Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 2 - 8 - 2009

ਲਵ ਆਜ ਕੱਲ

'ਸੋਚਾ ਨਾ ਥਾ', 'ਜਬ ਵੀ ਮੇਟ' ਫ਼ਿਲਮ ਬਨਾਉਣ ਦੇ ਬਾਅਦ ਇਮਤਿਆਜ ਅਲੀ ਦੀ ਪਹਿਚਾਣ ਅਜਿਹੇ ਨਿਰਦੇਸ਼ਕ ਦੇ ਰੂਪ ਵਿੱਚ ਬਣ ਗਈ ਹੈ, ਜੋ ਪ੍ਰੇਮ ਕਹਾਣੀ ਤੇ ਅਧਾਰਿਤ ਫ਼ਿਲਮ ਬਨਾਉਣ ਵਿੱਚ ਮਾਹਿਰ ਹੈ।

Date:2009-08-02 Time:00:03:45

ਪੋਸਟਪੇਡ ਗਾਹਕਾਂ ਲਈ ਆਕਰਸ਼ਕ ਹੋਵੇਗੀ ਐਮਐਨਪੀ

ਦੇਸ਼ 'ਚ ਮੋਬਾਇਲ ਨੰਬਰ ਪੋਰਟੇਬਿਲਿਟੀ (ਐਮਐਨਪੀ) ਦੇ ਲਾਗੂ ਹੋਣ ਤੋਂ ਬਾਅਦ ਪੋਸਟਪੇਡ ਗਾਹਕ, ਮੋਬਾਇਲ 'ਤੇ ਜਿਆਦਾ ਖਰਚ ਕਰਨ ਵਾਲੇ ਉਪਭੋਗਤਾ ਅਤੇ ਕਾਰੋਬਾਰੀ ਗਾਹਕ ਇਸ ਸੇਵਾ ਦਾ ਜਿਆਦਾ ਲਾਭ ਉਠਾਉਣਗੇ। ਮਤਲਬ ਉਹ ਆਪਣੇ ਆਪਰੇਟਰਾਂ ਨੂੰ ਬਦਲਣਗੇ। ਨਾਲ ਹੀ ਪ੍ਰੀਪੇਡ ਗਾਹਕ ਆਪਣੇ ਵਰਤਮਾਨ ਆਪਰੇਟਰ ਨਾਲ ਬਣੇ ਰਹਿਣਗੇ।

Date:2009-08-02 Time:00:03:44

ਸਪਾਈਸ ਮੋਬਾਇਲ ਨੂੰ ਹੋਇਆ ਲਾਭ

ਨਵੀਂ ਦਿੱਲੀ - ਮੋਬਾਇਲ ਫੋਨ ਬਣਾਉਣ ਵਾਲੀ ਕੰਪਨੀ ਸਪਾਈਸ ਮੋਬਾਇਲ ਨੇ ਚਾਲੂ ਵਿਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 8.60 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ 50 ਲੱਖ ਰੁਪਏ ਦਾ ਘਾਟਾ ਹੋਇਆ ਸੀ।

Date:2009-08-02 Time:00:03:44

ਸੋਨੇ ਚਾਂਦੀ ਦੇ ਭਾਅ 'ਚ ਤੇਜੀ

ਨਵੀਂ ਦਿੱਲੀ- ਡਾਲਰ ਦੇ ਕਮਜੋਰ ਪੈਣ ਨਾਲ ਕੌਮਾਂਤਰੀ ਸਰਾਫਾ ਬਾਜਾਰ ਵਿੱਚ ਪੀਲੀ ਧਾਤੂ ਵਿੱਚ ਤੇਜੀ ਆਉਣ ਦਾ ਪ੍ਰਭਾਵ ਅੱਜ ਸਥਾਨਕ ਸਰਾਫ਼ਾ ਬਾਜਾਰ ਵਿੱਚ ਵਿਖਾਈ ਦਿੱਤਾ, ਜਿੱਥੇ ਇਹ ਦਸ ਰੁਪਏ ਪ੍ਰਤੀ ਦਸ ਗ੍ਰਾਮ ਚੜ੍ਹ ਗਿਆ ਅਤੇ ਚਾਂਦੀ 400 ਰੁਪਏ ਪ੍ਰਤੀ ਕਿਲੋਗ੍ਰਾਮ ਚਮਕ ਗਈ।

Date:2009-08-02 Time:00:03:44

ਮਾਰੂਤੀ ਦੀ ਜੁਲਾਈ 'ਚ ਵੱਧੀ ਵਿੱਕਰੀ

ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮੀਟੇਡ ਨੇ ਇਸ ਵਰ੍ਹੇ ਜੁਲਾਈ ਮਹੀਨੇ ਵਿੱਚ ਕੁੱਲ 78.74 ਕਾਰਾਂ ਵੇਚੀਆਂ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ 58543 ਕਾਰਾਂ ਦੀ ਵਿੱਕਰੀ ਦੀ ਤੁਲਨਾ ਵਿੱਚ 33.4 ਪ੍ਰਤੀਸ਼ਤ ਜਿਆਦਾ ਹੈ।

Date:2009-08-02 Time:00:03:44

ਸੁਜਲੋਨ ਦਾ ਮੁਨਾਫ਼ਾ ਘੱਟਿਆ

ਨਵੀਂ ਦਿੱਲੀ- ਪੌਣ ਚੱਕੀ ਬਣਾਉਣ ਵਾਲੀ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਕੰਪਨੀ ਸੁਜਲੋਨ ਐਨਰਜੀ ਲਿਮੀਟੇਡ ਨੂੰ ਪਿਛਲੀ 30 ਜੂਨ ਨੂੰ ਸਮਾਪਤ ਤਿਮਾਹੀ ਵਿੱਚ 453 ਕਰੋੜ ਰੁਪਏ ਦਾ ਘਾਟਾ ਹੋਇਆ, ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਸਮੇਂ ਸੀਮਾ ਵਿੱਚ ਉਸਨੂੰ 9.30 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।

Date:2009-08-02 Time:00:03:44

ਸਸਤੇ ਹੋ ਸਕਦੇ ਹਨ ਲੈਪਟਾਪ ਅਤੇ ਕੰਪਿਊਟਰ

ਨਵੀਂ ਦਿੱਲੀ : ਦੇਸ਼ 'ਚ ਇੰਟਰਪ੍ਰਾਈਜ਼ ਆਈਟੀ ਗਾਹਕਾਂ ਲਈ ਵਿਕਲਪ ਵਧਣ ਜਾ ਰਹੇ ਹਨ, ਇਸ ਲਈ ਹੋ ਸਕਦਾ ਹੈ ਕਿ ਜਲਦ ਹੀ ਲੈਪਟਾਪ ਅਤੇ ਡੈਸਕਟਾਪ ਪੀਸੀ ਸਸਤੇ ਹੋ ਜਾਣ। ਸਰਕਾਰ ਵਿਕਸਿਤ ਬਜ਼ਾਰਾਂ ਤੋਂ ਭਾਰਤ 'ਚ ਰਿਫਬਿਸ਼ਰਡ ਆਈਟੀ ਉਪਕਰਨ (ਰਾਉਟਰ ਅਤੇ ਸਵਿਚ ਦੀ ਤਰ੍ਹਾਂ) ਦੇ ਆਯਾਤ ਤੋਂ ਪਾਬੰਦੀ ਹਟਾਉਣ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ।

Date:2009-08-02 Time:00:03:44

ਸਰਕਾਰ ਦੀ ਨਿੱਜੀ ਏਅਰ ਲਾਇਨਾਂ ਨੂੰ ਚਿਤਾਵਨੀ

ਨਵੀਂ ਦਿੱਲੀ - ਨਿੱਜੀ ਏਅਰ ਲਾਇਨਾਂ ਲਈ ਕਿਸੇ ਰਾਹਤ ਪੈਕੇਜ ਤੋਂ ਇਨਕਾਰ ਕਰਦੇ ਹੋਏ ਕੇਂਦਰ ਸਰਕਾਰ ਨੇ ਨਿੱਜੀ ਏਅਰ ਲਾਇਨਾਂ ਨੂੰ ਆਗਾਮੀ 18 ਅਗਸਤ ਨੂੰ ਨਿਰਧਾਰਤ ਹੜਤਾਲ ਰੱਦ ਕਰਨ ਲਈ ਕਿਹਾ ਹੈ ਅਤੇ ਜੇਕਰ ਹੜਤਾਲ ਕਾਰਣ ਉਡਾਨਾਂ ਪ੍ਰਭਾਵਿਤ ਹੋਈਆਂ ਤਾਂ ਸਰਕਾਰ ਉਹਨਾਂ ਖਿਲਾਫ ਉਚਿਤ ਕਾਰਵਾਈ ਕਰੇਗੀ।

Date:2009-08-02 Time:00:03:44

ਫਾਇਰਫਾਕਸ ਨੂੰ 1 ਅਰਬ ਲੋਕਾਂ ਨੇ ਕੀਤਾ ਡਾਊਨਲੋਡ

ਸਨ ਫ੍ਰਾਂਸਿਸਕੋ - ਮੌਜਿਲਾ ਫਾਉਂਡੇਸ਼ਨ ਦਾ ਕਹਿਣਾ ਹੈ ਕਿ ਇੱਕ ਅਰਬ ਤੋਂ ਜਿਆਦਾ ਲੋਕਾਂ ਨੇ ਉਸਦੇ ਇੰਟਰਨੈਟ ਬ੍ਰਾਉਜ਼ਰ ਫਾਇਰਫਾਕਸ ਨੂੰ ਡਾਊਨਲੋਡ ਕੀਤਾ ਹੈ। ਇੱਕ ਖ਼ਬਰ ਏਜੰਸੀ ਦੇ ਅਨੁਸਾਰ ਫਾਇਰਫਾਕਸ ਦਾ ਪ੍ਰਮੁੱਖ ਕੰਪਨੀ ਮਾਈਕ੍ਰੋਸੌਫਟ ਦੀ ਨਾਲ ਮੁਕਾਬਲਾ ਹੈ। ਅੱਜ ਕੱਲ੍ਹ ਫਾਇਰਫਾਕਸ ਮਾਈਕ੍ਰੋਸੌਫਟ ਦੇ ਇੰਟਰਨੈਟ ਬ੍ਰਾਉਜ਼ਰ ਐਕਸਪਲੋਰਰ ਨੂੰ ਚੁਣੌਤੀ ਦੇ ਰਿਹਾ ਹੈ।

Date:2009-08-02 Time:00:03:44

ਦਸ ਲੱਖ ਨੋਟਾਂ ਵਿੱਚ ਚਾਰ ਜਾਲੀ : ਬੈਂਕ

ਮੁੰਬਈ - ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਸਾਲ 2007-08 ਦੌਰਾਨ ਹਰੇਕ ਦਸ ਲੱਖ ਨੋਟਾਂ ਵਿੱਚ ਚਾਰ ਜਾਲੀ ਨੋਟ ਚੱਲਦੇ ਸਨ। ਇਸਦੇ ਨਾਲ ਰਿਜ਼ਰਵ ਬੈਂਕ ਨੇ ਇੱਥੇ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਕਿ ਨਾਇਕ ਸਮਿਤੀ ਰਿਪੋਰਟ ਦਾ ਹਵਾਲਾ ਦੇਕੇ ਭਾਰਤ ਵਿੱਚ ਜਾਲੀ ਨੋਟਾਂ ਨਾਲ ਸੰਬੰਧਤ ਆ ਰਹੀਆਂ ਖ਼ਬਰਾਂ ਸਹੀ ਨਹੀਂ ਹਨ।

Date:2009-08-02 Time:00:03:44

ਏਅਰਟੇਲ-ਐਮਟੀਐਨ ਗੱਠਜੋੜ ਇਸੇ ਮਹੀਨੇ!

ਲੰਡਨ- ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੇਲ ਅਤੇ ਦੱਖਣ-ਅਫ਼ਰੀਕੀ ਮੋਬਾਇਲ ਆਪਰੇਟਰ ਐਮਟੀਐਨ ਵਿਚਕਾਰ ਗੱਠਜੋੜ ਪੱਕਾ ਹੋਣ 'ਚ ਹੁਣ ਜਿਆਦਾ ਦੇਰ ਨਹੀਂ ਹੈ। ਜੇਕਰ ਐਮਟੀਐਨ ਦੇ ਦੂਜੇ ਵੱਡੇ ਨਿਵੇਸ਼ਕ ਐਮ-1 'ਤੇ ਭਰੋਸਾ ਕਰੀਏ ਤਾਂ ਅਗਸਤ ਅੰਤ ਤੱਕ ਦੋਵਾਂ ਵਿਚਕਾਰ ਗੱਠਜੋੜ ਸਬੰਧੀ ਕਰਾਰ ਹੋਣ ਦੀ ਪੂਰੀ ਉਮੀਦ ਹੈ। ਲੈਬਨਾਨ ਦੇ ਮਿਕਾਟੀ ਪਰਿਵਾਰ ਦੀ ਐਮ-1 ਗਰੁੱਪ ਰਾਹੀਂ ਦੱਖਣੀ-ਅਫ਼ਰੀਕੀ ਕੰਪਨੀ 'ਚ 10 ਫੀਸਦੀ ਹਿੱਸੇਦਾਰੀ ਹੈ।

Date:2009-08-02 Time:00:03:43

ਬਾਨ ਦੀ ਮਯਾਂਮਾਰ ਨੂੰ ਅਪੀਲ

ਸੰਰਾ - ਸੰਯੁਕਤ ਰਾਸ਼ਟਰ(ਸੰਰਾ) ਦੇ ਮੁੱਖ ਸਕਤੱਰ ਬਾਨ ਕੀ ਮੂਨ ਨੇ ਅੱਜ ਮਯਾਂਮਾਰ ਦੇ ਫੌਜੀ ਅਧਿਕਾਰੀਆਂ ਨੂੰ ਆਂਗ ਸਾਨ ਸੂ ਕੀ ਜਿਸ ਨੇ ਬੀਤੇ 19 ਵਰ੍ਹਿਆਂ ਵਿਚੋਂ 13 ਵਰ੍ਹੇ ਘਰ ਵਿਚ ਨਜ਼ਰਬੰਦੀ ਵਿਚ ਬਤੀਤ ਕੀਤੇ ਹਨ, ਸਮੇਤ ਸਾਰੇ ਸਿਆਸੀ ਆਗੂਆਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ।

Date:2009-08-02 Time:00:03:43

ਜਲਦੀ ਹੀ ਭਾਰਤ ਆਉਣਗੇ ਓਬਾਮਾ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਜਲਦੀ ਹੀ ਭਾਰਤੀ ਦਾ ਦੌਰਾ ਕਰਨਗੇ ਪਰ ਇਹ ਆਗਾਮੀ 3 ਮਹੀਨਿਆਂ ਤੋਂ ਪਹਿਲਾਂ ਸੰਭਵ ਨਹੀਂ ਹੈ।ਵ੍ਹਾਇਟ ਹਾਉਸ ਨੇ ਉਕਤ ਜਾਣਕਾਰੀ ਦਿੱਤੀ।

Date:2009-08-02 Time:00:03:43

ਅਮਰੀਕਾ ਵੱਲੋਂ ਮਿਸਾਇਲ ਰੱਖਿਆ ਪ੍ਰਣਾਲੀ ਦੀ ਪਰਖ

ਵਾਸ਼ਿੰਗਟਨ - ਅਮਰੀਕਾ ਨੇ ਆਪਣੀ ਬੈਲਿਸਟਿਕ ਮਿਸਾਇਲ ਰੱਖਿਆ ਪ੍ਰਣਾਲੀ ਏਜਿਸ ਦੀ ਇੱਥੇ ਸਫਲ ਪਰਖ ਕੀਤੀ।ਇਹ ਪਰਖ ਪ੍ਰਸ਼ਾਂਤ ਮਹਾਸਾਗਰ ਦੇ ਉੱਪਰ ਹਵਾਈ ਟਾਪੂਆਂ ਲਾਗੇ ਕੀਤੀ ਗਈ।

Date:2009-08-02 Time:00:03:43

ਕਸ਼ਮੀਰ ਮੁੱਦੇ ਉੱਪਰ ਇੱਛਾ ਮੁਤਾਬਕ ਤਰੱਕੀ ਨਹੀਂ:ਪਾਕਿ

ਕੋਲੰਬੋ - ਪਾਕਿਸਤਾਨ ਨੇ ਅੱਜ ਕਿਹਾ ਹੈ ਕਿ ਕਸ਼ਮੀਰ ਮੁੱਦੇ ਦੇ ਹੱਲ ਲਈ ਜ਼ਾਰੀ ਗੱਲਬਾਤ ਵਿਚ ਕੋਈ ਖਾਸ ਤਰੱਕੀ ਨਹੀਂ ਹੈ।ਹਾਲਾਂਕਿ ਦੋਵੇਂ ਦੇਸ਼ਾਂ ਨੇ ਭਰੋਸਾ ਬਹਾਲੀ ਉਪਰਾਲੇ ਸ਼ੁਰੂ ਕਰ ਦਿੱਤੇ ਹਨ।

Date:2009-08-02 Time:00:03:43

ਐਸਾਰ ਆਇਲ ਨੇ ਰਿਫਾਇਨਰੀ ਖਰੀਦੀ

ਨਵੀਂ ਦਿੱਲੀ - ਰੂਈਆ ਦੀ ਕੰਪਨੀ ਐਸਾਰ ਆਇਲ ਨੇ ਕੀਨੀਆ ਵਿਚ ਇੱਕ 40 ਲੱਖ ਟਨ ਦੀ ਤੇਲ ਰਿਫਾਇਨਰੀ ਵਿਚ 50 ਫੀਸਦੀ ਦੀ ਹਿੱਸੇਦਾਰੀ ਖਰੀਦਣ ਦਾ ਸ਼ੁੱਕਰਵਾਰ ਨੂੰ ਐਲਾਣ ਕੀਤਾ।

Date:2009-08-02 Time:00:03:43

ਅੰਤਿਮ ਸੰਸਕਾਰ ਨੂੰ ਤਰਸ ਰਹੀ ਹੈ ਲਾਸ਼

ਉਦੈਪੁਰ- ਰਾਜਸਥਾਨ ਵਿਖੇ ਉਦੈਪੁਰ ਦੇ ਆਦਿਵਾਸੀ ਪਿੰਡ ਵਿੱਚ ਇੱਕ ਵਿਅਕਤੀ ਦੀ ਕਥਿਤ ਮੌਤ ਦੇ ਜਿੰਮੇਦਾਰ ਵਿਅਕਤੀ ਤੋਂ ਮੁਆਵਜੇ ਨੂੰ ਲੈਕੇ ਮ੍ਰਿਤਕ ਦੀ ਲਾਸ਼ ਪਿਛਲੇ ਪੰਜ ਮਹੀਨਿਆਂ ਤੋਂ ਅੰਤਿਮ ਸੰਸਕਾਰ ਦੇ ਲਈ ਤਰਸ ਰਹੀ ਹੈ।

Date:2009-08-02 Time:00:03:43

ਰਾਜ ਨੂੰ ਮਿਲਿਆ ਸਰਬਜੀਤ ਦਾ ਪਰਿਵਾਰ

ਮੁੰਬਈ - ਪਾਕਿਸਤਾਨ ਵਿਚ ਮੌਤ ਦੀ ਸਜਾ ਪ੍ਰਾਪਤ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਪਰਿਵਾਰਕ ਮੈਂਬਰ ਅੱਜ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੂੰ ਮਿਲੇ।ਸਰਬਜੀਤ ਦੀ ਭੈਣ ਦਲਬੀਰ ਕੌਰ, ਉਸ ਦੇ ਪਤੀ ਬਲਦੇਵ ਸਿੰਘ ਅਤੇ ਸਰਬਜੀਤ ਦੀਆਂ ਧੀਆਂ ਸਵਪਨਦੀਪ ਕੌਰ ਰਾਜ ਨੂੰ ਉਸ ਦੇ ਘਰ ਸੈਂਟ੍ਰਲ ਮੁੰਬਈ ਵਿਖੇ ਮਿਲੇ।

Date:2009-08-02 Time:00:03:43

ਅਮਰੀਕਾ 'ਚ ਇਲਾਜ ਹੋਵੇਗਾ ਬਲਜੀਤ ਦਾ ਇਲਾਜ

ਨਵੀਂ ਦਿੱਲੀ - ਭਾਰਤੀ ਹਾਕੀ ਟੀਮ ਦੇ ਗੋਲਚੀ ਬਲਜੀਤ ਸਿੰਘ ਨੂੰ ਅਮਰੀਕਾ ਦੇ ਜਾਨ ਹਾਪਕਿੰਸ ਹਸਪਤਾਲ ਵਿਖੇ ਅੱਖ ਦੇ ਇਲਾਜ ਲਈ ਭੇਜਿਆ ਜਾਵੇਗਾ।ਬਲਜੀਤ ਦੀ ਸੱਟ ਨੂੰ ਧਿਆਨ ਵਿਚ ਰੱਖਦੇ ਹੋਏ ਏਮਸ ਨੇ ਉਸ ਨੂੰ ਬਾਲਟੀਮੋਰ ਵਿਖੇ ਸਥਿੱਤ ਹਸਪਤਾਲ ਲਈ ਰੈਫਰ ਕੀਤਾ ਹੈ ਜੋ ਆਪਣੇ ਅਡਵਾਂਸ ਅੱਖ ਦੇਖਭਾਲ ਕੇਂਦਰ ਲਈ ਪ੍ਰਸਿੱਧ ਹੈ।

Date:2009-08-02 Time:00:03:43

ਕੜ੍ਹੀ ਚੌਲ ਬਨਾਉਣ ਵਾਲੀ ਪਸੰਦ : ਯੁਵੀ

ਨਵੀਂ ਦਿੱਲੀ - ਭਾਰਤੀ ਕ੍ਰਿਕਟ ਦਾ ਯੁਵਰਾਜ ਕਹੇ ਜਾਂਦੇ ਯੁਵਰਾਜ ਸਿੰਘ ਅਜੇ ਖੁਦ ਨੂੰ ਵਿਆਹ ਲਈ ਤਿਆਰ ਨਹੀਂ ਕਰ ਸਕੇ ਹਨ ਪਰ ਉਹਨਾਂ ਨੂੰ ਕੜ੍ਹੀ ਚੌਲ ਬਨਾਉਣ ਵਾਲੀ ਮੁਟਿਆਰ ਬਹੁਤ ਪਸੰਦ ਹੈ।

Date:2009-08-02 Time:00:03:43

ਮਿੱਤਰਾਂ ਬਗੈਰ ਕਾਹਦੇ ਮੇਲੇ

ਕਿਸੇ ਲਿਖਾਰੀ ਨੇ ਸ਼ਬਦਾਂ ਰਾਹੀਂ ਸੱਚ ਹੀ ਬਿਆਨ ਕੀਤਾ ਹੈ ਕਿ 'ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ', ਅਸਲ ਗੱਲ ਤਾਂ ਇਹੋ ਹੀ ਹੈ ਕਿ ਮਿੱਤਰਾਂ ਬਗੈਰ ਮੇਲੇ ਬੱਸ ਇੱਕ ਭੀੜ੍ਹ ਬਣਕੇ ਰਹਿ ਜਾਂਦੇ ਹਨ, ਮੇਰੀ ਨਜ਼ਰ ਵਿੱਚ ਦੁਨੀਆ ਵੀ ਇੱਕ ਮੇਲਾ ਹੈ, ਜੋ ਯਾਰਾਂ ਦੇ ਬਗੈਰ ਚਮੇਲਾ ਬਣਕੇ ਰਹਿ ਜਾਂਦੀ ਹੈ। ਸੱਚ ਪੁੱਛਦੇ ਹੋ ਤਾਂ ਯਾਰ ਤੋਂ ਬਗੈਰ ਜਿੰਦਗੀ ਦਾ ਕੋਈ ਆਪਣਾ ਸੁਆਦ ਹੀ ਨਹੀਂ ਰਹਿੰਦਾ।

Date:2009-08-02 Time:00:03:42

ਹਮਲੇ 'ਚ ਸੀਆਰਪੀਐਫ ਜਵਾਨ ਸ਼ਹੀਦ

ਸ਼੍ਰੀਨਗਰ - ਅੱਜ ਇੱਥੇ ਹੋਏ ਇੱਕ ਅੱਤਵਾਦੀ ਹਮਲੇ ਵਿਚ ਇੱਕ ਜਵਾਨ ਸ਼ਹੀਦ ਹੋ ਗਿਆ ਜਦੋਂ ਕਿ ਇੱਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।ਇਹ ਹਮਲਾ ਇੱਕ ਸਥਾਨਕ ਹੋਟਲ ਵਿਚ ਜਿਲ੍ਹਾ ਕਾਂਗਰਸ ਦਾ ਸੰਮੇਲਨ ਦੇ ਸ਼ੁਰੂ ਹੋਣ ਤੋਂ ਕੁੱਝ ਮਿੰਟ ਪਹਿਲਾਂ ਹੋਇਆ।

Date:2009-08-02 Time:00:03:42

ਸੈਨਾ ਭਰਤੀ ਘੁਟਾਲਾ, ਆਰੋਪੀਆਂ ਦੀ ਜ਼ਮਾਨਤ ਰੱਦ

ਅਜਮੇਰ- ਰਾਜਸਥਾਨ ਦੇ ਅਜਮੇਰ ਸ਼ਹਿਰ ਵਿੱਚ ਪਿਛਲੀ 11 ਤੋਂ 19 ਜੁਲਾਈ ਤੱਕ ਚੱਲੀ ਸੈਨਾ ਭਰਤੀ ਦੇ ਦੌਰਾਨ ਘੁਟਾਲਾ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਦਲਾਲਾਂ ਦੀ ਜ਼ਮਾਨਤ ਅਪੀਲ ਕੱਲ੍ਹ ਜਿਲ੍ਹਾ ਅਤੇ ਸ਼ੈਸਨ ਜੱਜ ਅਤੁਲ ਕੁਮਾਰ ਜੈਨ ਨੇ ਖਾਰਿਜ ਕਰ ਦਿੱਤੀ।

Date:2009-08-02 Time:00:03:42

ਹਰ ਸ਼ਨੀਵਾਰ ਲੱਗਣਗੀਆਂ ਲੋਕ ਅਦਾਲਤਾਂ

ਜੈਤੋ- ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਆਦੇਸ਼ ਉੱਤੇ ਜਨਤਾ ਦੇ ਮਾਮਲਿਆਂ ਦੇ ਜਲਦ ਨਿਪਟਾਰੇ ਦੇ ਲਈ ਫਰੀਦਕੋਟ ਮੁਕਤਸਰ ਅਤੇ ਮੋਗਾ ਵਿੱਚ ਅੱਠ ਅਗਸਤ ਤੋਂ ਹਰੇਕ ਸ਼ਨੀਵਾਰ ਨੂੰ ਲੋਕ ਅਦਾਲਤਾਂ ਲੱਗਣਗੀਆਂ।

Date:2009-08-02 Time:00:03:42

ਕਪੂਰਥਲਾ ਤੋਂ ਇੱਕ ਕਿਲੋ ਹੈਰੋਇਨ ਬਰਾਮਦ

ਕਪੂਰਥਲਾ- ਪੰਜਾਬ ਦੀ ਕਪੂਰਥਲਾ ਜਿਲ੍ਹਾ ਪੁਲਿਸ ਨੇ ਇੱਥੇ ਡੀਸੀ ਚੌਂਕ ਉੱਤੇ ਅੱਜ ਇੱਕ ਸਮਗਲਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ।

Date:2009-08-02 Time:00:03:42


1   2  

page no.1

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009