Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 23 - 8 - 2009
ਅਕਸ਼ੈ ਕੁਮਾਰ ਨੂੰ ਐਕਸ਼ਨ ਫ਼ਿਲਮ, ਐਕਸ਼ਨ ਰੋਲ ਅਤੇ ਆਪਣੇ ਸਟੰਟ ਸੀਨ ਖੁਦ ਕਰਨਾ ਕਿੰਨ੍ਹਾਂ ਪਸੰਦ ਹੈ, ਇਹ ਗੱਲ ਕਿਸੇ ਤੋਂ ਛਿਪੀ ਨਹੀਂ ਹੈ। ਭਾਵੇਂ ਹੀ ਉਹ ਇਹਨਾਂ ਦਿਨਾਂ ਕਾਮੇਡੀ ਫ਼ਿਲਮਾਂ ਜਿਆਦਾ ਕਰ ਰਹੇ ਹੋ, ਪਰ ਸਮਾਂ-ਸਮਾਂ ਤੇ ਐਕਸ਼ਨ ਦੇ ਪ੍ਰਤੀ ਆਪਣੇ ਲਗਾਵ ਨੂੰ ਦੱਸਦੇ ਰਹਿੰਦੇ ਹਨ। Date:2009-08-23 Time:00:03:06
ਕਿੰਗ ਆਫ ਪਾਪ ਮਾਈਕਲ ਜੈਕਸਨ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਵਿੱਚ ਕਿੰਗ ਖਾਨ ਸ਼ਾਹਰੁਖ ਵੀ ਸ਼ਾਮਿਲ ਹਨ। ਜੈਕਸਨ ਦੀ ਮੌਤ ਦੀ ਖ਼ਬਰ ਸੁਣ ਕੇ ਸ਼ਾਹਰੁਖ ਰੋ ਪਏ ਸੀ। ਆਪਣੇ ਪਸੰਦੀਦਾ ਕਲਾਕਾਰ ਨੂੰ ਸ਼ਰਧਾਂਜਲੀ ਦੇਣ ਲਈ ਸ਼ਾਹਰੁਖ ਇੱਕ ਮਿਊਜਿਕ ਵੀਡੀਓ ਤੇ ਸੰਗੀਤਕਾਰ ਵਿਸ਼ਾਲ-ਸ਼ੇਖਰ ਕੰਮ ਕਰ ਰਹੇ ਹਨ Date:2009-08-23 Time:00:03:06
ਅਜੋਕੇ ਭਾਰਤ ਵਿਚ ਕਈ ਲੋਕ ਆਪਣੇ ਬਚਪਨ ਵਿਚ ਪਰਿਵਾਰਕ ਜੁੰਮੇਵਾਰੀਆਂ ਸੰਭਾਲਣ ਦੇ ਚੱਲਦਿਆਂ ਕਈ ਦਫਾ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ।ਅਜਿਹੇ ਲੋਕਾਂ ਲਈ ਇਗਨੂ ਵਰਦਾਨ ਜਾਪਦੀ ਹੈ।ਜੇਕਰ ਕੋਈ ਵਿਅਕਤੀ ਦੱਸਵੀਂ ਕਰ ਚੁੱਕਾ ਹੈ ਅਤੇ ਉਹ ਉਚੇਚੀ ਪੜ੍ਹਾਈ ਕਰਨਾ ਚਾਹੁੰਦਾ ਹੈ ਤਾਂ ਉਹ ਇਗਨੂੰ ਦਾ ਸਹਾਰਾ ਲੈ ਸਕਦਾ ਹੈ। Date:2009-08-23 Time:00:03:04
ਨਵੀਂ ਦਿੱਲੀ- 'ਇੰਝ ਤਾਂ ਚਪੜਾਸੀ ਨਾਲ ਵੀ ਨਹੀਂ ਹੁੰਦਾ' ਇਹ ਸ਼ਬਦ ਕਿਸੇ ਹੋਰ ਦੇ ਨਹੀਂ ਬਲਕਿ 'ਜਿਨਾਹ-ਇੰਡੀਆ ਪਾਰਟੀਸ਼ਨ ਇਨਡੀਪੈਂਡੇਂਸ' ਦੇ ਨਾਲ ਵਿਵਾਦਾਂ ਵਿੱਚ ਆਏ ਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੀਨੀਅਰ ਨੇਤਾ ਜਸਵੰਤ ਸਿੰਘ ਦੇ ਹਨ। Date:2009-08-23 Time:00:03:04
ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਦੂਜੀ ਵੱਡੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੀ ਬ੍ਰਿਟੇਨ ਸਥਿਤ ਇਕਾਈ ਪੰਜਾਬ ਨੈਸ਼ਨਲ ਬੈਂਕ ਇੰਟਰਨੈਸ਼ਨਲ ਲਿਮੀਟੇਡ ਨੇ ਕਾਰੋਬਾਰ ਸ਼ੁਰੂ ਕਰਨ ਦੇ ਪਹਿਲੇ ਹੀ ਸਾਲ ਵਿੱਚ ਮੁਨਾਫ਼ਾ ਖੱਟਿਆ ਅਤੇ ਉਸਦਾ ਕੁੱਲ ਕਾਰੋਬਾਰ ਕਰੀਬਨ 60 ਕਰੋੜ ਡਾਲਰ ਤੱਕ ਪਹੁੰਚ ਗਿਆ। Date:2009-08-23 Time:00:03:04
ਪਟਨਾ- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਪਾਖੰਡੀਆਂ ਦੀ ਪਾਰਟੀ ਕਰਾਰ ਦਿੰਦਿਆਂ ਕਿਹਾ ਹੈ ਕਿ ਉਸਨੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦਾ ਅਪਮਾਨ ਤਾਂ ਉਸੇ ਦਿਨ ਕਰ ਦਿੱਤਾ ਸੀ, ਜਿਸ ਦਿਨ ਉਹਨਾਂ ਦੀ ਤੁਲਨਾ ਲਾਲਕ੍ਰਿਸ਼ਨ ਅਡਵਾਨੀ ਨਾਲ ਕੀਤੀ ਗਈ ਸੀ। Date:2009-08-23 Time:00:03:04
ਪਾਂਡੁਚੇਰੀ- ਘਰੇਲੂ ਅਤੇ ਕੌਮਾਂਤਰੀ ਬਾਜਾਰਾਂ ਦੇ ਲਈ ਨਵੇਂ ਮਾਡਲ ਤੇ ਨਵੀਂ ਪਹੁੰਚ ਬਣਾਉਣ ਦੇ ਮਕਸਦ ਨਾਲ ਕਾਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਦੀ ਪਾਂਡੁਚੇਰੀ ਇਕਾਈ ਨੇ ਗਲੋਬਲਾਈਜੇਸ਼ਨ ਆਫ਼ ਗ੍ਰਾਸਰੂਟ ਇੰਟਰਪ੍ਰਾਈਜੇਸ ਦੀ ਰੋਲ ਆਫ਼ ਕਾਰਪੋਰੇਟਸ ਐਂਡ ਬੈਂਕ ਉੱਤੇ ਕੱਲ੍ਹ ਇੱਥੇ ਇੱਕ ਸ਼ੈਸਨ ਦਾ ਆਯੋਜਨ ਕੀਤਾ। Date:2009-08-23 Time:00:03:04
ਨਵੀਂ ਦਿੱਲੀ - ਭਾਜਪਾਂ ਵਿਚੋਂ ਕੱਢੇ ਗਏ ਆਗੂ ਜਸਵੰਤ ਸਿੰਘ ਨੇ ਅੱਜ ਆਪਣੇ ਸਾਬਕਾ ਕੈਬਿਨੇਟ ਸਹਿਯੋਗੀ ਅਤੇ ਮੌਜੂਦਾ ਰਾਜਸਭਾ ਐਮਪੀ ਜਾਰਜ ਫਰਨਾਂਡੀਜ਼ ਨਾਲ ਮੁਲਾਕਾਤ ਕੀਤੀ। Date:2009-08-23 Time:00:03:04
ਸੂਬੇ ਦੇ ਵਿਕਾਸ,ਨੌਜਵਾਨਾਂ ਨੂੰ ਅੱਗੇ ਲਿਆਉਣ ਅਤੇ ਆਪਣੇ ਸਵਰਗਵਾਸੀ ਦਾਦਾ ਸ੍ਰ.ਬੇਅੰਤ ਸਿੰਘ ਜੀ ਦੁਆਰਾ ਵੇਖੇ ਸੁਪਨਿਆਂ ਨੂੰ ਪੂਰ ਚੜ੍ਹਾਉਣ ਲਈ ਆਪਣੀਆਂ ਅੱਖਾਂ ‘ਚ ਸੁਪਨਾ ਸੰਜੋਈ ਅਤੇ ਦ੍ਰਿੜ੍ਹ ਜਜ਼ਬੇ ਨਾਲ ਸਿਆਸਤ ਦੇ ਮੈਦਾਨ ‘ਚ ਉੱਤਰ ਕੇ ਆਨੰਦਪੁਰ ਸਾਹਿਬ ਤੋਂ ਸਾਂਸਦ ਬਣ ਉੱਚੇ ਲੰਮੇ ਗੱਭਰੂ,ਮਿੱਠ ਬੋਲੜੇ ਅਤੇ ਸ਼ਾਂਤ ਸੁਭਾਅ ਦੇ ਰਵਨੀਤ ਸਿੰਘ ਬਿੱਟੂ ਨੇ ਸਿਆਸਤ ‘ਚ ਨਵੀਆਂ ਪੈੜਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ Date:2009-08-23 Time:00:03:04
ਟੋਕਿਉ - ਹਾਂਡਾ ਮੋਟਰਸ ਆਪਣੀ ਦੋ ਹੋਰਨਾਂ ਮੁਕਾਬਲੇਬਾਜ਼ ਕੰਪਨੀਆਂ ਦੇ ਨਾਲ ਟੱਕਰ ਲਈ 2010 ਵਿਚ ਆਪਣੀ ਵਾਤਾਵਰਨ ਅਨੁਕੂਲ ਪਹਿਲੀ ਬਿਜਲੀ ਗੱਡੀ ਅਮਰੀਕੀ ਬਜ਼ਾਰ ਵਿਚ 2010 ਦੇ ਮੱਧ ਤੱਕ ਲਿਆਵੇਗੀ। Date:2009-08-23 Time:00:03:04
ਸ਼ਿਮਲਾ- ਹਿਮਾਚਲ ਪ੍ਰਦੇਸ਼ ਸੂਬਾ ਖੇਤੀਬਾੜੀ ਤੇ ਮਾਰਕਿਟਿੰਗ ਬੋਰਡ ਨੇ ਸੂਬੇ ਦੀਆਂ ਮੰਡੀਆਂ ਅਤੇ ਉਪ ਮੰਡੀਆਂ ਤੋਂ ਹੁਣ ਤੱਕ ਸੇਬ ਦੀਆਂ ਪੰਜ ਲੱਖ 60 ਹਜਾਰ ਪੇਟੀਆਂ ਦੀ ਖਰੀਦ ਕੀਤੀ ਹੈ। Date:2009-08-23 Time:00:03:04
ਨਵੀਂ ਦਿੱਲੀ - ਪਾਕਿਸਤਾਨ ਨੂੰ ਭਾਰਤ ਵੱਲੋਂ ਮੁੰਬਈ ਹਮਲਿਆਂ ਸੰਬੰਧੀ ਹੋਰ ਜਾਣਕਾਰੀ ਦਿੱਤੇ ਜਾਣ ਦੇ ਇੱਕ ਦਿਨ ਮਗਰੋਂ ਭਾਰਤੀ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨੀ ਨੇ ਇੱਥੇ ਕਿਹਾ ਹੈ ਕਿ ਨਵੀਂ ਦਿੱਲੀ ਇਸਲਾਮਾਬਾਦ ਨੂੰ ਓਵੇਂ ਓਵੇਂ ਹੋਰ ਸਬੂਤ ਦਿੰਦੀ ਰਹੇਗੀ ਜਿਵੇਂ ਜਿਵੇਂ ਉਸ ਨੂੰ ਇਹ ਸਬੂਤ ਮਿਲਣਗੇ। Date:2009-08-23 Time:00:03:04
ਮੁੰਬਈ- ਦੇਸ਼ ਵਿੱਚ ਟਰੈਵਲ ਏਜੰਟਾਂ ਦੀ ਉੱਚ ਸੰਸਥਾ ਟਰੈਵਲ ਏਜੰਟਜ਼ ਐਸੋਸੀਏਸ਼ਨ ਆਫ਼ ਇੰਡੀਆ (ਟੀਏਏਆਈ) ਦਾ 58ਵਾਂ ਸਾਲਾਨਾ ਸੰਮੇਲਨ ਦੁਬਈ ਵਿੱਚ 29 ਸਤੰਬਰ ਤੋਂ ਸ਼ੁਰੂ ਹੋਵੇਗਾ। Date:2009-08-23 Time:00:03:04
ਕਾਨਪੁਰ - ਸੈਰ ਸਪਾਟਾ ਉਦਯੋਗ ਨੂੰ ਹੱਲ੍ਹਾ ਸ਼ੇਰੀ ਦੇਣ ਲਈ ਕੇਂਦਰੀ ਸੈਰ ਸਪਾਟ ਮੰਤਰੀ ਕੁਮਾਰੀ ਸ਼ੈਲਜਾ ਨੇ ਅੱਜ ਇੱਥੇ ਦੇਸ਼ ਵਿਚ ਸਸਤੇ ਹੋਟਲ ਬਨਾਉਣ ਦਾ ਸੱਦਾ ਦਿੱਤਾ।ਉਹਨਾਂ ਕਿਹਾ ਕਿ ਦੇਸ਼ ਵਿਚ ਬਹੁਤ ਸਾਰੇ ਪੰਜ ਸਿਤਾਰਾ ਹੋਟਲ ਹਨ ਪਰ ਸਸਤੇ ਹੋਟਲ ਦੇਸ਼ ਵਿਚ ਬਹੁਤ ਘੱਟ ਹਨ। Date:2009-08-23 Time:00:03:04
ਪਟਨਾ - ਬਿਹਾਰ ਵਿਚ ਅੱਜ ਹੜ੍ਹਾਂ ਦੀ ਸਥਿੱਤੀ ਉਸ ਵੇਲ੍ਹੇ ਹੋਰ ਭਿਆਨਕ ਹੋ ਗਈ ਜਦੋਂ ਇਸ ਦੀਆਂ ਨਦੀਆਂ ਵਿਚ ਪਾਣੀ ਹੋਰ ਵੱਧ ਗਿਆ ਅਤੇ ਇਹਨਾਂ ਕਾਰਣ ਸੱਤ ਜਿਲ੍ਹਿਆਂ ਵਿਚ 11 ਲੋਕਾਂ ਦੀ ਮੌਤ ਹੋ ਗਈ। Date:2009-08-23 Time:00:03:04
ਲਖਨਊ - ਉੱਤਰ ਪ੍ਰਦੇਸ਼ ਵਿਧਾਨ ਮੰਡਲ ਦਲ ਦੇ ਨੇਤਾ ਪ੍ਰਮੋਦ ਤਿਵਾਰੀ ਨੇ ਅੱਜ ਇੱਥੇ ਕਿਹਾ ਕਿ ਨਿਸ਼ਕਾਸਤ ਭਾਜਪਾ ਨੇਤਾ ਜਸਵੰਤ ਸਿੰਘ ਵੱਲੋਂ ਕੰਧਾਰ ਮਾਮਲੇ ਉੱਪਰ ਦਿੱਤੇ ਗਏ ਬਿਆਨ ਨੇ ਸਾਬਕਾ ਗ੍ਰਹਿ ਮੰਤਰੀ ਅਤੇ ਲੋਕਸਭਾ ਵਿਚ ਵਿਰੋਧੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਕਟਹਿਰੇ ਵਿਚ ਖੜਾ ਕੀਤਾ ਹੈ। Date:2009-08-23 Time:00:03:04
ਇਸਲਾਮਾਬਾਦ - ਅਮਰੀਕੀ ਡ੍ਰੋਨ ਰਾਹੀਂ ਦਾਗੀ ਗਈ ਮਿਸਾਇਲ ਨਾਲ ਤਬਾਹ ਇਮਾਰਤ ਦੇ ਮਲਬੇ ਤੋਂ ਅੱਜ 9 ਹੋਰ ਲਾਸ਼ਾਂ ਬਰਾਮਦ ਹੋਣ ਮਗਰੋਂ ਬੀਤੇ ਕੱਲ੍ਹ ਦੇ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 21 ਹੋ ਗਈ ਹੈ। Date:2009-08-23 Time:00:03:04
ਆਪਣੇ ਆਪ ਨੂੰ ਚਰਚਾ ਵਿੱਚ ਬਣਾਏ ਰੱਖਣਾ ਲਈ ਬਾਲੀਵੁੱਡ ਵਾਲੇ ਕੀ-ਕੀ ਨਹੀਂ ਕਰਦੇ। ਕੋਇਨਾ ਨੇ ਆਪਣੀ ਵੈਬਸਾਈਟ ਸ਼ੁਰੂ ਕੀਤੀ ਹੈ ਤਾਂ ਕਿ ਭੁੱਲੇ ਵਿਸਰੇ ਗੀਤ ਦੀ ਤਰ੍ਹਾਂ ਉਹ ਵੀ ਲੋਕਾਂ ਨੂੰ ਯਾਦ ਆ ਜਾਵੇ। ਕੋਇਨਾ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਵੈਬਸਾਈਟ ਸ਼ੁਰੂ ਕੀਤਾ ਹੈ। Date:2009-08-23 Time:00:03:03
ਫ਼ਿਲਮ ਦਾ ਨਾਂਅ 'ਬਲੂ' ਇਸ ਲਈ ਰੱਖਿਆ ਗਿਆ ਹੈ ਕਿਉਂਕਿ ਇਸ ਦੀ ਕਹਾਣੀ ਸਮੁੰਦਰ ਦੇ ਆਲੇ ਦੁਆਲੇ ਘੁੰਮਦੀ ਹੈ। ਨਾਲ ਹੀ ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਦੀ ਕੰਪਨੀ ਦਾ ਨਾਂਅ 'ਬਲੂ ਸ਼ੀਪਿੰਗ ਐਂਡ ਫਿਸ਼ਰੀਜ਼' ਹੈ। Date:2009-08-23 Time:00:03:03
ਕਿਸੀ ਫ਼ਿਲਮ ਦੇ ਹੀਰੋ-ਹੀਰੋਇਨ ਜਾਂ ਦੋ ਪ੍ਰੇਮੀ ਨਹੀਂ, ਬਲਕਿ ਹੀਰੋ ਅਤੇ ਨਿਰਦੇਸ਼ਕ ਪਿੱਛਲੇ ਕੁੱਝ ਦਿਨਾਂ ਤੋਂ ਲਗਾਤਾਰ ਮਿਲ ਰਹੇ ਹਨ। ਹੁਣ ਖ਼ਬਰ ਆ ਰਹੀ ਹੈ ਕਿ ਦੋਵੇ ਮਿਲ ਕੇ ਕਿਸੀ ਪ੍ਰੋਜੇਕਟ ਤੇ ਕੰਮ ਕਰਨ ਵਾਲੇ ਹਨ। ਮਾਮਲਾ ਅੱਜ ਦੇ ਸਫਲ ਨਿਰਦੇਸ਼ਕਾਂ ਵਿੱਚੋਂ ਇੱਕ ਹੈ ਇਮਤਿਆਜ ਅਲੀ ਅਤੇ ਅਭਿਨੇਤਾ ਰਣਬੀਰ ਕਪੂਰ ਦਾ। Date:2009-08-23 Time:00:03:03
ਚੇੱਨਈ - ਸਵਾਈਨ ਫਲੂ ਕਾਰਣ ਅੱਜ ਰਾਜ ਦੇ ਤੀਜੇ ਵਿਅਕਤੀ ਦੀ ਮੌਤ ਹੋ ਗਈ।45 ਸਾਲਾ ਇਸ ਵਿਅਕਤੀ ਦੀ ਮੌਤ ਇੱਥੋਂ ਦੇ ਸਰਕਾਰੀ ਹਸਪਤਾਲ ਵਿਚ ਹੋਈ।ਬੀਤੀ ਅੱਧੀ ਰਾਤ ਨੂੰ ਮਰੇ ਇਸ ਵਿਅਕਤੀ ਨੂੰ ਹਸਪਤਾਲ ਦੇ ਸਰਜਰੀ ਵਾਰਡ ਵਿਚ 12 ਅਗਸਤ ਨੂੰ ਭਰਤੀ ਕਰਾਇਆ ਗਿਆ ਸੀ। Date:2009-08-23 Time:00:03:03
ਨਵੀਂ ਦਿੱਲੀ - ਅੱਤਵਾਦ ਨੂੰ ਮਨੁੱਖਤਾ ਖਿਲਾਫ ਅਣ ਐਲਾਣਿਆ ਯੁੱਧ ਕਰਾਰ ਦਿੰਦਿਆਂ ਕਨੂੰਨ ਮੰਤਰੀ ਵੀਰੱਪਾ ਮੋਇਲੀ ਨੇ ਇੱਥੇ ਕਿਹਾ ਕਿ ਕੇਂਦਰ ਸਰਕਾਰ ਸੰਘੀ ਕਨੂੰਨ ਬਨਾਉਣ ਉੱਪਰ ਵਿਚਾਰ ਕਰ ਰਹੀ ਹੈ ਤਾਂ ਜੋ ਨਵੀਂ ਗਠਿਤ ਰਾਸ਼ਟਰੀ ਜਾਂਚ ਏਜੰਸੀ ਨੂੰ ਅੱਤਵਾਦ ਨਾਲ ਲੜਨ ਦੇ ਯੋਗ ਬਣਾਇਆ ਜਾ ਸਕੇ। Date:2009-08-23 Time:00:03:03
ਟੋਰੰਟੋ - ਇੱਥੇ ਜ਼ਾਰੀ 20 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਡਬਲਿਊਟੀਏ ਰੋਜ਼ਰਸ ਕੱਪ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਦੂਜਾ ਸਥਾਨ ਪ੍ਰਾਪਤ ਸੇਰੇਨਾ ਵਿਲੀਅਮਸ ਨੇ ਇੱਕ ਪਾਸਾ ਮੁਕਾਬਲੇ ਵਿਚ ਲੂਸੀ ਸਫਾਰੋਵਾ ਨੂੰ 6-3, 6-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। Date:2009-08-23 Time:00:03:03
ਅਮਰੀਕਾ - ਭਾਰਤੀ ਗੋਲਫਰ ਜੀਵ ਮਿਲਖਾ ਸਿੰਘ ਇੱਥੇ ਚੱਲ ਰਹੇ ਵਿੰਡੈਮ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਛੇ ਅੰਡਰ 64 ਦੇ ਸਕੋਰ ਨਾਲ ਸੰਯੁਕਤ ਰੂਪ ਨਾਲ 12ਵੇਂ ਸਥਾਨ ਉੱਪਰ ਪੁੱਜੇ ਪਰ ਹਮਵਤਨ ਅਰਜੁਨ ਅਟਵਾਲ ਕੱਟ ਤੋਂ ਚੂਕ ਗਏ। Date:2009-08-23 Time:00:03:03
ਸਾਡੀ ਅਭਿਨੇਤਰੀਆਂ ਦੇ ਵਿਚਕਾਰ ਮਧੁਰ ਰਿਸ਼ਤਿਆਂ ਦੀ ਗੱਲ ਘੱਟ ਹੀ ਹੁੰਦੀ ਹੈ, ਪਰ ਪਿੱਛਲੇ ਦਿਨਾਂ ਵਿੱਚ ਮਲਿਕਾ ਸ਼ੇਰਾਵਤ ਨੇ ਪ੍ਰਸ਼ੰਸਾ ਕੀਤੀ ਉਹ ਵੀ ਐਸ਼ਵਰਿਆ ਰਾਏ ਦੀ। ਇੱਕ ਸੋਸ਼ਲ ਨੈਟਵਰਕਿੰਗ ਵੈਬਸਾਈਟ ਤੇ ਮਲਿਕਾ ਨੇ ਆਪਣੇ ਇੱਕ ਪ੍ਰਸ਼ੰਸਕ ਨੂੰ ਉੱਤਰ ਦਿੰਦੇ ਹੋਏ ਕਿਹਾ ਐਸ਼ ਦੀ ਖੂਬੀ ਹੈ ਕਿ ਉਹ ਆਪਣੇ ਬਲ ਤੇ ਪ੍ਰਸਿੱਧੀ ਪਾ ਲੈਂਦੀ ਹੈ। Date:2009-08-23 Time:00:03:03
page no.1 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |