Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 29 - 7 - 2009
ਅਜੇ ਫ਼ਿਲਮ 'ਮਾਏ ਨੇਮ ਇਜ਼ ਖਾਨ' ਬਾਰੇ ਬਹੁਤ ਸਾਰੀਆਂ ਖ਼ਬਰਾਂ ਆਉਣੀਆਂ ਬਾਕੀ ਹਨ, ਪਰ ਇਸ ਸਮੇਂ ਇੱਕ ਖ਼ਬਰ ਆਈ ਹੈ ਕਿ ਫ਼ਿਲਮ ਵਿੱਚ ਰਾਹਤ ਫਤੇਹ ਅਲੀ ਖਾਨ ਦਾ ਇੱਕ ਗੀਤ ਸ਼ਾਮਿਲ ਹੈ। ਇਸ ਨੂੰ ਫਿਲਹਾਲ 'ਸਜਦਾ' ਕਿਹਾ ਜਾ ਰਿਹਾ ਹੈ। Date:2009-07-29 Time:00:16:53
ਇਹ ਖ਼ਬਰ ਤਾਂ ਪਹਿਲਾਂ ਹੀ ਆ ਚੁਕੀ ਹੈ ਕਿ ਅਭਿਨੇਤਰੀ ਰਵੀਨਾ ਟੰਡਨ ਵਿਆਹ ਦੇ ਬਾਅਦ ਆਪਣੀ ਦੂਜੀ ਅਭਿਨੈ ਯਾਤਰਾ ਸ਼ੁਰੂ ਕਰ ਚੁਕੀ ਹੈ। ਸੰਨ 1991 ਤੋਂ ਫ਼ਿਲਮਾਂ ਵਿੱਚ ਕੰਮ ਕਰ ਰਹੀ ਰਵੀਨਾ ਦੇ ਅਨੁਸਾਰ ਆਪਣੀ ਇਸ ਵਾਪਸੀ ਨਾਲ ਉਹ ਖੁਸ਼ ਹਨ। Date:2009-07-29 Time:00:16:53
ਮੁੰਬਈ - ਡਿਜੀਟਲ ਉਪਕਰਨ ਬਣਾਉਣ ਵਾਲੀ ਕੰਪਨੀ ਕੈਨਨ ਇੰਡੀਆ ਨੇ ਕਰੀਬ 100 ਨਵੇਂ ਉਤਪਾਦ ਲਾਂਚ ਕਰਨ ਅਤੇ ਵਿਗਿਆਪਨ ਦੇ ਸਬੰਧ 'ਚ 200 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਕੈਨਨ ਇੰਡੀਆ ਪ੍ਰਾਈਵੇਟ ਲਿਮਿਟੇਡ ਦੇ ਪ੍ਰਧਾਨ ਅਤੇ ਮੁੱਖ ਕਾਰਜ ਅਧਿਕਾਰੀ ਕੇਨਸਾਕੂ ਕੋਨਿਸ਼ੀ ਨੇ ਪੀਟੀਆਈ ਨੂੰ ਦੱਸਿਆ ਕਿ 'ਸਾਡੇ ਕੋਲ ਇਸ ਸਾਲ ਭਾਰਤੀ ਪਰਿਚਾਲਨ ਲਈ 100 ਕਰੋੜ ਰੁਪਏ ਦੇ ਪੂੰਜੀ ਖਰਚ ਦੀ ਯੋਜਨਾ ਹੈ, ਜਿਸ 'ਚ ਕਰੀਬ 100 ਉਤਪਾਦਾਂ ਨੂੰ ਲਾਂਚ ਕਰਨਾ ਵੀ ਸ਼ਾਮਿਲ ਹੈ। ਇਹ ਨਕਦ ਅਧਾਰਿਤ ਨਿਵੇਸ਼ ਹੈ।' Date:2009-07-29 Time:00:16:51
ਕੁਆਲਾਲੰਪੁਰ- ਮਲੇਸ਼ੀਆ ਦੀ ਹਵਾਈ ਸੇਵਾ ਪ੍ਰਦਾਨ ਕਰਨ ਵਾਲੀ ਏਅਰਏਸ਼ੀਆ ਨੇ ਕੁਆਲਾਲੰਪੁਰ ਤੋਂ ਤਿਰੂਚਿਰਾਪੱਲੀ 'ਤ੍ਰਿੱਚੀ' ਦੇ ਲਈ ਇੱਕ ਨਵੀਂ ਰੋਜ਼ਾਨਾ ਉਡਾਨ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ, ਜੋ ਸਤੰਬਰ ਦੀ ਪਹਿਲੀ ਤਾਰੀਖ਼ ਤੋਂ ਸ਼ੁਰੂ ਹੋਵੇਗੀ। Date:2009-07-29 Time:00:16:51
ਐਸਐਨਕੇ ਪਲੇਮੋਰ ਡੈਵਲਪਰ ਦੁਆਰਾ ਬਣਾਇਆ ਗਿਆ ਅਤੇ ਐਸਐਨਕੇ ਪਲੇਮੋਰ ਅਤੇ ਇਗਿਨਟੈਂਸ਼ਨ ਇੰਟਰਟੇਨਮੈਂਟ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਇਹ ਗੇਮ ਕਿੰਗਸ ਆਫ਼ ਫਾਈਟਰਸ ਸੀਰੀਜ਼ ਦੀ ਅਗਲੀ ਕੜੀ ਹੈ। ਇਸ ਗੇਮ ਨੂੰ ਪਲੇਸਟੇਸ਼ਨ 3 ਅਤੇ ਐਕਸਬਾਕਸ 360 'ਤੇ ਖੇਡਿਆ ਜਾ ਸਕਦਾ ਹੈ। ਇਹ ਗੇਮ ਸਿੰਗਲ ਪਲੇਅਰ ਮੋਡ ਅਤੇ ਮਲਟੀ ਪਲੇਅਰ ਮੋਡ ਵਿੱਚ ਖੇਡਿਆ ਜਾਂਦਾ ਹੈ। Date:2009-07-29 Time:00:16:51
ਨਿਊਯਾਰਕ- ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜਈ ਨੇ ਦੇਸ਼ ਵਿੱਚ ਆਉਂਦੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਸੰਘਰਸ਼ ਵਿਰਾਮ ਦੀ ਪੇਸ਼ਕਸ਼ ਕੀਤੀ ਹੈ ਅਤੇ ਤਾਲਿਬਾਨ ਦੇ ਕੁੱਝ ਮੈਂਬਰਾਂ ਨਾਲ ਗੱਲਬਾਤ ਦੀ ਜਰੂਰਤ ਨੂੰ ਵੀ ਪ੍ਰਗਟਾਇਆ। Date:2009-07-29 Time:00:16:51
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅੱਬਦੁਲਾ ਨੇ ਸੈਕਸ ਸਕੈਂਡਲ ਵਿੱਚ ਸ਼ਾਮਿਲ ਹੋਣ ਦੇ ਵਿਰੋਧੀ ਦਲ ਪੀਡੀਪੀ ਦੁਆਰਾ ਲਗਾਏ ਗਏ ਆਰੋਪ ਦੇ ਬਾਅਦ ਅੱਜ ਅਸਤੀਫ਼ਾ ਦੇਣ ਦੀ ਘੋਸ਼ਣਾ ਕੀਤੀ । Date:2009-07-29 Time:00:16:51
ਮੁੰਬਈ- ਕੇਂਦਰ ਸਰਕਾਰ ਨੇ ਪਿਛਲੀ 27 ਜੁਲਾਈ ਤੱਕ ਮਾਰਕਿਟ ਤੋਂ 167911 ਕਰੋੜ ਰੁਪਏ ਦੀ ਉਧਾਰੀ ਜੁਟਾਈ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਡੀ ਸੁੱਬਾਰਾਵ ਨੇ ਸਾਲਾਨਾ ਮੁਦਰਾ ਸਬੰਧਤ ਨੀਤੀ ਦੀ ਪਹਿਲੀ ਤਿਮਾਹੀ ਸਮੀਖਿਆ ਰਿਪੋਰਟ ਵਿੱਚ ਕਿਹਾ ਕਿ ਸਤੰਬਰ ਤੱਕ ਸਰਕਾਰ ਦੇ ਮਾਰਕਿਟ ਤੋਂ 98000 ਕਰੋੜ ਰੁਪਏ ਦੀ ਉਧਾਰੀ ਜੁਟਾਉਣ ਦਾ ਅਨੁਮਾਨ ਹੈ। Date:2009-07-29 Time:00:16:51
ਨਿਊਯਾਰਕ- ਟਾਈਮ ਵਾਰਨਰ ਨੇ ਏਓਐੱਲ ਵਿੱਚ ਗੂਗਲ ਦੀ ਪੰਜ ਪ੍ਰਤੀਸ਼ਤ ਹਿੱਸੇਦਾਰੀ 28.30 ਕਰੋੜ ਡਾਲਰ ਵਿੱਚ ਖਰੀਦ ਲਈ ਹੈ। ਏਓਐੱਲ ਨੇ ਅਮਰੀਕੀ ਸਕਿਊਰਿਟੀਜ਼ ਐਂਡ ਐਕਸਚੇਂਜ ਨੂੰ ਦੱਸਿਆ ਕਿ ਪਿਛਲੀ ਅੱਠ ਜੁਲਾਈ ਨੂੰ ਟਾਈਮ ਵਾਰਨਰ ਨੇ ਗੂਗਲ ਤੋਂ ਹਿੱਸੇਦਾਰੀ ਖਰੀਦ ਲਈ। Date:2009-07-29 Time:00:16:51
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪਹਿਲੇ ਨੌਜਵਾਨ ਮੁੱਖ ਮੰਤਰੀ ਉਮਰ ਅੱਬਦੁਲਾ ਨੇ ਨੈਤਿਕਤਾ ਵਿਖਾਉਂਦੇ ਹੋਏ ਆਪਣਾ ਅਸਤੀਫ਼ਾ ਅੱਜ ਰਾਜਪਾਲ ਐੱਨਐੱਨ ਵੋਹਰਾ ਨੂੰ ਸੌਂਪ ਦਿੱਤਾ। ਉਮਰ ਨੇ ਇਹ ਕਦਮ ਪੀਡੀਪੀ ਦੀ ਸੀਨੀਅਰ ਨੇਤਾ ਦੁਆਰਾ ਉਹਨਾਂ ਉੱਤੇ ਲਗਾਏ ਇੱਕ ਗੰਭੀਰ ਆਰੋਪ ਦੇ ਬਾਅਦ ਉਠਾਇਆ। Date:2009-07-29 Time:00:16:51
ਪੇਇਚਿੰਗ- ਚੀਨ ਦੀ ਆਨਲਾਈਨ ਅਬਾਦੀ ਅਮਰੀਕਾ ਦੀ ਪੂਰੀ ਅਬਾਦੀ ਤੋਂ ਵੀ ਜਿਆਦਾ ਹੋ ਗਈ ਹੈ। ਚੀਨ 'ਚ ਨੈਟ ਸਰਫਿੰਗ ਕਰਨ ਵਾਲੇ ਲੋਕਾਂ ਦੀ ਗਿਣਤੀ ਜੂਨ ਦੇ ਅੰਤ ਤੱਕ ਵਧ ਕੇ 33.8 ਕਰੋੜ 'ਤੇ ਪਹੁੰਚ ਗਈ। 2009 ਦੀ ਪਹਿਲੀ ਛਮਾਹੀ ਵਿੱਚ ਚੀਨ 'ਚ ਆਨਲਾਈਨ ਅਬਾਦੀ 'ਚ 4 ਕਰੋੜ ਦਾ ਵਾਧਾ ਦਰਜ ਕੀਤਾ ਗਿਆ। Date:2009-07-29 Time:00:16:51
ਬਾਲੀਵੁੱਡ ਦੇ ਲੋਕਾਂ ਵਿੱਚ ਹਮੇਸ਼ਾ ਮੁਕਾਬਲਾ ਚੱਲਦਾ ਰਹਿੰਦਾ ਹੈ ਜਿਸ ਕਾਰਨ ਕਈ ਵਾਰ ਲੋਕ ਇੱਕ ਦੂਜੇ ਬਾਰੇ ਕੁੱਝ ਨਾ ਕੁੱਝ ਕਹਿੰਦੇ ਰਹਿੰਦੇ ਹਨ। ਪਰ ਪਿੱਛਲੇ ਦਿਨਾਂ ਵਿੱਚ ਕੈਟਰੀਨਾ ਕੈਫ ਨੇ ਕੁੱਝ ਵੱਖਰੇ ਤਰੀਕੇ ਦੀ ਗੱਲ ਕੀਤੀ। Date:2009-07-29 Time:00:16:50
ਸਾਬਕਾ ਅਭਿਨੇਤਰੀ ਨੀਲੀਮਾ ਤੋਂ ਕੁੱਝ ਲੋਕਾਂ ਨੂੰ ਹਮਦਰਦੀ ਹੋਣ ਲਗੀ ਹੈ। ਇਹ ਹਮਦਰਦੀ ਹੈ ਵੀ ਠੀਕ। ਇੱਕ ਸਮੇਂ ਤੇ ਟੀਵੀ ਵਿੱਚ ਆਪਣੇ ਅਭਿਨੈ ਅਤੇ ਸੁੰਦਰਤਾ ਨਾਲ ਪਹਿਚਾਣ ਬਣਾ ਚੁਕੀ ਨੀਲੀਮਾ ਅਸਲ ਹੁਣ ਇੱਕ ਫ਼ਿਲਮ ਬਣਾਉਣ ਵਾਲੀ ਹੈ। Date:2009-07-29 Time:00:16:50
ਬਿਚਾਰੇ ਇਮਰਾਨ। ਜੇ ਇਸ ਨੌਜਵਾਨ ਅਭਿਨੇਤਾ ਦੀ ਮੰਨੀ ਜਾਵੇ ਤਾਂ ਸ਼ਾਇਦ ਸੱਚ ਵਿੱਚ ਉਹਨਾਂ ਨੇ ਇੰਟਰਵਿਊ ਵਿੱਚ ਕਿਹਾ ਕੁੱਝ ਹੋਰ ਸੀ ਅਤੇ ਇੰਟਰਵਿਊ ਲੈਣ ਵਾਲਿਆਂ ਨੇ ਲਿੱਖ ਕੁੱਝ ਹੋਰ ਦਿੱਤਾ। ਬਾਅਦ ਵਿੱਚ ਉਹਨਾਂ ਨੇ ਟੀਵੀ ਵਿੱਚ ਇੰਟਰਵਿਊ ਦੇ ਕੇ ਸਭ ਸਪੱਸ਼ਟ ਕੀਤਾ। Date:2009-07-29 Time:00:16:50
ਰੋਮ- ਸਵੀਡਨ ਦੀ 15 ਸਾਲਾ ਸਾਰਾ ਜੋਸਟਾਰਮ ਨੇ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿੱਚ ਦੋ ਦਿਨਾਂ ਦੇ ਅੰਦਰ ਦੂਜਾ ਵਿਸ਼ਵ ਰਿਕਾਰਡ ਬਣਾਉਂਦਿਆਂ 100 ਮੀਟਰ ਬਟਰਫਲਾਈ ਪ੍ਰਤੀਯੋਗਿਤਾ ਵਿੱਚ ਗੋਲਡ ਮਾਰਿਆ। Date:2009-07-29 Time:00:16:50
ਰੋਮ- ਰੂਸ ਦੀ ਏਨੇਸਤੇਸੀਆ ਜੁਏਵਾ ਨੇ ਇੱਥੇ ਚੱਲ ਰਹੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਔਰਤਾਂ ਦੀ 100 ਮੀਟਰ ਬੈਕਸਟ੍ਰੋਕ ਮੁਕਾਬਲੇਬਾਜ਼ੀ ਦਾ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਂਅ ਕਰ ਲਿਆ। Date:2009-07-29 Time:00:16:50
ਆਪਣੀ ਦੋ ਫ਼ਿਲਮਾਂ ਨੂੰ ਅਮਰੀਕਾ ਦੇ ਮਸ਼ਹੂਰ ਆਸਕਰ ਪੁਰਸਕਾਰਾਂ ਦੀ ਦੌੜ ਵਿੱਚ ਸ਼ਾਮਿਲ ਕਰਾ ਚੁਕੇ ਹਿੰਦੀ ਫ਼ਿਲਮਾਂ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਅਮਰੀਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਰ ਦੀ ਹਾਲ ਦੀ ਭਾਰਤ ਯਾਤਰਾ ਦੌਰਾਨ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ ਹਨ। Date:2009-07-29 Time:00:16:50
ਬਾਲੀਵੁੱਡ ਦੇ ਅਸਲੀ ਐਕਸ਼ਨ ਹੀਰੋ ਧਰਮਿੰਦਰ ਦਾ ਕਹਿਣਾ ਹੈ ਕਿ ਜਵਾਨੀ ਵੇਲੇ ਉਹ ਅੱਜ ਦੇ ਅਭਿਨੇਤਾ ਸਲਮਾਨ ਖ਼ਾਨ ਦੀ ਤਰ੍ਹਾਂ ਸਨ ਅਤੇ ਆਪਣੀ ਜ਼ਿੰਦਗੀ ਆਪਣੇ ਬਣਾਏ ਅਸੂਲਾਂ ਮੁਤਾਬਿਕ ਹੀ ਜਿਉਂਦੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਪੰਜਾਬੀ ਅਭਿਨੇਤਾ ਨੇ ਕਿਹਾ ਕਿ ਸਲਮਾਨ ਖ਼ਾਨ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੇ ਮੁੱਢਲੇ ਦਿਨਾ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਸਲਮਾਨ ਦਾ ਵਤੀਰਾ ਬਹੁਤ ਪਸੰਦ ਹੈ ਅਤੇ ਉਸ ਨੇ ਆਪਣਾ ਸਰੀਰ ਵੀ ਚੰਗਾ ਕਮਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ 73 ਸਾਲ ਦੇ ਇਸ ਹੀਰੋ ਨੇ ਹਾਲੇ ਵੀ ਆਪਣੀ ਫਿਟਨੈਸ ਬਰਕਰਾਰ ਰੱਖੀ ਹੋਈ ਹੈ ਅਤੇ ਲਗਾਤਾਰ ਫ਼ਿਲਮਾਂ ਕਰ ਰਹੇ ਹਨ ਜਦਕਿ ਉਨ੍ਹਾਂ ਦੀ ਉਮਰ ਦੇ ਕਈ ਅਭਿਨੇਤਾ ਫ਼ਿਲਮੀ ਦੁਨੀਆ ਨੂੰ ਅਲਵਿਦਾ ਕਹਿ ਕੇ ਘਰ ਬੈਠ ਗਏ ਹਨ। Date:2009-07-29 Time:00:16:50
ਨਿਊਯਾਰਕ- ਮਹਿਰੂਮ ਪੌਪ ਸਟਾਰ ਮਾਈਕਲ ਜੈਕਸਨ ਨੇਵਰਲੈਂਡ ਦੀ ਤਰ੍ਹਾਂ ਦਾ ਆਪਣੇ ਸੁਪਨਿਆਂ ਦਾ ਇੱਕ ਘਰ ਵੰਡਰਲੈਂਡ ਲਾਸ ਵੇਗਾਸ ਵਿੱਚ ਬਣਾਉਣਾ ਚਾਹੁੰਦੇ ਸਨ। ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਮਾਈਕਲ ਲਾਸ ਵੇਗਾਸ ਦੇ ਲਗਭਗ ਢਾਈ ਕਰੋੜ ਡਾਲਰ ਦੇ ਇਸ ਮਹਿਲਨੁਮਾ ਘਰ ਨੂੰ ਵੇਖਕੇ ਬਹੁਤ ਖੁਸ਼ ਹੁੰਦੇ ਸਨ। Date:2009-07-29 Time:00:16:50
ਜੈਪੁਰ- ਗੁੱਜਰ ਰਾਖਵੇਂਕਰਨ ਨੂੰ ਲੈਕੇ ਧਰਨੇ ਉੱਤੇ ਬੈਠੇ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਅਤੇ ਰੌਲੇ ਰੱਪੇ ਦੇ ਵਿਚਾਲੇ ਅੱਜ ਰਾਜਸਥਾਨ ਵਿਧਾਨ ਸਭਾ ਦੀ ਕਾਰਵਾਈ ਪ੍ਰਸ਼ਨਕਾਲ ਦੇ ਦੌਰਾਨ ਇੱਕ ਘੰਟੇ ਦੇ ਲਈ ਮੁਅੱਤਲ ਕਰ ਦਿੱਤੀ ਗਈ। Date:2009-07-29 Time:00:16:50
ਲੰਡਨ-ਹਾਲੀਵੁੱਡ ਫਿਲਮ ਸਟਾਰ ਰਿਚਰਡ ਗੇਰ ਦੀ ਉਮਰ ਭਲਾਂ ਹੀ 60 ਦੇ ਕਰੀਬ ਪੁੱਜ ਗਈ ਹੋਵੇ, ਪਰੰਤੂ ਔਰਤਾਂ ਦੇ ਵਿਚਕਾਰ ਉਹਨਾਂ ਨੂੰ ਲੋਕਪ੍ਰਿਅਤਾ ਹਾਲੇ ਵੀ ਬਰਕਰਾਰ ਹੈ। ਜੀ ਹਾਂ, ਨਿਊਯਾਰਕ ਸਥਿਤ ਗੇਰ ਦੇ ਹੋਟਲ 'ਬੈਡਫੋਰਡ ਪੋਸਟ ਇਨ' ਵਿੱਚ ਔਰਤਾਂ ਨੂੰ ਵੇਖਕੇ ਤਾਂ ਕੁੱਝ ਅਜਿਹਾ ਹੀ ਲੱਗਦਾ ਹੈ। Date:2009-07-29 Time:00:16:50
ਪੇਸ਼ਾਵਰ- ਪਾਕਿਸਤਾਨ ਦੀ ਸਵਾਤ ਘਾਟੀ ਵਿੱਚ ਸ਼ਰੀਅਤ ਕਾਨੂੰਨ ਲਾਗੂ ਕਰਵਾਉਣ ਵਾਲੇ ਤਾਲਿਬਾਨ ਦੇ ਵਿਚੌਲੇ ਅਤੇ ਤਹਿਰੀਕੇ ਨਿਫ਼ਾਜੇ ਸ਼ਰੀਅਤੇ ਮੁਹੰਮਦੀ (ਟੀਐੱਨਐੱਸਐੱਮ) ਦੇ ਮੁੱਖੀ ਸੂਫ਼ੀ ਮੁਹੰਮਦ ਅਤੇ ਉਸਦੇ ਦੋ ਪੁੱਤਰਾਂ ਨੂੰ ਪੇਸ਼ਾਵਰ ਦੀ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। Date:2009-07-29 Time:00:16:50
ਡਰਬਨ- ਮਹਾਤਮਾ ਗਾਂਧੀ ਜੋਹਾਂਸਬਰਗ ਦੇ ਜਿਸ ਮਕਾਨ ਵਿੱਚ ਤਿੰਨ ਵਰ੍ਹਿਆਂ ਤੱਕ ਰਹੇ ਸਨ, ਉਸ ਮਕਾਨ ਨੂੰ ਵੇਚਿਆ ਜਾ ਰਿਹਾ ਹੈ, ਪਰੰਤੂ ਇਸ ਮਕਾਨ ਦਾ ਹਾਲੇ ਤੱਕ ਕੋਈ ਗ੍ਰਾਹਕ ਨਹੀਂ ਮਿਲਿਆ ਹੈ। Date:2009-07-29 Time:00:16:50
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪਹਿਲੇ ਨੌਜਵਾਨ ਮੁੱਖ ਮੰਤਰੀ ਉਮਰ ਅੱਬਦੁਲਾ ਨੇ ਨੈਤਿਕਤਾ ਵਿਖਾਉਂਦੇ ਹੋਏ ਆਪਣਾ ਅਸਤੀਫ਼ਾ ਅੱਜ ਰਾਜਪਾਲ ਐੱਨਐੱਨ ਵੋਹਰਾ ਨੂੰ ਸੌਂਪ ਦਿੱਤਾ। ਉਮਰ ਨੇ ਇਹ ਕਦਮ ਪੀਡੀਪੀ ਦੀ ਸੀਨੀਅਰ ਨੇਤਾ ਦੁਆਰਾ ਉਹਨਾਂ ਉੱਤੇ ਲਗਾਏ ਇੱਕ ਗੰਭੀਰ ਆਰੋਪ ਦੇ ਬਾਅਦ ਉਠਾਇਆ। Date:2009-07-29 Time:00:16:50
page no.1 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |