Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 5 - 7 - 2009
'ਦੇਖ ਭਾਈ ਦੇਖ' ਕਹਾਣੀ ਹੈ ਪੱਛਮੀ ਉੱਤਰ ਪ੍ਰਦੇਸ਼ ਵਿੱਚ ਰਹਿਣ ਵਾਲੇ ਚਾਰ ਵਿਅਕਤੀਆਂ ਦੀ। ਇਹਨਾਂ ਚਾਰਾਂ ਦੀਆਂ ਅਲੱਗ-ਅਲੱਗ ਸਮੱਸਿਆਵਾਂ ਅਤੇ ਉਮੀਦਾਂ ਹਨ। ਇਹਨਾਂ ਨੂੰ ਪੂਰਾ ਕਰਨ ਲਈ ਉਹਨਾਂ ਕੋਲ ਇੱਕ ਹੀ ਰਸਤਾ ਹੈ- ਅਪਰਾਧ। ਬਬਲੀ (ਗ੍ਰੇਸੀ ਸਿੰਘ) ਦਾ ਵਿਆਹ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ, ਪਰ ਟੁੱਟ ਗਿਆ। ਤਲਾਕ ਲੈ ਕੇ ਉਹ ਆਪਣੇ ਘਰ ਵਾਪਸ ਆ ਗਈ। ਆਪਣੇ ਕੌੜੇ ਅਤੀਤ ਨੂੰ ਭੁਲਾ ਕੇ ਉਹ ਨਵੇਂ ਸਿਰੇ ਤੋਂ ਜਿੰਦਗੀ ਸ਼ੁਰੂ ਕਰਨਾ ਚਾਹੁੰਦੀ ਹੈ, ਪਰ ਉਸ ਨੂੰ ਪੈਸਿਆਂ ਦੀ ਲੋੜ ਹੈ। ਬਬਲੀ ਦੇ ਬਚਪਨ ਦਾ ਦੋਸਤ ਸ਼ਾਮ (ਸਿਧਾਰਥ ਕੋਇਰਾਲਾ) ਨੂੰ ਇੱਕ ਸਰਕਾਰੀ ਨੌਕਰੀ ਮਿਲ ਰਹੀ ਹੈ। ਉਸਦੇ ਸਾਹਮਣੇ ਸਮੱਸਿਆ ਇਹ ਹੈ ਕਿ ਇਸ ਲਈ ਉਸ ਨੂੰ ਮੰਤਰੀ ਨੂੰ ਰਿਸ਼ਵਤ ਦੇਣੀ ਹੋਵੇਗੀ ਅਤੇ ਉਸ ਕੋਲ ਪੈਸਾ ਨਹੀਂ ਹੈ। ਉਹ ਚੋਰੀ ਕਰਨ ਦੀ ਇੱਕ ਯੋਜਨਾ ਬਣਾਉਂ Date:2009-07-05 Time:00:04:40
ਸਫਲ ਕਲਾਕਾਰਾਂ ਨੂੰ ਰੋਜ ਕਈ ਫ਼ਿਲਮਾਂ ਦੇ ਆਫਰ ਮਿਲਦੇ ਹਨ। ਸਾਰੀਆਂ ਫ਼ਿਲਮਾਂ ਕਰਨਾ ਸੰਭਵ ਨਹੀਂ ਹੁੰਦਾ। ਕੁੱਝ ਤਾਂ ਨਿਰਮਾਤਾਵਾਂ ਨੂੰ ਸਪੱਸ਼ਟ ਰੂਪ ਤੋਂ ਨਾ ਕਹਿ ਦਿੰਦੇ ਹਨ, ਕੁੱਝ ਕਹਾਣੀ ਜਾਂ ਸਕ੍ਰਿਪਟ ਵਿੱਚ ਦੋਸ਼ ਕੱਢਦੇ ਹਨ ਜਾਂ ਡੇਟਸ ਨਾ ਹੋਣ ਦਾ ਬਹਾਨਾ ਬਨਾਉਂਦੇ ਹਨ। ਪਰ ਪ੍ਰਿਅੰਕਾ ਚੋਪੜਾ ਇਸ ਮਾਮਲੇ ਵਿੱਚ ਵੱਖਰੀ ਨੀਤੀ ਅਪਣਾਉਂਦੀ ਹੈ। Date:2009-07-05 Time:00:04:40
ਨਵੇਂ ਆਉਣ ਵਾਲੇ ਵਿੱਚ ਕੁੱਖ ਨਵਾਂ ਕਰਨ ਦਾ ਜਜਬਾ ਵੀ ਹੁੰਦਾ ਹੈ। ਪਿੱਛਲੇ ਦਿਨਾਂ ਵਿੱਚ ਇਹ ਗੱਲ ਦੀਪਿਕਾ ਨੇ ਸਿੱਧ ਕੀਤੀ, ਪਰ ਕੁੱਝ ਵੱਖਰੇ ਤਰੀਕੇ ਨਾਲ। Date:2009-07-05 Time:00:04:40
ਮਾਸਕੋ- ਰੂਸ ਦੇ ਪ੍ਰਧਾਨ ਮੰਤਰੀ ਪੁਤੀਨ ਨੇ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੇ ਦੇਸ਼ ਦੇ ਨਾਲ ਸੰਬੰਧਾਂ ਵਿੱਚ ਸੁਧਾਰ ਦੇ ਲਈ ਯੂਰੋਪ ਵਿੱਚ ਮਿਜ਼ਾਇਲ ਰੱਖਿਆ ਪ੍ਰਣਾਲੀ ਲਗਾਉਣ ਦੀ ਆਪਣੀ ਯੋਜਨਾ ਛੱਡ ਦੇਵੇ। Date:2009-07-05 Time:00:04:38
ਚੰਡੀਗੜ੍ਹ- ਕਿਲ੍ਹਾ ਰਾਏਪੁਰ ਦੇ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਨੇ ਕਿਹਾ ਕਿ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਤਿਆਗ ਪੱਤਰ ਦੇ ਚੁੱਕੇ ਸੁਖਬੀਰ ਸਿੰਘ ਬਾਦਲ ਦੁਆਰਾ ਇਸ ਪਦ ਉੱਤੇ ਰਹਿੰਦੇ ਹੋਏ ਲਿੱਤੇ ਗਏ ਫੈਸਲਿਆਂ ਦੀ ਪੜਚੋਲ ਕੀਤੀ ਜਾਣੀ ਚਾਹੀਦੀ ਹੈ। Date:2009-07-05 Time:00:04:38
ਸ਼੍ਰੀਨਗਰ - ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿਖੇ ਹੋਏ ਇੱਕ ਮੁਕਾਬਲੇ ਵਿਚ ਦੋ ਅੱਤਵਾਦੀ ਹਲਾਕ ਹੋ ਗਏ ਜਦੋਂ ਕਿ ਇੱਕ ਜਵਾਨ ਸ਼ਹੀਦ ਹੋ ਗਿਆ।ਪੁਲਿਸ ਨੇ ਉਕਤ ਜਾਣਕਾਰੀ ਦਿੱਤੀ। Date:2009-07-05 Time:00:04:38
ਨਵੀਂ ਦਿੱਲੀ - ਬੁਨਿਆਦੀ ਢਾਂਚਾ ਉਦਯੋਗ ਦੀਆਂ ਕੰਪਨੀਆਂ ਨੇ ਕਿਹਾ ਕਿ ਰੇਲ ਬਜਟ ਵਿਚ ਐਲਾਣਿਆ ਗਿਆ ਰੇਲਵੇ ਸਟੇਸ਼ਨਾਂ ਦੇ ਨਿੱਜੀ ਭਾਈਵਾਲੀ ਨਾਲ ਵਿਕਾਸ ਦਾ ਪ੍ਰਸਤਾਵ ਸਹੀ ਦਿਸ਼ਾ ਵਿਚ ਹੈ ਪਰ ਇਸ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ।ਇਸ ਨਾਲ ਉਦਯੋਗਾਂ ਨੂੰ ਹੱਲ੍ਹਾ ਸ਼ੇਰੀ ਮਿਲੇਗੀ। Date:2009-07-05 Time:00:04:38
ਨਵੀਂ ਦਿੱਲੀ-ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮੀਟੇਡ ਨੇ ਆਪਣੇ ਸਪੋਟਰਸ ਯੂਟੀਲਿਟੀ ਵਾਹਨ (ਐੱਸਯੂਵੀ) ਗ੍ਰਾਂਡ ਵਿਟਾਰਾ ਦਾ ਨਵਾਂ ਅਵਤਾਰ ਸ਼ੁਕਰਵਾਰ ਨੂੰ ਪੇਸ਼ ਕੀਤਾ। Date:2009-07-05 Time:00:04:38
ਬੈਂਗਲੌਰ- ਜੇਕਰ ਤੁਹਾਨੂੰ ਤੁਹਾਡੇ ਇਨਬਾਕਸ ਵਿੱਚ ਵਿਪਰੋ ਤੋਂ ਇੰਟਰਵਿਊ ਕਾਲ ਦਾ ਕੋਈ ਮੇਲ ਮਿਲਿਆ ਹੋਵੇ ਤਾਂ ਜਿਆਦਾ ਖੁਸ਼ ਨਾ ਹੋਵੋ। ਕਿਉਂਕਿ ਇਹ ਈ-ਮੇਲ ਜਾਹਲੀ ਅਤੇ ਝੂਠੇ ਹੋ ਸਕਦੇ ਹਨ। ਕੰਪਨੀ ਨੇ ਅਜਿਹੇ ਮੇਲਸ ਬਾਰੇ ਚੇਤਾਵਨੀ ਦਿੱਤੀ ਹੈ ਕਿ ਲੋਕ ਇਹਨਾਂ ਦੇ ਪ੍ਰਭਾਵ 'ਚ ਨਾ ਆਉਣ। ਵਿਪਰੋ ਦੇ ਵਾਈਸ ਪ੍ਰੈਸੀਡੈਂਟ ਪ੍ਰਦੀਪ ਬਹਿਰਵਾਨੀ ਨੇ ਦੱਸਿਆ ਕਿ ਕੰਪਨੀ ਨੂੰ ਅਜਿਹੇ ਝੂਠੇ ਪੱਤਰਾਂ ਬਾਰੇ ਪਹਿਲਾਂ ਵੀ ਪਤਾ ਲੱਗਿਆ ਸੀ, ਪਰ ਇਸ ਵਾਰ ਅਜਿਹੇ ਝੂਠੇ ਈ-ਮੇਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਕੰਪਨੀ ਦਾ ਲੋਗੋ ਅਤੇ ਲੈਟਰਹੈਡ ਵੀ ਹੈ। Date:2009-07-05 Time:00:04:38
ਲੰਡਨ-ਅਮਰੀਕਾ ਵਿੱਚ ਬੇਰੁਜ਼ਗਾਰੀ ਦੇ 27 ਸਾਲ ਦੇ ਸਭ ਤੋਂ ਰਿਕਾਰਡ ਉੱਤੇ ਪਹੁੰਚਣ ਨਾਲ ਉੱਥੇ ਮੰਦੀ ਤੋਂ ਉਭਰਣ ਵਿੱਚ ਹਾਲੇ ਹੋਰ ਸਮਾਂ ਲੱਗਣ ਦੀ ਆਸ਼ੰਕਾ ਵਿੱਚ ਸ਼ੁਕਰਵਾਰ ਨੂੰ ਕੱਚਾ ਤੇਲ ਕਰੀਬ ਚਾਰ ਪ੍ਰਤੀਸ਼ਤ ਡਿੱਗਕੇ 67 ਡਾਲਰ ਪ੍ਰਤੀ ਬੈਰਲ ਦੇ ਆਲੇ ਦੁਆਲੇ ਪਹੁੰਚ ਗਿਆ। Date:2009-07-05 Time:00:04:38
ਨਵੀਂ ਦਿੱਲੀ-ਸਰਕਾਰ ਨੇ ਕੰਪਨੀ ਲਾਅ ਬੋਰਡ 'ਸੀਐੱਲਬੀ' ਨੂੰ ਮਹਿੰਦਰਾ ਸੱਤਿਅਮ ਲਿਮੀਟੇਡ ਦੇ ਨਿਦੇਸ਼ਕ ਮੰਡਲ ਵਿੱਚ ਸ਼ਾਮਿਲ ਛੇ ਨਿਦੇਸ਼ਕਾਂ ਵਿੱਚੋਂ ਚਾਰ ਨੂੰ ਵਾਪਸ ਬੁਲਾਉਣ ਨੂੰ ਕਿਹਾ ਹੈ। Date:2009-07-05 Time:00:04:38
ਨਵੀਂ ਦਿੱਲੀ - ਕੇਂਦਰੀ ਰੇਲ ਮੰਤਰੀ ਮਮਤਾ ਬਨਰਜੀ ਨੇ ਕਿਹਾ ਹੈ ਕਿ ਰੇਲ ਮੰਤਰਾਲੇ ਅਧੀਨ ਕੰਮ ਕਰ ਰਹੀਆਂ ਜਨਤਕ ਖੇਤਰ ਦੀਆਂ ਕੰਪਨੀਆਂ ਮੁਨਾਫੇ ਵਿਚ ਹਨ ਅਤੇ ਇਹਨਾਂ ਨੇ 11880 ਕਰੋੜ ਰੁਪਏ ਦਾ ਕਾਰੋਬਾਰ 2007-08 ਦੌਰਾਨ ਕੀਤਾ। Date:2009-07-05 Time:00:04:38
ਨਵੀਂ ਦਿੱਲੀ- ਰਾਸ਼ਟਰੀ ਤਾਪ ਬਿਜਲੀ ਨਿਗਮ 'ਐੱਨਟੀਪੀਸੀ' ਲਿਮੀਟੇਡ ਨੇ ਕੱਲ੍ਹ ਕਿਹਾ ਕਿ ਉਸਦੇ ਸੰਯੁਕਤ ਉਦਯੋਗ ਨੈਸ਼ਨਲ ਪਾਵਰ ਐਕਸਚੇਂਜ਼ ਲਿਮੀਟੇਡ ਨੂੰ ਪਾਵਰ ਐਕਸਚੇਂਜ ਐੱਨਪੀਈਐਕਸ ਲਗਾਉਣ ਅਤੇ ਸੰਚਾਲਨ ਕਰਨ ਦੇ ਲਈ ਸਿਧਾਂਤਕ ਮੰਜ਼ੂਰੀ ਮਿਲ ਗਈ ਹੈ। Date:2009-07-05 Time:00:04:37
ਨਵੀਂ ਦਿੱਲੀ - ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ(ਈਪੀਐਫਓ) ਨੇ ਲਗਭੱਗ 4.5 ਕਰੋੜ ਮੁਲਾਜ਼ਮਾਂ ਦੇ ਜਮਾਂ ਕੀਤੇ ਹੋਏ ਪ੍ਰਾਵੀਡੈਂਟ ਫੰਡ ਉੱਪਰ ਸਾਲ 2009-10 ਲਈ 8.5 ਫੀਸਦੀ ਵਿਆਜ ਦਰ ਨਿਰਧਾਰਤ ਕੀਤੀ ਹੈ। Date:2009-07-05 Time:00:04:37
ਵਿਨਾਡੇਲ- ਕੌਮਾਂਤਰੀ ਮੁਦਰਾ ਕੋਸ਼ 'ਆਈਐੱਮਐੱਫ਼' ਮੰਦੀ ਦੇ ਕਾਰਣ ਬੇਰੁਜ਼ਗਾਰੀ ਵੱਧਣ ਦੇ ਬਾਵਜੂਦ ਕੌਮਾਂਤਰੀ ਅਰਥ ਵਿਵਸਥਾ ਵਿੱਚ 2010 ਵਿੱਚ ਸੁਧਾਰ ਆਉਣ ਦੇ ਪ੍ਰਤੀ ਉਮੀਦਵਾਨ ਹੈ। Date:2009-07-05 Time:00:04:37
ਮੁਜ਼ੱਫਰਨਗਰ - ਉੱਤਰ ਰੇਲਵੇ ਨੇ ਹਰਦੁਆਰ ਤੋਂ ਦਿੱਲੀ ਆਉਣ ਵਾਲੇ ਕਾਂਵੜੀਆਂ ਦੇ ਸਫਰ ਨੂੰ ਹੋਰ ਸੁਖਾਂਵਾ ਕਰਨ ਲਈ ਤਿੰਨ ਖਾਸ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ।ਸੂਤਰਾਂ ਨੇ ਉਕਤ ਜਾਣਕਾਰੀ ਦਿੱਤੀ। Date:2009-07-05 Time:00:04:37
ਨਵੀਂ ਦਿੱਲੀ- ਦਿੱਲੀ ਉੱਚ ਅਦਾਲਤ ਦੇ ਇਤਿਹਾਸਿਕ ਫੈਸਲੇ ਦੇ ਬਾਅਦ ਸਮਲੰਗੀ ਸੰਬੰਧਾਂ ਦਾ ਮਾਮਲਾ ਹੁਣ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਦਾਲਤ ਵਿੱਚ ਜਾ ਪਹੁੰਚਿਆ। Date:2009-07-05 Time:00:04:37
ਸੈਮਸੰਗ ਨੇ ਭਾਰਤ 'ਚ ਇੱਕ ਅਜਿਹਾ ਮੋਬਾਇਲ ਲਾਂਚ ਕੀਤਾ ਹੈ ਜੋ ਪਾਣੀ ਵਿੱਚ ਡੁਬਾਉਣ ਨਾਲ ਵੀ ਖਰਾਬ ਨਹੀਂ ਹੁੰਦਾ। ਸੈਮਸੰਗ ਦਾ ਦਾਅਵਾ ਹੈ ਕਿ ਭਾਰਤ 'ਚ ਆਪਣੀ ਤਰ੍ਹਾਂ ਦਾ ਇਹ ਪਹਿਲਾ ਫੋਨ ਹੈ। ਇਸਦੀ ਕੀਮਤ 7030 ਰੁਪਏ ਰੱਖੀ ਗਈ ਹੈ। ਇਸ ਫੋਨ ਦੀ ਕੇਸਿੰਗ ਐਂਟੀ ਸ਼ਾਕ ਯੂਰੇਥੇਨ ਮੈਟੀਰੀਅਲ ਦੀ ਹੈ, ਜਿਸ ਕਾਰਨ ਡਿੱਗਣ ਨਾਲ ਜਾਂ ਧੂੜ ਨਾਲ ਜਾਂ ਪਾਣੀ ਵਿੱਚ ਵੀ ਇਹ ਮੋਬਾਇਲ ਖਰਾਬ ਨਹੀਂ ਹੁੰਦਾ। Date:2009-07-05 Time:00:04:37
ਸ਼੍ਰੀਨਗਰ - ਬੜਗਾਮ ਜਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਇੱਕ ਦੱਸਵੀਂ ਜਮਾਤ ਦੀ ਵਿਦਿਆਰਥਣ ਨਾਲ ਕਥਿੱਤ ਰੂਪ ਨਾਲ ਅਸ਼ਲੀਲ ਹਰਕਤ ਕਰਨ ਲਈ ਕਾਬੂ ਕੀਤਾ ਗਿਆ ਹੈ। Date:2009-07-05 Time:00:04:37
ਇਹ ਤਾਂ ਉਹਨਾਂ (ਯਸ਼ਰਾਜ ਫ਼ਿਲਮਸ) ਨੂੰ ਤੈਅ ਕਰਨਾ ਹੈ ਕਿ ਮੈਂ ਅਗਲੀ ਕਿਹੜੀ ਫ਼ਿਲਮ ਵਿੱਚ ਕੰਮ ਕਰਨ ਵਾਲੀ ਹਾਂ। 'ਰੱਬ ਨੇ ਬਣਾ ਦੀ ਜੋੜੀ' ਦੇ ਰਾਹੀਂ ਧੂਮ ਮਚਾ ਚੁਕੀ ਅਭਿਨੇਤਰੀ ਅਤੇ ਮਾਡਲ ਅਨੁਸ਼ਕਾ ਸ਼ਰਮਾ ਯਸ਼ਰਾਜ ਬੈਨਰ ਦੀ ਉਸ ਫ਼ਿਲਮ ਦਾ ਇੰਤਜਾਰ ਕਰ ਰਹੀ ਹੈ, ਜਿਸ ਵਿੱਚ ਉਹਨਾਂ ਨੂੰ ਲਿਆ ਜਾਵੇਗਾ। Date:2009-07-05 Time:00:04:36
'ਕਮੀਨੇ' ਫ਼ਿਲਮ ਵਿੱਚ ਸ਼ਾਹਿਦ ਕਪੂਰ ਦਾ ਇੱਕ ਕਿਰਦਾਰ ਸਮਾਜ ਸੇਵਾ ਕਰਦਾ ਹੈ। ਉਹ ਲੋਕਾਂ ਨੂੰ ਏਡਸ ਦੇ ਖਤਰੇ ਬਾਰੇ ਦੱਸਣਗੇ। ਇਸ ਦੇ ਲਈ ਨਿਰਦੇਸ਼ਕ ਵਿਸ਼ਾਲ ਭਾਰਦੁਆਜ ਨੇ ਸ਼ਾਹਿਦ ਤੇ ਇੱਕ ਗੀਤ ਫ਼ਿਲਮਾਇਆ ਹੈ। Date:2009-07-05 Time:00:04:36
ਤੁਸ਼ਾਰ ਕਪੂਰ ਦੀ ਦੀ ਇੱਕ ਭੂਮਿਕਾ ਤਾਂ ਪਸੰਦ ਕੀਤੀ ਨਹੀਂ ਜਾਂਦੀ ਹੁਣ ਉਹਨਾਂ ਦੇ ਡਬਲ ਰੋਲ ਨੂੰ ਵੇਖਣ ਲਈ ਤਿਆਰ ਹੋ ਜਾਉ। 'ਭੇਜਾ ਫ੍ਰਾਏ' ਦੇ ਨਿਰਦੇਸ਼ਕ ਸਾਗਰ ਬੇੱਲਾਰੀ ਦੀ ਅਗਲੀ ਫ਼ਿਲਮ ਵਿੱਚ ਤੁਸ਼ਾਰ ਦੁਹਰੀ ਭੂਮਿਕਾ ਨਿਭਾ ਰਹੇ ਹਨ। ਸਮੀਤਾ ਠਾਕਰੇ ਇਸ ਫ਼ਿਲਮ ਦੀ ਨਿਰਮਾਤਾ ਹੈ। Date:2009-07-05 Time:00:04:36
ਕੋਲਕਾਤਾ - ਇੱਥੇ ਹਾਵੜਾ ਰੇਲਵੇ ਸਟੇਸ਼ਨ ਲਾਗੇ ਬੰਕਿਮ ਸੇਤੂ ਨਾਮੀ ਇੱਕ ਫਲਾਈ ਓਵਰ ਤੋਂ ਮਿੰਨੀ ਬੱਸ ਰੇਲਵੇ ਟ੍ਰੈਕ ਉੱਪਰ ਡਿੱਗ ਗਈ।ਇਸ ਕਾਰਣ ਵਿਚ ਸਵਾਰ 6 ਲੋਕਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ।ਬੱਸ ਨਜ਼ੀਰਗੰਜ ਤੋਂ ਹਾਵੜਾ ਜਾ ਰਹੀ ਸੀ ਜਿਸ ਵੇਲ੍ਹੇ ਬੱਸ ਦੇ ਡ੍ਰਾਇਵਰ ਨੇ ਬੱਸ ਤੋਂ ਆਪਣਾ ਕੰਟ੍ਰੋਲ ਗੁਆ ਦਿੱਤਾ ਅਤੇ ਇਹ ਪੁੱਲ ਦੀ ਰੇਲਿੰਗ ਤੋੜਦੀ ਹੋਈ 40 ਫੁੱਟ ਹੇਠਾਂ ਰੇਲਵੇ ਟ੍ਰੈਕ ਉੱਪਰ ਜਾ ਡਿੱਗੀ। Date:2009-07-05 Time:00:04:36
ਮਸੂਰੀ - ਨੌਕਰਸ਼ਾਹਾਂ ਨੂੰ ਲਾਲ ਫੀਤਾਸ਼ਾਹੀ ਦੇ ਅਕਸ ਨੂੰ ਮਿਟਾਉਣ ਦਾ ਸੱਦਾ ਦਿੰਦਿਆਂ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਕਿਹਾ ਕਿ ਅੱਜ ਅਜਿਹੀ ਕਾਰਜ ਸੰਸਕ੍ਰਿਤੀ ਵਿਕਸਿਤ ਕਰਨ ਦੀ ਜਰੂਰਤ ਹੈ ਜਿਸ ਅਧੀਨ ਪ੍ਰਸ਼ਾਸਕੀ ਵਿਵਸਥਾ 'ਟੀਚਾ ਮੁਖੀ' ਹੋਵੇ। Date:2009-07-05 Time:00:04:36
ਨਵੀਂ ਦਿੱਲੀ - ਪੂਰਬੀ ਬੰਗਾਲ ਦੇ ਨਵੇਂ ਰੰਗਰੂਟ ਸੁਭਾਸ਼ ਸਿੰਘ ਨੂੰ ਭਾਰਤੀ ਟੀਮ ਲਈ ਬਾਰਸੀਲੋਨਾ ਵਿਖੇ ਜਾਰੀ ਸਿਖਲਾਈ ਕੈਂਪ ਵਿਚ ਭਾਗ ਲੈਣ ਲਈ ਸੱਦਾ ਮਿਲ ਸਕਦਾ ਹੈ ਕਿਉਂ ਜ਼ੋ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ(ਏਆਈਐਫਐਫ) ਨੇ ਉਹਨਾਂ ਨੂੰ ਆਪਣਾ ਪਾਸਪੋਰਟ ਦੇਣ ਲਈ ਕਿਹਾ ਹੈ ਤਾਂ ਜੋ ਲੋੜ ਪੈਣ 'ਤੇ ਉਹਨਾਂ ਨੂੰ ਨਹਿਰੂ ਕੱਪ ਲਈ ਤਿਆਰੀ ਵਿਚ ਜੁੱਟੀ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਜਾ ਸਕੇ। Date:2009-07-05 Time:00:04:36
page no.1 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |