Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 30 - 7 - 2009
ਸੰਜੇ ਦੱਤ ਅੱਜ ਆਪਣੀ ਉਮਰ ਦੀ ਗੋਲਡਨ ਜੁਬਲੀ ਪੂਰੀ ਕਰ ਰਹੇ ਹਨ। 29 ਜੁਲਾਈ, 2009 ਨੂੰ ਉਹ 50 ਸਾਲ ਦੇ ਪੂਰੇ ਹੋ ਗਏ ਹਨ। ਸੰਜੇ ਇਸ ਵਾਰ ਧੂਮ-ਧਾਮ ਨਾਲ ਜਨਮਦਿਨ ਨਹੀਂ ਮਨਾ ਰਹੇ ਹਨ, ਕਿਉਂਕਿ ਉਹਨਾਂ ਦੇ ਵੱਡੇ ਭਰਾ ਵਰਗੇ ਅਮਰ ਸਿੰਘ ਦੀ ਸਿਹਤ ਖਰਾਬ ਹੈ। ਸੰਜੇ ਲਈ ਅਮਰ ਸਿੰਘ ਵਰਤਮਾਨ ਵਿੱਚ ਬਹੁਤ ਖਾਸ ਹਨ। ਉਹ ਅੱਜ ਦਾ ਦਿਨ ਕੇਪਟਾਊਨ 'ਚ 'ਨੋ ਪ੍ਰੌਬਲਮ' ਦੀ ਸ਼ੂਟਿੰਗ ਕਰ ਕੇ ਵਤੀਤ ਕਰਨਗੇ ਅਤੇ ਸ਼ਾਇਦ ਰਾਤ ਨੂੰ ਇੱਕ ਛੋਟੀ ਜਿਹੀ ਪਾਰਟੀ ਦਾ ਆਯੋਜਨ ਹੋਵੇਗਾ। Date:2009-07-30 Time:00:13:28
ਫ਼ਿਲਮਕਾਰ ਮਹੇਸ਼ ਭੱਟ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਕਰਨਗੇ। ਭੱਟ ਦੀ ਇਹ ਫ਼ਿਲਮ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਪਿਆਰ ਦੀ ਕਹਾਣੀ 'ਤੇ ਆਧਾਰਿਤ ਹੋਵੇਗੀ। ਫ਼ਿਲਮ 'ਚ ਪਾਕਿਸਤਾਨੀ ਗਾਇਕ ਨੌਮਦ ਮੁੱਖ ਕਿਰਦਾਰ ਨਿਭਾਉਣਗੇ। ਹਾਲੇ ਤੱਕ ਫ਼ਿਲਮ ਦੇ ਨਾਂਅ ਬਾਰੇ ਫ਼ੈਸਲਾ ਨਹੀਂ ਕੀਤਾ ਗਿਆ। ਇਸ ਫ਼ਿਲਮ ਦਾ ਨਿਰਦੇਸ਼ਨ ਮੋਹਿਤ ਸੂਰੀ ਕਰਨਗੇ। ਫ਼ਿਲਮ ਦੇ ਬਾਰੇ ਗੱਲਬਾਤ ਕਰਦਿਆਂ ਮਹੇਸ਼ ਭੱਟ ਨੇ ਕਿਹਾ ਕਿ ਇਸ ਦੀ ਕਹਾਣੀ ਇਕ ਹਿੰਦੂ ਲੜਕੀ ਅਤੇ ਇਕ ਮੁਸਲਿਮ ਲੜਕੇ ਦੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਦਾ ਨਾਇਕ ਜਿਥੇ ਪਾਕਿਸਤਾਨੀ ਹੋਵੇਗਾ ਉਥੇ ਨਾਇਕਾ ਭਾਰਤੀ ਹੋਵੇਗੀ। Date:2009-07-30 Time:00:13:28
ਦੀਪਿਕਾ ਪਾਦੁਕੋਣ ਨੂੰ ਸਮਝ 'ਚ ਨਹੀਂ ਆਉਂਦਾ ਹੈ ਕਿ ਜਦੋਂ ਵੀ ਕਿਸੇ ਫਿਲਮ 'ਚ ਕਿਸਿੰਗ ਸੀਨ ਹੁੰਦੇ ਹਨ ਤਾਂ ਲੋਕ ਤੌਬਾ ਕਿਉਂ ਮਚਾਉਣ ਲੱਗਦੇ ਹਨ। ਕਿਉਂ ਚਾਰੇ ਪਾਸੇ ਇਸ ਗੱਲ ਦੀ ਚਰਚਾ ਹੋਣ ਲੱਗਦੀ ਹੈ ਕਿ ਐਕਸ ਹੀਰੋ ਨੇ ਵਾਈ ਹੀਰੋਇਨ ਨੂੰ ਜ਼ੈਡ ਵਾਰ ਚੁੰਬਨ ਦਿੱਤੇ? ਰਣਬੀਰ ਦੀ ਗਰਲਫ੍ਰੈਂਡ ਇੱਥੇ ਹੀ ਬਸ ਨਹੀਂ ਕਰਦੀ। ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਦਰਸ਼ਕਾਂ ਨੂੰ ਹੁਣ ਵੱਡਾ ਹੋਣਾ ਚਾਹੀਦਾ ਹੈ। ਚੁੰਬਨ ਇੱਕ ਆਮ ਗੱਲ ਹੈ। ਅਸੀਂ ਹਾਲੀਵੁੱਡ ਫਿਲਮਾਂ ਦੀ ਗੱਲ ਕਰਦੇ ਹਾਂ ਅਤੇ ਚੁੰਬਨ ਦੇ ਸਮੇਂ ਬਦਲ ਜਾਂਦੇ ਹਾਂ। 'ਓਮ ਸ਼ਾਂਤੀ ਓਮ' ਦੀ ਸ਼ਾਂਤੀ ਇਸ ਲਈ ਅਸ਼ਾਂਤੀ ਮਚਾ ਰਹੀ ਹੈ, ਕਿਉਂਕਿ ਉਹਨਾਂ ਦੀ 'ਲਵ ਆਜ ਕਲ' 31 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਸੁਣਨ 'ਚ ਆਇਆ ਹੈ ਕਿ ਦੀਪਿਕਾ ਅਤੇ ਸੈਫ਼ ਵਿਚਕਾਰ ਇਸ ਫਿਲਮ 'ਚ ਪੰਜ ਚੁੰਬਨ ਦ੍ਰਿਸ਼ ਹਨ। Date:2009-07-30 Time:00:13:28
ਪਟਨਾ- ਦਿੱਲੀ ਸਟਾਕ ਐਕਸਚੇਂਜ ਜਲਦ ਹੀ ਆਪਣੀ ਆਲਾਈਨ ਟ੍ਰੇਡਿੰਗ ਪਲੇਟਫਾਰਮ ਦਾ ਸ਼ੁਭ ਆਰੰਭ ਫਾਈਨੈਨਸ਼ੀਅਲ ਟੈਕਨੋਲੋਜੀ ਇੰਡੀਆ ਦੇ ਸਹਿਯੋਗ ਨਾਲ ਕਰੇਗਾ। Date:2009-07-30 Time:00:13:26
ਰਿਲਾਇੰਸ ਪਾਵਰ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਵਿੱਚ ਆਪਣੀ ਬਿਜਲੀ ਪ੍ਰੋਜੈਕਟਾਂ ਦੇ ਲਈ 200 ਅਰਬ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਹੈ। Date:2009-07-30 Time:00:13:26
ਮੁੰਬਈ- ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦੇ ਅਨੁਸਾਰ ਘਰੇਲੂ ਬੱਚਤਾਂ ਨੂੰ ਪਹਿਲ ਦੇਣ ਅਤੇ ਅਸਥਿਰ ਪੂੰਜੀ ਪ੍ਰਵਾਹ ਉੱਤੇ ਨਿਰਭਰਤਾ ਘੱਟ ਰੱਖਣ ਨਾਲ ਦੱਖਣੀ ਏਸ਼ੀਆਈ ਦੇਸ਼ਾਂ ਦੀ ਅਰਥ ਵਿਵਸਥਾ ਵਿੱਚ ਤੇਜੀ ਨਾਲ ਸੁਧਾਰ ਦੇ ਮੱਦੇਨਜ਼ਰ ਕਈ ਅਰਥਸ਼ਾਸਤਰੀ ਇਹਨਾਂ ਦੇਸ਼ਾਂ ਵਿੱਚ ਕੌਮਾਂਤਰੀ ਆਰਥਿਕ ਤੰਗੀ ਸਮਾਪਤ ਹੋਣ ਦੇ ਸੰਕੇਤ ਵੇਖ ਰਹੇ ਹਨ। Date:2009-07-30 Time:00:13:26
ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਬੈਂਕ ਆਫ਼ ਇੰਡੀਆ ਨੇ ਅਪਰ ਸ਼੍ਰੇਣੀ ਦੇ ਬੌਂਡ ਜਾਰੀ ਕਰਕੇ 500 ਕਰੋੜ ਰੁਪਏ ਜੁਟਾਏ ਹਨ। Date:2009-07-30 Time:00:13:26
ਮੁੰਬਈ - ਸਪਾਇਸਜੈਟ ਨੇ ਅੱਜ ਐਲਾਣ ਕੀਤਾ ਹੈ ਕਿ ਉਸ ਦੇ ਹਵਾਈ ਯਾਤਰੀਆਂ ਦੀ ਗਿਣਤੀ ਜੁਲਾਈ ਵਿਚ 10 ਫੀਸਦੀ ਵਧੇਗੀ ਜਦੋਂ ਕਿ ਜੂਨ ਵਿਚ ਉਸ ਦੇ ਹਵਾਈ ਯਾਤਰੀਆਂ ਦੀ ਗਿਣਤੀ 12 ਫੀਸਦੀ ਵਧੀ ਸੀ। Date:2009-07-30 Time:00:13:26
ਨਵੀਂ ਦਿੱਲੀ - ਸਰਕਾਰੀ ਖੇਤਰ ਦੇ ਇੰਡੀਅਨ ਓਵਰਸੀਜ ਬੈਂਕ (ਆਈਓਬੀ) ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 301.77 ਕਰੋੜ ਰੁਪਏ ਸ਼ੁੱਧ ਮੁਨਾਫ਼ਾ ਕਮਾਇਆ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੇ 255.97 ਕਰੋੜ ਰੁਪਏ ਦੀ ਤੁਲਨਾ ਵਿੱਚ 17.89 ਪ੍ਰਤੀਸ਼ਤ ਜਿਆਦਾ ਹੈ। Date:2009-07-30 Time:00:13:26
ਨਵੀਂ ਦਿੱਲੀ- ਮੈਕਡਾਵਲ ਹੋਲਡਿੰਗਜ਼ ਲਿਮੀਟੇਡ ਨੇ ਏ ਹਰੀਸ਼ ਭੱਟ ਨੂੰ ਫਿਰ ਤੋਂ ਤਿੰਨ ਵਰ੍ਹਿਆਂ ਦੇ ਲਈ ਕੰਪਨੀ ਦਾ ਪ੍ਰਬੰਧ ਨਿਦੇਸ਼ਕ ਨਿਯੁਕਤ ਕੀਤਾ ਹੈ। Date:2009-07-30 Time:00:13:26
ਜੈਪੁਰ- ਭਾਰਤ ਦੀ ਮੋਹਰੀ ਡਾਇਰੈਕਟ ਟੂ ਹੋਮ ਡਿਸ਼ ਟੀਵੀ ਕੰਪਨੀ ਅਤੇ ਅਤੇ ਮੰਨੀ ਪ੍ਰਮੰਨੀ ਰਿਸ਼ਤੇ ਕਰਵਾਉਣ ਵਾਲੀ ਸ਼ਾਦੀ ਡੌਟ ਕੋਮ ਨੇ ਇੰਟਰੈਕਟਿਵ ਮੁੱਲ ਵਰਧਿਤ ਸੇਵਾ ਸ਼ਾਦੀ ਐਕਟਿਵ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। Date:2009-07-30 Time:00:13:26
ਨਵੀਂ ਦਿੱਲੀ - ਦੁਨੀਆ ਭਰ 'ਚ ਇੰਟਰਨੈਟ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦਾ ਅੰਕੜਾ 2013 ਤੱਕ ਵਧ ਕੇ 2.2 ਅਰਬ ਹੋ ਜਾਣ ਦੀ ਉਮੀਦ ਹੈ। ਇੱਕ ਰਿਪੋਰਟ ਦੇ ਅਨੁਸਾਰ, ਉਸ ਸਮੇਂ ਤੱਕ ਇੰਟਰਨੈਟ ਦਾ ਪ੍ਰਯੋਗ ਕਰਨ ਵਾਲੇ ਨਾਗਰਿਕਾਂ ਦੀ ਸੰਖਿਆ ਦੇ ਮਾਮਲੇ 'ਚ ਭਾਰਤ ਦੁਨੀਆ 'ਚ ਤੀਜੇ ਨੰਬਰ 'ਤੇ ਹੋਵੇਗਾ। ਤਕਨੀਕ ਅਤੇ ਮਾਰਕਿਟ ਰਿਸਰਚ ਫਰਮ ਫਾਰੇਸਟਰ ਰਿਸਰਚ ਦੀ ਰਿਪੋਰਟ ਦੇ ਅਨੁਸਾਰ, 2013 ਤੱਕ ਦੁਨੀਆ 'ਚ ਇੰਟਰਨੈਟ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 45 ਪ੍ਰਤੀਸ਼ਤ ਵਧ ਕੇ 2.2 ਅਰਬ ਹੋ ਜਾਵੇਗੀ। ਇਸ ਵਾਧੇ 'ਚ ਸਭ ਤੋਂ ਜਿਆਦਾ ਯੋਗਦਾਨ ਏਸ਼ੀਆ ਦਾ ਰਹੇਗਾ। Date:2009-07-30 Time:00:13:26
ਨਵੀਂ ਦਿੱਲੀ- ਮੈਕਸਿਮਾ ਬਰਾਂਡ ਦੀਆਂ ਘੜੀਆਂ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਪੀਏ ਟਾਈਮ ਇੰਡਸਟਰੀਜ਼ ਨੇ ਭਾਰਤੀ ਨੌਜਵਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਰੋਪੀਅਨ ਘੜੀਨੁਮਾ ਸਟੀਲ ਬਰਾਂਡ ਨਾਮ ਨਾਲ ਘੜੀਆਂ ਦੀ ਨਵੀਂ ਲੜੀ ਭਾਰਤੀ ਬਾਜਾਰ ਵਿੱਚ ਅੱਜ ਪੇਸ਼ ਕੀਤੀ, ਜਿਸਦੀ ਕੀਮਤ 1250 ਰੁਪਏ ਤੋਂ ਲੈਕੇ 3000 ਹਜਾਰ ਰੁਪਏ ਤੱਕ ਹੈ। Date:2009-07-30 Time:00:13:26
ਸੈਨ ਫ੍ਰਾਂਸਿਸਕੋ- ਇੰਟਰਨੈਟ ਦੇ ਦੁਨੀਆ 'ਚ ਗੂਗਲ ਦੇ ਏਕਾਧਿਕਾਰ ਨੂੰ ਚੁਣੌਤੀ ਦੇਣ ਲਈ ਉੱਘੀ ਸੌਫਟਵੇਅਰ ਕੰਪਨੀ ਮਾਈਕ੍ਰੋਸੌਫਟ ਅਤੇ ਯਾਹੂ ਇੱਕ ਸਮਝੌਤਾ ਕਰਨ ਦੇ ਬਹੁਤ ਕਰੀਬ ਹਨ। ਅਖ਼ਬਾਰ ਵਾਲ ਸਟ੍ਰੀਟ ਜਨਰਲ 'ਚ ਮੰਗਲਵਾਰ ਨੂੰ ਛਪੀ ਰਿਪੋਰਟ ਦੇ ਮੁਤਾਬਿਕ ਸਮਝੌਤੇ ਦੀਆਂ ਸ਼ਰਤਾਂ ਦੇ ਅਨੁਸਾਰ ਯਾਹੂ ਆਪਣੀ ਵੈਬਸਾਈਟ 'ਤੇ ਮਾਈਕ੍ਰੋਸੌਫਟ ਦੀ ਨਵੀਂ ਸਰਚ ਇੰਜਣ ਦਾ ਪ੍ਰਯੋਗ ਕਰੇਗੀ, ਜਦੋਂ ਕਿ ਯਾਹੂ ਮਾਈਕ੍ਰੋਸੌਫਟ ਦੇ ਕੁਝ ਵਿਗਿਆਪਨਾਂ ਦੀ ਦੇਖ-ਰੇਖ ਕਰੇਗੀ। Date:2009-07-30 Time:00:13:26
ਮਾਨਸਾ ਸ਼ਹਿਰ ਦੇ ਵਿੱਚ ਅੱਜ ਉਸ ਵੇਲੇ ਤਨਾਅ ਫੈਲ ਗਿਆ, ਜਦੋਂ ਕੱਲ੍ਹ ਹੋਈ ਡੇਰਾ ਪ੍ਰੇਮੀ ਦੀ ਹੱਤਿਆ ਦੇ ਬਾਅਦ ਅੱਜ ਰੋਸ਼ ਪ੍ਰਗਟ ਕਰਨ ਸੜਕਾਂ ਉੱਤੇ ਉਤਰੇ ਡੇਰਾ ਪ੍ਰੇਮੀਆਂ ਨੇ ਡੇਢ ਦਰਜਨ ਦੇ ਕਰੀਬਨ ਬੱਸਾਂ ਨੂੰ ਭੰਨਤੋੜ੍ਹ ਕਰਕੇ ਨੁਕਸਾਨ ਪਹੁੰਚਾਇਆ, ਅਤੇ ਤਿੰਨ ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। Date:2009-07-30 Time:00:13:26
ਸਿਏਟਲ- ਦੁਨੀਆ ਵਿੱਚ ਸਾਫ਼ਟਵੇਅਰ ਮੰਨੀ ਪ੍ਰਮੰਨੀ ਕੰਪਨੀ ਮਾਈਕ੍ਰੋਸਾਫ਼ਟ ਕਾਰਪੋਰੇਸ਼ਨ ਅਤੇ ਯਾਹੂ ਇੰਕ ਨੇ ਵਿਰੋਧੀ ਸਰਚ ਇੰਜਨ ਗੂਗਲ ਇੰਕ ਦੇ ਵਿਰੁੱਧ ਲਾਮਬੰਦੀ ਕਰਦਿਆਂ ਆਨਲਾਈਨ ਰਿਸਰਚ ਅਤੇ ਵਿਗਿਆਨ ਹਿੱਸੇਦਾਰੀ ਉੱਤੇ ਸਹਿਮਤੀ ਪ੍ਰਗਟ ਕੀਤੀ। Date:2009-07-30 Time:00:13:26
ਲੰਦਨ - ਬ੍ਰਿਟੇਨ ਦੀ ਮਹਾਂਰਾਣੀ ਐਲਿਜ਼ਾਬੇਥ ਦੇ ਸੁਰੱਖਿਆ ਦਸਤੇ ਵਿਚ ਪਹਿਲੀ ਵਾਰ ਦੋ ਸਿੱਖ ਫੌਜੀ ਵਿਖਾਈ ਦੇਣਗੇ।ਬਕਿੰਘਮ ਦੇ ਰਾਇਲ ਗਾਰਡਸ ਦੇ ਕਾਫਲੇ ਵਿਚ ਸ਼ਾਮਲ ਹੋਣ ਵਾਲੇ ਦੋ ਸਿੱਖ ਸਿਗਨਲੇਰ ਸਿਮਰਨਜੀਤ ਸਿੰਘ ਅਤੇ ਲਾਂਸ ਕਾਰਪੋਰਲ ਸਰਬਜੀਤ ਸਿੰਘ ਹਨ। Date:2009-07-30 Time:00:13:26
ਵਾਸ਼ਿੰਗਟਨ - ਭਾਰਤ ਅਤੇ ਅਮਰੀਕਾ ਵਿਚਕਾਰ ਡੂੰਘੇ ਹੁੰਦੇ ਰਿਸ਼ਤੇ ਇੱਕ ਵਾਰ ਮੁੜ ਤੋਂ ਉਸ ਵੇਲ੍ਹੇ ਉਜਾਗਰ ਹੋਏ ਜਦੋਂ ਨਵੀਂ ਨਿਯੁਕਤ ਭਾਰਤੀ ਰਾਜਦੂਤ ਮੀਰਾ ਸ਼ੰਕਰ ਦੇ ਸਨਮਾਣ ਵਿਚ ਕੈਪੀਟਲ ਹਿੱਲ ਵਿਖੇ ਆਯੋਜਿਤ ਸਵਾਗਤ ਸਮਾਰੋਹ ਵਿਚ ਅਨੇਕਾਂ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਸੀਨੇਟਰ ਸ਼ਾਮਲ ਹੋਏ।ਇਸ ਸਮਾਰੋਹ ਦੀ ਮੇਜ਼ਬਾਨੀ ਸੀਨੇਟ ਇੰਡੀਆ ਕਾਕਸ ਨੇ ਕੀਤੀ ਜਿਸ ਦਾ ਗਠਨ ਪੰਜ ਸਾਲ ਪਹਿਲਾਂ ਕੀਤਾ ਗਿਆ। Date:2009-07-30 Time:00:13:25
ਲਾਰਾ ਦੱਤਾ ਨੇ ਆਪਣੀ ਨਿੱਕੀ ਭੈਣ ਚੇਰਿਲ ਨੂੰ ਬਾਹਰ ਕਿਤੇ ਜਾ ਕੇ ਕੰਮ ਕਰਨ ਦੀ ਚਿੰਤਾ ਤੋਂ ਮੁਕਤ ਕਰ ਦਿੱਤਾ ਹੈ। ਲਾਰਾ ਦੀ ਭੈਣ ਚੇਰਿਲ ਨੇ ਡਰੈਸ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੈ। ਚੇਰਿਲ ਨੂੰ ਲਾਰਾ ਨੇ ਆਪਣੀ ਮੁੱਖ ਡਰੈਸ ਡਿਜ਼ਾਈਨਰ ਰੱਖ ਲਿਆ ਹੈ ਤੇ ਬਾਕਾਇਦਾ ਜਿਵੇਂ ਲਾਰਾ ਆਪਣੇ ਪ੍ਰਚਾਰ ਅਧਿਕਾਰੀ ਤੇ ਮੈਨੇਜਰ ਨੂੰ ਤਨਖਾਹ ਦਿੰਦੀ ਹੈ, ਉਵੇਂ ਹੀ ਮਹੀਨੇ ਬਾਅਦ ਚੇਰਿਲ ਨੂੰ ਤਨਖਾਹ ਦੇਵੇਗੀ। ਚੇਰਿਲ ਨੇ ਲਾਰਾ ਦੀ ਮਿਹਰਬਾਨੀ ਨਾਲ ਤਿੰਨ ਫ਼ਿਲਮਾਂ ਲਈ ਹੁਣ ਤੱਕ ਡਿਜ਼ਾਈਨਿੰਗ ਕੀਤੀ ਹੈ। ਹੁਣ ਲਾਰਾ ਵੱਲੋਂ ਸਟੇਜ ਸ਼ੋਆਂ ਲਈ ਵੀ ਉਸ ਦੀ ਦਿੱਖ ਨੂੰ ਸੰਵਾਰਨ ਦਾ ਕੰਮ ਚੇਰਿਲ ਨੂੰ ਦੇ ਦਿੱਤਾ ਗਿਆ ਹੈ। Date:2009-07-30 Time:00:13:25
ਇੰਡਸਟਰੀ 'ਚੋਂ ਇਕ ਕਿਸਮ ਦੀ ਪ੍ਰੀਟੀ ਜ਼ਿੰਟਾ ਗਾਇਬ ਸੀ। ਦੋ ਵਰ੍ਹਿਆਂ ਤੋਂ ਪ੍ਰੀਟੀ ਫ਼ਿਲਮਾਂ 'ਚ ਨਹੀਂ ਸੀ ਆ ਰਹੀ ਜਿਸ ਤਰ੍ਹਾਂ ਉਹ ਪਹਿਲਾਂ ਆ ਰਹੀ ਸੀ। ਹੁਣ ਕ੍ਰਿਕਟ ਨੂੰ ਛੱਡ ਮੁੜ ਪੁਰਾਣੇ ਫ਼ਿਲਮੀ ਧੰਦੇ 'ਚ ਮਿਸ ਜ਼ਿੰਟਾ ਪਰਤ ਆਈ ਹੈ। ਉਸ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਪਹਿਲਾਂ ਦੀ ਤਰ੍ਹਾਂ ਵਪਾਰਕ ਫ਼ਿਲਮਾਂ 'ਚ ਨਜ਼ਰ ਆਏਗੀ। 'ਮੈਂ ਔਰ ਮਿਸਿਜ਼ ਖੰਨਾ' 'ਚ ਆਈਟਮ ਗਰਲ ਬਣੀ ਪ੍ਰੀਟੀ ਨੇ ਫਰਹਾ ਖਾਨ ਦੇ ਨਿਰਦੇਸ਼ਨ 'ਚ ਲਟਕੇ-ਝਟਕੇ ਦਰਸ਼ਕਾਂ ਨੂੰ ਦਿਖਾਉਣੇ ਹਨ। ਖੁਦ ਨੂੰ ਪ੍ਰੇਰਿਤ ਕਰਨ ਲਈ ਲੀਕ ਤੋਂ ਹਟਵੇਂ ਸਿਨੇਮਾ ਵੱਲ ਉਹ ਗਈ ਸੀ। ਦਰਅਸਲ ਜ਼ਿੰਦਗੀ ਦੀ ਇਕ ਪਟੜੀ ਤੋਂ ਦੂਸਰੀ ਪਟੜੀ 'ਤੇ ਚੱਲਣ ਦਾ ਅਨੁਭਵ ਪ੍ਰੀਟੀ ਜ਼ਿੰਟਾ ਪ੍ਰਾਪਤ ਕਰ ਰਹੀ ਸੀ। ਲੋਕ ਜੋ ਮਰਜ਼ੀ ਕਹਿਣ 'ਵਿਦੇਸ਼' ਪ੍ਰੀਟੀ ਦੀਆਂ ਨਜ਼ਰਾਂ 'ਚ ਵਧੀਆ ਫ਼ਿਲਮ ਸੀ। ਘੱਟੋ-ਘੱਟ ਸ਼ਬਾਨਾ ਆਜ਼ਮੀ Date:2009-07-30 Time:00:13:25
ਆਪਣੇ ਰਿਸ਼ਤੇਦਾਰ ਅਭੈ ਦਿਓਲ ਵੱਲੋਂ ਫ਼ਿਲਮ 'ਪਾਵਰ ਆਫ਼ ਦਾ ਵੰਨ' ਦੀ ਸ਼ੂਟਿੰਗ ਸਮੇਂ ਸੰਨੀ, ਬੌਬੀ ਤੇ ਤਾਏ ਧਰਮਿੰਦਰ ਦੇ ਸਾਹਮਣੇ ਨਰਵਸ ਹੋਣ ਦੀ ਗੱਲ 'ਤੇ ਬੌਬੀ ਦਿਓਲ ਨੇ ਕਿਹਾ ਹੈ ਕਿ ਇਹ ਸੱਚਮੁੱਚ ਹੈਰਾਨਗੀ ਵਾਲੀ ਗੱਲ ਹੈ। ਵੈਸੇ ਨਰਵਸ ਤਾਂ ਬੌਬੀ ਵੀ ਫ਼ਿਲਮ 'ਅਪਨੇ' ਦੀ ਸ਼ੂਟਿੰਗ 'ਤੇ ਹੋ ਗਿਆ ਸੀ। ਹੁਣ ਉਹ ਜਾਣ ਚੁੱਕਾ ਹੈ ਕਿ ਕੈਮਰੇ ਮੂਹਰੇ ਇਕ ਕਿਰਦਾਰ ਲਈ ਅਭਿਨੈ ਕਰਦੇ ਸਮੇਂ ਰਿਸ਼ਤੇਦਾਰੀ ਤੇ ਮਾਂ, ਪਿਉ, ਭੈਣ-ਭਰਾ ਭੁੱਲ ਕੇ ਕੰਮ ਕਰੀਏ ਤਾਂ ਵਧੀਆ ਰਹਿੰਦਾ ਹੈ। ਪੂਰੇ ਦਸ ਸਾਲ ਨਿਰਦੇਸ਼ਕ ਅਨਿਲ ਸ਼ਰਮਾ ਨੇ ਧਰਮ-ਸੰਨੀ ਤੇ ਬੌਬੀ ਨੂੰ ਇਕੱਠਿਆਂ ਲੈ ਕੇ ਫ਼ਿਲਮ ਬਣਾਉਣ 'ਤੇ ਲਾ ਦਿੱਤੇ ਸਨ। ਬੌਬੀ ਦਿਓਲ ਅਨੁਸਾਰ ਸੱਚਮੁੱਚ ਤਿੰਨਾਂ ਨੂੰ ਇਕੱਠਿਆਂ ਲੈ ਕੇ ਫ਼ਿਲਮ ਬਣਾਉਣੀ ਕਠਿਨ ਹੈ। Date:2009-07-30 Time:00:13:25
ਚੇੱਨਈ - ਆਪਣੇ ਯੂਰਪ ਦੌਰੇ ਲਈ ਇੰਗਲੈਂਡ ਪੁੱਜੀ ਭਾਰਤੀ ਹਾਕੀ ਟੀਮ ਆਪਣਾ ਪਹਿਲਾ ਹਾਕੀ ਟੈਸਟ ਮੈਚ ਅੱਜ ਬਰਮਿੰਘਮ ਵਿਖੇ ਇੰਗਲੈਂਡ ਖਿਲਾਫ ਖੇਡੇਗੀ।ਇਹ ਮੈਚ ਭਾਰਤੀ ਹਾਕੀ ਟੀਮ ਹਾਲ ਵਿਚ ਜ਼ਖਮੀ ਹੋਏ ਗੋਲਚੀ ਬਲਜੀਤ ਸਿੰਘ ਤੋਂ ਬਿਨਾਂ ਖੇਡੇਗੀ ਜਿੰਨ੍ਹਾਂ ਦੀ ਅੱਖ ਦਾ ਇਲਾਜ ਜਾਰੀ ਹੈ। Date:2009-07-30 Time:00:13:25
ਨਵੀਂ ਦਿੱਲੀ - ਜੈਰਾਮ ਜਾਟ ਭਾਰਤ ਦੀ 12 ਮੈਂਬਰੀ ਬਾਸਕਟਬਾਲ ਟੀਮ ਦੀ ਅਗਵਾਈ ਕਰਨਗੇ।ਟੀਮ ਚੀਨ ਦੇ ਤਿਆਨਜਿਨ ਸ਼ਹਿਰ ਵਿਖੇ 6 ਤੋਂ 16 ਅਗਸਤ ਤੱਕ ਚੱਲਣ ਵਾਲੇ ਫੀਬਾ ਏਸ਼ੀਆਈ ਬਾਸਕੇਟ ਬਾਲ ਚੈਂਪੀਅਨਸ਼ਿਪ ਟੂਰਨਾਮੈਂਟ ਵਿਚ ਭਾਗ ਲਵੇਗੀ। Date:2009-07-30 Time:00:13:25
ਦੇਖਿਆ ਜਾਏ ਤਾਂ ਫ਼ਿਲਮਾਂ ਪੱਖੋਂ ਇਕ ਸਮੇਂ ਦੀ ਸਫ਼ਲ ਨਾਇਕਾ ਕ੍ਰਿਸ਼ਮਾ ਕਪੂਰ ਵਿਹਲੀ ਬੈਠੀ ਹੈ। ਵਿਹਲੀ ਬੈਠੀ ਕ੍ਰਿਸ਼ਮਾ ਨੂੰ ਸੁੱਝਿਆ ਕਿ ਟੀ. ਵੀ. 'ਤੇ ਆਉਣ ਵਾਲੇ ਤਰ੍ਹਾਂ-ਤਰ੍ਹਾਂ ਦੇ ਰਿਆਲਿਟੀ ਸ਼ੋਅਜ਼ ਘਰੇ ਖਾਲੀ ਬੈਠੀਆਂ ਅਭਿਨੇਤਰੀਆਂ ਦੇ ਰੁੱਝਣ ਲਈ ਲਾਹੇਵੰਦ ਹਨ। ਕ੍ਰਿਸ਼ਮਾ ਖੁਦ ਨੂੰ ਰੁਝੇਵੇਂ 'ਚ ਰੱਖਣਾ ਚਾਹੁੰਦੀ ਹੈ ਤੇ ਨਾਲ ਹੀ ਉਸ ਦਾ ਮੰਤਵ ਵੱਧ ਤੋਂ ਵੱਧ ਪੈਸੇ ਕਮਾਉਣਾ ਹੈ। ਬਾਕੀ ਉਹ ਇਹ ਵੀ ਜਾਣ ਚੁੱਕੀ ਹੈ ਕਿ ਵੱਡੇ ਪਰਦੇ 'ਤੇ ਹੁਣ ਉਸ ਨੂੰ ਮਨਪਸੰਦ ਭੂਮਿਕਵਾਂ ਕਿੱਥੇ ਮਿਲਣੀਆਂ ਹਨ। ਕ੍ਰਿਸ਼ਮਾ ਨੇ ਇਹ ਸਭ ਜਾਣ ਕੇ ਹੀ ਟੀ. ਵੀ. ਸ਼ੋਅ 'ਨੱਚ ਬੱਲੀਏ' ਕੀਤਾ ਸੀ ਤੇ ਇਸ ਸ਼ੋਅ 'ਚ ਉਹ ਜੱਜ ਬਣੀ ਸੀ। ਹੁਣ ਕ੍ਰਿਸ਼ਮਾ ਇਕ ਵਾਰ ਫਿਰ ਟੀ. ਵੀ. ਪਰਦੇ 'ਤੇ ਆਪਣਾ ਕ੍ਰਿਸ਼ਮਾ ਦਿਖਾ ਰਹੀ ਹੈ। ਇਸ ਸਮੇਂ ਉਸ ਕੋਲ ਟੀ. ਵੀ. ਸ਼ੋਅ 'ਹੱਸ ਬੱਲੀਏ' ਹੈ। ਕ੍ਰਿ Date:2009-07-30 Time:00:13:25
ਮਹਿਮਾ ਚੌਧਰੀ ਨੇ ਕ੍ਰਿਸ਼ਮਾ ਕਪੂਰ ਨੂੰ ਛੋਟੇ ਪਰਦੇ ਦੀ ਵੱਡੀ ਕਾਮਯਾਬੀ ਲਈ ਵਧਾਈ ਹੀ ਨਹੀਂ ਦਿੱਤੀ ਬਲਕਿ ਕਾਮਯਾਬੀ ਲਈ ਕੁਝ ਟਿਪਸ ਵੀ ਸਮਝਾਏ ਹਨ। ਮਹਿਮਾ ਨੇ ਕ੍ਰਿਸ਼ਮਾ ਨੂੰ ਧੀਰਜ ਰੱਖਣ ਤੇ ਪਿਆਰ ਨਾਲ ਚੱਲਣ ਦਾ ਗੁਰ ਸਿਖਾਇਆ ਹੈ। ਮਹਿਮਾ ਚੌਧਰੀ ਨਿਰਦੇਸ਼ਕ ਡੇਵਿਡ ਧਵਨ ਦੇ ਬਹੁਤ ਨਜ਼ਦੀਕ ਹੈ ਤੇ ਉਸ ਨੇ ਡੇਵਿਡ ਨੂੰ ਕਿਹਾ ਹੈ ਕਿ ਉਹ ਕ੍ਰਿਸ਼ਮਾ ਦੀ ਛੋਟੀ-ਮੋਟੀ ਗੱਲ ਦਾ ਗੁੱਸਾ ਨਾ ਮਨਾਏ। ਅੱਜਕਲ੍ਹ ਇੰਡਸਟਰੀ 'ਚ ਇਹੀ ਚਰਚਾ ਹੈ ਕਿ ਕ੍ਰਿਸ਼ਮਾ ਕਪੂਰ ਦੀ ਮੁੱਖ ਸਲਾਹਕਾਰ ਮਹਿਮਾ ਚੌਧਰੀ ਹੈ। ਮਹਿਮਾ ਵੀ ਕ੍ਰਿਸ਼ਮਾ ਦੇ ਕਹਿਣ 'ਤੇ ਸਲਮਾਨ ਖਾਨ ਦੇ ਸ਼ੋਅ 'ਦਸ ਕਾ ਦਮ' 'ਚ ਜਾਣ ਲਈ ਤਿਆਰ ਹੈ। Date:2009-07-30 Time:00:13:25
page no.1 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |