Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 10 - 8 - 2009

ਵਾਦੀ 'ਚ ਹੋਣਗੀਆਂ ਦੋ ਕੇਂਦਰੀ ਯੂਨੀਵਰਸਿਟੀਆਂ

ਜੰਮੂ - ਕੇਂਦਰੀ ਯੂਨੀਵਰਸਿਟੀ ਮੁੱਦੇ ਉੱਪਰ ਬੋਲਦਿਆਂ ਚਾਰ ਮੰਤਰੀਆਂ ਦੇ ਸਮੂਹ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਵਾਦੀ ਲਈ ਦੋ ਕੇਂਦਰੀ ਯੂਨੀਵਰਸਿਟੀਆਂ ਮੰਜੂਰ ਕੀਤੀਆਂ ਗਈਆਂ ਹਨ ਜਿੰਨ੍ਹਾਂ ਵਿਚੋਂ ਇੱਕ ਜੰਮੂ ਲਈ ਅਤੇ ਦੂਜੀ ਕਸ਼ਮੀਰ ਵਿਖੇ ਸਥਾਪਤ ਹੋਵੇਗੀ।

Date:2009-08-10 Time:00:18:14

ਗੁਜਰਾਤੀ ਫਾਰਮਾ ਸਕੂਲ ਚਲਾਵੇਗਾ ਕੋਰਸ

ਅਹਿਮਦਾਬਾਦ - ਸਰਕਾਰੀ ਬੀਵੀ ਪਟੇਲ ਫਾਰਮਾਸਿਉਟਿਕਲ ਸਿਖਿਆ ਸੋਧ ਅਤੇ ਵਿਕਾਸ ਜਲਦੀ ਹੀ ਚਾਰ ਛੋਟੇ ਸਮੇਂ ਦੇ ਸਰਟੀਫਿਕੇਟ ਕੋਰਸ ਰਾਸ਼ਟਰੀ ਫਾਰਮਾਸਿਉਟਕਲ ਸਿਖਿਆ ਅਤੇ ਸੋਧ ਸੰਸਥਾਨ (ਐਨਆਈਪੀਈਆਰ) ਦੇ ਸਹਿਯੋਗ ਨਾਲ ਸ਼ੁਰੂ ਕਰੇਗਾ।

Date:2009-08-10 Time:00:18:14

ਭਾਰਤ ਕਰੇਗਾ 'ਬਾਘ ਸੰਮੇਲਨ' ਦੀ ਮੇਜ਼ਬਾਨੀ

ਨਵੀਂ ਦਿੱਲੀ - ਅਗਲੇ ਸਾਲ ਹੋਣ ਵਾਲੇ 'ਵਿਸ਼ਵ ਬਾਘ ਸੰਮੇਲਨ' ਦੀ ਮੇਜ਼ਬਾਨੀ ਭਾਰਤ ਕਰੇਗਾ ਜਿਸ ਵਿਚ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿੱਧੀ ਖਤਰੇ ਵਿਚ ਪਈ ਇਸ ਪ੍ਰਜਾਤੀ ਦੇ ਸੰਰਖਿਅਣ ਦੇ ਉਪਰਾਲਿਆਂ ਬਾਰੇ ਚਰਚਾ ਕਰਨਗੇ।

Date:2009-08-10 Time:00:18:14

ਜੰਮੂ 'ਚ ਵੀ ਦੋ ਸਵਾਈਨ ਫਲੂ ਮਾਮਲਿਆਂ ਦਾ ਸ਼ੱਕ

ਜੰਮੂ - ਇੱਥੋਂ ਦੇ ਦੋ ਇੰਜਨੀਅਰਿੰਗ ਵਿਦਿਆਰਥੀਆਂ ਵਿਚ ਸਵਾਈਨ ਫਲੂ ਦੇ ਲੱਛਣ ਮਿਲਣ ਮਗਰੋਂ ਉਹਨਾਂ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।ਅਧਿਕਾਰੀਆਂ ਨੇ ਉਕਤ ਜਾਣਕਾਰੀ ਦਿੱਤੀ।

Date:2009-08-10 Time:00:18:14

ਮੰਤਰੀ ਸਮੂਹ ਬਣਾਓ : ਪਟੇਲ

ਨਵੀਂ ਦਿੱਲੀ - ਨਾਗਰਿਕ ਉਡਾਨ ਮੰਤਰੀ ਪ੍ਰਫੁੱਲ ਪਟੇਲ ਨੇ ਕਿਹਾ ਹੈ ਕਿ ਹਵਾਈਸੇਵਾ ਉਦਯੋਗ ਨੂੰ ਸੰਕਟ ਤੋਂ ਬਚਾਉਣ ਲਈ ਅਤੇ ਇਸ ਦੀਆਂ ਕਰ ਸਬੰਧੀ ਸਮੱਸਿਆਂ ਨੂੰ ਲੈ ਕੇ ਇੱਕ ਮੰਤਰੀ ਸਮੂਹ ਬਣਾਇਆ ਜਾਵੇ।

Date:2009-08-10 Time:00:18:14

ਸਭ ਤੋਂ ਵੱਡਾ ਤਿਰੰਗਾ ਇੰਦੌਰ ਵਿੱਚ

ਇੰਦੌਰ-ਮੱਧ ਪ੍ਰਦੇਸ਼ ਦੀ ਉਦਯੋਗਿਕ ਰਾਜਧਾਨੀ ਇੰਦੌਰ ਵਿਖੇ ਆਜ਼ਾਦੀ ਦਿਹਾੜੇ ਮੌਕੇ 62ਵੀਂ ਵਰ੍ਹੇਗੰਢ ਉੱਤੇ ਇੱਕ ਰਿਕਾਰਡ ਬਣਾਉਂਦੇ ਹੋਏ ਦੇਸ਼ ਦਾ ਸਭ ਤੋਂ ਵੱਡਾ ਰਾਸ਼ਟਰੀ ਝੰਡਾ ਸ਼ਾਨ ਦੇ ਨਾਲ ਲਹਿਰਾਇਆ ਜਾਵੇਗਾ। ਸ਼ਹਿਰ ਦੇ ਮੱਧ ਵਿੱਚ ਮਹਾਤਮਾ ਗਾਂਧੀ ਤਿਰਾਹੇ ਉੱਤੇ 80 ਫੁੱਟ ਉੱਚੇ ਖੰਭੇ ਉੱਤੇ ਲਹਿਰਾਏ ਜਾਣ ਵਾਲੇ ਇਸ ਤਿਰੰਗੇ ਦਾ ਆਕਾਰ 21 ਫੁੱਟ ਗੁਣਾ 14 ਫੁੱਟ ਹੋਵੇਗਾ।

Date:2009-08-10 Time:00:18:14

ਮਾਧਵਨ ਨੇ ਕੀਤਾ ਵਿਚਾਰ ਵਟਾਂਦਰਾ

ਨਵੀਂ ਦਿੱਲੀ - ਨੈਨੋ ਤਾਰਾਂ ਦਾ ਸੰਸਾਰ, ਉਪਗ੍ਰਹਿ ਦਾਗਣ ਲਈ ਆਇਨ ਥ੍ਰਸਟਰ ਅਤੇ ਪੁਲਾੜ ਲਿਫਟ ਇਸਰੋ ਮੁਖੀ ਜੀ. ਮਾਧਵਨ ਨਾਇਰ ਅਤੇ ਆਈਆਈਟੀ ਵਿਦਿਆਰਥੀਆਂ ਵਿਚਕਾਰ ਹੋਈ ਚਰਚਾ ਦਾ ਮੁੱਖ ਵਿਸ਼ਾ ਸਨ।

Date:2009-08-10 Time:00:18:14

ਦੁਬਈ ਵਿੱਚ ਹੋਵੇਗਾ ਟਾਈ ਦਾ ਸਲਾਨਾ ਸਮਾਗਮ

ਨਵੀਂ ਦਿੱਲੀ- ਟਰੈਵਲ ਏਜੰਟ ਐਸੋਸੀਏਸ਼ਨ ਆਫ਼ ਇੰਡੀਆ (ਟਾਈ) ਨੇ ਕਿਹਾ ਕਿ ਉਹ ਭਾਰਤ ਨੂੰ ਸੈਰ ਸਪਾਟੇ ਦੇ ਰੂਪ ਵਿੱਚ ਦੁਨੀਆ ਦੇ ਸਾਹਮਣੇ ਪੇਸ਼ ਕਰਨ ਲਈ 'ਦੀ ਇੰਡੀਅਨ ਟਰੈਵਲ ਕਾਂਗਰਸ' ਦੀ 58ਵੇਂ ਸੰਮੇਲਨ ਅਤੇ ਪ੍ਰਦਰਸ਼ਨੀ ਮੌਕੇ ਇਸ ਵਰ੍ਹੇ ਦੁਬਈ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।

Date:2009-08-10 Time:00:18:13

ਰੇਸ ਦੀਆਂ ਸੇਵਾਵਾਂ ਹੁਣ ਉੱਤਰ ਭਾਰਤ 'ਚ ਵੀ

ਨਵੀਂ ਦਿੱਲੀ - ਪੀਆਰਜੇ ਸਮੂਹ ਦੀ ਕਾਰ ਬਰੇਕ ਡਾਊਨ ਸਰਵਿਸ ਕੰਪਨੀ ਰੇਸ ਆਪਣੀਆਂ ਸੇਵਾਵਾਂ ਦਾ ਵਿਸਤਾਰ ਪੂਰੇ ਉੱਤਰ ਭਾਰਤ ਵਿੱਚ ਕਰਨ ਜਾ ਰਹੀ ਹੈ। ਸਮੂਹ ਦੇ ਨਿਦੇਸ਼ਕ ਵਿਨੀਤ ਜੈਨ ਨੇ ਦੱਸਿਆ ਕਿ ਕੰਪਨੀ ਨੇ ਆਪਣੀ ਕਾਰੋਬਾਰ ਦਾ ਵਿਸਤਾਰ ਉੱਤਰ ਭਾਰਤ ਤੱਕ ਕਰ ਲਿਆ ਹੈ।

Date:2009-08-10 Time:00:18:13

ਏਅਰਇੰਡੀਆ ਨੂੰ ਰਾਹਤ ਦੇ ਸਕਦਾ ਹੈ ਟਾਈ

ਨਵੀਂ ਦਿੱਲੀ- ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰੀ ਏਵੀਏਸ਼ਨ ਕੰਪਨੀ ਏਅਰ ਇੰਡੀਆ ਨੂੰ ਇਸ ਸੰਕਟ ਤੋਂ ਬਾਹਰ ਕੱਢਣ ਦੇ ਲਈ ਹਰਸੰਭਵ ਮਦਦ ਦੇਣ ਦਾ ਭਰੋਸਾ ਦਿੰਦਿਆਂ ਟਰੈਵਲ ਏਜੰਟ ਐਸੋਸੀਏਸ਼ਨ ਆਫ਼ ਇੰਡੀਆ (ਟਾਈ) ਨੇ ਕਿਹਾ ਕਿ ਉਹ ਦੋ ਤਿੰਨ ਮਹੀਨਿਆਂ ਤੱਕ ਏਅਰ ਇੰਡੀਆ ਤੋਂ ਕਮਿਸ਼ਨ ਨਹੀਂ ਲੈਣ ਉੱਤੇ ਵੀ ਵਿਚਾਰ ਕਰ ਸਕਦੀ ਹੈ।

Date:2009-08-10 Time:00:18:13

ਤਿੰਨ ਹੋਰ ਅਮਰੀਕੀ ਬੈਂਕ ਢਹਿਢੇਰੀ

ਨਿਊਯਾਰਕ - ਆਰਥਿਕ ਮੰਦੀ ਖਤਮ ਹੋਣ ਦੇ ਸੰਕੇਤਾਂ ਦੇ ਬਾਵਜੂਦ ਇਸ ਹਫਤੇ ਤਿੰਨ ਹੋਰ ਅਮਰੀਕੀ ਬੈਂਕ ਢਹਿਢੇਰੀ ਹੋਏ ਹਨ।ਇਸ ਦੇ ਨਾਲ ਹੀ ਇਸ ਸਾਲ ਹੁਣ ਤੱਕ 72 ਬੈਂਕ ਢਹਿਢੇਰੀ ਹੋ ਚੁੱਕੇ ਹਨ ਜੋ 2008 ਦੇ ਮੁਕਾਬਲੇ ਲਗਭੱਗ ਤਿੰਨ ਗੁਣਾ ਵੱਧ ਹੈ।

Date:2009-08-10 Time:00:18:13

ਕਰਮਚਾਰੀ ਵਧਾਵੇਗੀ ਰੈਲੀਗੇਅਰ

ਨਵੀਂ ਦਿੱਲੀ - ਰੈਲੀਗੇਅਰ ਮੈਕਵੇਰੀ ਪ੍ਰਾਈਵੇਟ ਵੈਲਥ ਦੀ ਅਗਲੇ ਤਿੰਨ ਵਰ੍ਹਿਆਂ ਵਿਚ ਆਪਣੇ ਕਰਮਚਾਰੀਆਂ ਦੀ ਗਿਣਤੀ ਵਧਾ ਕੇ 900 ਕਰਨ ਦੀ ਯੋਜਨਾ ਹੈ।ਇਸ ਦਾ ਟੀਚਾ ਜਾਇਦਾਦ ਪ੍ਰਬੰਧਨ ਦੇ ਕਾਰੋਬਾਰ ਵਿਚ ਵਾਧੇ ਦੇ ਮੌਕਿਆਂ ਦਾ ਲਾਹਾ ਲੈਣਾ ਹੈ।

Date:2009-08-10 Time:00:18:13

ਸ਼ੁਰੂ ਹੋਵੇਗਾ ਜਪਾਨੀ ਕਾਰਖਾਨਾ

ਨਵੀਂ ਦਿੱਲੀ - ਜਪਾਨ ਦੀ ਸਿਆਹੀ ਬਨਾਉਣ ਵਾਲੀ ਕੰਪਨੀ ਸਾਕਾਤਾ ਦਾ ਭਾਰਤ ਵਿਚ 100 ਕਰੋੜ ਰੁਪਏ ਦੀ ਲਾਅਤ ਨਾਲ ਬਣਿਆ ਕਾਰਖਾਨਾ ਅਗਲੇ ਕੁੱਝ ਹਫਤਿਆਂ ਵਿਚ ਚਾਲੂ ਹੋਵੇਗਾ ਅਤੇ ਕੰਪਨੀ ਨੂੰ ਆਸ ਹੈ ਕਿ ਦੇਸ਼ ਵਿਚ ਉਸ ਦਾ ਕਾਰੋਬਾਰ 2014 ਤੱਕ ਦੁੱਗਣਾ ਹੋ ਕੇ 450 ਕਰੋੜ ਰੁਪਏ ਹੋ ਜਾਵੇਗਾ।

Date:2009-08-10 Time:00:18:13

ਨਹੀਂ ਜੁਟਾਏ ਗਏ ਪੀਈ ਫੰਡ

ਨਵੀਂ ਦਿੱਲੀ - ਕਿਸੇ ਨਵੇਂ ਸੌਦੇ ਦਾ ਐਲਾਣ ਨਾ ਹੋਣ ਦੇ ਨਾਲ ਜੂਨ ਤਿਮਾਹੀ ਵਿਚ ਬੁਨਿਆਦੀ ਢਾਂਚਾ ਖੇਤਰ ਵਿਚ ਨਿੱਜੀ ਇਕਵਿਟੀ ਫੰਡ ਨਹੀਂ ਜੁਟਾਇਆ ਜਾ ਸਕਿਆ ਹੈ ਜਦੋਂ ਕਿ ਬੀਤੇ ਵਰ੍ਹੇ ਦੇ ਇੰਨ੍ਹੇ ਸਮੇਂ ਵਿਚ 14 ਅਰਬ ਡਾਲਰ ਜੁਟਾਏ ਗਏ ਸਨ।

Date:2009-08-10 Time:00:18:13

ਮਾਰੂਤੀ ਨੇ ਬਣਾਈਆਂ 80 ਲੱਖ ਕਾਰਾਂ

ਨਵੀਂ ਦਿੱਲੀ - ਦੇਸ਼ ਦੀ ਮੁੱਢਲੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਨੇ 25 ਸਾਲ ਪਹਿਲਾਂ ਲਗਭੱਗ 800 ਕਾਰਾਂ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਹੁਣ ਇਹ 80 ਲੱਖ ਕਾਰਾਂ ਬਨਾਉਣ ਵਾਲੀ ਕੰਪਨੀ ਬਣ ਗਈ ਹੈ।

Date:2009-08-10 Time:00:18:13

ਅਦਾਲਤ ਵੱਲੋਂ ਟਾਟਾ ਟੈਲੀਸਰਵਿਸੇਜ਼ ਨੂੰ ਰਾਹਤ

ਮੁੰਬਈ - ਬੰਬਈ ਹਾਈ ਕੋਰਟ ਨੇ ਮਹਾਰਾਸ਼ਟਰ ਰਾਜ ਬਿਜਲੀ ਵੰਡ ਕੰਪਨੀ ਵੱਲੋਂ ਟਾਟਾ ਟੈਲੀਸਰਵਿਸੇਜ਼ ਤੋਂ ਵਧੀਆਂ ਹੋਈਆਂ ਦਰਾਂ ਉੱਪਰ ਟੈਕਸ ਵਸੂਲਣ ਉੱਪਰ ਫਿਲਹਾਲ ਰੋਕ ਲਗਾ ਦਿੱਤੀ ਹੈ।

Date:2009-08-10 Time:00:18:13

ਹਰਿਆਣਾ ਕਾਂਗਰਸ ਦੀ ਬੈਠਕ 14 ਨੂੰ

ਚੰਡੀਗੜ੍ਹ-ਹਰਿਆਣਾ ਕਾਂਗਰਸ ਕਮੇਟੀ ਦੀ ਆਮ ਸਭਾ ਦੀ ਅਹਿਮ ਬੈਠਕ 14 ਅਗਸਤ ਨੂੰ ਇੱਥੇ ਪਾਰਟੀ ਮੁੱਖ ਦਫ਼ਤਰ ਉੱਤੇ ਹੋਵੇਗੀ। ਬੈਠਕ ਦੀ ਪ੍ਰਧਾਨਗੀ ਫੂਲਚੰਦ ਮੁਲਾਨਾ ਕਰਨਗੇ। ਇਸ ਵਿੱਚ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਤੀਨਿਧੀ ਨਿਗਰਾਨ ਦੇ ਰੂਪ ਵਿੱਚ ਵਿਸ਼ੇਸ ਤੌਰ ਉੱਤੇ ਹਾਜਿਰ ਰਹਿਣਗੇ।

Date:2009-08-10 Time:00:18:12

ਕੈਗ ਨੇ ਮੰਗੀ ਤੇਲ ਮੰਤਰਾਲੇ ਦੀ ਮਦੱਦ

ਨਵੀਂ ਦਿੱਲੀ - ਦੇਸ਼ ਦੇ ਮੁੱਢਲੇ ਅੰਕੜਾ ਵਿਸ਼ਲੇਸ਼ਣ ਸੰਸਥਾਨ ਕੈਗ ਨੇ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟ੍ਰੀਜ਼ ਦੇ ਦੋ ਸਾਲ ਦੇ ਖਾਤਿਆਂ ਦੀ ਜਾਂਚ ਤੇਲ ਮੰਤਰਾਲੇ ਦੀ ਮਦੱਦ ਮੰਗੀ ਹੈ।

Date:2009-08-10 Time:00:18:12

ਸਾਨੀਆ ਵੈਂਕੂਵਰ ਓਪਨ ਦੇ ਫਾਇਨਲ 'ਚ

ਵੈਂਕੂਵਰ - ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਵੈਂਕੂਵਰ ਓਪਨ ਟੈਨਿਸ ਟੂਰਨਾਮੈਂਟ ਦੇ ਫਾਇਨਲ ਵਿਚ ਪੁੱਜ ਗਈ ਹੈ।ਉਹਨਾਂ ਨੇ ਸੈਮੀਫਾਇਨਲ ਵਿਚ ਕਨਾਡਾ ਦੀ ਸ਼ੇਰੋਨ ਫਿਸ਼ਮੈਨ ਨੂੰ 6-7, 6-3, 6-2 ਨਾਲ ਹਰਾ ਕੇ ਇਹ ਥਾਂ ਬਣਾਈ।

Date:2009-08-10 Time:00:18:12

ਬਾਥਮ,ਬਾਈਕਾਟ ਆਈਸੀਸੀ ਹਾਲ ਆਫ ਫੇਮ 'ਚ

ਲੀਡਸ - ਚਾਰ ਅੰਗ੍ਰੇਜ ਕ੍ਰਿਕਟ ਖਿਡਾਰੀ ਇਆਨ ਬਾਥਮ, ਜੈਫਰੀ ਬਾਈਕਾਟ, ਫ੍ਰੇਡ ਟਰੂਮੈਨ ਅਤੇ ਵਿਲਫ੍ਰੈਡ ਰੋਡਸ ਨੂੰ ਰਸਮੀ ਤੌਰ ਉੱਪਰ ਆਈਸੀ ਸੀ ਕ੍ਰਿਕਟ ਹਾਲ ਹਾਫ ਫੇਮ ਵਿਚ ਸ਼ਾਮਲ ਕੀਤਾ ਗਿਆ ਹੈ।

Date:2009-08-10 Time:00:18:12

ਸੁਪਨਿਆਂ ਦੀ ਰਾਣੀ ਦੀ ਭਾਲ 'ਚ ਸ਼ਾਹਿਦ

ਅਦਾਕਾਰ ਸ਼ਾਹਿਦ ਕਪੂਰ ਦੀ ਨਵੀਂ ਫ਼ਿਲਮ 'ਕਮੀਨੇ' ਵਿਚ ਉਸਦੇ ਅਸਲ ਵਿਅਕਤੀਤਵ ਤੋਂ ਬਿਲਕੁਲ ਹੀ ਵੱਖਰੀ ਤਰ੍ਹਾਂ ਦੀ ਹੈ। ਸ਼ਾਹਿਦ ਜਿਸਦਾ ਅਕਸ ਇਕ ਰੋਮਾਂਟਿਕ ਅਤੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਆਉਣ ਵਾਲੇ ਲੜਕੇ ਦਾ ਬਣਿਆ ਹੋਇਆ ਹੈ, ਨੇ ਆਪਣੀ ਆਉਣ ਵਾਲੀ ਫ਼ਿਲਮ ਵਿਚ ਇਸ ਤੋਂ ਬਿਲਕੁਲ ਉਲਟ ਭੂਮਿਕਾ ਨਿਭਾਈ ਹੈ। ਸਪਾਈਸ ਜ਼ੀ.ਕਾਮ ਦੇ ਪ੍ਰੋਗਰਾਮ 'ਕਹੀਏ ਜਨਾਬ' ਦੌਰਾਨ ਸਵਾਤੀ ਚਤੁਰਵੇਦੀ ਨਾਲ ਗੱਲਬਾਤ ਸਮੇਂ ਸ਼ਾਹਿਦ ਨੇ 'ਕਮੀਨੇ' ਫ਼ਿਲਮ ਦੀ ਸ਼ੂਟਿੰਗ ਸਮੇਂ ਉਸਨੂੰ ਪੇਸ਼ ਆਈਆਂ ਚੁਣੌਤੀ ਦੀਆਂ ਸਾਹਮਣਾ ਕਰਨਾ ਪਿਆ ਉਸ ਤੋਂ ਇਲਾਵਾ ਉਸਨੇ ਕਰੀਨਾ ਨਾਲ ਸਬੰਧ ਟੁੱਟਣ ਅਤੇ ਆਪਣੇ ਸੁਪਨਿਆਂ ਦੀ ਰਾਣੀ ਦੀ ਜ਼ਾਰੀ ਭਾਲ ਬਾਰੇ ਵੀ ਭਾਵਨਾਵਾਂ ਪ੍ਰਗਟਾਈਆਂ।

Date:2009-08-10 Time:00:18:12

ਓਬਾਮਾ ਦੀ ਟੀਮ ਵਿੱਚ ਇੱਕ ਹੋਰ ਭਾਰਤੀ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤੀ ਮੂਲ ਦੇ ਅਮਰੀਕੀ ਅਟਾਰਨੀ ਆਰ ਓ ਖੰਨਾ ਨੂੰ ਵਣਜ ਵਿਭਾਗ ਵਿੱਚ ਸਹਾਇਕ ਉਪ ਮੰਤਰੀ ਨਿਯੁਕਤ ਕੀਤਾ ਹੈ। ਸ਼੍ਰੀ ਖੰਨਾ ਨੂੰ ਸੋਮਵਾਰ ਨੂੰ ਇਸ ਅਹੁਦੇ ਦੀ ਸਹੁੰ ਦੁਆਈ ਗਈ।

Date:2009-08-10 Time:00:18:12

ਮੀਡੀਆ ਨੇ ਕੀਤਾ ਸੀਐੱਮ ਦਾ ਬਾਈਕਾਟ

ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਸ਼ਹਿਰ ਵਿੱਚ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਵਣ ਮਹਾਉਤਸਵ ਪ੍ਰੋਗ੍ਰਾਮ ਦਾ ਅੱਜ ਮੀਡੀਆ ਨੇ ਪੂਰਨ ਬਾਈਕਾਟ ਕੀਤਾ। ਇਹ ਪ੍ਰੋਗ੍ਰਾਮ ਨੈਸ਼ਨਲ ਇੰਸਟੀਟਿਊਟ ਆਫ਼ ਟੈਕਨਾਲੋਜੀ (ਨਿਟ) ਕੈਂਪਸ ਵਿੱਚ ਹੋਣਾ ਸੀ ਅਤੇ ਸ਼੍ਰੀ ਧੂਮਲ ਇਸਦੇ ਮੁੱਖ ਮਹਿਮਾਨ ਸਨ।

Date:2009-08-10 Time:00:18:12

ਹਵਾਈ ਦੁਰਘਟਨਾ ਵਿੱਚ ਨੌ ਮਰੇ

ਨਿਊਯਾਰਕ- ਅਮਰੀਕਾ ਵਿੱਚ ਮੈਨਹਟਨ ਦੇ ਨੇੜੇ ਸ਼ਨੀਵਾਰ ਨੂੰ ਉਡਾਨ ਦੇ ਦੌਰਾਨ ਹੋਈ ਹਵਾਈ ਜਹਾਜ ਦੁਰਘਟਨਾ ਵਿੱਚ ਇਟਲੀ ਦੇ ਪੰਜ ਸੈਲਾਨੀਆਂ ਸਮੇਤ ਨੌ ਲੋਕਾਂ ਦੀ ਮੌਤ ਹੋ ਗਈ।

Date:2009-08-10 Time:00:18:12

ਜਾਰਜੀਆ ਦੇ ਨਾਲ ਹੋਈ ਜੰਗ ਜਾਇਜ : ਰੂਸ

ਰੂਸ- ਰੂਸ ਦੇ ਰਾਸ਼ਟਰਪਤੀ ਦਮਿਤ੍ਰੀ ਮੇਦਵੇਦੇਵ ਨੇ ਕਿਹਾ ਹੈ ਕਿ ਪਿਛਲੇ ਵਰ੍ਹੇ ਜਾਰਜੀਆ ਦੇ ਨਾਲ ਹੋਈ ਰੂਸ ਦੀ ਜੰਗ ਇੱਛਾਈ ਦੇ ਲਈ ਲੜੀ ਗਈ ਸੀ, ਜਿਸਨੇ ਕਾਓਕਾਸਸ ਖੇਤਰ ਦੇ ਨਕਸ਼ੇ ਵਿੱਚ ਵਿਆਪਕ ਬਦਲਾਅ ਕੀਤਾ।

Date:2009-08-10 Time:00:18:12


1   2  

page no.1

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009