Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 1 - 8 - 2009

ਆਸਟ੍ਰੇਲਿਆਈ ਟੀਮ 'ਚ ਉਹ ਗੱਲ ਨਹੀਂ:ਸਟ੍ਰਾਸ

ਮੈਲਬੋਰਨ-ਇੰਗਲੈਂਡ ਦੇ ਕਪਤਾਨ ਐਂਡ੍ਰਿਊ ਸਟ੍ਰਾਸ ਨੇ ਕਿਹਾ ਹੈ ਕਿ ਸ਼ੇਨ ਵਾਰਨ,ਗਲੇਨ ਮੈਕਗ੍ਰਾ ਅਤੇ ਮੈਥਿਊ ਹੇਡਨ ਵਰਗੇ ਪ੍ਰਮੁੱਖ ਖਿਡਾਰੀਆਂ ਦੀ ਗੈਰ ਮੌਜੂਦਗੀ 'ਚ ਆਸਟ੍ਰੇਲਿਆ ਦੀ ਵਰਤਮਾਨ ਟੀਮ ਆਪਣੀ ਆਭਾ ਖੋ ਚੁੱਕੀ ਹੈ।

Date:2009-08-01 Time:00:07:10

ਸੋਨਮ ਪਾਪਾ ਨਾਲ ਕਰੇਗੀ ਐਕਟਿੰਗ

ਸਟਾਈਲ ਅਤੇ ਡਾਇਲਾਗ ਡਿਲੀਵਰੀ ਲਈ ਮਸ਼ਹੂਰ ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਹੁਣ ਆਪਣੀ ਧੀ ਸੋਨਮ ਕਪੂਰ ਨਾਲ ਐਕਟਿੰਗ ਕਰਨਗੇ। ਖ਼ਬਰ ਹੈ ਕਿ ਅਨਿਲ ਕਪੂਰ ਆਪਣੀ ਧੀ ਸੋਨਮ ਨਾਲ ਇੱਕ ਵਿਗਿਆਪਨ 'ਚ ਨਜ਼ਰ ਆਉਣਗੇ। ਇਹ ਵਿਗਿਆਪਨ ਇੱਕ ਪੈਨ ਦਾ ਹੈ। ਕੁਝ ਹੀ ਸਮਾਂ ਪਹਿਲਾਂ ਫਿਲਮ ਇੰਡਸਟਰੀ 'ਚ ਕਦਮ ਰੱਖਣ ਵਾਲੀ ਮਸਕਕਲੀ ਸੋਨਮ ਕਪੂਰ ਤਾਂ ਹੁਣ ਤੱਕ ਕਈ ਵਿਗਿਆਪਨ ਫਿਲਮਾਂ ਕਰ ਚੁੱਕੀ ਹੈ, ਪਰ ਸੋਨਮ ਦੇ ਪਿਤਾ ਅਨਿਲ ਕਪੂਰ ਨੇ ਅੱਜ ਤੱਕ ਕਿਸੇ ਵਿਗਿਆਪਨ ਫਿਲਮ 'ਚ ਕੰਮ ਨਹੀਂ ਕੀਤਾ ਹੈ। ਉਹ ਪਹਿਲੀ ਵਾਰ ਕਿਸੇ ਵਿਗਿਆਪਨ ਫਿਲਮ 'ਚ ਕੰਮ ਕਰਨ ਜਾ ਰਹੇ ਹਨ, ਉਹ ਵੀ ਆਪਣੀ ਧੀ ਸੋਨਮ ਕਪੂਰ ਨਾਲ। ਸੋਨਮ ਕਪੂਰ ਵੀ ਪਿਤਾ ਨਾਲ ਪਹਿਲੀ ਵਾਰ ਕੰਮ ਕਰਕੇ ਕਾਫ਼ੀ ਖੁਸ਼ ਹੈ।

Date:2009-08-01 Time:00:07:10

ਪੱਕੀ ਹੁੰਦੀ ਕੈਟਰੀਨਾ-ਕਰੀਨਾ ਦੀ ਦੋਸਤੀ

ਇਹ ਫਿਲਮੀ ਦੁਨੀਆ ਤਾਂ ਸੱਚਮੁੱਚ ਇੱਕ ਮਾਇਆ ਨਗਰੀ ਹੈ। ਜਿਸ 'ਚ ਹਰੇਕ ਅੱਗੇ ਆਉਣਾ ਚਾਹੁੰਦਾ ਹੈ। ਫਿਰ ਚਾਹੇ ਕਿਸੇ ਦੀ ਬੁਰਾਈ ਕਰਨੀ ਹੋਵੇ ਜਾਂ ਤਰੀਫ਼ ਦੇ ਪੁਲ ਬੰਨ੍ਹਣੇ ਹੋਣ। ਇਸ ਕੰਮ 'ਚ ਹਰ ਕਲਾਕਾਰ ਮਾਹਿਰ ਹੈ। ਕੁਝ ਇਸੇ ਤਰ੍ਹਾਂ ਦੀ ਰਾਹ 'ਤੇ ਚੱਲਦੀਆਂ ਦਿਖਾਈ ਦੇ ਰਹੀਆਂ ਹਨ, ਬੇਬੋ ਉਰਫ਼ ਕਰੀਨਾ ਕਪੂਰ ਅਤੇ ਬਾਰਬੀ ਡੌਲ ਕੈਟਰੀਨਾ ਕੈਫ਼। ਖ਼ਬਰ ਹੈ ਕਿ ਪਿਆਰੀ ਬੇਬੋ ਅਤੇ ਕੈਟਰੀਨਾ ਕਦੇ ਤਾਂ ਇੱਕ ਦੂਜੇ ਨਾਲ ਨਰਾਜ ਹੋ ਜਾਂਦੀਆਂ ਹਨ, ਤਾਂ ਕਦੇ ਪ੍ਰਸ਼ੰਸਾ ਕਰਦੀਆਂ ਨਹੀਂ ਥੱਕਦੀਆਂ। ਕੁਝ ਦਿਨ ਪਹਿਲਾਂ ਦੀ ਹੀ ਗੱਲ ਕਰ ਲਉ, ਕੈਟਰੀਨਾ ਨੇ ਫਿਲਮ 'ਕਮਬਖਤ ਇਸ਼ਕ' ਦੇ ਕਾਰਨ ਕਰੀਨਾ ਦੀ ਬਹੁਤ ਤਾਰੀਫ਼ ਕੀਤੀ, ਆਪਣੇ ਆਪ ਨੂੰ ਉਸ ਅੱਗੇ ਬਹੁਤ ਛੋਟਾ ਦੱਸਿਆ ਅਤੇ ਖੂਬ ਵਧਾ-ਚੜਾ ਕੇ ਉਹਨਾਂ ਦੀ ਸ਼ਾਨ 'ਚ ਸ਼ਬਦ ਬੋਲੇ। ਤਾਂ ਬੇਬੋ ਕਿਹੜਾ ਪਿੱਛੇ ਰਹਿਣ ਵ

Date:2009-08-01 Time:00:07:10

ਮੁਸ਼ੱਰਫ ਦੇ ਖਿਲਾਫ ਦੇਸ਼ਧ੍ਰੋਹ ਦੀ ਯਾਚਿਕਾ ਖਾਰਿਜ

ਇਸਲਾਮਾਬਾਦ - ਸਾਲ 2007 'ਚ ਦੇਸ਼ 'ਚ ਐਮਰਜੈਂਸੀ ਲਾਗੂ ਕਰਨ ਅਤੇ ਜੱਜਾਂ ਦੀ ਬਰਖਾਸਤੀ ਦੇ ਵਿਵਾਦਾਂ ਭਰੇ ਫੈਸਲੇ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੁਆਰਾ ਪੇਸ਼ੀ ਦੇ ਸਮਨ ਦਾ ਉਲੰਘਣ ਕਰਨ ਦੇ ਬਾਵਜੂਦ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਸਾਬਕਾ ਸੈਨਿਕ ਸ਼ਾਸਕ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਚਲਾਉਣ ਸਬੰਧੀ ਯਾਚਿਕਾ ਨੂੰ ਖਾਰਿਜ ਕਰ ਦਿੱਤਾ।

Date:2009-08-01 Time:00:07:10

ਅਮਰੀਕਾ ਵਿੱਚ 80 ਸਾਲ ਦੀ ਸਭ ਤੋਂ ਵੱਡੀ ਮੰਦੀ

ਵਾਸ਼ਿੰਗਟਨ -ਅਗਸਤ ਮਹੀਨੇ ਦੇ ਆਗਮਨ ਦੇ ਨਾਲ ਹੀ ਅਮਰੀਕੀ ਅਰਥਵਿਵਸਥਾ ਮੰਦੀ ਦੇ 21ਵੇਂ ਮਹੀਨੇ ਵਿੱਚ ਪ੍ਰਵੇਸ਼ ਕਰ ਜਾਵੇਗੀ। ਸੁਧਾਰ ਦੀ ਉਮੀਦਾਂ ਦੇ ਵਿਚਕਾਰ ਇਹ ਪਿੱਛਲੇ 80 ਸਾਲ ਦੀ ਮੰਦੀ ਦੀ ਸਭ ਤੋਂ ਅਵੱਧੀ ਹੋਵੇਗੀ।

Date:2009-08-01 Time:00:07:10

ਕੋਰੀਆ ਨਾਲ ਸਿੱਧੀ ਗੱਲਬਾਤ ਨਹੀਂ : ਅਮਰੀਕਾ

ਵਾਸ਼ਿੰਗਟਨ - ਉੱਤਰ ਕੋਰੀਆ ਨਾਲ ਪਰਮਾਣੂ ਹਥਿਆਰ ਖਤਮ ਕਰਨ ਸੰਬੰਧੀ ਮੁੱਦੇ ਉੱਪਰ ਸਿੱਧੇ ਤੌਰ ਉੱਪਰ ਕਿਸੇ ਗੱਲਬਾਤ ਤੋਂ ਇਨਕਾਰ ਕਰਦਿਆਂ ਅਮਰੀਕਾ ਨੇ ਇੱਥੇ ਕਿਹਾ ਹੈ ਕਿ ਉਹ ਉੱਤਰ ਕੋਰੀਆ ਨਾਲ ਸਿਰਫ ਛੇ ਪੱਖੀ ਤੰਤਰ ਹੇਠ ਹੀ ਗੱਲਬਾਤ ਕਰ ਸਕਦਾ ਹੈ।

Date:2009-08-01 Time:00:07:10

ਸ਼ਾਇਨੀ ਦੀ ਨਿਆਂਇਕ ਹਿਰਾਸਤ 13 ਤੱਕ ਵਧੀ

ਸਥਾਨਕ ਅਦਾਲਤ ਨੇ ਘਰੇਲੂ ਨੌਕਰਾਣੀ ਨਾਲ ਜ਼ਬਰ ਜਿਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਅਦਾਕਾਰ ਸ਼ਾਇਨੀ ਆਹੂਜਾ ਦੀ ਨਿਆਂਇਕ ਹਿਰਾਸਤ 13 ਅਗਸਤ ਤੱਕ ਵਧਾ ਦਿੱਤੀ ਹੈ।

Date:2009-08-01 Time:00:07:10

ਮਿਲਾਵਟ ਖੋਰਾਂ ਖਿਲਾਫ ਮਾਇਆ ਦੇ ਆਦੇਸ਼

ਲਖਨਊ - ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਖਾਧ ਪਦਾਰਥਾਂ ਅਤੇ ਦਵਾਈਆਂ ਵਿਚ ਮਿਲਾਵਟ ਦੀਆਂ ਘਟਨਾਵਾਂ ਉੱਪਰ ਰੋਕ ਲਗਾਉਣ ਲਈ ਪ੍ਰਸ਼ਾਸਨਿਕ ਵਿਵਸਥਾ ਉੱਪਰ ਸੁਤੰਤਰ ਰੂਪ ਨਾਲ ਖਾਧ ਅਤੇ ਦਵਾਈ ਪ੍ਰਸ਼ਾਸਨ ਵਿਭਾਗ ਦੇ ਗਠਨ ਨੂੰ ਮੰਜੂਰੀ ਦਿੱਤੀ ਹੈ।

Date:2009-08-01 Time:00:07:10

ਪਾਕਿ 'ਚ ਨਹੀਂ ਹੈ ਲਾਦੇਨ : ਕਾਇਰਾ

ਇਸਲਾਮਾਬਾਦ - ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਅੱਤਵਾਦੀ ਸੰਗਠਨ ਅਲ ਕਾਇਦਾ ਦਾ ਸਰਗਨਾ ਓਸਾਮਾ ਬਿਨ ਲਾਦੇਨ ਪਾਕਿਸਤਾਨ ਵਿਚ ਲੁੱਕਿਆ ਹੋਇਆ ਹੈ।

Date:2009-08-01 Time:00:07:10


1   2  

page no.2

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009