍ਹਤ ਕਾਇਮ ਰਹੀ।ਸੰਸੈਕਸ 81 ਅੰਕ ਵੱਧਣ ਬਾਅਦ 15870 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 22 ਅੰਕ ਵੱਧਣ ਦੇ ਬਾਅਦ 4681 ਦੇ ਸਤਰ 'ਤੇ ਬੰਦ ਹੋਇਆ। Date:2009-08-27 Time:00:02:25
ਵਾਸ਼ਿੰਗਟਨ -ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਫੈਡਰਲ ਰਿਜ਼ਰਵ ਦੇ ਪ੍ਰਧਾਨ ਬੇਨ ਐਸ.ਬਰਨਾਨਕੇ ਨੂੰ ਲਗਾਤਾਰ ਦੂਸਰੇ ਕਾਰਜਕਾਲ ਦੇ ਲਈ ਨਾਮਾਂਕਿਤ ਕੀਤਾ।ਉਨ੍ਹਾ ਨੇ ਕਿਹਾ ਹੈ ਕਿ ਪੂਰਣ ਆਰਥਿਕ ਸੁਧਾਰ ਹੁਣ ਵੀ ਅਮਰੀਕਾ ਦੇ ਲਈ ਕਠਿਨ ਕਾਰਜ ਹੈ। Date:2009-08-27 Time:00:02:25
ਸਰਕਾਰ ਦੇਣਾ ਬੈਂਕ 'ਚ 900 ਕਰੋੜ ਰੁੱਪਏ ਦੀ ਪੂੰਜੀ ਪਾਉਣ 'ਤੇ ਵਿਚਾਰ ਕਰ ਰਹੀ ਹੈ,ਤਾਕਿ ਉਸ ਦੀ ਪੂੰਜੀ ਅਤੇ ਕਾਰੋਬਾਰ ਵਾਧੇ ਦੀਆਂ ਜਰੂਰਤਾਂ ਨੂੰ ਪੂਰ੍ਹਾ ਕੀਤਾ ਜਾ ਸਕੇ। Date:2009-08-27 Time:00:02:25
ਮੁੰਬਈ - ਟਾਟਾ ਮੋਟਰਜ਼ ਨੇ ਕਿਹਾ ਹੈ ਕਿ ਗੁਜਰਾਤ 'ਚ ਉਸ ਦਾ ਨੈਨੋ ਮੁੜ ਨਿਰਮਾਣ ਕਾਰਖਾਨਾ ਅਗਲੇ ਸਾਲ ਜਨਵਰੀ ਤੱਕ ਬਣ ਜਾਵੇਗਾ। Date:2009-08-27 Time:00:02:25
ਮੁੰਬਈ - ਟਾਟਾ ਮੋਟਰਜ਼ ਦੇ ਪ੍ਰਧਾਨ ਰਤਨ ਟਾਟਾ ਨੇ ਕਿਹਾ ਹੈ ਕਿ ਵੈਸ਼ਵਿਕ ਸੰਕਟ ਨੇ ਜਗੁਆਰ ਅਤੇ ਲੈਂਡ ਰੋਵਰ (ਜੇਐਲਆਰ) ਬ੍ਰਾਂਡਾ ਦੇ ਸਾਹਮਣੇ ਚੁਣੌਤੀ ਪੇਸ਼ ਕੀਤੀ ਹੈ,ਲੇਕਿਨ ਕੰਪਨੀ ਦੁਆਰਾ ਇਨ੍ਹਾ ਬ੍ਰਾਂਡਾ ਦਾ ਅਧਿਗ੍ਰਹਿਣ 'ਉਪਯੋਗੀ' ਹੈ। Date:2009-08-27 Time:00:02:25
ਕਿਮ ਸ਼ਰਮਾ ਨੂੰ ਜੇਕਰ ਤੁਸੀਂ ਭੁੱਲ ਗਏ ਹੋਵੋ ਤਾਂ ਦੱਸ ਦਈਏ ਕਿ ਯਸ਼ਰਾਜ ਫਿਲਮਸ ਦੀ 'ਮੁਹੱਬਤੇਂ' ਤੋਂ ਇਹਨਾਂ ਨੇ ਕਰੀਅਰ ਸ਼ੁਰੂ ਕੀਤਾ ਸੀ ਅਤੇ ਬਾਅਦ 'ਚ ਕ੍ਰਿਕੇਟਰ ਯੁਵਰਾਜ ਸਿੰਘ ਨਾਲ ਇਸ਼ਕ ਲੜਾਇਆ। ਕਲਾਕਾਰ ਦੀ ਬਜਾਏ ਯੁਵੀ ਦੀ ਪ੍ਰੇਮਿਕਾ ਦੇ ਰੂਪ 'ਚ ਇਹਨਾਂ ਨੂੰ ਜਿਆਦਾ ਪਛਾਣਿਆ ਗਿਆ। ਯੁਵੀ ਅਤੇ ਕਿਮ ਦਾ ਪਿਆਰ ਰਨ ਆਊਟ ਹੋ ਗਿਆ, ਸ਼ਾਇਦ ਯੁਵੀ ਦੀ ਮੰਮੀ ਦੇ ਕਾਰਨ। ਕਿਮ ਉਹਨਾਂ ਨੂੰ ਪਸੰਦ ਨਹੀਂ ਸੀ। ਯੁਵੀ ਵਿਚਾਰੇ ਮੰਮਾਜ਼ ਬੁਆਏ। ਕਿਮ ਦਾ ਸਾਥ ਛੱਡਣ 'ਚ ਉਹਨਾਂ ਨੇ ਦੇਰ ਨਹੀਂ ਕੀਤੀ। ਕਿਮ ਦਾ ਦਿਲ ਟੁੱਟ ਗਿਆ, ਪਰ ਦੁਬਾਰਾ ਦਿਲ ਲਗਾਉਣ 'ਚ ਉਹਨਾਂ ਨੇ ਜਿਆਦਾ ਦੇਰ ਨਹੀਂ ਕੀਤੀ। ਖ਼ਬਰ ਹੈ ਕਿ ਕਾਰਲੋਸ ਮੇਰਿਨ ਨਾਮਕ ਇੱਕ ਸਪੈਨਿਸ਼ ਗਾਇਕ ਕਿਮ ਦੇ ਦਿਲ 'ਚ ਵਸ ਗਏ ਹਨ। ਕਿਮ ਅਤੇ ਕਾਰਲੋਸ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਹਨ ਅਤੇ ਅਗਲੇ ਸਾਲ ਵ Date:2009-08-27 Time:00:02:25
ਅਕਸਰ ਜੋ ਫ਼ਿਲਮ ਨਗਰੀ 'ਚ ਹੁੰਦਾ ਹੈ ਉਹੀ ਕੁਝ ਕੰਗਨਾ ਰਾਨਾਵਤ ਨੇ ਅਧਿਅਨ ਸੁਮਨ ਨਾਲ ਰਿਸ਼ਤਾ ਤੋੜ ਕੇ ਦਿਖਾਇਆ ਹੈ। ਦੋ ਦਿਲ ਵੱਖਰੇ ਹੋਏ ਤਾਂ ਥੋੜ੍ਹਾ ਦਰਦ ਕੰਗਨਾ ਨੂੰ ਮਹਿਸੂਸ ਹੋਇਆ। ਉਂਝ ਉਸ ਦਾ ਇਹ ਰਿਸ਼ਤਾ ਪਿਆਰਾ ਤੇ ਮਿੱਠਾ ਰਿਹਾ। ਇਸ ਰਿਸ਼ਤੇ ਦੀਆਂ ਹਸੀਨ ਯਾਦਾਂ ਦੁੱਖ ਨਹੀਂ ਦੇ ਰਹੀਆਂ ਹਨ, ਵਰਨਾ ਅਦਿਤਯ ਪੰਚੋਲੀ ਨੇ ਸਿਵਾਏ ਦੁੱਖ ਤੇ ਤਕਲੀਫ਼ ਦੇ ਉਸ ਨੂੰ ਕੁਝ ਨਹੀਂ ਸੀ ਦਿੱਤਾ। ਇਸੇ ਕਰਕੇ ਕੰਗਨਾ ਰਾਨਾਵਤ ਸਪੱਸ਼ਟ ਆਖਦੀ ਹੈ ਕਿ ਤਦ 'ਗ਼ਲਤੀ ਮੇਰੀ ਹੀ ਸੀ' ਜਿਸ ਉਮਰੋਂ ਵੱਡੇ ਪੰਚੋਲੀ ਨਾਲ ਦਿਲ ਲਾ ਲਿਆ ਸੀ। ਅਜੇ ਵੀ ਕੰਗਨਾ ਹੈਰਾਨ ਹੈ ਕਿ ਆਖਿਰ ਅਧਿਅਨ ਨਾਲ ਪਿਆਰਾ ਰਿਸ਼ਤਾ ਕਿਉਂ ਟੁੱਟਿਆ? ਹਾਂ, ਹੁਣ ਕੰਗਨਾ ਹਰੇਕ ਨੂੰ ਸਲਾਹ ਦਿੰਦੀ ਹੈ ਕਿ 'ਦਿਲ ਵਿਲ ਪਿਆਰ ਵਿਆਰ' ਦੇ ਚੱਕਰ ਛੱਡੋ ਤੇ ਕੰਮ 'ਤੇ ਧਿਆਨ ਦਿਓ। ਚਾਹੇ ਅਧਿਅਨ ਨਾਲ ਉਸ ਦ Date:2009-08-27 Time:00:02:25
ਨਵੀਂ ਦਿੱਲੀ- 'ਅੱਕੀ ਅੱਗੇ ਅੱਗੇ ਤੇ ਪਬਲਿਕ ਪਿੱਛੇ ਪਿੱਛੇ' ਕੁੱਝ ਇਸ ਤਰ੍ਹਾਂ ਦਾ ਹੀ ਹੋਇਆ ਅਕਸ਼ੈ ਕੁਮਾਰ ਦੇ ਨਾਲ ਲੰਡਨ ਵਿਖੇ। ਜੀ ਹਾਂ, ਲੰਡਨ ਦੀ ਸੜਕ ਉੱਤੇ ਜਾਮ ਦੇ ਬਾਵਜੂਦ ਉਹ ਕੀ ਦੌੜੇ ਕਿ ਉਹਨਾਂ ਦੇ ਪਿੱਛੇ ਉਹਨਾਂ ਦੇ ਪ੍ਰਸ਼ੰਸਕਾਂ ਦਾ ਹਜ਼ੂਮ ਵੀ ਦੌੜ ਪਿਆ। Date:2009-08-27 Time:00:02:25
ਮੁੰਬਈ - ਭਿਆਨਕ ਹਾਲਾਤ ਵਾਲੇ ਕੱਚੇ ਰਸਤਿਆਂ 'ਤੇ ਤਾਕਤ ਨਾਲ ਭਰਪੂਰ ਸਪੋਰਟਸ ਯੂਟੀਲਿਟੀ ਵਹੀਕਲ (ਐਸਯੂਵੀ) ਭਜਾਉਣ ਦੇ ਸ਼ੌਕੀਨ ਲੋਕਾਂ ਦੇ ਲਈ ਵਾਹਨ ਨਿਰਮਾਤਾ ਕੰਪਨੀ ਐਚਐਮ ਮਿਤਸ਼ੁਬਿਸ਼ੀ ਮੋਟਰਜ਼ ਨੇ ਛੇ ਸਤੰਬਰ ਨੂੰ ਅਡਵੈਂਚਰ ਰੈਲੀ 'ਹਰਟ ਇਨ ਮਾਊਥ' ਦਾ ਆਯੋਜਨ ਕੀਤਾ ਹੋਇਆ ਹੈ। Date:2009-08-27 Time:00:02:24
page no.1 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |