Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 17 - 8 - 2009
ਕਰੀਨਾ ਕਪੂਰ ਅੱਜ ਕੱਲ੍ਹ ਹਰ ਕਿਸੇ ਕੋਲ ਆਪਣੀ ਆਉਣ ਵਾਲੀ ਫਿਲਮ 'ਕੁਰਬਾਨ' ਦੀ ਤਾਰੀਫ਼ ਕਰਦੀ ਹੋਈ ਨਜ਼ਰ ਆਉਂਦੀ ਹੈ। ਉਹਨਾਂ ਦਾ ਕਹਿਣਾ ਹੈ ਕਿ 'ਕੁਰਬਾਨ' 'ਚ ਉਹਨਾਂ ਦਾ ਰੋਲ ਬਹੁਤ ਪਾਵਰਫੁਲ ਹੈ ਅਤੇ ਉਹਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਪੂਰਾ ਮੌਕਾ ਮਿਲਿਆ ਹੈ। ਆਮਤੌਰ 'ਤੇ ਹੀਰੋਇਨ ਦੇ ਰੋਲ ਕਮਜ਼ੋਰ ਰਹਿੰਦੇ ਹਨ, ਪਰ 'ਕੁਰਬਾਨ' 'ਚ ਉਹਨਾਂ ਦੇ ਚਰਿੱਤਰ ਨੂੰ ਵੀ ਪੂਰਾ ਮੌਕਾ ਮਿਲਿਆ ਹੈ। ਵੈਸੇ ਤਾਂ ਇਸ ਸਾਲ ਕਰੀਨਾ ਦੀ 'ਥ੍ਰੀ ਈਡੀਅਟਸ' ਅਤੇ 'ਮਿ. ਔਰ ਮਿਸੇਸ ਖੰਨਾ' ਰਿਲੀਜ਼ ਹੋਣ ਵਾਲੀ ਹੈ, ਪਰ ਉਹ ਗੱਲ 'ਕੁਰਬਾਨ' ਦੀ ਹੀ ਕਰਨਾ ਪਸੰਦ ਕਰਦੀ ਹੈ। ਦਰਅਸਲ ਇਸ ਫਿਲਮ ਵਿੱਚ ਸੈਫ਼ ਅਲੀ ਖਾਨ ਉਹਨਾਂ ਦੇ ਨਾਇਕ ਹਨ ਅਤੇ ਕਰੀਨਾ ਚਾਹੁੰਦੀ ਹੈ ਕਿ ਇਹ ਫਿਲਮ ਹਿਟ ਹੋਵੇ। ਇਸ ਨਾਲ ਉਹਨਾਂ ਦੀ ਜੋੜੀ ਹਿਟ ਹੋ ਜਾਵੇਗੀ ਅਤੇ ਦੋਵਾਂ ਨੂੰ ਜਿਆਦਾ ਤੋਂ ਜਿਆਦਾ Date:2009-08-17 Time:00:04:25
ਅੰਮ੍ਰਿਤਸਰ- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਹਰਿਆਣਾ ਦੇ ਗੁਰੂਦੁਆਰਿਆਂ ਦੇ ਪ੍ਰਬੰਧਨ ਲਈ ਅਲੱਗ ਐੱਸਜੀਪੀਸੀ ਬਣਾਉਣ ਦੀ ਮੰਗ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। Date:2009-08-17 Time:00:04:24
ਮੁੰਬਈ- ਸਾਊਥ ਇੰਡੀਅਨ ਬੈਂਕ ਨੇ ਬੌਂਡ ਦੇ ਰਾਹੀਂ ਦੋ ਅਰਬ ਰੁਪਏ ਦੀ ਰਾਸ਼ੀ ਜੁਟਾਉਣ ਦੀ ਯੋਜਨਾ ਬਣਾਈ ਹੈ। ਬੈਂਕ ਨੇ ਬੰਬੇ ਸ਼ੇਅਰ ਬਾਜਾਰ ਨੂੰ ਇਸਦੀ ਜਾਣਕਾਰੀ ਦਿੱਤੀ ਹੈ। Date:2009-08-17 Time:00:04:24
ਮੁੰਬਈ- ਭਾਰਤੀ ਸਾਧਾਰਣ ਬੀਮਾ ਨਿਗਮ (ਜੀਆਈਸੀ) ਨੇ ਅਗਲੇ ਵਿੱਤ ਵਰ੍ਹੇ ਵਿੱਚ ਦੱਖਣੀ ਅਫਰੀਕਾ ਅਤੇ ਮਲੇਸ਼ੀਆ ਵਿੱਚ ਦਫ਼ਤਰ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। Date:2009-08-17 Time:00:04:24
ਸਿਵਲ ਏਵੀਏਸ਼ਨ ਮੰਤਰੀ ਪ੍ਰਫੁਲ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲਾਲਕਿਲ੍ਹੇ ਤੋਂ ਆਪਣੇ ਸੰਬੋਧਨ ਵਿੱਚ ਏਅਰ ਇੰਡੀਆ ਦੇ ਸੰਕਟ ਦਾ ਹੱਲ ਕਰਨ ਦਾ ਭਰੋਸਾ ਦੇਕੇ ਸਾਫ਼ ਕਰ ਦਿੱਤਾ ਹੈ ਕਿ ਸਰਕਾਰ ਇਸ ਸਮੱਸਿਆ ਦੇ ਜਲਦ ਹਲ ਲਈ ਗੰਭੀਰ ਹੈ। Date:2009-08-17 Time:00:04:24
ਸ਼ੇਖੂਪੁਰਾ -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸੈਯੱਦ ਯੂਸੁਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ਼ ਖਿਲਾਫ਼ ਚੱਲ ਰਹੀ ਸੁਣਵਾਈ ਨਾਲ ਦੇਸ਼ ਦੀ ਸੈਨਾ ਦਾ ਕੋਈ ਸਬੰਧ ਨਹੀਂ ਹੈ। Date:2009-08-17 Time:00:04:24
ਭੋਪਾਲ-ਮੱਧਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਕੇਂਦਰੀ ਜੇਲ੍ਹ ਤੋਂ ਸੁਤੰਤਰਤਾ ਦਿਵਸ 'ਤੇ 58 ਕੈਦੀਆਂ ਨੂੰ ਰਿਹਾਅ ਕੀਤਾ ਗਿਆ। Date:2009-08-17 Time:00:04:24
ਲੰਡਨ - ਅਫਗਾਨਿਸਤਾਨ ਨੇ ਦੇਸ਼ ਵਿਚ ਨਵਾਂ ਕਨੂੰਨ ਲਾਗੂ ਕੀਤਾ ਹੈ ਜਿਸ ਅਧੀਨ ਇਸਲਾਮ ਦੇ ਸ਼ੀਆ ਵਰਗ ਦੇ ਪੁਰਸ਼ ਆਪਣੀ ਪਤਨੀ ਨੂੰ ਭੋਜਨ ਦੇਣ ਤੋਂ ਇਨਕਾਰ ਕਰ ਸਕਦੇ ਹਨ ਜੇਕਰ ਉਹ ਆਪਣੇ ਪਤੀ ਦੀ ਕਾਮ ਦੀ ਮੰਗ ਦੀ ਪੂਰਤੀ ਨਹੀਂ ਕਰਦੀ। Date:2009-08-17 Time:00:04:24
ਨਵੀਂ ਦਿੱਲੀ-ਕਾਰ ਬਨਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਰੂਤੀ ਸੁਜੂਕੀ ਇੰਡੀਆ ਲਿਮਿਟੇਡ ਦਾ ਨਵੇਂ ਮਾਡਲਾਂ ਦੇ ਬਦੌਲਤ ਘਰੇਲੂ ਬਜ਼ਾਰ 'ਚ ਦਬਦਬਾ ਬਣਿਆ ਹੋਇਆ ਹੈ ਅਤੇ ਯਾਤਰੀ ਕਾਰ ਬਜ਼ਾਰ 'ਚ ਉਸ ਦੀ ਹਿੱਸੇਦਾਰੀ ਵੱਧਕੇ 52.2 ਫ਼ੀਸਦੀ ਹੋ ਗਈ ਹੈ। Date:2009-08-17 Time:00:04:24
ਨਵੀਂ ਦਿੱਲੀ-ਦੇਸ਼ 'ਚ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਅਤੇ ਅੰਤਰਰਾਸ਼ਟਰੀ ਬਜ਼ਾਰ 'ਚ ਮਜ਼ਬੂਤੀ ਕਾਰਣ ਦਿੱਲੀ ਸਰਾਫ਼ਾ ਬਜ਼ਾਰ 'ਚ ਬੀਤੇ ਹਫ਼ਤੇ 'ਚ ਸੋਨਾ 115 ਰੁੱਪਏ ਪ੍ਰਤਿ ਦਸ ਗ੍ਰਾਮ ਚੜ੍ਹ ਗਿਆ ਅਤੇ ਚਾਂਦੀ 315 ਰੁੱਪਏ ਪ੍ਰਤਿ ਕਿੱਲੋ ਚਮਕ ਗਈ। Date:2009-08-17 Time:00:04:24
ਚੇਨਈ - ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਦੀ ਪ੍ਰਧਾਨਗੀ 'ਚ ਅੰਦਰੂਨੀ ਸੁਰੱਖਿਆ ਦੇ ਬਾਰੇ 'ਚ ਚਰਚਾ ਕਰਨ ਲਈ ਸੋਮਵਾਰ ਨੂੰ ਨਵੀਂ ਦਿੱਲੀ 'ਚ ਹੋਣ ਵਾਲੀ ਮੁੱਖਮੰਤਰੀਆਂ ਦੀ ਬੈਠਕ 'ਚ ਉੱਪਮੁੱਖਮੰਤਰੀ ਐਮ.ਕੇ.ਸਟਾਲਿਨ ਰਾਜ ਦਾ ਪ੍ਰਤਿਨਿੱਧੀਤੱਵ ਕਰਨਗੇ। Date:2009-08-17 Time:00:04:24
ਨਵੀਂ ਦਿੱਲੀ - ਕੇਂਦਰ ਸਰਕਾਰ ਨਕਸਲੀਆਂ ਖਿਲਾਫ ਵੱਡੀ ਮੁਹਿੰਮ ਚਲਾਉਣ ਦੀ ਤਿਆਰੀ ਦੇ ਆਖਰੀ ਦੌਰ ਵਿਚ ਹੈ ਅਤੇ ਇਸ ਲਈ ਜਲਦੀ ਹੀ ਬੀਐਸਐਫ ਅਤੇ ਆਈਟੀਬੀਪੀ ਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। Date:2009-08-17 Time:00:04:24
ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਹਾ ਦੇ ਪ੍ਰਸ਼ੰਸਕ ਰਹੇ ਹਨ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਉਨ੍ਹਾ ਨੂੰ ਮਹਾਨ ਭਾਰਤੀ ਦੱਸਿਆ ਹੈ। Date:2009-08-17 Time:00:04:24
ਮੁੰਬਈ-ਵੈਸ਼ਵਿਕ ਅਰਥਵਿਵਸਥਾ ਦੀ ਮੰਦੀ ਤੋਂ ਨਿਕਲਣ ਦੇ ਸੰਕੇਤਾਂ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਕਰਨ ਦੀ ਸੰਭਾਵਨਾ ਵਿੱਚ ਬੀਤੇ ਹਫ਼ਤੇ ਦੇ ਅੰਤ 'ਚ ਮੁੰਬਈ ਸ਼ੇਅਰ ਬਜ਼ਾਰ ਦੇ ਸੂਚਕਾਂਕ ਸੰਸੈਕਸ 'ਚ 251 ਅੰਕ ਦੀ ਬੜ੍ਹਤ ਦਰਜ਼ ਕੀਤੀ ਗਈ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਸੂਚਕਾਂਕ ਨਿਫ਼ਟੀ 98 ਅੰਕ ਚੜ੍ਹ ਗਿਆ। Date:2009-08-17 Time:00:04:24
ਮੁੰਬਈ - ਸੰਸਾਰ ਆਰਥਿਕ ਮੰਦੀ ਕਾਰਣ ਜੂਨ ਵਿਚ ਨਿਰਯਾਤ ਵਿਚ ਲਗਾਤਾਰ 9ਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਪਰ ਸੰਸਾਰਕ ਬਜ਼ਾਰ ਵਿਚ ਸੁਧਾਰ ਦੇ ਸੰਕੇਤ ਮਿਲੇ ਹਨ ਜਿਸ ਕਾਰਣ ਸਤੰਬਰ ਮਹੀਨੇ ਦੇ ਬਾਅਦ ਤੋਂ ਸਥਿੱਤੀ ਬਿਹਤਰ ਹੋ ਸਕਦੀ ਹੈ। Date:2009-08-17 Time:00:04:24
ਨਵੀਂ ਦਿੱਲੀ - ਉਦਯੋਗਿਕ ਮੋਰਚੇ ਉੱਪਰ ਖੁਸ਼ਖਬਰੀ ਦੇ ਬਾਵਜੂਦ ਦੇਸ਼ ਦੀ ਆਰਥਿਕ ਵਾਧੇ ਦੀ ਭਾਵੀ ਤਸਵੀਰ ਗੁਲਾਬੀ ਨਜ਼ਰ ਨਹੀਂ ਆ ਰਹੀ ਹੈ ਕਿਉਂ ਜੋ ਮਾਨਸੂਨ ਦੀ ਬੇਰੁੱਖੀ ਖੇਤੀ ਉਤਪਾਦਨ ਘਟਾ ਸਕਦੀ ਹੈ। Date:2009-08-17 Time:00:04:23
ਤਾਲੋਕਾਨ-ਅਫ਼ਗਾਨਿਸਤਾਨ 'ਚ 20 ਅਗਸਤ ਨੂੰ ਹੋਣ ਵਾਲੇ ਰਾਸ਼ਟਰਪਤੀ ਦੇ ਲਈ ਪ੍ਰਚਾਰ ਸਿਖਰ 'ਤੇ ਪਹੁੰਚ ਚੁੱਕਿਆ ਹੈ। Date:2009-08-17 Time:00:04:23
ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਐਤਵਾਰ ਦੀ ਸਵੇਰ ਹੋਏ ਇੱਕ ਮੁਕਾਬਲੇ ਵਿਚ ਲਸ਼ਕਰੇ ਤੋਇਬਾ ਦਾ ਇੱਕ ਅੱਤਵਾਦੀ ਹਲਾਕ ਹੋ ਗਿਆ। Date:2009-08-17 Time:00:04:23
ਸਿਲੀਗੁਡੀ -ਪੱਛਮੀ ਬੰਗਾਲ ਦੇ ਦਾਰਜ਼ਲਿੰਗ 'ਚ ਅੱਜ ਸਵੇਰੇ ਭਾਰੀ ਮੀਂਹ ਦੇ ਬਾਅਦ ਜ਼ਮੀਨ ਧੱਸਣ ਨਾਲ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। Date:2009-08-17 Time:00:04:23
ਚੇਨਈ-ਲੰਬੀਆਂ ਅਟਕਲਬਾਜ਼ੀਆਂ ਅਤੇ ਬਹਿਸਾਂ 'ਤੇ ਰੋਕ ਲਗਾਉਂਦੇ ਹੋਏ ਰਾਸ਼ਟਰੀ ਚੋਣ ਕਰਤਾਵਾਂ ਨੇ ਮੱਧਕ੍ਰਮ ਦੇ ਭਰੋਸੇਮੰਦ ਬੱਲੇਬਾਜ਼ ਰਾਹੁਦ ਦ੍ਰਵਿੜ ਨੂੰ ਸ਼੍ਰੀਲੰਕਾ ਦੌਰੇ ਅਤੇ ਚੈਂਪਿਅੰਜ਼ ਟ੍ਰਾਫ਼ੀ ਲਈ ਵਨਡੇ ਟੀਮ 'ਚ ਸ਼ਾਮਲ ਕਰ ਲਿਆ ਹੈ,ਉੱਥੇ ਹੀ ਜ਼ਖਮੀ ਓਪਨਰ ਵੀਰੇਂਦਰ ਸਹਿਵਾਗ ਅਤੇ ਰੋਹਿਤ ਸ਼ਰਮਾਂ ਨੂੰ ਟੀਮ 'ਚ ਜਗ੍ਹਾ ਨਹੀਂ ਮਿਲ ਸਕੀ ਹੈ। Date:2009-08-17 Time:00:04:23
ਚੇਨਈ -ਰਾਸ਼ਟਰੀ ਕ੍ਰਿਕਟ ਚੋਣ ਸੰਮਤੀ ਦੇ ਪ੍ਰਮੁੱਖ ਕ੍ਰਿਸ਼ਣਾਮਾਚਾਰੀ ਸ਼੍ਰੀਕਾਂਤ ਨੇ ਅੱਜ ਇੱਥੇ ਚੁਣੀ ਗਈ ਭਾਰਤੀ ਟੀਮ ਨੂੰ ਸੰਤੁਲਿਤ ਦੱਸਦੇ ਹੋਏ ਕਿਹਾ ਹੈ ਕਿ ਇਹ ਟੀਮ ਚੈਂਪਿਅੰਜ਼ ਟ੍ਰਾਫ਼ੀ ਜਿੱਤਣ 'ਚ ਸਫ਼ਲ ਰਹੇਗੀ। Date:2009-08-17 Time:00:04:23
ਭੁਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਗੁਜਰਾਤੀ ਭਾਸ਼ਾ, ਸੰਸਕ੍ਰਿਤੀ, ਪਰੰਪਰਾਵਾਂ ਅਤੇ ਕਾਰੋਬਾਰੀਆਂ ਦਾ ਰਾਜ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਹੈ। Date:2009-08-17 Time:00:04:23
ਨਵੀਂ ਦਿੱਲੀ - ਖੇਤੀ ਸਬਸਿਡੀ ਉੱਪਰ ਇੱਕ ਸੰਸਾਰਕ ਸੰਧੀ ਨੂੰ ਲੈ ਕੇ ਰੁਕਾਵਟ ਦਾ ਸਾਹਮਣਾ ਕਰ ਰਹੇ ਭਾਰਤ ਅਤੇ ਅਮਰੀਕਾ ਦੋ ਪੱਖੀ ਵਪਾਰ ਵਧਾਉਣ ਲਈ ਗੱਲਬਾਤ ਦਾ ਸਿਲਸਿਲਾ ਜ਼ਾਰੀ ਰੱਖਣਗੇ। Date:2009-08-17 Time:00:04:23
ਬਰਨਾਲਾ-ਪੰਜਾਬ 'ਚ ਬਰਨਾਲਾ ਜਿਲ੍ਹੇ ਦੇ ਤਪਾ ਮੰਡੀ ਦੇ ਖੇਤਰ 'ਚ ਢਿਲਵਾਂ ਰੇਲਵੇ ਫ਼ਾਟਕ ਦੇ ਨਜ਼ਦੀਕ ਅੱਜ ਗਊ ਰੱਖਿਆ ਦਲ ਦੇ ਮੈਂਬਰਾਂ ਨੇ ਬੱਲਦਾਂ ਅਤੇ ਗਾਂ ਨਾਲ ਭਰੇ ਟਰੱਕ ਨੂੰ ਰੋਕਕੇ ਉਨ੍ਹਾ ਗਊਆਂ ਦੀ ਹੱਤਿਆ ਹੋਣ ਤੋਂ ਬਚਾਅ ਲਿਆ। Date:2009-08-17 Time:00:04:22
ਪਟਨਾ- ਬਿਹਾਰ ਦੀਆਂ ਸਾਰੀਆਂ ਪ੍ਰਮੁੱਖ ਨਦੀਆਂ ਦੇ ਜਲਗ੍ਰਹਿਣ ਖੇਤਰਾਂ ਵਿੱਚ ਪੈ ਰਹੇ ਮੀਂਹ ਦੇ ਕਾਰਣ ਰਾਜ ਦੀਆਂ ਦੋ ਨਦੀਆਂ ਜਿੱਥੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹਨ, ਉੱਥੇ ਕੁੱਝ ਨਦੀਆਂ ਦੇ ਵਿੱਚ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। Date:2009-08-17 Time:00:04:22
page no.1 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |