Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News September 2010 August 2010 July 2010 June 2010 May 2010 April 2010 March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 20 - 8 - 2009
ਪਟਿਆਲਾ - ਪੰਜਾਬ ਦੇ ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਰਾਜ 'ਚ ਬਿਜਲੀ ਸੰਕਟ ਅਤੇ ਖਰਾਬ ਅਰਥਵਿਵਸਥਾ ਲਈ ਅਕਾਲੀ-ਭਾਜਪਾ ਗਠਬੰਧਨ ਨੂੰ ਜ਼ਿੰਮੇਦਾਰ ਦੱਸਿਆ ਹੈ। Date:2009-08-20 Time:00:22:12
ਲੰਦਨ - ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਹਰਫ਼ਨਮੌਲਾ ਐਂਡ੍ਰਿਊ ਫਲਿੰਟਆਫ਼ ਭਲਾਂ ਹੀ ਦੁਨੀਆ ਦੇ ਸਭ ਤੋਂ ਪੇਸ਼ੇਵਰ ਕ੍ਰਿਕਟਰ ਨਾ ਹੋਣ,ਲੇਕਿਨ ਟੀਮ ਦਾ ਮਨੋਬਲ ਅਤੇ ਦਰਸ਼ਕਾਂ ਦਾ ਉਤਸ਼ਾਹ ਵਧਾਉਣ 'ਚ ਉਹ ਸਚਿਨ ਤੇਂਦੁਲਕਰ ਦੇ ਬਰਾਬਰ ਕਹੇ ਜਾ ਸਕਦੇ ਹਨ। Date:2009-08-20 Time:00:22:12
ਚੇਨਈ - ਪਿੱਛਲੇ ਚੈਂਪਿਅਨ ਟੀਐਨਸੀਏ ਇਲੈਵਨ ਨੇ ਅੱਜ ਇੱਥੇ ਬੁਚੀ ਬਾਬੂ ਕ੍ਰਿਕਟ ਟੂਰਨਾਮੈਂਟ ਦੇ ਜੋਨ (ਏ) ਲੀਗ ਮੈਚ 'ਚ ਮੱਧ ਪ੍ਰਦੇਸ਼ ਦੇ ਸਾਹਮਣੇ ਗੋਢੇ ਟੇਕ ਦਿੱਤੇ ਅਤੇ ਪੂਰ੍ਹੀ ਟੀਮ 176 ਦੇ ਸਕੋਰ 'ਤੇ ਢੇਰ ਹੋ ਗਈ। Date:2009-08-20 Time:00:22:12
ਮਲਿਕਾ ਸ਼ੇਰਾਵਤ ਦੀਆਂ ਉਪਲਬਧੀਆਂ 'ਚ ਇੱਕ ਹੋਰ ਉਪਲਬਧੀ ਉਸ ਸਮੇਂ ਜੁੜ ਗਈ ਜਦੋਂ ਉਹਨਾਂ ਨੂੰ ਲੌਸ ਏਂਜਲਿਸ ਦੀ ਆਨਰੇਰੀ ਸਿਟੀਜ਼ਨਸ਼ਿਪ ਮਿਲ ਗਈ। 15 ਅਗਸਤ ਨੂੰ ਲੌਸ ਏਂਜਲਿਸ ਦੇ ਸਿਟੀ ਹਾਲ ਵਿੱਚ ਉਹਨਾਂ ਦੇ ਦੋਸਤਾਂ, ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਸਾਹਮਣੇ ਇਹ ਸਨਮਾਨ ਦਿੱਤਾ ਗਿਆ। ਉਹ ਬਾਲੀਵੁੱਡ ਦੀ ਪਹਿਲੀ ਅਜਿਹੀ ਸਟਾਰ ਹੈ, ਜਿਹਨਾਂ ਨੂੰ ਆਨਰੇਰੀ ਸਿਟੀਜ਼ਨਸ਼ਿਪ ਮਿਲੀ ਹੈ। ਮਲਿਕਾ ਨੇ ਇਸ ਮੌਕੇ 'ਤੇ ਕਿਹਾ ਕਿ ਇਹ ਸਨਮਾਨ ਮੇਰਾ ਨਹੀਂ ਬਲਕਿ ਬਾਲੀਵੁੱਡ ਦਾ ਹੈ। ਧੰਨਵਾਦ ਦੇਣ ਲਈ ਮੇਰੇ ਕੋਲ ਸ਼ਬਦ ਨਹੀਂ ਹੈ। ਜੈ ਹੋਵੇ, ਲੌਸ ਏਂਜਲਿਸ। ਲੱਗਦਾ ਹੈ ਮਲਿਕਾ ਦਾ ਜਾਦੂ ਅਮਰੀਕੀਆਂ 'ਤੇ ਵੀ ਚੱਲ ਗਿਆ ਹੈ। Date:2009-08-20 Time:00:22:12
ਫਿਲਮ 'ਕੁਛ ਕੁਛ ਹੋਤਾ ਹੈ' ਤੋਂ ਸੁਰਖੀਆਂ 'ਚ ਆਏ ਨਿਰਮਾਤਾ ਕਰਨ ਜੌਹਰ ਦਾ ਮੰਨਣਾ ਹੈ ਕਿ ਉਹਨਾਂ ਦੀ ਆਉਣ ਵਾਲੀ ਫਿਲਮ 'ਮਾਈ ਨੇਮ ਇਜ਼ ਖਾਨ' ਨੂੰ ਲੈ ਕੇ ਫਾਕਸ ਸਟਾਰ ਸਟੂਡੀਓ ਨਾਲ ਹੋਇਆ ਉਹਨਾਂ ਦਾ 2 ਕਰੋੜ ਡਾਲਰ ਦਾ ਕਰਾਰ ਇਤਿਹਾਸਿਕ ਹੈ। ਕਰਨ ਨੇ ਕਿਹਾ ਕਿ ਇਹ ਸੋਚਿਆ ਵੀ ਨਹੀਂ ਗਿਆ ਸੀ ਕਿ ਐਨੀ ਵੱਡੀ ਰਕਮ ਨਾਲ ਕਰਾਰ ਹੋਵੇਗਾ। ਫਾਕਸ, ਧਰਮਾ ਪ੍ਰੋਡਕਸ਼ਨ ਅਤੇ ਰੈਡ ਚਿਲੀਜ਼ ਵਿਚਕਾਰ ਹੋਇਆ ਇਹ ਕਰਾਰ ਇੱਕ ਅੰਦਰੂਨੀ ਮਾਮਲਾ ਹੈ ਅਤੇ ਇਸ 'ਤੇ ਸਰਵਜਨਕ ਤੌਰ 'ਤੇ ਚਰਚਾ ਨਹੀਂ ਕੀਤੀ ਜਾ ਸਕੀ। ਇਹ ਇੱਕ ਇਤਿਹਾਸਿਕ ਕਰਾਰ ਹੈ। ਉਹਨਾਂ ਨੇ ਉਹਨਾਂ ਖ਼ਬਰਾਂ ਦਾ ਵੀ ਖੰਡਨ ਕੀਤਾ, ਜਿਹਨਾਂ ਵਿੱਚ ਕਿਹਾ ਗਿਆ ਹੈ ਕਿ ਫਾਕਸ 'ਮਾਈ ਨੇਮ ਇਜ਼ ਖਾਨ' ਨੂੰ ਖਰੀਦ ਕੇ ਇਸਲਾਮੀ ਦੁਨੀਆ 'ਚ ਆਪਣੀ ਬਿਹਤਰ ਇਮੇਜ਼ ਪੇਸ਼ ਕਰਨਾ ਚਾਹੁੰਦਾ ਹੈ। Date:2009-08-20 Time:00:22:12
ਕੋਲੰਬੋ- ਸ਼੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਕਿਹਾ ਕਿ ਕਈ ਗੈਰ ਸਰਕਾਰੀ ਸੰਗਠਨਾਂ ਤੇ ਕਈ ਦੇਸ਼ਾਂ ਤੋਂ ਲਿਬਰੇਸ਼ਨ ਟਾਈਗਰਜ਼ ਆਫ਼ ਤਮਿਲ ਇਲਮ (ਲਿੱਟੇ) ਨੂੰ ਹਰ ਪ੍ਰਕਾਰ ਦੀ ਮਦਦ ਮਿਲ ਰਹੀ ਸੀ। Date:2009-08-20 Time:00:22:11
ਬਗਦਾਦ - ਅੱਜ ਇੱਥੇ ਹੋਏ ਦੋ ਕਾਰ ਬੰਬ ਧਮਾਕਿਆਂ ਵਿਚ ਘੱਟ ਤੋਂ ਘੱਟ 9ਲੋਕ ਮਾਰੇ ਗਏ ਹਨ ਜਦੋਂ ਕਿ 50 ਹੋਰ ਜ਼ਖਮੀ ਹੋ ਗਏ ਹਨ।ਅੰਦਰੂਨੀ ਮੰਤਰਾਲੇ ਦੇ ਸੂਤਰਾਂ ਨੇ ਉਕਤ ਜਾਣਕਾਰੀ ਦਿੱਤੀ। Date:2009-08-20 Time:00:22:11
ਕਾਬੁਲ- ਅਫਗਾਨਿਸਤਾਨੀ ਸਰਕਾਰ ਨੇ ਦੇਸੀ ਅਤੇ ਵਿਦੇਸ਼ੀ ਮੀਡੀਆ ਨੂੰ ਹੁਕਮ ਦਿੱਤਾ ਹੈ ਕਿ ਉਹ ਵੀਰਵਾਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਦੇ ਦੌਰਾਨ ਹਿੰਸਕ ਘਟਨਾਵਾਂ ਦਾ ਕਵਰੇਜ ਨਾ ਕਰੇ। Date:2009-08-20 Time:00:22:11
ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਕੁੱਝ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ ਇਮਾਰਤ ਵਿੱਚ ਵੜ੍ਹਕੇ ਉਸ ਉੱਤੇ ਕਬਜ਼ਾ ਕਰ ਲਿਆ ਹੈ। ਇਹ ਇਮਾਰਤ ਰਾਸ਼ਟਰਪਤੀ ਹਾਮਿਦ ਕਰਜਈ ਦੇ ਨਿਵਾਸ ਸਥਾਨ ਤੋਂ ਕੇਵਲ ਸੌ ਮੀਟਰ ਦੀ ਦੂਰੀ ਉੱਤੇ ਸਥਿਤ ਹੈ। Date:2009-08-20 Time:00:22:11
ਸ਼ਿਮਲਾ- ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਤਾਰੀਫ਼ ਕਰਨ ਦੇ ਚੱਲਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੂੰ ਅੱਜ ਪਾਰਟੀ ਤੋਂ ਬਾਹਰ ਦਾ ਰਾਸਤਾ ਵਿਖਾ ਦਿੱਤਾ ਗਿਆ। Date:2009-08-20 Time:00:22:11
ਪੰਜਾਬ 'ਚ ਰਹਿੰਦੇ ਸਿੱਖਾਂ ਤੋਂ ਜ਼ਿਆਦਾ ਸਿੱਖ ਦੇਸ਼ ਦੇ ਹੋਰ ਰਾਜਾਂ ਜਾਂ ਬਾਹਰਲੇ ਮੁਲਕਾਂ 'ਚ ਰਹਿੰਦੇ ਹਨ ਅਤੇ ਉਹ ਮਿਹਨਤ ਕਰ ਆਪਣਾ ਪੈਸਾ ਕਮਾਉਣ ਦੇ ਨਾਲ-ਨਾਲ ਪੰਜਾਬ ਦਾ ਨਾਮ ਵੀ ਰੋਸ਼ਨ ਕਰ ਰਹੇ ਹਨ ਪਰੰਤੂ ਜੇਕਰ ਦੇਖਿਆ ਜਾਵੇ ਤਾਂ ਪੰਜਾਬ 'ਚ ਹਾਲਾਤ ਕੋਈ ਜ਼ਿਆਦਾ ਚੰਗੇ ਨਹੀਂ ਹਨ। Date:2009-08-20 Time:00:22:11
page no.2 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |