Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 8 - 2009

ਮਾਨ ਇੰਡਸਟਰੀਜ਼ ਨੂੰ ਮਿਲੇ ਕਰੋੜਾਂ ਦੇ ਆਰਡਰ

ਮੁੰਬਈ- ਮਾਨ ਇੰਡਸਟਰੀਜ਼ ਇੰਡੀਆ ਲਿਮੀਟੇਡ ਨੂੰ ਐੱਲਐੱਸਏਡਬਲਿਊ ਪਾਈਪ ਸਪਲਾਈ ਦੇ ਲਈ ਭਾਰਤੀ ਗੈਸ ਐਥੋਰਿਟੀ (ਗੇਲ) ਨਾਲ 200 ਕਰੋੜ ਅਤੇ ਪੱਛਮੀ ਏਸ਼ੀਆ, ਅਫ਼ਰੀਕੀ ਦੇਸ਼ਾਂ ਤੋਂ 550 ਕਰੋੜ ਰੁਪਏ ਦੇ ਆਰਡਰ ਮਿਲੇ ਹਨ।

Date:2009-08-16 Time:00:11:48

ਅੱਤਵਾਦ ਨੂੰ ਕੁਚਲਾਂਗੇ:ਮਨਮੋਹਨ

ਨਵੀਂ ਦਿੱਲੀ - ਇੱਥੋਂ ਲਾਲ ਕਿਲੇ ਦੀ ਪ੍ਰਾਚੀਰ ਤੋਂ ਤਿਰੰਗਾ ਫਹਿਰਾਉਣ ਮਗਰੋਂ ਦਿੱਤੇ ਆਪਣੇ ਭਾਸ਼ਣ ਵਿਚ ਭਾਰਤੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਐਲਾਨ ਕੀਤਾ ਕਿ ਹਰੇਕ ਭਾਰਤੀ ਦੀ ਮਦੱਦ ਨਾਲ ਅਸੀਂ ਅੱਤਵਾਦ ਨੂੰ ਕੁਚਲਾਂਗੇ।

Date:2009-08-16 Time:00:11:48

ਬੀਐੱਸਐੱਨਐੱਲ ਮੁਲਾਜਮ ਕਰਨਗੇ ਹੜਤਾਲ

ਨਵੀਂ ਦਿੱਲੀ- ਭਾਰਤ ਸੰਚਾਰ ਨਿਗਮ ਲਿਮੀਟੇਡ (ਬੀਐੱਸਐੱਨਐੱਲ) ਦੇ ਦੋ ਲੱਖ ਤੋਂ ਜਿਆਦਾ ਕਰਮਚਾਰੀ ਵੇਤਨ ਮੁੜ੍ਹ ਸਮੀਖਿਆ ਦੀ ਮੰਗ ਲੈਕੇ 19 ਅਤੇ 20 ਅਗਸਤ ਨੂੰ ਦੋ ਰੋਜ਼ਾ ਹੜਤਾਲ ਉੱਤੇ ਹੋਣਗੇ।

Date:2009-08-16 Time:00:11:48

ਡਾਇਮੰਡ ਕੇਬਲਜ਼ ਨੂੰ ਮਿਲਿਆ ਕਰਜ਼ਾ

ਨਵੀਂ ਦਿੱਲੀ- ਕੇਬਲ ਨਿਰਮਾਤਾ ਕੰਪਨੀ ਡਾਇਮੰਡ ਕੇਬਲਜ਼ ਨੇ ਅੱਜ ਕਿਹਾ ਕਿ ਐੱਲ ਐਂਡ ਟੀ ਇੰਫ੍ਰਾਸਟਰਕਚਰ ਫਾਈਨੈਂਸ ਕੰਪਨੀ ਲਿਮੀਟੇਡ ਉਸਦੀ ਵਿਸਤਾਰ ਪ੍ਰੋਜੈਕਟਾਂ ਦੇ ਲਈ 50 ਕਰੋੜ ਰੁਪਏ ਕਰਜ਼ਾ ਦੇਣ ਉੱਤੇ ਰਾਜੀ ਹੋ ਗਈ ਹੈ।

Date:2009-08-16 Time:00:11:48

ਭਰੂਣ ਹੱਤਿਆ ਸਮਾਜ ਲਈ ਸ਼ਰਮਨਾਕ:ਪੀਐਮ

ਨਵੀਂ ਦਿੱਲੀ - ਕੰਨਿਆ ਭਰੂਣ ਹੱਤਿਆ ਨੂੰ ਭਾਰਤੀ ਸਮਾਜ ਲਈ ਸ਼ਰਮਨਾਕ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇੱਥੇ ਕਿਹਾ ਕਿ ਜਦੋਂ ਤੱਕ ਮਹਿਲਾਵਾਂ ਨੂੰ ਵਿਕਾਸ ਵਿਚ ਬਰਾਬਰੀ ਦਾ ਭਾਈਵਾਲ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਦੇਸ਼ ਤਰੱਕੀ ਨਹੀਂ ਕਰ ਸਕਦਾ।

Date:2009-08-16 Time:00:11:48

ਸ਼ਾਹਰੁਖ਼ ਨੂੰ ਪੁੱਛਗਿੱਛ ਲਈ ਰੋਕਿਆ

ਵਾਸ਼ਿੰਗਟਨ- ਬੌਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖਾਨ ਨੂੰ ਸ਼ਿਕਾਗੋ ਜਾਂਦੇ ਸਮੇਂ ਅਮਰੀਕਾ ਦੇ ਨਿਊਜਰਸੀ ਵਿੱਚ ਸਥਿਤ ਨੋਵਾਰਕ ਹਵਾਈ ਅੱਡੇ ਉੱਤੇ ਸ਼ੁਕਰਵਾਰ ਰਾਤ ਨੂੰ ਦੋ ਘੰਟਿਆਂ ਤੱਕ ਪੁੱਛ ਗਿੱਛ ਦੇ ਲਈ ਰੋਕਿਆ ਗਿਆ।

Date:2009-08-16 Time:00:11:48

ਸਬੂਤ ਇਕੱਠੇ ਕਰ ਰਹੀ ਹੈ ਸਰਕਾਰ : ਮਲਿਕ

ਇਸਲਾਮਾਬਾਦ- ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਕਿਹਾ ਹੈ ਕਿ ਸਰਕਾਰ ਅੱਤਵਾਦਵਾਦੀ ਸੰਗਠਨ ਤਹਿਰੀਕ-ਏ-ਤਾਲੀਬਾਨ (ਟੀਟੀਪੀ) ਮੁੱਖੀ ਬੇਤੁੱਲਾ ਮਹਿਸੂਦ ਦੇ ਮਾਰੇ ਜਾਣਦੇ ਭੌਤਿਕ ਸਬੂਤ ਇਕੱਠੇ ਕਰ ਰਹੀ ਹੈ।

Date:2009-08-16 Time:00:11:48

ਗਾਇਕ ਸੁਖ਼ਬੀਰ ਪੁਲਿਸ ਹਿਰਾਸਤ !

ਇਸਲਾਮਾਬਾਦ : ਇਸ਼ਕ ਤੇਰਾ ਤੜਾਵੇ ਦੇ ਨਾਲ ਸਫ਼ਲਤਾ ਦੀ ਸ਼ਿਖਰ ਨੂੰ ਛੋਹ ਵਾਲਾ ਪੰਜਾਬੀ ਪੋਪ ਗਾਇਕ ਸੁਖਬੀਰ ਸਿੰਘ ਉਸ ਵੇਲੇ ਮੁਸ਼ਕਲ ਵਿੱਚ ਆਇਆ ਗਿਆ, ਜਦੋਂ ਉਹਨਾਂ ਨੂੰ ਅਤੇ ਉਹਨਾਂ ਦੇ ਟੀਮ ਮੈਂਬਰਾਂ ਨੂੰ ਪਾਕਿਸਤਾਨੀ ਪੁਲਿਸ ਨੇ ਕਾਨੂੰਨ ਤੋੜ੍ਹਨ ਦੇ ਜੁਰਮ ਵਿੱਚ ਗ੍ਰਿਫ਼ਤਾਰ ਕਰ ਲਿਆ।

Date:2009-08-16 Time:00:11:48

ਵਿਦੇਸ਼ੀ ਮੁੱਦਰਾ ਭੰਡਾਰ ਘਟਿਆ

ਮੁੰਬਈ - ਭਾਰਤ ਦਾ ਵਿਦੇਸ਼ੀ ਮੁੱਦਰਾ ਭੰਡਾਰ 7 ਅਗਸਤ ਨੂੰ ਖਤਮ ਹੋਏ ਹਫਤੇ ਵਿਚ ਘੱਟ ਕੇ 271.239 ਅਰਬ ਡਾਲਰ ਦੇ ਪੱਧਰ ਉੱਪਰ ਪੁੱਜ ਗਿਆ ਜੋ ਇਸ ਤੋਂ ਪਹਿਲਾਂ ਦੇ ਬੀਤੇ ਵਰ੍ਹੇ ਦੇ ਇੰਨ੍ਹੇ ਸਮੇਂ ਵਿਚ 271.641 ਅਰਬ ਡਾਲਰ ਸੀ।

Date:2009-08-16 Time:00:11:48

7 ਅਰਬ ਡਾਲਰ ਰਿਹਾ ਵਿਦੇਸ਼ੀ ਨਿਵੇਸ਼

ਕੋਲਕਾਤਾ - ਸੰਸਾਰਕ ਆਰਥਿਕ ਮੰਦੀ ਦੇ ਬਾਵਜੂਦ ਦੇਸ਼ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ ਲਗਭੱਗ 7 ਅਰਬ ਡਾਲਰ ਦੇ ਪੱਧਰ ਨੂੰ ਛੋਹ ਗਿਆ।

Date:2009-08-16 Time:00:11:48

ਅੰਡੇਮਾਨ,ਨਿਕੋਬਾਰ 'ਚ ਭੁਚਾਲ ਦੇ ਝਟਕੇ

ਨਵੀਂ ਦਿੱਲੀ - ਅੰਡੇਮਾਨ, ਨਿਕੋਬਾਰ ਟਾਪੂਆਂ ਵਿਚ ਅੱਜ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ।ਰਿਕਟਰ ਮਿਆਰ ਉੱਪਰ 5.3 ਦੀ ਤੀਬਰਤਾ ਵਾਲਾ ਇਹ ਭੁਚਾਲ ਸਵੇਰੇ 1.10 ਵਜੇ ਆਇਆ।

Date:2009-08-16 Time:00:11:47

ਕਿਸਾਨਾਂ ਨੂੰ ਮੁਫ਼ਤ ਬਿਜਲੀ ਦਾ ਐਲਾਨ

ਰਾਏਪੁਰ- ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ.ਰਮਨ ਸਿੰਘ ਨੇ ਅੱਜ ਆਜਾਦੀ ਦਿਹਾੜੇ ਦੇ ਮੌਕੇ ਕਿਸਾਨ ਵੀਰਾਂ ਨੂੰ ਪੰਜ ਹਾਰਸਪਾਵਰ ਤੱਕ ਸਿੰਚਾਈ ਪੰਪਾਂ ਦੇ ਲਈ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ।

Date:2009-08-16 Time:00:11:47

ਵਾਪਸੀ ਲਈ ਤਿਆਰ ਦ੍ਰਵਿੜ

ਚੇੱਨਈ - ਭਾਰਤੀ ਚੌਣ ਕਰਤਾ ਅਗਲੇ ਮਹੀਨੇ ਸ਼੍ਰੀਲੰਕਾ ਵਿਖੇ ਹੋਣ ਵਾਲੀ ਤਿਕੋਣੀ ਲੜ੍ਹੀ ਅਤੇ ਇਸ ਤੋਂ ਮਗਰੋਂ ਦੱਖਣੀ ਅਫਰੀਕਾ ਵਿਚ ਹਣ ਵਾਲੀ ਚੈਂਪੀਅੰਸ ਟ੍ਰਾਫੀ ਲਈ ਭਲਕੇ ਟੀਮ ਦੀ ਚੌਣ ਕਰਨਗੇ ਜਿਸ ਵਿਚ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਲਗਭੱਗ ਦੋ ਸਾਲ ਦੇ ਵਕਫੇ ਮਗਰੋਂ ਵਾਪਸੀ ਲਈ ਤਿਆਰ ਹਨ।

Date:2009-08-16 Time:00:11:47

ਸਾਫੀਨਾ ਨੇ ਕਲਿਸਟਰਸ ਨੂੰ ਹਰਾਇਆ

ਸਿਨਸਿਨਾਟੀ - ਵਿਸ਼ਵ ਦੀ ਨੰਬਰ ਇੱਕ ਰੂਸੀ ਖਿਡਾਰਨ ਦਿਨਾਰਾ ਸਾਫੀਨਾ ਨੇ ਸਾਬਕਾ ਨੰਬਰ ਇੱਕ ਖਿਡਾਰਨ ਕਿਮ ਕਲਿਸਟਰਸ ਨੂੰ ਹਰਾ ਕੇ ਉਸ ਦੀ ਸ਼ਾਨਦਾਰ ਵਾਪਸੀ ਦਾ ਸੁਫਨਾ ਤੋੜਦੇ ਹੋਏ ਡਬਲਿਊਟੀਏ ਹਾਰਡ ਕੋਰਟ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।

Date:2009-08-16 Time:00:11:47

ਨਹੀਂ ਛੱਡਾਂਗੀ ਆਪਣਾ ਅਹੁਦਾ : ਵਸੁੰਧਰਾ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਹਾਈਕਮਾਨ ਦੇ ਆਦੇਸ਼ ਮਗਰੋਂ ਵੀ ਰਾਜਸਥਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇਤਾ ਵਸੁੰਧਰਾ ਰਾਜੇ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇਣ ਦੇ ਮੂਡ ਵਿੱਚ ਨਹੀਂ ਵਿਖਾਈ ਦੇ ਰਹੀ ਹੈ, ਜਿਸ ਨਾਲ ਲੋਕ ਸਭਾ ਚੋਣਾਂ ਵਿੱਚ ਹਾਰ ਦੇ ਕਾਰਣ ਪਾਰਟੀ ਵਿੱਚ ਉਪਜਿਆ ਸੰਕਟ ਗਹਿਰਾਉਣ ਲੱਗਿਆ ਹੈ।

Date:2009-08-16 Time:00:11:47

ਅੰਮ੍ਰਿਤਸਰ ਵਿਚ ਵੀ ਮਨਾਇਆ ਗਿਆ ਅਜ਼ਾਦੀ ਦਿਹਾੜਾ

ਅਜ਼ਾਦ ਭਾਰਤ ਦਾ 63ਵਾਂ ਅਜ਼ਾਦੀ ਦਿਹਾੜਾ ਅੱਜ ਇੱਥੇ ਗੁਰੂ ਨਾਨਕ ਸਟੇਡੀਅਮ ਵਿਖੇ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਜਿਲ੍ਹਾ ਪੱਧਰੀ ਸਮਾਰੋਹ ਦੀ ਪ੍ਰਧਾਨਗਰੀ ਸ. ਨਿਰਮਲ ਸਿੰਘ ਕਾਹਲੋਂ, ਸਪੀਕਰ ਪੰਜਾਬ ਵਿਧਾਨਸਭਾ ਨੇ ਕੀਤੀ।

Date:2009-08-16 Time:00:11:46

ਵਿਦੇਸ਼ ਨੀਤੀ ਵਿੱਚ ਸਾਰਿਆਂ ਦਾ ਸਨਮਾਨ ਜ਼ਰੂਰੀ

ਬੁੱਧ ਗਯਾ - ਪ੍ਰਸਿੱਧ ਪੱਤਰਕਾਰ ਅਤੇ ਵਿਦੇਸ਼ ਨੀਤੀ ਦੇ ਜਾਣਕਾਰ ਜਫ਼ਰ ਆਗਾ ਨੇ 21ਵੀਂ ਸਦੀ ਵਿੱਚ ਬਦਲਦੀ ਕੌਮਾਂਤਰੀ ਵਿਵਸਥਾ ਵਿੱਚ ਭਾਰਤ ਦੇ ਲਈ ਨਵੀਂ ਵਿਦੇਸ਼ ਨੀਤੀ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਦੇ ਲਈ ਅੱਜ ਇੱਕ ਅਜਿਹੀ ਵਿਦੇਸ਼ ਨੀਤੀ ਦੀ ਜ਼ਰੂਰਤ ਹੈ, ਜਿਸ ਵਿੱਚ ਸਾਰਿਆਂ ਨੂੰ ਸਨਮਾਨ ਅਤੇ ਨਿਆਂ ਮਿਲ ਸਕੇ।

Date:2009-08-16 Time:00:11:46

ਜੰਮੂ ਵਿੱਚ ਵੱਖਵਾਦੀਆਂ ਲਈ ਕੋਈ ਜਗ੍ਹਾ ਨਹੀਂ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੰਮੂ ਕਸ਼ਮੀਰ ਦੇ ਵਿਕਾਸ ਵਿੱਚ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੰਦੇ ਹੋਏ ਅੱਜ ਕਿਹਾ ਕਿ ਹਾਲੀਆ ਚੋਣਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਰਾਜ ਵਿੱਚ ਅਲਗਾਵਵਾਦੀ ਵਿਚਾਰਧਾਰਾ ਦਾ ਕੋਈ ਸਥਾਨ ਨਹੀਂ ਹੈ।

Date:2009-08-16 Time:00:11:46

9 ਫੀਸਦੀ ਵਿਕਾਸ ਦਰ ਹਾਸਲ ਕਰਾਂਗੇ:ਪੀਐਮ

ਨਵੀਂ ਦਿੱਲੀ - ਇੱਥੇ ਲਾਲ ਕਿਲ੍ਹੇ ਉੱਪਰ ਛੇਵੀਂ ਵਾਰ ਤਿਰੰਗਾ ਫਹਿਰਾਉਣ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਭਰੋਸਾ ਜ਼ਾਹਰ ਕੀਤਾ ਕਿ ਦੇਸ਼ ਇਸ ਸਾਲ ਦੇ ਆਖਰ ਤੱਕ 9 ਫੀਸਦੀ ਦੀ ਉੱਚ ਪੱਧਰੀ ਵਿਕਾਸ ਦਰ ਹਾਸਲ ਕਰੇਗਾ।

Date:2009-08-16 Time:00:11:46

ਅੱਤਵਾਦ ਨੂੰ ਕੁਚਲਾਂਗੇ:ਮਨਮੋਹਨ

ਨਵੀਂ ਦਿੱਲੀ - ਇੱਥੋਂ ਲਾਲ ਕਿਲੇ ਦੀ ਪ੍ਰਾਚੀਰ ਤੋਂ ਤਿਰੰਗਾ ਫਹਿਰਾਉਣ ਮਗਰੋਂ ਦਿੱਤੇ ਆਪਣੇ ਭਾਸ਼ਣ ਵਿਚ ਭਾਰਤੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਐਲਾਨ ਕੀਤਾ ਕਿ ਹਰੇਕ ਭਾਰਤੀ ਦੀ ਮਦੱਦ ਨਾਲ ਅਸੀਂ ਅੱਤਵਾਦ ਨੂੰ ਕੁਚਲਾਂਗੇ।

Date:2009-08-16 Time:00:11:46


1  

page no.1

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009