Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News July 2010 June 2010 May 2010 April 2010 March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 3 - 7 - 2009
ਦਿਆਲ ਸਿੰਘ (ਜੈਕੀ ਸ਼ਰਾਫ) ਪੰਜਾਬ ਦਾ ਇੱਕ ਕਿਸਾਨ ਹੈ। ਜੋ ਆਪਣੇ ਬਜ਼ੁਰਗਾਂ ਦੀ ਜ਼ਮੀਨ 'ਤੇ ਖੇਤੀ ਕਰਦਾ ਹੈ। ਉਹ ਆਪਣੇ ਦੋ ਪੁੱਤਰਾਂ ਅਮਨ (ਅਰਬਾਜ਼ ਖਾਨ) ਅਤੇ ਜਿਗਰ (ਸੋਹੇਲ ਖਾਨ) ਨੂੰ ਦੋ ਅਲੱਗ ਤਰੀਕਿਆਂ ਨਾਲ ਵੱਡਾ ਕਰਦਾ ਹੈ। ਅਮਨ ਜੋ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਸੋਚਦਾ ਹੈ ਅਤੇ ਜਿਗਰ ਬਿਨਾ ਸੋਚੇ ਕਰ ਦਿੰਦਾ ਹੈ। ਦਿਆਲ ਸਿੰਘ ਆਪਣੀ ਹੈਸੀਅਤ ਦੇ ਹਿਸਾਬ ਨਾਲ ਇੱਕ ਪੁੱਤਰ ਨੂੰ ਵਕੀਲ ਅਤੇ ਦੂਜੇ ਨੂੰ ਕਿਸਾਨ ਬਣਾਉਂਦਾ ਹੈ। ਸੋਹਨ ਸੇਠ (ਦਲੀਪ ਤਾਹਿਲ) ਇੱਕ ਉਦਯੋਗਪਤੀ ਹੈ ਜੋ ਮਾਸੂਮ ਕਿਸਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਪਿੰਡ ਦੀ ਜ਼ਮੀਨ ਹੜੱਪਣਾ ਚਾਹੁੰਦਾ ਹੈ। ਇਸ ਕੰਮ ਲਈ ਪਿੰਡ ਦੇ ਹੀ ਇੱਕ ਗੁੰਡੇ ਨਿਰਮਲ (ਰੋਮੀਓ) ਨੂੰ ਨਾਲ ਲੈ ਕੇ ਪਿੰਡ ਦੀ ਜ਼ਮੀਨ 'ਤੇ ਕਬਜਾ ਕਰਦਾ ਹੈ। Date:2009-07-03 Time:00:03:37
ਪਹਿਲਾਂ ਇਹ ਘੱਟ ਹੁੰਦਾ ਸੀ, ਪਰ ਹੁਣ ਫ਼ਿਲਮੀ ਸਿਤਾਰਿਆਂ ਦਾ ਰੈਂਪ ਤੇ ਚਲਣਾ ਆਮ ਹੋ ਗਿਆ ਹੈ। ਇਹ ਜਾਦੂ ਪਿੱਛਲੇ ਦਿਨਾਂ ਵਿੱਚ ਸੇਨ ਭੈਣਾਂ ਨੇ ਵੀ ਚਲਾਇਆ। ਦੋਨਾਂ ਨੇ ਵੱਖ-ਵੱਖ ਸਥਾਨਾਂ ਤੇ ਆਪਣੀ ਖੂਬਸੂਰਤੀ ਦੇ ਜਲਵੇ ਦਿਖਾਏ ਅਤੇ ਇੱਕ ਜਦੋਂ ਰੈਂਪ ਤੇ ਚੱਲ ਰਹੀ ਸੀ ਤਾਂ ਦੂਜੀ ਉਸ ਦਾ ਹੌਂਸਲਾ ਵਧਾ ਰਹੀ ਸੀ। Date:2009-07-03 Time:00:03:37
ਕੁੱਝ ਸਮਾਂ ਪਹਿਲਾਂ ਚੁੰਬਨ ਸੀਨ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਰਹਿੰਦੀਆਂ ਸਨ। ਜਿਵੇਂ ਫ਼ਿਲਮ 'ਕਮਬਖਤ ਇਸ਼ਕ' ਵਿੱਚ ਕਰੀਨਾ ਅਤੇ ਅਕਸ਼ੇ ਦੇ ਵਿਚਕਾਰ ਦੱਸ ਕਿਸ ਸੀਨ ਹਨ। ਪਰ ਹੁਣ ਮਾਮਲਾ ਇਸ ਤੋਂ ਵੀ ਅੱਗੇ ਨਜ਼ਰ ਆ ਰਿਹਾ ਹੈ। Date:2009-07-03 Time:00:03:37
ਅਜੇ ਦੇਵਗਨ 'ਆਲ ਦ ਬੈਸਟ' ਨਾਮ ਦੀ ਫ਼ਿਲਮ ਬਣਾ ਰਹੇ ਹਨ, ਜਿਸ ਵਿੱਚ ਉਹਨਾਂ ਦੇ ਇਲਾਵਾ ਬਿਪਾਸ਼ਾ ਬਸੁ, ਸੰਜੇ ਦੱਤ, ਮੁਗਧਾ ਗੋਡਸੇ ਅਤੇ ਫਰਦੀਨ ਖਾਨ ਵਰਗੇ ਕਲਾਕਾਰ ਹਨ। ਰੋਹਿਤ ਸ਼ੇਟੀ, ਇਸ ਦੇ ਨਿਰਦੇਸ਼ਕ ਹਨ। Date:2009-07-03 Time:00:03:37
ਇਸ ਦੌਰ ਵਿੱਚ ਜਦੋਂਕਿ ਹਰ ਇਨਸਾਨ ਜਿਆਦਾ ਕਮਾਉਣਾ ਚਾਹੁੰਦਾ ਹੈ, ਨੌਜਵਾਨ ਕਲਾਕਾਰ ਸੁਸ਼ਾਂਤ ਸਿੰਘ ਬਾਰੇ ਵਿੱਚ ਕੁੱਝ ਵੱਖਰੀ ਹੀ ਖ਼ਬਰਾਂ ਆ ਰਹੀਆਂ ਹਨ। ਖ਼ਬਰ ਇਹ ਹੈ ਕਿ ਸੁਸ਼ਾਂਤਸਿੰਘ ਇੱਕ ਫ਼ਿਲਮ ਬਗੈਰ ਕਿਸੇ ਫੀਸ ਦੇ ਕਰਨ ਜਾ ਰਹੇ ਹਨ। Date:2009-07-03 Time:00:03:37
ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀ ਨੇ ਕੱਲ੍ਹ ਰਸਮੀਂ ਤੌਰ 'ਤੇ ਘੋਸ਼ਣਾ ਕੀਤੀ ਕਿ ਉਹ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਨੈਚੁਰਲ ਰਿਸੋਰਸੇਜ ਲਿਮੀਟੇਡ ਨੂੰ ਗੈਸ ਸਪਲਾਈ ਕਰਨ ਸੰਬੰਧੀ ਮੁੰਬਈ ਹਾਈਕੋਰਟ ਦੇ ਫੈਸਲੇ ਵਿਰੁੱਧ ਸਰਬ ਉੱਚ ਅਦਾਲਤ ਵਿੱਚ ਅਪੀਲ ਕਰੇਗੀ। Date:2009-07-03 Time:00:03:35
ਨਵੀਂ ਦਿੱਲੀ - ਅਸਾਮ ਵਿਚ ਹਿੰਦੀ ਭਾਸ਼ੀਆਂ ਉੱਪਰ ਹੋਏ ਹਮਲਿਆਂ ਨੂੰ ਵੇਖਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਉੱਤਰ ਪੂਰਬ ਵਿਚ ਬਾਗੀਆਂ ਵੱਲੋਂ ਫੈਲਾਈ ਗਈ ਹਿੰਸਾ ਨੂੰ ਖਤਮ ਕਰਨ ਲਈ ਵਚਨਬੱਧ ਹੈ। Date:2009-07-03 Time:00:03:35
ਕਾਂਚੀਪੁਰਮ - ਮੁਕਤ ਵਪਾਰ ਨੀਤੀ ਅਤੇ ਸੰਸਾਰੀਕਰਨ ਦੇ ਉਲਟ ਪ੍ਰਭਾਵਾਂ ਦੀ ਚਪੇਟ ਵਿਚ ਆਏ ਰੇਸ਼ਮੀ ਸਾੜੀਆਂ ਲਈ ਪ੍ਰਸਿੱਧ ਕਾਂਚੀਪੁਰਮ ਦੇ ਬੁਨਕਰਾਂ ਨੂੰ ਰਾਹਤ ਪੈਕੇਜ ਦੀ ਆਸ ਹੈ ਜਿਸ ਵਿਚ ਕਰਜ਼ ਮੁਆਫੀ ਅਤੇ ਚਾਂਦੀ ਦੀਆਂ ਉੱਚੀਆਂ ਕੀਮਤਾਂ ਨੂੰ ਘਟਾਉਣਾ ਸ਼ਾਮਲ ਹੋਵੇ। Date:2009-07-03 Time:00:03:35
ਮੁੰਬਈ-ਚੀਨੀ ਉਤਪਾਦਨ ਕਰਤਾ ਬਜਾਜ਼ ਹਿੰਦੂਸਤਾਨ ਸ਼ੇਅਰਾਂ ਨੂੰ ਜ਼ਾਰੀ ਕਰ 723 ਕਰੋੜ ਰੁੱਪਏ (ਲੱਗਭਗ 15 ਕਰੋੜ ਡਾਲਰ) ਜੁਟਾਵੇਗੀ। Date:2009-07-03 Time:00:03:35
ਮੁੰਬਈ-ਹੀਰੇ ਅਤੇ ਸੋਨੇ ਦੇ ਗਹਿਣੇ ਬਨਾਉਣ ਵਾਲੀ ਗੀਤਾਂਜਲੀ ਜੇਮਸ ਆਪਣੀ ਪੂਰਣ ਮਲਕੀਅਤ ਵਾਲੀ ਸਹਾਇਕ ਕੰਪਨੀ ਗੀਤਾਂਜਲੀ ਲਾਈਫ਼ ਸਟਾਈਲ ਲਿਮਿਟੇਡ (ਜੀਐਲਐਲ) ਦੇ ਜ਼ਰੀਏ ਮੋਬਾਇਲ ਐਨਐਕਸਟੀ ਟੈਲੀਸਰਵਿਸਜ਼ ਪ੍ਰਾਈਵੇਟ ਲਿਮਿਟੇਡ 'ਚ 70 ਫ਼ੀਸਦੀ ਦੀ ਹਿੱਸੇਦਾਰੀ ਦਾ ਅਧਿਗ੍ਰਹਿਣ ਕਰੇਗੀ। Date:2009-07-03 Time:00:03:35
ਮੁੰਬਈ-ਟਾਟਾ ਟੈਲੀਸਰਵਿਸਜ਼ ਨੇ ਕੋਇਚੀ ਤਾਕਾਹਾਰਾ ਨੂੰ ਕੰਪਨੀ 'ਚ ਗੈਰ ਕਾਰਜਕਾਰੀ ਨਿਦੇਸ਼ਕ ਨਿਯੁਕਤ ਕੀਤਾ ਹੈ। Date:2009-07-03 Time:00:03:35
ਲੰਡਨ - ਪ੍ਰਧਾਨ ਮੰਤਰੀ ਗੋਰਡਨ ਬ੍ਰਾਉਨ ਦੀ ਅਗਵਾਈ ਵਾਲੀ ਬ੍ਰਿਟਿਸ਼ ਸਰਕਾਰ ਭਾਰਤ ਦੇ ਗੋਵਾ ਵਿਖੇ ਸੈਂਕੜ੍ਹੇ ਬ੍ਰਿਟਿਸ਼ ਨਾਗਰਿਕਾਂ ਨੂੰ ਜਾਇਦਾਦ ਸੰਬੰਧੀ ਆ ਰਹੀਆਂ ਦਿੱਕਤਾਂ ਦੇ ਮੁੱਦੇ ਨੂੰ ਕੇਂਦਰ ਸਰਕਾਰ ਅਤੇ ਗੋਵਾ ਰਾਜ ਸਰਕਾਰ ਸਾਹਮਣੇ ਚੁੱਕੇਗੀ। Date:2009-07-03 Time:00:03:35
ਅੰਮ੍ਰਿਤਸਰ- ਮੁੱਖ ਸਕੱਤਰ ਪੰਜਾਬ ਵਜੋਂ ਅਹੁਦਾ ਸੰਭਾਲਣ ਉਪਰੰਤ ਅੱਜ ਸ਼੍ਰੀ ਸੁਬੋਧ ਚੰਦਰ ਅਗਰਵਾਲ ਨੇ ਆਪਣੀ ਧਰਮ ਪਤਨੀ ਦੇ ਨਾਲ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। Date:2009-07-03 Time:00:03:35
ਮੈਸੂਰ - ਮੈਸੂਰ ਦੇ ਉਦੈਗਿਰੀ ਇਲਾਕੇ ਵਿਚ ਫੈਲੀ ਫਿਰਕੂ ਝੜਪ ਵਿਚ ਦੋ ਲੋਕ ਹਲਾਕ ਹੋ ਗਏ ਹਨ।ਮੈਸੂਰ ਪੁਲਿਸ ਨੇ ਉਕਤ ਜਾਣਕਾਰੀ ਦਿੱਤੀ।ਪੁਲਿਸ ਮੁਤਾਬਕ ਇਹ ਝੜਪ ਉਸ ਵੇਲ੍ਹੇ ਹੋਈ ਜਦੋਂ ਇੱਕ ਫਿਰਕੇ ਦੇ ਮੈਂਬਰ ਹਥਿਆਰਾਂ ਅਤੇ ਲਾਠੀਆਂ ਨਾਲ ਲੈਸ ਹੋ ਕੇ ਗਲੀਆਂ ਵਿਚ ਆ ਗਏ ਅਤੇ ਦੂਜੇ ਤਬਕੇ ਦੇ ਲੋਕਾਂ ਨੂੰ ਇਤਰਾਜ ਯੋਗ ਸ਼ਬਦ ਬੋਲਣ ਲੱਗੇ।ਇਸ ਕਾਰਣ ਝਗੜਾ ਸ਼ੁਰੂ ਹੋ ਗਿਆ। Date:2009-07-03 Time:00:03:34
ਨਵੀਂ ਦਿੱਲੀ-ਸਥਾਪਤ ਸਮਾਜਿਕ ਮਾਨਤਾਵਾਂ ਤੋਂ ਹੱਟਕੇ ਇੱਕ ਮਹੱਤਵ ਪੂਰਣ ਫ਼ੈਸਲਾ ਲੈਂਦੇ ਹੋਏ ਦਿੱਲੀ ਉੱਚ ਅਦਾਲਤ ਨੇ ਵੀਰਵਾਰ ਨੂੰ ਨੌਜਵਾਨਾਂ ਵਿੱਚ ਸਹਿਮਤੀ ਨਾਲ ਬਣਾਏ ਜਾਣ ਵਾਲੇ ਸਮਲੈਂਗਿਕ ਸਬੰਧਾਂ ਨੂੰ ਜਾਇਜ਼ ਘੋਸ਼ਿਤ ਕਰ ਦਿੱਤਾ ਅਤੇ ਕਿਹਾ ਹੈ ਕਿ ਇਸ ਨੂੰ ਅਪਰਾਧ ਦੱਸਣ ਵਾਲਾ ਕਾਨੂੰਨ ਮੌਲਿਕ ਅਧਿਕਾਰਾਂ ਦਾ ਉਲੰਘਣ ਹੈ,ਹਾਲਾਂਕਿ ਸਮਲੈਂਗਿਕਤਾ ਨੂੰ ਅਪਰਾਧ ਮੰਨਣ ਵਾਲੀ ਭਾਰਤੀ ਦੰਡ ਸੰਹਿਤਾ ਦੀ ਧਾਰਾ 377 ਅਸਹਿਮਤੀ ਅਤੇ ਅਣਕੁਦਰਤੀ ਯੋਨ ਸਬੰਧਾਂ ਦੇ ਮਾਮਲੇ 'ਚ ਜ਼ਾਰੀ ਰਹੇਗੀ। Date:2009-07-03 Time:00:03:34
ਨਵੀਂ ਦਿੱਲੀ - ਸੂਹੀਆ ਸੂਚਨਾ ਦੀ ਭਾਈਵਾਲੀ ਨੂੰ ਮਜ਼ਬੂਤ ਬਨਾਉਣ ਅਤੇ ਇਸ ਦੇ ਵਿਸ਼ਲੇਸ਼ਣ ਲਈ ਕੇਂਦਰ ਸਰਕਾਰ ਰਾਸ਼ਟਰੀ ਸੂਹੀਆ ਗ੍ਰਿਡ ਅਤੇ ਰਾਸ਼ਟਰੀ ਅੱਤਵਾਦ ਰੋਧੀ ਕੇਂਦਰ ਇਸ ਸਾਲ ਸਤੰਬਰ ਦੇ ਆਖਰ ਤੱਕ ਉਲੀਕੇਗੀ। Date:2009-07-03 Time:00:03:34
ਨਵੀਂ ਦਿੱਲੀ-ਮੰਨੇ ਪ੍ਰਮੰਨੇ ਪ੍ਰਸਿੱਧ ਯੋਗ ਅਚਾਰਿਆ ਸੁਆਮੀ ਰਾਮਦੇਵ ਨੇ ਕਿਹਾ ਹੈ ਕਿ ਮਾਨਸਿਕ ਰੂਪ ਨਾਲ ਬੀਮਾਰ ਲੋਕ ਹੀ ਸਮਲੈਂਗਿਕ ਸਬੰਧਾਂ ਦੇ ਚੁੰਗਲ 'ਚ ਫੱਸਦੇ ਹਨ।ਅਜਿਹੇ ਲੋਕਾਂ ਲਈ ਵਰਤਮਾਨ ਸਮੇਂ 'ਚ ਕਾਨੂੰਨ ਬਨਾਉਣ ਦੀ ਬਜਾਏ ਮੁੜ ਵਸੇਵਾ ਕੇਂਦਰ ਖੋਲ੍ਹਣ ਦੀ ਜਰੂਰਤ ਹੈ। Date:2009-07-03 Time:00:03:34
ਰਾਵਲਪਿੰਡੀ-ਪਾਕਿਸਤਾਨ 'ਚ ਸਵਾਤ ਅਤੇ ਦੀਰ 'ਚ ਪਿੱਛਲੇ 24 ਘੰਟੇ ਦੌਰਾਨ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ 23 ਅੱਤਵਾਦੀ ਮਾਰੇ ਗਏ ਹਨ। Date:2009-07-03 Time:00:03:34
ਚੰੜੀਗੜ੍ਹ-ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਨੇ ਬਨੂੜ ਖੇਤਰ 'ਚ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਰੈਲੀ ਨੂੰ ਚੋਣ ਅਚਾਰ ਸੰਹਿਤਾ ਦਾ ਉਲੰਘਣ ਮੰਨਦੇ ਹੋਏ ਇਸ ਬਾਰੇ 'ਚ ਕਾਂਗਰਸ ਨੂੰ ਨੋਟਿਸ ਜ਼ਾਰੀ ਕੀਤਾ ਹੈ। Date:2009-07-03 Time:00:03:34
ਦਿੱਲੀ ਉੱਚ ਅਦਾਲਤ ਨੇ 2 ਜੁਲਾਈ ਨੂੰ ਇੱਕ ਮਹੱਤਵਪੂਰਣ ਫੈਸਲਾ ਲੈਂਦੇ ਹੋਏ ਸਮਲੈਂਗਿਕ ਸਬੰਧਾ ਨੂੰ ਵੈਧ ਘੋਸ਼ਿਤ ਕਰ ਦਿੱਤਾ। ਇਸ ਫੈਸਲੇ ਨਾਲ ਕਈ ਲੋਕ ਖੁਸ਼ ਹਨ, ਜਿਨ੍ਹਾਂ ਵਿੱਚ ਇੱਕ ਹਨ ਸੇਲੀਨਾ ਜੇਟਲੀ। Date:2009-07-03 Time:00:03:34
ਜਦੋਂ ਸਾਰੇ ਜਮਾਨੇ ਵਿੱਚ ਇਕੋ ਫ੍ਰੈਂਡਲੀ ਹੋਣ ਦੀ ਧੂਮ ਮਚੀ ਹੋਈ ਹੈ. ਅਜਿਹੇ ਸਮੇਂ ਵਿੱਚ ਅਭਿਨੇਤਰੀ ਮਾਸੂਮੀ ਨੇ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਉਠਾਇਆ। ਉਹ ਅਜਿਹੇ ਹਾਲ ਵਿੱਚ ਹੀ ਬਾਂਦਰਾ ਦੇ ਆਪਣੇ ਨਵੇਂ ਘਰ ਵਿੱਚ ਸ਼ਿਫ਼ਟ ਹੋਈ ਹੈ। Date:2009-07-03 Time:00:03:34
ਫ਼ਿਲਮ ਅਭਿਨੇਤਾ ਸ਼ਤਰੂਘਨ ਸਿਨ੍ਹਾ ਨੇ ਕਿਹਾ ਕਿ ਅਭਿਨੇਤਾ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨਾਲ ਪਾਰਿਵਾਰਿਕ ਸਬੰਧ ਹੋਣ ਕਾਰਨ ਅਤੇ ਫ਼ਿਲਮ ਦੀ ਸਾਫ ਸੁਥਰੀ ਕਹਾਣੀ ਦੇ ਕਾਰਨ ਉਹਨਾਂ ਨੇ ਆਪਣੀ ਬੇਟੀ ਸੋਨਾਕਸ਼ੀ ਸਿਨ੍ਹਾ ਨੂੰ ਸਲਮਾਨ ਦੇ ਨਾਲ ਫ਼ਿਲਮ ਕਰਨ ਦੀ ਇਜਾਜਤ ਦਿੱਤੀ। Date:2009-07-03 Time:00:03:34
ਨਵੀਂ ਦਿੱਲੀ - ਗ੍ਰਹਿ ਮੰਤਰੀ ਪੀ. ਚਿਦੰਬਰਮ ਉੱਪਰ ਜੁੱਤਾ ਸੁੱਟ ਕੇ ਸਨਸਨੀ ਫੈਲਾਉਣ ਵਾਲੇ ਸਿੱਖ ਪੱਤਰਕਾਰ ਜਰਨੈਲ ਸਿੰਘ ਨੂੰ ਉਸ ਦੇ ਨਿਯੁਕਤੀ ਕਰਤਾਵਾਂ ਨੇ ਅੱਜ ਨੌਕਰੀ ਤੋਂ ਬਰਖਾਸਤ ਕਰ ਦਿੱਤਾ। Date:2009-07-03 Time:00:03:34
ਲਖਨਊ-ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਨੇ ਪੈਟ੍ਰੋਲ ਅਤੇ ਡੀਜ਼ਲ ਦੇ ਦਾਮ ਵਧਾਏ ਜਾਣ ਨੂੰ ਕੇਂਦਰ ਦੀ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਸਪ੍ਰੰਗ) ਸਰਕਾਰ ਦੁਆਰਾ ਜਨਤਾ ਦੇ ਨਾਲ ਵਿਸ਼ਵਾਸ ਘਾਤ ਦੱਸਿਆ। Date:2009-07-03 Time:00:03:34
ਮੈਂਗੁਆ-ਮੁੱਕੇਬਾਜ਼ੀ ਦੇ ਸਾਬਕਾ ਵਿਸ਼ਵ ਚੈਂਪਿਅਨ ਅਤੇ ਨਿਕਾਰਾਗੁਆ ਦੀ ਰਾਜਧਾਨੀ ਮੈਂਗੁਆ ਦੇ ਮੇਅਰ ਅਲੇਕਸਿਸ ਆਗਿਆਰੂਲੋ ਆਪਣੇ ਘਰ 'ਚ ਮ੍ਰਿਤਕ ਪਾਏ ਗਏ।ਉਨ੍ਹਾ ਦੇ ਦਿਹਾਂਤ 'ਤੇ ਤਿੰਨ ਦਿਨ ਦੇ ਰਾਜਕੀ ਸ਼ੋਕ ਦੀ ਘੋਸ਼ਣਾ ਕੀਤੀ ਗਈ ਹੈ। Date:2009-07-03 Time:00:03:33
page no.1 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |