Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 4 - 7 - 2009
'ਇਸ਼ਕ ਵਿਸ਼ਕ', 'ਮੈਂ ਹੂੰ ਨਾ' ਅਤੇ 'ਵਿਵਾਹ' ਜਿਹੀਆਂ ਕਾਮਯਾਬ ਫ਼ਿਲਮਾਂ ਵਿਚ ਅਭਿਨੈ ਕਰ ਚੁੱਕੀ ਅੰਮ੍ਰਿਤਾ ਰਾਓ ਦਾ ਹਾਲੇ 10 ਸਾਲ ਤੱਕ ਸ਼ਾਦੀ ਦਾ ਕੋਈ ਇਰਾਦਾ ਨਹੀਂ ਹੈ। ਅੰਮ੍ਰਿਤਾ ਦੀਆਂ ਸ਼ਾਹਿਦ ਕਪੂਰ ਅਤੇ ਹਰਮਨ ਬਵੇਜਾ ਨਾਲ ਡੇਟ 'ਤੇ ਜਾਣ ਦੀਆਂ ਅਫ਼ਵਾਹਾਂ ਉਡਦੀਆਂ ਰਹੀਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਾ ਨੇ ਦੱਸਿਆ ਕਿ ਹਾਲੇ ਉਸ ਦਾ 10 ਸਾਲ ਤੱਕ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਪੂਰਾ ਧਿਆਨ ਆਪਣੇ ਕੰਮ 'ਤੇ ਦੇ ਰਹੀ ਹੈ। ਜ਼ਿੰਦਗੀ ਦੇ 28 ਬਸੰਤ ਪਾਰ ਕਰ ਚੁੱਕੀ ਅੰਮ੍ਰਿਤਾ ਨੇ ਬਾਲੀਵੁੱਡ 'ਚ ਸੱਤ ਸਾਲ ਪਹਿਲਾਂ ਫ਼ਿਲਮ 'ਅਬ ਕੇ ਬਰਸ' ਤੋਂ ਫ਼ਿਲਮੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸਨੇ ਕਈ ਸਫਲ ਫ਼ਿਲਮਾਂ 'ਚ ਕੰਮ ਕੀਤਾ। Date:2009-07-04 Time:00:18:54
ਫ਼ਿਲਮ 'ਓਮ ਸ਼ਾਂਤੀ ਓਮ' ਨਾਲ ਆਪਣੀ ਫ਼ਿਲਮੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਲੀ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦਾ ਮੰਨਣਾ ਹੈ ਕਿ ਅਭਿਨੇਤਾ ਰਣਵੀਰ ਕਪੂਰ ਨਾਲ ਰਿਸ਼ਤੇ ਨੂੰ ਜਨਤਕ ਕਰਨ ਦਾ ਉਸ ਨੂੰ ਬੇਹੱਦ ਅਫ਼ਸੋਸ ਹੈ। ਦੀਪਿਕਾ ਆਪਣੇ ਛੋਟੇ ਜਿਹੇ ਫ਼ਿਲਮੀ ਕੈਰੀਅਰ ਵਿਚ ਕਈ ਚੋਟੀ ਦੇ ਸਿਤਾਰਿਆਂ ਨਾਲ ਅਤੇ ਵੱਡੇ ਬੈਨਰ ਦੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸਨੇ ਕਿਹਾ ਕਿ ਅਸੀਂ ਆਪਣੇ ਰਿਸ਼ਤੇ ਦੇ ਬਾਰੇ ਸਪੱਸ਼ਟ ਕਰ ਚੁੱਕੇ ਹਾਂ। ਅੱਜਕਲ੍ਹ ਦੀਪਿਕਾ ਵਿਸ਼ੇਸ਼ ਤੌਰ 'ਤੇ ਰਣਵੀਰ ਨਾਲ ਖਿਚਵਾਈਆਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਬੜੀ ਪ੍ਰੇਸ਼ਾਨ ਹੈ। Date:2009-07-04 Time:00:18:54
ਇਸਲਾਮਾਬਾਦ-ਪਾਕਿਸਤਾਨ 'ਚ ਕਾਰਜਕਾਰੀ ਨਾਰਵੇ ਦੂਤਘਰ ਨੂੰ ਸੁਰੱਖਿਆ ਕਾਰਣਾਂ ਦੀ ਵਜ੍ਹਾ ਨਾਲ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। Date:2009-07-04 Time:00:18:52
ਕੰਪਿਊਟਰ ਬਣਾਉਣ ਵਾਲੀ ਕੰਪਨੀ ਲੀਨੋਵੋ ਭਾਰਤ ਵਿੱਚ ਪੰਜਵੇਂ ਸਥਾਨ ਲਈ ਸੰਘਰਸ਼ ਕਰ ਰਹੀ ਹੈ। ਦਰਅਸਲ ਇਹ ਕੰਪਨੀ ਚੀਨ ਵਿੱਚ ਮਿਲੀ ਆਪਣੀ ਸਫ਼ਲਤਾ ਨੂੰ ਭਾਰਤ ਵਿੱਚ ਹੀ ਦੁਹਰਾਉਣਾ ਚਾਹੁੰਦੀ ਹੈ। ਕੰਪਨੀ ਨੇ ਭਾਰਤ ਵਿੱਚ ਆਪਣਾ ਬਿਜਨੈਸ ਹਾਲ ਹੀ ਵਿੱਚ ਸ਼ੁਰੂ ਕੀਤਾ ਹੈ। Date:2009-07-04 Time:00:18:52
ਵਾਸ਼ਿੰਗਟਨ- ਯੂ ਟਿਊਬ ਨੇ ਆਪਣੇ ਵੈਬਸਾਈਟ ਯੂਜ਼ਰਸ ਨੂੰ ਹੋਰ ਜਿਆਦਾ ਵੱਡੀ ਵੀਡੀਓ ਫਾਈਲ ਅੱਪਲੋਡ ਕਰਨ ਦੀ ਸੁਵਿਧਾ ਦੇਣ ਦਾ ਫੈਸਲਾ ਕੀਤਾ ਹੈ। ਯੂ ਟਿਊਬ ਨੇ ਇੱਕ ਬਲਾਗ ਪੋਸਟ ਵਿੱਚ ਦੱਸਿਆ ਹੈ ਕਿ ਵੈਬਸਾਈਟ 'ਤੇ ਕੀਤੇ ਜਾਣ ਵਾਲੇ ਵੀਡੀਓ ਦੀ ਅੱਪਲੋਡਿੰਗ ਦੇ ਅਕਾਰ ਨੂੰ ਇੱਕ ਗੀਗਾਬਾਈਟਸ (ਜੀਬੀ) ਤੋਂ ਵਧਾ ਕੇ ਦੋ ਗੀਗਾਬਾਈਟਸ ਕਰ ਦਿੱਤਾ ਗਿਆ ਹੈ। Date:2009-07-04 Time:00:18:52
ਨਵੀਂ ਦਿੱਲੀ - ਆਪਣੀ ਸਥਾਪਨਾ ਦੇ 23 ਸਾਲ ਮਗਰੋਂ ਨਾਰਕੋਟਿਕਸ ਕੰਟ੍ਰੋਲ ਬਿਉਰੋ(ਐਨਸੀਬੀ) ਦਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਐਕਸ਼ਨ ਪਲਾਨ-2 ਅਧੀਨ ਨਵੀਨੀਕਰਨ ਕੀਤਾ ਜਾਵੇਗਾ। Date:2009-07-04 Time:00:18:52
ਨਵੀ ਦਿੱਲੀ-ਪੱਤਰਕਾਰ ਸੰਗਠਨਾਂ ਨੇ ਰੇਲਮੰਤਰੀ ਮਮਤਾ ਬਨਰਜ਼ੀ ਦੁਆਰਾ ਅੱਜ ਪ੍ਰਸਤੁਤਿ 2009-10 ਲਈ ਰੇਲ ਬੱਜਟ 'ਚ ਪੱਤਰਕਾਰਾਂ ਨੂੰ ਦਿੱਤੀਆਂ ਗਈਆਂ ਸੁਵਿਧਾਵਾਂ ਦਾ ਸੁਆਗਤ ਕੀਤਾ ਪਰੰਤੂ ਉਸ ਦੀ ਪ੍ਰਕ੍ਰਿਆ ਸਰਲ ਅਤੇ ਪੱਤਰ ਸੂਚਨਾ ਬਿਊਰੋ ਦੇ ਕਾਰਡ 'ਤੇ ਹੀ ਕਰਨ ਦੀ ਮੰਗ ਕੀਤੀ ਹੈ। Date:2009-07-04 Time:00:18:52
ਸ਼ਿਮਲਾ-ਹਿਮਾਚਲ ਦੇ ਸੇਵ ਦਿੱਲੀ,ਚੰਡੀਗੜ੍ਹ ਅਤੇ ਅਮ੍ਰਿਤਸਰ ਦੇ ਬਜ਼ਾਰਾਂ 'ਚ ਪਹੁੰਚ ਗਏ ਹਨ। Date:2009-07-04 Time:00:18:52
ਮੁੰਬਈ-ਜੇਐਸਡਬਲਯੂ ਸਟੀਲ ਲਿਮਿਟੇਡ ਦਾ ਕੱਚਾ ਇਸਪਾਤ ਉਤਪਾਦਨ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 45 ਪ੍ਰਤਿਸ਼ਤ ਵੱਧਕੇ 14 ਲੱਖ ਨੌ ਹਜ਼ਾਰ ਟਨ ਹੋ ਗਿਆ। Date:2009-07-04 Time:00:18:52
ਨਵੀਂ ਦਿੱਲੀ-ਹਰਿਆਣਾ ਦੇ ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਇੱਥੇ ਪ੍ਰਗਤੀ ਮੈਦਾਨ 'ਚ ਤਿੰਨ ਦਿਨਾ ਅੰਤਰਰਾਸ਼ਟਰੀ ਪਸ਼ੂਧਨ ਅਤੇ ਡੇਅਰੀ ਐਕਸਪੋ.ਇਲਡੇਕਸ ਦਾ ਸ਼ੁਭ ਆਰੰਭ ਕੀਤਾ। Date:2009-07-04 Time:00:18:52
ਮੁੰਬਈ - ਭਾਰਤੀ ਸਕਿਉਰਟੀ ਅਤੇ ਤਬਾਦਲਾ ਬੋਰਡ(ਸੇਬੀ) ਨੇ ਅੱਜ ਨਵੇਂ ਦਿਸ਼ਾ ਨਿਰਦੇਸ਼ ਜ਼ਾਰੀ ਕਰਦਿਆਂ ਬਜ਼ਾਰ ਨਿਯਾਮਕ ਕੋਲ ਰਜਿਸਟਰਡ ਕਰਾਉਣ ਵਾਲੇ ਵਿਦੇਸ਼ੀ ਪੂੰਜੀ ਨਿਵੇਸ਼ਕ ਉੱਦਮਾਂ ਨੂੰ ਆਪਣੇ ਨਿਵੇਸ਼ਕਾਂ ਤੋਂ ਘੱਟੋ ਘੱਟ 10 ਲੱਖ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਲੈਣ ਲਈ ਕਿਹਾ ਹੈ। Date:2009-07-04 Time:00:18:52
ਮੁੰਬਈ - ਵਿਦੇਸ਼ੀ ਮੁੱਦਰਾ ਬਜ਼ਾਰ ਵਿਚ ਅੱਜ ਭਾਰਤੀ ਰੁੱਪਈਏ ਵਿਚ ਅਮਰੀਕੀ ਡਾਲਰ ਮੁਕਾਬਲੇ 18 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ।ਵਿਦੇਸ਼ੀ ਮੁੱਦਰਾ ਬਜ਼ਾਰ ਵਿਚ ਘਰੇਲੂ ਮੁੱਦਰਾ 48.12 ਰੁਪਏ ਪ੍ਰਤੀ ਡਾਲਰ ਰਹੀ ਜੋ ਬੀਤੇ ਕੱਲ੍ਹ 47.94/95 ਰੁਪਏ ਪ੍ਰਤੀ ਡਾਲਰ ਉੱਪਰ ਬੰਦ ਹੋਈ ਸੀ। Date:2009-07-04 Time:00:18:52
ਨਵੀਂ ਦਿੱਲੀ-ਆਲ ਇੰਡੀਆ ਮੋਟਰ ਟ੍ਰਾਂਸਪੋਰਟ ਨੇ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਏ ਜਾਣ ਦੀ ਨਿੰਦਾ ਕਰਦੇ ਹੋਏ ਅੱਜ ਕਿਹਾ ਹੈ ਕਿ ਲੋਕਸਭਾ ਦਾ ਬੱਜਟ ਸਤਰ ਦੇ ਸ਼ੁਰੂ ਹੋਣ ਨਾਲ ਇੱਕ ਦਿਨ ਪਹਿਲਾਂ ਇਹ ਕੀਮਤਾਂ ਵਧਾਈਆਂ ਹਨ,ਜੋ ਲੋਕਸਭਾ ਦਾ ਮਜ਼ਾਕ ਹੈ। Date:2009-07-04 Time:00:18:52
ਅੰਬੂਜ਼ਾ-ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਟਾਟਾ ਮੋਟਰਜ਼ ਯੂਰੋਪ ਤੋਂ ਪਹਿਲਾਂ ਆਪਣੀ ਸਭ ਤੋਂ ਛੋਟੀ ਕਾਰ ਅਗਲੇ 18 ਮਹੀਨੇ 'ਚ ਨਾਈਜ਼ੀਆ 'ਚ ਲੈ ਜਾਵੇਗੀ।ਨੈਨੋ ਨੂੰ ਦੁਨੀਆ ਦੀ ਸਭ ਤੋਂ ਸਸਤੀ ਕਾਰ ਕਿਹਾ ਜਾ ਰਿਹਾ ਹੈ। Date:2009-07-04 Time:00:18:52
ਲੰਦਨ-'ਦ ਹਿੰਦੂ ਕੌਂਸਲ ਯੂਕੇ ਨੇ ਆਪਸੀ ਸਹਿਮਤੀ ਨਾਲ ਬਣੇ ਸਮਲੈਂਗਿਕ ਸਬੰਧਾਂ ਨੂੰ ਅਪਰਾਧ ਨਾ ਮੰਨਣ ਦੇ ਦਿੱਲੀ ਉੱਚ ਅਦਾਲਤ ਦੇ ਇਤਿਹਾਸਕ ਫੈਸਲੇ ਦਾ ਸੁਆਗਤ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਹੈ ਕਿ ਹਿੰਦੂਤੱਵ ਵੀ ਸਮਲੈਂਗਿਕ ਸਬੰਧਾਂ ਦੀ ਨਿੰਦਾ ਨਹੀਂ ਕਰਦਾ। Date:2009-07-04 Time:00:18:52
ਡਰਬਨ-ਦੱਖਣੀ ਅਫ਼ਰੀਕੀ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਅਤੇ ਰੰਗਭੇਦ ਨੀਤੀ ਵਿਰੋਧੀ ਅੰਦੋਲਣ ਦੇ ਨਾਇਕ ਰਹੇ ਨੈਲਸਨ ਮੰਡੇਲਾ ਦੇ ਜਨਮ ਦਿਨ 18 ਜੁਲਾਈ ਨੂੰ ਵੈਸ਼ਵਿਕ 'ਮੰਡੇਲਾ ਡੇ' ਦੇ ਰੂਪ 'ਚ ਮਨਾਏ ਜਾਣ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ। Date:2009-07-04 Time:00:18:52
ਮੁੰਬਈ - ਅੱਜ ਪੇਸ਼ ਕੀਤੇ ਗਏ ਲੋਕ ਪੱਖੀ ਰੇਲ ਬਜਟ ਦੇ ਪਿਛੋਕੜ ਵਿਚਕਾਰ ਬੀਐਸਈ ਸੈਂਸੈਕਸ ਅੱਜ 250 ਅੰਕਾਂ ਦੀ ਤੇਜ਼ੀ ਨਾਲ ਬੰਦ ਹੋਇਆ।ਸ਼ੁਰੂਆਤ ਵਿਚ ਨਰਮ ਰਿਹਾ ਸੈਂਸੈਕਸ 1.74 ਫੀਸਦੀ ਅਤੇ 254.56 ਅੰਕਾਂ ਦੇ ਵਾਧੇ ਨਾਲ 14,913.05 ਅੰਕਾਂ ਦੇ ਪੱਧਰ ਉੱਪਰ ਬੰਦ ਹੋਇਆ ਕਿਉਂ ਜੋ ਰੇਲ ਬਜਟ ਵਿਚ ਮਾਲ ਢੁਲਾਈ ਅਤੇ ਰੇਲ ਯਾਤਰੀ ਕਿਰਾਏ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। Date:2009-07-04 Time:00:18:52
ਲੰਦਨ-ਅਮਰੀਕੀ ਪਾਪ ਸਟਾਰ ਮਾਈਕਲ ਜੈਕਸਨ ਦੀ ਇੱਕ ਮਹਿਲਾ ਮਿੱਤਰ ਅੰਤਿਮ ਸਮੇਂ ਤੱਕ ਉਨ੍ਹਾ ਦੇ ਨਾਲ ਸੀ,ਜਿਸ ਦੇ ਬਾਰੇ 'ਚ ਆਮ ਲੋਕਾਂ ਨੂੰ ਪਤਾ ਨਹੀਂ ਸੀ। Date:2009-07-04 Time:00:18:52
ਫ਼ਿਲਮ 'ਲੱਕ' ਲਈ ਸਟੰਟ ਕਰਦਿਆਂ ਅਦਾਕਾਰ ਇਮਰਾਨ ਖਾਨ ਅੱਗ ਦੀ ਲਪੇਟ 'ਚ ਆ ਗਏ ਜਿਸ ਕਰਕੇ ਉਨ੍ਹਾਂ ਦੀ ਅੱਖ ਦੇ ਥੱਲਿਓਂ ਚਮੜੀ ਝੁਲਸ ਗਈ ਹੈ। ਸੂਤਰਾਂ ਅਨੁਸਾਰ ਇਮਰਾਨ ਨੇ ਹੈਲੀਕਾਪਟਰ ਤੋਂ ਰੇਲ ਗੱਡੀ 'ਤੇ ਛਾਲ ਮਾਰਨ ਦਾ ਸਟੰਟ ਕਰਨਾ ਸੀ ਤੇ ਇਸੇ ਦੌਰਾਨ ਉਹ ਅੱਗ ਦੀ ਲਪੇਟ 'ਚ ਆ ਗਏ। ਉਨ੍ਹਾਂ ਕਿਹਾ ਕਿ ਐਕਸ਼ਨ ਫਿਲਮ ਦੀ ਸ਼ੂਟਿੰਗ ਦੌਰਾਨ ਅਜਿਹੇ ਹਾਦਸੇ ਵਾਪਰ ਹੀ ਜਾਂਦੇ ਹਨ। Date:2009-07-04 Time:00:18:51
ਛੋਟੀ ਬੇਗਮ ਕਹੀ ਜਾਣ ਵਾਲੀ ਕਰੀਨਾ ਕਪੂਰ ਦੁਲਹਨ ਬਣ ਗਈ ਹੈ। ਜੀ ਹਾਂ, ਦੁਲਹਨ ਦੀ ਤਰ੍ਹਾਂ ਸ਼ਰਮਾ ਕੇ ਹੌਲੀ-ਹੌਲੀ ਤੁਰਦੀ ਕਰੀਨਾ ਸੋਹਣੀ ਲੱਗ ਰਹੀ ਹੈ। ਪਰ ਉਹ ਦੁਲਹਨ ਆਪਣੇ ਛੋਟੇ ਨਵਾਬ ਸੈਫ ਅਲੀ ਖਾਨ ਲਈ ਨਹੀਂ, ਬਲਕਿ ਨਵੇਂ ਬ੍ਰਾਂਡ ਦੇ ਵਿਗਿਆਪਨ ਸ਼ੂਟ ਲਈ ਬਣੀ। ਭਾਰਤੀ ਪਰੰਪਰਾਵਾਦੀ ਪੌਸ਼ਾਕ ਵਿੱਚ ਸਜੀ ਕਰੀਨਾ ਗੀਤਾਂਜਲੀ ਡਾਇਮੰਡ ਦੇ ਨਵੇਂ ਬ੍ਰਾਂਡ ਦੀ ਬ੍ਰੈਂਡ ਅੰਬੈਸਡਰ ਬਣ ਗਈ ਹੈ। ਬੇਬੋ ਦੇ ਚਿਹਰੇ 'ਤੇ ਇੱਕ ਅਲੱਗ ਜਿਹੀ ਖੁਸ਼ੀ ਸੀ। ਉਹਨਾਂ ਨੂੰ ਦੇਖ ਕੇ ਸਾਫ ਝਲਕ ਰਿਹਾ ਸੀ ਕਿ ਇਹ ਖੁਸ਼ੀ ਬ੍ਰਾਂਡ ਅੰਬੈਸਡਰ ਦੀ ਨਹੀਂ, ਬਲਕਿ ਦੁਲਹਨ ਬਣਨ ਦੀ ਸੀ। ਕਰੀਨਾ ਕਪੂਰ ਅੱਜ ਇੱਕ ਅਜਿਹਾ ਨਾਮ ਬਣ ਗਿਆ ਹੈ ਜੋ ਕਿਸੇ ਵੀ ਬ੍ਰਾਂਡ ਦੀ ਪਬਲਸਿਟੀ ਲਈ ਕਾਫੀ ਹੈ। Date:2009-07-04 Time:00:18:51
ਨਿਰਮਾਤਾ ਸਾਜਿਦ ਨਾਡੀਆਵਾਲਾ ਦੀ ਵੱਡੇ ਬਜਟ ਵਾਲੀ ਫਿਲਮ ਕਮਬਖਤ ਇਸ਼ਕ 'ਤੇ ਵਿਵਾਦ ਗਹਿਰਾਉਂਦਾ ਜਾ ਰਿਹਾ ਹੈ। ਹਿੰਦੂ ਜਨ ਜਾਗ੍ਰਿਤੀ ਸੰਗਠਨ ਨੇ ਇਸ ਫਿਲਮ ਦੇ ਇੱਕ ਗਾਣੇ 'ਓਮ ਮੰਗਲਮ' 'ਤੇ ਇਤਰਾਜ ਜਾਹਿਰ ਕੀਤਾ ਹੈ। ਉਹਨਾਂ ਨੇ ਇਸ ਗਾਣੇ ਨੂੰ ਫਿਲਮ 'ਚੋਂ ਹਟਾਉਣ ਦੀ ਮੰਗ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਇਸ ਗਾਣੇ ਵਿੱਚ ਹਿੰਦੂ ਮੰਤਰਾਂ ਨੂੰ ਪੱਛਮੀ ਧੁਨਾਂ ਨਾਲ ਇਸਤੇਮਾਲ ਕੀਤਾ ਗਿਆ ਹੈ, ਜੋ ਸਹੀ ਨਹੀਂ ਹੈ। ਸੰਗਠਨ ਨੇ ਗਾਣੇ ਦੇ ਪਿਕਚਰਾਈਜੇਸ਼ਨ 'ਤੇ ਵੀ ਸਵਾਲ ਉਠਾਏ ਹਨ। Date:2009-07-04 Time:00:18:51
ਮਕਾਨ ਵਿੱਚ ਬਿਜਲੀ ਦਾ ਮੁੱਖ ਬਟਨ ਦੱਖਣ ਭਾਗ ਵਿੱਚ ਲਗਵਾਉਣਾ ਚਾਹੀਦਾ ਹੈ। Date:2009-07-04 Time:00:18:51
ਵਾਸਤੁ ਦੇ ਅਨੁਸਾਰ ਮਕਾਨ ਵਿੱਚ ਪੱਛਮ ਜਾਂ ਦੱਖਣ ਦਿਸ਼ਾ ਵਿੱਚ ਸਭ ਤੋਂ ਪਹਿਲਾਂ ਨਿਰਮਾਣ ਕਰਵਾਉ। Date:2009-07-04 Time:00:18:51
ਨਵੀਂ ਦਿੱਲੀ - ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਰੇਲ ਮੰਤਰੀ ਮਮਤਾ ਬਨਰਜੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਆਪਣੀ ਪੈਠ ਬਨਾਉਣ ਲਈ ਲਈ ਮੇਰੀਆਂ ਪ੍ਰਾਪਤੀਆਂ ਦੀ ਵਰਤੋਂ ਕਰ ਰਹੀ ਹੈ। Date:2009-07-04 Time:00:18:51
ਮੁੰਬਈ - ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਨੌਜਵਾਨ ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਭਾਰਤ ਲਈ ਖੇਡਣ ਨੂੰ ਟੀਚਾ ਬਨਾਉਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਆਈਪੀਐਲ ਦਾ ਧਨ ਹੀ ਉਹਨਾਂ ਦਾ ਅੰਤਮ ਟੀਚਾ ਨਹੀਂ ਹੋਣਾ ਚਾਹੀਦਾ। Date:2009-07-04 Time:00:18:51
page no.1 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |