Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 25 - 8 - 2009

ਦੀਪਿਕਾ ਦੀ ਨਜ਼ਰ ਸਲਮਾਨ 'ਤੇ

ਬਾਲੀਵੁੱਡ ਦੀ ਹਰ ਨਾਇਕਾ ਦੀ ਤਰ੍ਹਾਂ ਦੀਪਿਕਾ ਪਾਦੁਕੋਨ ਦੀ ਵੀ ਖਵਾਹਿਸ਼ ਹੈ ਕਿ ਉਹ ਤਿੰਨੇ ਖਾਨ (ਸਲਮਾਨ-ਸ਼ਾਹਰੁਖ-ਆਮਿਰ) ਨਾਲ ਘੱਟ ਤੋਂ ਘੱਟ ਇੱਕ ਫਿਲਮ ਜਰੂਰ ਕਰੇ। ਸ਼ਾਹਰੁਖ ਦੇ ਨਾਲ ਉਹ 'ਓਮ ਸ਼ਾਂਤੀ ਓਮ' 'ਚ ਕੰਮ ਕਰ ਚੁੱਕੀ ਹੈ। ਹੁਣ ਵਾਰੀ ਸਲਮਾਨ ਦੀ ਹੈ। ਸਲਮਾਨ ਦਾ ਧਿਆਨ ਆਕਰਸ਼ਿਤ ਕਰਨ ਲਈ ਦੀਪਿਕਾ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਸੱਲੂ ਦਾ ਟੀਵੀ ਸ਼ੋਅ 'ਦਸ ਕਾ ਦਮ' 'ਚ ਉਹਨਾਂ ਨੇ ਹਿੱਸਾ ਲੈ ਕੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਕੱਲ੍ਹ ਉਹ ਸਭ ਨੂੰ ਸਲਮਾਨ ਦੀ ਪ੍ਰਸ਼ੰਸਾ ਕਰਦੇ ਹੋਏ ਕਹਿੰਦੀ ਹੈ ਕਿ ਉਹ ਸਲਮਾਨ ਦੇ ਨਾਲ ਫਿਲਮ ਕਰਨਾ ਚਾਹੁੰਦੀ ਹੈ। ਉਹਨਾਂ ਨੂੰ ਉਮੀਦ ਹੈ ਕਿ ਸਲਮਾਨ ਤੱਕ ਉਹਨਾਂ ਦੀ ਗੱਲ ਜਰੂਰ ਪਹੁੰਚੇਗੀ। ਦੇਖਣਾ ਹੈ ਕਿ ਦੀਪਿਕਾ 'ਤੇ ਖੁਸ਼ ਹੋਣ 'ਚ ਸਲਮਾਨ ਕਿੰਨਾ ਸਮਾਂ ਲਗਾਉਂਦੇ ਹਨ। ਸਲਮਾ

Date:2009-08-25 Time:00:18:08

ਜਦੋਂ ਕੈਟ ਨੂੰ ਮਿਲਿਆ ਸ਼ਾਹਰੁਖ ਦਾ ਸਾਥ

ਸੱਲੂ ਕੁਝ ਵੀ ਸੋਚਣ ਜਾਂ ਕਹਿਣ, ਪਰ ਉਹਨਾਂ ਦੀ ਗਰਲਫ੍ਰੈਂਡ ਕੈਟਰੀਨਾ ਕੈਫ ਵਰਤਣ ਵਾਲੀ ਅਤੇ ਸਮਝਦਾਰ ਕਲਾਕਾਰ ਹੈ। ਪਿਛਲੇ ਦਿਨੀਂ ਉਹ ਲੰਡਨ ਤੋਂ ਪਰਤ ਰਹੀ ਸੀ ਅਤੇ ਸੰਜੋਗ ਨਾਲ ਉਸੇ ਫਲਾਈਟ 'ਚ ਸ਼ਾਹਰੁਖ ਖਾਨ ਵੀ ਸਨ। ਕੈਟਰੀਨਾ ਨੂੰ ਇਹ ਪਤਾ ਲੱਗਿਆ ਤਾਂ ਉਹ ਤੁਰੰਤ ਸ਼ਾਹਰੁਖ ਦੀ ਸੀਟ ਤੱਕ ਪਹੁੰਚੀ। ਕਿੰਗ ਖਾਨ ਨੇ ਵੀ ਕੈਟਰੀਨਾ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਆਪਣੇ ਕੋਲ ਥਾਂ ਦਿੱਤੀ। ਇਸ ਤੋਂ ਬਾਅਦ ਦੋਵਾਂ ਵਿਚਕਾਰ ਗੱਲਾਂ ਦਾ ਜੋ ਸਿਲਸਿਲਾ ਚੱਲਿਆ ਤਾਂ ਉਹ ਸਫ਼ਰ ਖਤਮ ਹੋਣ ਤੱਕ ਚੱਲਦਾ ਹੀ ਰਿਹਾ। ਇਸ ਦੌਰਾਨ ਸ਼ਾਹਰੁਖ ਨੇ ਅਮਰੀਕਾ ਦੇ ਨੇਵਾਰਕ ਹਵਾਈ ਅੱਡੇ 'ਤੇ ਉਹਨਾਂ ਨਾਲ ਜੋ ਕੁਝ ਹੋਇਆ, ਉਹ ਸੁਣਾਇਆ ਤਾਂ ਕੈਟਰੀਨਾ ਨੇ ਵੀ ਕਿੰਗ ਖਾਨ ਨਾਲ ਕਈ ਗੱਲਾਂ ਸ਼ੇਅਰ ਕੀਤੀਆਂ।

Date:2009-08-25 Time:00:18:08

ਨੇਹਾ ਨੂੰ ਗਲੋਬਲ ਵਾਰਮਿੰਗ ਦੀ ਚਿੰਤਾ

ਅਭਿਨੈ ਦੇ ਨਾਲ-ਨਾਲ ਨੇਹਾ ਧੂਪੀਆ ਨੂੰ ਵਾਤਾਵਰਣ ਦੀ ਵੀ ਚਿੰਤਾ ਰਹਿੰਦੀ ਹੈ, ਕਿਉਂਕਿ ਸਮੇਂ-ਸਮੇਂ 'ਤੇ ਕੀਤੀਆਂ ਗਈਆਂ ਉਹਨਾਂ ਦੀ ਗੱਲਾਂ ਤੋਂ ਇਹ ਝਲਕਦਾ ਹੈ। ਉਹ ਕਹਿੰਦੀ ਹੈ 'ਗਲੋਬਲ ਵਾਰਮਿੰਗ ਦਾ ਮੁੱਦਾ ਬਹੁਤ ਅਹਿਮ ਹੈ ਅਤੇ ਅਸੀਂ ਇਸ 'ਤੇ ਧਿਆਨ ਨਹੀਂ ਦੇ ਰਹੇ ਹਾਂ।' ਨੇਹਾ ਸਿਰਫ਼ ਆਪਣੇ ਬਾਰੇ 'ਚ ਹੀ ਨਹੀਂ ਸੋਚਦੀ। ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਉਸ ਨੂੰ ਚਿੰਤਾ ਹੈ। ਉਹ ਕਹਿੰਦੀ ਹੈ 'ਅਸੀਂ ਆਉਣ ਵਾਲੀ ਪੀੜ੍ਹੀ ਲਈ ਕੀ ਛੱਡ ਰਹੇ ਹਾਂ? ਇਹ ਸੋਚ ਕੇ ਮੈਂ ਸਹਿਮ ਜਾਂਦੀ ਹਾਂ। ਮੈਂ ਇਹ ਸਭ ਫੰਡ ਇਕੱਠਾ ਕਰਨ ਲਈ ਨਹੀਂ ਕਹਿ ਰਹੀ ਹਾਂ, ਬਲਕਿ ਮੈਂ ਚਾਹੁੰਦੀ ਹਾਂ ਕਿ ਸਭ ਇਸ 'ਚ ਆਪਣਾ ਯੋਗਦਾਨ ਦੇਣ।' ਕਿਵੇਂ? ਇਸਦਾ ਹੱਲ ਵੀ ਨੇਹਾ ਦੇ ਕੋਲ ਹੈ। 'ਜਦੋਂ ਲੋੜ ਨਹੀਂ ਹੈ, ਸਵਿੱਚ ਆਫ਼ ਕਰੋ। ਚੀਜਾਂ ਨੂੰ ਸਟੈਂਡਬਾਏ ਮੋਡ 'ਤੇ ਨਾ ਰੱਖੋ, ਕਿਉਂਕਿ ਇਸ

Date:2009-08-25 Time:00:18:08

ਦਿਲ ਬੋਲੇ ਹੜਿੱਪਾ!

ਵੀਰਾ (ਰਾਣੀ ਮੁਖਰਜੀ) ਇੱਕ ਛੋਟੇ-ਜਿਹੇ ਪਿੰਡ 'ਚ ਰਹਿਣ ਵਾਲੀ ਸ਼ਰਾਰਤੀ ਜਿਹੀ ਕੁੜੀ ਹੈ। ਉਸਦੇ ਸੁਫ਼ਨੇ ਬਹੁਤ ਵੱਡੇ ਹਨ। ਉਹ ਇੱਕ ਲੋਕਲ ਥਿਏਟਰ ਗਰੁੱਪ 'ਚ ਕੰਮ ਕਰਦੀ ਹੈ, ਪਰ ਤੇਂਦੁਲਕਰ ਅਤੇ ਧੋਨੀ ਨਾਲ ਕ੍ਰਿਕੇਟ ਖੇਡਣਾ ਚਾਹੁੰਦੀ ਹੈ। ਰੋਹਨ (ਸ਼ਾਹਿਦ ਕਪੂਰ) ਇੰਗਲੈਂਡ 'ਚ ਕਾਉਂਟੀ ਕ੍ਰਿਕੇਟ ਗਰੁੱਪ ਦਾ ਕਪਤਾਨ ਹੈ ਅਤੇ ਇੱਕ ਵਧੀਆ ਕ੍ਰਿਕੇਟ ਖਿਡਾਰੀ ਹੈ। ਭਾਰਤ 'ਚ ਉਸਦੇ ਪਿਤਾ ਦੀ ਕ੍ਰਿਕੇਟ ਟੀਮ ਲਗਾਤਾਰ ਅੱਠ ਸਾਲ ਤੋਂ ਇੱਕ ਮੁਕਾਬਲੇ 'ਚ ਹਾਰ ਰਹੀ ਹੈ। ਆਪਣੇ ਪਿਤਾ ਦੀ ਟੀਮ ਨੂੰ ਜੇਤੂ ਬਣਾਉਣ ਲਈ ਰੋਹਨ ਭਾਰਤ ਆਉਂਦਾ ਹੈ। ਵੀਰਾ ਜਿਸ ਪਿੰਡ ਵਿੱਚ ਰਹਿੰਦੀ ਹੈ, ਉੱਥੇ ਕੁੜੀਆਂ ਕ੍ਰਿਕੇਟ ਨਹੀਂ ਖੇਡਦੀਆਂ ਹਨ। ਮੁੰਡਿਆਂ ਨਾਲ ਖੇਡਣ ਲਈ ਵੀਰਾ ਨਕਲੀ ਦਾੜੀ ਅਤੇ ਪੱਗ ਦਾ ਇਸਤੇਮਾਲ ਕਰਦੀ ਹੈ। ਉਸਦਾ ਸ਼ਾਨਦਾਰ ਖੇਡ ਉਸ ਨੂੰ ਰੋਹਨ ਦੀ ਟੀਮ '

Date:2009-08-25 Time:00:18:08

ਪ੍ਰਤਿਭਾਸ਼ਾਲੀ ਸ਼ਰੁਤੀ

ਕੁਝ ਲੋਕਾਂ ਨੂੰ ਪ੍ਰਤਿਭਾ ਵਿਰਾਸਤ 'ਚ ਮਿਲਦੀ ਹੈ। ਅਜਿਹੀ ਹੀ ਹੈ ਕਮਲ ਹਸਨ ਅਤੇ ਸਾਰਿਕਾ ਦੀ ਧੀ ਸ਼ਰੁਤੀ ਹਸਨ। 'ਲਕ' 'ਚ ਦਰਸ਼ਕ ਸ਼ਰੁਤੀ ਦਾ ਅਭਿਨੈ ਦੇਖ ਚੁੱਕੇ ਹਨ। ਅਭਿਨੇਤਰੀ ਹੋਣ ਦੇ ਨਾਲ-ਨਾਲ ਸ਼ਰੁਤੀ ਨੂੰ ਸੰਗੀਤ ਵੀ ਬਹੁਤ ਪਸੰਦ ਹੈ। ਕਮਲ ਹਿੰਦੀ ਫਿਲਮ 'ਏ ਵੈਡਨਸਡੇ' ਦਾ ਤਮਿਲ 'ਚ ਰੀਮੇਕ ਬਣਾ ਰਹੇ ਹਨ ਅਤੇ ਸ਼ਰੁਤੀ ਇਸ 'ਚ ਸੰਗੀਤ ਦੇ ਰਹੀ ਹੈ। ਇਹੀ ਨਹੀਂ ਸੰਗੀਤ ਦੇ ਨਾਲ ਮਿਊਜ਼ਿਕ ਵੀਡੀਓ ਬਣਾਉਣ 'ਚ ਉਹਨਾਂ ਨੇ ਸਹਿ-ਨਿਰਦੇਸ਼ਨ ਵੀ ਕੀਤਾ। ਇਸ ਮਿਊਜ਼ਿਕ 'ਚ ਫਿਲਮ ਦੀ ਥੀਮ ਦੇ ਨਾਲ-ਨਾਲ ਫਿਲਮ ਦੇ ਕੁਝ ਦ੍ਰਿਸ਼ ਵੀ ਰੱਖੇ ਗਏ ਹਨ। ਐਨੀ ਛੋਟੀ ਉਮਰ 'ਚ ਅਭਿਨੈ, ਸੰਗੀਤਕਾਰ ਅਤੇ ਨਿਰਦੇਸ਼ਕ ਬਣਨਾ ਸ਼ਲਾਘਾਯੋਗ ਹੈ।

Date:2009-08-25 Time:00:18:08

ਬਿਸਕੁਟ ਉਦਯੋਗ ਪ੍ਰਭਾਵਤ:ਆਈਬੀਐਮਏ

ਨਵੀਂ ਦਿੱਲੀ - ਕਣਕ ਅਤੇ ਖੰਡ ਦੇ ਕਾਫ਼ੀ ਮਹਿੰਗੀ ਹੋਣ ਨਾਲ ਦੇਸ਼ ਦਾ ਬਿਸਕੁਟ ਉਦਯੋਗ ਗਹਿਰਾ ਪ੍ਰਭਾਵਤ ਹੋਇਆ ਹੈ।

Date:2009-08-25 Time:00:18:06

ਓਪੇਲ ਲਈ ਨਵਾਂ ਖਰੀਦਦਾਰ ਜਲਦ ਲੱਭਣਾ ਜਰੂਰੀ:ਮਰਕੇਲ

ਬਰਲਿਨ -ਜਰਮਨ ਚਾਂਸਲਰ ਅੰਜੇਲਾ ਮਰਕੇਲ ਨੇ ਕਿਹਾ ਹੈ ਕਿ ਆਰਥਿਕ ਸੰਕਟ ਤੋਂ ਗੁਜ਼ਰ ਰਹੀ ਅਮਰੀਕੀ ਆਟੋ ਪ੍ਰਮੁੱਖ ਜਨਰਲ ਮੋਟਰਜ਼ ਦੇ ਲਈ ਆਪਣੀ ਜਰਮਨ ਇਕਾਈ ਓਪੇਲ ਵਾਸਤੇ ਸੰਭਾਵਤ ਖਰੀਦਦਾਰ ਦੀ ਜਲਦ ਤਲਾਸ਼ ਕਰਨੀ ਚਾਹੀਦੀ ਹੈ।

Date:2009-08-25 Time:00:18:06

ਫੋਰਟਿਸ 10 ਹਸਪਤਾਲਾਂ ਦਾ ਕਰੇਗੀ ਅਧਿਗ੍ਰਹਿਣ

ਨਵੀਂ ਦਿੱਲੀ - ਦੇਸ਼ 'ਚ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਵਾਲੀ ਨਿੱਜੀ ਖੇਤਰ ਦੇ ਫੋਰਟਿਸ ਹੈਲਥਕੇਅਰ ਲਿਮਿਟੇਡ ਨੇ ਵੋਕਹਾਰਟ ਦੇ ਦੋ ਨਿਰਮਾਣ ਅਧੀਨ ਹਸਪਤਾਲਾਂ ਸਮੇਤ 10 ਹਸਪਤਾਲਾਂ ਦੇ ਅਧਿਗ੍ਰਹਿਣ ਦੀ ਘੋਸ਼ਣਾ ਕੀਤੀ ਹੈ।

Date:2009-08-25 Time:00:18:06

ਭਾਰਤੀ ਸੈਨਾ ਖਰੀਦੇਗੀ 800 ਤੋਪਾਂ

ਨਵੀਂ ਦਿੱਲੀ- ਭਾਰਤੀ ਸੈਨਾ ਦੇ ਲਈ ਕਰੀਬ ਚਾਰ ਅਰਬ ਡਾਲਰ ਦੀ ਲਾਗਤ ਨਾਲ ਬਖ਼ਤਰਬੰਦ ਹੋਵਿਟਜ਼ਰ ਤੋਪਾਂ ਦੀ ਖਰੀਦਾਰੀ ਦਾ ਫੈਸਲਾ ਲਿਆ ਗਿਆ ਹੈ। ਰੱਖਿਆ ਸੂਤਰਾਂ ਦੇ ਅਨੁਸਾਰ ਸੈਨਾ ਦੇ ਲਈ ਬਖ਼ਤਰਬੰਦ ਤੋਪਾਂ ਲੈਣ ਦਾ ਫੈਸਲਾ ਪਿਛਲੇ ਹਫ਼ਤੇ ਹੋਈ ਰੱਖਿਆ ਖਰੀਦਾਰੀ ਪਰਿਸ਼ਦ ਦੀ ਬੈਠਕ ਵਿੱਚ ਲਿਆ ਗਿਆ

Date:2009-08-25 Time:00:18:06

ਬੰਗਲਾਦੇਸ਼ ਤੋਂ ਭਾਰਤ ਨੂੰ ਨਿਰਯਾਤ ਅਰਬ ਡਾਲਰ ਦੇ ਨੇੜੇ

ਢਾਕਾ -ਬੰਗਲਾਦੇਸ਼ ਤੋਂ ਭਾਰਤ ਨੂੰ ਹੋਣ ਵਾਲਾ ਨਿਰਯਾਤ ਸਾਲ 2011 ਤੱਕ ਇੱਕ ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ।

Date:2009-08-25 Time:00:18:06

ਬਲੋਚੀਸਤਾਨ 'ਚ ਨਹੀਂ ਮੁੱਲਾ ਉਮਰ : ਸੈਨਾ

ਇਸਲਾਮਾਬਾਦ- ਪਾਕਿਸਤਾਨੀ ਸੈਨਾ ਨੇ ਪੱਛਮੀ ਮੀਡੀਆ ਦੇ ਉਹਨਾਂ ਆਰੋਪਾਂ ਦਾ ਖੰਡਨ ਕੀਤਾ ਹੈ, ਜਿਹਨਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਤਾਲਿਬਾਨ ਮੁੱਖੀ ਮੁੱਲਾ ਉਮਰ ਤੇ ਉਸਦੀ ਪੰਚਾਇਤ ਕਵੇਟਾ ਸ਼ੂਰਾ ਦੇ ਮੈਂਬਰ ਬਲੋਚੀਸਤਾਨ ਵਿੱਚ ਛੁਪੇ ਹੋਏ ਹਨ।

Date:2009-08-25 Time:00:18:06

ਲਾਰਸਨ ਐਂਡ ਟੂਬਰੋ ਨੂੰ ਖਾੜੀ ਖੇਤਰ ਤੋਂ ਆਰਡਰ

ਮੁੰਬਈ - ਇੰਜਨੀਅਰਿੰਗ ਅਤੇ ਮੁੜਨਿਰਮਾਣ ਖੇਤਰ ਦੀ ਪ੍ਰਮੁੱਖ ਕੰਪਨੀ ਲਾਰਸਨ ਐਂਡ ਟੂਬਰੋ ਨੂੰ ਕਤਰ,ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਤੋਂ ਇੰਜਨੀਅਰਿੰਗ,ਅਪੂਰਤੀ ਅਤੇ ਮੁੜਨਿਰਮਾਣ ਸਬੰਧੀ 1044 ਕਰੋੜ ਰੁੱਪਏ ਦੇ ਚਾਰ ਆਰਡਰ ਮਿਲੇ ਹਨ।

Date:2009-08-25 Time:00:18:05

ਖਤਰਨਾਕ ਵੈਬਸਾਈਟਾਂ ਦੀ ਸੂਚੀ ਜਾਰੀ

ਇੰਟਰਨੈਟ ਸੁਰੱਖਿਆ ਕੰਪਨੀ ਨਾਰਟਨ ਸਿਮੈਂਟਿਕ ਨੇ 100 ਸਭ ਤੋਂ ਖਤਰਨਾਕ ਵੈਬਸਾਈਟਾਂ ਦੀ ਸੂਚੀ ਜਾਰੀ ਕੀਤੀ ਹੈ। ਇਹ ਕੁਝ ਅਜਿਹੀਆਂ ਸਾਈਟਾਂ ਹਨ, ਜੋ ਤੁਹਾਡੇ ਕੰਪਿਊਟਰ ਨੂੰ ਮਾਲਵੇਅਰ ਨਾਲ ਪ੍ਰਭਾਵਿਤ ਕਰ ਸਕਦੀਆਂ ਹਨ। ਮਾਲਵੇਅਰ ਇੱਕ ਅਜਿਹਾ ਸੌਫਟਵੇਅਰ ਹੁੰਦਾ ਹੈ ਜੋ ਕਿਸੇ ਵੀ ਵਿਅਕਤੀ ਦੇ ਕੰਪਿਊਟਰ ਨੂੰ ਉਸਦੀ ਮੰਜੂਰੀ ਦੇ ਬਿਨਾ ਨਿਯੰਤਰਿਤ ਕਰ ਕੇ ਹਾਨੀ ਪਹੁੰਚਾ ਸਕਦਾ ਹੈ।

Date:2009-08-25 Time:00:18:05

ਬੀਐੱਸਈ ਵੱਲੋਂ ਆਈਪੀਓ ਸੂਚਕ ਅੰਕ ਜਾਰੀ

ਮੁੰਬਈ- ਬੰਬਈ ਸਟਾਕ ਐਕਸਚੇਂਜ (ਬੀਐੱਸਈ) ਨੇ ਕੰਪਨੀਆਂ ਦੀ ਆਰਥਿਕ ਸਿਹਤ ਦਾ ਪਤਾ ਲਗਾਉਣ ਦੇ ਲਈ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਸੂਚਕ ਅੰਕ ਜਾਰੀ ਕੀਤਾ ਹੈ। ਇਸਦੇ ਤਹਿਤ ਆਈਪੀਓ ਜਾਰੀ ਕਰਨ ਵਾਲੀਆਂ ਕੰਪਨੀਆਂ ਦੀ ਆਰਥਿਕ ਸਿਹਤ ਉੱਤੇ ਦੋ ਵਰ੍ਹਿਆਂ ਤੱਕ ਨਜ਼ਰ ਰੱਖੀ ਜਾਵੇਗੀ।

Date:2009-08-25 Time:00:18:05

ਟੋਆਇਟਾ ਨੇ ਭਾਰਤੀ ਬਜ਼ਾਰ 'ਚ ਉਤਾਰਿਆ ਫਚਯਾਨੁਰ

ਨਵੀਂ ਦਿੱਲੀ - ਯਾਤਰਾ ਵਾਹਨ ਬਨਾਉਣ ਵਾਲੀ ਪ੍ਰਮੁੱਖ ਕੰਪਨੀ ਟੋਆਇਟਾ ਕਿਰਲੋਸਕਰ ਮੋਟਰ ਪ੍ਰਾਈਵੇਟ ਲਿਮਿਟੇਡ ਨੇ ਅਪਣਾ ਬਹੁਪ੍ਰਤੀਕਸ਼ਿਤ ਸਪੋਰਟ ਯੂਟੀਲਿਟੀ ਵਾਹਨ (ਐਸਯੂਵੀ) ਫਚਯਾਨੁਰ ਅੱਜ ਭਾਰਤੀ ਬਜ਼ਾਰ 'ਚ ਉਤਾਰਿਆ।ਦਿੱਲੀ 'ਚ ਇਸ ਦੀ ਐਕਸ ਸ਼ੋਅ ਰੂਮ ਕੀਮਤ 18.46 ਲੱਖ ਰੁੱਪਏ ਹੈ।

Date:2009-08-25 Time:00:18:05

ਸਵਦੇਸ਼ੀ ਕਾਰ 2012 ਤੱਕ ਆਵੇਗੀ

ਨਵੀਂ ਦਿੱਲੀ- ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮੀਟੇਡ ਸਾਲ 2012 ਤੱਕ ਪੂਰੀ ਤਰ੍ਹਾਂ ਨਾਲ ਭਾਰਤ ਵਿੱਚ ਵਿਕਸਿਤ ਪੂਰਨ ਤੌਰ ਤੇ ਪਹਿਲੀ ਸਵਦੇਸ਼ੀ ਕਾਰ ਭਾਰਤੀ ਸੜਕਾਂ ਉੱਤੇ ਦੌੜਾਉਣ ਦੀ ਤਿਆਰੀ ਕਰ ਰਹੀ ਹੈ।

Date:2009-08-25 Time:00:18:05

ਪਾਕਿਸਤਾਨ ਖੰਡ ਅਯਾਤ ਦੀ ਯੋਜਨਾ ਬਣਾਈ

ਇਸਲਾਮਾਬਾਦ - ਪਾਕਿਸਤਾਨ ਟ੍ਰੇਡਿੰਗ ਕਾਰਪੋਰੇਸ਼ਨ (ਟੀਸੀਪੀ) ਨੇ ਇਸ ਹਫ਼ਤੇ ਇੱਕ ਲੱਖ ਟਨ ਖੰਡ ਅਯਾਤ ਕਰਨ ਦੇ ਲਈ ਟੇਂਡਰ ਜ਼ਾਰੀ ਕਰਨ ਦੀ ਯੋਜਨਾ ਬਣਾਈ ਹੈ।

Date:2009-08-25 Time:00:18:05

ਸੰਸੈਕਸ 387 ਅੰਕ ਅਤੇ ਨਿਫ਼ਟੀ 114 ਅੰਕ

ਮੁੰਬਈ - ਵੈਸ਼ਵਿਕ ਸ਼ੇਅਰ ਬਜ਼ਾਰਾਂ ਦੇ ਚੜ੍ਹਨ,ਘਰੇਲੂ ਸਤਰ 'ਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਦੀ ਭਾਰੀ ਲਿਵਾਲੀ ਅਤੇ ਮਿਊਚੁਅਲ ਫੰਡ ਦੀ ਮੰਗ ਆਉਣ ਨਾਲ ਮੁੰਬਈ ਸ਼ੇਅਰ ਬਜ਼ਾਰ ਦਾ ਸੂਚਕਾਂਕ ਸੰਸੈਕਸ 387 ਅੰਕ ਉੱਛਲ ਗਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ 114 ਅੰਕਾਂ ਦੀ ਬੜ੍ਹਤ 'ਚ ਰਿਹਾ।

Date:2009-08-25 Time:00:18:05

ਹਰਿਆਣਾ 'ਚ ਗਠਬੰਧਨ ਟੁੱਟਿਆ

ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਰਿਆਣਾ 'ਚ ਵਿਧਾਨਸਭਾ ਚੋਣਾਂ ਤੋਂ ਐਨ ਪਹਿਲਾਂ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਨੂੰ ਕਰਾਰਾ ਝੱਟਕਾ ਦਿੰਦੇ ਹੋਏ ਉਸ ਦੇ ਨਾਲ ਚੋਣ ਗਠਬੰਧਨ ਸਮਾਪਤ ਕਰਨ ਦਾ ਐਲਾਣ ਕੀਤਾ।

Date:2009-08-25 Time:00:18:05

ਕਸਾਬ ਦੇ ਮਾਮਲੇ 'ਚ ਮੀਡਿਆ ਨੂੰ ਚੇਤਾਵਨੀ

ਮੁੰਬਈ - ਮੁੰਬਈ 'ਚ ਹੋਏ ਅੱਤਵਾਦੀ ਹਮਲੇ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ ਜੱਜ ਐਮ.ਐਲ.ਤਹਿਲਿਆਨੀ ਨੇ ਅੱਜ ਕਿਹਾ ਹੈ ਕਿ ਮੀਡਿਆ ਅਦਾਲਤ 'ਚ ਸੁਣਵਾਈ ਨਾਲ ਜੁੜੇ ਪਹਿਲੂਆਂ ਦੇ ਸਿਵਾਏ ਹੋਰ ਕੁੱਝ ਵੀ ਪ੍ਰਸਾਰਤ ਨਾ ਕਰਨ।

Date:2009-08-25 Time:00:18:05

ਪਾਕਿਸਤਾਨ 'ਚ ਪੱਤਰਕਾਰ ਦੀ ਹੱਤਿਆ

ਜਮਰੂਦ - ਪਾਕਿਸਤਾਨ 'ਚ ਅਫ਼ਗਾਨੀ ਮੂਲ ਦੇ ਪੱਤਰਕਾਰ ਅਤੇ ਤਾਲਿਬਾਨ ਦੇ ਸਖਤ ਅਲੋਚਕ ਜਾਨੁਲਾ ਹਾਸ਼ਮੀਜਾਦਾ ਦੀ ਅੱਜ ਪਾਕਿਸਤਾਨ ਦੇ ਖੈਬਰ ਦਰੇ 'ਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

Date:2009-08-25 Time:00:18:05

ਲੁਧਿਆਣਾ 'ਚ ਫਾਇਰਿੰਗ, ਇੱਕ ਦੀ ਮੌਤ

ਲੁਧਿਆਣਾ - ਲੁਧਿਆਣਾ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਸਵੇਰੇ ਇੱਕ ਸ਼ੱਕੀ ਅੱਤਵਾਦੀ ਦੁਆਰਾ ਕੀਤੀ ਗਈ ਗੋਲੀਬਾਰੀ 'ਚ ਇੱਕ ਦੁਕਾਨਦਾਰ ਦੀ ਮੌਤ ਹੋ ਗਈ। ਹਮਲੇ 'ਚ ਜੀਆਰਪੀ ਦੇ ਦੋ ਹੈਡ ਕਾਂਸਟੇਬਲ ਜ਼ਖਮੀ ਹੋ ਗਏ।

Date:2009-08-25 Time:00:18:05

ਅਭੈ ਦਾ ਧਿਆਨ 'ਆਇਸ਼ਾ' 'ਤੇ

ਅਭੈ ਦਿਉਲ ਕਿਸੇ ਆਇਸ਼ਾ ਨਾਮ ਦੀ ਕੁੜੀ 'ਤੇ ਨਹੀਂ ਬਲਕਿ ਆਪਣੀ ਆਉਣ ਵਾਲੀ ਫਿਲਮ 'ਆਇਸ਼ਾ' 'ਤੇ ਧਿਆਨ ਦੇ ਰਹੇ ਹਨ, ਜਿਸਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਇਸ ਫਿਲਮ ਦਾ ਨਿਰਮਾਣ ਅਨਿਲ ਕਪੂਰ ਕਰ ਰਹੇ ਹਨ ਅਤੇ ਇਸ 'ਚ ਉਹਨਾਂ ਦੀ ਧੀ ਸੋਨਮ ਕਪੂਰ, ਅਭੈ ਦੀ ਨਾਇਕਾ ਹੈ। 'ਦੇਵ ਡੀ' ਤੋਂ ਬਾਅਦ ਅਭੈ ਦੇ ਕਰੀਅਰ ਵਿੱਚ ਸੁਖੀ ਪਰਿਵਰਤਨ ਆਇਆ ਹੈ। ਉਹਨਾਂ ਦੇ ਪੈਰ ਬਾਲੀਵੁੱਡ 'ਚ ਜੰਮ ਗਏ ਹਨ ਅਤੇ ਉਹਨਾਂ ਦੀ ਇਮੇਜ ਅਜਿਹੇ ਨਾਇਕ ਦੇ ਰੂਪ 'ਚ ਬਣ ਗਈ ਹੈ, ਜੋ ਹਮੇਸ਼ਾ ਕੁਝ ਹਟਕੇ ਕਰਨਾ ਚਾਹੁੰਦਾ ਹੈ। 'ਦੇਵ ਡੀ' ਨੇ ਅਭੈ ਦੀ ਕਾਮਯਾਬੀ ਦੇ ਸੋਕੇ ਦਾ ਵੀ ਅੰਤ ਕੀਤਾ। 'ਆਇਸ਼ਾ' ਲਈ ਅਭੈ ਅੱਜ-ਕੱਲ੍ਹ ਸਾਲਸਾ ਸਿੱਖ ਰਹੇ ਹਨ। ਕੋਰਿਓਗ੍ਰਾਫ਼ਰ ਏਸ਼ਲੇ ਲੋਬੋ ਉਹਨਾਂ ਦੇ ਗੁਰੂ ਬਣੇ ਹੋਏ ਹਨ। ਅਭੈ ਨੂੰ ਫਿਲਮ ਵਿੱਚ ਸਾਲਸਾ ਕਰਨਾ ਹੈ ਅਤੇ ਉਹ ਬਿਨਾ ਤਿਆਰੀ ਦੇ ਸ਼ੂਟਿੰ

Date:2009-08-25 Time:00:18:05

ਪ੍ਰਿਅੰਕਾ ਹੋਈ ਫਿਲਮਾਂ ਤੋਂ ਦੂਰ

ਇੱਕ ਲੰਬੇ ਸਮੇਂ ਤੱਕ ਬਿਜ਼ੀ ਰਹੀ ਪ੍ਰਿਅੰਕਾ ਨੇ ਆਪਣੇ ਮਾਤਾ-ਪਿਤਾ, ਡਾਕਟਰਾਂ ਅਤੇ ਸ਼ੁਭਚਿੰਤਕਾਂ ਦੀ ਗੱਲ ਆਖਰ ਮੰਨ ਹੀ ਲਈ। ਅਤੇ ਕਹਿਣਾ ਮੰਨਦੇ ਹੀ ਉਹ ਫਿਲਮਾਂ ਤੋਂ ਦੂਰ ਹੋ ਗਈ ਹੈ। ਪ੍ਰਿਅੰਕਾ ਦੇ ਚਾਹੁਣ ਵਾਲਿਆਂ ਨੂੰ ਇਸ ਤੋਂ ਨਿਰਾਸ਼ ਹੋਣ ਹੋਣ ਦੀ ਲੋੜ ਨਹੀਂ ਹੈ, ਉਹ ਸਿਰਫ਼ ਤਿੰਨ ਹਫ਼ਤੇ ਲਈ ਫਿਲਮਾਂ ਤੋਂ ਦੂਰ ਹੋਈ ਹੈ। ਆਪਣੀ ਫਿਲਮ 'ਕਮੀਨੇ' ਦੀ ਸਫ਼ਲਤਾ ਦੇਖਦੇ ਹੀ ਪ੍ਰਿਅੰਕਾ ਨੇ ਆਪਣੇ ਕੁਝ ਕਰੀਬੀ ਮਿੱਤਰਾਂ, ਰਿਸ਼ਤੇਦਾਰਾਂ ਨੂੰ ਲਿਆ ਅਤੇ ਕਿਸੇ ਅਗਿਆਤ ਸਥਾਨ ਵੱਲ ਨਿੱਕਲ ਗਈ ਹੈ। ਇਸ ਨਵੇਂ ਸਥਾਨ 'ਤੇ ਉਹ ਪੂਰੀ ਤਰ੍ਹਾਂ ਛੁੱਟੀਆਂ ਮਨਾਏਗੀ। ਪਿਛਲੇ ਕੁਝ ਸਮੇਂ ਤੋਂ ਉਹਨਾਂ 'ਤੇ ਕੰਮ ਦਾ ਬਹੁਤ ਬੋਝ ਸੀ। ਇਸੇ ਬੋਝ ਕਾਰਨ ਉਹ ਬਿਮਾਰ ਵੀ ਹੋਈ, ਛੁੱਟੀਆਂ ਵੀ ਮਨਾਈਆਂ, ਪਰ ਗੱਲ ਨਹੀਂ ਬਣੀ। ਹੁਣ ਉਹ ਥੋੜ੍ਹੀਆਂ ਲੰਬੀਆਂ ਛੁੱਟੀਆਂ ਮਨਾਉ

Date:2009-08-25 Time:00:18:05

ਸੱਲੂ ਨੇ ਰੁਕਵਾ ਦਿੱਤੀ ਸ਼ੂਟਿੰਗ

ਕਹਿਣ ਨੂੰ ਸਲਮਾਨ ਖਾਨ ਦੇ ਬਾਰੇ 'ਚ ਕਈ ਗੱਲਾਂ ਕਹੀਆਂ ਜਾਂਦੀਆਂ ਹਨ, ਪਰ ਉਹ ਕਈ ਕੰਮ ਬਹੁਤ ਹੀ ਚੰਗੇ ਵੀ ਕਰ ਜਾਂਦੇ ਹਨ। ਦੋਸਤਾਂ ਜਾਂ ਸਾਥੀ ਕਲਾਕਾਰਾਂ ਦੀ ਮੱਦਦ ਕਰਨ ਲਈ ਉਹ ਹਮੇਸ਼ਾ ਤਿਆਰ ਨਜ਼ਰ ਆਉਂਦੇ ਹਨ, ਅਤੇ ਕਈ ਵਾਰ ਤਾਂ ਸਿਰਫ਼ ਉਹਨਾਂ ਦੀ ਥੋੜ੍ਹੀ ਜਿਹੀ ਗੱਲ 'ਤੇ ਕੁਝ ਕੰਮ ਬਣ ਜਾਂਦੇ ਹਨ। ਹਾਲ ਦਾ ਮਾਮਲਾ ਫਿਲਮ 'ਵਾਂਟੇਡ' ਦੀ ਸ਼ੂਟਿੰਗ ਦਾ ਹੈ। ਦੱਸਦੇ ਹਨ ਕਿ ਇਸ ਫਿਲਮ ਦੇ ਗੀਤ 'ਜਲਵਾ' ਲਈ ਫਿਲਮ ਦੇ ਨਿਰਦੇਸ਼ਕ ਪ੍ਰਭੂ ਦੇਵਾ ਕੁਝ ਅਲੱਗ ਤਰ੍ਹਾਂ ਦੇ ਸੀਨ ਫਿਲਮਾਉਣਾ ਚਾਹੁੰਦੇ ਸਨ। ਇਸ ਸ਼ੂਟਿੰਗ ਲਈ ਉਹਨਾਂ ਨੇ ਜਿਸ ਸਥਾਨ ਦੀ ਚੋਣ ਕੀਤੀ ਸੀ, ਸ਼ੂਟਿੰਗ ਟੀਮ ਉੱਥੇ ਪਹੁੰਚੀ ਤਾਂ ਪਤਾ ਲੱਗਿਆ ਕਿ ਇਸ ਸਥਾਨ 'ਤੇ ਪਹਿਲਾਂ ਤੋਂ ਹੀ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਛਾਣਬੀਣ ਕਰਨ 'ਤੇ ਪਤਾ ਲੱਗਿਆ ਕਿ ਇਹੀ ਸਥਾਨ ਗ਼ਲਤੀ ਨਾਲ ਉਸ ਫਿਲਮ ਲ

Date:2009-08-25 Time:00:18:05


1   2  

page no.1

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009