Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 6 - 7 - 2009
ਯੰਗੂਨ-ਸੰਯੁਕਤ ਰਾਸ਼ਟਰ ਮੁੱਖ ਸਕੱਤਰ ਬਾਨ ਕੀ ਮੂਨ ਨੇ ਇਹ ਕਹਿੰਦੇ ਹੋਏ ਮਿਆਂਮਾਰ ਦਾ ਮਿਸ਼ਨ ਕੱਲ੍ਹ ਸਮਾਪਤ ਕਰ ਦਿੱਤਾ ਕਿ ਉਹ ਮਿਆਂਮਾਰ ਦੇ ਫੌਜੀ ਸ਼ਾਸਨ ਦੁਆਰਾ ਜੇਲ੍ਹਾਂ ਵਿੱਚ ਬੰਦ ਵਿਰੋਧੀ ਧਿਰ ਦੇ ਨੇਤਾ ਆਂਗ ਸੂ ਕੀ ਦੇ ਨਾਲ ਮਿਲਣ ਦੀ ਇਜ਼ਾਜਤ ਨਹੀਂ ਦੇਣ ਨਾਲ ਬਹੁਤ ਦੁੱਖੀ ਹਨ Date:2009-07-06 Time:00:00:07
ਨਵੀਂ ਦਿੱਲੀ-ਰੋਜ਼ਮਰਾ ਇਸਤਮਾਲ ਦੀਆਂ ਵਸਤੂਆਂ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਡਾਬਰ ਇੰਡੀਆ ਲਿਮੀਟੇਡ ਨੇ ਆਯੁਰਵੈਦਿਕ ਡਾਬਲ ਟੋਟਲ ਪ੍ਰੋਟੈਕਟ ਸ਼ੈਂਪੂ ਦੇ ਰਾਹੀਂ ਦੇਸ਼ ਦੇ ਸ਼ੈਂਪੂ ਬਾਜ਼ਾਰ ਵਿੱਚ ਕਦਮ ਰੱਖਿਆ ਹੈ। Date:2009-07-06 Time:00:00:07
ਨਵੀਂ ਦਿੱਲੀ-ਬੱਸ ਅਤੇ ਟੱਰਕ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਅਸ਼ੋਕ ਲੀਲੈਂਡ ਦੀ ਜੂਨ ਵਿੱਚ ਕੁੱਲ ਵਿੱਕਰੀ 3971 ਰਹੀ, ਜੋ ਪਿਛਲੇ ਵਰ੍ਹੇ ਦੀ ਸਮਾਨ ਸਮੇਂ ਸੀਮਾ ਦੀ 7144 ਦੀ ਤੁਲਨਾ ਵਿੱਚ 44.4 ਪ੍ਰਤੀਸ਼ਤ ਘੱਟ ਹੈ। Date:2009-07-06 Time:00:00:07
ਨਵੀਂ ਦਿੱਲੀ - ਸਰਕਾਰ ਨੇ ਹੋਟਲ ਪ੍ਰਬੰਧਨ ਸੰਸਥਾਨਾਂ ਵੱਲੋਂ ਚਲਾਏ ਜਾ ਰਹੇ ਵੱਖੋ ਵੱਖਰੇ ਪਾਠਕ੍ਰਮਾਂ ਵਿਚ ਵੱਡੀ ਤਬਦੀਲੀ ਲਿਆਉਂਦਿਆਂ ਇਸ ਵਿਚ ਇਸੇ ਸਾਲ ਤੋਂ ਸਮੈਸਟਰ ਪ੍ਰਣਾਲੀ ਸ਼ੁਰੂ ਕਰਨ ਅਤੇ ਇਸ ਦੀ ਆਨਲਾਇਨ ਕਾਉਂਸਿਲਿੰਗ ਪ੍ਰਕ੍ਰਿਆ ਦਾ ਵਿਕੇਂਦ੍ਰੀ ਕਰਨ ਕਰਨ ਦਾ ਫੈਸਲਾ ਕੀਤਾ ਹੈ। Date:2009-07-06 Time:00:00:07
ਨਵੀਂ ਦਿੱਲੀ - ਭਾਰਤ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰਾਲੇ ਨੇ ਨਵੇਂ ਪ੍ਰਵਾਸੀ ਕਨੂੰਨ ਦਾ ਖਰੜਾ ਉਲੀਕਿਆ ਹੈ ਜਿਸ ਨੂੰ ਸੰਸਦ ਵਿਚ ਪੇਸ਼ ਕਰਨ ਤੋਂ ਪਹਿਲਾਂ ਕਨੂੰਨ ਅਤੇ ਗ੍ਰਹਿ ਮੰਤਰਾਲੇ ਦੀ ਰਾਏ ਹਾਸਲ ਕੀਤੀ ਜਾਵੇਗੀ।ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਵਾਇਲਾਰ ਰਵੀ ਨੇ ਉਕਤ ਜਾਣਕਾਰੀ ਦਿੱਤੀ। Date:2009-07-06 Time:00:00:07
ਟੋਕਿਉ - ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਅੱਜ ਆਪਣੇ ਜਪਾਨ ਦੌਰੇ ਤੋਂ ਵਾਪਸ ਪਰਤ ਆਏ ਜਿਸ ਦੌਰਾਨ ਉਹਨਾਂ ਨੇ ਮਹੱਤਵਪੂਰਨ ਆਰਥਿਕ ਕਰਾਰ ਅਤੇ ਮਹਤੀ ਮਾਲ ਢੁਲਾਈ ਗਲਿਆਰਾ ਪਰੀਯੋਜਨਾ ਨੂੰ ਤੇਜ਼ੀ ਦੀਆਂ ਲੀਹਾਂ 'ਤੇ ਲਿਜਾਣ ਲਈ ਗੱਲਬਾਤ ਕੀਤੀ। Date:2009-07-06 Time:00:00:07
ਕਾਰਗਿਲ - ਕਾਰਗਿਲ ਅਤੇ ਦ੍ਰਾਸ ਸੈਕਟਰ ਵਿਖੇ ਲਾਇਨ ਆਫ ਕੰਟ੍ਰੋਲ ਲਾਗੇ ਜਵਾਨਾਂ ਨੂੰ ਸਰਬਪੱਖੀ ਸੁਰੱਖਿਆ ਪ੍ਰਦਾਨ ਕਰਨ ਲਈ ਭਾਰਤੀ ਫੌਜ ਮਜ਼ਬੂਤ ਦੁਸ਼ਮਣ ਦੇ ਮੋਰਟਾਰ ਰੋਧੀ ਅਤੇ ਗੋਲੀਬਾਰੀ ਰੋਧੀ ਬੰਕਰ ਬਣਾ ਰਹੀ ਹੈ।ਐਲਓਸੀ ਦੇ ਮੁੱਢਲੇ ਮੋਰਚੇ ਉੱਪਰ ਤਾਇਨਾਤ ਇੱਕ ਸੀਨੀਅਰ ਫੌਜੀ ਅਧਿਕਾਰੀ ਨੇ ਉਕਤ ਜਾਣਕਾਰੀ ਦਿੱਤੀ। Date:2009-07-06 Time:00:00:07
ਗਾਦਰੇਜ-ਅਫਗਾਨਿਸਤਾਨ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਸੰਯੁਕਤ ਰਾਸ਼ਟਰ ਪ੍ਰਾਯੋਜਿਤ ਬਾਰੂਦੀ ਸੁਰੰਗਾਂ ਹਟਾਉਣ ਦੇ ਕੰਮ ਵਿੱਚ ਲੱਗੇ 16 ਅਫ਼ਗਾਨੀਆਂ ਨੂੰ ਅਗਵਾ ਕਰ ਲਿਆ ਹੈ। Date:2009-07-06 Time:00:00:07
ਫਰੀਦਕੋਟ- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਸੁਖ਼ਬੀਰ ਬਾਦਲ ਦੇ ਫਿਰੋਜ਼ਪੁਰ ਜਿਲ੍ਹੇ ਦੇ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਉਪ ਚੋਣ ਲੜ੍ਹਣ ਦੀ ਸੰਭਾਵਨਾ ਹੈ। Date:2009-07-06 Time:00:00:07
ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਅਧੀਨ ਕੰਮ ਕਰਦਾ ਵਿੱਤ ਮੰਤਰਾਲਾ ਭਲਕੇ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਕਰ ਛੁੱਟੀ ਵਧਾ ਸਕਦਾ ਹੈ।ਮਾਹਰਾਂ ਮੁਤਾਬਕ ਕਰ ਰਾਹਤ ਵਿਚ ਮਿਆਦ ਵਿਚ ਵਾਧੇ ਸਦਕਾ ਆਈਟੀ ਖੇਤਰ ਨੂੰ ਬਹੁਤ ਰਾਹਤ ਮਿਲੇਗੀ ਜੋ ਸੰਸਾਰਕ ਆਰਥਿਕ ਮੰਦੀ ਤੋਂ ਪੀੜ੍ਹਤ ਹੈ ਅਤੇ ਜਿਸ ਨੂੰ ਇਸ ਸਾਲ ਸਿਰਫ ਨਾਂ ਮਾਤਰ ਦੇ ਵਿਦੇਸ਼ੀ ਆਰਡਰ ਹੀ ਮਿਲੇ ਅਤੇ ਕਮਾਈ ਘਟੀ ਹੈ। Date:2009-07-06 Time:00:00:07
ਐਕਸਨ ਪ੍ਰੋਵਿੰਸ - ਫ੍ਰਾਂਸ ਦੀ ਵਿੱਤ ਮੰਤਰੀ ਕ੍ਰਿਸਟੀਨ ਲਾਗਾਰਡੇ ਨੇ ਅਮੀਰ ਅਰਥ ਵਿਵਸਥਾਵਾਂ ਦੇ ਸਮੂਹ ਜੀ-8 ਨੂੰ ਸਲਾਹ ਦਿੱਤੀ ਹੈ ਕਿ ਅੱਜ ਦੇ ਦੌਰ ਵਿਚ ਇਸ ਦੀ ਕੋਈ ਖਾਸ ਮਹਤੱਤਾ ਨਹੀਂ ਹੈ ਅਤੇ ਉੱਭਰ ਰਹੀਆਂ ਆਰਥਿਕ ਤਾਕਤਾਂ ਨੂੰ ਸ਼ਾਮਲ ਕਰਨ ਲਈ ਇਸ ਦਾ ਵਿਸਥਾਰ ਕੀਤਾ ਜਾਣਾ ਚਾਹੀਦਾ ਹੈ। Date:2009-07-06 Time:00:00:07
ਮੁੰਬਈ - ਕੰਪਨੀਆਂ ਦੀ ਲੜਾਈ ਦੇ ਸਰਬ ਉੱਚ ਅਦਾਲਤ ਵਿਚ ਪੁੱਜਣ ਦੇ ਪਿਛੋਕੜ ਵਿਚ ਅੰਬਾਨੀ ਭਰਾ ਆਪਣੇ ਪਿਤਾ ਧੀਰੂ ਭਾਈ ਅੰਬਾਨੀ ਦੀ ਬਰਸੀ ਮੌਕੇ ਰੱਖੀ ਗਈ ਪ੍ਰਾਰਥਨਾ ਸਭਾ ਮੌਕੇ ਇਕੱਠੇ ਹੋਣਗੇ।ਦੇਸ਼ ਦੇ ਸੱਭ ਤੋਂ ਅਮੀਰ ਭਰਾ ਆਪਣੀ ਮਾਂ ਕੋਕਿਲਾ ਬੇਨ ਨਾਲ ਆਪਣੇ ਜੱਦੀ ਘਰ 'ਸੀ ਵਿੰਡ' ਵਿਖੇ ਧੀਰੂ ਭਾਈ ਅੰਬਾਨੀ ਦੀ ਸੱਤਵੀਂ ਬਰਸੀ ਮੌਕੇ ਭਲਕੇ ਮਿਲ ਸਕਦੇ ਹਨ। Date:2009-07-06 Time:00:00:07
ਗੋਰਖ਼ਪੁਰ- ਜੁਝਾਰੂ ਕਿਸਾਨ ਨੇਤਾ ਅਤੇ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਦੇਸ਼ ਸਕੱਤਰ ਦਿਵਾਕਰ ਸਿੰਘ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਸਿੰਘ ਨੂੰ ਰਾਪਤੀ ਨਦੀ ਦੇ ਪਵਿੱਤਰ ਕੰਢੇ ਉੱਤੇ ਉਹਨਾਂ ਦੇ ਵੱਡੇ ਪੁੱਤਰ ਨੇ ਅਗਨੀ ਭੇਂਟ ਕੀਤੀ। Date:2009-07-06 Time:00:00:06
ਦੁਬਈ - ਕੌਮਾਂਤਰੀ ਕ੍ਰਿਕਟ ਪਰੀਸ਼ਦ ਨੇ ਅੱਜ 2010 ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਟਿਕਟਾਂ ਦੀ ਕੀਮਤ ਬਹੁਤ ਘੱਟ ਨਿਰਧਾਰਤ ਕਰਕੇ ਪ੍ਰਸ਼ੰਸਕਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਹੈ।ਆਈਸੀਸੀ ਦੇ ਬਿਆਨ ਮੁਤਾਬਕ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਆਯੋਜਕ ਸਥਾਨਾਂ ਦੀਆਂ ਥਾਂਵਾਂ ਜਿੰਨ੍ਹੀਆਂ ਹੋ ਸਕਣ, ਉੰਨ੍ਹੀਆਂ ਭਰ ਸਕਣ। Date:2009-07-06 Time:00:00:06
ਵਿੰਬਲਡਨ - ਵਿੰਬਲਡਨ ਓਪਨ ਦੀ ਮਹਿਲਾ ਸਿੰਗਲ ਖਿਤਾਬ ਜੇਤੂ ਸੇਰੇਨਾ ਨੇ ਭੈਣ ਵੀਨਸ ਵਿਲੀਅਮਜ਼ ਨਾਲ ਮਿਲ ਕੇ ਆਸਟ੍ਰੇਲੀਆ ਦੀ ਰੇਨੀ ਸਟੱਬਸ ਅਤੇ ਸਾਮੰਥਾ ਸਟੋਸੁਰ ਨੂੰ 7-6, 6-4 ਨਾਲ ਹਰਾਉਂਦੇ ਹੋਏ ਵਿੰਬਲਡਨ ਓਪਨ ਦੇ ਮਹਿਲਾ ਡਬਲਸ ਖਿਤਾਬ ਉੱਪਰ ਵੀ ਕਬਜ਼ਾ ਕਰ ਲਿਆ। Date:2009-07-06 Time:00:00:06
ਵਾਸ਼ਿੰਗਟਨ- ਅਮਰੀਕਾ ਦੇ ਰਿਪਬਲਿਕਨ ਸਾਂਸਦ ਅਤੇ ਰਾਸ਼ਟਰਪਤੀ ਅਹੁਦੇ ਦੇ ਸਾਬਕਾ ਉਮੀਦਵਾਰ ਜੋਹਨ ਮੈਕੇਨ ਨੇ ਆਪਣੀ ਸਹਿਯੋਗੀ ਸਾਰਾਹ ਪਾਲਿਨ ਦੇ ਅਲਾਸਕਾ ਪ੍ਰਾਂਤ ਦੇ ਗਵਰਨਰ ਦੇ ਰੂਪ ਵਿੱਚ ਤਿਆਗ ਪੱਤਰ ਦੇਣ ਦੇ ਫੈਸਲੇ ਦਾ ਸਮਰੱਥਨ ਕੀਤਾ ਹੈ ਅਤੇ ਉਮੀਦ ਪ੍ਰਗਟ ਕੀਤੀ ਹੈ ਕਿ ਉਹ ਪਾਰਟੀ ਦੇ ਕੰਮ ਕਾਜ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਰਹੇਗੀ। Date:2009-07-06 Time:00:00:06
ਪਟਨਾ - ਰਾਜਦ ਮੁਖੀ ਲਾਲੂ ਵੱਲੋਂ ਮਮਤਾ ਬਾਰੇ ਕੀਤੀ ਗਈ ਟਿੱਪਣੀ ਉੱਪਰ ਬੋਲਦਿਆਂ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਕਿਹਾ ਹੈ ਕਿ ਮਮਤਾ ਨਹੀਂ ਸਗੋਂ ਲਾਲੂ ਬੁਖਲਾਏ ਹੋਏ ਹਨ।ਉਹਨਾਂ ਕਿਹਾ ਕਿ ਲਾਲੂ ਕਿਸੇ ਡਰ ਤੋਂ ਪੀੜ੍ਹਤ ਹਨ ਕਿਉਂ ਜੋ ਮਮਤਾ ਨੇ ਭਾਰਤੀ ਰੇਲਵੇ ਦੀ ਵਿੱਤੀ ਸਥਿੱਤੀ ਉੱਪਰ ਵ੍ਹਾਇਟ ਪੇਪਰ ਲਿਆਉਣ ਦਾ ਐਲਾਣ ਕੀਤਾ ਹੈ। Date:2009-07-06 Time:00:00:06
ਨਿਊਯਾਰਕ- ਨਿਊਯਾਰਕ ਵਿੱਚ 11 ਸਤੰਬਰ 2001 ਦੇ ਹਮਲਿਆਂ ਦੇ ਬਾਅਦ ਬੰਦ ਕੀਤੇ ਗਏ ਸਟੈਚੂ ਆਫ਼ ਲਿਬਰਟੀ ਦੇ ਤਾਜ ਨੂੰ ਅਮਰੀਕਾ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਉੱਤੇ ਫਿਰ ਤੋਂ ਸਰਵਜਨਕ ਕਰ ਦਿੱਤਾ ਗਿਆ ਹੈ। Date:2009-07-06 Time:00:00:05
ਲੰਡਨ-ਹੈਰੀ ਪੋਟਰ ਲੜੀ ਦੀਆਂ ਫਿਲਮਾਂ ਵਿੱਚ ਰੋਨ ਵੀਜਲੇ ਦੀ ਭੂਮਿਕਾ ਕਰਨ ਵਾਲੇ ਅਭਿਨੇਤਾ ਰੂਪਰਟ ਗਰਿੰਟ ਨੂੰ ਸਵਾਈਨ ਫਲੂ ਹੋ ਗਿਆ ਹੈ। ਲੰਡਨ ਵਿੱਚ ਪੋਟਰ ਲੜੀ ਦੀ ਤਾਜਾ ਫਿਲਮ ਦੇ ਪ੍ਰੀਮੀਅਰ ਤੋਂ ਤਿੰਨ ਦਿਨ ਪਹਿਲਾਂ ਉਹਨਾਂ ਦੇ ਜਨ ਸੰਪਰਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। Date:2009-07-06 Time:00:00:05
ਬ੍ਰਿਟੇਨ ਦੇ ਇੱਕ ਗੈਰ ਸਰਕਾਰੀ ਸੰਗਠਨ ਵੱਲੋਂ ਕੀਤੇ ਗਏ ਇੱਕ ਸਰਵੇ ਦੇ ਮੁਤਾਬਿਕ ਕੋਸਟਾਰਿਕਾ ਧਰਤੀ ਦੀ ਸਭ ਤੋਂ ਖੁਸ਼ਗਵਾਰ ਜਗ੍ਹਾ ਹੈ। ਸਰਵੇਖਣ ਵਿੱਚ ਇਸਨੂੰ ਵਾਤਾਵਰਣ ਦੇ ਨਾਲ ਸਭ ਤੋਂ ਬਿਹਤਰ ਤਾਲਮੇਲ ਰੱਖਣ ਵਾਲੀਆਂ ਜਗ੍ਹਾਵਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ। Date:2009-07-06 Time:00:00:05
ਫਰੀਦਕੋਟ- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਸੁਖ਼ਬੀਰ ਬਾਦਲ ਦੇ ਫਿਰੋਜ਼ਪੁਰ ਜਿਲ੍ਹੇ ਦੇ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਉਪ ਚੋਣ ਲੜ੍ਹਣ ਦੀ ਸੰਭਾਵਨਾ ਹੈ। Date:2009-07-06 Time:00:00:05
page no.1 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |