Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 12 - 8 - 2009
ਓਰੰਗਾਬਾਦ-ਐਚ1ਐਨ1 ਦੀ ਭਿਆਨਕ ਬੀਮਾਰੀ ਦੀ ਵਜ੍ਹਾ ਨਾਲ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ,ਜਦੋਂਕਿ ਮਰਾਠਵਾੜਾ 'ਚ ਅੱਜ ਅੱਠ ਹੋਰ ਸ਼ੱਕੀ ਮਰੀਜ਼ਾਂ ਦੇ ਕਾਰਣ ਇੱਥੇ ਕੁੱਲ੍ਹ ਮਰੀਜ਼ਾਂ ਦੀ ਸੰਖਿਆ 12 ਹੋ ਗਈ ਹੈ। Date:2009-08-12 Time:00:05:53
ਅਮਰੀਕਾ-ਸਾਬਕਾ ਫਰਾਟਾ ਚੈਂਪਿਅਨ ਜਮੈਕਾ ਦੇ ਅਸਾਫ਼ਾ ਪਾਵੇਲ ਦੇ ਰਾਸ਼ਟਰੀ ਸਿਖਲਾਈ ਕੈਂਪ 'ਚ ਗੈਰਮੌਜੂਦਗੀ ਤੋਂ ਉੱਭਰੇ ਵਿਵਾਦ ਕਾਰਣ ਇਸ ਅਥਲੀਟ ਦਾ ਇਸ ਮਹੀਨੇ ਬਰਲਿਨ ਵਿਸ਼ਵ ਚੈਂਪਿਅਨਸ਼ਿਪ 'ਚ ਭਾਗ ਲੈਣਾ ਸ਼ੱਕੀ ਹੋ ਗਿਆ ਹੈ। Date:2009-08-12 Time:00:05:52
ਬੋਸਟਨ-ਸਰੀਰਕ ਅਤੇ ਮਾਨਸਿਕ ਰੂਪ ਨਾਲ ਅਸਮੱਰਥ ਲੋਕਾਂ ਲਈ ਸਪੈਸ਼ਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਕਰਨ 'ਚ ਨਿਰਣਾਇਕ ਭੂਮਿਕਾ ਨਿਭਾਉਣ ਵਾਲੀ ਐਨਿਸ ਕੇਨੇਡੀ ਸ਼੍ਰੀਵਰ ਦਾ ਅੱਜ 88 ਸਾਲਾਂ ਦੀ ਅਵਸਥਾ 'ਚ ਦੇਹਾਂਤ ਹੋ ਗਿਆ। Date:2009-08-12 Time:00:05:52
ਨਵੀਂ ਸਨਸਨੀ ਦੀਪਿਕਾ ਪਾਦੁਕੋਣ ਅੱਜ ਕੱਲ੍ਹ ਬਹੁਤ ਖੁਸ਼ ਹੈ ਅਤੇ ਉਹਨਾਂ ਨੂੰ ਖੁਸ਼ ਹੋਣਾ ਵੀ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਫ਼ਿਲਮ 'ਲਵ ਆਜਕੱਲ' ਨੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।ਅਜੇ ਫਿਲਮ ਦੀ ਸਫਲਤਾ ਦਾ ਜਸ਼ਨ ਚੱਲ ਹੀ ਰਿਹਾ ਹੈ ਅਤੇ ਉਹ ਆਪਣੀ ਅਗਲੀ ਫ਼ਿਲਮ ਲਈ ਲੰਡਨ ਚਲੀ ਗਈ ਹੈ। Date:2009-08-12 Time:00:05:52
ਰੀਆ ਸੇਨ ਨੇ ਕੰਮ ਚਾਹੇ ਬਾਲੀਵੁੱਡ 'ਚ ਗਿਣਤੀ-ਮਿਣਤੀ ਦਾ ਹੀ ਕੀਤਾ ਹੈ ਪਰ ਚਰਚਾ 'ਚ ਉਹ ਹਮੇਸ਼ਾ ਰਹੀ ਹੈ। ਸਦਾ ਆਪਣੀ ਦੀਦੀ ਰਾਈਮਾ ਸੇਨ ਦੇ ਉਤਸ਼ਾਹ ਦਾ ਜ਼ਿਕਰ ਕਰਨ ਵਾਲੀ ਰੀਆ ਦੀ ਹਮੇਸ਼ਾ ਹੀ ਭੀੜ ਤੋਂ ਅਲੱਗ ਵੱਖਰੀ ਦਿਸਣ ਦੀ ਤਮੰਨਾ ਰਹੀ ਹੈ। ਉਹ ਕਹਿੰਦੀ ਹੈ ਕਿ ਵਿਚਾਰ ਹੋਣ ਜਾਂ ਸੋਚ, ਉਹ ਸਭ ਤੋਂ ਅਲੱਗ ਹੈ। ਬਚਪਨ ਤੋਂ ਹੀ ਰੀਆ ਦੀਆਂ ਆਦਤਾਂ ਚੰਗੀਆਂ ਰਹੀਆਂ ਹਨ। ਕੱਪੜੇ ਪਹਿਨਣ ਦੇ ਮਾਮਲੇ 'ਚ ਵੀ ਉਹ ਚੁਸਤ-ਫੁਰਤ ਰਹੀ ਹੈ। ਜਿਹੜੇ ਕੱਪੜੇ ਉਸ ਦੇ ਦੋਸਤਾਂ ਨੇ ਪਹਿਨੇ ਹੁੰਦੇ ਸਨ, ਉਨ੍ਹਾਂ ਤੋਂ ਉਹ ਵੱਖਰੇ ਹੀ ਕੱਪੜੇ ਪਹਿਨਦੀ ਰਹੀ ਹੈ। ਕਦੇ ਵੀ ਉਸ ਦਾ ਪਹਿਰਾਵਾ ਕਿਸੇ ਨਾਲ ਮਿਲਿਆ ਨਹੀਂ। ਰੂਪ ਸੱਜਾ ਦੇ ਮਾਮਲੇ 'ਚ ਵੀ ਉਹ ਅਲੱਗ ਦਿਸਣ ਦੀ ਕੋਸ਼ਿਸ਼ ਕਰਦੀ ਰਹੀ ਹੈ। ਆਪਣੇ ਵੱਖਰੇਪਨ ਦੀ ਤਮੰਨਾ ਪੂਰੀ ਕਰਨ ਲਈ ਰੀਆ ਕੁਝ ਵੀ ਕਰ ਗੁਜ਼ਰਨ ਲਈ ਤਿਆ Date:2009-08-12 Time:00:05:52
ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਸਵਾਇਨ ਫਲੂ ਕਾਬੂ ਤੋਂ ਬਾਹਰ ਹੋ ਰਿਹਾ ਹੈ। ਅਗਲੇ ਦੋ ਸਾਲ 'ਚ ਦੋ ਅਰਬ ਲੋਕ ਇਸਦਾ ਸ਼ਿਕਾਰ ਬਣ ਸਕਦੇ ਹਨ। ਇਸ ਅੰਕੜੇ ਵਿੱਚ ਭਾਰਤੀ ਹਿੱਸੇਦਾਰੀ ਘੱਟ ਨਹੀਂ ਹੋਵੇਗੀ। Date:2009-08-12 Time:00:05:52
ਢਾਕਾ-ਬੰਗਲਾਦੇਸ਼ 'ਚ ਅੱਤਵਾਦ ਵਿਰੋਧਕ ਅਭਿਆਨ 'ਚ ਲੱਗੇ ਖੁਫ਼ੀਆ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤ 'ਚ ਸਰਗਰਮ ਖੂੰਖਾਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਬੰਗਲਾਦੇਸ਼ ਦੇ ਕਈ ਰਾਜਨੇਤਾਵਾਂ ਦਾ ਸੁਰੱਖਿਅਣ ਅਤੇ ਸਹਿਯੋਗ ਪ੍ਰਾਪਤ ਹੁੰਦਾ ਰਿਹਾ ਹੈ। Date:2009-08-12 Time:00:05:52
ਇੰਦੌਰ- ਮੱਧ ਪ੍ਰਦੇਸ਼ ਹਾਈਕੋਰਟ ਦੇ ਇੰਦੌਰ ਡਵੀਜ਼ਨ ਬੈਂਚ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਮਾਮਲੇ ਵਿੱਚੋਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਸਿੰਘ ਨੂੰ ਬਰੀ ਕਰ ਦਿੱਤਾ ਹੈ। Date:2009-08-12 Time:00:05:52
ਮੁੰਬਈ -ਮਹਾਰਾਸ਼ਟਰ ਦੇ ਸਿਹਤ ਮੰਤਰੀ ਡਾਕਟਰ ਰਾਜਿੰਦਰ ਸਿੰਘ ਨੇ ਐਚ1ਐਨ1 ਦੀ ਬੀਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਮੁੰਬਈ ਅਤੇ ਪੁਣੇ ਸ਼ਹਿਰ ਸਾਰੇ ਸ਼ਾਪਿੰਗ ਮਾਲਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। Date:2009-08-12 Time:00:05:52
ਟਾਂਕ (ਪਾਕਿਸਤਾਨ)- ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਤਾਲਿਬਾਨ ਪ੍ਰਮੁੱਖ ਬੇਤੁੱਲਾ ਮਹਿਸੂਦ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਉਸਦੀ ਯਾਦ ਵਿੱਚ 15 ਦਿਨਾਂ ਦੇ ਸੋਗ ਦੀ ਘੋਸ਼ਣਾ ਕੀਤੀ ਹੈ। Date:2009-08-12 Time:00:05:52
ਬਗਦਾਦ- ਇਰਾਕ ਵਿੱਚ ਦੋ ਸਥਾਨਾਂ ਉੱਤੇ ਕੀਤੇ ਗਏ ਵਿਸਫੋਟਾਂ ਵਿੱਚ ਸੋਮਵਾਰ ਨੂੰ 41 ਲੋਕਾਂ ਦੀ ਮੌਤ ਹੋ ਗਈ ਅਤੇ 156 ਫੱਟੜ ਹੋ ਗਏ। ਪੁਲਿਸ ਨੇ ਦੱਸਿਆ ਕਿ ਉੱਤਰੀ ਸ਼ਹਿਰ ਮੋਸੁਲ ਦੇ ਕੋਲ ਦੋ ਟੱਰਕ ਵਿਸਫੋਟਾਂ ਵਿੱਚ 25 ਲੋਕ ਮਾਰੇ ਗਏ ਅਤੇ 75 ਲੋਕ ਫੱਟੜ ਹੋ ਗਏ। Date:2009-08-12 Time:00:05:52
page no.2 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |