Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 20 - 8 - 2009

ਅਜੇ ਵੀ ਮਾਂ ਤੋਂ ਕੁੱਟ ਖਾਂਦੇ ਹਨ ਸਲਮਾਨ ਖਾਨ

ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਮਾਂ ਸਲਮਾ ਦਾ ਕਹਿਣਾ ਹੈ ਕਿ ਭਾਵੇਂ ਸਲਮਾਨ ਖਾਨ ਉਮਰ ਦੇ 43ਵੇਂ ਸਾਲ ਵਿਚ ਹੈ, ਪਰ ਉਹ ਅਜੇ ਵੀ ਉਸ ਨੂੰ ਕੁੱਟ ਲੈਂਦੇ ਹਨ। ਇਕ ਟੈਲੀਵਿਜ਼ਨ ਚੈਨਲ 'ਤੇ ਗੱਲਬਾਤ ਦੌਰਾਨ ਇਹ ਖੁਲਾਸਾ ਕਰਦੇ ਸਲਮਾ ਨੇ ਕਿਹਾ ਕਿ 'ਸਲਮਾਨ ਮੈਂਨੂੰ ਕਹਿੰਦੇ ਹਨ ਕਿ ਹੁਣ ਉਹ ਮੈਨੂੰ ਕਿਉਂ ਮਾਰਦੀ ਹੈ, ਮੈਂ ਹੁਣ ਵੱਡਾ ਹੋ ਗਿਆ ਹਾਂ।' ਸਲਮਾ ਨੇ ਦੱਸਿਆ ਕਿ ਜਦ ਤੱਕ ਸਲਮਾਨ ਘਰ ਨਹੀਂ ਆ ਜਾਂਦਾ, ਮੈਂ ਖਿੜਕੀ ਦੇ ਕੋਲ ਬੈਠ ਕੇ ਉਸ ਦਾ ਇੰਤਜ਼ਾਰ ਕਰਦੀ ਰਹਿੰਦੀ ਹਾਂ। ਮੇਰੀ ਇਸ ਆਦਤ ਤੋਂ ਘਰ ਦੇ ਬਾਕੀ ਮੈਂਬਰ ਦੁੱਖੀ ਵੀ ਹੁੰਦੇ ਹਨ। ਘਰ ਦੇ ਬੱਚੇ ਕਹਿੰਦੇ ਹਨ ਕਿ ਇੱਥੇ ਰਾਖੀ ਲਈ ਚੌਂਕੀਦਾਰ ਦੀ ਲੋੜ ਨਹੀਂ ਹੈ, ਕਿਉਂਕਿ ਮਾਂ ਰਾਤ ਭਰ ਜਾਗਦੀ ਰਹਿੰਦੀ ਹੈ।

Date:2009-08-20 Time:00:22:15

ਵੈਸ਼ਾਲੀ ਦੇਸਾਈ ਲਈ ਭਰਪੂਰ ਸੰਭਾਵਨਾਵਾਂ

ਕੁਝ ਅਰਸਾ ਪਹਿਲਾਂ ਆਈ ਫ਼ਿਲਮ 'ਕਲ੍ਹ ਕਿਸ ਨੇ ਦੇਖਾ' ਵਿਚ ਆਪਣੀ ਚੰਗੀ ਹਾਜ਼ਰੀ ਲਗਾਉਣ ਵਾਲੀ ਨਾਇਕਾ ਵੈਸ਼ਾਲੀ ਦੇਸਾਈ ਨੇ ਆਪਣੀ ਚੰਗੀ ਕਾਰਗੁਜ਼ਾਰੀ ਰਾਹੀਂ ਵਾਹ-ਵਾਹ ਖੱਟੀ ਹੈ। ਲੈਕਮੇ ਫੈਸ਼ਨ ਵੀਕ, ਢਾਕਾ ਫੈਸ਼ਨ ਵੀਕ ਤੇ ਸ੍ਰੀਲੰਕਾ ਫੈਸ਼ਨ ਵੀਕ ਵਿਚ ਹਿੱਸਾ ਲੈਣ ਤੋਂ ਇਲਾਵਾ ਉਹ ਪੌਂਡਸ, ਤਨਿਸ਼ਕ, ਇੰਡੀਅਨ ਆਇਲ ਤੇ ਰੇਮੰਡ ਲਈ ਮਾਡਲਿੰਗ ਵੀ ਕਰ ਚੁੱਕੀ ਹੈ। 2005 ਵਿਚ ਉਹ ਭਾਰਤੀ ਮਿਸ ਇੰਡੀਆ ਇੰਟਰਨੈਸ਼ਨਲ ਚੁਣੀ ਗਈ ਸੀ। ਉਸ ਤੋਂ ਆਉਣ ਵਾਲੇ ਸਮੇਂ ਵਿਚ ਬੜੀਆਂ ਆਸਾਂ ਹਨ।

Date:2009-08-20 Time:00:22:15

ਰੋਲ ਪ੍ਰਤੀ ਗੰਭੀਰ ਬਿਪਾਸ਼ਾ

'ਆਲ ਦ ਬੈਸਟ' ਦੇ ਨਿਰਦੇਸ਼ਕ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਫਿਲਮ ਦੀ ਹੀਰੋਇਨ ਬਿਪਾਸ਼ਾ ਬਸੂ ਨੂੰ ਜਿਮ ਵਿੱਚ ਵਰਕਆਊਟ ਕਰਦੇ ਦੇਖ ਕੇ ਕਹਿੰਦੇ ਕਿ ਉਹਨਾਂ ਨੂੰ ਆਪਣੇ ਰੋਲ ਨੂੰ ਐਨੀ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ। ਦਰਅਸਲ ਗੱਲ ਇਹ ਹੈ ਕਿ ਬਿਪਾਸ਼ਾ ਬਸੂ ਫਿਲਮ ਵਿੱਚ ਜਿਮ ਇੰਸਟ੍ਰਕਟਰ ਦਾ ਰੋਲ ਨਿਭਾ ਰਹੀ ਹੈ। ਫਿਲਮ ਵਿੱਚ ਜਿਆਦਾਤਰ ਸਮਾਂ ਉਹਨਾਂ ਨੂੰ ਜਿਮ ਵਿੱਚ ਵਰਕਆਊਟ ਕਰਦੇ ਦਿਖਾਇਆ ਗਿਆ ਹੈ। ਸ਼ੂਟਿੰਗ ਤੋਂ ਬਾਅਦ ਵੀ ਉਹਨਾਂ ਨੂੰ ਜਿਮ 'ਚ ਪਸੀਨਾ ਵਹਾਉਂਦੇ ਦੇਖ ਕੇ ਰੋਹਿਤ ਉਹਨਾਂ ਨੂੰ ਮਜਾਕ ਕਰਦੇ ਸਨ। ਫਿਲਮ 'ਚ ਉਹਨਾਂ ਨੂੰ ਇਹ ਰੋਲ ਉਹਨਾਂ ਦੀ ਫਿਟਨੈਸ ਨੂੰ ਦੇਖ ਕੇ ਹੀ ਦਿੱਤਾ ਗਿਆ ਹੈ। ਬਿਪਾਸ਼ਾ ਆਪਣੀ ਫਿਟਨੈਸ ਨੂੰ ਲੈ ਕੇ ਬਹੁਤ ਗੰਭੀਰ ਹੈ। ਰੋਹਿਤ ਚਾਹੁੰਦੇ ਸਨ ਕਿ ਉਹਨਾਂ ਦੀ ਫਿਲਮ ਦੀ ਨਾਇਕਾ ਜਿਮ ਇੰਸਟ੍ਰਕਟਰ ਲੱਗੇ,

Date:2009-08-20 Time:00:22:14

ਪ੍ਰਚਾਰ ਜੇਨੇਲੀਆ ਡਿਸੂਜ਼ਾ ਦਾ

ਜੇਨੇਲੀਆ ਡਿਸੂਜ਼ਾ ਨੇ ਇਕ ਗੱਲ ਧਾਰ ਲਈ ਹੈ ਕਿ ਉਹ ਚਮਕ-ਦਮਕ ਦਾ ਸਹਾਰਾ ਲੈ ਕੇ ਹੀ ਸਮਕਾਲੀ ਵਿਰੋਧੀ ਅਭਿਨੇਤਰੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਾਤ ਦੇ ਸਕਦੀ ਹੈ। ਬਾਲੀਵੁੱਡ 'ਚ 'ਗਰਲ ਨੈਕਸਟ' ਦੀ ਦਿੱਖ ਤੇ ਇਮੇਜ ਉਸ ਨੂੰ ਮਿਲੀ ਹੋਈ ਹੈ। ਦਰਅਸਲ ਜੇਨੇਲੀਆ ਆਪਣੇ ਲਈ ਪਹਿਰਾਵੇ ਵੀ ਆਪ ਅਜਿਹੇ ਡਿਜ਼ਾਈਨ ਕਰਵਾਉਂਦੀ ਹੈ, ਜਿਨ੍ਹਾਂ 'ਚੋਂ ਮੱਲੋਮੱਲੀ ਉਸ ਦੇ ਜਿਸਮ ਦਰਸ਼ਨ ਵਾਲੇ ਤੌਰ-ਤਰੀਕੇ ਸਭ ਦੀ ਨਜ਼ਰੀਂ ਚੜ੍ਹਨ। ਉਹ ਤਾਂ ਖੁਦ ਬੇਝਿਜਕ ਕਹਿੰਦੀ ਹੈ ਕਿ ਖੂਬਸੂਰਤ ਦੇਹ ਦਾ ਦਿਖਾਵਾ ਕਰਨ 'ਚ ਹਰਜ਼ ਵੀ ਕੀ ਹੈ। ਜੇਨੇਲੀਆ ਇਸ ਸਮੇਂ ਕੇਨ ਘੋਸ਼ ਵਰਗੇ ਮੰਨੇ-ਪ੍ਰਮੰਨੇ ਫ਼ਿਲਮਕਾਰ ਨਾਲ ਫ਼ਿਲਮ ਕਰ ਰਹੀ ਹੈ। ਇਸ ਫ਼ਿਲਮ 'ਚ ਜੇਨੇਲੀਆ ਨਾਲ ਸ਼ਾਹਿਦ ਕਪੂਰ ਨਾਇਕ ਹੈ। ਕੇਨ ਘੋਸ਼ ਨੇ ਵੀ ਜੇਨੇਲੀਆ ਦੇ ਰੁਖ਼-ਢੰਗ ਨੂੰ ਦੇਖ ਕੇ ਆਪਣੀ ਫ਼ਿਲਮ 'ਯਾਹੂ' 'ਚ ਕਹਾਣੀ ਹੀ ਜ਼

Date:2009-08-20 Time:00:22:14

ਪੈਨਾਸ਼ੀਆ ਨੂੰ ਯੂਨੀਸੇਫ਼ ਤੋਂ ਆਰਡਰ

ਨਵੀਂ ਦਿੱਲੀ - ਫਾਰਮਾਸਯੂਟੀਕਲ ਖੇਤਰ ਦੀ ਪ੍ਰਮੁੱਖ ਕੰਪਨੀ ਪੈਨਾਸ਼ੀਆ ਬਾਇਉਟੇਕ ਲਿਮਿਟੇਡ ਨੂੰ ਯੂਨੀਸੇਫ਼ ਨੇ ਇਜੀਫਾਈਵ ਵੈਕਸੀਨ ਦੀ ਅਪੂਰਤੀ ਲਈ 22.37 ਕਰੋੜ ਡਾਲਰ ਦਾ ਆਰਡਰ ਦਿੱਤਾ ਹੈ।

Date:2009-08-20 Time:00:22:13

ਮੋਗਾਸਾਫ਼ਟ ਨੇ ਆਪਣੀ ਬਲੂਏਲੀ ਡਿਵੀਜ਼ਨ ਨੂੰ ਦਿੱਤੀ ਮੰਜ਼ੂਰੀ

ਨਵੀਂ ਦਿੱਲੀ - ਸਾਫ਼ਟਵੇਅਰ ਕੰਪਨੀ ਮੇਗਾਸਾਫ਼ਟ ਲਿਮਿਟੇਡ ਦੇ ਨਿਦੇਸ਼ਕ ਮੰਡਲ ਨੇ ਆਪਣੀ ਬਲੂਏਲੀ ਡਿਵੀਜ਼ਨ ਨੂੰ ਅਮਰੀਕੀ ਕੰਪਨੀ ਰਾਈਐਂਜ਼ ਇਨਕਾਰਜ਼ ਨੂੰ ਵੇਚੇ ਜਾਣ ਦੀ ਆਗਿਆ ਦੇ ਦਿੱਤੀ ਹੈ।

Date:2009-08-20 Time:00:22:13

ਜਲਵਾਯੂ ਬਦਲਾਅ ਬਾਰੇ ਹਿਲੇਰੀ ਦਾ ਸੁਝਾਅ

ਵਾਸ਼ਿੰਗਟਨ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਸੁਝਾਅ ਦਿੰਦਿਆਂ ਭਰੋਸਾ ਜ਼ਾਹਰ ਕੀਤਾ ਹੈ ਕਿ ਜਲਵਾਯੂ ਬਦਲਾਅ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਰਤ ਅਤੇ ਅਮਰੀਕਾ ਮਿਲ ਕੇ ਇੱਕ ਸਫਲ ਯੋਜਨਾ ਉਲੀਕ ਸਕਦੇ ਹਨ।

Date:2009-08-20 Time:00:22:13

50 ਫੀਸਦੀ ਲੋਕ ਬੈਂਕ ਖਾਤਿਆਂ ਤੋਂ ਵਾਂਝੇ

ਭੁਪਾਲ- ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਡਿਪਟੀ ਗਵਰਨਰ ਡਾ.ਕੇ ਸੀ ਚੱਕਰਵਰਤੀ ਨੇ ਅੱਜ ਕਿਹਾ ਕਿ ਬੈਂਕਿੰਗ ਖੇਤਰ ਵਿੱਚ ਬਹੁਤੀਆਂ ਤੱਰਕੀਆਂ ਦੇ ਬਾਵਜੂਦ ਵੀ 50 ਫੀਸਦੀ ਲੋਕਾਂ ਦੇ ਬੈਂਕ ਖਾਤੇ ਨਹੀਂ ਖੁੱਲ੍ਹ ਪਾਏ ਹਨ।

Date:2009-08-20 Time:00:22:13

ਅੱਧੀ ਅਬਾਦੀ ਕੋਲ ਨਹੀਂ ਬੈਂਕ ਅਕਾਊਂਟ :ਆਰਬੀਆਈ

ਭੋਪਾਲ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਡਿਪਟੀ ਗਵਰਨਰ ਡਾ.ਕੇ.ਸੀ.ਚੱਕਰਵਰਤੀ ਨੇ ਅੱਜ ਕਿਹਾ ਹੈ ਕਿ ਬੈਂਕਿੰਗ ਖੇਤਰ 'ਚ ਜ਼ਿਆਦਾਤਰ ਪ੍ਰਗਤੀ ਦੇ ਬਾਵਜੂਦ ਹਾਲੇ ਵੀ 50 ਫ਼ੀਸਦੀ ਅਬਾਦੀ ਦੇ ਬੈਂਕ ਅਕਾਊਂਟ ਨਹੀਂ ਖੁਲ੍ਹ ਸਕੇ ਹਨ।

Date:2009-08-20 Time:00:22:13

ਰਾਜਧਾਨੀ 'ਚ ਵੱਧਿਆ ਤਾਪਮਾਨ

ਨਵੀਂ ਦਿੱਲੀ - ਦਿੱਲੀ ਦੇ ਕੁੱਝ ਹਿੱਸਿਆਂ 'ਚ ਪਏ ਮੀਂਹ ਦੇ ਬਾਵਜੂਦ ਤਾਪਮਾਨ 'ਚ ਵਾਧਾ ਦਰਜ਼ ਕੀਤਾ ਗਿਆ ਹੈ।

Date:2009-08-20 Time:00:22:13

ਫਜਲੁੱਲਾ ਤੇ ਉਸਦੇ ਸਾਥੀ ਭਗੌੜਾ ਘੋਸ਼ਿਤ

ਸਵਾਤ ਘਾਟੀ : ਪਾਕਿਸਤਾਨ ਵਿੱਚ ਸਵਾਤ ਘਾਟੀ ਦੀ ਅੱਤਵਾਦ ਨਿਰੋਧਕ ਅਦਾਲਤ ਨੇ ਖ਼ਤਰਨਾਕ ਅੱਤਵਾਦੀ ਅਤੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਵਾਤ ਘਾਟੀ ਵਿੱਚ ਮੁੱਖੀ ਮੌਲਵੀ ਫਜਲੁੱਲ੍ਹਾ ਅਤੇ ਉਸਦੇ ਛੇ ਹੋਰਨਾਂ ਸਾਥੀਆਂ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਹੈ।

Date:2009-08-20 Time:00:22:13

ਸਾਰਿਆਂ ਖੇਤਰਾਂ ਨੂੰ ਵਿਕਸਿਤ ਕਰਨ ਦੀ ਜਰੂਰਤ

ਅਮੇਠੀ - ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਨੇ ਦੇਸ਼ 'ਚ ਵਿਕਸਿਤ ਅਤੇ ਅਵਿਕਸਿਤ ਖੇਤਰਾਂ ਅੰਤਰ ਨੂੰ ਸਮਾਪਤ ਕਰਨ ਦੀ ਜਰੂਰਤ ਦੱਸੀ ਹੈ।

Date:2009-08-20 Time:00:22:13

ਕਾਬੁਲ 'ਚ ਅੱਤਵਾਦੀਆਂ ਨੇ ਇਮਾਰਤ 'ਤੇ ਕੀਤਾ ਕਬਜ਼ਾ

ਕਾਬੁਲ - ਅਫ਼ਗਾਨਿਸਤਾਨ 'ਚ ਕੱਲ੍ਹ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਰੁਕਾਵਟ ਪਾਉਣ ਦੀ ਨੀਯਤ ਨਾਲ ਆਤਮਘਾਤੀ ਹਮਲਾਵਰਾਂ ਨੇ ਰਾਜਧਾਨੀ ਕਾਬੁਲ 'ਚ ਅਤਿ ਸੁਰੱਖਿਆ ਵਾਲੇ ਇਲਾਕੇ 'ਚ ਅੱਜ ਇੱਕ ਬੈਂਕ ਇਮਾਰਤ 'ਚ ਦਾਖਲ ਹੋ ਕੇ ਉਸ 'ਤੇ ਕਬਜ਼ਾ ਕਰ ਲਿਆ।ਪੁਲਿਸ ਕਰਮੀਆਂ ਦੇ ਨਾਲ ਜ਼ਾਰੀ ਮੁੱਠਭੇੜ 'ਚ ਤਿੰਨ ਅੱਤਵਾਦੀ ਅਤੇ ਤਿੰਨ ਪੁਲਿਸ ਕਰਮੀ ਮਾਰੇ ਗਏ ਹਨ।

Date:2009-08-20 Time:00:22:13

ਪ੍ਰਸਿੱਧ ਬੀਕਾਨੇਰੀ ਭੁਜੀਆ ਦੇ ਪੇਟੇਂਟ ਦੀ ਕਾਰਜਵਾਹੀ

ਬੀਕਾਨੇਰ - ਦੇਸ਼ ਵਿਦੇਸ਼ 'ਚ ਆਪਣੇ ਚਟਪਟੇ ਸੁਆਦ ਲਈ ਪ੍ਰਸਿੱਧ ਬੀਕਾਨੇਰੀ ਭੁਜੀਆ ਦੇ ਪੇਟੇਂਟ ਦੇ ਲਈ ਜਰੂਰੀ ਪ੍ਰਕ੍ਰਿਆ ਆਰੰਭ ਕਰ ਦਿੱਤੀ ਗਈ ਹੈ।

Date:2009-08-20 Time:00:22:13

246 ਜਿਲ੍ਹੇ ਹਨ ਸੋਕਾ ਪ੍ਰਭਾਵਿਤ:ਪਵਾਰ

ਨਵੀਂ ਦਿੱਲੀ - ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਅੱਜ 10 ਰਾਜਾਂ ਦੇ 246 ਜਿਲ੍ਹਿਆਂ ਨੂੰ ਸੋਕਾ ਪ੍ਰਭਾਵਿਤ ਕਰਾਰ ਦਿੱਤਾ ਹੈ।ਇਸ ਤੋਂ ਪਹਿਲਾਂ ਉਹਨਾਂ ਸੂਚਨਾ ਦਿੱਤੀ ਸੀ ਕਿ ਦੇਸ਼ ਵਿਚ ਚਾਵਲ ਦਾ ਉਤਪਾਦਨ ਮੌਜੂਦਾ ਖਰੀਫ ਸੀਜ਼ਨ ਵਿਚ 1 ਕਰੋੜ ਟਨ ਘੱਟ ਸਕਦਾ ਹੈ।

Date:2009-08-20 Time:00:22:13

ਉਤਰਾਖੰਡ 'ਚ ਸਵਾਈਨ ਫਲੂ ਨਾਲ ਇੱਕ ਮੌਤ

ਦੇਹਰਾਦੂਨ - ਉੱਤਰਾਖੰਡ ਵਿੱਚ ਸਵਾਈਨ ਫਲੂ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਮੁੱਖ ਨਿਦੇਸ਼ਕ ਡਾ.ਪੀਐੱਲ ਜੋਸ਼ੀ ਨੇ ਦੱਸਿਆ ਕਿ 24 ਸਾਲਾ ਰੌਨਕ ਸਿੰਘ ਨੂੰ ਕੱਲ੍ਹ ਦੂਨ ਹਸਪਤਾਲ ਤੋਂ ਦਿੱਲੀ ਦੇ ਏਮਸ ਵਿੱਚ ਲਿਆਂਦਾ ਜਾ ਰਿਹਾ ਸੀ, ਤਦ ਹੀ ਰਾਸਤੇ ਵਿੱਚ ਮੇਰਠ ਦੇ ਕੋਲ ਉਸਨੇ ਦਮ ਤੋੜ੍ਹ ਦਿੱਤਾ।

Date:2009-08-20 Time:00:22:13

ਨਵੀਂ ਰੂੰ ਦੀਆਂ ਕੀਮਤਾਂ 'ਚ ਮੰਦੀ ਬਰਕਰਾਰ

ਬਠਿੰਡਾ - ਉੱਤਰ ਭਾਰਤੀ ਪ੍ਰਮੁੱਖ ਕਪਾਹ ਉਤਪਾਦਕ ਰਾਜ ਪੰਜਾਬ,ਹਰਿਆਣਾ ਅਤੇ ਰਾਜਸਥਾਨ ਦੇ ਜਿਲ੍ਹਾ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਦੀਆਂ ਮੰਡੀਆਂ 'ਚ ਅੱਜ ਨਵੀਂ ਰੂੰ ਦੀਆਂ ਕੀਮਤਾਂ 'ਚ 15 ਤੋਂ 20 ਰੁੱਪਏ ਪ੍ਰਤਿ ਮਨ ਗਿਰਾਵਟ ਦਾ ਰੁੱਖ ਰਿਹਾ।

Date:2009-08-20 Time:00:22:13

ਪੰਜਾਬ 'ਚ ਬਨਣਗੀਆਂ 22 ਨਵੀਆਂ ਅਦਾਲਤਾਂ

ਚੰਡੀਗੜ੍ਹ - ਪੰਜਾਬ ਸਰਕਾਰ 22 ਨਵੀਆਂ ਅਦਾਲਤ ਇਮਾਰਤਾਂ ਦੇ ਨਿਰਮਾਣ 'ਤੇ 146 ਕਰੋੜ ਰੁੱਪਏ ਖਰਚ ਕਰੇਗੀ।

Date:2009-08-20 Time:00:22:12

ਏਸ਼ਿਅਨ ਪੇਂਟ ਵੇਚੇਗੀ ਹਿੱਸੇਦਾਰੀ

ਮੁੰਬਈ - ਏਸ਼ੀਅਨ ਪੇਂਟ ਲਿਮਿਟੇਡ ਨੇ ਮਲੇਸ਼ਿਆਈ ਕੰਪਨੀ ਰਾਏਲਟੋਨ ਹੋਲਡਿੰਗਜ਼ 'ਚ ਆਪਣੀ ਹਿੱਸੇਦਾਰੀ ਵੇਚਣ ਦਾ ਫ਼ੈਸਲਾ ਕੀਤਾ ਹੈ।

Date:2009-08-20 Time:00:22:12

ਬਿਹਾਰ ਤੋਂ ਵੱਡੀ ਮਾਤਰਾ ਵਿਚ ਗੋਲਾ ਬਾਰੂਦ ਜ਼ਬਤ

ਸ਼ੇਖਪੁਰਾ - ਬਿਹਾਰ ਦੇ ਸ਼ੇਖਪੁਰਾ ਜਿਲ੍ਹੇ ਦੇ ਕੁੰਡਾ ਪਿੰਡ ਤੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।

Date:2009-08-20 Time:00:22:12

6-7 ਕੰਪਨੀਆਂ ਦਾ ਹੋਵੇਗਾ ਵਿਨਿਵੇਸ਼:ਚਾਵਲ

ਨਵੀਂ ਦਿੱਲੀ - ਕੇਂਦਰ ਸਰਕਾਰ ਜਨਤਕ ਅਦਾਰੇ ਰਾਸ਼ਟਰੀ ਪਨਬਿਜਲੀ ਨਿਗਮ ਦੇ ਮੁੱਢਲੇ ਜਨਤਕ ਆਫਰ ਨੂੰ ਮਿਲੇ ਸਮਰਥਨ ਨੂੰ ਵੇਖਦੇ ਹੋਏ ਛੇ ਤੋਂ ਸੱਤ ਸਰਕਾਰੀ ਕੰਪਨੀਆਂ ਵਿਚ ਅਗਲੇ 14 ਮਹੀਨਿਆਂ ਵਿਚਕਾਰ ਵਿਨਿਵੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।

Date:2009-08-20 Time:00:22:12

ਸੁਸ਼ਮਿਤਾ ਸੇਨ : ਜੁੜ ਗਿਆ ਟੁੱਟਿਆ ਦਿਲ

ਅੱਜਕਲ੍ਹ ਸੁਸ਼ਮਿਤਾ ਸੇਨ ਫ਼ਿਲਮੀ ਕਾਰੋਬਾਰ ਵਿਚ ਘੱਟ ਤੇ ਆਪਣੇ ਦਿਲ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ। ਅਸਲ 'ਚ ਸੁਸ਼ ਦਾ ਦਿਲ ਟੁੱਟਦਾ ਹੀ ਰਹਿੰਦਾ ਹੈ ਤੇ ਫਿਰ ਕਿਸੇ ਨਾ ਕਿਸੇ ਪ੍ਰੇਮੀ ਨੂੰ ਅਪਣਾ ਕੇ ਉਸ ਦੇ ਪਿਆਰ ਦੀ ਫੈਵੀਕੋਲ ਨਾਲ ਉਹ ਟੁੱਟਿਆ ਦਿਲ ਜੋੜਦੀ ਰਹਿੰਦੀ ਹੈ। ਮੁਦਸਰ ਨਾਲ ਸੁਸ਼ ਦੀ ਪ੍ਰੇਮ ਕਹਾਣੀ ਖਤਮ ਹੋ ਚੁੱਕੀ ਹੈ। ਮੁਦਸਰ ਤੋਂ ਬਾਅਦ ਖਾਲੀ ਦਿਲ ਨੂੰ ਭਰਨ ਲਈ ਸੁਸ਼ਮਿਤਾ ਨੇ ਨਵਾਂ ਪ੍ਰੇਮੀ ਲੱਭ ਲਿਆ ਹੈ। ਡੁਬਈ ਤੱਕ ਐਤਕੀਂ ਉਸ ਨੇ ਮਾਰ ਮਾਰੀ ਹੈ। ਡੁਬਈ ਦੇ ਇਕ ਵੱਡੇ ਉਦਯੋਗਪਤੀ ਨਾਲ ਸੁਸ਼ ਦੀ ਜਾਣ-ਪਛਾਣ ਉਸ ਦੀ ਮਾਂ ਨੇ ਹੀ ਕਰਵਾਈ ਹੈ। ਸੁਸ਼ ਦੀ ਮਾਂ ਡੁਬਈ 'ਚ ਆਪਣੀ ਗਹਿਣਿਆਂ ਦੀ ਇਕ ਦੁਕਾਨ ਕਰਦੀ ਹੈ। ਉਸ ਦੀ ਦੁਕਾਨ 'ਤੇ ਡੁਬਈ ਵਾਲੇ ਸੁਸ਼ ਦੇ ਨਵੇਂ ਸੱਜਣ ਦਾ ਆਉਣਾ-ਜਾਣਾ ਹੈ। ਮੁੰਬਈ ਆ ਕੇ ਇਹ ਵਪਾਰੀ ਸੁਸ਼ਮਿਤਾ ਦੇ ਘਰ ਨੇੜਲ

Date:2009-08-20 Time:00:22:12

ਦੀਪਿਕਾ ਅਤੇ ਐਸ਼ਵਰਿਆ ਦੀ ਇਮਾਨਦਾਰੀ

ਬਾਲੀਵੁੱਡ ਦੀਆਂ ਸੋਹਣੀਆਂ ਅਤੇ ਨਾਜੁਕ ਅਭਿਨੇਤਰੀਆਂ ਦੀਪਿਕਾ ਪਾਦੁਕੋਨ ਅਤੇ ਐਸ਼ਵਰਿਆ ਰਾਏ ਬੱਚਨ ਪ੍ਰੋਫੈਸ਼ਨਲ ਹੋਣ ਦੇ ਨਾਲ-ਨਾਲ ਕਮਿਟੇਡ ਵੀ ਹਨ। ਖ਼ਬਰ ਹੈ ਕਿ ਆਪਣੀ ਸਫ਼ਲਤਾ ਦੀ ਪੌੜੀਆਂ ਖੁਦ ਚੜ੍ਹਨ ਵਾਲੀ ਐਸ਼ਵਰਿਆ ਅਤੇ ਦੀਪਿਕਾ ਕੰਮ ਨੂੰ ਲੈ ਕੇ ਲਾਪਰਵਾਹੀ ਨਹੀਂ ਵਰਤਦੀਆਂ ਹਨ। ਉਹਨਾਂ ਦੇ ਕਾਰਨ ਕਿਸੇ ਦਾ ਨੁਕਸਾਨ ਨਾ ਹੋਵੇ, ਇਸ ਦਾ ਇਹ ਦੋਵੇਂ ਪੂਰਾ ਖਿਆਲ ਰੱਖਦੀਆਂ ਹਨ। ਇਸ ਗੱਲ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਫਿਲਮ 'ਗੁਜਾਰਿਸ਼' ਦੀ ਸ਼ੂਟਿੰਗ 'ਚ ਐਸ਼ਵਰਿਆ ਨੂੰ ਬਹੁਤ ਤੇਜ ਬੁਖਾਰ ਹੋ ਗਿਆ ਸੀ। ਲਗਾਤਾਰ ਦੋ ਦਿਨਾਂ ਦੇ ਤੇਜ ਬੁਖਾਰ ਦੇ ਬਾਵਜੂਦ ਵੀ ਐਸ਼ ਨੇ ਸ਼ੂਟਿੰਗ ਜਾਰੀ ਰੱਖੀ।

Date:2009-08-20 Time:00:22:12

ਸਲਮਾਨ ਦੀਆਂ ਮੁੱਛਾਂ

ਅਰਬਾਜ਼ ਖਾਨ ਆਪਣੇ ਸਟਾਰ ਭਰਾ ਸਲਮਾਨ ਖਾਨ ਨੂੰ ਲੈ ਕੇ ਫਿਲਮ 'ਦਬੰਗ' ਬਣਾ ਰਹੇ ਹਨ। ਸਲਮਾਨ ਨੂੰ ਸਕਰਾਤਮਿਕ ਭੂਮਿਕਾ ਵਿੱਚ ਦਰਸ਼ਕਾਂ ਨੇ ਅਨੇਕ ਵਾਰ ਦੇਖਿਆ ਹੈ, ਪਰ 'ਦਬੰਗ' ਵਿੱਚ ਸਲੂ ਇੱਕ ਭ੍ਰਿਸ਼ਟ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਉਣ ਵਾਲੇ ਹਨ। ਬਾਲੀਵੁੱਡ ਵਿੱਚ ਹਰ ਹੀਰੋ ਆਪਣੀ ਭੂਮਿਕਾ ਨਾਲ ਪ੍ਰਯੋਗ ਕਰ ਰਿਹਾ ਹੈ, ਇਹ ਦੇਖ ਕੇ ਸਲਮਾਨ ਵੀ ਕੁਝ ਨਵਾਂ ਕਰਨ ਜਾ ਰਹੇ ਹਨ। 'ਦਬੰਗ' ਵਿੱਚ ਰੋਹਬਦਾਰ ਦਿਖਾਈ ਦੇਣ ਲਈ ਸਲਮਾਨ ਨੂੰ ਮੁੱਛਾਂ 'ਚ ਦਿਖਾਉਣ ਦਾ ਨਿਰਣਾ ਲਿਆ ਗਿਆ ਸੀ, ਪਰ ਬਾਅਦ ਵਿੱਚ ਇਸ ਨੂੰ ਬਦਲ ਦਿੱਤਾ ਗਿਆ। ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਮੁੱਛਾਂ ਵਾਲੇ ਸਲਮਾਨ ਨੂੰ ਦਰਸ਼ਕ ਪਸੰਦ ਨਹੀਂ ਕਰਨਗੇ। ਹੁਣ ਸਲਮਾਨ ਬਿਨਾ ਮੁੱਛਾਂ ਤੋਂ ਆਪਣੇ ਅਭਿਨੈ ਰਾਹੀਂ ਆਪਣਾ ਰੋਹਬ ਜਮਾਉਣਗੇ।

Date:2009-08-20 Time:00:22:12

ਮਨਮੋਹਨ ਮਹਿੰਗਾਈ 'ਤੇ ਕੰਟਰੋਲ ਪਾਉਣ 'ਚ ਅਸਫ਼ਲ:ਭੰਡਾਰੀ

ਚੰਡੀਗੜ੍ਹ - ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਪ੍ਰੋ.ਰਜਿੰਦਰ ਭੰਡਾਰੀ ਨੇ ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਨੂੰ ਦੇਸ਼ 'ਚ ਮਹਿੰਗਾਈ 'ਤੇ ਕੰਟਰੋਲ ਪਾਉਣ 'ਚ ਪੂਰ੍ਹੀ ਤਰ੍ਹਾਂ ਨਾਲ ਅਸਫ਼ਲ ਕਰਾਰ ਦਿੱਤਾ ਹੈ।

Date:2009-08-20 Time:00:22:12


1   2  

page no.1

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009