Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 24 - 8 - 2009

ਭਾਰਤ ਦੀ ਯਾਤਰਾ ਸਫ਼ਲ : ਮਾਧਵ ਕੁਮਾਰ

ਕਾਠਮਾਂਡੂ- ਨੇਪਾਲ ਦੇ ਪ੍ਰਧਾਨ ਮੰਤਰੀ ਮਾਧਵ ਕੁਮਾਰ ਭਾਰਤ ਦੀ ਪੰਜ ਦਿਨਾਂ ਦੀ ਸਰਕਾਰੀ ਯਾਤਰਾ ਪੂਰੀ ਕਰਕੇ ਸ਼ਨੀਵਾਰ ਸ਼ਾਮ ਨੂੰ ਵਤਨ ਪਰਤ ਆਏ। ਕਾਠਮਾਂਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਉੱਤੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦੀ ਯਾਤਰਾ ਬਹੁਤ ਸਫ਼ਲ ਰਹੀ ਹੈ।

Date:2009-08-24 Time:00:04:37

ਹਿਲੇਰੀ ਕਲਿੰਟਨ ਦੀ ਪਾਕਿ ਨੂੰ ਅਪੀਲ

ਵਾਸ਼ਿੰਗਟਨ- ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਉੱਤੇ ਹੋਈ ਕਾਰਵਾਈ ਦੇ ਬਾਅਦ ਹੁਣ ਉੱਥੋਂ ਸਥਿਤੀ ਕਾਫ਼ੀ ਕੰਟਰੋਲ ਵਿੱਚ ਹੈ ਤੇ ਹੁਣ ਅਮਰੀਕਾ ਦੁਆਰਾ ਦਿੱਤੀ ਗਏ ਧਨ ਨੂੰ ਸੈਨਾ ਦੀ ਬਜਾਏ ਉੱਥੇ ਸਿੱਖਿਆ ਵਿਵਸਥਾ ਵਿਸ਼ੇਸ਼ਕਰ ਲੜਕੀਆਂ ਦੀ ਸਿੱਖਿਆ ਉੱਤੇ ਲਗਾਏ ਜਾਣ ਦੀ ਜ਼ਰੂਰਤ ਹੈ।

Date:2009-08-24 Time:00:04:37

ਕਿਤਾਬ ਉੱਤੇ ਰੋਕ ਲਾਜਮੀ ਨਹੀਂ : ਚੌਹਾਨ

ਭੁਪਾਲ- ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਤਾਰੀਫ਼ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੀਨੀਅਰ ਨੇਤਾ ਜਸਵੰਤ ਸਿੰਘ ਦੀ ਕਿਤਾਬ 'ਜਿਨਾਹ-ਇੰਡੀਆ ਪਾਰਟੀਸ਼ਨ ਇਨਡਿਪੈਂਡੈਂਸ' ਉੱਤੇ ਮੱਧਪ੍ਰਦੇਸ਼ ਵਿੱਚ ਪਾਬੰਦੀ ਲਗਾਉਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ।

Date:2009-08-24 Time:00:04:37

ਬੀਐਸਐਨਐਲ ਦੇ ਇੰਜਨੀਅਰਾਂ ਨੇ ਕੀਤੀ ਹੜਤਾਲ ਸਮਾਪਤ

ਨਵੀਂ ਦਿੱਲੀ - ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐਸਐਨਐਲ) ਦੇ ਹੜਤਾਲੀ ਇੰਜਨੀਅਰਾਂ ਨੇ ਸਰਕਾਰ ਤੋਂ ਉਨ੍ਹਾ ਦੀ ਮੰਗ 'ਤੇ ਹਮਦਰਦੀ ਪੂਰਬਕ ਵਿਚਾਰ ਕਰਨ ਦਾ ਭਰੋਸਾ ਮਿਲਣ 'ਤੇ ਅੱਜ ਹੜਤਾਲ ਸਮਾਪਤ ਕਰ ਦਿੱਤੀ।

Date:2009-08-24 Time:00:04:37

ਕਾਰਪੋਰੇਸ਼ਨ ਬੈਂਕ ਜੁਟਾਵੇਗਾ 100 ਕਰੋੜ ਰੁੱਪਏ

ਨਵੀਂ ਦਿੱਲੀ -ਸਰਵਜਨਕ ਖੇਤਰ ਦੇ ਕਾਰਪੋਰੇਸ਼ਨ ਬੈਂਕ ਨੇ ਬੌਂਡ ਦੇ ਜ਼ਰੀਏ 100 ਕਰੋੜ ਰੁੱਪਏ ਜੁਟਾਉਣ ਦੀ ਯੋਜਨਾ ਬਣਾਈ ਹੈ।ਇਹ ਬੌਂਡ 26 ਅਗਸਤ ਨੂੰ ਜ਼ਾਰੀ ਕੀਤੇ ਜਾਣਗੇ।

Date:2009-08-24 Time:00:04:37

ਪੀਐਨਬੀ ਖੋਲ੍ਹੇਗਾ ਝਾਰਖੰਡ 'ਚ 15 ਨਵੀਂ ਸ਼ਾਖਾਵਾਂ

ਰਾਂਚੀ - ਸਰਵਜਨਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਝਾਰਖੰਡ 'ਚ ਇੱਕ ਸਾਲ ਅੰਦਰ 15 ਨਵੀਆਂ ਸ਼ਾਖਾਵਾਂ ਖੋਲ੍ਹੇਗੀ।

Date:2009-08-24 Time:00:04:37

ਗ੍ਰਾਹਕ ਸੰਜਮ ਵਰਤਣ:ਅਧਿਕਾਰੀ

ਨਵੀਂ ਦਿੱਲੀ - ਮਿਤਵਯਤਾ ਦੀ ਕਮੀ 'ਚ ਦੂਸਰੇ ਬੈਂਕਾਂ ਦੇ ਏਟੀਐਮ ਦਾ ਬੇਜਾ ਇਸਤੇਮਾਲ ਅਤੇ ਇਸ ਦੀ ਵਜ੍ਹਾ ਨਾਲ ਬੈਂਕਾਂ 'ਤੇ ਏਟੀਐਮ ਭੁਗਤਾਨ ਦੇ ਵੱਧਦੇ ਬੋਝ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਨੂੰ ਗ੍ਰਾਹਕਾਂ ਦੁਆਰਾ ਦੂਸਰੇ ਬੈਂਕਾਂ ਦੇ ਏਟੀਐਮ ਦੇ ਇਸਤੇਮਾਲ 'ਤੇ ਅੰਕੁਸ਼ ਦੇ ਲਈ ਅੱਗੇ ਆਉਣਾ ਪਿਆ ਹੈ।

Date:2009-08-24 Time:00:04:37

ਨਕਸਲਵਾਦ ਪੂਰ੍ਹੇ ਦੇਸ਼ ਲਈ ਚੁਣੌਤੀ:ਆਈ.ਜੀ

ਜਗਦਲਪੁਰ - ਇੰਸਪੈਕਟਰ ਆਫ਼ ਜਨਰਲ (ਆਈਜੀ) ਬਸਤਰ ਰੇਂਜ ਟੀਜੇ ਲਾਂਗ ਕੁਵੇਰ ਨੇ ਕਿਹਾ ਹੈ ਕਿ ਨਕਸਲਵਾਦ ਛੱਤੀਸਗੜ੍ਹ ਹੀ ਨਹੀਂ,ਬਲਕਿ ਪੂਰ੍ਹੇ ਦੇਸ਼ ਲਈ ਇੱਕ ਗੰਭੀਰ ਚੁਣੌਤੀ ਹੈ।ਇਸ ਚੁਣੌਤੀ ਨਾਲ ਨਿਪਟਣ ਦੀ ਜ਼ਿੰਮੇਦਾਰੀ ਸੁਰੱਖਿਆਬਲਾਂ ਦੇ ਮੋਢਿਆਂ 'ਤੇ ਹੈ।ਉਨ੍ਹਾ ਨੂੰ ਇਸ ਨੂੰ ਇੱਕ ਮੌਕੇ ਦੇ ਰੂਪ 'ਚ ਲੈ ਕੇ ਸਜਗ ਅਤੇ ਸਾਵਧਾਨ ਹੋ ਪੂਰ੍ਹੇ ਮਨੋਬਲ ਨਾਲ ਇਸ ਯੁੱਧ ਨੂੰ ਜਿੱਤਣਾ ਹੋਵੇਗਾ।

Date:2009-08-24 Time:00:04:37

ਸਰਹੱਦ ਲੰਘਣ ਦੀ ਕੋਸ਼ਿਸ ਵਾਲੇ 45 ਲੋਕ ਕਾਬੂ

ਜੰਮੂ - ਜੰਮੂ ਕਸ਼ਮੀਰ 'ਚ ਸਰਹੱਦ ਪੁੰਛ ਜਿਲ੍ਹੇ ਦੇ ਬਾਲਕੋਟ ਸੈਕਟਰ 'ਚ ਸੈਨਾ ਨੇ ਅੱਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਜਾਣ ਲਈ ਕੰਟਰੋਲ ਰੇਖਾ ਪਾਰ ਕਰ ਰਹੇ 45 ਲੋਕਾਂ ਨੂੰ ਕਾਬੂ ਕੀਤਾ ਹੈ।

Date:2009-08-24 Time:00:04:37

ਨਵਾਜ਼ ਨੇ ਕੀਤਾ ਰੈਲੀ ਦਾ ਐਲਾਨ

ਇਸਲਾਮਾਬਾਦ - ਪਾਕਿਸਤਾਨ 'ਚ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਪੀਐਮਐਲ ਐਨ ਨੇ ਮੁਸ਼ੱਰਫ਼ ਸ਼ਾਸਨਕਾਲ 'ਚ ਬਲੂਚ ਨੇਤਾ ਅਕਬਰ ਬੁਗਤੀ ਦੀ ਹੱਤਿਆ ਦੇ ਮਾਮਲੇ 'ਚ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ਼ 'ਤੇ ਮੁਕੱਦਮਾ ਚਲਾਏ ਜਾਣ ਲਈ ਬਲੂਚੀਸਤਾਨ ਦੇ ਡੇਰਾ ਬੁਗਤੀ ਤੱਕ ਰੈਲੀ ਕੱਢਣ ਦਾ ਫ਼ੈਸਲਾ ਕੀਤਾ ਹੈ।

Date:2009-08-24 Time:00:04:37

ਆਧੁਨਿਕ ਕੱਪੜੇ ਬਨਾਉਣ ਮਿਲਾਂ-ਮਾਰਨ

ਕੋਇੰਬਟੂਰ - ਕੇਂਦਰੀ ਕੱਪੜਾ ਮੰਤਰੀ ਦਯਾਨਿਧੀ ਮਾਰਨ ਨੇ ਕੱਪੜਾ ਮਿਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰੰਪਰਾਗਤ ਕੱਪੜਿਆਂ ਦੀ ਬਜਾਏ ਜ਼ਿਆਦਾ ਮਾਤਰਾ 'ਚ ਕਾਰੋਬਾਰੀ ਸੰਭਾਵਨਾਵਾਂ ਵਾਲੇ ਆਧੁਨਿਕ ਕੱਪੜਿਆਂ ਦਾ ਨਿਰਮਾਣ ਕਰਨ।

Date:2009-08-24 Time:00:04:37

ਬਿਆਜ਼ ਦਰਾਂ 'ਚ ਜ਼ਿਆਦਾ ਅੰਤਰ ਨਹੀਂ-ਕੋਚਰ

ਨਵੀਂ ਦਿੱਲੀ - ਆਈਸੀਆਈਸੀਆਈ ਬੈਂਕ ਨੇ ਐਤਵਾਰ ਨੂੰ ਕਿਹਾ ਹੈ ਕਿ ਐਸਬੀਆਈ ਅਤੇ ਉਸ ਦੀ ਮਕਾਨ ਕਰਜ਼ੇ ਦੀਆਂ ਬਿਆਜ਼ ਦਰਾਂ ਲੱਗਭਗ ਸਮਾਨ ਹੈ ਅਤੇ ਦਾਅਵਾ ਕੀਤਾ ਕਿ ਗ੍ਰਾਹਕਾਂ ਨੂੰ ਸੇਵਾ ਦੇਣ ਦੇ ਮਾਮਲੇ 'ਚ ਉਹ ਤੇਜ਼ ਹੈ।

Date:2009-08-24 Time:00:04:37

ਵਾਧਾ ਦਰ 7 ਫ਼ੀਸਦੀ ਰਹਿਣ ਦੀ ਉਮੀਦ

ਨਵੀਂ ਦਿੱਲੀ - ਉਦਯੋਗ ਜਗਤ ਦੇ ਵਿਭਿੰਨ ਖੇਤਰਾਂ 'ਚ ਸੁਧਾਰ ਦੇ ਸੰਕੇਤਾਂ ਦੇ ਮੱਦੇਨਜ਼ਰ ਸੀਆਈਆਈ-ਐਸਕਾਨ ਦੇ ਇੱਕ ਸਰਵੇਖਣ 'ਚ ਕਿਹਾ ਗਿਆ ਹੈ ਕਿ ਦੇਸ਼ ਦੀ ਆਰਥਿਕ ਵਾਧਾ ਦਰ 2009-10 'ਚ 7 ਫ਼ੀਸਦੀ ਤੱਕ ਜਾ ਸਕਦੀ ਹੈ।ਪਿੱਛਲੇ ਵਿੱਤੀ ਸਾਲ 'ਚ ਆਰਥਿਕ ਵਾਧਾ ਦਰ 6.7 ਫ਼ੀਸਦੀ ਰਹੀ ਸੀ।

Date:2009-08-24 Time:00:04:37

ਫੁੱਟਬਾਲ ਮੈਚ ਬਾਅਦ ਹਿੰਸਾ,ਇੱਕ ਮਰਿਆ

ਕਲਕੱਤਾ - ਸ਼ਹਿਰ 'ਚ ਐਤਵਾਰ ਨੂੰ ਇੱਕ ਫੁੱਟਬਾਲ ਮੈਚ ਬਾਅਦ ਦੋਨੋਂ ਪੱਖਾਂ ਵਿੱਚ ਟਕਰਾਅ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ,ਜਦੋਂਕਿ 15 ਜ਼ਖਮੀ ਹੋ ਗਏ।

Date:2009-08-24 Time:00:04:37

ਬਾਬਾ ਰਾਮਦੇਵ ਦੇ ਭਜਨਾਂ ਦੀ ਐਲਬਮ ਰਿਲੀਜ਼

ਜੈਪੁਰ- ਉੱਤਰ ਪ੍ਰਦੇਸ਼ ਦੇ ਰਾਜਪਾਲ ਬੀਐੱਲ ਜੋਸ਼ੀ ਨੇ ਇੱਥੇ ਬਾਬਾ ਪੀਰ ਰਾਮਦੇਵ ਦੇ ਭਜਨਾਂ ਦੀ ਐਲਬਮ ਰਿਲੀਜ਼ ਕੀਤੀ। ਅਧਿਕਾਰਿਕ ਸੂਤਰਾਂ ਦੇ ਅਨੁਸਾਰ ਇਸ ਮੌਕੇ ਉੱਤੇ ਸ਼੍ਰੀ ਜੋਸ਼ੀ ਨੇ ਕਿਹਾ ਕਿ ਜੀਵਨ ਤੋਂ ਮੌਤ ਦੇ ਬਾਅਦ ਸੰਗੀਤ ਸਾਡੇ ਨਾਲ ਰਹਿੰਦਾ ਹੈ ਅਤੇ ਇਸਦੇ ਰਾਹੀਂ ਅਸੀਂ ਆਪਣੀ ਸੰਸਕ੍ਰਿਤੀ ਨੂੰ ਆਕਰਸ਼ਕ ਬਣਾਕੇ ਇਸਨੂੰ ਆਪਣੀ ਵਿਰਾਸਤ ਦੇ ਰੂਪ ਵਿੱਚ ਪਹਿਚਾਣ ਸਕਦੇ ਹਾਂ।

Date:2009-08-24 Time:00:04:36

ਪ੍ਰਦੀਪ ਸ਼੍ਰੀਵਾਸਤਵ ਫ਼ਿਰ ਬਣੇ ਜੇਬੀਏ ਦੇ ਪ੍ਰਧਾਨ

ਜਮਸ਼ੇਦਪੁਰ - ਝਾਰਖੰਡ ਬਾਸਕਟਬਾਲ ਐਸੋਸੀਏਸ਼ਨ (ਜੇਬੀਏ) ਦੀ ਅੱਜ ਇੱਥੇ ਹੋਈ ਸਲਾਨਾ ਆਮਸਭਾ (ਏਜੀਐਮ) ਦੌਰਾਨ ਇਸ ਦੇ ਮੌਜੂਦਾ ਪ੍ਰਧਾਨ ਪ੍ਰਦੀਪ ਸ਼੍ਰੀਵਾਸਤਵ ਨੂੰ ਅਗਲੇ ਚਾਰ ਸਾਲ (2009-13) ਲਈ ਫ਼ਿਰ ਤੋਂ ਇਸ ਅਹੁਦੇ 'ਤੇ ਚੁਣ ਲਿਆ ਗਿਆ।

Date:2009-08-24 Time:00:04:36

ਬਾਈ ਨੇ ਦਿਵਾਇਆ ਚੀਨ ਨੂੰ ਪਹਿਲਾ ਸੋਨ ਤਗਮਾ

ਬਰਲਿਨ - ਚੀਨ ਦੀ ਬਾਈ ਜੁਈ ਨੇ ਇੱਥੇ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪਿਅਨਸ਼ਿਪ 'ਚ ਮਹਿਲਾਵਾਂ ਦੀ ਮੈਰਾਥਨ ਦੌੜ 'ਚ ਸੋਨ ਤਗਮੇ 'ਤੇ ਕਬਜ਼ਾ ਕਰ ਦੇਸ਼ ਦੀ ਪਹਿਲੀ ਮਹਿਲਾ ਨੇ ਮੈਰਾਥਨ ਵਿਸ਼ਵ ਚੈਂਪਿਅਨ ਹੋਣ ਦਾ ਮਾਣ ਹਾਸਿਲ ਕਰ ਲਿਆ ਹੈ।

Date:2009-08-24 Time:00:04:36

ਮੋਦੀ ਨੇ ਕੀਤੀ ਸਵਾਈਨ ਫਲੂ ਦੀ ਸਮੀਖਿਆ

ਅਹਿਮਦਾਬਾਦ- ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇੱਕ ਉੱਚ ਪੱਧਰੀ ਬੈਠਕ ਬੁਲਾਕੇ ਸੂਬੇ ਵਿੱਚ ਸਵਾਈਨ ਫਲੂ ਦੀ ਸਥਿਤੀ ਦੀ ਸਮੀਖਿਆ ਕੀਤੀ।

Date:2009-08-24 Time:00:04:36

ਜਸਵੰਤ ਸਿੰਘ ਮਿਲੇ ਵਾਜਪਈ ਨੂੰ

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਤੋਂ ਬਰਖਾਸਤ ਨੇਤਾ ਜਸਵੰਤ ਸਿੰਘ ਨੇ ਅੱਜ ਸਾਬਕਾ ਪ੍ਰਧਾਨਮੰਤਰੀ ਅਟੱਲ ਬਿਹਾਰੀ ਵਾਜਪਈ ਨਾਲ ਉਨ੍ਹਾ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।

Date:2009-08-24 Time:00:04:36

ਮਹਿਸੂਦ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਬੰਦੀ

ਪੇਸ਼ਾਵਰ - ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਆਪਣੇ ਸੰਭਾਵਿਤ ਮ੍ਰਿਤ ਨੇਤਾ ਬੇਤੁੱਲਾ ਮਹਿਸੂਦ ਦੀ ਖ਼ਬਰ ਦੇਣ ਦੇ ਆਰੋਪ ਵਿੱਚ ਉਸਦੇ ਚਾਰ ਰਿਸ਼ਤੇਦਾਰਾਂ ਨੂੰ ਬੰਦੀ ਬਣਾ ਲਿਆ ਹੈ। ਬੇਤੁੱਲਾ ਮਹਿਸੂਦ ਇਸ ਮਹੀਨੇ ਸੰਭਾਵਿਤ ਤੌਰ ਤੇ ਆਪਣੇ ਸਹੁਰੇ ਦੇ ਘਰ ਉੱਤੇ ਹੋਣ ਵਾਲੇ ਇੱਕ ਡਰੋਨ ਮਿਜ਼ਾਇਲ ਹਮਲੇ ਵਿੱਚ ਮਾਰਿਆ ਗਿਆ ਹੈ।

Date:2009-08-24 Time:00:04:36

ਸੁਧਿੰਦਰ ਕੁਲਕਰਨੀ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ- ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਲਾਲਕ੍ਰਿਸ਼ਨ ਅਡਵਾਨੀ ਦੇ ਰਾਜਨੀਤਿਕ ਸਲਾਹਕਾਰ ਸੁਧਿੰਦਰ ਕੁਲਕਰਨੀ ਨੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਛੱਡਣ ਦੀ ਘੋਸ਼ਣਾ ਕਰਨ ਦੇ ਬਾਅਦ ਕਿਹਾ ਹੈ ਕਿ ਉਸਦੀ ਨਜਰ ਵਿੱਚ ਪਾਕਿਸਤਾਨ ਕਾਇਦ-ਏ-ਆਜਮ ਮੁਹੰਮਦ ਅਲੀ ਜਿਨਾਹ ਨੂੰ ਲੈਕੇ ਅਡਵਾਨੀ ਅਤੇ ਜਸਵੰਤ ਸਿੰਘ ਦੀਆਂ ਟਿੱਪਣੀਆਂ ਵਿੱਚ ਕੋਈ ਖਾਸਾ ਅੰਤਰ ਨਹੀਂ ਹੈ।

Date:2009-08-24 Time:00:04:36

ਗਣੇਸ਼ ਚਤੁਰਥੀ ਸ਼ੁਰੂ

ਮੁੰਬਈ -ਆਤੰਕੀ ਹਮਲੇ,ਮੀਂਹ,ਸੋਕੇ ਅਤੇ ਸਵਾਈਨ ਫਲੂ ਦੇ ਡਰ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਮਹਾਰਾਸ਼ਟਰ ਸਮੇਤ ਪੂਰ੍ਹੇ ਦੇਸ਼ 'ਚ ਐਤਵਾਰ ਨੂੰ ਦਸ ਦਿਨਾ ਗਣਸ਼ ਮਹਾਉੱਤਸਵ ਦੀ ਸ਼ੁਰੂਆਤ ਹੋਈ ਹੈ।

Date:2009-08-24 Time:00:04:36

ਫੁੱਟਬਾਲ ਮੈਚ ਬਾਅਦ ਹਿੰਸਾ,ਇੱਕ ਮਰਿਆ

ਕਲਕੱਤਾ - ਸ਼ਹਿਰ 'ਚ ਐਤਵਾਰ ਨੂੰ ਇੱਕ ਫੁੱਟਬਾਲ ਮੈਚ ਬਾਅਦ ਦੋਨੋਂ ਪੱਖਾਂ ਵਿੱਚ ਟਕਰਾਅ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ,ਜਦੋਂਕਿ 15 ਜ਼ਖਮੀ ਹੋ ਗਏ।

Date:2009-08-24 Time:00:04:36


1  

page no.1

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009