Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 11 - 8 - 2009
ਖ਼ੂਬਸੂਰਤ ਅਦਾਕਾਰਾ ਕਰੀਨਾ ਕਪੂਰ ਇਸ ਸਾਲ ਦੇ ਅੰਤ ਤਕ ਸਵਿਟਜ਼ਰਲੈਂਡ 'ਚ ਘਰ ਖਰੀਦ ਕੇ ਉਥੇ ਵਸ ਜਾਣ ਦਾ ਇਰਾਦਾ ਬਣਾ ਚੁੱਕੀ ਹੈ। ਕਰੀਨਾ ਦਾ ਕਹਿਣਾ ਹੈ ਕਿ ਮੁੰਬਈ ਵਿਚ ਰਹਿ ਕੇ ਬੰਦੇ ਦੀ ਨਿੱਜੀ ਜ਼ਿੰਦਗੀ ਦੇ ਕੋਈ ਮਾਅਨੇ ਨਹੀਂ ਰਹਿ ਜਾਂਦੇ। ਉਸ ਨੇ ਇਕ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਹੁਣ ਜੇਕਰ ਸੈਫ਼ ਅਲੀ ਖ਼ਾਨ ਨਾਲ ਘੁੰਮਦੀ ਹੈ ਜਾਂ ਖਾਣਾ ਖਾਣ ਲਈ ਵੀ ਜਾਂਦੀ ਹੈ ਤਾਂ ਕਈ ਪ੍ਰੇਸ਼ਾਨੀਆਂ ਪੈਦਾ ਹੋ ਜਾਂਦੀਆਂ ਹਨ। ਇਸ ਕਰਕੇ ਉਹ ਸਵਿਟਜ਼ਰਲੈਂਡ ਵਿਚ ਜਾ ਕੇ ਰਹਿਣ ਦੀ ਯੋਜਨਾ ਬਣਾ ਰਹੀ ਹੈ। ਉਸ ਨੇ ਕਿਹਾ ਕਿ ਜੇਕਰ ਜੌਹਨੀ ਡੈਪ ਪੈਰਿਸ ਰਹਿ ਕੇ ਲਾਸ ਏਂਜਲਸ 'ਚ ਕੰਮ ਕਰ ਸਕਦੀ ਹੈ ਤਾਂ ਮੈਂ ਸਵਿਟਜ਼ਰਲੈਂਡ ਰਹਿ ਕੇ ਮੁੰਬਈ 'ਚ ਕੰਮ ਕਿਉਂ ਨਹੀਂ ਕਰ ਸਕਦੀ। ਕਰੀਨਾ ਨੇ ਕਿਹਾ ਕਿ ਹੋ ਸਕਦੈ ਕਿ ਮੈਂ ਤੇ ਸੈਫ਼ ਸਿਰਫ ਕੰਮ ਵੇਲੇ ਹੀ ਭਾਰਤ ਆ Date:2009-08-11 Time:00:09:39
'ਲਵ ਆਜ ਕਲ' ਦੇ ਗਾਣਿਆਂ ਨੇ ਅੱਜ ਕੱਲ੍ਹ ਧੂਮ ਮਚਾਈ ਹੋਈ ਹੈ। ਪ੍ਰੀਤਮ ਦੁਆਰਾ ਸੰਗੀਤਬੱਧ ਕੀਤੇ ਗਏ ਗਾਣੇ ਹਰ ਕਿਸੇ ਦੀ ਜੁਬਾਨ 'ਤੇ ਹਨ। 'ਚੋਰ ਬਾਜਾਰੀ' ਇਸ ਫਿਲਮ ਦੇ ਸਭ ਤੋਂ ਲੋਕਪ੍ਰਿਆ ਗੀਤਾਂ 'ਚੋਂ ਇੱਕ ਹੈ। ਇਸ ਨੂੰ ਦੇਖਣ ਲਈ ਹੇਠਾਂ ਵੀਡੀਓ ਦੇਖੋ 'ਤੇ ਕਲਿੱਕ ਕਰੋ Date:2009-08-11 Time:00:09:39
'ਲਵ ਆਜ ਕਲ' ਦੇ ਗਾਣਿਆਂ ਨੇ ਅੱਜ ਕੱਲ੍ਹ ਧੂਮ ਮਚਾਈ ਹੋਈ ਹੈ। ਪ੍ਰੀਤਮ ਦੁਆਰਾ ਸੰਗੀਤਬੱਧ ਕੀਤੇ ਗਏ ਗਾਣੇ ਹਰ ਕਿਸੇ ਦੀ ਜੁਬਾਨ 'ਤੇ ਹਨ। 'ਟਵਿਸਟ' ਇਸ ਫਿਲਮ ਦੇ ਸਭ ਤੋਂ ਲੋਕਪ੍ਰਿਆ ਗੀਤਾਂ 'ਚੋਂ ਇੱਕ ਹੈ। Date:2009-08-11 Time:00:09:39
ਲੋਕਪ੍ਰਿਅਤਾ ਦੇ ਮਾਮਲੇ 'ਚ ਸ਼ਾਹਰੁਖ ਖਾਨ ਅਜੇ ਵੀ ਸਭ ਤੋਂ ਅੱਗੇ ਹਨ। ਇਹ ਗੱਲ ਉਸ ਸਮੇਂ ਫਿਰ ਤੋਂ ਇੱਕ ਵਾਰ ਸਾਬਿਤ ਹੋ ਗਈ ਜਦੋਂ ਫਾਕਸ ਸਟੂਡੀਓ ਨੇ ਸ਼ਾਹਰੁਖ ਅਭਿਨੀਤ ਫਿਲਮ 'ਮਾਈ ਨੇਮ ਇਜ਼ ਖਾਨ' ਦੇ ਵੰਡ ਅਧਿਕਾਰ ਮਹਿੰਗੇ ਮੁੱਲਾਂ 'ਤੇ ਖਰੀਦ ਲਏ। ਇਸ ਫਿਲਮ ਦਾ ਨਿਰਮਾਣ ਧਰਮਾ ਪ੍ਰੋਡਕਸ਼ਨ ਅਤੇ ਰੈਡ ਚਿਲੀਜ਼ ਇੰਟਰਟੇਨਮੈਂਟ ਮਿਲ ਕੇ ਕਰ ਰਹੇ ਹਨ। ਕਰਨ ਜੌਹਰ ਅਤੇ ਸ਼ਾਹਰੁਖ ਦੀ ਜੋੜੀ ਨੇ ਹਮੇਸ਼ਾ ਸਫ਼ਲਤਾ ਹਾਸਿਲ ਕੀਤੀ ਹੈ। ਸ਼ਾਹਰੁਖ-ਕਾਜੋਲ ਦੀ ਲੋਕਪ੍ਰਿਆ ਅਤੇ ਕਾਮਯਾਬ ਜੋੜੀ 'ਮਾਈ ਨੇਮ ਇਜ਼ ਖਾਨ' 'ਚ ਸਾਲਾਂ ਬਾਅਦ ਦਿਖਾਈ ਦਵੇਗੀ। ਸ਼ਾਹਰੁਖ ਖਾਨ ਰਿਜ਼ਵਾਨ ਖਾਨ ਨਾਮਕ ਨੌਜਵਾਨ ਦੀ ਭੂਮਿਕਾ ਨਿਭਾ ਰਹੇ ਹਨ। ਉਹ ਅਮਰੀਕਾ 'ਚ ਰਹਿਣ ਵਾਲੇ ਅਜਿਹੇ ਮੁਸਲਮਾਨ ਬਣੇ ਹਨ ਜੋ 11 ਸਤੰਬਰ 2001 ਦੇ ਅੱਤਵਾਦੀ ਹਮਲੇ ਤੋਂ ਬਾਅਦ ਕਈ ਸਮੱਸਿਆਵਾਂ ਨਾਲ ਘਿਰ ਜਾਂਦਾ Date:2009-08-11 Time:00:09:39
ਇੰਦੌਰ- ਆਸਟਰੇਲੀਆ ਵਿੱਚ ਭਾਰਤੀ ਵਿੱਦਿਆਰਥੀਆਂ ਉੱਤੇ ਹੋ ਰਹੇ ਨਸਲਭੇਦੀ ਹਮਲੇ ਦਾ ਇੱਕ ਨਵਾਂ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ, ਜਿਸ ਵਿੱਚ ਕੁੱਝ ਲੋਕਾਂ ਨੇ ਉੱਥੇ ਰਹਿਕੇ ਪੜ੍ਹਾਈ ਕਰ ਰਹੇ ਇੰਦੌਰ ਦੇ ਵਿੱਦਿਆਰਥੀ ਉੱਤੇ ਹਮਲਾ ਕਰਕੇ ਉਸਨੂੰ ਫੱਟੜ ਕਰ ਦਿੱਤਾ। Date:2009-08-11 Time:00:09:37
ਲੰਡਨ- ਭਾਰਤ ਵਿੱਚ ਨਿੱਜੀ ਖੇਤਰ ਦੀ ਮੋਹਰੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੱਖਣੀ ਅਫ਼ਰੀਕਾ ਦੀ ਮਹਾਨ ਮੋਬਾਇਲ ਸੇਵਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਐੱਮਟੀਐੱਨ ਵਿੱਚ ਹਿੱਸੇਦਾਰੀ ਦੇ ਲਈ ਕੀਤੀ ਗਈ ਪੇਸ਼ਕਸ਼ ਵਿੱਚ ਪੰਜ ਤੋਂ ਦਸ ਪ੍ਰਤੀਸ਼ਤ ਦਾ ਵਾਧਾ ਕਰ ਸਕਦੀ ਹੈ। Date:2009-08-11 Time:00:09:37
ਇਸਲਾਮਾਬਾਦ-ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਪ੍ਰਮੁੱਖ ਬੈਤੁਲਾ ਮਹਿਸੂਦ ਦੇ ਮਾਰੇ ਜਾਣ ਨੂੰ ਲੈ ਕੇ ਬਣੇ ਸ਼ੰਕੇ ਡੀਐਨਏ ਟੈਸਟ ਦਾ ਨਤੀਜਾ ਆਉਣ ਬਾਅਦ ਦੂਰ ਹੋ ਜਾਵੇਗਾ,ਹਾਲਾਂਕਿ ਪਾਕਿਸਤਾਨ ਦੀ ਸੈਨਾ ਦਾ ਕਹਿਣਾ ਹੈ ਕਿ ਸਾਰੇ ਸੰਕੇਤ ਇਸ ਗੱਲ ਨੂੰ ਸਾਬਤ ਕਰਦੇ ਹਨ ਕਿ ਬੈਤੁਲਾ ਅਮਰੀਕੀ ਡ੍ਰੋਨ ਹਮਲੇ 'ਚ ਮਾਰਿਆ ਜਾ ਚੁੱਕਿਆ ਹੈ। Date:2009-08-11 Time:00:09:37
ਲੰਡਨ - ਪੌਪ ਸਟਾਰ ਮਾਈਕਲ ਜੈਕਸਨ ਨਾ-ਮਰਦ ਸੀ, ਇਸ ਗੱਲ ਦਾ ਦਾਅਵਾ ਉਹਨਾਂ ਦੀ ਮੌਤ ਪਿੱਛੋਂ ਉਹਨਾਂ ਦੇ ਇੱਕ ਨਜ਼ਦੀਕੀ ਦੋਸਤ ਨੇ ਕੀਤਾ। ਇਸ ਤੋਂ ਪਹਿਲਾਂ ਉਹਨਾਂ ਦੀ ਜੀਵਨੀ ਲਿਖਣ ਵਾਲੇ ਇੱਕ ਲੇਖਕ ਨੇ ਆਪਣੀ ਕਿਤਾਬ ਵਿੱਚ ਉਹਨਾਂ ਦੇ ਸਮਲਿੰਗੀ ਹੋਣ ਦਾ ਦਾਅਵਾ ਕੀਤਾ ਸੀ। Date:2009-08-11 Time:00:09:37
ਪੁਣੇ/ਚੇੱਨਈ - ਪੁਣੇ ਵਿਚ ਇੱਕ 35 ਸਾਲਾ ਆਯੁਰਵੈਦਿਕ ਡਾਕਟਰ ਅਤੇ ਚੇੱਨਈ ਵਿਖੇ ਇੱਕ ਚਾਰ ਸਾਲਾ ਬੱਚੇ ਦੀ ਸਵਾਈਨ ਫਲੂ ਨਾਲ ਹੋਈ ਮੌਤ ਕਾਰਣ ਦੇਸ਼ ਵਿਚ ਸਵਾਈਨ ਫਲੂ ਕਾਰਣ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਕੇ ਛੇ ਹੋ ਗਈ ਹੈ। Date:2009-08-11 Time:00:09:37
ਬੰਗਲੌਰ - ਭਾਰਤ ਨੇ ਨਵੀਂ ਯੂਰੇਨੀਅਮ ਖਾਨਾਂ ਖੋਦਣ ਅਤੇ ਪਰਮਾਣੂ ਬਿਜਲੀ ਸਮਰੱਥਾ ਨੂੰ ਵਧਾਉਣ ਲਈ ਯੂਰੇਨੀਅਮ ਹਾਸਲ ਕਰਨ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ। Date:2009-08-11 Time:00:09:37
ਲਾਸ ਐਂਜਲਸ-ਦੁਨੀਆ 'ਤੇ ਸ਼ਾਨੌ ਸ਼ੌਕਤ ਅਤੇ ਗਲੈਮਰ ਦੀ ਚਕਾਚੌਂਧ 'ਚ ਘਿਰੇ ਰਹਿਣ ਵਾਲੇ ਪਾਪ ਸਟਾਰ ਮਾਈਕਲ ਜੈਕਸਨ ਨੂੰ ਉਨ੍ਹਾ ਦੇ ਕੁੱਝ ਰਿਸ਼ਤੇਦਾਰਾਂ ਦੀ ਮੌਜੂਦਗੀ 'ਚ ਕੱਲ੍ਹ ਰਾਤ ਚੁੱਪਚਾਪ ਹਾਲੀਵੁੱਡ ਹਿਲਜ਼ ਦੇ ਫਾਰੇਸਟ ਲਾਨ ਕਬਰਗਾਹ 'ਚ ਦਫ਼ਨਾ ਦਿੱਤਾ ਗਿਆ। Date:2009-08-11 Time:00:09:37
ਮੈਲਬੋਰਨ - ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਅੱਜ ਆਪਣੇ 5 ਦਿਨਾ ਆਸਟ੍ਰੇਲੀਆ ਦੌਰੇ ਦੀ ਸਮਾਪਤੀ ਮਗਰੋਂ ਭਾਰਤ ਲਈ ਰਵਾਨਾ ਹੋ ਗਏ।ਆਪਣੇ ਦੌਰਾਨ ਕ੍ਰਿਸ਼ਨਾ ਨੂੰ ਆਸਟ੍ਰੇਲੀਆਈ ਆਗੂਆਂ ਨੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। Date:2009-08-11 Time:00:09:37
ਮੁੰਬਈ - ਪਿਛਲੇ ਦਿਨੀਂ ਆਪਣੇ ਬਿਆਨ ਨੂੰ ਲੈਕੇ ਚਰਚਾ ਦਾ ਕੇਂਦਰ ਬਣੇ ਇਮਰਾਨ ਹਾਸ਼ਮੀ ਨੇ ਯੂ ਟਰਨ ਲੈਂਦਿਆਂ ਕਿਹਾ ਕਿ ਉਪਰੋਕਤ ਮਾਮਲਾ ਸਿਰਫ਼ ਸਹੀ ਤਾਲਮੇਲ ਨਹੀਂ ਹੋਣ ਦੇ ਕਾਰਣ ਪੈਦਾ ਹੋਇਆ। Date:2009-08-11 Time:00:09:37
ਨਵੀਂ ਦਿੱਲੀ-ਹਿਮਾਚਲ ਦੀ ਪ੍ਰਸਿੱਧ ਖੇਤੀ ਨਿਰਯਾਤਕ ਕੰਪਨੀ ਹਿਮਾਲਿਆ ਇੰਟਰਨੈਸ਼ਨਲ ਲਿਮਿਟੇਡ 130 ਕਰੋੜ ਦੀ ਸ਼ੁਰੂਆਤੀ ਲਾਗਤ ਨਾਲ ਗੁਜਰਾਤ ਦੇ ਮਹਸਾਣਾ ਜਿਲ੍ਹੇ 'ਚ ਇੱਕ ਮੈਗਾ ਫੂਡ ਪ੍ਰੋਸੈਸਿੰਗ ਕਾਰਖਾਨੇ ਦੀ ਸਥਾਪਨਾ ਕਰੇਗੀ। Date:2009-08-11 Time:00:09:37
ਨਵੀਂ ਦਿੱਲੀ-ਸਾਫ਼ਟਵੇਅਰ ਉਤਪਾਦ ਅਤੇ ਸੁਵਿਧਾ ਪ੍ਰਮੁੱਖ ਕੰਪਨੀ ਨਿਕਲੀਅਸ ਸਾਫ਼ਟਵੇਅਰ ਐਕਸਪੋਰਟਸ ਲਿਮਿਟਡ ਨੂੰ ਫਿਲੀਪੀਂਜ਼ ਸਥਿੱਤ ਮਲਾਇਨ ਬੈਂਕ ਤੋਂ ਕੋਰ ਬੈਂਕਿੰਗ ਦਾ ਆਰਡਰ ਮਿਲਿਆ ਹੈ। Date:2009-08-11 Time:00:09:37
ਇਸਲਾਮਾਬਾਦ - ਇੱਕ ਪਾਕਿਸਤਾਨੀ ਅਦਾਲਤ ਨੇ ਅੱਜ ਪੁਲਿਸ ਨੂੰ ਸਾਬਕਾ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਖਿਲਾਫ 2007 ਵਿਚ ਅਮਰਜੈਂਸੀ ਦੌਰਾਨ ਨਿਆਂਪਾਲਿਕਾ ਦੇ ਮੈਂਬਰਾਂ ਨੂੰ ਗੈਰਕਨੂੰਨੀ ਢੰਗ ਨਾਲ ਬੰਦੀ ਬਨਾਉਣ ਦਾ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ ਹੈ। Date:2009-08-11 Time:00:09:37
ਨਵੀਂ ਦਿੱਲੀ-ਅਸਟ੍ਰਾ ਕੋਕ ਐਂਡ ਪ੍ਰੋਜੈਕਟਸ ਲਿਮਿਟੇਡ ਦੀ ਸਹਿਯੋਗੀ ਕੰਪਨੀ ਅਸਟ੍ਰਾ ਐਨਰਜ਼ੀ ਲਿਮਿਟੇਡ ਨੇ ਦੱਖਣੀ ਅਫ਼ਰੀਕਾ ਦੇ ਗੀਨੀਆ 'ਚ 16 ਖਾਨ੍ਹਾ ਖਰੀਦ ਲਈਆਂ ਹਨ। Date:2009-08-11 Time:00:09:36
ਨਵੀਂ ਦਿੱਲੀ-ਟੇਲੀਕਾਨੋਰ ਗਲੋਬਲ ਲਿਮਿਟੇਡ ਨੇ ਇਟਲੀ ਦੀ ਮੋਬਾਇਲ ਫ਼ੋਨ 'ਤੇ ਮਨੋਰੰਜਣ ਅਤੇ ਮੁੱਲ੍ਹ ਸੰਵਰਧਤ ਸੇਵਾ ਪ੍ਰਮੁੱਖ ਕੰਪਨੀ ਬੁਓਗਿਓਰਨੋ ਦੇ ਨਾਲ ਇੱਕ ਕਰਾਰ ਕੀਤਾ ਹੈ। Date:2009-08-11 Time:00:09:36
ਬਾਲੀਵੁੱਡ ਅਭਿਨੇਤਰੀ ਰੇਖਾ ਦੀ ਜਿੰਦਗੀ ਨਾਲ ਜੁੜੇ ਹਰ ਪਹਿਲੂ ਨੂੰ ਲੋਕ ਜਾਣਨਾ ਚਾਹੁੰਦੇ ਹਨ ਅਤੇ ਹੁਣ ਰੇਖਾ ਨੇ ਵੀ ਆਪਣੀ ਆਤਮਕਥਾ ਲਿਖਣ ਦਾ ਮਨ ਬਣਾ ਲਿਆ ਹੈ। ਇਸ ਰਾਹੀਂ ਰੇਖਾ ਆਪਣੀ ਜਿੰਦਗੀ ਦੇ ਪਲਾਂ ਅਤੇ ਸਭ ਅਨੁਭਵਾਂ ਨੂੰ ਲੋਕਾਂ ਨਾਲ ਵੰਡਣਾ ਚਾਹੁੰਦੀ ਹੈ। ਉਹਨਾਂ ਦੀ ਬਾਇਓਗ੍ਰਾਫੀ ਉਹਨਾਂ ਸਭ ਲੋਕਾਂ ਲਈ ਜਿਹਨਾਂ ਨੇ ਰੇਖਾ ਨੂੰ ਇੰਡਸਟਰੀ 'ਚ ਇੱਕ ਅਹਿਮ ਮੁਕਾਮ ਦੁਆਇਆ, ਉਹਨਾਂ ਲਈ ਧੰਨਵਾਦ ਵੀ ਹੋਵੇਗੀ। ਇਸ 'ਚ ਉਹਨਾਂ ਦੇ 40 ਸਾਲ ਦੇ ਸ਼ਾਨਦਾਰ ਫਿਲਮੀ ਸਫ਼ਰ ਅਤੇ ਕਈ ਅਣਛੂਤੇ ਪਹਿਲੂ ਸਾਹਮਣੇ ਆਉਣਗੇ। ਰੇਖਾ ਦੀ ਖਵਾਹਿਸ਼ ਆਪਣੀ ਜਿੰਦਗੀ ਦੇ ਅਹਿਮ ਹਿੱਸੇ ਨੂੰ ਸਿਰਫ਼ ਇੱਕ ਕਿਤਾਬ ਤੱਕ ਹੀ ਖਤਮ ਕਰਨ ਦੀ ਨਹੀਂ ਹੈ, ਬਲਕਿ ਉਹ ਕਿਤਾਬ ਦੇ ਨਾਲ ਇੱਕ ਫਿਲਮ ਵੀ ਬਣਾਉਣਾ ਚਾਹੁੰਦੀ ਹੈ, ਜੋ ਉਹਨਾਂ ਦੀ ਕਹਾਣੀ ਨੂੰ ਜਿਉਂਦੀ ਸ਼ਕਲ ਦੇ ਸ Date:2009-08-11 Time:00:09:36
ਪੰਜਾਬੀ ਖਿੱਤੇ ਦੀ ਅਮਰ ਪ੍ਰੇਮ ਕਥਾ 'ਤੇ ਆਧਾਰਿਤ ਲਗਪਗ ਤਿਆਰ ਹੋ ਚੁੱਕੀ ਫਿਲਮ 'ਹੀਰ ਰਾਂਝਾ' 25 ਸਤੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਿਲਮ ਦੇ ਨਾਇਕ ਤੇ ਉਘੇ ਗਾਇਕ ਹਰਭਜਨ ਮਾਨ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਉਹ ਇੱਥੇ ਇਕ ਸਮਾਜਿਕ ਸਮਾਗਮ 'ਚ ਹਿੱਸਾ ਲੈਣ ਆਏ ਹੋਏ ਸੀ। ਸ੍ਰੀ ਮਾਨ ਨੇ ਦੱਸਿਆ ਕਿ ਵੱਡੇ ਬਜਟ ਵਾਲੀ ਇਹ ਫਿਲਮ ਲਗਪਗ ਤਿਆਰ ਹੋ ਚੁੱਕੀ ਹੈ ਅਤੇ ਉਹ ਜਲਦੀ ਹੀ ਇਸ ਦੀ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰਨਗੇ। ਮਾਨ ਨੇ ਦੱਸਿਆ ਕਿ ਇਸ ਫਿਲਮ ਦਾ ਸੰਗੀਤ ਇਸ ਮਹੀਨੇ ਦੇ ਆਖਰੀ ਹਫ਼ਤੇ ਜਾਰੀ ਕਰ ਦਿੱਤਾ ਜਾਵੇਗਾ। ਫਿਲਮ ਦੇ ਸੰਗੀਤ ਬਾਰੇ ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਦੇ ਸੰਗੀਤ 'ਚ ਪਰੋਏ ਗੀਤਾਂ ਨੂੰ ਲਿਖਣ ਦੀ ਜ਼ਿੰਮੇਵਾਰੀ ਉੱਘੇ ਗੀਤਕਾਰ ਸ: ਬਾਬੂ ਸਿੰਘ ਮਾਨ ਨੇ ਨਿਭਾਈ ਹੈ। Date:2009-08-11 Time:00:09:36
ਬਾਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ ਦਾ ਕਹਿਣਾ ਹੈ ਕਿ ਉਸਦਾ ਧਿਆਨ ਕੇਵਲ ਹਾਸਰਸ ਪ੍ਰਧਾਨ ਫ਼ਿਲਮਾਂ ਵੱਲ ਹੀ ਨਹੀਂ ਹੈ। ਉਸਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਹਾਸਰਸ ਪ੍ਰਧਾਨ ਫ਼ਿਲਮਾਂ ਵਿਚ ਕੰਮ ਕਰਨਾ ਪਸੰਦ ਹੈ ਪਰ ਹੋਰ ਵਿਸ਼ਿਆਂ 'ਤੇ ਅਧਾਰਿਤ ਫ਼ਿਲਮਾਂ ਵਿਚ ਵੀ ਉਹ ਅਦਾਕਾਰੀ ਕਰਦੇ ਰਹੇ ਹਨ। ਸ਼੍ਰੇਅਸ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਹਾਸਰਸ ਪ੍ਰਧਾਨ ਫ਼ਿਲਮਾਂ ਵਿਚ ਅਦਾਕਾਰੀ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਮੈਂ ਅਜੇ ਚਾਰ ਹਾਸਰਸ ਫ਼ਿਲਮਾਂ ਕਰ ਰਿਹਾ ਹਾਂ। ਇਨ੍ਹਾਂ ਦਾ ਪਟਕਥਾ ਮੈਨੂੰ ਬਹੁਤ ਪਸੰਦ ਹੈ। Date:2009-08-11 Time:00:09:36
ਦੱਖਣ-ਪੱਛਮ ਦੇ ਕੋਣੇ ਵਿੱਚ ਪੀਤਲ ਜਾਂ ਤਾਂਬੇ ਦਾ ਭਾਂਡਾ ਰੱਖਣ ਨਾਲ ਕਰਜੇ ਤੋਂ ਮੁਕਤੀ ਮਿਲ ਜਾਂਦੀ ਹੈ। Date:2009-08-11 Time:00:09:36
ਸ਼ੀਸ਼ੇ ਦੇ ਫ੍ਰੇਮ ਤੇ ਜਾਂ ਪਿੱਛੇ ਲਾਲ, ਸਿੰਦੂਰੀ ਜਾਂ ਮੈਰੂਨ ਕਲਰ ਨਹੀਂ ਹੋਣਾ ਚਾਹੀਦਾ। Date:2009-08-11 Time:00:09:36
ਲੁਧਿਆਣਾ-ਲੁਧਿਆਣਾ 'ਚ ਅੱਜ ਦੋ ਹਸਪਤਾਲਾਂ 'ਚ ਬੰਬ ਰੱਖੇ ਜਾਣ ਦੀ ਟੈਲੀਫ਼ੋਨ 'ਤੇ ਸੂਚਨਾ ਦਿੱਤੇ ਦੀ ਅਫ਼ਵਾਹ ਨਾਲ ਭੱਗਦੜ੍ਹ ਮੱਚ ਗਈ।ਜਾਂਚ ਬਾਅਦ ਇਹ ਖਬਰ ਕੇਵਲ ਅਫ਼ਵਾਹ ਸਾਬਤ ਹੋਈ। Date:2009-08-11 Time:00:09:36
ਬੋਸਟਨ - ਭਾਰਤ ਨੇ ਇੱਥੇ ਚਿਲੀ ਨੂੰ 3-1 ਨਾਲ ਦੂਜੇ ਦੌਰ ਦੇ ਮੈਚ ਵਿਚ ਹਰਾਉਂਦੇ ਹੋਏ ਵਿਸ਼ਵ ਜੂਨੀਅਰ ਬਾਲੜੀ ਹਾਕੀ ਕੱਪ ਵਿਚ ਜਿੱਤ ਹਾਸਲ ਕੀਤੀ।ਇਹ ਮੁਕਾਬਲਾ ਹਾਰਵਰਡ ਯੂਨੀਵਰਸਿਟੀ ਦੇ ਜਾਰਡਨ ਮੈਦਾਨ ਉੱਪਰ ਹੋਇਆ। Date:2009-08-11 Time:00:09:36
page no.1 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |