Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 9 - 7 - 2009

ਕਰੀਨਾ ਦਾ ਇੰਤਜਾਰ

ਕਰੀਨਾ ਕਪੂਰ ਦੀ ਫਿਲਮ 'ਕਮਬਖਤ ਇਸ਼ਕ' ਨੇ ਧੂਮ ਮਚਾਈ ਹੋਈ ਹੈ। ਉਹ ਇਸ ਵੱਡੀ ਸਫ਼ਲਤਾ ਨੂੰ ਪਰਿਵਾਰ ਵਾਲਿਆਂ ਨਾਲ ਵੰਡਣਾ ਚਾਹੁੰਦੀ ਸੀ, ਪਰ ਉਹਨਾਂ ਦੇ ਪਿਤਾ ਜੀ ਰਣਬੀਰ ਕਪੂਰ ਅੱਜ-ਕੱਲ੍ਹ ਵਿਦੇਸ਼ ਵਿੱਚ ਹਨ। ਉੱਧਰ ਬੇਬੋ ਦੀ ਭੈਣ ਕ੍ਰਿਸ਼ਮਾ ਕਪੂਰ ਵੀ ਦੇਸ਼ ਵਿੱਚ ਨਹੀਂ ਹੈ। ਕਰੀਨਾ ਦੀ ਇਸ ਸਫ਼ਲਤਾ ਨੂੰ ਯਾਦਗਾਰ ਬਣਾਉਣ ਦੀ ਸੈਫ਼ ਅਲੀ ਖਾਨ ਨੇ ਪੂਰੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੇ ਚਿਹਰੇ 'ਤੇ ਇੰਤਜਾਰ ਦੀ ਪਿਆਸ ਜਰੂਰ ਦੇਖੀ ਗਈ।

Date:2009-07-09 Time:00:14:47

ਰਿਚਬੁਆਏਜ਼ ਦੀ ਪਾਰਟੀ

ਮੁੰਬਈ ਦੇ ਮਨੋਰੰਜਨ ਜਗਤ ਵਿਚ ਇਕ ਗਰੁੱਪ 'ਰਿਚਬੁਆਏਜ਼' ਦਾ ਨਾਂਅ ਤੇਜ਼ੀ ਨਾਲ ਉਭਰ ਕੇ ਆਇਆ ਹੈ। ਛੇ ਦੋਸਤਾਂ ਨੇ ਮਿਲ ਕੇ ਇਸ ਗਰੁੱਪ ਦੀ ਸਥਾਪਨਾ ਕੀਤੀ ਹੈ ਅਤੇ ਇਨ੍ਹਾਂ ਦੋਸਤਾਂ ਦੇ ਨਾਂਅ ਹਨ ਗੌਰਵ ਪਾਰਿਖ, ਰਾਮਜੀ ਗੁਲਾਟੀ, ਅਨੁਜ ਚੁਗ, ਕੇਤਨ ਪਾਰਿਖ, ਵਿੱਕੀ ਚੁਗ ਅਤੇ ਕਪਿਲ ਬਡਸਿਵਾਲ। ਇਸ ਗਰੁੱਪ ਦੇ ਰਾਮਜੀ ਗੁਲਾਟੀ ਚੰਗੇ ਗਾਇਕ ਹਨ ਅਤੇ ਇਨ੍ਹਾਂ 'ਤੇ ਇਕ ਵੀਡੀਓ 'ਹਸੀਨਾ ਜੇਨਾ ਸ਼ਿਕੀ...' ਫ਼ਿਲਮਾਇਆ ਗਿਆ ਹੈ ਅਤੇ ਇਸ ਵੀਡੀਓ ਦੀ ਵੀ ਅੱਜਕਲ੍ਹ ਕਾਫੀ ਚਰਚਾ ਹੈ। ਇਸ ਗਰੁੱਪ ਦੇ ਇਕ ਮੈਂਬਰ ਗੌਰਵ ਪਾਰਿਖ ਦੇ ਜਨਮ ਦਿਨ ਦੇ ਮੌਕੇ 'ਤੇ ਇਕ ਪਾਰਟੀ ਮੁੰਬਈ ਦੇ ਅਨਿਗਮਾ ਡਿਸਕੋਥੇਕ ਵਿਚ ਆਯੋਜਿਤ ਕੀਤੀ ਗਈ ਜਿਥੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੇ ਨਾਲ-ਨਾਲ ਰਾਮਜੀ ਗੁਲਾਟੀ ਦੇ ਇਸ ਵੀਡੀਓ ਦਾ ਵੀ ਉਦਘਾਟਨ ਕੀਤਾ ਗਿਆ ਅਤੇ ਇਸ ਉਦਘਾਟਨ ਲਈ ਸਿਆਲੀ ਭ

Date:2009-07-09 Time:00:14:47

'ਮਾਈ ਨੇਮ ਇਜ਼ ਖਾਨ' 'ਚ ਸ਼ਾਹਰੁਖ ਅਤੇ ਕਾਜੋਲ

ਪਰਦੇ 'ਤੇ ਰੋਮਾਂਸ ਅਤੇ ਪਰਿਵਾਰਿਕ ਰਿਸ਼ਤਿਆਂ ਨੂੰ ਬਹੁਤ ਚੰਗੀ ਤਰ੍ਹਾਂ ਦਿਖਾ ਚੁੱਕੇ ਨਿਰਦੇਸ਼ਕ ਕਰਨ ਜੌਹਰ ਆਪਣੀ ਅਗਲੀ ਫਿਲਮ 'ਮਾਈ ਨੇਮ ਇਜ਼ ਖਾਨ' ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਇਸ ਫਿਲਮ ਵਿੱਚ ਲੰਬੇ ਸਮੇਂ ਬਾਅਦ ਸ਼ਾਹਰੁਖ ਖਾਨ ਅਤੇ ਕਾਜੋਲ ਇਕੱਠੇ ਨਜ਼ਰ ਆਉਣਗੇ। ਕਰਨ ਦੀ ਇਹ ਫਿਲਮ ਉਹਨਾਂ ਦੀਆਂ ਪਿਛਲੀਆਂ ਫਿਲਮਾਂ ਤੋਂ ਬਿਲਕੁਲ ਅਲੱਗ ਹੈ। ਉਹਨਾਂ ਨੇ ਕਿਹਾ ਕਿ ਮੇਰੇ ਕੈਮਰਾਮੈਨ ਰਵੀ ਚੰਦਰਨ ਨੇ ਇਸ ਫਿਲਮ ਦੀ ਸ਼ੂਟਿੰਗ ਦੇ ਪਹਿਲੇ ਦਿਨ ਕਿਹਾ ਕਿ ਮੈਂ ਪਹਿਲੀ ਵਾਰ ਕੁਝ ਇਸ ਤਰ੍ਹਾਂ ਅਲੱਗ ਫਿਲਮਾਇਆ ਹੈ। ਸ਼ਾਹਰੁਖ ਇਸ ਫਿਲਮ ਵਿੱਚ ਇੱਕ ਅਲੱਗ ਭੂਮਿਕਾ 'ਚ ਨਜ਼ਰ ਆਉਣਗੇ।

Date:2009-07-09 Time:00:14:47

ਰੀਆ ਸੇਨ : ਨਵੇਂ-ਨਵੇਂ ਪ੍ਰਯੋਗ

ਗੱਲ ਰੀਆ ਸੇਨ ਦੀ ਹੈ ਉਹ ਬਾਹਲੀ ਹੀ ਖੁੱਲ੍ਹਦਿਲੇ ਸੁਭਾਅ ਵਾਲੀ ਸਪੱਸ਼ਟਵਾਦੀ ਅਭਿਨੇਤਰੀ ਹੈ। ਕੋਈ ਉਸ ਨੂੰ ਚਮਕੀਲੀ ਮੁਟਿਆਰ ਕਹੇ ਜਾਂ ਫਿਰ ਕਾਮੁਕਤਾ ਦੀ ਪ੍ਰਤੀਕ ਤਾਂ ਉਸ ਦੇ ਮੱਥੇ ਕਦੇ ਵੀ ਵੱਟ ਨਹੀਂ ਪੈਂਦਾ। ਉਲਟਾ ਉਹ ਇਨ੍ਹਾਂ ਚੀਜ਼ਾਂ ਨੂੰ ਆਪਣੀ ਪ੍ਰਾਪਤੀ ਹੀ ਮੰਨਦੀ ਹੈ। ਖੁਸ਼ੀ ਨਾਲ ਉਸ ਨੇ ਆਪਣੀ ਅਜਿਹੀ ਹਰ ਦਿੱਖ ਦਾ ਹੁਣ ਤੱਕ ਲਾਭ ਹੀ ਪ੍ਰਾਪਤ ਕੀਤਾ ਹੈ। ਗੱਲ ਵੀ ਠੀਕ ਹੈ ਚਮਕ-ਦਮਕ ਭਰੀ ਹੋਣ ਕਰਕੇ ਰੀਆ ਨੂੰ ਗਰਮਾ-ਗਰਮ ਵੀਡੀਓ ਵੀ ਮਾਡਲ ਵਜੋਂ ਮਿਲੇ ਤੇ ਦੇਸ਼-ਵਿਦੇਸ਼ 'ਚ ਸਟੇਜ ਸ਼ੋਅ ਕਰਕੇ ਉਸ ਨੇ ਚੰਗੀ ਦੌਲਤ ਵੀ ਕਮਾਈ। ਕਈ ਅਭਿਨੇਤਰੀਆਂ ਨੂੰ ਤਾਂ ਉਸ ਅਨੁਸਾਰ ਸਭ ਕੁਝ ਨਸੀਬ ਹੁੰਦਾ ਹੀ ਨਹੀਂ ਹੈ। ਰੀਆ ਕਹਿੰਦੀ ਹੈ ਕਿ ਇਥੇ ਹਰ ਅਭਿਨੇਤਰੀ ਆਪਣੇ-ਆਪ ਨੂੰ ਚਮਕ-ਦਮਕ ਭਰਪੂਰ ਤੇ ਕਾਮੁਕ ਦਰਸਾਉਣ ਲਈ ਤਰਲੋਮੱਛੀ ਹੋ ਰਹੀ ਹੈ ਜਦਕਿ ਉ

Date:2009-07-09 Time:00:14:47

ਅਕਸ਼ੈ ਕੁਮਾਰ ਨੇ ਕੀਤੀ ਵਿੰਦੂ ਦੀ ਸਿਫਾਰਿਸ਼

ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ ਨੂੰ ਡੇਵਿਡ ਧਵਨ ਆਪਣੇ ਲਈ ਚੰਗੀ ਕਿਸਮਤ ਵਾਲਾ ਮੰਨਦੇ ਹਨ। ਇਸ ਲਈ ਜਦੋਂ ਡੇਵਿਡ ਦੇ ਸਹਾਇਕ ਸਾਬਿਰ ਖਾਨ ਨੇ 'ਕਮਬਖਤ ਇਸ਼ਕ' ਨਿਰਦੇਸ਼ਿਤ ਕੀਤੀ ਤਾਂ ਉਹਨਾਂ ਨੇ ਵਿੰਦੂ ਨੂੰ ਆਪਣੀ ਫਿਲਮ ਵਿੱਚ ਲਿਆ। ਵਿੰਦੂ ਨੂੰ ਟਾਈਗਰ ਦੇ ਰੋਲ ਵਿੱਚ ਕਾਫੀ ਪ੍ਰਸ਼ੰਸਾ ਮਿਲੀ। ਅਕਸ਼ੈ ਕੁਮਾਰ ਦੇ ਨਾਲ ਵਿੰਦੂ ਨੇ 'ਮੁਝਸੇ ਸ਼ਾਦੀ ਕਰੋਗੀ' ਤੋਂ ਬਾਅਦ ਕੰਮ ਕੀਤਾ। ਅਕਸ਼ੈ ਕੁਮਾਰ ਖੁਦ ਦਾਰਾ ਸਿੰਘ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ, ਵਿੰਦੂ ਦੀ ਤਾਰੀਫ਼ ਕਰਦੇ ਹੋਏ ਕਹਿੰਦੇ ਹਨ 'ਵਿੰਦੂ ਦੀ ਭੂਮਿਕਾ ਫਿਲਮ ਦਾ ਇੱਕ ਪ੍ਰਮੁੱਖ ਹਿੱਸਾ ਹੈ ਅਤੇ ਉਹਨਾਂ ਨੇ ਬਿਹਤਰੀਨ ਤਰੀਕੇ ਨਾਲ ਆਪਣਾ ਰੋਲ ਨਿਭਾਇਆ ਹੈ। ਉਹਨਾਂ ਨੇ ਜਿਆਦਾਤਰ ਰਫ-ਟਫ ਰੋਲ ਨਿਭਾਏ ਹਨ, ਪਰ ਇਸ 'ਚ ਉਹ ਦਰਸ਼ਕਾਂ ਨੂੰ ਹਸਾਉਂਦੇ ਹਨ। ਨਾਮ ਉਹਨਾਂ ਦਾ ਟਾਈਗਰ ਹੈ, ਪਰ ਚਰ

Date:2009-07-09 Time:00:14:46

ਓਬਾਮਾ ਵੱਲੋਂ ਪੁਤਿਨ ਦੀ ਸ਼ਲਾਘਾ

ਮਾਸਕੋ - ਰੂਸੀ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਵੱਲੋਂ ਰਾਸ਼ਟਰਪਤੀ ਦੇ ਰੂਪ ਵਿਚ ਕੀਤੇ ਗਏ ਪਿਛਲੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੂਸੀ ਲੋਹ ਪੁਰਸ਼ ਦੀ ਅਸਾਧਾਰਨ ਕਾਰਜਾਂ ਲਈ ਸ਼ਲਾਘਾ ਕੀਤੀ ਜਿੰਨ੍ਹਾਂ ਸਦਕਾ ਸਾਮਵਾਦੀ ਦੇਸ਼ ਤਰੱਕੀਸ਼ੀਲ ਬਣਿਆ।

Date:2009-07-09 Time:00:14:44

ਆਈਬੀਐਮ ਨੇ ਕੀਤਾ 18 ਕਰੋੜ ਯੂਰੋ ਦਾ ਕਰਾਰ

ਨਿਊਯਾਰਕ- ਆਈਬੀਐਮ ਕਾਰਪੋਰੇਸ਼ਨ ਨੇ ਫ੍ਰੈਂਚ ਰੀਟੇਲਰ ਕੰਪਨੀ ਕੇਰੇਫੋਰ ਨਾਲ ਪੰਜ ਸਾਲ ਦਾ ਕਰਾਰ ਕੀਤਾ ਹੈ। ਇਹ ਕਰਾਰ ਆਈਬੀਐਮ ਨੇ 18 ਕਰੋੜ ਯੂਰੋ ਵਿੱਚ ਆਪਣੇ ਸੂਚਨਾ ਤਕਨੀਕੀ ਢਾਂਚੇ ਨੂੰ ਸੁਧਾਰਨ ਲਈ ਕੀਤਾ ਹੈ। ਆਈਬੀਐਮ ਨੇ ਜੂਨ ਵਿੱਚ ਵਾਲ ਮਾਰਟ ਸਟੋਰਸ ਤੋਂ ਬਾਅਦ ਦੁਨੀਆ ਦੀ ਦੂਜੀ ਵੱਡੀ ਇੰਟਰਨੈਸ਼ਨਲ ਰੀਟੇਲਰ ਕੰਪਨੀ ਕੇਰੇਫੋਰ ਨਾਲ ਕਿਸੇ ਕਰਾਰ 'ਤੇ ਹਸਤਾਖਰ ਕੀਤੇ ਹਨ।

Date:2009-07-09 Time:00:14:44

ਸੂਚਨਾ ਅਧਿਕਾਰ ਕਾਨੂੰਨ 'ਚ ਹੋਵੇਗਾ

ਨਵੀਂ ਦਿੱਲੀ-ਸਰਕਾਰ ਸੂਚਨਾ ਦੇ ਅਧਿਕਾਰ ਨੂੰ ਹੋਰ ਮਜ਼ਬੂਤ ਬਨਾਉਣ ਲਈ ਸੂਚਨਾ ਅਧਿਕਾਰ ਕਾਨੂੰਨ 2005 'ਚ ਸੋਧ ਕਰਨ 'ਤੇ ਵਿਚਾਰ ਕਰ ਰਹੀ ਹੈ।

Date:2009-07-09 Time:00:14:44

ਕੱਚਾ ਤੇਲ 63 ਡਾਲਰ ਤੋਂ ਹੇਠਾਂ

ਸਿੰਗਾਪੁਰ -ਸੰਸਾਰਕ ਮੰਦੀ ਤੋਂ ਜਲਦੀ ਨਿਜਾਤ ਨਾ ਮਿਲਣ ਦੀਆਂ ਖਬਰਾਂ ਵਿਚਕਾਰ ਏਸ਼ੀਆਈ ਬਜ਼ਾਰ ਵਿਚ ਅੱਜ ਕੱਚੇ ਤੇਲ ਦੀ ਕੀਮਤ 63 ਡਾਲਰ ਤੋਂ ਹੇਠਾਂ ਰਹੀ।ਅਗਸਤ ਵਿਚ ਡਿਲੀਵਰੀ ਲਈ ਨਿਊਯਾਰਕ ਵਾਅਦਾ ਕਾਰੋਬਾਰ ਦਾ ਲਾਇਟ ਸਵੀਟ ਕੱਚਾ ਤੇਲ 63 ਸੈਂਟ ਦੇ ਘਾਟੇ ਨਾਲ 62.30 ਡਾਲਰ ਦੇ ਪੱਧਰ ਉੱਪਰ ਪੁੱਜ ਗਿਆ।

Date:2009-07-09 Time:00:14:44

ਮੀਂਹ ਦੀ ਲੁੱਕਣ ਮਿਚੀ ਤੋਂ ਕਿਸਾਨ ਪ੍ਰੇਸ਼ਾਨ

ਛੱਤੀਸਗੜ੍ਹ-ਮੀਂਹ ਦੀ ਲੁਕਣ ਮਿਚੀ ਹੁਣ ਕਿਸਾਨਾਂ ਨੂੰ ਭਾਰੀ ਪੈਣ ਲੱਗੀ ਹੈ।ਮੀਂਹ ਦੀ ਕਦੀ ਕਦਾਈ ਕਿਣ ਮਿਣ ਨੇ ਆਮ ਕਿਸਾਨਾਂ ਦੇ ਨਾਲ ਹੀ ਸਬਜ਼ੀ ਉਤਪਾਦਕ ਕਿਸਾਨਾਂ ਦੀਆਂ ਮੁਸੀਬਤਾਂ ਨੂੰ ਵਧਾ ਦਿੱਤਾ ਹੈ।ਸ਼ਹਿਰ ਅਤੇ ਸ਼ਹਿਰੀ ਸੀਮਾ ਨਾਲ ਲੱਗੇ ਪਿੰਡਾਂ ਦੇ ਸਬਜ਼ੀ ਉਤਪਾਦਕ ਚੰਗੀ ਫ਼ਸਲ ਦੀ ਆਸ 'ਚ ਮਹਿੰਗੇ ਬੀਜ਼ ਤਾਂ ਬਾੜੀ 'ਚ ਪਾ ਰਹੇ ਹਨ,ਲੇਕਿਨ ਨਿਸ਼ਚਿਤ ਸਮੇਂ ਅੱਵਧੀ ਬੀਤ ਜਾਣ ਦੇ ਬਾਅਦ ਵੀ ਬੀਜ਼ ਪੁੰਗਰ ਨਹੀਂ ਹੋ ਰਿਹਾ ਹੈ।

Date:2009-07-09 Time:00:14:44

ਨਦੀਆਂ ਝੀਲਾਂ 'ਤੇ ਚਿੰਤਾ ਜਤਾਈ ਲੋਕਸਭਾ ਨੇ

ਨਵੀਂ ਦਿੱਲੀ-ਇੱਕ ਪਾਸੇ ਪੂਰ੍ਹਾ ਦੇਸ਼ ਮਾਨਸੂਨ ਦੀ ਬੇਰੁੱਖੀ ਤੋਂ ਪ੍ਰੇਸ਼ਾਨ ਹੈ,ਉੱਥੇ ਹੀ ਅੱਜ ਲੋਕਸਭਾ 'ਚ ਨਦੀਆਂ ਨੂੰ ਜੋੜਨ ਅਤੇ ਝੀਲਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿਅਕਤ ਕੀਤੀ ਗਈ ਅਤੇ ਸਰਕਾਰ ਨੇ ਆਪਣੇ ਵੱਲੋਂ ਕੋਈ ਕਸਰ ਨਾ ਛੱਡਣ ਦਾ ਭਰੋਸਾ ਦਿੱਤਾ।

Date:2009-07-09 Time:00:14:44

ਜੰਮੂ ਤੋਂ ਅਮਰਨਾਥ ਲਈ ਜੱਥਾ ਰਵਾਨਾ

ਜੰਮੂ-ਜੰਮੂ-ਕਸ਼ਮੀਰ 'ਚ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨ ਲਈ ਜੰਮੂ ਤੋਂ ਅੱਜ 1640 ਸ਼ਰਧਾਲੂਆਂ ਦਾ ਜੱਥਾ ਰਵਾਨਾ ਹੋ ਗਿਆ।

Date:2009-07-09 Time:00:14:44

ਪਾਕਿਸਤਾਨ 'ਚ ਡ੍ਰੋਨ ਹਮਲੇ 'ਚ ਅੱਠ ਅੱਤਵਾਦੀ ਮਰੇ

ਪੇਸ਼ਾਵਰ-ਪਾਕਿਸਤਾਨ ਦੇ ਦੱਖਣੀ ਵਜਰੀਸਤਾਨ ਦੇ ਕਾਰਵਾਂ ਮੰਜਾ ਕਬਾਇਲੀ ਖੇਤਰ 'ਚ ਅੱਜ ਅਮਰੀਕਾ ਦੇ ਪਾਇਲਟ ਬਿਨ੍ਹਾ ਜਹਾਜ਼ ਡ੍ਰੋਨ ਦੇ ਕੀਤੇ ਗਏ ਹਮਲੇ 'ਚ ਅੱਠ ਅੱਤਵਾਦੀ ਮਾਰੇ ਗਏ,ਜਦੋਂਕਿ ਪੰਜ ਜ਼ਖਮੀ ਹੋ ਗਏ।

Date:2009-07-09 Time:00:14:44

ਜਾਮਾ ਮਸਜਿਦ ਦੇ ਸਾਬਕਾ ਸ਼ਾਹੀ ਇਮਾਮ ਦਾ ਦੇਹਾਂਤ

ਨਵੀਂ ਦਿੱਲੀ-ਜਾਮਾ ਮਸਜਿਦ ਦੇ ਸਾਬਕਾ ਸ਼ਾਹੀ ਇਮਾਮ ਮੌਲਾਨਾ ਸੈਯਦ ਅਬਦੁਲਾ ਬੁਖਾਰੀ ਦਾ ਅੱਜ ਸਵੇਰੇ ਇੱਥੇ ਲੰਬੀ ਬੀਮਾਰੀ ਦੇ ਬਾਅਦ ਦੇਹਾਂਤ ਹੋ ਗਿਆ।

Date:2009-07-09 Time:00:14:44

ਮਨਮੋਹਨ ਸਿੰਘ ਪਹੁੰਚੇ ਇਟਲੀ

ਰੋਮ-ਉਦਯੋਗਿਕ ਦੇਸ਼ਾਂ ਦੇ ਸੰਗਠਨ ਜੀ-8 ਦੇ ਸਿਖਰ ਸੰਮੇਲਨ 'ਚ ਭਾਗ ਲੈਣ ਦੇ ਇਟਲੀ ਦੇ ਪਰਬਤੀ ਸ਼ਹਿਰ ਲਕਿਵਲਾ ਜਾ ਰਹੇ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਅੱਜ ਸ਼ਾਮ ਇੱਥੇ ਪਹੁੰਚੇ।

Date:2009-07-09 Time:00:14:44

ਪ੍ਰਭਾਕਰਨ ਦੀ ਮੌਤ ਦੀ ਮੰਗੀ ਪੁਸ਼ਟੀ

ਨਵੀਂ ਦਿੱਲੀ- ਭਾਰਤ ਸਰਕਾਰ ਨੇ ਸ਼੍ਰੀਲੰਕਾ ਸਰਕਾਰ ਤੋਂ ਤਮਿਲ ਅੱਤਵਾਦੀ ਸੰਗਠਨ ਲਿੱਟੇ ਦੇ ਪ੍ਰਮੁੱਖ ਪ੍ਰਭਾਕਰਨ ਅਤੇ ਇਸਦੀ ਗੁਪਤਚਰ ਬਰਾਂਚ ਦੇ ਪ੍ਰਮੁੱਖ ਪੋਟੁ ਓਮਾਨ ਦੀ ਮੌਤ ਦੀ ਰਸਮੀਂ ਪੁਸ਼ਟੀ ਦੇ ਲਈ ਰਸਮੀਂ ਤੌਰ ਤੇ ਬੇਨਤੀ ਕੀਤੀ ਹੈ।

Date:2009-07-09 Time:00:14:44

ਸ਼ੇਅਰ ਬਜ਼ਾਰ 'ਚ ਭਾਰੀ ਗਿਰਾਵਟ

ਮੁੰਬਈ-ਅਮਰੀਕੀ ਬਜ਼ਾਰਾਂ 'ਚ ਮੰਗਲਵਾਰ ਨੂੰ ਹੋਈ ਜਬਰਦਸਤ ਗਿਰਾਵਟ ਦਾ ਅਸਰ ਅੱਜ ਲੱਗਭਗ ਸਾਰੇ ਏਸ਼ਿਆਈ ਬਜ਼ਾਰਾਂ 'ਚ ਦੇਖਣ ਨੂੰ ਮਿਲਿਆ।ਭਾਰਤੀ ਬਜ਼ਾਰ ਵੀ ਇਸ ਤੋਂ ਅਛੂਤੇ ਨਹੀਂ ਰਹੇ ਅਤੇ ਇੱਥੇ ਵੀ ਕਾਰੋਬਾਰ ਦੀ ਸ਼ੁਰੂਆਤ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।ਅੱਜ ਸੰਸੈਕਸ ਕੁੱਲ੍ਹ 401 ਅੰਕਾਂ ਦੀ ਗਿਰਾਵਟ ਦੇ ਬਾਅਦ 13769 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 123 ਅੰਕ ਡਿੱਗਣ ਦੇ ਬਾਅਦ 4079 ਦੇ ਸਤਰ 'ਤੇ ਬੰਦ ਹੋਇਆ।

Date:2009-07-09 Time:00:14:44

ਐਨਐਸਜੀ ਲਈ 10904 ਨਵੇਂ ਅਹੁਦੇ

ਨਵੀਂ ਦਿੱਲੀ - ਸਰਕਾਰ ਨੇ ਅੱਜ ਰਾਸ਼ਟਰੀ ਰੱਖਿਆ ਗਾਰਡ(ਐਨਐਸਜੀ) ਲਈ 10904 ਅਹੁਦਿਆਂ ਨੂੰ ਮੰਜੂਰੀ ਦੇ ਦਿੱਤੀ ਅਤੇ ਇਸ ਦੇ ਨਾਲ ਹੀ ਇਸ ਖਾਸ ਬਲ ਨੂੰ ਹਲਕੇ ਅਤੇ ਅਤਿਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਨੂੰ ਵੀ ਮੰਜੂਰੀ ਦੇ ਦਿੱਤੀ।

Date:2009-07-09 Time:00:14:44

ਸਰਕਾਰ ਤੋਂ ਸੁਪ੍ਰੀਮ ਕੋਰਟ 'ਚ ਅਪੀਲ ਕਰਨ ਦੀ ਮੰਗ

ਸ਼ਿਲਾਂਗ-ਸਮਲੈਂਗਿਕਤਾ ਨੂੰ ਜਾਇਜ਼ ਕਰਾਰ ਦਿੱਤੇ ਜਾਣ ਦਾ ਵਿਰੋਧ ਕਰਦੇ ਹੋਏ ਪੂਰਬ ਉੱਤਰ ਖੇਤਰ ਦੇ ਪ੍ਰੋਟੇਸਟੇਂਟ ਚਰਚਾ ਨੇ ਅੱਜ ਕੇਂਦਰ ਦੀ ਕਾਂਗਰਸ ਨੀਤ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ,ਸਪ੍ਰੰਗ,ਸਰਕਾਰ ਤੋਂ ਦਿੱਲੀ ਉੱਚ ਅਦਾਲਤ ਦੇ ਫ਼ੈਸਲੇ ਖਿਲਾਫ਼ ਉੱਚ ਅਦਾਲਤ 'ਚ ਇੱਕ ਅਪੀਲ ਦਾਇਰ ਕਰਨ ਦੀ ਮੰਗ ਕੀਤੀ।

Date:2009-07-09 Time:00:14:44

ਲਾਲ ਨੇ 4.50 ਲੱਖ ਸ਼ੇਅਰ ਵੇਚੇ

ਮੁੰਬਈ-ਇੰਫਰਾਸਟ੍ਰਕਚਰ ਡੇਵੱਲਪਮੈਂਟ ਫਿਨਾਂਸ ਕੰਪਨੀ (ਆਈਡੀਐਫਸੀ) ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜ ਅਧਿਕਾਰੀ ਰਾਜੀਵ ਬੀ.ਲਾਲ ਨੇ ਕੰਪਨੀ 'ਚ 4.50 ਲੱਖ ਸ਼ੇਅਰ ਖੁਲ੍ਹੇ ਬਜ਼ਾਰ 'ਚ 6.30 ਕਰੋੜ ਰੁੱਪਏ 'ਚ ਵੇਚ ਦਿੱਤੇ ਹਨ।

Date:2009-07-09 Time:00:14:44

ਸ਼੍ਰੀਨਗਰ 'ਚ ਹਿੰਸਾ,45 ਲੋਕ ਜ਼ਖਮੀ

ਪਿੱਛਲੇ ਕੁੱਝ ਦਿਨ੍ਹਾ ਤੋਂ ਲਾਪਤਾ ਇੱਕ ਨੌਜਵਾਨ ਦੀ ਲਾਸ਼ ਬੁੱਧਵਾਰ ਨੂੰ ਮਿਲਣ ਬਾਅਦ ਇੱਥੇ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ।ਇਸ ਵਿੱਚ ਭੜਕੇ ਸੰਘਰਸ਼ 'ਚ ਸੱਤ ਪੁਲਿਸ ਕਰਮੀਆਂ ਸਮੇਤ ਘੱਟ ਤੋਂ ਘੱਟ 45 ਲੋਕ ਜ਼ਖਮੀ ਹੋ ਗਏ ਅਤੇ ਇੱਕ ਦਰਜ਼ਨ ਤੋਂ ਜ਼ਿਆਦਾ ਵਾਹਨ ਨੁਕਸਾਨਗ੍ਰਸਤ ਹੋ ਗਏ।

Date:2009-07-09 Time:00:14:44

ਬਾਂਦਰਾ-ਵਰਲੀ ਸੀ ਲਿੰਕ 'ਤੇ ਸ਼ੂਟਿੰਗ ਕਰਨਾ ਮਹਿੰਗਾ

ਮੁੰਬਈ ਵਿੱਚ ਬਾਂਦਰਾ-ਵਰਲੀ ਸੀ ਲਿੰਕ ਐਨਾ ਵਧੀਆ ਬਣਿਆ ਹੈ ਕਿ ਫਿਲਮ ਨਿਰਮਾਤਾਵਾਂ ਦੀ ਨਜ਼ਰ ਇਸ 'ਤੇ ਹੈ। ਉਹ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਉੱਥੇ ਕਰਨਾ ਚਾਹੁਣਗੇ। ਪਰ ਇੱਥੇ ਸ਼ੂਟਿੰਗ ਕਰਨਾ ਸੌਖਾ ਨਹੀਂ ਹੈ। ਮੰਜੂਰੀ ਲੈਣ ਦੇ ਨਾਲ-ਨਾਲ ਨਿਰਮਾਤਾ ਨੂੰ ਸ਼ੂਟਿੰਗ ਲਈ ਰੋਜਾਨਾ ਇੱਕ ਲੱਖ ਰੁਪਏ ਦੇਣੇ ਹੋਣਗੇ। ਜੇਕਰ ਪਿਛੋਕੜ 'ਚ ਇਹ ਦਿਖਾਇਆ ਜਾਵੇ ਤਾਂ ਇਸਦੇ ਪੰਜਾਹ ਹਜਾਰ ਰੁਪਏ ਜਮਾਂ ਕਰਨੇ ਹੋਣਗੇ। ਗੇਟ ਵੇ ਆਫ ਇੰਡੀਆ 'ਤੇ ਸ਼ੂਟਿੰਗ ਕਰਨਾ ਤਾਂ ਹੋਰ ਮਹਿੰਗਾ ਹੋ ਗਿਆ ਹੈ। ਇਸ ਮਸ਼ਹੂਰ ਸਥਾਨ 'ਤੇ ਸ਼ੂਟਿੰਗ ਕਰਨ ਦਾ ਖਰਚਾ ਰੋਜਾਨਾ ਸਵਾ ਲੱਖ ਰੁਪਏ ਹੈ।

Date:2009-07-09 Time:00:14:43

ਸੈਫ਼ ਨੂੰ ਪਸੰਦ ਆਈ 'ਕਮਬਖਤ ਇਸ਼ਕ'

ਹਾਲ ਹੀ ਵਿੱਚ ਰਿਲੀਜ਼ ਹੋਈ 'ਕਮਬਖਤ ਇਸ਼ਕ' ਨੂੰ ਸੈਫ਼ ਅਲੀ ਖਾਨ ਨੇ ਸਪੈਸ਼ਲ ਸਕ੍ਰੀਨਿੰਗ ਵਿੱਚ ਦੇਖਿਆ ਅਤੇ ਉਹਨਾਂ ਨੂੰ ਫਿਲਮ ਪਸੰਦ ਆਈ। ਸੈਫ਼ ਇਸ ਫਿਲਮ ਨੂੰ ਦੁਬਾਰਾ ਦੇਖਣਾ ਚਾਹੁੰਦੇ ਹਨ। ਸੈਫ਼ ਨੇ ਇਹ ਫਿਲਮ ਕਰੀਨਾ ਦੇ ਕਾਰਨ ਦੇਖੀ। ਬੇਬੋ ਜੇਕਰ ਫਿਲਮ ਵਿੱਚ ਹੈ ਤਾਂ ਸੈਫ਼ ਨੂੰ ਫਿਲਮ ਨਾਪਸੰਦ ਆਉਣ ਦਾ ਸਵਾਲ ਹੀ ਨਹੀਂ ਉੱਠਦਾ। ਇਸ ਫਿਲਮ ਵਿੱਚ ਅਕਸ਼ੈ ਅਤੇ ਕਰੀਨਾ ਵਿਚਕਾਰ ਚੁੰਬਨ ਦ੍ਰਿਸ਼ ਵੀ ਹੈ। ਇਹਨਾਂ ਦ੍ਰਿਸ਼ਾਂ ਨੂੰ ਦੇਖ ਕੇ ਸੈਫ਼ ਨੂੰ ਬਹੁਤ ਮਜਾ ਆਇਆ। ਸੈਫ਼ ਦੇ ਮੁਤਾਬਿਕ ਇਹ ਫਨੀ ਸੀਨ ਹਨ ਅਤੇ ਉਹਨਾਂ ਨੂੰ ਕਰੀਨਾ ਦੇ ਕਿਸਿੰਗ ਸੀਨ 'ਤੇ ਕਿਸੇ ਵੀ ਕਿਸਮ ਦਾ ਇਤਰਾਜ ਨਹੀਂ ਹੈ। ਇਸ ਤਰ੍ਹਾਂ ਉਹਨਾਂ ਨੇ ਆਪਣਾ ਰਸਤਾ ਵੀ ਸਾਫ਼ ਕਰ ਲਿਆ।

Date:2009-07-09 Time:00:14:43

ਮਿਸ ਬਾਲੀਵੁੱਡ ਨੂੰ ਮਿਲੀ ਫਿਲਮ

ਆਈਪੀਐਲ ਨੇ ਕ੍ਰਿਕੇਟ ਅਤੇ ਬਾਲੀਵੁੱਡ ਨੂੰ ਮਿਲਾ ਦਿੱਤਾ ਹੈ। ਹਾਲ ਹੀ ਵਿੱਚ ਦੱਖਣੀ ਅਫ਼ਰੀਕਾ ਵਿੱਚ ਸਮਾਪਤ ਇਸ ਮੁਕਾਬਲੇ ਵਿੱਚ ਕ੍ਰਿਕੇਟ ਦੇ ਨਾਲ-ਨਾਲ ਮਿਸ ਬਾਲੀਵੁੱਡ ਦੱਖਣੀ ਅਫ਼ਰੀਕਾ ਦਾ ਮੁਕਾਬਲਾ ਵੀ ਚੱਲ ਰਿਹਾ ਸੀ। ਮਿਸ ਬਾਲੀਵੁੱਡ ਐਸ ਏ ਨੂੰ 50 ਹਜਾਰ ਰੈਂਡ ਦੇ ਨਾਲ-ਨਾਲ ਬਾਲੀਵੁੱਡ ਦੀ ਇੱਕ ਫਿਲਮ ਵਿੱਚ ਮੌਕਾ ਦੇਣ ਦਾ ਇਨਾਮ ਘੋਸ਼ਿਤ ਕੀਤਾ ਗਿਆ ਹੈ। ਡੁਨੇ ਕੋਸਾਤਜ ਮਿਸ ਬਾਲੀਵੁੱਡ ਬਣੀ ਅਤੇ ਹੁਣ ਉਹਨਾਂ ਨੂੰ '24 ਬਾਏ 7 ਰਫ਼ਤਾਰ' ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਇਹੀ ਨਹੀਂ ਦੂਜੇ ਅਤੇ ਤੀਜੇ ਨੰਬਰ 'ਤੇ ਰਹੀਆਂ ਜੇਨਾ ਕਲਾਉਡ ਅਤੇ ਡੁਨੇ ਨੋਤਰਜੀ ਵੀ ਇਸ ਫਿਲਮ ਵਿੱਚ ਦਿਖਾਈ ਦੇਣਗੀਆਂ। ਇਹ ਤਿੰਨੇ ਸੁੰਦਰੀਆਂ ਸਿਰਫ਼ ਇੱਕ ਗਾਣੇ ਵਿੱਚ ਨਜ਼ਰ ਆਉਣਗੀਆਂ। ਸ਼ਮੀਨ ਦੇਸਾਈ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਇਮਰਾਨ ਹਾਸ਼ਮੀ ਅ

Date:2009-07-09 Time:00:14:43

ਸੌਣ ਦੀ ਦਿਸ਼ਾ

ਵਾਸਤੁ ਅਨੁਸਾਰ ਸੌਂਦੇ ਸਮੇਂ ਸਿਰ ਪੂਰਬ ਦਿਸ਼ਾ ਵੱਲ ਰੱਖ ਕੇ ਸੋਨਾ ਸ਼੍ਰੇਸ਼ਠ ਹੁੰਦਾ ਹੈ।

Date:2009-07-09 Time:00:14:43


1   2  

page no.1

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009