Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 14 - 8 - 2009

ਲਾਲਗੜ੍ਹ 'ਚ ਚਾਰ ਮਾਓਵਾਦੀ ਕਾਬੂ

ਲਾਲਗੜ੍ਹ-ਪੱਛਮੀ ਬੰਗਾਲ ਦੇ ਲਾਲਗੜ੍ਹ 'ਚ ਅਲੱਗ-ਅਲੱਗ ਜਗ੍ਹਾ 'ਤੇ ਸੰਯੁਕਤ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿੱਚ ਕੱਲ੍ਹ ਰਾਤ ਭਰ ਚੱਲੀ ਗੋਲੀਬਾਰੀ ਦੇ ਬਾਅਦ ਚਾਰ ਮਾਓਵਾਦੀਆਂ ਨੂੰ ਕਾਬੂ ਕਰ ਲਿਆ ਗਿਆ।ਪੱਛਮੀ ਮਿਦਨਾਪੁਰ ਜਿਲ੍ਹੇ ਦੇ ਪੁਲਿਸ ਪ੍ਰਧਾਨ ਐਮ.ਕੇ.ਵਰਮਾ ਨੇ ਦੱਸਿਆ ਹੈ ਕਿ ਚੰਦਾ ਬਿਲਾ ਵਨ ਪੂਰਣ ਪਾਣੀ ਵਨ ਭੁਲਾਗੇਰਾ ਅਤੇ ਤਾਰਹਕੀ 'ਚ ਸੰਯੁਕਤ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿੱਚ ਰਾਤ ਭਰ ਗੋਲੀਬਾਰੀ ਹੋਈ।

Date:2009-08-14 Time:00:00:10

ਜੈ ਗੋਇਲ ਲੈਫ਼ਟੀਨੰਟ ਗਵਰਨਰ ਦੀ ਦੌੜ 'ਚ

ਵਾਸ਼ਿੰਗਟਨ- ਭਾਰਤੀ ਮੂਲ ਦੇ ਅਮਰੀਕੀ ਨੇਤਾ ਜੈ ਗੋਇਲ ਨੂੰ ਅਮਰੀਕਾ ਦੇ ਓਹੀਓ ਰਾਜ ਵਿੱਚ ਲੈਂਫ਼ਟੀਨੰਟ ਗਵਰਨਰ ਦੇ ਅਹੁਦੇ ਲਈ ਅੰਤਿਮ ਦਾਅਵੇਦਾਰਾਂ ਦੀ ਸੂਚੀ ਵਿੱਚ ਸ਼ਾਮਿਲ ਕੀਤੀ ਗਿਆ ਹੈ।

Date:2009-08-14 Time:00:00:10

ਆਈਪੀਓ ਨੂੰ ਮਿਲਿਆ ਚੰਗਾ ਹੁੰਗਾਰਾ

ਮੁੰਬਈ- ਸਰਵਜਨਕ ਖੇਤਰ ਦੀ ਬਿਜਲੀ ਕੰਪਨੀ ਐੱਨਐੱਚਪੀਸੀ ਲਿਮੀਟੇਡ ਦੇ ਸਵਾ ਅਰਬ ਡਾਲਰ ਦੀ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਨੂੰ 23.53 ਗੁਣਾ ਜਿਆਦਾ ਫੰਡ ਮਿਲਿਆ ਹੈ।

Date:2009-08-14 Time:00:00:10

ਹਿਸਾਰ 'ਚ ਸੋਕਾ,ਫ਼ਸਲ ਤਬਾਹ

ਹਿਸਾਰ-ਹਰਿਆਣਾ ਦੇ ਹਿਸਾਰ ਜਿਲ੍ਹੇ 'ਚ ਇੱਕ ਤਿਹਾਈ ਤੋਂ ਜ਼ਿਆਦਾ ਫਸਲ ਸੋਕੇ ਦੀ ਮਾਰ ਨਾਲ ਤਬਾਹ ਹੋ ਗਈ ਹੈ।

Date:2009-08-14 Time:00:00:10

ਘਰੇਲੂ ਹਵਾਈ ਯਾਤਰੀ ਸੰਖਿਆ ਘਟੀ

ਨਵੀਂ ਦਿੱਲੀ - ਦੇਸ਼ ਵਿੱਚ ਇਸ ਵਰ੍ਹੇ ਜੁਲਾਈ ਵਿੱਚ ਘਰੇਲੂ ਹਵਾਈ ਯਾਤਰਾ ਕਰਨ ਵਾਲਿਆਂ ਦੀ ਸੰਖਿਆ ਘੱਟਕੇ 35.95 ਲੱਖ ਰਹਿ ਗਈ ਜਦਕਿ ਇਸ ਤੋਂ ਪਿਛਲੇ ਮਹੀਨੇ ਵਿੱਚ ਇਹ ਅੰਕੜਾ 36.94 ਲੱਖ ਯਾਤਰੀਆਂ ਦਾ ਸੀ।

Date:2009-08-14 Time:00:00:10

ਬੈਤੁਲਾ ਦੀ ਮੌਤ ਰਿਪੋਰਟ ਸੌਂਪੀ ਖੁਫ਼ੀਆ ਵਿਭਾਗ ਨੇ

ਇਸਲਾਮਾਬਾਦ -ਪਾਕਿਸਤਾਨ ਦੇ ਖੁਫ਼ੀਆ ਵਿਭਾਗ ਨੇ ਪ੍ਰਤਿਬੰਧਤ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਪ੍ਰਮੁੱਖ ਬੈਤੁਖਾ ਮਹਿਸੂਦ ਦੀ ਮੌਤ ਦੇ ਬਾਰੇ 'ਚ ਵਿਸਤ੍ਰਿਤ ਰਿਪੋਰਟ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੂੰ ਭੇਜ ਦਿੱਤੀ ਹੈ,ਜਿਸ ਵਿੱਚ ਪੁਖਤਾ ਸਬੂਤਾਂ ਅਤੇ ਸੂਚਨਾਵਾਂ ਨਾਲ ਤਾਲਿਬਾਨ ਪ੍ਰਮੁੱਖ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ।

Date:2009-08-14 Time:00:00:10

ਬਾਬਾ ਰਾਮਦੇਵ ਨੇ ਮੰਗੀ ਮੁਆਫ਼ੀ

ਹਰਿਦੁਆਰ- ਯੋਗ ਗੁਰੂ ਬਾਬਾ ਰਾਮਦੇਵ ਨੇ ਆਦਿ ਸ਼ੰਕਰਾਚਾਰਿਆ ਦੇ 'ਬ੍ਰਹਮ ਸੱਚ ਜੱਗ ਝੂਠ' ਦੇ ਸਿਧਾਂਤ ਨੂੰ ਗਲਤ ਦੱਸਣ ਸੰਬੰਧੀ ਆਪਣੇ ਬਿਆਨ ਦੇ ਲਈ ਸੰਤਾਂ ਤੋਂ ਮੁਆਫ਼ੀ ਮੰਗੀ ਹੈ।

Date:2009-08-14 Time:00:00:10

ਅਲ੍ਹੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਦਾਖਲੇ ਰੱਦ

ਨਵੀਂ ਦਿੱਲੀ-ਅਲ੍ਹੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਐਮ.ਏ ਇਤਿਹਾਸ 'ਚ ਵਿਦਿਆਰਥੀਆਂ ਦੇ ਹੋਏ ਦਾਖਲੇ ਨੂੰ ਰੱਦ ਕਰ ਦਿੱਤਾ ਹੈ।

Date:2009-08-14 Time:00:00:10

ਹਵਾਈ ਤੇਲ ਕਰਾਂ ਨੂੰ ਘੱਟ ਕਰਨ 'ਤੇ ਬਣੇਗਾ ਸਮੂਹ

ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਭਾਰੀ ਘਾਟੇ ਦਾ ਸਾਹਮਣਾ ਕਰ ਰਹੇ ਘਰੇਲੂ ਏਅਰ ਲਾਈਨਾਂ ਨੂੰ ਹਵਾਈ ਈਂਧਨ 'ਤੇ ਲਏ ਜਾਣ ਵਾਲੇ ਕਰਾਂ 'ਚ ਰਾਹਤ ਦਿਵਾਉਣ ਦੇ ਯਤਨ ਸੁਝਾਉਣ ਲਈ ਮੰਤਰੀ ਸਮੂਹ ਗਠਿਤ ਕਰਨ ਦਾ ਫ਼ੈਸਲਾ ਲਿਆ ਹੈ।

Date:2009-08-14 Time:00:00:10

ਸੁਡਾਨ 'ਚ ਪੈਦਾ ਹੋਇਆ ਮਨੁੱਖੀ ਸੰਕਟ:ਸੰਰਾ

ਨਿਊਯਾਰਕ - ਸੰਯੁਕਤ ਰਾਸ਼ਟਰ ਨੇ ਇੱਥੇ ਕਿਹਾ ਹੈ ਕਿ ਦੱਖਣੀ ਸੁਡਾਨ ਵਿਚ ਇੱਕ ਮਨੁੱਖੀ ਸੰਕਟ ਪੈਦਾ ਹੋ ਗਿਆ ਹੈ ਅਤੇ ਇਸ ਕਾਰਣ ਲਗਭੱਗ 40 ਫੀਸਦੀ ਅਬਾਦੀ ਨੂੰ ਖਤਰਾ ਹੈ।ਆਪਸੀ ਜਨਜਾਤੀ ਸੰਘਰਸ਼, ਭੋਜਨ ਦੀ ਕਮੀ ਅਤੇ ਬਜਟ ਦੀ ਘਾਟ ਸਦਕਾ ਇਹ ਹਾਲਾਤ ਪੈਦਾ ਹੋਏ ਹਨ।

Date:2009-08-14 Time:00:00:10

ਏਵਰਾਨ ਸਿਸਟਮਜ਼ ਨੂੰ ਮਿਲਿਆ ਆਰਡਰ

ਨਵੀਂ ਦਿੱਲੀ- ਸੂਚਨਾ ਤਕਨੀਕ ਖੇਤਰ ਵਿੱਚ ਸਿੱਖਿਆ ਅਤੇ ਸਿਖਲਾਈ ਸਹੂਲਤ ਪ੍ਰਦਾਨ ਕਰਨ ਵਾਲੀ ਕੰਪਨੀ ਏਵਰਾਨ ਸਿਸਟਮਜ਼ ਲਿਮੀਟੇਡ ਨੂੰ ਉੱਤਰ ਪ੍ਰਦੇਸ਼ ਦੇ ਮਿਡਲ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਪ੍ਰਦਾਨ ਕਰਨ ਦੇ ਲਈ ਰਾਜ ਸਰਕਾਰ ਤੋਂ 91.87 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।

Date:2009-08-14 Time:00:00:10

ਮੰਦੀ ਤੋਂ ਬਾਹਰ ਆਏ ਜਰਮਨੀ ਅਤੇ ਫ੍ਰਾਂਸ

ਬਰਲਿਨ- ਦੋ ਯੂਰਪੀ ਅਰਥਵਿਵਸਥਾਵਾਂ ਜਰਮਨੀ ਅਤੇ ਫਰਾਂਸ ਨੇ ਅੱਜ ਮੰਦੀ ਤੋਂ ਬਾਹਰ ਨਿੱਕਲਣ ਦੇ ਸੰਕੇਤ ਦਿੱਤੇ ਹਨ ਅਤੇ ਜ਼ਾਹਰ ਕੀਤਾ ਹੈ ਕਿ ਇਹ ਦੋਵੇਂ ਅਰਥ ਵਿਵਸਥਾਵਾਂ ਤੇਜ਼ੀ ਨਾਲ ਉੱਭਰ ਰਹੀਆਂ ਹਨ।

Date:2009-08-14 Time:00:00:10

ਪੰਜਾਹ ਸਾਲ ਦਾ ਹੋ ਹੋਇਆ ਦੂਰਦਰਸ਼ਨ

ਨਵੀਂ ਦਿੱਲੀ-ਦੇਸ਼ ਦੇ ਸਭ ਤੋਂ ਪਹਿਲਾਂ ਟੈਲੀਵਿਜ਼ਨ ਨੈਟਵਰਕ ਦੂਰਦਰਸ਼ਨ ਨੂੰ ਹੁਣ ਦਰਸ਼ਕਾਂ ਤੱਕ ਆਪਣੀ ਪਹੁੰਚ ਲਈ ਕੇਬਲ ਆਪ੍ਰੇਟਰਾਂ ਦੇ ਭਰੋਸੇ ਨਹੀਂ ਰਹਿਣਾ ਪਵੇਗਾ ਕਿਉਂਕਿ ਦੂਰਦਰਸ਼ਨ ਨੂੰ ਡਿਜੀਟਲ ਬਣਾਇਆ ਜਾ ਰਿਹਾ ਹੈ।

Date:2009-08-14 Time:00:00:10

ਸ਼ੇਅਰ ਬਜ਼ਾਰ 'ਚ ਜਬਰਦਸਤ ਤੇਜ਼ੀ

ਮੁੰਬਈ - ਵੈਸ਼ਵਿਕ ਸ਼ੇਅਰ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਵੀਰਵਾਰ ਨੂੰ ਭਾਰਤੀ ਬਜ਼ਾਰਾਂ 'ਚ ਜਬਰਦਸਤ ਤੇਜ਼ੀ ਰਹੀ।ਚਾਰੇ ਪਾਸੇ ਖਰੀਦਦਾਰੀ ਨਾਲ ਬਜ਼ਾਰ 'ਚ ਬਹਾਰ ਰਹੀ।ਅੱਜ ਸੰਸੈਕਸ 498 ਅੰਕ ਉੱਛਲਣ ਬਾਅਦ 15518 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 148 ਅੰਕ ਵੱਧਣ ਬਾਅਦ 4605 ਦੇ ਸਤਰ 'ਤੇ ਬੰਦ ਹੋਇਆ।

Date:2009-08-14 Time:00:00:10

ਮਲੇਸ਼ੀਆ 'ਚ ਵਿਦੇਸ਼ੀ ਕਰਮਚਾਰੀਆਂ 'ਤੇ ਰੋਕ

ਕੁਆਲਾਂਲੰਪੁਰ - ਮਲੇਸ਼ੀਆ ਸਰਕਾਰ ਨੇ ਵੈਸ਼ਵਿਕ ਮੰਦੀ ਕਾਰਣ ਵਿਦੇਸ਼ੀ ਕਰਮਚਾਰੀਆਂ 'ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ।

Date:2009-08-14 Time:00:00:10

ਰਾਸ਼ਟਰਪਤੀ, ਪ੍ਰਧਾਨ ਮੰਤਰੀ ਵੱਲੋਂ ਜਨਮ ਅਸ਼ਟਮੀ ਦੀ ਵਧਾਈ

ਨਵੀਂ ਦਿੱਲੀ- ਰਾਸ਼ਟਰ ਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਹਰਿਆਣਾ ਦੇ ਰਾਜਪਾਲ ਜਗਨ ਨਾਥ ਅਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਜਨਮ ਅਸ਼ਟਮੀ ਦੇ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।

Date:2009-08-14 Time:00:00:10

ਜੇਨੇਲੀਆ ਡਿਸੂਜਾ ਅਤੇ ਲਾਈਫ ਪਾਰਟਨਰ

'ਜਾਨੇ ਤੂੰ ਯਾ ਜਾਨੇ ਨਾ' ਵਿੱਚ ਅਗਿਤੀ ਦਾ ਕਿਰਦਾਰ ਨਿਭਾ ਕੇ ਲੋਕਪ੍ਰਿਅਤਾ ਪਾਉਣ ਵਾਲੀ ਜੇਨੇਲੀਆ ਡਿਸੂਜਾ ਦੀ 'ਲਾਈਫ ਪਾਰਟਨਰ' ਰਿਲੀਜ਼ ਹੋਣ ਵਾਲੀ ਹੈ। ਵਿਆਹ ਦੇ ਆਲੇ ਦੁਆਲੇ ਘੁੰਮਣ ਵਾਲੀ ਇਸ ਫ਼ਿਲਮ ਵਿੱਚ ਜੇਨੇਲੀਆ ਨੇ ਸੰਜਨਾ ਦਾ ਕਿਰਦਾਰ ਨਿਭਾਇਆ ਹੈ।

Date:2009-08-14 Time:00:00:10

ਬਾਲੀਵੁੱਡ ਤੇ ਵੀ ਸਵਾਇਨ ਫਲੂ ਦਾ ਅਸਰ

14 ਅਗਸਤ ਨੂੰ 'ਕਮੀਨੇ' ਅਤੇ 'ਲਾਈਫ ਪਾਰਟਨਰ' ਰਿਲੀਜ਼ ਹੋਣ ਜਾ ਰਹੀ ਹੈ। ਇਹ ਹਫਤਾ ਫ਼ਿਲਮ ਵਪਾਰ ਦੀ ਦ੍ਰਿਸ਼ਟੀ ਨਾਲ ਬਿਹਤਰੀਨ ਹੈ

Date:2009-08-14 Time:00:00:10

ਲਾਈਫ ਪਾਰਟਨਰ ਤੋਂ ਪ੍ਰਾਚੀ ਨੂੰ ਉਮੀਦ

ਟੀਵੀ ਦੀ ਦੁਨੀਆ ਤੋਂ ਵੱਡੇ ਸਕ੍ਰੀਨ ਤੇ ਆਈ ਪ੍ਰਾਚੀ ਦੇਸਾਈ ਦੀ ਲਾਈਫ ਪਾਰਟਨਰ ਰਿਲੀਜ ਹੋਣ ਵਾਲੀ ਹੈ। ਪ੍ਰਾਚੀ ਨੂੰ ਰੀਅਲ ਲਾਈਫ ਵਿੱਚ ਹੁਣ ਤੱਕ ਲਾਈਫ ਪਾਰਟਨਰ ਨਹੀਂ ਮਿਲਿਆ ਹੈ, ਪਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਮਿਲੇਗਾ ਉਹ ਇਸ ਗੱਲ ਨੂੰ ਛਿਪਾਵੇਗੀ ਨਹੀਂ।

Date:2009-08-14 Time:00:00:10

ਉਲੰਘਣਾ ਮਾਮਲੇ ਵਿੱਚ ਕਾਰਣ ਦੱਸੋ ਨੋਟਿਸ

ਜੈਪੁਰ- ਰਾਜਸਥਾਨ ਉੱਚ ਅਦਾਲਤ ਨੇ ਸਿੱਖਿਆ ਸਕੱਤਰ ਸਮੇਤ ਦਸ ਅਧਿਕਾਰੀਆਂ ਨੂੰ ਉਲੰਘਣਾ ਕਰਨ ਦੇ ਮਾਮਲੇ ਵਿੱਚ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਹੈ। ਮਾਣਯੋਗ ਜੱਜ ਏਕੇ ਰਸਤੋਗੀ ਨੇ ਚੇਤਰਾਮ ਚੋਪੜਾ ਅਤੇ ਗਿਆਰ੍ਹਾਂ ਹੋਰਨਾਂ ਦੀ ਉਲੰਘਣਾ ਅਪੀਲ ਉੱਤੇ ਕੱਲ੍ਹ ਇਹ ਆਦੇਸ਼ ਦਿੱਤਾ ਗਿਆ ਹੈ।

Date:2009-08-14 Time:00:00:10

ਬੰਗਲੌਰ 'ਚ ਸਵਾਈਨ ਫਲੂ ਨਾਲ ਪਹਿਲੀ ਮੌਤ

ਬੰਗਲੌਰ - ਸਵਾਈਨ ਫਲੂ ਨੇ ਅੱਜ ਬੰਗਲੌਰ ਦੀ ਇੱਕ 26 ਸਾਲਾ ਔਰਤ ਰੂਪਾ ਨੂੰ ਆਪਣਾ ਸ਼ਿਕਾਰ ਬਣਾਇਆ।ਇਸ ਦੇ ਨਾਲ ਹੀ ਸਵਾਈਨ ਫਲੂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਕੇ 20 ਹੋ ਗਈ।

Date:2009-08-14 Time:00:00:10

ਭੂਪਤੀ-ਨੋਲਸ ਕੁਆਟਰਫ਼ਾਈਨਲ 'ਚ

ਕਨਾਡਾ -ਤੀਸਰੇ ਰੈਂਕਿੰਗ ਮਹੇਸ਼ ਭੂਪਤੀ ਅਤੇ ਮਾਰਕ ਨੋਲਸ ਦੀ ਜੋੜੀ ਨੇ ਜੈਫ਼ ਕੋਐਤਜੇ ਅਤੇ ਜਰਗਨ ਮੇਲਜਰ ਨੂੰ 7-6,6-4 ਨਾਲ ਹਰਾਕੇ ਰੋਜਰਜ਼ ਕੱਪ ਏਟੀਪੀ ਮਾਸਟਰਜ਼ 1000 ਟੂਰਨਾਮੈਂਟ ਦੇ ਕੁਆਟਰ ਫ਼ਾਈਨਲ 'ਚ ਪ੍ਰਵੇਸ਼ ਕੀਤਾ।

Date:2009-08-14 Time:00:00:10

ਸੋਮਦੇਵ ਦਾ ਅਭਿਆਨ ਸਮਾਪਤ

ਅਮਰੀਕਾ-ਏਕਲ ਵਰਗ ਤੋਂ ਜਲਦੀ ਬਾਹਰ ਹੋਣ ਦੇ ਬਾਅਦ ਸੋਮਦੇਵ ਦੇਵਬਰਮਨ ਦਾ ਏਟੀਪੀ ਚੈਲੇਜ਼ਰ ਟੂਰਨਾਮੈਂਤ ਦੇ ਯੁਗਲ ਵਰਗ 'ਚ ਵੀ ਅਭਿਆਨ ਸਮਾਪਤ ਹੋ ਗਿਆ,ਜਦੋਂਕਿ ਪ੍ਰਕਾਸ਼ ਅਮ੍ਰਿਤਰਾਜ ਦੂਸਰੇ ਦੌਰ 'ਚ ਪਹੁੰਚ ਗਏ।

Date:2009-08-14 Time:00:00:10

ਬਿਜੀ ਹੈ ਕੰਗਨਾ ਜੀ

ਹਾਂ, ਕੰਗਨਾ ਬਿਜੀ ਤਾਂ ਹੈ, ਪਰ ਪ੍ਰੇਮ ਵੇਮ ਦੇ ਚੱਕਰ ਵਿੱਚ ਨਹੀਂ , ਬਲਕਿ ਆਪਣੀ ਫ਼ਿਲਮਾਂ ਨੂੰ ਪੂਰੀ ਕਰਨ ਵਿੱਚ। ਮੁਹਬੱਤ ਦੇ ਨਾਂਅ ਤੇ ਜੋਰ ਦਾ ਝਟਕਾ ਹੋਲੀ ਨਾਲ ਖਾ ਚੁਕੀ ਕੰਗਨਾ ਇਹ ਤਾਂ ਮੰਨ ਰਹੀ ਹੈ ਕਿ ਇਸ ਹਾਦਸੇ ਦੇ ਬਾਅਦ ਉਹ ਬਹੁਤ ਦਿਨਾਂ ਤੱਕ ਸੰਭਲ ਨਹੀਂ ਪਾਈ,

Date:2009-08-14 Time:00:00:10

ਬਲੂ ਵਿੱਚ ਹਾਟ ਲਾਰਾ ਦੱਤਾ

ਫ਼ਿਲਮ ਬਲੂ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਲਾਰਾ ਦੱਤਾ ਨੂੰ ਵੇਖ ਦਰਸ਼ਕ ਚੌਕ ਜਾਣਗੇ। ਉਹ ਇੰਨ੍ਹੀ ਹਾਟ ਅਤੇ ਸੈਕਸੀ ਪਹਿਲਾ ਕਿਸੇ ਫ਼ਿਲਮ ਵਿੱਚ ਨਜ਼ਰ ਨਹੀਂ ਆਈ। ਉਹਨਾਂ ਦਾ ਗਲੈਮਰਸ ਰੂਪ ਪਹਿਲੀ ਵਾਰ ਸਕ੍ਰੀਨ ਤੇ ਨਜ਼ਰ ਆਵੇਗਾ ਅਤੇ ਉਹ ਫ਼ਿਲਮ ਦਾ ਖਾਸ ਅਕਰਸ਼ਨ ਸਾਬਿਤ ਹੋਵੇਗੀ।

Date:2009-08-14 Time:00:00:10


1   2  

page no.1

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009