Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 13 - 8 - 2009
ਬਾਲੀਵੁੱਡ 'ਚ ਨਵੀਂ ਆਈ ਫ਼ਿਲਮੀ ਕਲੀ ਸ਼ਰੁਤੀ ਹਸਨ ਨੂੰ ਬਚਪਨ ਸਮੇਂ ਡੈਡੀ ਕਮਲ ਹਸਨ ਦੀ ਇਕ ਵੀ ਫ਼ਿਲਮ ਯਾਦ ਨਹੀਂ ਸੀ, ਹਾਂ ਇਕ ਵਾਰ ਪ੍ਰੀਮੀਅਰ 'ਤੇ ਜਾ ਕੇ ਉਸ ਮਹਿਸੂਸ ਕੀਤਾ ਸੀ ਕਿ ਉਸ ਦੇ ਡੈਡੀ ਬਹੁਤ ਵੱਡੇ ਫ਼ਿਲਮ ਸਟਾਰ ਹਨ। ਜਦ ਲੋਕ ਉਸ ਦੇ ਡੈਡੀ ਦੇ ਅੱਗੇ-ਪਿੱਛੇ ਘੁੰਮਦੇ ਸਨ ਤਦ ਸ਼ਰੁਤੀ ਨੂੰ ਬਹੁਤ ਵਧੀਆ ਲਗਦਾ ਸੀ। ਸ਼ਰੁਤੀ ਨੇ ਸਭ ਤੋਂ ਪਹਿਲੀ ਫ਼ਿਲਮ ਜਿਹੜੀ ਆਪਣੇ ਡੈਡੀ ਦੀ ਤੱਕੀ ਸੀ ਉਹ ਸੀ 'ਅੱਪੂ ਰਾਜਾ'। ਵੈਸੇ ਇਹ ਭੇਦ ਉਹ ਅਜੇ ਤੱਕ ਨਹੀਂ ਜਾਣ ਸਕੀ ਕਿ ਉਸ ਦੇ ਡੈਡੀ ਨੇ 'ਬੌਣੇ' ਦੀ ਭੂਮਿਕਾ ਕਿਵੇਂ ਕੀਤੀ। ਪਹਿਲਾਂ-ਪਹਿਲਾਂ ਸ਼ਰੁਤੀ ਬਹੁਤ ਘੱਟ ਫ਼ਿਲਮੀ ਲੇਖ ਪੜ੍ਹਦੀ ਸੀ। ਤੇਰਾਂ ਸਾਲਾਂ ਦੀ ਉਮਰ 'ਚ ਉਸ ਦੀ ਥੋੜ੍ਹੀ-ਥੋੜ੍ਹੀ ਦਿਲਚਸਪੀ ਫ਼ਿਲਮੀ ਸਰਗਰਮੀਆਂ ਪੜ੍ਹਨ ਵਿਚ ਹੋਈ। ਫ਼ਿਲਮ 'ਹੇ ਰਾਮ' ਉਸ ਦੀ ਪਸੰਦੀਦਾ ਫ਼ਿਲਮ ਹੈ। Date:2009-08-13 Time:00:07:44
ਹਾਰਰ ਫਿਲਮਾਂ ਨੂੰ ਮੁਗਧਾ ਗੋਡਸੇ ਬਹੁਤ ਪਸੰਦ ਕਰਦੀ ਹੈ। ਦੋਸਤਾਂ ਨਾਲ ਜਦੋਂ ਉਹ ਫਿਲਮਾਂ ਦੀ ਡੀਵੀਡੀ ਲੈਣ ਜਾਂਦੀ ਹੈ ਤਾਂ ਉਸ ਨੂੰ ਡਰਾਉਣੀਆਂ ਫਿਲਮਾਂ ਦੀ ਤਲਾਸ਼ ਰਹਿੰਦੀ ਹੈ। 'ਸੁਪਰਨੈਚੁਰਲ ਫਿਲਮਾਂ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ।' ਮੁਗਧਾ ਕਹਿੰਦੀ ਹੈ। ਨਾਲ ਹੀ ਉਹ ਇਹ ਜੋੜਨਾ ਨਹੀਂ ਭੁੱਲਦੀ ਕਿ ਜਲਦੀ ਹੀ ਉਹ ਇੱਕ ਹਾਰਰ ਫਿਲਮ 'ਚ ਦਿਖਾਈ ਦਵੇਗੀ। ਰੁਪਾਲੀ ਓਮ ਇੰਟਰਟੇਨਮੈਂਟ ਪ੍ਰਾ. ਲਿਮਿਟੇਡ ਦੇ ਬੈਨਰ ਹੇਠ ਬਣਨ ਵਾਲੀ ਇਸ ਅਨਾਮ ਫਿਲਮ ਦਾ ਨਿਰਦੇਸ਼ਨ ਰਾਜੀਵ ਵੀਰਾਨੀ ਕਰਨਗੇ। ਇਸ ਫਿਲਮ 'ਚ ਮੁਗਧਾ ਅਤੇ ਬੌਬੀ ਦਿਉਲ ਦੀ ਜੋੜੀ ਨਜ਼ਰ ਆਵੇਗੀ। ਇਸ ਬਾਰੇ ਪੁੱਛਣ 'ਤੇ ਮੁਗਧਾ ਜਵਾਬ ਦਿੰਦੀ ਹੈ 'ਜਦੋਂ ਮੈਂ ਸਕ੍ਰਿਪਟ ਸੁਣੀ ਤਾਂ ਮੇਰੇ ਮੂੰਹੋਂ ਹਾਂ ਹੀ ਨਿੱਕਲੀ। ਇਸ ਫਿਲਮ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ ਅਤੇ ਚਾਹੁੰਦੀ ਹਾ Date:2009-08-13 Time:00:07:44
ਬਾਲੀਵੁੱਡ ਅਦਕਾਰਾ ਕੰਗਨਾ ਰਾਨਾਵਤ ਆਪਣੀ ਇਮੇਜ ਨੂੰ ਬਦਲਣ ਦੀ ਕੋਸ਼ਿਸ਼ 'ਚ ਜੁਟੀ ਹੈ। ਹੁਣ ਤੱਕ ਗਲੈਮਰਸ ਅਤੇ ਫੈਸ਼ਨੇਬਲ ਕੱਪੜਿਆਂ 'ਚ ਦਿਖਾਈ ਦੇਣ ਵਾਲੀ ਕੰਗਨਾ ਹੁਣ ਸਾੜੀ 'ਚ ਲਿਪਟੀ ਨਜ਼ਰ ਆਵੇਗੀ। ਆਪਣੀ ਆਉਣ ਵਾਲੀ ਫਿਲਮ 'ਵਾਦਾ ਰਹਾ' 'ਚ ਕੰਗਨਾ ਹਾਟ ਲੁਕ ਦੀ ਬਜਾਏ ਪੂਰੀ ਤਰ੍ਹਾਂ ਭਾਰਤੀ ਅੰਦਾਜ 'ਚ ਦਿਖਾਈ ਦਵੇਗੀ। ਨਿਰਦੇਸ਼ਕ ਸਮੀਰ ਕਰਣਿਕ ਦੀ ਇਸ ਫਿਲਮ 'ਚ ਕੰਗਨਾ ਸਾੜੀ 'ਚ ਨਜ਼ਰ ਆਉਣ ਵਾਲੀ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕੰਗਨਾ ਪਰਦੇ 'ਤੇ ਸਾੜੀ 'ਚ ਨਜ਼ਰ ਆਵੇਗੀ। ਕੰਗਨਾ ਦੇ ਨਾਲ ਇਸ ਫਿਲਮ 'ਚ ਬੌਬੀ ਦਿਉਲ ਨਜ਼ਰ ਆਉਣਗੇ। Date:2009-08-13 Time:00:07:44
ਅੱਜਕਲ੍ਹ ਫ਼ਿਲਮ 'ਲਕ' ਨਾਲ ਅਭਿਨੇਤਾ ਇਮਰਾਨ ਖਾਨ ਹਰ ਪਾਸੇ ਛਾਇਆ ਹੋਇਆ ਹੈ। ਛਾ ਤਾਂ ਉਹ ਇਸ ਗੱਲ ਨਾਲ ਵੀ ਗਿਆ ਸੀ ਕਿ ਉਸ ਨੇ ਸਲਮਾਨ ਦੇ ਟੀ. ਵੀ. ਸ਼ੋਅ 'ਦਸ ਕਾ ਦਮ' ਵਿਚ ਫ਼ਿਲਮ 'ਲਕ' ਦੀ ਪ੍ਰਮੋਸ਼ਨ ਲਈ ਆਉਣ ਤੋਂ ਨਾਂਹ ਕਰ ਦਿੱਤੀ ਸੀ। ਦਰਅਸਲ ਇਮਰਾਨ ਨੇ ਸਪੱਸ਼ਟ ਕਿਹਾ ਹੈ ਕਿ ਉਹ ਟੀ. ਵੀ. ਦੇ ਰਿਆਲਿਟੀ ਸ਼ੋਅ ਪਸੰਦ ਨਹੀਂ ਕਰਦਾ। ਇਸੇ ਕਾਰਨ ਅਸ਼ਟਨਵਨਾਇਕ ਜਿਨ੍ਹਾਂ ਨੇ 'ਲਕ' ਬਣਾਈ, ਇਮਰਾਨ ਦੀ ਨਾਂਹ ਤੋਂ ਬਾਅਦ ਇਸ ਫ਼ਿਲਮ ਦੀ ਅਦਾਕਾਰਾ ਸ਼ਰੁਤੀ ਹਸਨ ਨੂੰ ਬੁਲਾਇਆ ਸੀ। ਸਪੱਸ਼ਟਵਾਦੀ ਇਮਰਾਨ ਖਾਨ ਦਾ ਫ਼ਿਲਮ 'ਲਕ' ਵਿਚ ਕੀਤਾ ਕੰਮ ਕਾਫ਼ੀ ਸਰਾਹਿਆ ਜਾ ਰਿਹਾ ਹੈ। ਇਸੇ ਹੀ ਫ਼ਿਲਮ ਨੇ ਇਮਰਾਨ ਖਾਨ ਨੂੰ ਅਦਿਤਯ ਚੋਪੜਾ ਵਰਗੇ ਵੱਡੇ ਫ਼ਿਲਮਸਾਜ਼ ਦੀ ਨਵੀਂ ਫ਼ਿਲਮ ਆਈ. ਡਾਂਟ ਬੀਲੀਵ ਇਨ ਲਵ ਸਟੋਰੀਜ਼ ਦਿਵਾ ਦਿੱਤੀ ਹੈ। Date:2009-08-13 Time:00:07:44
ਕਰਾਚੀ-ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ਼) ਦੀ ਐਮਰਜੈਂਸੀ ਕਰਜ਼ੇ ਸਹਾਇਤਾ ਦੇ ਤੀਸਰੇ ਚਰਣ 'ਚ 120 ਕਰੋੜ ਡਾਲਰ ਦਾ ਕਰਜ਼ਾ ਮਿਲਿਆ ਹੈ। Date:2009-08-13 Time:00:07:42
ਅਗਰਤਲਾ-ਤ੍ਰਿਪੁਰਾ ਦੇ ਮੁੱਖ ਮੰਤਰੀ ਮਣਿਕ ਸਰਕਾਰ ਨੇ ਕਿਹਾ ਹੈ ਕਿ ਉਨ੍ਹਾ ਦੀ ਸਰਕਾਰ ਸਤੰਬਰ 2010 ਤੱਕ ਤ੍ਰਿਪੁਰਾ ਨੂੰ ਸੌ ਫ਼ੀਸਦੀ ਪੜ੍ਹੇ ਲਿਖੇ ਰਾਜ ਦਾ ਦਰਜ਼ਾ ਦਿਵਾਉਣ ਲਈ ਸਾਰੇ ਜਰੂਰੀ ਕਦਮ ਉਠਾਵੇਗੀ। Date:2009-08-13 Time:00:07:42
ਨਵੀਂ ਦਿੱਲੀ - ਅਮਰੀਕਾ ਨੇ 26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਸਮੇਤ ਜਮਾਤ ਉਦ ਦਾਅਵਾ ਦੇ ਮੁਖੀ ਹਾਫਿਜ਼ ਸਈਦ ਨੂੰ ਸਜਾ ਦੇਣ ਦੀ ਮੰਗ ਕੀਤੀ ਹੈ। Date:2009-08-13 Time:00:07:42
ਇਸਲਾਮਾਬਾਦ - ਪਾਕਿਸਤਾਨੀ ਪੁਲਿਸ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਖਿਲਾਫ ਅਮਰਜੈਂਸੀ ਦੌਰਾਨ 60 ਜੱਜਾਂ ਨੂੰ ਬੰਦੀ ਬਨਾਉਣ ਦੇ ਆਰੋਪਾਂ ਵਿਚਕਾਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਹ ਮਾਮਲਾ ਉੱਚ ਪੱਧਰੀ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਦਰਜ ਕੀਤਾ ਗਿਆ ਹੈ। Date:2009-08-13 Time:00:07:42
ਬਾਰਾਮੁਲ੍ਹਾ - ਜੰਮੂ ਕਸ਼ਮੀਰ 'ਚ ਬਾਰਾਮੁਲਾ ਜਿਲ੍ਹੇ ਦੇ ਸੋਪੋਰ 'ਚ ਅੱਜ ਹੋਏ ਗ੍ਰਨੇਡ ਵਿਸਫ਼ੋਟ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਠ ਜ਼ਖਮੀ ਹੋ ਗਏ। Date:2009-08-13 Time:00:07:42
ਚੇਨਈ-ਦੱਖਣੀ ਰੇਲਵੇ ਨੇ ਤਮਿਲਨਾਢੂ 'ਚ ਮਹਿਲਾ ਯਾਤਰੀਆਂ ਨੂੰ ਸੁਵਿਧਾ ਮੁਹੱਈਆ ਕਰਵਾਉਣ ਲਈ ਅੱਜ ਤਿੰਨ ਵਿਸ਼ੇਸ ਮਹਿਲਾ ਸੇਵਾ ਦੀਆਂ ਰੇਲਗੱਡੀਆਂ ਨੂੰ ਹਰੀ ਝੰਡੀ ਦਿੱਤੀ।ਇਹ ਪਹਿਲਾ ਮੌਕਾ ਹੈ,ਜਦੋਂ ਭਾਰਤੀ ਰੇਲਵੇ ਨੇ ਮਹਿਲਾਵਾਂ ਲਈ ਵਿਸ਼ੇਸ ਰੇਲ ਸੇਵਾ ਸ਼ੁਰੂ ਕੀਤੀ। Date:2009-08-13 Time:00:07:42
ਇਸਪਾਤ ਉਤਪਾਦਕ ਕੰਪਨੀ ਉੱਤਮ ਗਲਵਾ ਸਟੀਲਜ਼ ਲਿਮੀਟੇਡ ਨੇ ਚਾਲੂ ਮਹੀਨੇ ਵਿੱਚ ਅੱਜ ਦੂਜੀ ਵਾਰ ਆਪਣੇ ਉਤਪਾਦ ਦੀਆਂ ਕੀਮਤਾਂ ਵਧਾਉਣ ਦੀ ਘੋਸ਼ਣਾ ਕੀਤੀ, ਜੋ 15 ਅਗਸਤ ਤੋਂ ਪ੍ਰਭਾਵੀ ਹੋਣਗੀਆਂ। Date:2009-08-13 Time:00:07:42
ਮੁੰਬਈ - ਅੱਜ ਬੁੱਧਵਾਰ ਨੂੰ ਅੰਤਰ ਬੈਂਕ ਵਿਦੇਸ਼ੀ ਮੁੱਦਰਾ ਬ੍ਸਜ਼ਾਰ ਵਿਚ ਭਾਰਤੀ ਰੁਪੱਈਏ ਵਿਚ 39 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 48.36/37 ਰੁਪਏ ਪ੍ਰਤੀ ਡਾਲਰ ਦੇ ਪੱਧਰ ਉੱਪਰ ਪੁੱਜ ਗਈ ਜੋ ਬੀਤੇ ਦੋ ਹਫਤਿਆਂ ਦਾ ਹੇਠਲਾ ਪੱਧਰ ਹੈ। Date:2009-08-13 Time:00:07:42
ਨਵੀਂ ਦਿੱਲੀ-ਮੁੰਬਈ ਅਤੇ ਕਲਕੱਤਾ ਦੀ ਪ੍ਰਮੁੱਖ ਐਫ਼ਐਮ ਰੇਡੀਉ ਸਟੇਸ਼ਨ ਰੈਡ ਐਫ਼ਐਮ ਦੇ ਮੋਢੀਆਂ ਨੂੰ ਵਿਭਿੰਨ ਖੇਤਰੀ ਐਫ਼ਐਮ ਸਟੇਸ਼ਨਾਂ ਦੇ ਰੈਡ ਐਫ਼ਐਮ 'ਚ ਸ਼ਾਮਲ ਕਰ ਦੇਸ਼ ਦਾ ਸਭ ਤੋਂ ਵੱਡਾ ਨਿੱਜੀ ਰੇਡੀਉ ਨੈਟਵਰਕ ਬਣਾਇਆ ਹੈ। Date:2009-08-13 Time:00:07:42
ਕੇਂਦਰੀ ਗ੍ਰਹਿਮੰਤਰੀ ਪੀ ਚਿਦੰਬਰਮ ਨੇ ਅੱਜ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਬਹੁ-ਉਮੀਦੀ ਮਹਿਲਾ ਬਿਲ ਸੰਸਦ ਵਿੱਚ ਇਸ ਵਰ੍ਹੇ ਪਾਰਿਤ ਹੋ ਜਾਵੇਗਾ।ਇਸ ਬਿਲ ਵਿੱਚ ਔਰਤਾਂ ਦੇ ਲਈ ਲੋਕ ਸਭਾ ਅਤੇ ਰਾਜ ਦੀ ਵਿਧਾਨ ਸਭਾ ਵਿੱਚ 33 ਪ੍ਰਤੀਸ਼ਤ ਰਿਜ਼ਰਵੇਸ਼ਨ ਦਾ ਪ੍ਰਬੰਧ ਹੈ। Date:2009-08-13 Time:00:07:42
ਮੁੰਬਈ-ਭਾਰਤੀ ਮਿਊਚਲ ਫੰਡ ਉਦਯੋਗ ਦੀ ਕੁੱਲ੍ਹ ਪੂੰਜੀ ਸਾਲ 2014 ਤੱਕ ਵਰਤਮਾਨ ਦੇ 150 ਅਰਬ ਡਾਲਰ ਤੋਂ ਵੱਧਕੇ 500 ਅਰਬ ਡਾਲਰ ਤੱਕ ਪਹੁੰਚ ਜਾਵੇਗੀ। Date:2009-08-13 Time:00:07:42
ਮੁੰਬਈ - ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਉੱਪਰ ਅਧਾਰਤ ਬੀਐਸਈ ਸੈਂਸੈਕਸ ਜੋ ਅੱਜ ਇੱਕ ਵੇਲ੍ਹੇ 373 ਅੰਕ ਹੇਠਾਂ ਚਲਾ ਗਿਆ ਸੀ, ਅੱਜ 54 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਕਿਉਂ ਜੋ ਸੈਂਸੈਕਸ ਪਿਛਲੇ ਸੈਸ਼ਨ ਵਿਚ ਆਪਣੀ ਗਿਰਾਵਟ ਤੋਂ ਉੱਭਰ ਗਿਆ। Date:2009-08-13 Time:00:07:42
ਯੰਗੂਨ - ਮਯਾਂਮਾਰ ਦੀ ਵਿਰੋਧੀ ਨੇਤਾ ਆਂਗ ਸਾਨ ਸੂ ਕੀ ਦੇ ਇੱਕ ਵਕੀਲ ਨੇ ਕਿਹਾ ਹੈ ਕਿ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਇਹ ਨੇਤਾ 18 ਮਹੀਨਿਆਂ ਦੀ ਨਜ਼ਰਬੰਦੀ ਦੇ ਅਦਾਲਤੀ ਫੈਸਲੇ ਖਿਲਾਫ ਅਪੀਲ ਕਰੇਗੀ। Date:2009-08-13 Time:00:07:42
ਮੁੰਬਈ - ਕੇਂਦਰੀ ਵਾਤਾਵਰਣ ਅਤੇ ਜੰਗਲਾਤ ਰਾਜ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਕੇਂਦਰ ਨੇ ਸਿਰਫ ਨਵੀਂ ਮੁੰਬਈ ਹਵਾਈ ਅੱਡੇ ਦੇ ਵਾਤਾਵਰਣ ਉੱਪਰ ਪੈਣ ਵਾਲੇ ਪ੍ਰਭਾਵ ਦਾ ਅਧਿਐਨ ਕਰਨ ਨੂੰ ਮੰਜੂਰੀ ਦਿੱਤੀ ਜਦੋਂ ਕਿ ਮੁੰਬਈ ਹਵਾਈ ਅੱਡੇ ਦੀ ਸਥਾਪਨਾ ਨੂੰ ਅਜੇ ਮੰਜੂਰੀ ਨਹੀਂ ਦਿਤੀ ਗਈ ਹੈ। Date:2009-08-13 Time:00:07:41
ਚੇਨਈ-ਕੇਂਦਰੀ ਗ੍ਰਹਿਮੰਤਰੀ ਪੀ.ਚਿਦੰਬਰਮ ਨੇ ਅੱਜ ਉਮੀਦ ਜਤਾਈ ਹੈ ਕਿ ਮਹਿਲਾ ਬਿਲ ਸੰਸਦ 'ਚ ਇਸੇ ਸਾਲ ਲਾਗੂ ਹੋ ਜਾਵੇਗਾ। Date:2009-08-13 Time:00:07:41
ਨਵੀਂ ਦਿੱਲੀ-ਭਾਰਤੀ ਕਿਸਾਨ ਯੂਨੀਅਨ (ਭਾਕਿਊ) ਦੇ ਪ੍ਰਧਾਨ ਮਹਿੰਦਰ ਸਿੰਘ ਟਿਕੈਤ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ 'ਚ ਗੁੰਡਾ ਰਾਜ ਚੱਲ ਰਿਹਾ ਹੈ ਅਤੇ ਉੱਥੇ ਗਰੀਬ ਅਤੇ ਸ਼ਰੀਫ਼ ਦੋਨੋਂ ਪ੍ਰੇਸ਼ਾਨ ਹਨ। Date:2009-08-13 Time:00:07:41
ਈਸ਼ਾ ਕੋਪੀਕਰ ਨੇ ਜੋਰਾਂ-ਸ਼ੋਰਾਂ ਨਾਲ ਕਿਹਾ ਸੀ ਕਿ ਉਹ ਆਪਣੇ ਬੁਆਏਫ੍ਰੈਂਡ ਟਿੰਮੀ ਨਾਰੰਗ ਨਾਲ ਇਸ ਸਾਲ ਦੇ ਅੰਤ ਤੱਕ ਵਿਆਹ ਕਰ ਲਵੇਗੀ। ਉਹ ਵਿਆਹ ਦੀਆਂ ਤਿਆਰੀਆਂ 'ਚ ਵੀ ਬਿਜ਼ੀ ਸੀ, ਕਿਉਂਕਿ ਉਹਨਾਂ ਕੋਲ ਜਿਆਦਾ ਕੰਮ ਵੀ ਨਹੀਂ ਹੈ। ਹੁਣ ਈਸ਼ਾ ਨੇ ਘੋਸ਼ਣਾ ਕੀਤੀ ਹੈ ਕਿ ਉਹ ਵਿਆਹ ਇਸ ਸਾਲ ਨਹੀਂ, ਬਲਕਿ ਅਗਲੇ ਸਾਲ ਕਰੇਗੀ। ਈਸ਼ਾ ਦਾ ਕਹਿਣਾ ਹੈ ਕਿ ਵਿਆਹ ਦੀ ਉਹਨਾਂ ਨੂੰ ਜਲਦੀ ਨਹੀਂ ਹੈ। ਉਹ ਅਤੇ ਟਿੰਮੀ ਕੁਝ ਹੋਰ ਸਮਾਂ ਚਾਹੁੰਦੇ ਹਨ, ਇਸ ਲਈ 2010 'ਚ ਦੋਵੇਂ ਵਿਆਹ ਕਰਨਗੇ। ਫਿਲਹਾਲ ਕੋਈ ਤਾਰੀਖ ਤੈਅ ਨਹੀਂ ਕੀਤੀ ਗਈ ਹੈ। ਅਚਾਨਕ ਵਿਆਹ ਨੂੰ ਅੱਗੇ ਵਧਾ ਕੇ ਈਸ਼ਾ ਨੇ ਸਭ ਨੂੰ ਹੈਰਾਨ ਕੀਤਾ ਹੈ। ਕਾਰਨਾਂ ਨੂੰ ਖੋਜਿਆ ਜਾ ਰਿਹਾ ਹੈ ਕਿ ਕਿਤੇ ਈਸ਼ਾ ਅਤੇ ਟਿੰਮੀ ਵਿਚਕਾਰ ਗੜਬੜ ਤਾਂ ਨਹੀਂ ਹੋ ਗਈ ਹੈ। Date:2009-08-13 Time:00:07:41
ਬਾਲੀਵੁੱਡ ਹੌਟ ਗਰਲ ਮਲਿਕਾ ਸ਼ੇਰਾਵਤ ਹੁਣ ਬੰਗਾਲੀ ਅਭਿਨੇਤਰੀ ਬਿਪਾਸ਼ਾ ਬਸੂ ਅਤੇ ਸੁਪਰਹਿੱਟ ਪ੍ਰਿਅੰਕਾ ਚੋਪੜਾ ਨਾਲ ਕੰਮ ਕਰਨਾ ਚਾਹੁੰਦੀ ਹੈ। ਉਹਨਾਂ ਨੇ ਆਪਣੀ ਇਹ ਇੱਛਾ ਟਵਿਟਰ ਪੇਜ਼ 'ਤੇ ਜਾਹਿਰ ਕੀਤੀ ਹੈ। ਖ਼ਬਰ ਹੈ ਕਿ ਮਲਿਕਾ ਦੇ ਇੱਕ ਪ੍ਰਸ਼ੰਸਕ ਨੇ ਕਿਹਾ ਹੈ ਕਿ ਉਹ ਹਾਲੀਵੁੱਡ ਫਿਲਮ ਚਾਰਲਿਸ ਏਂਜਲਿਸ ਦੇ ਹਿੰਦੀ ਰੁਪਾਂਤਰਨ 'ਚ ਕੰਮ ਕਰੇ। ਮਲਿਕਾ ਨੂੰ ਇਹ ਆਈਡੀਆ ਚੰਗਾ ਲੱਗਿਆ ਅਤੇ ਉਹਨਾਂ ਨੇ ਬਿਨਾ ਸੋਚੇ ਸਮਝੇ ਟਵਿਟਰ ਪੇਜ਼ 'ਤੇ ਆਪਣੀ ਇੱਛਾ ਜਾਹਿਰ ਕਰ ਦਿੱਤੀ। ਨਾਲ ਹੀ ਉਹਨਾਂ ਨੇ ਲਿਖਿਆ ਕਿ ਇਸ ਫਿਲਮ 'ਚ ਉਹ ਪ੍ਰਿਅੰਕਾ ਚੋਪੜਾ ਅਤੇ ਬਿਪਾਸ਼ਾ ਬਸੂ ਨਾਲ ਕੰਮ ਕਰਨਾ ਚਾਹੁੰਦੀ ਹੈ। ਹਾਲੀਵੁੱਡ ਫਿਲਮ ਚਾਰਲਿਸ ਏਂਜਲਿਸ ਦੀ ਕਹਾਣੀ ਇੱਕ ਪ੍ਰਾਈਵੇਟ ਇਨਵੈਸਟੀਗੇਟਿਵ ਏਜੰਸੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਫਿਲਮ 'ਚ ਡਿਊ ਬੇਰ Date:2009-08-13 Time:00:07:41
ਆਮਿਰ ਖਾਨ ਅੱਜ-ਕੱਲ੍ਹ ਸਦਮੇ 'ਚੋਂ ਨਿੱਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਅਤੇ ਉਹਨਾਂ ਦੀ ਦੂਜੀ ਪਤਨੀ ਕਿਰਨ ਰਾਵ ਨੇ ਪਿਛਲੇ ਦਿਨੀਂ ਅਜਨਮਿਆ ਬੱਚਾ ਗੁਆਇਆ ਹੈ। ਇਸਦਾ ਖੁਲਾਸਾ ਆਮਿਰ ਨੇ ਆਪਣੇ ਬਲਾਗ 'ਤੇ ਕੀਤਾ ਹੈ। ਆਮਿਰ ਨੇ ਲਿਖਿਆ ਹੈ 'ਅਸੀਂ ਅਜਨਮੇ ਬੱਚੇ ਨੂੰ ਗੁਆ ਦਿੱਤਾ ਹੈ। ਪੂਰੀ ਕੋਸ਼ਿਸ਼ ਦੇ ਬਾਵਜੂਦ ਗਰਭਪਾਤ ਨੂੰ ਰੋਕਿਆ ਨਹੀਂ ਜਾ ਸਕਿਆ ਅਤੇ ਪਿਛਲੇ ਦੋ ਮਹੀਨੇ ਸਾਡੇ ਲਈ ਦੁੱਖ ਭਰੇ ਰਹੇ। ਇਸ ਕਾਰਨ ਮੈਂ ਦੂਰ ਰਿਹਾ ਅਤੇ ਵਰਤਮਾਨ 'ਚ ਇਸ ਦੁੱਖ 'ਚੋਂ ਨਿੱਕਲਣ ਦੀ ਕੋਸ਼ਿਸ਼ ਕਰ ਰਿਹਾ ਹਾਂ।' ਪਿਛਲੇ ਦਿਨੀਂ ਆਮਿਰ ਦੀ ਪਤਨੀ ਕਿਰਨ ਰਾਵ ਹਸਪਤਾਲ 'ਚ ਭਰਤੀ ਸੀ। ਆਮਿਰ ਨੇ ਇਹ ਨਹੀਂ ਦੱਸਿਆ ਸੀ ਕਿ ਕਿਰਨ ਨੂੰ ਕਿਉਂ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ, ਪਰ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਉਹ ਇੱਕ ਵਾਰ ਫਿਰ ਪਿਤਾ ਬਣਨ ਵਾਲੇ ਹਨ Date:2009-08-13 Time:00:07:41
ਰਾਏਪੁਰ - ਇੱਥੋਂ ਦੇ ਚਾਰ ਵਸਨੀਕਾਂ ਨੂੰ ਅਮਬੇਦਕਰ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ ਅਤੇ ਉਹਨਾਂ ਦੇ ਨਮੂਨੇ ਦਿੱਲੀ ਜਾਂਚ ਲਈ ਭੇਜੇ ਗਏ ਹਨ।ਇਹਨਾਂ ਵਸਨੀਕਾਂ ਦੇ ਸਵਾਈਨ ਫਲੂ ਪੀੜ੍ਹਤ ਹੋਣ ਦਾ ਖਦਸ਼ਾ ਹੈ ਅਤੇ ਇਹ ਹਾਲ ਹੀ ਵਿਚ ਪੁਣੇ ਤੋਂ ਵਾਪਸ ਪਰਤੇ ਸਨ। Date:2009-08-13 Time:00:07:41
ਸ਼੍ਰੀਨਗਰ-ਜੰਮੂ ਕਸ਼ਮੀਰ ਸਰਕਾਰ ਨੇ ਸ਼ੋਪੀਆਂ 'ਚ ਦੋ ਮਹਿਲਾਵਾਂ ਦੇ ਨਾਲ ਬਲਾਤਕਾਰ ਅਤੇ ਉਨ੍ਹਾ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪਣ ਦਾ ਅੱਜ ਫ਼ੈਸਲਾ ਲਿਆ। Date:2009-08-13 Time:00:07:41
page no.1 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |