Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 28 - 7 - 2009

ਮਾਇਆ ਨੇ ਕੇਂਦਰ ਨੂੰ ਕੀਤੀ ਬੇਨਤੀ

ਲਖਨਊ- ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਬੁੰਦੇਲਖੰਡ ਖੇਤਰ ਦੀ ਜਨਤਾ ਦੇ ਬਿਹਤਰ ਭਵਿੱਖ ਲਈ ਕੇਂਦਰ ਸਰਕਾਰ ਨੂੰ ਸਹਿਯੋਗ ਪ੍ਰਦਾਨ ਕਰਨ ਦੇ ਲਈ ਮੁੜ੍ਹ ਤੋਂ ਬੇਨਤੀ ਕੀਤੀ ਹੈ।

Date:2009-07-28 Time:00:06:35

ਟਿਕਟ ਰਿਜ਼ਰਵੇਸ਼ਨ ਕੇਂਦਰ ਹੋਣਗੇ ਕੰਪਿਊਟਰਾਈਜ਼ਡ

ਬੈਨਰਜੀ ਨੇ ਇੱਥੇ ਨਿਊ ਅਲੀਪੁਰ ਰੇਲਵੇ ਸਟੇਸ਼ਨ ਉੱਤੇ ਨਵੇਂ ਕੰਪਿਊਟਰ ਯੁਕਤ ਟਿਕਟ ਰਾਖਵੀਂਕਰਨ ਕੇਂਦਰ ਦਾ ਉਦਘਾਟਨ ਕਰਨ ਦੇ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਵਿੱਚ ਇੱਕ ਇੱਕ ਕਰਕੇ ਸਾਰੇ ਰੇਲਵੇ ਟਿਕਟ ਰਾਖਵੀਂਕਰਨ ਕੇਂਦਰ ਕੰਪਿਊਟਰਯੁਕਤ ਕਰ ਦਿੱਤੇ ਜਾਣਗੇ।

Date:2009-07-28 Time:00:06:35

ਹੈਦਰਾਬਾਦ 'ਚ 75 ਸੱਪ ਬਚਾਏ

ਹੈਦਰਾਬਾਦ - ਸੱਪਾਂ ਨੂੰ ਸਪੇਰਿਆਂ ਤੋਂ ਬਚਾਉਣ ਦੀ ਮੁਹਿੰਮ ਹੇਠ ਬੀਤੇ ਕੱਲ੍ਹ ਜੰਗਲੀ ਜੀਵ ਵਰਕਰਾਂ ਨੇ ਨਾਗਪੰਚਮੀ ਮੌਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ 75 ਸੱਪਾਂ ਨੂੰ ਬਚਾਇਆ।

Date:2009-07-28 Time:00:06:35

ਭਾਰਤ ਤੋਂ ਬਿਜਲੀ ਖਰੀਦੇਗਾ ਨੇਪਾਲ

ਕਾਠਮਾਂਡੂ - ਨੇਪਾਲ ਸਰਕਾਰ ਆਪਣੀਆਂ ਬਿਜਲੀ ਲੋੜਾਂ ਦੀ ਪੂਰਤੀ ਲਈ ਭਾਰਤ ਤੋਂ 30 ਮੈਗਾਵਾਟ ਬਿਜਲੀ ਖਰੀਦੇਗੀ।ਨੇਪਾਲ ਦੇ ਊਰਜਾ ਮੰਤਰੀ ਪ੍ਰਕਾਸ਼ ਸ਼ਰਨ ਮਹਤ ਨੇ ਇਹ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਇਸ ਸੰਬੰਧੀ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਜ਼ਾਰੀ ਹੈ।

Date:2009-07-28 Time:00:06:35

ਆਸਟ੍ਰੇਲੀਆ 'ਚ ਭਾਰਤੀ ਪੱਤਰਕਾਰ 'ਤੇ ਹਮਲਾ

ਮੈਲਬੋਰਨ - ਇੱਕ ਭਾਰਤੀ ਪੱਤਰਕਾਰ ਮੁਟਿਆਰ ਉੱਪਰ ਮੈਲਬੋਰਨ ਵਿਖੇ ਅੱਜ ਹਮਲਾ ਕੀਤਾ ਗਿਆ ਅਤੇ ਉਸ ਨੂੰ ਧਮਕੀ ਦਿੱਤੀ ਗਈ ਜਦੋਂ ਉਹ ਆਸਟ੍ਰੇਲੀਆ ਦੇ ਅਜਿਹੇ ਵੀਜਾ ਅਤੇ ਸਿੱਖਿਆ ਸੰਸਥਾਨਾਂ ਦੇ ਘੁਟਾਲਿਆਂ ਨੂੰ ਉਜ਼ਾਗਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜੋ ਭਾਰਤੀਆਂ ਸਮੇਤ ਹੋਰਨਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਠੱਗਦੇ ਸਨ।

Date:2009-07-28 Time:00:06:35

ਮੈਟ੍ਰੋ ਦੇ ਖੰਭਿਆਂ 'ਚ ਦਰਾੜਾਂ, ਜਾਂਚ ਦੇ ਆਦੇਸ਼

ਨਵੀਂ ਦਿੱਲੀ - ਜ਼ਮਰੂਦਪੁਰ ਮੈਟਰੋ ਹਾਦਸੇ ਦਾ ਖੌਫਨਾਕ ਦ੍ਰਿਸ਼ ਉਸ ਵੇਲ੍ਹੇ ਤਾਜ਼ਾ ਹੋ ਗਿਆ ਜਦੋਂ ਦੋ ਕੈਂਟੀਲੀਵਰਾਂ ਸਮੇਤ ਦਿੱਲੀ ਮੈਟਰੋ ਦੀ ਨੋਇਡਾ ਲਾਇਨ ਦੇ ਸੈਕਟਰ 14 ਦੇ 10 ਅਤੇ 14 ਨੰਬਰ ਦੇ ਖੰਭਿਆਂ ਵਿਚ ਦਰਾੜਾਂ ਵੇਖੀਆ ਗਈਆਂ ਜਿੰਨ੍ਹਾਂ ਉੱਪਰ ਕੈਂਟੀਲੀਵਰ ਸੀ।ਸ਼ਨੀਵਾਰ ਨੂੰ ਇਸ ਰੂਟ ਉੱਪਰ ਮੈਟਰੋ ਦਾ ਟ੍ਰਾਇਲ ਕੀਤਾ ਗਿਆ ਸੀ ਜਿਸ ਨੂੰ ਅਗਸਤ ਦੇ ਆਖਰ ਵਿਚ ਖੋਲਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਸੀ।

Date:2009-07-28 Time:00:06:35

ਬੀਓਬੀ ਦਾ ਸ਼ੁੱਧ ਮੁਨਾਫ਼ਾ 84.81 ਫੀਸਦੀ ਵੱਧਿਆ

ਨਵੀਂ ਦਿੱਲੀ- ਬੈਂਕ ਆਫ਼ ਬੜੌਦਾ (ਬੀਓਬੀ) ਦਾ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਸ਼ੁੱਧ ਮੁਨਾਫ਼ਾ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 84.81 ਫੀਸਦੀ ਵੱਧਕੇ 685.38 ਕਰੋੜ ਰੁਪਏ ਹੋ ਗਿਆ।

Date:2009-07-28 Time:00:06:35

ਅੰਬੂਜਾ ਸੀਮਿੰਟ ਦਾ ਮੁਨਾਫ਼ਾ ਡਿੱਗਿਆ

ਨਵੀਂ ਦਿੱਲੀ- ਦੇਸ਼ ਦੇ ਸੀਮਿੰਟ ਬਣਾਉਣ ਵਾਲੀ ਤੀਜੀ ਵੱਡੀ ਕੰਪਨੀ ਅੰਬੂਜਾ ਸੀਮਿੰਟ ਲਿਮੀਟੇਡ ਦਾ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਸ਼ੁੱਧ ਲਾਭ 44 ਪ੍ਰਤੀਸ਼ਤ ਘੱਟਕੇ 3.25 ਅਰਬ ਰੁਪਏ ਰਹਿ ਗਿਆ ਹੈ।

Date:2009-07-28 Time:00:06:35

ਜੇਕੇ ਲਕਸ਼ਮੀ ਦਾ ਮੁਨਾਫ਼ਾ ਦੁਗੱਣਾ

ਨਵੀਂ ਦਿੱਲੀ- ਸੀਮਿੰਟ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਜੇਕੇ ਲਕਸ਼ਮੀ ਸੀਮਿੰਟ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 78 ਕਰੋੜ 49 ਲੱਖ ਰੁਪਏ ਦਾ ਮੁਨਾਫ਼ਾ ਪ੍ਰਾਪਤ ਕੀਤਾ ਹੈ। ਕੰਪਨੀ ਨੇ ਇੱਥੇ ਦੱਸਿਆ ਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ ਅੰਕੜਾ 38 ਕਰੋੜ 69 ਲੱਖ ਰੁਪਏ ਦਾ ਰਿਹਾ ਸੀ।

Date:2009-07-28 Time:00:06:35

ਇੰਡੀਆ ਸੀਮਿੰਟ ਦੇ ਨਫ਼ੇ 'ਚ ਮਾਮੂਲੀ ਬੜ੍ਹਤ

ਨਵੀਂ ਦਿੱਲੀ- ਸੀਮਿੰਟ ਬਣਾਉਣ ਵਾਲੀ ਕੰਪਨੀ ਇੰਡੀਆ ਸੀਮਿੰਟ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 1.44 ਅਰਬ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ। ਇੰਡੀਆ ਸੀਮਿੰਟ ਨੇ ਦੱਸਿਆ ਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ ਅੰਕੜਾ 1.42 ਅਰਬ ਰੁਪਏ ਰਿਹਾ ਸੀ।

Date:2009-07-28 Time:00:06:35

ਸ਼੍ਰੀ ਸੀਮਿੰਟ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ- ਸੀਮਿੰਟ ਨਿਰਮਾਣ ਦੀ ਪ੍ਰਮੁੱਖ ਕੰਪਨੀ ਸ਼੍ਰੀ ਸੀਮਿੰਟ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 2.91 ਅਰਬ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ। ਸ਼੍ਰੀ ਸੀਮਿੰਟ ਨੇ ਇੱਥੇ ਦੱਸਿਆ ਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਕੰਪਨੀ ਨੇ 1.11 ਅਰਬ ਰੁਪਏ ਦਾ ਮੁਨਾਫ਼ਾ ਕਮਾਇਆ ਸੀ।

Date:2009-07-28 Time:00:06:35

ਸੌਰਭ ਪ੍ਰੋਜੈਕਟ ਨੂੰ ਮਿਲਿਆ ਆਰਡਰ

ਨਵੀਂ ਦਿੱਲੀ- ਸੁਭਾਸ਼ ਪ੍ਰੋਜੈਕਟ ਐਂਡ ਮਾਰਕਿਟਿੰਗ ਲਿਮੀਟੇਡ ਨੂੰ ਗ੍ਰਾਮੀਣ ਬਿਜਲੀਕਰਨ ਦੇ ਲਈ ਬੁਨਿਆਦੀ ਸਹੂਲਤਾਂ ਜੁਟਾਉਣ ਦਾ 151.80 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।

Date:2009-07-28 Time:00:06:35

ਆਈਪੀਓ ਲਿਆਵੇਗੀ ਬੀਐਸਐਨਐਲ

ਨਵੀਂ ਦਿੱਲੀ - ਸਰਕਾਰ ਨੇ ਇੱਥੇ ਅੱਜ ਕਿਹਾ ਹੈ ਕਿ ਉਹ ਆਪਣੇ ਕਰਮਚਾਰੀਆਂ ਵਿਚਕਾਰ ਮੁੱਢਲੀ ਜਨਤਕ ਪੇਸ਼ਕਸ਼(ਆਈਪੀਐਫ) ਰਾਹੀਂ ਸ਼ੇਅਰਾਂ ਦੀ ਵੰਡ ਕਰੇਗੀ।ਸੰਚਾਰ ਮੰਤਰੀ ਏ ਰਾਜਾ ਨੇ ਅੱਜ ਰਾਜਸਭਾ ਨੂੰ ਭਰੋਸਾ ਦੁਆਇਆ ਕਿ ਇਹ ਕੋਈ ਵਿਨਿਵੇਸ਼ ਜਾਂ ਨਿੱਜੀਕਰਨ ਦਾ ਮਾਮਲਾ ਨਹੀਂ ਹੈ।

Date:2009-07-28 Time:00:06:35

ਗ੍ਰੇਹਾਉਂਡ ਦੀ ਨੀਤੀ ਵਰਤੇਗੀ ਕੋਬਰਾ

ਨਵੀਂ ਦਿੱਲੀ - ਹੁਣੇ ਜਿਹੇ ਹੀ ਗਠਿਤ ਕੀਤਾ ਗਿਆ ਨਕਸਲ ਰੋਧੀ ਬਲ ਕੋਬਰਾ ਆਂਧਰਾ ਪ੍ਰਦੇਸ਼ ਦੇ ਵਿਸ਼ੇਸ਼ ਬਲ 'ਗ੍ਰੇਹਾਉਂਡ' ਦੇ ਵਿਸ਼ੇਸ਼ ਤੌਰ ਤਰੀਕੇ ਅਤੇ ਕਾਰਜ ਸੰਚਾਲਨ ਵਿਧੀ ਵਰਤਣ ਜਾ ਰਿਹਾ ਹੈ ਜਿਸ ਨੂੰ ਅਜਿਹੀਆਂ ਕਾਰਵਾਈਆਂ ਲਈ ਮਾਹਰ ਮੰਨਿਆ ਜਾ ਰਿਹਾ ਹੈ।

Date:2009-07-28 Time:00:06:35

ਥ੍ਰੀ ਜੀ ਸਪੈਕਟ੍ਰਮ 'ਤੇ ਬੈਠਕ ਮੁਲਤਵੀ

ਨਵੀਂ ਦਿੱਲੀ - ਥ੍ਰੀ ਜੀ ਸਪੈਕਟ੍ਰਮ ਦੀ ਕੀਮਤ ਨਿਰਧਾਰਤ ਕਰਨ ਲਈ ਅੱਜ ਹੋਣ ਵਾਲੀ ਉੱਚ ਅਧਿਕਾਰ ਪ੍ਰਾਪਤ ਮੰਤਰੀ ਸਮੂਹ ਦੀ ਬੈਠਕ ਮੁਲਤਵੀ ਹੋ ਚੁੱਕੀ ਹੈ।ਇਸ ਸਮੂਹ ਦੇ ਪ੍ਰਧਾਨ ਪ੍ਰਣਬ ਮੁਖਰਜੀ ਹਨ ਅਤੇ ਇਸ ਦੀ ਬੈਠਕ 31 ਜੁਲਾਈ ਨੂੰ ਹੋਣੀ ਸੀ।ਇੰਝ ਭਾਰਤ ਨੂੰ ਤੀਜੀ ਪੀੜ੍ਹੀ ਦੀਆਂ ਦੂਰਸੰਚਾਰ ਸੇਵਾਵਾਂ ਦੇ ਸ਼ੁਰੂ ਹੋਣ ਵਿਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Date:2009-07-28 Time:00:06:35

2003 ਮੁੰਬਈ ਧਮਾਕੇ, ਆਰੋਪੀ ਦੋਸ਼ੀ ਐਲਾਣੇ

ਮੁੰਬਈ - 6 ਸਾਲ ਪਹਿਲਾਂ ਮੁੰਬਈ ਦੇ ਗੇਟਵੇ ਆਫ ਇੰਡੀਆ ਅਤੇ ਝਾਵੇਰੀ ਬਜ਼ਾਰ ਵਿਖੇ ਹੋਏ ਦੂਹਰੇ ਧਮਾਕਿਆਂ ਜਿੰਨ੍ਹਾਂ ਵਿਚ 52 ਲੋਕ ਮਾਰੇ ਗਏ ਸਨ ਅਤੇ 184 ਤੋਂ ਵੱਧ ਜ਼ਖਮੀ ਹੋ ਗਏ ਸਨ, ਦੇ ਆਰੋਪੀਆਂ ਨੂੰ ਅੱਜ ਵਿਸ਼ੇਸ਼ ਪੋਟਾ ਅਦਾਲਤ ਨੇ ਦੋਸ਼ੀ ਐਲਾਣ ਕਰ ਦਿੱਤਾ।ਮਾਮਲੇ ਵਿਚ ਸਜਾ ਬਚਾਅ ਪੱਖ ਅਤੇ ਫਰਿਆਦੀ ਪੱਖ ਦੀਆਂ ਦਲੀਲਾਂ ਸੁਨਣ ਮਗਰੋਂ 4 ਅਗਸਤ ਨੂੰ ਸੁਣਾਈ ਜਾਵੇਗੀ।

Date:2009-07-28 Time:00:06:35

ਮੇਰਾ ਕਿਸੇ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ: ਸ਼ਾਹਿਦ

ਸ਼ਾਹਿਦ ਕਪੂਰ ਦੀ ਇਮੇਜ ਅੱਜ ਲਵਰ ਬੁਆਏ ਅਤੇ ਚਾਕਲੇਟੀ ਹੀਰੋ ਦੀ ਹੋ ਗਈ ਹੈ। ਇਸ ਇਮੇਜ ਤੋਂ ਪਰੇਸ਼ਾਨ ਸ਼ਾਹਿਦ ਨੇ ਕਿਹਾ ਕਿ ਨਾ ਤਾਂ ਮੇਰੀ ਕਿਸੇ ਨਾਲ ਰਿਲੇਸ਼ਨਸ਼ਿਪ ਹੈ ਅਤੇ ਨਾ ਹੀ ਮੇਰੀ ਕਿਸੇ ਨਾਲ ਡੇਟਿੰਗ ਚੱਲ ਰਹੀ ਹੈ। ਖ਼ਬਰ ਹੈ ਕਿ ਸ਼ਾਹਿਦ ਦਾ ਕਹਿਣਾ ਹੈ ਕਿ ਲੋਕ ਸਮਝਦੇ ਹਨ ਕਿ ਮੇਰੀ ਲਾਈਫ ਬਹੁਤ ਕਲਰਫੁਲ ਹੈ, ਜਦੋਂ ਕਿ ਅਜਿਹਾ ਕੁਝ ਵੀ ਨਹੀਂ ਹੈ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੈਂ ਨਾਰਮਲ ਇਨਸਾਨ ਹਾਂ। ਮੇਰੇ ਬ੍ਰੇਕਅਪ ਬਾਰੇ ਸਭ ਜਾਣਦੇ ਹਨ ਅਤੇ ਉਸ ਤੋਂ ਬਾਅਦ ਲੋਕ ਮੇਰਾ ਨਾਮ ਕਿਸੇ ਨਾ ਕਿਸੇ ਨਾਲ ਜੋੜਦੇ ਹੀ ਰਹੇ ਹਨ। ਪਰ ਮੈਂ ਦੱਸਣਾ ਚਾਹਾਂਗਾ ਕਿ ਫਿਲਹਾਲ ਮੈਂ ਸਿੰਗਲ ਹਾਂ। ਨਾ ਤਾਂ ਮੇਰੀ ਕਿਸੇ ਨਾਲ ਰਿਲੇਸ਼ਨਸ਼ਿਪ ਹੈ ਅਤੇ ਨਾ ਹੀ ਮੇਰੀ ਕਿਸੇ ਨਾਲ ਡੇਟਿੰਗ ਚੱਲ ਰਹੀ ਹੈ। ਸ਼ਾਹਿਦ ਆਪਣੀ ਆਉਣ ਵਾਲੀ ਫਿਲਮ 'ਕਮੀਨੇ' ਤੋਂ ਆਪਣੀ ਇਮੇ

Date:2009-07-28 Time:00:06:34

ਉਦਿਤਾ ਵੱਲੋਂ ਜ਼ੋਰਦਾਰ ਵਾਪਸੀ ਦੀ ਤਿਆਰੀ

ਬਾਲੀਵੁੱਡ ਅਭਿਨੇਤਰੀ ਉਦਿਤਾ ਗੋਸਵਾਮੀ ਲੰਬੇ ਸਮੇਂ ਬਾਅਦ ਵੱਡੇ ਪਰਦੇ 'ਤੇ ਜ਼ੋਰਦਾਰ ਵਾਪਸੀ ਦੀ ਤਿਆਰੀ 'ਚ ਹੈ। ਉਸਨੇ ਇੱਕੋ ਸਮੇਂ ਪੰਜ ਫਿਲਮਾਂ ਸਾਈਨ ਕੀਤੀਆਂ ਹਨ। ਉਦਿਤਾ ਦੀਆਂ ਇਹਨਾਂ ਪੰਜ ਫਿਲਮਾਂ ਵਿੱਚ ਅਕਸ਼ੈ ਕੁਮਾਰ ਅਤੇ ਸੰਨੀ ਦਿਉਲ ਦੇ ਨਾਲ ਦੋ-ਦੋ ਫਿਲਮਾਂ ਵੀ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਦਿਤਾ ਨੇ ਕਿਹਾ ਕਿ ਉਸਦਾ ਸਮਾਂ ਆਉਣ ਵਾਲਾ ਹੈ। ਉਸਨੇ ਦੱਸਿਆ ਕਿ ਉਹ 'ਫਾਕਸ' ਅਤੇ 'ਦ ਮੈਨ' ਨਾਮ ਦੀਆਂ ਦੋ ਫਿਲਮਾਂ 'ਚ ਸੰਨੀ ਦਿਉਲ ਨਾਲ ਅਤੇ 'ਚੈਸ' ਅਤੇ 'ਹੈਲੋ ਇੰਡੀਆ' ਨਾਮ ਦੀਆਂ ਦੋ ਫਿਲਮਾਂ ਵਿੱਚ ਅਕਸ਼ੈ ਦੇ ਨਾਲ ਨਜ਼ਰ ਆਵੇਗੀ। ਜ਼ਿਕਰਯੋਗ ਹੈ ਕਿ 2004 ਵਿੱਚ ਉਦਿਤਾ ਨੇ ਪੂਜਾ ਭੱਟ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਪਾਪ' ਨਾਲ ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ ਕੀਤੀ ਸੀ।

Date:2009-07-28 Time:00:06:34

'ਧੋਬੀ ਘਾਟ' 'ਚ ਮੇਰੀ ਮੁੱਖ ਭੂਮਿਕਾ: ਆਮਿਰ

ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਕਿਹਾ ਹੈ ਕਿ ਉਹ ਆਉਣ ਵਾਲੀ ਫਿਲਮ 'ਧੋਬੀ ਘਾਟ' 'ਚ ਮੁੱਖ ਭੂਮਿਕਾ ਨਿਭਾ ਰਹੇ ਹਨ। ਫਿਲਮ ਦਾ ਨਿਰਦੇਸ਼ਨ ਆਮਿਰ ਦੀ ਪਤਨੀ ਕਿਰਨ ਰਾਵ ਕਰ ਰਹੀ ਹੈ। ਆਮਿਰ ਨੇ ਆਪਣੇ ਬਲਾਗ 'ਚ ਇਸ ਸਬੰਧ 'ਚ ਟਿੱਪਣੀ ਕੀਤੀ ਹੈ। ਉਹਨਾਂ ਨੇ ਲਿਖਿਆ ਹੈ ਕਿ ਹੁਣ ਮੈਂ ਇਸ ਗੱਲ ਤੋਂ ਪਰਦਾ ਉਠਾ ਰਿਹਾ ਹਾਂ ਕਿ ਕਿਰਨ ਦੀ 'ਧੋਬੀ ਘਾਟ' 'ਚ ਮੇਰਾ ਕਿਰਦਾਰ ਸਭ ਤੋਂ ਮਹੱਤਵਪੂਰਨ ਹੈ। 'ਧੋਬੀ ਘਾਟ' ਰਾਹੀਂ ਹੀ ਕਿਰਨ ਨਿਰਦੇਸ਼ਨ ਦੇ ਖੇਤਰ 'ਚ ਕਦਮ ਰੱਖਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮੀਡੀਆ ਵਿੱਚ ਆਮਿਰ ਦੇ ਕਿਰਦਾਰ ਨੂੰ ਲੈ ਕੇ ਅਫਵਾਹਾਂ ਵੀ ਉੱਡੀਆਂ ਸਨ। ਆਮਿਰ ਨੇ ਕਿਹਾ ਕਿ ਫਿਲਮ ਵਿੱਚ ਆਪਣੇ ਕਿਰਦਾਰ ਬਾਰੇ ਫਿਲਹਾਲ ਉਹ ਕੁਝ ਨਹੀਂ ਦੱਸਣਗੇ। ਉਹਨਾਂ ਨੇ ਕਿਹਾ ਕਿ ਕਿਰਨ ਨਹੀਂ ਚਾਹੁੰਦੀ ਹੈ ਕਿ ਪ੍ਰਦਰਸ਼ਨ ਤੋਂ ਪਹਿਲਾਂ ਫਿਲਮ ਬਾਰੇ ਜਿਆਦ

Date:2009-07-28 Time:00:06:34

ਘਿਉਂ ਦਾ ਦੀਵਾ

ਜੇ ਕੋਈ ਮਾਨਸਿਕ ਤਨਾਅ ਨਾਲ ਪ੍ਰੇਸ਼ਾਨ ਹੈ ਤਾਂ ਉਸ ਦੇ ਕਮਰੇ ਵਿੱਚ ਘਿਉਂ ਦਾ ਦੀਵਾ ਬਾਲ ਕੇ ਰੱਖੋ।

Date:2009-07-28 Time:00:06:34

ਮਹੱਤਵਪੂਰਣ ਕੰਮ

ਪੌੜੀਆਂ ਥੱਲੇ ਬੈਠ ਕੇ ਕੋਈ ਮਹੱਤਵਪੂਰਣ ਕੰਮ ਨਾ ਕਰੋ।

Date:2009-07-28 Time:00:06:34

ਯਾਸੀਨ ਮਲਿਕ ਨਜ਼ਰਬੰਦੀ ਤੋਂ ਰਿਹਾਅ

ਸ਼੍ਰੀਨਗਰ - ਅਧਿਕਾਰੀਆਂ ਨੇ ਅੱਜ ਜੰਮੂ ਕਸ਼ਮੀਰ ਲਿਬ੍ਰੇਸ਼ਨ ਫਰੰਟ ਦੇ ਮੁਖੀ ਯਾਸੀਨ ਮਲਿਕ ਦੇ ਆਉਣ ਜਾਣ 'ਤੇ ਰੋਕ ਹਟਾਉਂਦਿਆਂ ਉਹਨਾਂ ਦੀ ਬੀਤੇ ਤਿੰਨ ਮਹੀਨਿਆਂ ਤੋਂ ਜ਼ਾਰੀ ਨਜ਼ਰਬੰਦੀ ਖਤਮ ਕਰ ਦਿੱਤੀ।

Date:2009-07-28 Time:00:06:34

ਘੁਸਪੈਠ ਦੀ ਕੋਸ਼ਿਸ਼ ਨਾਕਾਮ, ਤਿੰਨ ਖਾੜਕੂ ਢੇਰ

ਸ਼੍ਰੀਨਗਰ - ਰੱਖਿਆ ਬਲਾਂ ਨੇ ਅੱਜ ਜੰਮੂ ਕਸ਼ਮੀਰ ਦੇ ਸਰਹੱਦੀ ਜਿਲ੍ਹੇ ਕੁਪਵਾੜਾ ਵਿਖੇ ਐਲਓਸੀ ਲਾਗੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਤਿੰਨ ਖਾੜਕੂਆਂ ਨੂੰ ਹਲਾਕ ਕਰ ਦਿੱਤਾ।ਰੱਖਿਆ ਬੁਲਾਰੇ ਨੇ ਉਕਤ ਜਾਣਕਾਰੀ ਦਿੱਤੀ।

Date:2009-07-28 Time:00:06:34

ਚਾਮੁੰਡੇਸ਼ਵਰ ਨੂੰ 7 ਦਿਨ ਦੀ ਮੋਹਲਤ

ਵਿਜੇਵਾੜਾ - ਆਂਧਰਾ ਪ੍ਰਦੇਸ਼ ਕ੍ਰਿਕਟ ਸੰਘ ਨੇ ਮੁਅੱਤਲ ਮਹਾਂਸਕਤੱਰ ਵੀ. ਚਾਮੁੰਡੇਸ਼ਵਰਨਾਥ ਨੂੰ ਮਹਿਲਾ ਕ੍ਰਿਕਟ ਖਿਡਾਰਨਾਂ ਦੀ ਕਥਿੱਤ ਯੌਨ ਤਾੜਨਾ ਦੇ ਮਾਮਲੇ ਵਿਚ ਆਪਣੀ ਸਥਿੱਤੀ ਸਾਫ ਕਰਨ ਲਈ 7 ਦਿਨ ਦਾ ਸਮਾਂ ਦਿੱਤਾ ਹੈ।

Date:2009-07-28 Time:00:06:34

ਸਿਖਲਾਈ ਲਈ ਤਿਆਰ ਛੇਤਰੀ

ਨਵੀਂ ਦਿੱਲੀ - ਸਟਾਰ ਭਾਰਤੀ ਫੁੱਟਬਾਲ ਸਟ੍ਰਾਇਕਰ ਸੁਨੀਲ ਛੇਤਰੀ ਜ਼ਖਮਾਂ ਤੋਂ ਉੱਭਰ ਚੁੱਕੇ ਹਨ ਅਤੇ ਉਹਨਾਂ ਦੇ ਬਾਰਸੀਲੋਨਾ ਵਿਖੇ ਸਿਖਲਾਈ ਵਿਚ ਜੁੱਟੀ ਭਾਰਤੀ ਫੁੱਟਬਾਲ ਟੀਮ ਨਾਲ ਇੱਕ ਜਾਂ ਦੋ ਦਿਨਾਂ ਵਿਚ ਸਿਖਲਾਈ ਵਿਚ ਜੁੱਟਣ ਦੀ ਸੰਭਾਵਨਾ ਹੈ ਜੋ ਅਗਲੇ ਮਹੀਨੇ ਹੋਣ ਵਾਲੇ ਨਹਿਰੂ ਕੱਪ ਤੋਂ ਪਹਿਲਾਂ ਇੱਥੇ ਇੱਕ ਮਹੀਨੇ ਦੀ ਸਿਖਲਾਈ ਹਾਸਲ ਕਰੇਗੀ।

Date:2009-07-28 Time:00:06:34


1   2  

page no.1

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009