Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 25 - 7 - 2009
ਬੈਂਗਲੌਰ - ਪ੍ਰਮੁੱਖ ਸੂਚਨਾ ਤਕਨੀਕੀ ਕੰਪਨੀ ਵਿਪਰੋ ਟੈਕਨਾਲਾਜਿਜ ਲਿਮਿਟੇਡ ਦੇ ਪ੍ਰਧਾਨ ਅਜੀਮ ਪ੍ਰੇਮਜੀ ਨੇ ਕਿਹਾ ਕਿ ਉਹਨਾਂ ਦੀ ਕੰਪਨੀ ਕੇਂਦਰ ਸਰਕਾਰ ਦੀ ਯੁਨੀਫਾਈਡ ਆਇਡੈਂਟਿਟੀ ਕਾਰਡ ਦੀ ਮੇਗਾ ਪਰਿਯੋਜਨਾ 'ਚ ਸ਼ਾਮਿਲ ਹੋਣ ਦੀ ਇਛੁੱਕ ਹੈ। Date:2009-07-25 Time:00:03:37
ਲੰਦਨ-ਬ੍ਰਿਟੇਨ ਦੀ ਵਿਵਾਦ ਗ੍ਰਸਤ ਮਾਡਲ ਕੇਟੀ ਪ੍ਰਾਈਸ ਲੰਬੇ ਸਮੇਂ ਬਾਅਫ਼ ਫ਼ਿਲਮ 'ਸੈਕਸ ਐਂਡ ਦ ਸਿਟੀ' ਦੀ ਸੀਕਵੇਲ 'ਚ ਨਜ਼ਰ ਆ ਸਕਦੀ ਹੈ। Date:2009-07-25 Time:00:03:37
ਨਵੀਂ ਦਿੱਲੀ-ਅਮਰੀਕੀ ਸਾਫ਼ਟਵੇਅਰ ਕੰਪਨੀ ਮਾਈਕ੍ਰੋਸਾਫ਼ਟ ਦੇ ਪ੍ਰਧਾਨ ਬਿਲ ਗੇਟਸ ਸ਼ਨੀਵਾਰ ਨੂੰ ਇੰਦਰਾ ਗਾਂਧੀ ਸ਼ਾਂਤੀ ਅਤੇ ਵਿਕਾਸ ਪੁਰਸਕਾਰ ਲੈਣਗੇ। Date:2009-07-25 Time:00:03:37
ਫ਼ਿਰੋਜ਼ਪੁਰ-ਪੰਜਾਬ ਦੇ ਫ਼ਿਰੋਜ਼ਪੁਰ ਜਿਲ੍ਹੇ ਤੋਂ ਇੱਕ ਪਾਕਿਸਤਾਨ ਦੇ ਜਾਸੂਸ ਨੂੰ ਫੜ੍ਹੇ ਜਾਣ ਦੀ ਖਬਰ ਮਿਲੀ ਹੈ,ਜੋ ਕਿ ਲੈਪਾਟਾਪ ਦੀ ਮਦਦ ਨਾਲ ਪਾਕਿਸਤਾਨ ਦੀ ਆਈਐਸਆਈ ਨੂੰ ਦੇਸ਼ ਦੀ ਅੰਦਰੂਨੀ ਜਾਣਕਾਰੀ ਦਿੰਦਾ ਸੀ। Date:2009-07-25 Time:00:03:37
ਲੰਦਨ-ਬ੍ਰਿਟਿਸ਼ ਸੁੰਦਰੀ ਸਿਆਨਾ ਮਿਲਰ ਨੇ ਅਸ਼ਲੀਲ ਦ੍ਰਿਸ਼ ਫ਼ਿਲਮਾ ਕੇ ਭਲਾਂ ਹੀ ਆਪਣੇ ਕਈ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੋਵੇ ਪਰੰਤੂ ਉਸ ਦੇ ਮਾਤਾ-ਪਿਤਾ ਆਪਣੀ ਕੁੜੀ ਨੂੰ ਇਨ੍ਹਾ ਅਸ਼ਲੀਲ ਅਤੇ ਵਿਵਾਦ ਗ੍ਰਸਤ ਭੂਮਿਕਾਵਾਂ 'ਚ ਦੇਖਕੇ ਨਾਖੁਸ਼ ਹਨ। Date:2009-07-25 Time:00:03:37
ਮਨੀਲਾ - ਏਸ਼ੀਆਈ ਵਿਕਾਸ ਬੈਂਕ ਨੇ ਕਿਹਾ ਹੈ ਕਿ ਤੇਜੀ ਨਾਲ ਬਾਲਗ ਅਤੇ ਬਜ਼ੁਰਗ ਹੁੰਦੀ ਅਬਾਦੀ ਕਾਰਣ ਆਉਣ ਵਾਲੇ ਦਿਨਾਂ ਵਿਚ ਏਸ਼ੀਆ ਵਿਚ ਪੈਂਸ਼ਨ ਫੰਡਾਂ ਵਿਚ ਜ਼ਬਰਦਸਤ ਵਾਧਾ ਦਰਜ ਕੀਤਾ ਜਾਵੇਗਾ। Date:2009-07-25 Time:00:03:37
ਮਨੀਲਾ - ਏਸ਼ੀਆਈ ਵਿਕਾਸ ਬੈਂਕ ਨੇ ਕਿਹਾ ਹੈ ਕਿ ਤੇਜੀ ਨਾਲ ਬਾਲਗ ਅਤੇ ਬਜ਼ੁਰਗ ਹੁੰਦੀ ਅਬਾਦੀ ਕਾਰਣ ਆਉਣ ਵਾਲੇ ਦਿਨਾਂ ਵਿਚ ਏਸ਼ੀਆ ਵਿਚ ਪੈਂਸ਼ਨ ਫੰਡਾਂ ਵਿਚ ਜ਼ਬਰਦਸਤ ਵਾਧਾ ਦਰਜ ਕੀਤਾ ਜਾਵੇਗਾ। Date:2009-07-25 Time:00:03:37
ਮੁੰਬਈ-ਮੁੰਬਈ 'ਚ 26 ਦੇ ਆਤੰਕੀ ਹਮਲਿਆਂ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਮੁਹੰਮਦ ਅਜਮਲ ਅਮਿਰ ਕਸਾਬ ਨੇ ਆਪਣੇ ਉੱਪਰ ਚੱਲ ਰਹੇ ਮੁਕੱਦਮੇ ਦੌਰਾਨ ਜੇਲ੍ਹ 'ਚ ਕਿਤਾਬਾਂ ਪੜ੍ਹੀਆਂ ਹਨ,ਜਿਨ੍ਹਾ ਟੁੱਟੇ ਹੋਏ ਤਾਰਿਆਂ ਦੀ ਕਹਾਣੀ 'ਤੇ ਵੀ ਇੱਕ ਕਿਤਾਬ ਸ਼ਾਮਲ ਹੈ। Date:2009-07-25 Time:00:03:37
ਸ਼ਿਕਾਗੋ-ਹਰ ਨੌਜਵਾਨ ਆਪਣੇ ਨਾਲ ਜ਼ਿੰਦਗੀ ਗੁਜ਼ਾਰਨ ਲਈ ਆਪਣੇ ਸਾਥੀ ਨੂੰ ਲੱਭਦਾ ਹੈ ਅਤੇ ਪਤਾ ਨਹੀਂ ਕਿਸ ਸਮੇਂ ਤੇ ਕਿਹੜੇ ਮੋੜ 'ਤੇ ਉਹ ਸਾਥੀ ਮਿਲ ਜਾਵੇ ਅਤੇ ਉਹ ਦੋਨੋਂ ਇੱਕ ਦੂਜੇ ਦੇ ਪਿਆਰ ਬੰਧਨ 'ਚ ਬੱਝ ਜਾਂਦੇ ਹਨ।ਇਸੇ ਤਰ੍ਹਾਂ ਹੀ ਨਾਮ 'ਚ ਕੀ ਰੱਖਿਆ ਹੈ...ਸ਼ਾਇਦ ਸਭ ਕੁੱਝ।ਇੱਕ ਹਮਨਾਮ ਜੋੜਾ 'ਫੇਸਬੁਕ' 'ਤੇ ਮਿਲਿਆ,ਉਨ੍ਹਾ ਦੇ ਵਿੱਚ ਗੁਫ਼ਤਗੂ ਹੋਈ,ਉਹ ਪਿਆਰ 'ਚ ਪਏ ਅਤੇ ਹੁਣ ਉਨ੍ਹਾ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। Date:2009-07-25 Time:00:03:37
ਅੰਮ੍ਰਿਤਸਰ- ਅਮ੍ਰਿਤਸਰ 'ਚ ਕੁੱਝ ਦਿਨ੍ਹਾ ਤੋਂ ਅੰਤਾਂ ਦੀ ਗਰਮੀ ਦੇ ਕਹਿਰ ਤੋਂ ਉਦੋਂ ਰਾਹਤ ਮਿਲ੍ਹੀ,ਜਦੋਂ ਇੰਦਰ ਦੇਵਤਾ ਵਰ੍ਹ ਪਏ।ਇਸ ਨਾਲ ਜਿੱਥੇ ਲੋਕਾਂ ਨੇ ਖੁਸ਼ੀ 'ਚ ਮੀਂਹ ਦਾ ਸੁਆਗਤ ਕੀਤਾ,ਉੱਥੇ ਹੀ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਣ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। Date:2009-07-25 Time:00:03:37
ਦੇਸ਼ ਦੀ ਤੀਜੀ ਸਭ ਤੋਂ ਵੱਡੀ ਸੌਫਟਵੇਅਰ ਨਿਰਯਾਤਕ ਕੰਪਨੀ ਵਿਪਰੋ ਦੇ ਮੁਖੀ ਅਜੀਮ ਪ੍ਰੇਮਜੀ ਭਲਾ ਹੀ ਦੇਸ਼ ਦੇ ਸਭ ਤੋਂ ਧਨੀ ਵਿਅਕਤੀ ਰਹਿ ਚੁੱਕੇ ਹਨ, ਪਰ ਸਾਦਗੀ ਦੇ ਮਾਮਲੇ 'ਚ ਉਹ ਇੰਫੋਸਿਸ ਦੇ ਨਰਾਇਣ ਮੂਰਤੀ ਦੀ ਤਰ੍ਹਾਂ ਹੀ ਅਨੋਖੇ ਹਨ। ਮੁੰਬਈ ਦੇ ਇੱਕ ਗੁਜਰਾਤੀ ਮੁਸਲਿਮ ਪਰਿਵਾਰ 'ਚ 24 ਜੁਲਾਈ ਨੂੰ ਜਨਮੇ ਪ੍ਰੇਮਜੀ ਹਵਾਈ ਯਾਤਰਾ ਇਕੋਨੌਮੀ ਕਲਾਸ 'ਚ ਕਰਦੇ ਹਨ ਅਤੇ ਕਿਸੇ ਦੂਜੇ ਸ਼ਹਿਰ ਜਾਣਾ ਹੋਵੇ ਤਾਂ ਉਹ ਲਗਜ਼ਰੀ ਹੋਟਲ ਦੀ ਬਜਾਏ ਕੰਪਨੀ ਦੇ ਗੈਸਟ ਹਾਊਸ 'ਚ ਹੀ ਠਹਿਰਣਾ ਪਸੰਦ ਕਰਦੇ ਹਨ। Date:2009-07-25 Time:00:03:37
ਇਸਲਾਮਾਬਾਦ - ਤਾਲੀਬਾਨ ਨੇ ਅੱਜ ਅਮਰੀਕਾ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਵਿਚ ਹਵਾਈ ਹਮਲਿਆਂ ਵਿਚ ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੇ ਪੁੱਤਰਾਂ ਵਿਚੋਂ ਇੱਕ ਹਲਾਕ ਹੋ ਗਿਆ ਹੋਵੇਗਾ।ਉਸ ਨੇ ਕਿਹਾ ਕਿ ਗੁਪਤ ਸਮੂਹ ਦੇ ਸੀਨੀਅਰ ਕਮਾਂਡਰਾਂ ਨੇ ਆਪਣਾ ਵਧੇਰਾ ਸਮਾਂ ਜਮੀਂਦੋਜ਼ ਰਹਿ ਕੇ ਬਤੀਤ ਕੀਤਾ। Date:2009-07-25 Time:00:03:37
ਮੁੰਬਈ- ਮੁੰਬਈ 'ਚ ਹਾਈਟਾਈਡ ਦਾ ਅੱਜ ਤੀਜਾ ਅਤੇ ਆਖਰੀ ਦਿਨ ਹੈ। ਪਿਛਲੇ ਦੋ ਦਿਨਾਂ 'ਚ ਸਮੁੰਦਰ ਨੇ ਡਰਾਇਆ ਤਾਂ ਬਹੁਤ, ਪਰ ਆਮ ਤੌਰ 'ਤੇ ਦੋਵੇਂ ਦਿਨ ਸਹੀ ਸਲਾਮਤ ਨਿੱਕਲ ਗਏ। ਹੁਣ ਬਸ ਅੱਜ ਦਾ ਦਿਨ ਬਾਕੀ ਹੈ। ਸਭ ਦੀ ਇਹੀ ਦੁਆ ਹੈ ਕਿ ਦੋਨਾਂ ਦਿਨਾਂ ਦੀ ਤਰ੍ਹਾਂ ਅੱਜ ਵੀ ਹਾਈਟਾਈਡ ਦੇ ਸਮੇਂ ਮੀਂਹ ਨਾ ਆਵੇ। Date:2009-07-25 Time:00:03:36
ਬਾਲੀਵੁੱਡ ਦੀ ਅਭਿਨੇਤਰੀ ਕਰੀਨਾ ਕਪੂਰ ਜਲਦੀ ਹੀ ਦੁਨੀਆਂ ਭਰ ਵਿਚ ਘੁੰਮ-ਫਿਰ ਕੇ ਖਰੀਦਦਾਰੀ ਕਰੇਗੀ। ਇਸ ਦੌਰੇ ਦੌਰਾਨ ਉਹ ਆਪਣੇ ਵਾਲਾਂ ਨੂੰ ਵੀ ਨਵੀਂ ਸ਼ਕਲ ਦੇਵੇਗੀ। ਕਰੀਨਾ ਨੇ ਗੱਲਬਾਤ ਕਰਦੇ ਕਿਹਾ ਕਿ ਮੈਨੂੰ ਜਾਣਾ ਹੀ ਪਵੇਗਾ। ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਹੈ। ਫ਼ਿਲਮਾਂ ਵਿਚ ਮੇਰੀ ਡ੍ਰੈਸ ਡਿਜਾਇਨ ਕਰਨ ਵਾਲੇ ਅੱਕੀ ਨਰੂਲਾ ਨੇ ਮੇਰੇ ਲਈ ਫੈਸ਼ਨ ਦੇ ਅਜਿਹੇ ਮਾਪਦੰਡ ਤਹਿ ਕਰ ਦਿੱਤੇ ਹਨ, ਜਿੰਨਾਂ ਨੂੰ ਕਾਇਮ ਰੱਖਣ ਲਈ ਮੈਨੂੰ ਦੁਨੀਆਂ ਭਰ ਵਿਚੋਂ ਖਰੀਦਦਾਰੀ ਕਰਨੀ ਪਵੇਗੀ। ਕਰੀਨਾ ਦਾ ਕਹਿਣਾ ਹੈ ਕਿ 'ਕਮਬਖਤ ਇਸ਼ਕ' ਦੇ ਬਾਅਦ 'ਕੁਰਬਾਨ' ਵਿਚ ਅੱਕੀ ਨੇ ਮੇਰੀ ਦਿੱਖ ਹੀ ਬਦਲ ਦਿੱਤੀ ਹੈ। ਉਹ ਮੇਰੇ ਨਾਲ ਖਰੀਦਦਾਰੀ ਕਰਨ ਜਾਂਦੇ ਸਨ ਅਤੇ ਮੈਂ ਫਿਲਮ ਦੇ ਕੱਪੜਿਆਂ ਲਈ ਕਦੇ ਇੰਨੀ ਮਿਹਨਤ ਨਹੀਂ ਸੀ ਕੀਤੀ। ਕਰੀਨਾ ਨੇ ਦੱਸਿਆ ਕਿ ਉ Date:2009-07-25 Time:00:03:36
29 ਜੁਲਾਈ ਨੂੰ ਸੰਜੇ ਦੱਤ ਦਾ ਜਨਮਦਿਨ ਹੈ ਅਤੇ ਉਸ ਦਿਨ ਉਹ ਦੱਖਣੀ ਅਫ਼ਰੀਕਾ ਵਿੱਚ ਸ਼ੂਟਿੰਗ ਕਰਨਗੇ। ਨਾਲ ਹੀ ਇਹ ਦਿਨ ਉਹਨਾਂ ਲਈ ਸਧਾਰਨ ਦਿਨ ਦੀ ਤਰ੍ਹਾਂ ਹੀ ਹੋਵੇਗਾ। ਸੰਜੂ ਬਾਬਾ ਨੇ ਫੈਸਲਾ ਲਿਆ ਹੈ ਕਿ ਉਹ ਜਨਮਦਿਨ ਨਹੀਂ ਮਨਾਉਣਗੇ। ਇਸਦਾ ਕਾਰਨ ਹੈ ਅਮਰ ਸਿੰਘ, ਜਿਹਨਾਂ ਦਾ ਸਿੰਗਾਪੁਰ 'ਚ ਇਲਾਜ ਚੱਲ ਰਿਹਾ ਹੈ। ਅਮਰ ਸਿੰਘ ਨੂੰ ਸੰਜੂ ਬਾਬਾ ਆਪਣਾ ਵੱਡਾ ਭਰਾ ਮੰਨਦੇ ਹਨ। ਵੱਡਾ ਭਰਾ ਹਸਪਤਾਲ 'ਚ ਹੋਵੇ ਤਾਂ ਸੈਲੀਬ੍ਰੇਸ਼ਨ ਕਿਵੇਂ ਹੋ ਸਕਦਾ ਹੈ। ਸੰਜੇ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਡੇ ਭਰਾ ਜਦੋਂ ਚੰਗੇ ਹੋ ਜਾਣਗੇ ਤਾਂ ਉਹ ਧੂਮਧਾਮ ਨਾਲ ਆਪਣਾ ਜਨਮਦਿਨ ਮਨਾਉਣਗੇ। ਸੰਜੇ ਦੀ ਪਤਨੀ ਮਾਨਿਅਤਾ ਕੋਸ਼ਿਸ਼ ਕਰ ਰਹੀ ਹੈ ਕਿ ਇਸ ਦਿਨ ਛੋਟੀ ਜਿਹੀ ਪਾਰਟੀ ਆਯੋਜਿਤ ਕੀਤੀ ਜਾਵੇ, ਜਿਸ 'ਚ ਚੋਣਵੇਂ ਲੋਕ ਹੋਣ। ਅਨਿਲ ਕਪੂਰ ਅਤੇ ਸੁਨੀਲ ਸ਼ੈਟੀ ਵੀ Date:2009-07-25 Time:00:03:36
ਬਾਲੀਵੁੱਡ 'ਚ ਵਾਪਸੀ ਦੇ ਜੁਗਾੜ 'ਚ ਲੱਗੇ ਭੋਜਪੁਰੀ ਸੁਪਰਸਟਾਰ ਭੋਜਪੁਰੀ 'ਚ 'ਦੇਵਦਾਸ' ਦੀ ਭੂਮਿਕਾ 'ਚ ਨਜ਼ਰ ਆਉਣਗੇ। ਭੋਜਪੁਰੀ ਵਿੱਚ ਬਣਾਈ ਜਾਣ ਵਾਲੀ 'ਦੇਵਦਾਸ' ਦੇ ਨਿਰਮਾਤਾ ਉਮੇਸ਼ ਸਿੰਘ ਹਨ ਜਦੋਂ ਕਿ ਇਸ ਫਿਲਮ ਦੇ ਨਿਰਦੇਸ਼ਕ ਹਨ ਕਿਰਨ ਕਾਂਤ ਵਰਮਾ। ਰਵੀ ਕਿਸ਼ਨ ਅਭਿਨੀਤ ਹਿੰਦੀ ਫਿਲਮ 'ਲਕ' ਕੱਲ੍ਹ ਰਿਲੀਜ਼ ਹੋਵੇਗੀ। ਰਵੀ ਮਣੀਰਤਨਮ ਦੀ 'ਰਾਵਣ' ਅਤੇ ਸ਼ਿਆਮ ਬੇਨੇਗਲ ਦੀ 'ਵੈਲ ਡਨ ਅੱਬਾ ਜੀ' 'ਚ ਵੀ ਕੰਮ ਕਰ ਰਹੇ ਹਨ। ਰਵੀ ਬੇਨੇਗਲ ਦੀ 'ਵੈਲਕਮ ਟੂ ਸੱਜਨਪੁਰ' 'ਚ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਏ ਸਨ। Date:2009-07-25 Time:00:03:36
ਮੰਡੀ ਕਿੱਲਿਆਂਵਾਲੀ- ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਅਤੇ ਸੀਨੀਅਰ ਅਕਾਲੀ ਆਗੂ ਮੇਜਰ ਭੁਪਿੰਦਰ ਸਿੰਘ ਢਿੱਲੋਂ ਵੱਲੋਂ ਅੱਜ ਸਵੇਰੇ ਸਥਾਨਕ ਦਾਣਾ ਮੰਡੀ ਵਿਖੇ ਲਗਾਈ ਜਾ ਰਹੀ ਅਸਥਾਈ ਸਬਜ਼ੀ ਮੰਡੀ ਵਿਖੇ ਆਲੂਆਂ ਦੀ ਬੋਲੀ ਕਰਵਾ ਕੇ ਰਸਮੀ ਤੌਰ 'ਤੇ ਸਬਜ਼ੀ ਮੰਡੀ ਦਾ ਉਦਘਾਟਨ ਕੀਤਾ ਗਿਆ। Date:2009-07-25 Time:00:03:36
ਪੁਣੇ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੂੰ ਸੰਨ 2009 ਦੇ ਲੋਕਮਾਨਿਆ ਤਿਲਕ ਪੁਰਸਕਾਰ ਨਾਲ ਸਨਮਾਣਤ ਕੀਤਾ ਜਾਵੇਗਾ।ਤਿਲਕ ਟ੍ਰਸਟ ਦੇ ਪ੍ਰਧਾਨ ਦੀਪਕ ਤਿਲਕ ਨੇ ਦੱਸਿਆ ਕਿ ਦੇਸ਼ ਦੀ ਮਹਤੱਵ ਪੂਰਨ ਸੇਵਾ ਲਈ ਮੁਖਰਜੀ ਨੂੰ ਇੱਕ ਅਗਸਤ ਨੂੰ ਇੱਥੇ ਇੱਕ ਸਮਾਰੋਹ ਵਿਚ ਸਨਮਾਣਤ ਕੀਤਾ ਜਾਵੇਗਾ। Date:2009-07-25 Time:00:03:36
ਹੈਦਰਾਬਾਦ - ਭਾਰਤੀ ਬੈਡਮਿੰਟਨ ਸੰਘ ਦੇ ਪ੍ਰਧਾਨ ਵੀਕੇ ਵਰਮਾ ਨੇ ਐਲਾਣ ਕੀਤਾ ਹੈ ਕਿ ਸਾਰੇ ਕੌਮਾਂਤਰੀ ਖਿਡਾਰੀਆਂ, ਸਰਕਾਰੀ ਕਰਮਚਾਰੀਆਂ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਭਾਗ ਲੈ ਚੁੱਕੇ ਖਿਡਾਰੀਆਂ ਨੂੰ ਆਗਾਮੀ 10 ਅਗਸਤ ਤੋਂ ਹੈਦਰਾਬਾਦ ਵਿਖੇ ਹੋਣ ਵਾਲੀ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਟਿਕਟਾਂ ਵਿਚ 50 ਫੀਸਦੀ ਦੀ ਛੋਟ ਦਿੱਤੀ ਜਾਵੇਗੀ। Date:2009-07-25 Time:00:03:35
ਕੋਲੰਬੋ - ਸ਼੍ਰੀਲੰਕਾ ਦੇ ਸੱਭ ਤੋਂ ਸਫਲ ਤੇਜ਼ ਗੇਂਦਬਾਜ਼ ਚਾਮਿੰਡਾ ਵਾਸ ਨੇ ਇੱਥੇ ਪਾਕਿਸਤਾਨ ਖਿਲਾਫ ਤੀਜੇ ਟੈਸਟ ਦੇ ਡਰਾਅ ਉੱਪਰ ਖਤਮ ਹੋਣ ਮਗਰੋਂ ਸਿਹਲੀਜ਼ ਸਪੋਰਟਸ ਗ੍ਰਾਉਂਡ ਉੱਪਰ ਟੈਸਟ ਕ੍ਰਿਕਟ ਨੂੰ ਅਲਵਿਦਾ ਕਿਹਾ।ਸ਼੍ਰੀਲੰਕਾ ਨੇ ਤੀਜਾ ਟੈਸਟ ਮੈਚ ਡਰਾਅ ਕਰਾਕੇ ਪਾਕਿਸਤਾਨ ਉੱਪਰ ਤਿੰਨ ਮੈਚਾਂ ਦੀ ਲੜ੍ਹੀ ਵਿਚ 2-0 ਨਾਲ ਜਿੱਤ ਹਾਸਲ ਕੀਤੀ।ਇਸ ਤੋਂ ਮਗਰੋਂ ਵਾਸ ਨੇ ਆਪਣੇ ਸ਼ਾਨਦਾਰ ਟੈਸਟ ਕੈਰੀਅਰ ਤੋਂ ਵਿਦਾਈ ਹਾਸਲ ਕੀਤੀ। Date:2009-07-25 Time:00:03:35
ਸ਼ਾਹਿਦ ਕਪੂਰ ਦਾ ਨਾਮ ਅੱਜ ਕੱਲ੍ਹ 'ਰੱਬ ਨੇ ਬਨਾ ਦੀ ਜੋੜੀ' ਦੀ ਨਾਇਕਾ ਅਨੁਸ਼ਕਾ ਸ਼ਰਮਾ ਨਾਲ ਜੋੜਿਆ ਜਾ ਰਿਹਾ ਹੈ। ਦੋਵੇਂ ਯਸ਼ਰਾਜ ਫਿਲਮਸ ਦੀ ਇੱਕ ਫਿਲਮ 'ਚ ਕੰਮ ਕਰ ਰਹੇ ਹਨ, ਜਿਸਦੇ ਨਿਰਦੇਸ਼ਕ ਹਨ ਪਰਮੀਤ ਸੇਠੀ। ਕਿਹਾ ਜਾ ਰਿਹਾ ਹੈ ਕਿ ਕੁਝ ਦਿਨਾਂ ਦੀ ਸ਼ੂਟਿੰਗ ਤੋਂ ਬਾਅਦ ਦੋਵਾਂ ਵਿਚਕਾਰ ਚੰਗੀ ਦੋਸਤੀ ਹੋ ਗਈ ਅਤੇ ਹੁਣ ਗੱਲ ਇਸ ਤੋਂ ਵੀ ਅੱਗੇ ਵਧ ਗਈ। ਉੱਧਰ ਸ਼ਾਹਿਦ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਸ 'ਚ ਬਿਲਕੁਲ ਵੀ ਸੱਚਾਈ ਨਹੀਂ ਹੈ ਅਤੇ ਇਹ ਗੱਲ ਸ਼ਾਹਿਦ ਲਈ ਨਵੀਂ ਨਹੀਂ ਹੈ। ਉਹ ਜਿਸ ਨਾਇਕਾ ਨਾਲ ਫਿਲਮ ਕਰਦੇ ਹਨ ਉਸਦੇ ਨਾਲ ਉਹਨਾਂ ਦਾ ਨਾਮ ਜੋੜ ਦਿੱਤਾ ਜਾਂਦਾ ਹੈ। ਅਜਿਹਾ ਲੱਗਦਾ ਹੈ ਜਿਵੇਂ ਉਹ ਸਿਰਫ਼ ਰੋਮਾਂਸ ਹੀ ਕਰਦੇ ਹਨ। ਕਰੀਨਾ ਕਪੂਰ ਤੋਂ ਅਲੱਗ ਹੋਣ ਤੋਂ ਬਾਅਦ ਸ਼ਾਹਿਦ ਦੇ ਸਾਨੀਆ ਮਿਰਜਾ, ਵਿਦਿਆ ਬਾਲਨ, ਅੰਮ੍ਰਿਤਾ ਰਾਵ Date:2009-07-25 Time:00:03:35
ਆਪਣੇ ਸਟਾਈਲ ਅਤੇ ਲੁਕ ਲਈ ਮਸ਼ਹੂਰ ਫਿਰੋਜ਼ ਖਾਨ ਦਾ ਸੁਫ਼ਨਾ ਉਹਨਾਂ ਦੇ ਬੇਟੇ ਫਰਦੀਨ ਖਾਨ ਪੂਰਾ ਕਰਨ ਵਾਲੇ ਹਨ। ਅੱਜ ਕੱਲ੍ਹ ਫਰਦੀਨ ਸੁਪਰਹਿੱਟ ਫਿਲਮ 'ਕੁਰਬਾਨੀ' ਦਾ ਰੀਮੇਕ ਬਣਾਉਣ ਦੀ ਸੋਚ ਰਹੇ ਹਨ। ਖ਼ਬਰ ਹੈ ਕਿ ਅਭਿਨੇਤਾ ਫਿਰੋਜ਼ ਖਾਨ ਆਪਣੀ 80 ਦੇ ਦਹਾਕੇ ਦੀ ਫਿਲਮ ਕੁਰਬਾਨੀ ਦਾ ਰੀਮੇਕ ਬਣਾਉਣਾ ਚਾਹੁੰਦੇ ਸਨ ਅਤੇ ਹੁਣ ਇਹ ਸੁਫ਼ਨਾ ਉਹਨਾਂ ਦਾ ਬੇਟਾ ਫਰਦੀਨ ਖਾਨ ਪੂਰਾ ਕਰਨ ਦੀ ਸੋਚ ਰਿਹਾ ਹੈ। ਉਸ ਸਮੇਂ ਦੀ ਸੁਪਰਹਿੱਟ ਫਿਲਮ ਕੁਰਬਾਨੀ ਦੇ ਮੁੱਖ ਨਾਇਕ ਫਿਰੋਜ ਖਾਨ ਦੇ ਨਾਲ ਵਿਨੋਦ ਖੰਨਾ ਅਤੇ ਅਭਿਨੇਤਰੀ ਜੀਨਤ ਅਮਾਨ ਸੀ। ਉਸ ਸਮੇਂ ਦੇ ਬਿਹਤਰੀਨ ਖਲਨਾਇਕ ਦਾ ਰੋਲ ਕਰਨ ਵਾਲੇ ਅਮਜਦ ਖਾਨ ਨੇ ਵੀ ਇਸ ਵਿੱਚ ਅਭਿਨੈ ਕੀਤਾ ਸੀ। Date:2009-07-25 Time:00:03:35
ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁਲਾ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿਖੇ ਇੱਕ ਤਿੰਨ ਸਾਲ ਦੇ ਬੱਚੇ ਦੇ ਉਸ ਦੇ ਪਿਤਾ ਸਮੇਤ ਕੀਤੇ ਗਏ ਕਤਲ ਬਾਰੇ ਵੱਖਵਾਦੀਆਂ ਦੀ ਖਾਮੋਸ਼ੀ ਉੱਪਰ ਸਵਾਲ ਕਰਦਿਆਂ ਉਹਨਾਂ ਦੇ ਰੁੱਖ ਨੂੰ ਢੋਂਗੀ ਕਰਾਰ ਦਿੱਤਾ। Date:2009-07-25 Time:00:03:35
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਰਾਸ਼ਟਰਪਤੀ ਭਵਨ ਵਿਚ ਆਮ ਲੋਕਾਂ ਦੀਆਂ ਸ਼ਿਕਾਇਤਾਂ ਅਸਾਨੀ ਨਾਲ ਦਰਜ ਕਰਾਉਣ ਲਈ ਇੱਕ ਹੈਲਪ ਲਾਇਨ ਪੋਰਟਲ ਦੀ ਸ਼ੁਰੂਆਤ ਕੀਤੀ।ਰਾਸ਼ਟਰਪਤੀ ਭਵਨ ਵੱਲੋਂ ਇੱਥੇ ਜ਼ਾਰੀ ਇੱਕ ਬਿਆਨ ਮੁਤਾਬਕ ਇਸ ਪੋਰਟਲ 'ਹੈਲਪਲਾਇਨਡਾਟਆਰਬੀਡਾਟਐਨਆਈਸੀਡਾਟਆਈਐਨ ਉੱਪਰ ਆਮ ਲੋਕ ਆਪਣੀਆਂ ਸ਼ਿਕਾਇਤਾਂ ਕਿਤੋਂ ਵੀ ਕਿਸੇ ਵੀ ਵੇਲ੍ਹੇ ਸਿੱਧੇ ਰਾਸ਼ਟਰਪਤੀ ਤੱਕ ਭੇਜ ਸਕਦੇ ਹਨ। Date:2009-07-25 Time:00:03:35
ਨਵੀਂ ਦਿੱਲੀ - ਦਿੱਲੀ ਹਾਈਕੋਰਟ ਨੇ ਇੱਕ ਰਿੱਟ ਉੱਪਰ ਸੁਣਵਾਈ ਕਰਦਿਆਂ ਅੱਜ ਦਿੱਲੀ ਮੈਟਰੋ ਰੇਲ ਪਰੀਯੋਜਨਾ ਦੇ ਠੇਕੇਦਾਰ ਗੈਮਨ ਇੰਡੀਆ ਨੂੰ ਨੋਟਿਸ ਜ਼ਾਰੀ ਕੀਤਾ ਹੈ।12 ਜੁਲਾਈ ਨੂੰ ਹੋਏ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਮੁਆਵਜੇ ਦੀ ਮੰਗ ਨੂੰ ਲੈ ਕੇ ਇਹ ਰਿੱਟ ਦਾਖਲ ਕੀਤੀ ਸੀ। Date:2009-07-25 Time:00:03:35
page no.1 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |