Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 22 - 8 - 2009
ਲੱਗਦਾ ਹੈ ਅਭਿਨੇਤਾ ਅਤੇ ਨਿਰਮਾਤਾ ਅਜੈ ਦੇਵਗਨ ਨੇ ਸਿਨੇਮਾ ਜਗਤ ਦੇ ਬਾਦਸ਼ਾਹ ਅਮਿਤਾਭ ਬੱਚਨ ਨੂੰ ਬਾਕਸ ਆਫ਼ਿਸ 'ਤੇ ਟੱਕਰ ਦੇਣ ਦੀ ਸੋਚ ਲਈ ਹੈ। ਸੂਤਰਾਂ ਅਨੁਸਾਰ ਅਜੈ ਦੀ ਨਿਰਮਾਤਾ ਦੇ ਤੌਰ 'ਤੇ ਬਣਾਈ ਫਿਲਮ 'ਆਲ ਦ ਬੈਸਟ' ਅਤੇ ਅਮਿਤਾਭ ਦੀ ਫਿਲਮ 'ਅਲਾਦੀਨ' ਦੋਵੇਂ ਇੱਕ ਹੀ ਸਮੇਂ 'ਤੇ 16 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀਆਂ ਹਨ। ਦੋਵੇਂ ਹੀ ਫਿਲਮਾਂ ਵਿੱਚ ਅਭਿਨੇਤਾ ਸੰਜੇ ਸੱਤ ਇੱਕ ਖਾਸ ਭੂਮਿਕਾ 'ਚ ਹਨ, ਅਤੇ ਸੰਜੇ ਪਹਿਲਾਂ ਹੀ ਫਿਲਮਾਂ ਦੇ ਇਕੱਠੀਆਂ ਰਿਲੀਜ਼ ਹੋਣ ਤੋਂ ਪਰੇਸ਼ਾਨ ਹਨ। Date:2009-08-22 Time:00:06:18
ਸੰਰਾ - ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਅਫਗਾਨਿਸਤਾਨ ਵਿਚ ਹੋਈਆਂ ਰਾਸ਼ਟਰਪਤੀ ਅਤੇ ਰਾਜ ਚੌਣਾਂ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਉਹ ਦੇਸ਼ ਦੇ ਨਵੇਂ ਚੁਣੇ ਨੇਤਾਵਾਂ ਨਾਲ ਕੰਮ ਕਰਨ ਲਈ ਉਤਸੁਕ ਹੈ। Date:2009-08-22 Time:00:06:16
ਮੁੰਬਈ - ਅੱਜ ਇੱਥੇ ਅੰਤਰ ਬੈਂਕ ਵਿਦੇਸ਼ੀ ਮੁੱਦਰਾ ਬਜ਼ਾਰ ਵਿਚ ਭਾਰਤੀ ਰੁਪੱਈਏ ਵਿਚ 11 ਪੈਸੇ ਦੀ ਸ਼ੁਰੂਆਤੀ ਕਾਰੋਬਾਰ ਦੌਰਾਨ ਗਿਰਾਵਟ ਦਰਜ ਕੀਤੀ ਗਈ। Date:2009-08-22 Time:00:06:16
ਕਾਬੁਲ - ਅਫ਼ਗਾਨੀਸਤਾਨ 'ਚ ਰਾਸ਼ਟਰਪਤੀ ਚੋਣਾਂ ਕਵਰ ਕਰ ਰਹੇ ਜਪਾਨੀ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਨ ਦੇ ਥੋੜੀ ਦੇਰ ਬਾਅਦ ਰਿਹਾਅ ਕਰ ਦਿੱਤਾ ਗਿਆ। Date:2009-08-22 Time:00:06:16
ਚੇਨਈ - ਤਮਿਲਨਾਢੂ ਦੀ ਰਾਜਧਾਨੀ ਚੇਨਈ 'ਚ ਕੱਲ੍ਹ ਰਾਤ ਸਵਾਈਨ ਫਲੂ ਨਾਲ ਇੱਕ 49 ਸਾਲਾ ਵਿਅਕਤੀ ਦੀ ਮੌਤ ਹੋ ਗਈ।ਉਸ ਦੇ ਨਾਲ ਹੀ ਰਾਜ 'ਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਸੰਖਿਆ ਦੋ ਹੋ ਗਈ ਹੈ। Date:2009-08-22 Time:00:06:16
ਦੁਬਈ - ਸੰਯੁਕਤ ਅਰਬ ਅਮੀਰਾਤ ਵਿਚ ਸਵਾਈਨ ਫਲੂ ਨਾਲ 63 ਸਾਲਾ ਇੱਕ ਹੋਰ ਭਾਰਤੀ ਨਾਗਰਿਕ ਦੀ ਮੌਤ ਹੋ ਗਈ।ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਸਵਾਈਨ ਫਲੂ ਨਾਲ ਮੌਤ ਦਾ ਇਹ ਪਹਿਲਾ ਮਾਮਲਾ ਹੈ। Date:2009-08-22 Time:00:06:16
ਗੰਗਟੋਕ - ਪੱਛਮੀ ਸਿੱਕਮ ਦੇ ਸੋਮਬਰੀਆ ਅਤੇ ਦਰਮਦੀਨ 'ਚ ਮੁਸਲਾਧਾਰ ਮੀਂਹ ਕਾਰਣ ਆਏ ਹੜ੍ਹਾਂ ਅਤੇ ਜ਼ਮੀਨ ਧੱਸਣ ਨਾਲ ਕੱਲ੍ਹ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ ਹਨ। Date:2009-08-22 Time:00:06:16
ਕਾਬੁਲ - ਅਫਗਾਨਿਸਤਾਨ ਦੇ ਮੁੱਢਲੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਵੀਰਵਾਰ ਨੂੰ ਮਤਦਾਨ ਵਾਲੇ ਦਿਨ ਅੱਤਵਾਦੀਆਂ ਦੇ ਹਮਲਿਆਂ ਵਿਚ 26 ਅਫਗਾਨ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਮੌਤ ਹੋਈ। Date:2009-08-22 Time:00:06:16
ਲੰਦਨ - ਬ੍ਰਿਟੇਨ ਦੇ ਸਭ ਤੋਂ ਵੱਡੇ ਰਿਟੇਲਰ ਟੇਸਕੋ ਨੇ ਕਿਹਾ ਹੈ ਕਿ ਉਸ ਦੀ ਫਿਨਾਂਸ ਇਕਾਈ ਸਕਾਟਲੈਂਡ 'ਚ ਇੱਕ ਕਸਟਮਰ ਕੇਅਰ ਸੈਂਟਰ ਖੋਲ੍ਹੇਗੀ,ਜਿਸ ਵਿੱਚ 800 ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। Date:2009-08-22 Time:00:06:16
ਨਵੀਂ ਦਿੱਲੀ - ਜਰਮਨ ਲਗਜ਼ਰੀ ਕਾਰ ਕੰਪਨੀ ਮਰਸਡੀਜ਼ ਬੇਂਜ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਭਾਰਤੀ ਖੋਜ ਅਤੇ ਵਿਕਾਸ ਇਕਾਈ 'ਚ 2010 ਤੱਕ ਆਪਣੇ ਕਰਮਚਾਰੀਆਂ ਦੀ ਸੰਖਿਆ ਦੋ ਤਿਹਾਈ ਤੱਕ ਵਧਾਕੇ 500 ਕਰੇਗੀ। Date:2009-08-22 Time:00:06:16
ਮੁੰਬਈ - ਕੱਪੜਾ ਬਨਾਉਣ ਵਾਲੀ ਕੰਪਨੀ ਜ਼ਿੰਦਲ ਕੋਟੇਕਸ ਲਿਮਿਟੇਡ ਨੇ ਵਿਸ਼ੇਸ ਵਸਤਰ ਨਿਰਮਾਣ ਦੇ ਖੇਤਰ 'ਚ ਉਤਰਨ ਲਈ 93 ਕਰੋੜ 40 ਲੱਖ ਰੁੱਪਏ ਦਾ ਸ਼ੁਰੂਆਤੀ ਸਰਵਜਨਕ ਨਿਰਗਮ (ਆਈਪੀਓ) ਲਿਆਉਣ ਦੀ ਯੋਜਨਾ ਬਣਾਈ ਹੈ। Date:2009-08-22 Time:00:06:16
ਮਿਰਨੀ -ਰੂਸ ਸਰਕਾਰ ਨੇ ਆਰਥਿਕ ਮੰਦੀ ਤੋਂ ਬੁਰ੍ਹੀ ਤਰ੍ਹਾਂ ਪ੍ਰਭਾਵਤ ਹੋਏ ਹੀਰਾ ਕਾਰੋਬਾਰ ਨੂੰ ਤੰਗੀ ਤੋਂ ਉਭਾਰਨ ਲਈ ਦੇਸ਼ ਦੀ ਸਭ ਤੋਂ ਵੱਡੀ ਹੀਰਾ ਖਾਨ ਅਲਰੋਸਾ ਨੂੰ ਇੱਕ ਅਰਬ ਡਾਲਰ ਦੀ ਆਰਥਿਕ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਹੈ। Date:2009-08-22 Time:00:06:16
ਮੁੰਬਈ - ਡਾਲਰ ਦੇ ਕਮਜ਼ੋਰ ਹੋਣ ਅਤੇ ਸ਼ੇਅਰ ਬਜ਼ਾਰਾਂ ਦੇ ਚੜ੍ਹਨ ਨਾਲ ਅੰਤਰਬੈਂਕਿੰਗ ਮੁਦਰਾ ਬਜ਼ਾਰ 'ਚ ਅੱਜ ਡਾਲਰ ਦੇ ਮੁਕਾਬਲੇ ਰੁਪੱਈਆ ਨੌ ਪੈਸੇ ਦੀ ਮਜ਼ਬੂਤੀ ਨਾਲ 48.62 ਰੁੱਪਏ ਪ੍ਰਤਿ ਡਾਲਰ 'ਤੇ ਬੰਦ ਹੋਇਆ।ਪਿੱਛਲੇ ਕਾਰੋਬਾਰੀ ਦਿਵਸ 'ਚ ਇਹ 48.71 ਰੁੱਪਏ ਪ੍ਰਤਿ ਡਾਲਰ ਰਿਹਾ ਸੀ। Date:2009-08-22 Time:00:06:16
ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐਸਐਨਐਲ) ਦੇ ਪ੍ਰਸ਼ਾਸਨਕ ਕਰਮਚਾਰੀਆਂ ਅਤੇ ਗੈਰ ਪ੍ਰਸ਼ਾਸਨਕ ਕਰਮਚਾਰੀਆਂ ਨੂੰ ਪਿੱਛਲੇ 18 ਅਗਸਤ ਦੀ ਮੱਧ ਰਾਤੀ ਸ਼ੁਰੂ ਹੋਈ ਦੋ ਦਿਨ੍ਹੀ ਹੜਤਾਲ ਅੱਜ ਸਮਾਪਤ ਹੋ ਗਈ। Date:2009-08-22 Time:00:06:16
ਮੁੰਬਈ - ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਪਿੱਛਲੇ ਸਾਲ 26 ਨਵੰਬਰ ਨੂੰ ਹੋਏ ਅੱਤਵਾਦੀ ਹਮਲਿਆਂ ਨਾਲ ਸਬੰਧਤ ਮੁਕੱਦਮੇ ਦੀ ਸੁਣਵਾਈ ਕਰ ਰਹੀ ਵਿਸ਼ੇਸ ਅਦਾਲਤ ਨੇ ਮੁੱਖ ਆਰੋਪੀ ਮੁਹੰਮਦ ਅਜ਼ਮਲ ਅਮਿਰ ਕਸਾਬ ਅਤੇ ਦੋ ਹੋਰ ਆਰੋਪੀਆਂ ਨੂੰ ਰਮਜ਼ਾਨ ਦੌਰਾਨ ਰੋਜ਼ਾ ਰੱਖਣ ਦੀ ਆਗਿਆ ਪ੍ਰਦਾਨ ਕਰ ਦਿੱਤੀ ਹੈ। Date:2009-08-22 Time:00:06:16
ਬਿਲਾਸਪੁਰ - ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮਹਾਸਕੱਤਰ ਰਾਹੁਲ ਗਾਂਧੀ ਨੂੰ ਅੱਜ ਇੱਥੇ ਭਾਰਤੀ ਜਨਤਾ ਯੁਵਾ ਮੋਰਚਾ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵਰਕਰਾਂ ਨੇ ਕਾਲੇ ਝੰਡੇ ਦਿਖਾਏ। Date:2009-08-22 Time:00:06:16
ਛੋਟੇ ਪਰਦੇ ਦੇ ਇੱਕ ਪਰਿਵਾਰਿਕ ਕਾਮੇਡੀ ਸੀਰੀਅਲ 'ਹਮ ਪਾਂਚ' ਤੋਂ ਹੌਲੀ-ਹੌਲੀ ਸਿਨੇਮਾ ਜਗਤ 'ਚ ਕਦਮ ਵਧਾਉਣ ਵਾਲੀ ਅਭਿਨੇਤਰੀ ਵਿਦਿਆ ਬਾਲਨ ਹਮੇਸ਼ਾ ਕੁਝ ਨਾ ਕੁਝ ਅਲੱਗ ਕਰਦੀ ਹੈ। ਵਿਦਿਆ ਹਰ ਵਾਰ ਪਰਦੇ 'ਤੇ ਆਪਣੀ ਅਲੱਗ ਛਾਪ ਦੇ ਕਾਰਨ ਚਰਚਾ 'ਚ ਰਹਿੰਦੀ ਹੈ। ਫਿਲਮਾਂ 'ਚ ਸਧਾਰਨ, ਘਰੇਲੂ ਅਤੇ ਬਿੰਦਾਸ ਕੁੜੀ ਦਾ ਕਿਰਦਾਰ ਕਰਨ ਤੋਂ ਬਾਅਦ ਵੀ ਉਹਨਾਂ ਦੀ ਝੋਲੀ 'ਚ ਕੋਈ ਖਾਸ ਫਿਲਮਾਂ ਨਹੀਂ ਆਈਆਂ। ਹੁਣ ਫਿਰ ਤੋਂ ਵਿਦਿਆ ਨੇ ਆਪਣਾ ਰੂਪ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਅਸਲ 'ਚ ਵਿਦਿਆ ਵਿਸ਼ਾਲ ਭਾਰਦਵਾਜ ਦੀ ਆਉਣ ਵਾਲੀ ਫਿਲਮ 'ਇਸ਼ਕੀਆ' 'ਚ ਸੈਕਸੀ ਇਮੇਜ਼ ਤੋਂ ਹਟ ਕੇ ਸਧਾਰਨ ਭੂਮਿਕਾ ਨਿਭਾ ਰਹੀ ਹੈ। Date:2009-08-22 Time:00:06:15
ਸੋਸ਼ਲ ਨੈਟਵਰਕਿੰਗ ਸਾਈਟ ਟਵਿਟਰ 'ਤੇ ਅੱਜ ਕੱਲ੍ਹ ਬਾਲੀਵੁੱਡ ਹਸਤੀਆਂ ਦੀ ਭੀੜ ਲੱਗੀ ਹੋਈ ਹੈ। ਆਪਣੀਆਂ ਛੋਟੀਆਂ-ਛੋਟੀਆਂ ਖ਼ਬਰਾਂ ਨੂੰ ਪ੍ਰਸ਼ੰਸਕਾਂ ਤੱਕ ਪਹੁੰਚਾਉਣ 'ਚ ਲੱਗੇ ਕਲਾਕਾਰ ਇਸ ਲਈ ਮਹੱਤਵਪੂਰਨ ਸਮਾਂ ਕੱਢ ਰਹੇ ਹਨ। ਇਸ ਕਰਕੇ ਹੀ ਸਾਬਕਾ ਮਿਸ ਯੁਨੀਵਰਸ ਲਾਰਾ ਦੱਤਾ ਵੀ ਇਸ ਸਾਈਟ ਨਾਲ ਜੁੜ ਗਈ ਹੈ। ਉਹਨਾਂ ਨੇ ਆਪਣਾ ਅਕਾਉਂਟ ਖੋਲ੍ਹ ਲਿਆ ਹੈ, ਇਸ ਕੰਮ 'ਚ ਉਹਨਾਂ ਦੀ ਮੱਦਦ ਸਹਿ-ਕਲਾਕਾਰ ਰਿਤੇਸ਼ ਦੇਸ਼ਮੁਖ ਨੇ ਕੀਤੀ। ਖ਼ਬਰ ਹੈ ਕਿ ਲਾਰਾ ਨੇ ਵੈਬਸਾਈਟ 'ਤੇ ਆਪਣੀ ਪਹਿਲੀ ਪੋਸਟ 'ਚ ਲਿਖਿਆ ਹੈ ਕਿ ਫਿਲਮ 'ਹਾਊਸਫੁਲ' ਦੇ ਸੈਟ 'ਤੇ ਰਿਤੇਸ਼ ਦੇਸ਼ਮੁਖ ਦੀ ਮੱਦਦ ਨਾਲ ਹਾਲ ਹੀ 'ਚ ਮੇਰਾ ਅਕਾਉਂਟ ਖੁਲ੍ਹਿਆ ਹੈ। ਲਾਰਾ ਦੇ ਟਵਿਟਰ ਦੁਨੀਆ 'ਚ ਪ੍ਰਵੇਸ਼ 'ਤੇ ਰਿਤੇਸ਼ ਨੇ ਵੀ ਖੁਸ਼ੀ ਜਾਹਿਰ ਕਰਦੇ ਹੋਏ ਆਪਣੇ ਵੈਬਪੇਜ਼ 'ਤੇ ਲਿਖਿਆ ਹੈ ਕਿ ਦੋਸਤੋ, ਲਾ Date:2009-08-22 Time:00:06:15
ਫਿਲਮ 'ਬਲੂ' ਦੇ ਨਿਰਮਾਤਾਵਾਂ ਨੇ ਕੈਟਰੀਨਾ ਕੈਫ਼ ਨੂੰ ਖਾਸੀ ਚਿੰਤਾ 'ਚ ਪਾ ਦਿੱਤਾ ਹੈ। ਇਸ ਫਿਲਮ 'ਚ ਕੈਟਰੀਨਾ ਮਹਿਮਾਨ ਕਲਾਕਾਰ ਦੇ ਰੂਪ 'ਚ ਨਜ਼ਰ ਆਵੇਗੀ। ਪਰ ਫਿਲਮ ਦੇ ਪ੍ਰੋਮੋਜ 'ਚ ਕੈਟ ਨਜ਼ਰ ਆ ਰਹੀ ਹੈ। ਸਾਰਾ ਫੋਕਸ ਬਸ ਕੈਟਰੀਨਾ 'ਤੇ ਹੀ ਹੈ। ਕੈਟਰੀਨਾ ਨੂੰ ਡਰ ਹੈ ਕਿ ਕਿਤੇ ਉਹਨਾਂ ਦੇ ਪ੍ਰਸ਼ੰਸਕ ਫਿਲਮ ਦਾ ਪ੍ਰੋਮੋ ਦੇਖ ਕੇ ਧੋਖੇ 'ਚ ਨਾ ਆ ਜਾਣ। ਕੈਟਰੀਨਾ ਨੇ ਇਹ ਗੈਸਟ ਰੋਲ ਅਕਸ਼ੈ ਦੀ ਗੁਜਾਰਿਸ਼ 'ਤੇ ਕੀਤਾ ਸੀ। ਇਸ ਫਿਲਮ ਵਿੱਚ ਲਾਰਾ ਦੱਤਾ ਮੁੱਖ ਭੂਮਿਕਾ 'ਚ ਹੈ ਅਤੇ ਉਹਨਾਂ ਨਾਲ ਅਕਸ਼ੈ ਕੁਮਾਰ, ਸੰਜੇ ਦੱਤ ਅਤੇ ਜਾਇਦ ਖਾਨ ਹਨ। Date:2009-08-22 Time:00:06:15
ਇੰਫਾਲ - ਮਣੀਪੁਰ ਵਿਖੇ ਕਥਿੱਤ ਪੁਲਿਸ ਮੁਕਾਬਲੇ ਵਿਚ ਇੱਕ ਨੌਜਵਾਨ ਦੀ ਮੌਤ ਮਗਰੋਂ ਹੋ ਰਹੇ ਪ੍ਰਦਰਸ਼ਨਾਂ ਵਿਚਕਾਰ ਕੇਂਦਰੀ ਗ੍ਰਹਿ ਸਕਤੱਰ ਜੀਕੇ ਪਿੱਲੈ ਰਾਜ ਦੇ ਹਾਲਾਤਾਂ ਦੀ ਸਮੀਖਿਆ ਕਰਨਗੇ। Date:2009-08-22 Time:00:06:15
ਨਵੀਂ ਦਿੱਲੀ - ਹਰਿਆਣਾ ਕੈਬਿਨੇਟ ਨੇ ਅੱਜ ਰਾਜ ਵਿਧਾਨਸਭਾ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ ਜਿਸ ਦੇ ਚੱਲਦਿਆਂ ਜਲਦੀ ਚੌਣਾਂ ਹੋ ਸਕਦੀਆਂ ਹਨ।ਇਹ ਚੌਣਾਂ ਮਹਾਂਰਾਸ਼ਟਰ ਅਤੇ ਅਰੁਣਾਚਲ ਪ੍ਰਦੇਸ਼ ਦੇ ਨਾਲ ਹੋ ਸਕਦੀਆਂ ਹਨ। Date:2009-08-22 Time:00:06:15
ਮੈਲਬੋਰਨ - ਆਸਟ੍ਰੇਲਿਆ ਦੇ ਇੱਕ ਮਸ਼ਹੂਰ ਸੱਟੇਬਾਜ਼ ਦਾ ਮੰਨਣਾ ਹੈ ਕਿ ਜੇਕਰ ਭਾਰਤ 'ਚ ਗੈਰਕਾਨੂੰਨੀ ਸੱਟੇਬਾਜ਼ਾਂ ਨੂੰ ਪਨਪਨ ਦਿੱਤਾ ਗਿਆ ਤਾਂ ਸੱਟੇਬਾਜ਼ੀ ਦਾ ਭੂਤ ਕ੍ਰਿਕਟ ਦਾ ਪਿੱਛਾ ਕਰਦਾ ਹੀ ਰਹੇਗਾ।ਉਸ ਦਾ ਇਹ ਵੀ ਕਹਿਣਾ ਹੈ ਕਿ ਭਾਰਤੀ ਸੱਟੇਬਾਜ਼ਾਂ ਦੇ ਕਾਰਣ ਕ੍ਰਿਕਟ 'ਚ ਸੱਟਾ ਫਲਫੂਲ ਰਿਹਾ ਹੈ। Date:2009-08-22 Time:00:06:15
ਕਰਾਚੀ - ਸਾਬਕਾ ਪਾਕਿਸਤਾਨੀ ਕ੍ਰਿਕਟਰ ਕਾਸਿਮ ਉਮਰ ਨੇ ਦਾਅਵਾ ਕੀਤਾ ਕਿ ਆਈਸੀਸੀ ਦੇ ਨਵੇਂ ਡੋਪਿੰਗ ਰੋਧੀ ਨਿਯਮਾਂ ਤੋਂ ਪਹਿਲਾਂ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਵਿਵਿਅਨ ਰਿਚਰਡਸ ਪ੍ਰਦਰਸ਼ਨ ਵਧਾਉਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਸਨ। Date:2009-08-22 Time:00:06:15
ਬਾਲੀਵੁੱਡ ਦੀ ਹਾਟ ਬਿੱਲੋ ਰਾਣੀ ਬਿਪਾਸ਼ਾ ਬਸੂ ਜਲਦ ਹੀ ਆਪਣੇ ਗਲੈਮਰਸ ਅੰਦਾਜ ਨੂੰ ਛੱਡ ਕੇ ਬੁਰਕਾ ਪਹਿਨ ਕੇ ਨਜ਼ਰ ਆਉਣ ਵਾਲੀ ਹੈ। ਬਿਪਾਸ਼ਾ ਬਸੂ ਆਪਣੀ ਆਉਣ ਵਾਲੀ ਫਿਲਮ 'ਲਮਹਾ' 'ਚ ਬੁਰਕੇ 'ਚ ਦਿਖਾਈ ਦਵੇਗੀ। ਇਹ ਓਹੀ ਫਿਲਮ ਹੈ ਜਿਸਦੀ ਸ਼ੂਟਿੰਗ ਕਸ਼ਮੀਰ ਵਿੱਚ ਹੋ ਰਹੀ ਸੀ ਅਤੇ ਜਾਨ ਦੇ ਡਰ ਨਾਲ ਬਿਪਾਸ਼ਾ ਸ਼ੂਟਿੰਗ ਅਧੂਰੀ ਛੱਡ ਆਈ ਸੀ। ਫਿਰ ਨਿਰਦੇਸ਼ਕ ਨੂੰ ਸ਼ੂਟਿੰਗ ਲੋਕੇਸ਼ਨ ਬਦਲਣੀ ਪਈ ਸੀ। ਪਰ ਹੁਣ ਇਹ ਫਿਲਮ ਲਗਭਗ ਤਿਆਰ ਹੈ। ਇਸ ਫਿਲਮ ਵਿੱਚ ਬਿਪਾਸ਼ਾ ਹੁਣ ਤੱਕ ਦੇ ਆਪਣੇ ਸਭ ਤੋਂ ਅਲੱਗ ਕਿਰਦਾਰ ਵਿੱਚ ਹੈ। ਇਸ ਫਿਲਮ ਦਾ ਨਿਰਦੇਸ਼ਨ ਰਾਹੁਲ ਢੋਲਕੀਆ ਕਰ ਰਹੇ ਹਨ। ਇਸ ਫਿਲਮ ਵਿੱਚ ਸੰਜੇ ਦੱਤ ਮੁੱਖ ਭੂਮਿਕਾ ਵਿੱਚ ਹਨ। Date:2009-08-22 Time:00:06:15
ਲਕ ਬਾਏ ਚਾਂਸ (2009) ਕਿਸਮਤ ਕਨੈਕਸ਼ਨ(2008) ਭੂਤਨਾਥ (2008) ਕ੍ਰੇਜੀ 4 (2008) ਓਮ ਸ਼ਾਂਤੀ ਓਮ (2007) ਸਵਾਮੀ (2007) ਸਲਾਮੇ ਇਸ਼ਕ (2007) ਬਸ ਇੱਕ ਪਲ (2006) ਦੋਸਤੀ- ਫ਼੍ਰੈਂਡਸ ਫੌਰਐਵਰ (2005 Date:2009-08-22 Time:00:06:15
page no.1 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |