Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 28 - 7 - 2009

ਸ਼ਾਹਰੁਖ ਨੇ ਲੰਡਨ 'ਚ ਫਲੈਟ ਖਰੀਦਿਆ

ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਨੇ ਮੱਧ ਲੰਡਨ ਦੇ ਪਾਰਕ ਲੇਨ ਇਲਾਕੇ ਵਿੱਚ 20 ਮਿਲੀਅਨ ਅਮਰੀਕੀ ਡਾਲਰ ਦਾ ਫਲੈਟ ਖਰੀਦਿਆ ਹੈ। ਏਸ਼ੀਅਨ ਨਿਊਜ਼ ਵੈਬਸਾਈਟ ਦੇ ਅਨੁਸਾਰ ਹਾਲ ਹੀ ਦੇ ਆਪਣੇ ਲੰਡਨ ਪ੍ਰਵਾਸ 'ਚ ਉਹਨਾਂ ਨੂੰ ਸਿਨੇਮਾ, ਕਲਾ ਅਤੇ ਸੰਸਕ੍ਰਿਤੀ ਵਿੱਚ ਉਹਨਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਮਾਨਦ ਡਾਕਟਰੇਟ ਦੀ ਉਪਾਧੀ ਦਿੱਤੀ ਗਈ। ਇਸੇ ਪ੍ਰਵਾਸ ਵਿੱਚ ਉਹਨਾਂ ਨੇ ਇਸ ਸੌਦੇ ਨੂੰ ਅੰਜਾਮ ਦਿੱਤਾ। ਵਿਦੇਸ਼ ਵਿੱਚ ਬਾਲੀਵੁੱਡ ਦੇ ਕਿਸੇ ਸਟਾਰ ਦੇ ਸੰਪਤੀ ਖਰੀਦਣ ਦੀ ਇਹ ਸਭ ਤੋਂ ਮਹਿੰਗੀ ਡੀਲ ਹੈ। ਵੈਬਸਾਈਟ ਦੇ ਅਨੁਸਾਰ ਸ਼ਾਹਰੁਖ ਨੇ ਦੁਬਈ ਵਿੱਚ ਵੀ ਸੰਪਤੀ ਖਰੀਦੀ ਹੋਈ ਹੈ। ਕਿੰਗ ਖਾਨ ਆਮ ਤੌਰ 'ਤੇ ਸਾਲ ਵਿੱਚ ਇੱਕ ਵਾਰ ਤੋਂ ਜਿਆਦਾ ਆਪਣੇ ਪਰਿਵਾਰ ਦੇ ਨਾਲ ਲੰਡਨ ਜਾਂਦੇ ਹਨ।

Date:2009-07-28 Time:00:06:34

ਜਦੋਂ ਪੈਸਾ ਹੋਵੇਗਾ ਤਦ ਵਿਆਹ ਕਰਾਂਗੀ: ਬਿਪਾਸ਼ਾ

ਬਿੱਲੋ ਰਾਣੀ (ਬਿਪਾਸ਼ਾ ਬਸੂ) ਨੂੰ ਮਰਦਾਂ 'ਤੇ ਵਿਸ਼ਵਾਸ ਨਹੀਂ ਰਿਹਾ। ਇਸ ਲਈ ਹੁਣ ਬਿਪਾਸ਼ਾ ਆਤਮਨਿਰਭਰ ਬਣਨਾ ਚਾਹੁੰਦੀ ਹੈ। ਬਿਪਾਸ਼ਾ ਦਾ ਕਹਿਣਾ ਹੈ ਕਿ ਪਹਿਲਾਂ ਉਹ ਆਰਥਿਕ ਰੂਪ ਨਾਲ ਮਜ਼ਬੂਤ ਹੋਣਾ ਚਾਹੁੰਦੀ ਹੈ, ਤਾਂ ਹੀ ਉਹ ਜਾਨ ਨਾਲ ਵਿਆਹ ਕਰੇਗੀ। ਵਿਆਹ ਤੋਂ ਬਾਅਦ ਵੀ ਬਿਪਾਸ਼ਾ ਕੰਮ ਕਰਨਾ ਚਾਹੁੰਦੀ ਹੈ। ਜੇਕਰ ਫਿਲਮਾਂ ਵਿੱਚ ਨਹੀਂ ਤਾਂ ਕਿਸੇ ਹੋਰ ਥਾਂ। ਵਿਆਹ ਤੋਂ ਬਾਅਦ ਬਿਪਾਸ਼ਾ ਨੂੰ ਇਹ ਚੰਗਾ ਨਹੀਂ ਲੱਗੇਗਾ ਕਿ ਉਹ ਹਰ ਛੋਟੀ ਲੋੜ ਲਈ ਜਾਨ ਅਬ੍ਰਾਹਮ ਸਾਹਮਣੇ ਹੱਥ ਫੈਲਾਵੇ। ਇਸ ਲਈ ਲੱਗਦਾ ਹੈ ਕਿ ਬਿਪਾਸ਼ਾ ਹੁਣ ਆਪਣਾ ਸਾਰਾ ਧਿਆਨ ਕਰੀਅਰ 'ਤੇ ਹੀ ਲਗਾ ਰਹੀ ਹੈ, ਕਿਉਂਕਿ ਉਹ ਹੁਣ ਆਤਮ-ਨਿਰਭਰ ਬਣਨਾ ਚਾਹੁੰਦੀ ਹੈ। ਬਿਪਾਸ਼ਾ ਦਾ ਕਹਿਣਾ ਹੈ ਕਿ ਕੁੜੀਆਂ ਨੂੰ ਆਪਣੇ ਪੈਰਾਂ 'ਤੇ ਖੁਦ ਖੜ੍ਹੇ ਹੋਣਾ ਚਾਹੀਦਾ ਹੈ। ਸਾਨੂੰ ਆਪਣੇ ਬੁਆਏ

Date:2009-07-28 Time:00:06:34

ਜਗਤ ਜਯੋਤੀ ਸਕੂਲ 'ਚ ਮਨਾਈ ਗਈ ਤੀਜ

ਅੰਮ੍ਰਿਤਸਰ- ਜਗਤ ਜਯੋਤੀ ਹਾਈ ਸਕੂਲ ਮਹਾ ਸਿੰਘ ਗੇਟ, ਅੰਮ੍ਰਿਤਸਰ ਵਿੱਚ ਪ੍ਰਿੰਸੀਪਲ ਹਰੀਸ਼ ਪੁਰੀ ਦੀ ਅਗੁਵਾਈ ਵਿੱਚ ਤੀਜ ਦੇ ਤਿਉਹਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਮਹਿੰਦੀ ਮੁਕਾਬਲੇ, ਗਿੱਧਾ ਮੁਕਾਬਲੇ ਦਾ ਵੀ ਆਯੋਜਨ ਕੀਤਾ ਗਿਆ।

Date:2009-07-28 Time:00:06:34

ਸਵਾਇਨ ਫਲੂ ਦੇ 16 ਨਵੇਂ ਮਾਮਲੇ

ਨਵੀਂ ਦਿੱਲੀ - ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਜਾਣਕਾਰੀ ਦਿੱਤੀ ਕਿ ਦੇਸ਼ ਭਰ ਵਿਚ ਸਵਾਇਨ ਫਲੂ ਦੇ 16 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਕਾਰਣ ਦੇਸ਼ ਵਿਚ ਸਵਾਇਨ ਫਲੂ ਪੀੜ੍ਹਤਾਂ ਦੀ ਗਿਣਤੀ ਵੱਧ ਕੇ 429 ਹੋ ਗਈ ਹੈ।

Date:2009-07-28 Time:00:06:34

ਕੁੱਝ ਧਾਰਾਵਾਂ ਖ਼ਤਮ ਹੋਣ : ਪੀਡੀਪੀ

ਸ਼੍ਰੀਨਗਰ- ਪੀਡੀਪੀ ਨੇ ਕਸ਼ਮੀਰ ਸਮੱਸਿਆ ਦੇ ਹੱਲ ਲਈ ਸੰਵਿਧਾਨ ਦੀਆਂ ਕੁੱਝ ਧਾਰਾਵਾਂ ਨੂੰ ਖ਼ਤਮ ਕਰਨ, ਅਸ਼ਾਂਤੀ ਦੇ ਦੌਰਾਨ ਕੁਰਾਹੇ ਪਏ ਲੋਕਾਂ ਨੂੰ ਮੁਆਫ਼ ਕਰਨ, ਬਲ ਵਿਸ਼ੇਸ਼ ਅਧਿਕਾਰ ਅਧਿਨਿਯਮ ਨੂੰ ਖ਼ਤਮ ਕਰਨ ਅਤੇ ਸਾਲ 1975 ਵਿੱਚ ਨੇਤਾਵਾਂ ਦੁਆਰਾ ਗੈਰ-ਕਾਨੂੰਨੀ ਢੰਗ ਨਾਲ ਸੰਪਤੀ ਬਟੋਰ ਦੇ ਮਾਮਲੇ ਦੀ ਜਾਂਚ ਵਾਸਤੇ ਕਮਿਸ਼ਨ ਬਿਠਾਉਣ ਦੀ ਮੰਗ ਕੀਤੀ ਹੈ।

Date:2009-07-28 Time:00:06:34

ਠੀਕ ਹੋ ਰਹੇ ਹਨ ਸਾਰਕੋਜੀ

ਪੈਰਿਸ - ਫ੍ਰਾਂਸੀਸੀ ਰਾਸ਼ਟਰਪਤੀ ਨਿਕੋਲਸ ਸਾਰਕੋਜੀ ਜੋਗਿੰਗ ਦੌਰਾਨ ਡਿੱਗਣ ਮਗਰੋਂ ਹਸਪਤਾਲ ਵਿਚ ਸਿਹਤ ਮੰਦ ਹੋ ਰਹੇ ਹਨ।ਸਾਰਕੋਜੀ ਦੇ ਸਟਾਫ ਦੇ ਮੁਖੀ ਨੇ ਇਹ ਜਾਣਕਾਰੀ ਦਿੱਤੀ ਜਿਸ ਨੂੰ ਸਾਰਕੋਜੀ ਨੇ ਆਪਣੇ ਰੁਝੇਂਵੇ ਭਰੇ ਪ੍ਰੋਗਰਾਮ ਨੂੰ ਥੋੜ੍ਹਾ ਘਟਾਉਣ ਲਈ ਕਿਹਾ ਹੈ।

Date:2009-07-28 Time:00:06:33

ਆਤਮਘਾਤੀ ਹਮਲੇ ਵਿੱਚ ਚਾਰ ਮਰੇ

ਬਗਦਾਦ- ਇਰਾਕ ਵਿੱਚ ਇੱਕ ਆਤਮਘਾਤੀ ਬੰਬ ਹਮਲੇ ਵਿੱਚ ਘੱਟ ਤੋਂ ਘੱਟ ਚਾਰ ਲੋਕ ਮਾਰੇ ਗਏ ਹਨ ਅਤੇ ਨੌ ਹੋਰ ਬੁਰੀ ਤਰ੍ਹਾਂ ਫੱਟੜ ਹੋਏ ਹਨ। ਪੁਲਿਸ ਨੇ ਦੱਸਿਆ ਕਿ ਰਾਜਧਾਨੀ ਬਗਦਾਦ ਤੋਂ 50 ਕਿਲੋਮੀਟਰ ਦੂਰ ਫਲੂਜਾ ਵਿੱਚ ਐਤਵਾਰ ਨੂੰ ਇੱਕ ਆਤਮਘਾਤੀ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਨੌ ਹੋਰਨਾਂ ਲੋਕ ਫੱਟੜ ਹੋ ਗਏ।

Date:2009-07-28 Time:00:06:33

ਕੋਈ ਮਹਿਲਾ ਰਾਸ਼ਟਰਪਤੀ ਬਣੇ : ਹਿਲੇਰੀ

ਵਾਸ਼ਿੰਗਟਨ- ਅਮਰੀਕਾ ਦੀ ਵਰਤਮਾਨ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇੱਛਾ ਪ੍ਰਗਟ ਕੀਤੀ ਹੈ ਕਿ ਕੋਈ ਔਰਤ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲੇ। ਹਿਲੇਰੀ ਨੇ ਐੱਨਬੀਸੀ ਦੇ ਇੱਕ ਪ੍ਰੋਗ੍ਰਾਮ ਵਿੱਚ ਕਿਹਾ ਕਿ ਕਿਸੇ ਔਰਤ ਦੇ ਲਈ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਾ ਇੱਕ ਬਹੁਤ ਹੀ ਚੁਨੌਤੀਪੂਰਨ ਕੰਮ ਹੈ।

Date:2009-07-28 Time:00:06:33


1   2  

page no.2

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009