Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 18 - 8 - 2009
ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਨੇ ਕਿਹਾ ਹੈ ਕਿ ਵਿਸ਼ਾਲ ਭਾਰਦਵਾਜ ਇੱਕ 'ਖਤਰਨਾਕ' ਨਿਰਦੇਸ਼ਨ ਹਨ, ਕਿਉਂਕਿ ਉਹ ਅਭਿਨੇਤਾ ਦੇ ਅੰਦਰ ਛੁਪੀ ਕਲਾ ਨੂੰ ਬਾਹਰ ਕੱਢ ਦਿੰਦੇ ਹਨ। ਭਾਰਦਵਾਜ ਦੀ ਪ੍ਰਸਿੱਧ ਫਿਲਮ 'ਕਮੀਨੇ' ਦੇ ਨਾਇਕ ਸ਼ਾਹਿਦ ਨੇ ਕਿਹਾ ਕਿ ਵਿਸ਼ਾਲ ਦੇ ਨਾਲ ਕੰਮ ਕਰਨਾ ਚੁਣੌਤੀ ਦੀ ਤਰ੍ਹਾਂ ਹੈ, ਕਿਉਂਕਿ ਉਹ ਤੁਹਾਡੇ ਤੋਂ ਅਜਿਹੀ ਅਭਿਨੈ ਕਰਵਾ ਲੈਣਗੇ, ਜਿਸ ਤਰ੍ਹਾਂ ਦਾ ਤੁਸੀਂ ਕਦੇ ਨਹੀਂ ਕੀਤਾ ਹੋਵੇਗਾ। ਇਹੀ ਉਹਨਾਂ ਦੀ ਕਲਾ ਹੈ। ਉਹਨਾਂ ਨੇ ਮੇਰੀ ਕਾਫ਼ੀ ਸਹਾਇਤਾ ਕੀਤੀ ਹੈ। ਫਿਲਮ 'ਕਮੀਨੇ' ਸ਼ੁਕਰਵਾਰ ਨੂੰ ਰਿਲੀਜ਼ ਹੋਈ ਹੈ। ਫਿਲਮ 'ਚ ਸ਼ਾਹਿਦ ਦੇ ਨਾਲ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਕੰਮ ਕੀਤਾ ਹੈ। ਸ਼ਾਹਿਦ ਨੇ ਫਿਲਮ ਵਿੱਚ ਦੂਹਰੀ ਭੂਮਿਕਾ ਨਿਭਾਈ ਹੈ। Date:2009-08-18 Time:00:08:12
'ਨਿਊਯਾਰਕ' ਰਿਲੀਜ਼ ਹੋ ਕੇ ਹਿਟ ਹੋ ਚੁੱਕੀ ਹੈ ਅਤੇ ਹੁਣ ਇਹ ਦੇਖਿਆ ਜਾ ਰਿਹਾ ਹੈ ਕਿ ਕਿਸ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਬਾਜ਼ੀ ਮਾਰੀ ਹੈ ਨੀਲ ਨਿਤਿਨ ਮੁਕੇਸ਼ ਨੇ। ਕਹਿਣ ਨੂੰ ਤਾਂ ਨੀਲ 'ਨਿਊਯਾਰਕ' 'ਚ ਸਾਈਡ ਹੀਰੋ ਹਨ ਅਤੇ ਹੀਰੋ ਹਨ ਜਾਨ ਅਬ੍ਰਾਹਿਮ। ਪਰ ਨੀਲ ਨੇ ਆਪਣੇ ਅਭਿਨੈ ਦੇ ਦਮ 'ਤੇ ਕਮਜ਼ੋਰ ਭੂਮਿਕਾ 'ਚ ਵੀ ਜਾਨ ਤੋਂ ਬਾਜ਼ੀ ਮਾਰ ਲਈ ਹੈ। ਸਫ਼ਲਤਾ ਤੋਂ ਬਾਅਦ ਨੀਲ ਦੀ ਛਾਤੀ ਚੌੜੀ ਹੋ ਗਈ ਹੈ ਅਤੇ ਨਿਰਮਾਤਾ ਉਹਨਾਂ ਨੂੰ ਸਾਈਨ ਕਰਨ ਲਈ ਉਤਾਵਲੇ ਹੋ ਰਹੇ ਹਨ। ਨੀਲ ਨੇ ਮੌਕਾ ਦੇਖ ਕੇ ਆਪਣੀ ਪ੍ਰਾਈਸ ਵਧਾ ਦਿੱਤੀ ਹੈ। ਸੁਣਨ 'ਚ ਆਇਆ ਹੈ ਕਿ ਕੱਲ੍ਹ ਤੱਕ ਨੀਲ ਨੂੰ ਆਪਣਾ ਜਾਨੀ ਦੋਸਤ ਦੱਸਣ ਵਾਲੇ ਜਾਨ ਅਬ੍ਰਾਹਿਮ ਹੁਣ ਨੀਲ ਦਾ ਨਾਮ ਲੈਂਦੇ ਹੀ ਭੜਕ ਜਾਂਦੇ ਹਨ। ਬਾਲੀਵੁੱਡ ਹੈ ਹੀ ਅਜਿਹੀ ਥਾਂ। ਜਿੱਥੇ ਨਾ ਦੋ Date:2009-08-18 Time:00:08:12
ਇੰਜਨੀਅਰਿੰਗ ਕੰਪਨੀ ਮੈਕਨੱਲੀ ਭਾਰਤ ਇੰਜਨੀਅਰਿੰਗ ਕੰਪਨੀ ਲਿਮੀਟੇਡ ਨੂੰ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮੀਟੇਡ ਤੋਂ 1.51 ਅਰਬ ਰੁਪਏ ਦਾ ਆਰਡਰ ਮਿਲਿਆ ਹੈ। Date:2009-08-18 Time:00:08:10
ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ਼) ਤੋਂ ਭਾਰੀ ਕਰਜ਼ਾ ਮਿਲਣ ਦੇ ਬਾਆਦ ਮੂਡੀਜ਼ ਇੰਵੈਸਟਰਜ਼ ਸਰਵਿਸੇਜ ਨੇ ਇਸਦੀ ਰੇਟਿੰਗ ਵਿੱਚ ਸੁਧਾਰ ਕੀਤਾ ਹੈ। Date:2009-08-18 Time:00:08:10
ਹਾਂਗਕਾਂਗ- ਚੀਨ ਦੀ ਨਿਵੇਸ਼ਕ ਕੰਪਨੀ ਚਾਈਨਾ ਇਨਵੈਸਟਮੈਂਟ ਕਾਰਪ ਨੇ ਅਮਰੀਕਾ ਵਿੱਚ ਦੋ ਅਰਬ ਡਾਲਰ ਦੇ ਨਿਵੇਸ਼ ਨਾਲ ਗਿਰਵੀ ਰੱਖੀ ਗਈ ਸੰਪੱਤੀ ਖਰੀਦਣ ਦੀ ਯੋਜਨਾ ਬਣਾਈ ਹੈ। Date:2009-08-18 Time:00:08:10
ਚੇਨਈ - ਤਮਿਲ ਅਦਾਕਾਰਾ ਸਨੇਹਾ ਨੂੰ ਮੋਬਾਇਲ ਨਾਲ ਅਸ਼ਲੀਲ ਸੰਦੇਸ਼ ਭੇਜਣ ਵਾਲੇ 35 ਸਾਲ ਦੇ ਇੱਕ ਕਾਰੋਬਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। Date:2009-08-18 Time:00:08:10
ਨਵੀਂ ਦਿੱਲੀ - ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਇੱਥੇ ਪ੍ਰਧਾਨ ਮੰਤਰੀ ਨਾਲ ਹੋਈ ਮੁੱਖ ਮੰਤਰੀਆਂ ਦੀ ਬੈਠਕ ਦੌਰਾਨ ਮੰਗ ਕੀਤੀ ਹੈ ਕਿ ਰਾਜ ਦੀ ਨੇਪਾਲ ਨਾਲ ਲੱਗਦੀ ਸਰਹੱਦ ਉੱਪਰ ਤਸਕਰੀ, ਘੁਸਪੈਠ ਅਤੇ ਜ਼ਾਅਲੀ ਨੋਟਾਂ ਦੀ ਆਮਦ ਰੋਕਣ ਲਈ ਚੌਕਸੀ ਕੀਤੀ ਜਾਵੇ। Date:2009-08-18 Time:00:08:10
ਸ਼ਿਕਾਗੋ - ਨੇਵਾਰਕ ਹਵਾਈ ਅੱਡੇ 'ਤੇ ਏਅਰਪੋਰਟ ਅਧਿਕਾਰੀਆਂ ਦੁਆਰਾ ਪ੍ਰੇਸ਼ਾਨ ਕੀਤੇ ਜਾਣ ਬਾਅਦ ਬਾਲੀਵੁੱਡ ਸੁਪਰਸਟਾਰ ਸ਼ਾਹਰੁੱਖ ਖਾਨ ਨੇ ਕਿਹਾ ਕਿ ਉਹ ਦੁਆਰਾ ਅਮਰੀਕੀ ਧਰਤੀ 'ਤੇ ਕਦਮ ਨਹੀਂ ਰੱਖਣਾ ਚਾਹੁਣਗੇ। Date:2009-08-18 Time:00:08:10
ਨਵੀਂ ਦਿੱਲੀ - ਬਲਾਗ 'ਤੇ ਬਾਲੀਵੁੱਡ ਦੇ ਅਭਿਨੇਤਾ ਬੱਚਨ ਦੇ ਪਰਿਵਾਰ ਦੇ ਸਬੰਧ 'ਚ ਟਿੱਪਣੀ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਅਮਿਤਾਭ ਨੇ ਕਿਹਾ ਹੈ ਕਿ ਜਾਂ ਤਾਂ ਟਿੱਪਣੀ ਕਰਨ ਵਾਲੇ ਰੁੱਕ ਜਾਣ,ਨਹੀਂ ਤਾਂ ਮਜ਼ਬੂਰ ਹੋ ਕੇ ਮੈਨੂੰ ਰੁੱਕਣਾ ਪਵੇਗਾ। Date:2009-08-18 Time:00:08:10
ਪਣਜੀ- ਦੇਸ਼ ਦੇ ਸਰਕਾਰੀ ਖੇਤਰ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮੀਟੇਡ (ਬੀਐੱਸਐੱਨਐੱਲ) ਨੇ 19 ਉਦਯੋਗਿਕ ਇਕਾਈਆਂ ਨੂੰ ਵਾਇਰਲੈਸ ਬਰੌਡਬੈਂਡ ਨੈਟਵਰਕ ਦੇ ਨਾਲ ਜੋੜ੍ਹਨ ਵਾਸਤੇ ਗੋਆ ਇੰਡਸਟਰੀਅਲ ਡੈਵਲਪਮੈਂਟ ਕਾਰਪੋਰੇਸ਼ਨ (ਜੀਆਈਡੀਸੀ) ਦੇ ਨਾਲ ਕਰਾਰ ਕੀਤਾ ਹੈ। Date:2009-08-18 Time:00:08:10
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਇੱਥੇ ਨਕਸਲੀਆਂ ਦੇ ਖਾਤਮੇ ਲਈ ਦੂਹਰੀ ਨੀਤੀ ਵਰਤਣ ਦਾ ਐਲਾਣ ਕਰਦਿਆਂ ਕਿਹਾ ਕਿ ਕੇਂਦਰ ਅਤੇ ਰਾਜ ਮਿਲ ਕੇ ਅੰਦਰੂਨੀ ਸੁਰੱਖਿਆ ਨੂੰ ਪੈਦਾ ਹੋਏ ਖਤਰਿਆਂ ਨਾਲ ਨਜਿੱਠਣਗੇ। Date:2009-08-18 Time:00:08:10
ਨਵੀਂ ਦਿੱਲੀ - ਅਨਿਲ ਧੀਰੂਭਾਈ ਅੰਬਾਨੀ ਸਮੂਹ ਨੇ ਇੱਕ ਵਾਰ ਫਿਰ ਪੈਟਰੋਲੀਅਮ ਮੰਤਰਾਲੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੰਤਰਾਲੇ ਇੱਕ ਪਾਸੇ ਜਨਹਿਤ ਤੇ ਰਾਸ਼ਟਰਹਿਤ ਦੀ ਗੱਲ ਕਰ ਰਿਹਾ ਹੈ, ਅਤੇ ਉੱਥੇ ਹੀ ਦੂਜੇ ਪਾਸੇ ਸਰਵਜਨਕ ਖੇਤਰ ਦੀ ਨਵਰਤਨ ਕੰਪਨੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਟੀਪੀਸੀ) ਨੂੰ 80 ਫੀਸਦੀ ਜਿਆਦਾ ਕੀਮਤ ਉੱਤੇ ਗੈਸ ਖਰੀਦਣ ਦੇ ਲਈ ਕਿਹਾ ਰਿਹਾ ਹੈ। Date:2009-08-18 Time:00:08:10
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਇੱਥੇ ਹੋਏ ਮੁੱਖ ਮੰਤਰੀਆਂ ਦੇ ਸੰਮੇਲਨ ਦੌਰਾਨ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੀ ਤਰਜ਼ ਉੱਪਰ ਰਾਜ ਉਦਯੋਗਿਕ ਸੁਰੱਖਿਆ ਬਲ ਗਠਿਤ ਕਰਨ। Date:2009-08-18 Time:00:08:10
ਅੱਜ ਏਸ਼ੀਆਈ ਤੇਲ ਬਜ਼ਾਰਾਂ ਵਿਚ ਤੇਲ ਕੀਮਤਾਂ 66 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਜਾ ਡਿੱਗੀਆਂ ਅਤੇ ਸੰਭਾਵਨਾ ਹੈ ਕਿ ਮੰਦੀ ਤੋਂ ਉੱਭਰਨ ਦੀ ਘੱਟ ਗਤੀ ਦੇ ਚੱਲਦਿਆਂ ਤੇਲ ਦੀ ਕਮਜ਼ੋਰ ਮੰਗ ਕਾਰਣ ਇਹ ਹੋਰ ਹੇਠਾਂ ਚਲੇ ਜਾਣ। Date:2009-08-18 Time:00:08:10
ਕਲਕੱਤਾ - ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜਿਲ੍ਹੇ 'ਚ ਅਗਿਆਤ ਬੰਦੂਕਧਾਰੀਆਂ ਨੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਇੱਕ ਨੇਤਾ ਦੀ ਅੱਜ ਸਵੇਰੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ। Date:2009-08-18 Time:00:08:10
ਨਵੀਂ ਦਿੱਲੀ - ਪਾਕਿਸਤਾਨ ਦੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਹਾ ਦੇਸ਼ ਵੰਡ ਦੇ ਖਲਨਾਇਕ ਨਹੀਂ ਸਨ,ਬਲਕਿ ਇੱਕ ਧਰਮ ਨਿਰਪੱਖ ਨੇਤਾ ਅਤੇ ਹਿੰਦੂ-ਮੁਸਲਿਮ ਏਕਤਾ ਦੇ ਪੈਰੋਕਾਰ ਸਨ। Date:2009-08-18 Time:00:08:10
ਨਵੀਂ ਦਿੱਲੀ - ਪੰਜਾਬ ਦੇ ਉੱਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ ਰਾਜ ਦੇ ਗਰੀਬ ਕਿਸਾਨਾਂ ਦਾ ਕਰਜ਼ ਪੂਰ੍ਹੀ ਤਰ੍ਹਾਂ ਮੁਆਫ਼ ਕੀਤਾ ਜਾਵੇ ਤਾਕਿ ਕੱਟੜਪੰਥੀ ਉੱਗਰਵਾਦੀ ਉਨ੍ਹਾ ਦੀ ਆਰਥਿਕ ਦੁਰਦਸ਼ਾ ਦਾ ਅਨੁੱਚਿਤ ਲਾਭ ਨਹੀਂ ਉਠਾ ਸਕੇ। Date:2009-08-18 Time:00:08:10
ਹਾਰਡਵੇਅਰ ਉਤਪਾਦ ਬਣਾਉਣ ਵਾਲੀ ਮੁੱਖ ਕੰਪਨੀ ਆਈਬੀਐਮ ਹੁਣ ਡੀਐਨਏ ਨਾਲ ਮਾਈਕ੍ਰੋਚਿਪਸ ਦੀ ਸਰੰਚਨਾ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇੰਟਰਨੈਸ਼ਨਲ ਬਿਜ਼ਨੈਸ ਮਸ਼ੀਨ ਨੈਕਸਟ ਜਨਰੇਸ਼ਨ ਲਈ ਅਜਿਹੀ ਚਿਪ ਬਣਾਏਗੀ, ਜੋ ਦੇਖਣ 'ਚ ਬਹੁਤ ਛੋਟੀ ਹੋਵੇਗੀ ਅਤੇ ਉਸਦੀ ਲਾਗਤ ਵੀ ਘੱਟ ਹੋਵੇਗੀ। ਇਸ ਨੂੰ ਬਣਾਉਣ ਵਿੱਚ ਡੀਐਨਏ ਨੈਨੋਸਟ੍ਰਕਚਰਸ (ਛੋਟੀਆਂ ਸਰੰਚਨਾਵਾਂ) ਜਾਂ ਡੀਐਨਏ ਆਰਿਗੇਮੀ ਦੀ ਮੱਦਦ ਲਈ ਜਾਵੇਗੀ। ਅਸਲ 'ਚ ਸਸਤੀ ਮਾਈਕ੍ਰੋਚਿਪ ਬਣਾਉਣ ਲਈ ਹੀ ਇਹ ਪ੍ਰਯੋਗ ਕੀਤਾ ਜਾ ਰਿਹਾ ਹੈ। Date:2009-08-18 Time:00:08:10
ਬਾਲੀਵੁੱਡ ਅਭਿਨੇਤਰੀ ਜੇਨੇਲੀਆ ਡਿਸੂਜਾ ਭਲਾ ਹੀ ਅੱਜ ਦੇ ਦੌਰ ਦੀ ਹੈ, ਪਰ ਉਹਨਾਂ ਦੀ ਸੋਚ ਵਿੱਚ ਭਾਰਤੀ ਸੰਸਕ੍ਰਿਤੀ ਸ਼ਾਮਿਲ ਹੈ। ਜੇਨੇਲੀਆ ਲਿਵ-ਇਨ-ਰਿਲੇਸ਼ਨਸ਼ਿਪ 'ਚ ਵਿਸ਼ਵਾਸ ਨਹੀਂ ਕਰਦੀ। ਉਹ ਵਿਆਹ ਵਿੱਚ ਭਰੋਸਾ ਰੱਖਦੀ ਹੈ। ਜੇਨੇਲੀਆ ਦਾ ਕਹਿਣਾ ਹੈ ਕਿ ਕੋਈ ਵੀ ਰਿਸ਼ਤਾ ਤਾਂ ਹੀ ਸਫ਼ਲ ਹੁੰਦਾ ਹੈ, ਜਦੋਂ ਦੋਵੇਂ ਪਾਸਿਓਂ ਨਿਭਾਇਆ ਜਾਵੇ ਅਤੇ ਵਿਆਹ ਇੱਕ ਅਜਿਹਾ ਰਿਸ਼ਤਾ ਹੈ, ਜਿਸ 'ਚ ਨਿਭਾਉਣ ਲਈ ਦੋਵਾਂ ਲਾਈਫ਼ ਪਾਰਟਨਰ ਨੂੰ ਕੁਝ ਸਮਝੌਤੇ ਵੀ ਕਰਨੇ ਪੈਂਦੇ ਹਨ। ਪਰ ਹਮੇਸ਼ਾ ਇਸ ਰਿਸ਼ਤ ਵਿੱਚ ਪਿਆਰ ਹਮੇਸ਼ਾ ਬਣਿਆ ਰਹਿੰਦਾ ਹੈ। Date:2009-08-18 Time:00:08:09
ਇੱਥੇ ਗੱਲ ਹੋ ਰਹੀ ਹੈ ਐਸ਼ਵਰਿਆ ਰਾਏ ਬੱਚਨ ਅਤੇ ਰਿਤਿਕ ਰੌਸ਼ਨ ਦੀ। ਸੰਜੇ ਲੀਲਾ ਭੰਸਾਲੀ ਦੀ ਫਿਲਮ 'ਗੁਜਾਰਿਸ਼' 'ਚ ਰਿਤਿਕ-ਐਸ਼ ਦੀ ਜੋੜੀ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਦੋਵੇਂ ਯਸ਼ਰਾਜ ਫਿਲਮਸ ਦੀ 'ਧੂਮ-2' 'ਚ ਸਨ, ਜਿਸ ਤੋਂ ਬਾਅਦ ਆਸ਼ੂਤੋਸ਼ ਗੋਵਾਰੀਕਰ ਨੇ ਉਹਨਾਂ ਨੂੰ ਲੈ ਕੇ ਆਪਣੀ ਮਸ਼ਹੂਰ ਫਿਲਮ 'ਜੋਧਾ ਅਕਬਰ' ਬਣਾ ਦਿੱਤੀ। ਫਿਲਮ ਭਲਾ ਉਸ ਤਰ੍ਹਾਂ ਨਹੀਂ ਚੱਲੀ, ਜਿਵੇਂ ਚੱਲਣੀ ਚਾਹੀਦੀ ਸੀ, ਪਰ ਰਿਤਿਕ-ਐਸ਼ ਨੇ ਤਾਂ ਉਸ 'ਚ ਦਿਲੋਂ ਕੰਮ ਕੀਤਾ ਸੀ। ਹੁਣ ਭੰਸਾਲੀ ਇਸ ਜੋੜੀ ਨੂੰ ਦੁਬਾਰਾ ਅਜਮਾਉਣ ਜਾ ਰਹੇ ਹਨ ਅਤੇ ਅੱਜ ਕੱਲ੍ਹ ਕਲਾਕਾਰਾਂ ਵਿਚਕਾਰ ਚੰਗੇ ਤਾਲਮੇਲ ਦੀ ਉਦਾਹਰਨ ਦਿੱਤੀ ਜਾਂਦੀ ਹੈ। ਫਿਲਮੀ ਸੂਤਰਾਂ ਤੋਂ ਮਿਲਣ ਵਾਲੀਆਂ ਖ਼ਬਰਾਂ ਦੇ ਅਨੁਸਾਰ ਫਿਲਮ ਦੀ ਸ਼ੂਟਿੰਗ ਤਾਂ ਜੁਲਾਈ 'ਚ ਸ਼ੁਰੂ ਹੋ ਗਈ ਸੀ, ਪਰ ਉਦੋਂ ਐਸ਼ ਮਣੀਰਤਨਮ ਦੀ ਫਿ Date:2009-08-18 Time:00:08:09
ਮੀਂਹ ਦਾ ਮਜਾ ਹਰ ਵਿਅਕਤੀ ਆਪਣੇ ਮੁਤਾਬਿਕ ਲੈਂਦਾ ਹੈ। ਕੋਈ ਗਰਮਾ-ਗਰਮ ਪਕੌੜੇ ਖਾਂਦਾ ਹੈ ਤਾਂ ਕੋਈ ਕੌਫ਼ੀ ਦਾ ਆਨੰਦ ਉਠਾਉਂਦਾ ਹੈ। ਅਰਸ਼ਦ ਵਾਰਸੀ ਇਸ ਮਾਮਲੇ 'ਚ ਥੋੜ੍ਹੇ ਅਲੱਗ ਹਨ ਅਤੇ ਮੀਂਹ ਦਾ ਮਜਾ ਉਹ ਆਪਣੇ ਤਰੀਕੇ ਨਾਲ ਉਠਾਉਂਦੇ ਹਨ। ਜਿਵੇਂ ਹੀ ਬਾਰਿਸ਼ ਹੁੰਦੀ ਹੈ, ਅਰਸ਼ਦ ਦਾ ਮਨ ਸਾਈਕਲ ਚਲਾਉਣ ਲਈ ਮਚਲ ਉੱਠਦਾ ਹੈ। ਉਹ ਆਪਣੀ ਸਾਈਕਲ ਚੁੱਕਦੇ ਹਨ ਅਤੇ ਘੁੰਮਣ ਨਿੱਕਲ ਜਾਂਦੇ ਹਨ। ਅਰਸ਼ਦ ਦੇ ਇੱਕ ਦੋਸਤ ਦੇ ਮੁਤਾਬਿਕ ਅਰਸ਼ਦ ਨੂੰ ਮੀਂਹ 'ਚ ਸਾਈਕਲ 'ਤੇ ਘੁੰਮਣਾ ਬਹੁਤ ਚੰਗਾ ਲੱਗਦਾ ਹੈ। ਉਹ ਆਪਣੇ ਚਿਹਰੇ ਨੂੰ ਢੱਕ ਲੈਂਦੇ ਹਨ, ਤਾਂ ਕਿ ਕੋਈ ਉਹਨਾਂ ਨੂੰ ਪਹਿਚਾਣ ਨਾ ਸਕੇ ਅਤੇ ਉਹ ਬੇਫਿਕਰ ਹੋ ਕੇ ਇਸਦਾ ਮਜਾ ਲੈਂਦੇ ਹਨ। Date:2009-08-18 Time:00:08:09
ਪ੍ਰਸਿੱਧ ਕਾਮੇਡੀ ਕਲਾਕਾਰ ਅਤੇ ਸ਼ਕਤੀਮਾਨ ਦੇ ਗਜੋਧਰ ਦੇ ਨਾਂ ਨਾਲ ਪ੍ਰਸਿੱਧ ਰਾਜੂ ਸ਼੍ਰੀਵਾਸਤਵ ਦਾ ਜਨਮ ਮਕਰ ਰਾਸ਼ੀ ਦੇ ਚੰਦਰਮਾ ਲਗਨ ਵਿਚ ਹੋਇਆ। Date:2009-08-18 Time:00:08:09
ਖੰਭੇ ਦੇ ਸਾਹਮਣੇ ਜੇ ਦਰਵਾਜਾ ਹੋਵੇ ਤਾਂ ਉਹ ਮਹਿਲਾਵਾਂ ਲਈ ਚੰਗਾ ਨਹੀਂ ਹੁੰਦਾ। Date:2009-08-18 Time:00:08:09
ਰਾਂਚੀ - ਝਾਰਖੰਡ 'ਚ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। Date:2009-08-18 Time:00:08:09
ਭੋਪਾਲ -ਮੱਧਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਕਿ ਵੈਸ਼ਵਿਕ ਮੰਦੀ ਅਤੇ ਅਲਪ ਮੀਂਹ ਵਰਗੀ ਆਫ਼ਤ ਦੇ ਦੌਰ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸਹਿਯੋਗੀ ਬਣਕੇ ਰਾਸ਼ਟਰਧਰਮ ਨਿਭਾਵੇ। Date:2009-08-18 Time:00:08:09
page no.1 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |