Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 1 - 8 - 2009

ਬੂਟਾ ਸਿੰਘ ਨੂੰ ਬਰਖਾਸਤ ਕਰੋ : ਭਾਜਪਾ

ਮੁੰਬਈ - ਭਾਜਪਾ ਦੇ ਸੀਨੀਅਰ ਨੇਤਾ ਗੋਪੀਨਾਥ ਮੁੰਡੇ ਨੇ ਅੱਜ ਕੇਂਦਰ ਤੋਂ ਰਾਸ਼ਟਰੀ ਅਨੁਸੂਚਿਤ ਜਾਤੀ ਅਤੇ ਜਨਜਾਤੀ ਆਯੋਗ ਦੇ ਪ੍ਰਧਾਨ ਬੂਟਾ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕਰਦਿਆਂ ਆਰੋਪ ਲਗਾਇਆ ਕਿ ਸਿੰਘ ਭ੍ਰਿਸ਼ਟਾਚਾਰ ਵਿਚ ਸ਼ਾਮਲ ਹਨ।

Date:2009-08-01 Time:00:07:11

ਤਮਿਲਾਂ ਦਾ ਸਮਰਥਨ ਕਰੇ ਭਾਰਤ:ਲਿੱਟੇ

ਕੋਲੰਬੋ - ਲਿੱਟੇ ਮੁਖੀ ਪ੍ਰਭਾਕਰਨ ਦੀ ਮੌਤ ਮਗਰੋਂ ਲਿੱਟੇ ਦੇ ਨਵੇਂ ਮੁਖੀ ਬਣੇ ਸੇਵਰਾਸਾ ਪਥਮੰਥਨ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਤਮਿਲਾਂ ਦੀ ਹਾਲਤ ਸਮਝੇ ਅਤੇ ਸ਼੍ਰੀਲੰਕਾਈ ਤਮਿਲਾਂ ਨੂੰ ਵੱਖਰੇ ਤਮਿਲ ਇਲਮ ਦਾ ਸੁਫਨਾ ਹਕੀਕਤ ਵਿਚ ਤਬਦੀਲ ਕਰਨ ਲਈ ਉਹਨਾਂ ਦੀ ਮਦੱਦ ਕਰੇ।

Date:2009-08-01 Time:00:07:11

ਅਲੱਗ-ਅਲੱਗ ਹਾਦਸਿਆਂ 'ਚ ਚਾਰ ਮਰੇ,13 ਜ਼ਖਮੀ

ਕਾਂਚੀਪੁਰਮ-ਤਮਿਲਨਾਢੂ 'ਚ ਅੱਜ ਸਵੇਰੇ ਦੋ ਅਲੱਗ-ਅਲੱਗ ਹਾਦਸਿਆਂ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ।

Date:2009-08-01 Time:00:07:11

ਆਂਧਰਾ 'ਚ ਲੜਾਕੂ ਜਹਾਜ ਹਾਦਸਾਗ੍ਰਸਤ, ਦੋ ਪਾਇਲਟ ਮਰੇ

ਹੈਦਰਾਬਾਦ - ਭਾਰਤੀ ਹਵਾਈ ਸੈਨਾ ਦਾ ਇੱਕ ਟ੍ਰੇਨਰ ਲੜਾਕੂ ਜਹਾਜ ਅੱਜ ਆਂਧਰਾ ਪ੍ਰਦੇਸ਼ ਦੇ ਮੇਡਕ ਜਿਲ੍ਹੇ ਵਿਚ ਡਿੱਗ ਗਿਆ।ਇਸ ਵਿਚ ਦੋ ਟ੍ਰੇਨਰਾਂ ਦੀ ਮੌਤ ਹੋ ਗਈ।

Date:2009-08-01 Time:00:07:11

ਨਕਸਲੀਆਂ ਵੱਲੋਂ ਝਾਰਖੰਡ ਬੰਦ ਦਾ ਐਲਾਨ

ਰਾਂਚੀ-ਝਾਰਖੰਡ 'ਚ ਪ੍ਰਤਿਬੰਧਤ ਨਕਸਲੀ ਸੰਗਠਨ ਭਾਰਤੀ ਕਮਿਊਨਿਸਟ ਪਾਰਟੀ,ਮਾਓਵਾਦੀ ਨੇ ਭ੍ਰਿਸ਼ਟਾਚਾਰ,ਮਹਿੰਗਾਈ ਅਤੇ ਨਰੇਗਾ 'ਚ ਅਨਿਯਮਿਤਤਾ ਵਰਤਨ ਦੇ ਆਰੋਪ 'ਚ ਅੱਜ ਤੋਂ ਰਾਜ 'ਚ ਦੋ ਦਿਨਾ ਬੰਦਾ ਦਾ ਐਲਾਨ ਕੀਤਾ ਹੈ।

Date:2009-08-01 Time:00:07:11

ਬਸਪਾ,ਕਾਂਗਰਸ ਇੱਕ ਵਾਰ ਫ਼ਿਰ ਆਹਮਣੇ-ਸਾਹਮਣੇ

ਲਖਨਊ-ਕਾਂਗਰਸ ਦੀ ਪ੍ਰਦੇਸ਼ ਪ੍ਰਧਾਨ ਰੀਤਾ ਬਹੁਗੁਣਾ ਜੋਸ਼ੀ ਦਾ ਵਿਵਾਦ ਹਾਲੇ ਥਮਿਆ ਨਹੀਂ ਕਿ ਬੁੰਦੇਲਖੰਡ ਨੂੰ ਲੈ ਕੇ ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਇੱਕ ਵਾਰ ਫ਼ਿਰ ਆਹਮਣੇ-ਸਾਹਮਣੇ ਆ ਗਈ ਹੈ।

Date:2009-08-01 Time:00:07:11

ਥਰਮਲ ਪਲਾਂਟ ਲਗਾਵੇਗਾ ਭਾਰਤੀ ਰੇਲਵੇ

ਨਵੀਂ ਦਿੱਲੀ - ਆਪਣੀ ਊਰਜਾ ਮੰਗ ਨੂੰ ਪੂਰਾ ਕਰਨ ਲਈ ਭਾਰਤੀ ਰੇਲਵੇ ਬਿਹਾਰ ਦੇ ਨਬੀ ਨਗਰ ਵਿਖੇ 1000 ਮੈਗਾਵਾਟ ਦਾ ਥਰਮਲ ਪਲਾਂਟ ਲਗਾਵੇਗਾ।ਰੇਲ ਰਾਜ ਮੰਤਰੀ ਈ. ਅਹਿਮਦ ਨੇ ਰਾਜਸਭਾ ਵਿਚ ਦੱਸਿਆ ਕਿ ਇਹ ਪਲਾਂਟ ਐਨਟੀਪੀਸੀ ਅਤੇ ਰੇਲਵੇ ਦਾ ਸੰਯੁਕਤ ਉੱਦਮ ਹੋਵੇਗਾ।

Date:2009-08-01 Time:00:07:11

ਇੰਫੋਸਿਸ ਨੂੰ ਮਿਲੀ ਸੀਆਈਐਸਐਫ ਸੁਰੱਖਿਆ

ਬੰਗਲੌਰ - ਕਾਰਪੋਰੇਟ ਕੰਪਨੀਆਂ ਦੇ ਅੱਤਵਾਦੀ ਹਮਲਿਆਂ ਦੀ ਮਾਰ ਹੇਠ ਆਉਣ ਦੇ ਪਿਛੋਕੜ ਵਿਚਕਾਰ ਸਾਫਟਵੇਅਰ ਦਰਾਮਦਕਾਰ ਕੰਪਨੀ ਇੰਫੋਸਿਸ ਅੱਜ ਪਹਿਲਾ ਅਜਿਹਾ ਨਿੱਜੀ ਅਦਾਰਾ ਬਣ ਗਈ ਜਿਸ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ(ਸੀਆਈਐਸਐਫ) ਦੀ ਸੁਰੱਖਿਆ ਮਿਲੀ ਹੈ ਜੋ ਹੁਣ ਤੱਕ ਸਿਰਫ ਸਰਕਾਰੀ ਅਦਾਰਿਆਂ ਨੂੰ ਹੀ ਸੁਰੱਖਿਆ ਮੁਹੱਈਆ ਕਰਾਉਂਦੀ ਸੀ।

Date:2009-08-01 Time:00:07:11

ਪੱਛਮੀ ਬੰਗਾਲ ਦੇ ਟ੍ਰਾਂਸਪੋਰਟਰਾਂ ਦੀ ਅਪੀਲ ਖਾਰਜ਼

ਨਵੀਂ ਦਿੱਲੀ-ਉੱਚ ਅਦਾਲਤ ਨੇ 15 ਸਾਲ ਤੋਂ ਪੁਰਾਣੇ ਵਾਹਨਾਂ ਦੇ ਸੰਚਾਲਨ 'ਤੇ ਪੱਛਮੀ ਬੰਗਾਲ ਸਰਕਾਰ ਦੁਆਰਾ ਲਗਾਏ ਗਏ ਪ੍ਰਤਿਬੰਧ 'ਤੇ ਸਥਗਨਾਦੇਸ਼ ਜ਼ਾਰੀ ਕਰਨ ਤੋਂ ਅੱਜ ਇਨਕਾਰ ਕਰ ਦਿੱਤਾ।

Date:2009-08-01 Time:00:07:11

ਸੇਵਾ ਖੇਤਰ ਨੂੰ ਹੱਲ੍ਹਾ ਸ਼ੇਰੀ ਦੇਵੇਗੀ ਸਰਕਾਰ

ਨਵੀਂ ਦਿੱਲੀ - ਅਗਲੇ ਮਹੀਨੇ ਜ਼ਾਰੀ ਹੋਣ ਵਾਲੀ ਵਿਦੇਸ਼ ਵਪਾਰ ਨੀਤੀ ਵਿਚ ਕੇਂਦਰ ਸਰਕਾਰ ਸੰਸਾਰਕ ਮੰਦੀ ਨਾਲ ਨਜਿੱਠਣ ਦੇ ਆਪਣੇ ਉਪਰਾਲੇ ਅਧੀਨ ਸੇਵਾ ਖੇਤਰ ਨੂੰ ਹੱਲ੍ਹਾ ਸ਼ੇਰੀ ਦੇਣ ਬਾਰੇ ਵਿਚਾਰ ਚਰਚਾ ਕਰ ਰਹੀ ਹੈ।

Date:2009-08-01 Time:00:07:11

ਜੈਨ ਐਰੀਗੇਸ਼ਨ ਦਾ ਮੁਨਾਫ਼ਾ 88 ਫ਼ੀਸਦੀ ਵੱਧਿਆ

ਨਵੀਂ ਦਿੱਲੀ-ਸਿੰਚਾਈ ਉਪਕਰਨ ਪਲਾਸਟਿਕ ਪਾਈਪ ਅਤੇ ਹੋਰ ਵਸਤੂਆਂ ਬਨਾਉਣ ਵਾਲੀ ਕੰਪਨੀ ਜੈਨ ਐਰੀਗੇਸ਼ਨ ਸਿਸਟਮਜ਼ ਲਿਮਿਟੇਡ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 55.59 ਕਰੋੜ ਰੁੱਪਏ ਦਾ ਸ਼ੁੱਧ ਲਾਭ ਕਮਾਇਆ ਹੈ,ਜੋ ਪਿੱਛਲੇ ਵਿੱਤੀ ਸਾਲ ਦੀ ਸਮਾਨ ਅੱਵਧੀ 'ਚ 29.56 ਕਰੋੜ ਰੁੱਪਏ ਦੀ ਤੁਲਨਾ 'ਚ 88 ਪ੍ਰਤਿਸ਼ਤ ਜ਼ਿਆਦਾ ਹੈ।

Date:2009-08-01 Time:00:07:11

ਡੀਐਲਐਫ਼ ਦਾ ਤਿਮਾਹੀ ਮੁਨਾਫ਼ਾ 86 ਫ਼ੀਸਦੀ ਡਿੱਗਿਆ

ਨਵੀਂ ਦਿੱਲੀ-ਰੀਅਲ ਈਸਟੇਟ ਖੇਤਰ ਦੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਡੀਐਲਐਫ਼ ਲਿਮਿਟੇਡ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਮੁਨਾਫ਼ੇ 'ਚ 86 ਫ਼ੀਸਦੀ ਕਮੀ ਆਈ ਹੈ।ਇਸ ਤਿਮਾਹੀ 'ਚ ਉਸ ਨੇ 100.40 ਕਰੋੜ ਰੁੱਪਏ ਦਾ ਲਾਭ ਕਮਾਇਆ,ਜਦੋਂਕਿ ਪਿੱਛਲੇ ਵਿੱਤੀ ਸਾਲ 'ਚ ਇਹ 700.99 ਕਰੋੜ ਰੁੱਪਏ ਰਿਹਾ ਸੀ।

Date:2009-08-01 Time:00:07:11

ਵੋਲਟਾਸ ਦਾ ਮੁਨਾਫ਼ਾ ਘੱਟਿਆ

ਨਵੀਂ ਦਿੱਲੀ-ਇੰਜਨੀਅਰਿੰਗ ਕੰਪਨੀ ਵੋਲਟਾਸ ਲਿਮਿਟੇਡ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 13.43 ਪ੍ਰਤਿਸ਼ਤ ਘੱਟਕੇ 73.69 ਕਰੋੜ ਰੁੱਪਏ ਰਹਿ ਗਿਆ ਹੈ,ਜਦੋਂਕਿ ਇਸ ਤੋਂ ਪਹਿਲਾਂ ਸਾਲ ਦੀ ਇਸ ਅੱਵਧੀ 'ਚ ਇਹ ਅੰਕੜਾ 85.13 ਕਰੋੜ ਰੁੱਪਏ ਸੀ।

Date:2009-08-01 Time:00:07:11

ਸਿੰਡੀਕੇਟ ਬੈਂਕ ਦਾ ਮੁਨਾਫ਼ਾ ਤਿੰਨ ਗੁਣਾ ਵੱਧਿਆ

ਨਵੀਂ ਦਿੱਲੀ-ਸਰਵਜਨਕ ਖੇਤਰ ਦੇ ਸਿੰਡੀਕੇਟ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 261.56 ਕਰੋੜ ਰੁੱਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ ਤਾਂ ਪਿੱਛਲੇ ਵਿੱਤੀ ਸਾਲ ਦੀ ਸਮਾਨ ਅੱਵਧੀ 'ਚ 87.89 ਕਰੋੜ ਰੁੱਪਏ ਦੀ ਤੁਲਨਾ 'ਚ ਲੱਗਭਗ ਤਿੰਨ ਗੁਣਾ ਜ਼ਿਆਦਾ ਹੈ।

Date:2009-08-01 Time:00:07:11

ਭਾਰਤ ਦੀ ਆਰਥਿਕ ਵਾਧਾ ਦਰ ਸਥਿਰ ਰਹੇਗੀ:ਐਚਐਸਬੀਸੀ

ਮੁੰਬਈ-ਵਿੱਤੀ ਸੰਸਥਾ ਐਚਐਸਬੀਸੀ ਨੇ ਕਿਹਾ ਹੈ ਕਿ ਮਾਨਸੂਨ ਦੀ ਬਰਸਾਤ 'ਚ 19 ਫ਼ੀਸਦੀ ਦੀ ਕਮੀ ਹੋਣ ਦੇ ਬਾਵਜੂਦ ਚਾਲੂ ਵਿੱਤੀ ਸਾਲ 'ਚ ਭਾਰਤ ਦੀ ਆਰਥਿਕ ਵਿਕਾਸ ਦਰ ਸਥਿਰ ਰਹੇਗੀ।

Date:2009-08-01 Time:00:07:11

ਸੈਂਸੈਕਸ 13 ਮਹੀਨਿਆਂ ਦੇ ਉੱਚ ਪੱਧਰ 'ਤੇ

ਮੁੰਬਈ -ਬੰਬਈ ਸਟਾਕ ਐਕਸਚੇਂਜ ਦੇ ਸੈਂਸੈਕਸ ਵਿਚ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ 310 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ।ਇਸ ਤੋਂ ਮਗਰੋਂ ਸ਼ਾਮ ਵੇਲ੍ਹੇ ਕਾਰੋਬਾਰ ਬੰਦ ਹੋਣ ਮੌਕੇ ਇਹ 282 ਅੰਕਾਂ ਦੇ ਵਾਧੇ ਨਾਲ 13 ਮਹੀਨਿਆਂ ਦੇ ਉੱਚ ਪੱਧਰ ਉੱਪਰ ਜਾ 15,670 ਪੁੱਜਾ।

Date:2009-08-01 Time:00:07:11

ਸਪਿਨਫੈਡ ਦੁਆਰਾ 7.50 ਕਰੋੜ ਰੁੱਪਏ ਦਾ ਸੂਤ ਨਿਰਯਾਤ

ਜੈਪੁਰ-ਰਾਜਸਥਾਨ ਦੇ ਸਹਿਕਾਰੀ ਖੇਤਰ ਦੇ ਪ੍ਰਸਿੱਧ ਸਪਿਨਫੈਡ ਨੇ ਸਾਲ 2008 ਤੋਂ ਹੁਣ ਤੱਕ ਲੱਗਭਗ 7.50 ਕਰੋੜ ਰੁੱਪਏ ਦਾ ਸੂਤ ਨਿਰਯਾਤ ਕੀਤਾ ਹੈ।

Date:2009-08-01 Time:00:07:11

ਸਰਹੱਦੀ ਮੁੱਦੇ ਉੱਪਰ 13ਵੀਂ ਬੈਠਕ ਕਰਨਗੇ ਭਾਰਤ ਚੀਨ

ਬੀਜਿੰਗ - ਸਰਹੱਦੀ ਮੁੱਦਿਆਂ ਨੂੰ ਲੈ ਕੇ ਭਾਰਤ ਅਤੇ ਚੀਨ ਦੇ ਵਿਸ਼ੇਸ਼ ਪ੍ਰਤੀਨਿੱਧੀਆਂ ਵਿਚਕਾਰ ਆਗਾਮੀ 7 ਅਤੇ 8 ਅਗਸਤ ਨੂੰ ਭਾਰਤ ਵਿਖੇ ਇੱਕ ਬੈਠਕ ਸੱਦੀ ਗਈ ਹੈ।ਚੀਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਕਿਨ ਗਾਂਗ ਨੇ ਇਹ ਐਲਾਣ ਕੀਤਾ।

Date:2009-08-01 Time:00:07:11

ਸੈਫ ਨੇ ਸਿੱਖ ਸਮਾਜ ਤੋਂ ਮੁਆਫ਼ੀ ਮੰਗੀ

ਆਪਣੀ ਨਵੀਂ ਫ਼ਿਲਮ 'ਲਵ ਆਜ ਕਲ੍ਹ' ਦੇ ਕੁਝ ਇਤਰਾਜ਼ਯੋਗ ਸੀਨਾਂ 'ਤੇ ਸਿੱਖ ਸਮਾਜ ਵੱਲੋਂ ਨਾਰਾਜ਼ਗੀ ਪ੍ਰਗਟਾਏ ਜਾਣ 'ਤੇ ਫ਼ਿਲਮ ਅਭਿਨੇਤਾ ਸੈਫ ਅਲੀ ਖਾਨ ਨੇ ਸਿੱਖ ਸਮਾਜ ਤੋਂ ਮੁਆਫ਼ੀ ਮੰਗ ਲਈ ਹੈ ਅਤੇ ਵਿਵਾਦਗ੍ਰਸਤ ਸੀਨ ਹਟਾ ਦਿੱਤੇ ਹਨ। ਇਸ ਸੰਬੰਧ ਵਿਚ ਸਿੱਖ ਸਮਾਜ ਵੱਲੋਂ ਅਗਵਾਈ ਕਰ ਰਹੇ ਪੰਜਾਬੀ ਕਲਚਰਲ ਹੈਰੀਟੇਜ ਬੋਰਡ ਮੁੰਬਈ ਦੇ ਪ੍ਰਧਾਨ ਤੇ ਵਿਧਾਇਕ ਮਹਾਰਾਸ਼ਟਰ, ਸ: ਚਰਨਜੀਤ ਸਿੰਘ ਸਪਰਾ ਨੇ ਦੱਸਿਆ ਕਿ ਸਿੰਘ ਸਭਾ ਮੁੰਬਈ ਦੇ ਹੈਡਕੁਆਰਟਰ 'ਤੇ ਹੋਈ ਮੀਟਿੰਗ ਦੌਰਾਨ ਸੈਫ ਅਲੀ ਨੇ ਕਿਹਾ ਕਿ ਸਿੱਖ ਸਮਾਜ ਨੇ ਇਤਰਾਜ਼ ਪ੍ਰਗਟ ਕੀਤਾ ਹੈ ਕਿ ਉਨ੍ਹਾਂ ਦੀ ਫ਼ਿਲਮ ਵਿਚਲੇ ਸਿੱਖ ਚਰਿੱਤਰ ਵਿਚ ਖਾਮੀਆਂ ਹਨ।

Date:2009-08-01 Time:00:07:10

ਅਕਸ਼ੈ-ਸੰਨੀ ਨਾਲ ਨਜ਼ਰ ਆਵੇਗੀ ਉਦਿਤਾ

ਜਿੰਨੇ ਉਤਾਰ-ਚੜ੍ਹਾਅ ਬਾਲੀਵੁੱਡ 'ਚ ਆਉਂਦੇ ਹਨ, ਓਨੇ ਸ਼ਾਇਦ ਹੀ ਕਿਤੇ ਹੋਰ ਆਉਂਦੇ ਹੋਣ। ਹੁਣ ਇਹੀ ਦੇਖੋ ਅਭਿਨੇਤਰੀ ਉਦਿਤਾ ਗੋਸਵਾਮੀ ਫਿਰ ਇੱਕ ਵਾਰ ਬਾਲੀਵੁੱਡ ਵੱਲ ਆ ਰਹੀ ਹੈ। 'ਪਾਪ' ਤੋਂ ਆਪਣੀ ਫਿਲਮੀ ਯਾਤਰਾ ਸ਼ੁਰੂ ਕਰਨ ਵਾਲੀ ਉਦਿਤਾ ਕੋਲ ਇਸ ਸਮੇਂ ਪੰਜ ਫਿਲਮਾਂ ਹਨ। ਇਹਨਾਂ 'ਚੋਂ ਦੋ 'ਚ ਉਹ ਅਕਸ਼ੈ ਕੁਮਾਰ ਦੇ ਨਾਲ ਕੰਮ ਕਰ ਰਹੀ ਹੈ ਤਾਂ ਦੋ 'ਚ ਸੰਨੀ ਦਿਓਲ ਨਾਲ। 'ਪਾਪ' ਦੇ ਇਲਾਵਾ 'ਜ਼ਹਿਰ', 'ਅਕਸਰ', 'ਅਗਰ' ਅਤੇ 'ਕਿਸਸੇ ਪਿਆਰ ਕਰੂੰ' ਵਰਗੀਆਂ ਫਿਲਮਾਂ ਕਰ ਚੁੱਕੀ ਉਦਿਤਾ ਵਿਚਕਾਰ ਇੱਕ ਦਮ ਗਾਇਬ ਹੋ ਗਈ ਸੀ।

Date:2009-08-01 Time:00:07:10

ਅਭਿਨੈ ਜਾਰੀ ਰੱਖੇਗੀ ਅੰਮ੍ਰਿਤਾ ਅਰੋੜਾ

ਹੁਣ ਤੱਕ ਮਲਾਇਕਾ ਅਰੋੜਾ ਖਾਨ ਦੀ ਛੋਟੀ ਭੈਣ ਦੇ ਰੂਪ 'ਚ ਪਛਾਣੀ ਜਾਣ ਵਾਲੀ ਅੰਮ੍ਰਿਤਾ ਅਰੋੜਾ ਨੂੰ ਸ਼ਿਕਾਇਤ ਹੈ ਕਿ ਵਿਆਹ ਹੁੰਦੇ ਹੀ ਅਭਿਨੇਤਰੀਆਂ ਨੂੰ ਕੰਮ ਮਿਲਣਾ ਘੱਟ ਕਿਉਂ ਹੋ ਜਾਂਦਾ ਹੈ? ਕੁਝ ਮਹੀਨੇ ਪਹਿਲਾਂ ਅੰਮ੍ਰਿਤਾ ਨੇ ਆਪਣੇ ਪ੍ਰੇਮੀ ਨਾਲ ਵਿਆਹ ਕੀਤਾ ਹੈ। ਅੰਮ੍ਰਿਤਾ ਦਾ ਕਹਿਣਾ ਹੈ ਕਿ ਭਲਾ ਹੀ ਉਹਨਾਂ ਦਾ ਵਿਆਹ ਹੋ ਗਿਆ ਹੋਵੇ, ਪਰ ਉਹ ਫਿਲਮਾਂ 'ਚ ਕੰਮ ਕਰਨਾ ਜਾਰੀ ਰੱਖੇਗੀ। ਅੰਮ੍ਰਿਤਾ ਨੂੰ ਸ਼ਾਇਦ ਇਹ ਇਸ ਲਈ ਕਹਿਣਾ ਪਿਆ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਜੋ ਥੋੜੀਆਂ-ਬਹੁਤ ਫਿਲਮਾਂ ਉਹਨਾਂ ਨੂੰ ਮਿਲਦੀਆਂ ਸੀ, ਕਿਤੇ ਉਹ ਵੀ ਹੱਥੋਂ ਨਾ ਨਿੱਕਲ ਜਾਣ। 'ਕਮਬਖਤ ਇਸ਼ਕ' 'ਚ ਆਪਣੀ ਭੂਮਿਕਾ ਤੋਂ ਬਹੁਤ ਖੁਸ਼ ਅੰਮ੍ਰਿਤਾ ਅਰੋੜਾ ਬਾਰੇ ਚਰਚਾ ਹੈ ਕਿ ਉਹ ਮਾਂ ਬਣਨ ਵਾਲੀ ਹੈ। ਅੰਮ੍ਰਿਤਾ ਨੇ ਇਸ ਬਾਰੇ ਕੁਝ ਵੀ ਨਾ ਕਹਿ ਕੇ ਮਾਮਲੇ ਨ

Date:2009-08-01 Time:00:07:10

ਘਰ 'ਚ ਕਿੱਥੇ ਬਣਵਾਈਏ ਖਿੜਕੀਆਂ

ਖਿੜਕੀਆਂ ਕਿਸੇ ਵੀ ਮਕਾਨ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦੀਆਂ ਹਨ। ਇਹਨਾਂ ਖਿੜਕੀਆਂ ਰਾਹੀਂ ਕੁਦਰਤੀ ਹਵਾ ਸਾਡੇ ਘਰ 'ਚ ਪ੍ਰਵੇਸ਼ ਕਰਦੀ ਹੈ ਅਤੇ ਸਾਨੂੰ ਖੁੱਲ੍ਹੇਪਣ ਦਾ ਅਹਿਸਾਸ ਹੁੰਦਾ ਹੈ। ਇਹਨਾਂ ਖਿੜਕੀਆਂ ਨਾਲ ਸਕਰਾਤਮਿਕ ਊਰਜਾ ਸਾਡੇ ਕਮਰੇ 'ਚ ਪ੍ਰਵੇਸ਼ ਕਰਦੀ ਹੈ, ਇਸ ਲਈ ਖਿੜਕੀਆਂ ਸਹੀ ਦਿਸ਼ਾ 'ਚ ਹੋਣੀਆਂ ਚਾਹੀਦੀਆਂ ਹਨ। ਭਵਨ ਨਿਰਮਾਣ ਕਰਾਉਂਦੇ ਸਮੇਂ ਅਕਸਰ ਅਸੀਂ ਖਿੜਕੀਆਂ ਦੇ ਸਥਾਨ, ਦਿਸ਼ਾ ਅਤੇ ਸੰਖਿਆ ਨੂੰ ਲੈ ਕੇ ਦੋ-ਚਿੱਤ ਹੋਏ ਰਹਿੰਦੇ ਹਾਂ। ਤੁਹਾਡੇ ਮਹਾਨ 'ਚ ਖਿੜਕੀਆਂ ਕਿਹੋ ਜਿਹੀਆਂ, ਕਿੰਨੀਆਂ ਅਤੇ ਕਿੱਥੇ ਹੋਣੀਆਂ ਚਾਹੀਦੀਆਂ ਹਨ, ਇਸ ਸਭ ਦੀ ਜਾਣਕਾਰੀ ਸਾਨੂੰ ਫੈਂਗਸ਼ੁਈ ਤੋਂ ਮਿਲਦੀ ਹੈ

Date:2009-08-01 Time:00:07:10

ਜਸਟਿਸ ਸਕਸੈਨਾ ਮਾਨਵਾਧਿਕਾਰ ਆਯੋਗ 'ਚ ਮੈਂਬਰ

ਭੋਪਾਲ-ਜਸਟਿਸ ਆਰਿਆਏਂਦਰ ਕੁਮਾਰ ਸਕਸੈਨਾ ਨੇ ਅੱਜ ਮੱਧ ਪ੍ਰਦੇਸ਼ ਮਾਨਵਾਧਿਕਾਰ ਆਯੋਗ 'ਚ ਮੈਂਬਰ ਅਹੁਦੇ ਕਾਰਜਭਾਰ ਗ੍ਰਹਿਣ ਕੀਤਾ।

Date:2009-08-01 Time:00:07:10

ਫ਼ਰੀਦਾਬਾਦ ਨੂੰ ਕਮਿਸ਼ਨਰੀ ਦਾ ਦਰਜ਼ਾ

ਚੰਡੀਗੜ੍ਹ-ਹਰਿਆਣਾ ਦੇ ਫ਼ਰੀਦਾਬਾਦ ਜਿਲ੍ਹੇ ਨੂੰ ਕੱਲ੍ਹ ਤੋਂ ਪੁਲਿਸ ਕਮਿਸ਼ਨਰੀ ਦਾ ਦਰਜ਼ਾ ਦੇ ਕੇ ਇਸ ਨੂੰ ਤਿੰਨ ਭਾਗਾਂ 'ਚ ਵੰਡ ਕਰ ਦਿੱਤਾ ਜਾਵੇਗਾ।

Date:2009-08-01 Time:00:07:10

ਬ੍ਰਿਟੇਨ ਦੌਰੇ 'ਤੇ ਜਾਵੇਗੀ ਟਾਟਾ ਟੀ ਫੁੱਟਬਾਲ ਟੀਮ

ਨਵੀਂ ਦਿੱਲੀ-ਟਾਟਾ ਟੀ ਜਾਗੋ ਰੇ ਫੁੱਟਬਾਲ ਸਟਾਰਜ਼ ਅਭਿਆਨ ਦੇ 16 ਫ਼ਾਈਨਲ ਮੁਕਾਬਲੇਬਾਜ਼ 19ਵੇਂ ਆਰਸੇਨਲ ਅੰਤਰਰਾਸ਼ਟਰੀ ਫੁੱਟਬਾਲ ਮਹਾਉੱਤਸਵ 'ਚ ਭਾਗ ਲੈਣ ਲਈ ਬ੍ਰਿਟੇਨ ਜਾਣਗੇ।ਇਸ ਦੌਰਾਨ ਇਹ ਖਿਡਾਰੀ ਕਈ ਟੀਮਾਂ ਦੇ ਨਾਲ ਮੈਚ ਵੀ ਖੇਡਣਗੇ ਅਤੇ ਆਰਸੇਨਲ ਦੇ ਕੈਂਪ 'ਚ ਸਿਖਲਾਈ ਵੀ ਪ੍ਰਾਪਤ ਕਰਨਗੇ।

Date:2009-08-01 Time:00:07:10


1   2  

page no.1

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009